Source :- BBC PUNJABI
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ
‘ਕੀ ਹੁਣ ਸਰਕਾਰ ਸਾਡੇ ਲਈ ਵੀ ਮਿਸ਼ਨ ਚਲਾਏਗੀ’, ਗੋਲੀਬਾਰੀ ਵਿੱਚ ਜਾਨ ਗੁਆਉਣ ਵਾਲੇ ਅਮਰੀਕ ਸਿੰਘ ਦੀ ਧੀ ਦਾ ਸਵਾਲ- ਗ੍ਰਾਊਂਡ ਰਿਪੋਰਟ

ਇੱਕ ਘੰਟਾ ਪਹਿਲਾਂ
ਸ਼ਨੀਵਾਰ 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਦੇ ਲਈ ਸਹਿਮਤ ਹੋ ਗਏ ਪਰ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਰਹਿ ਰਹੇ ਉਨ੍ਹਾਂ ਪਰਿਵਾਰਾਂ ਲਈ ਇਹ ਫ਼ੈਸਲਾ ਸ਼ਾਇਦ ਹੀ ਕੋਈ ਰਾਹਤ ਲਿਆਵੇ ਜਿਨ੍ਹਾਂ ਨੇ 7 ਮਈ ਨੂੰ ਸ਼ੁਰੂ ਹੋਈ ਗੋਲਾਬਾਰੀ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ।
ਟੁੱਟੇ ਹੋਏ ਘਰ, ਖਾਲੀ ਸੜਕਾਂ ਤੇ ਖੌਫ ਦਾ ਮਾਹੌਲ… ਪਿਛਲੇ ਦਿਨ੍ਹਾਂ ਵਿੱਚ ਪੁੰਛ ਦਾ ਨਜ਼ਾਰਾ ਇਹੀ ਰਿਹਾ ਹੈ। ਪਾਕਿਸਤਾਨ ਦੇ ਵੱਲੋਂ ਹੋਈ ਭਾਰੀ ਗੋਲਾਬਰੀ ਵਿੱਚ ਪੁੰਛ ਦੇ ਕਈ ਲੋਕਾਂ ਦੀ ਮੌਤ ਹੋਈ ਤੇ ਕਈ ਜ਼ਖ਼ਮੀ ਹੋਏ। ਮਾਰੇ ਜਾਣ ਵਾਲਿਆਂ ਵਿੱਚ ਅਮਰੀਕ ਸਿੰਘ ਵੀ ਸ਼ਾਮਲ ਸਨ।
ਅਮਰੀਕ ਸਿੰਘ ਇੱਕ ਦੁਕਾਨ ਚਲਾਉਂਦੇ ਸਨ ਤੇ ਪੁੰਛ ਦੇ ਗੁਰਦੁਆਰੇ ਵਿੱਚ ਸੇਵਾ ਵੀ ਕਰਦੇ ਸਨ। 7 ਮਈ ਨੂੰ ਹੀ ਇਸ ਗੁਰਦੁਆਰੇ ਉੱਤੇ ਵੀ ਗੋਲਾਬਾਰੀ ਹੋਈ ਪਰ ਇਸ ਵੇਲੇ ਉੱਥੇ ਕੋਈ ਵੀ ਮੌਜੂਦ ਨਹੀਂ ਸੀ। ਅਮਰੀਕ ਸਿੰਘ ਦੀ ਮੌਤ ਨਾਲ ਜੂਝਣਾ ਇਸ ਪਰਿਵਾਰ ਦੇ ਲਈ ਸੌਖਾ ਨਹੀਂ ਹੈ।
ਰਿਪੋਰਟ – ਰਾਘਵੇਂਦਰ ਰਾਓ, ਐਡਿਟ – ਦੇਬਲਿਨ ਰੋਏ
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)
source : BBC PUNJABI