Source :- BBC PUNJABI

ਡੌਨਲਡ ਟਰੰਪ

ਡੌਨਲਡ ਟਰੰਪ ਨੇ ਵਾਅਦਾ ਕੀਤਾ ਹੈ ਕਿ ਉਹ ਸੋਮਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ “ਲੋਕਾਂ ਦਾ ਸਿਰ ਘੁਮਾ ਦੇਣਗੇ” ਅਤੇ ਪੂਰੀ ਤੇਜ਼ੀ ਨਾਲ ਅੱਗੇ ਵਧਣਗੇ।

ਮੀਡੀਆ ਰਿਪੋਰਟਾਂ ਮੁਤਾਬਕ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਕੁਝ ਹੀ ਘੰਟਿਆਂ ਅੰਦਰ ਟਰੰਪ 100 ਤੋਂ ਵੱਧ ਕਾਰਜਾਕਰੀ ਆਦੇਸ਼ਾਂ ਦਾ ਐਲਾਨ ਕਰ ਸਕਦੇ ਹਨ।

ਸੰਘੀ ਏਜੰਸੀਆਂ ਨੂੰ ਇਹ ਰਾਸ਼ਟਰਪਤੀ ਨਿਰਦੇਸ਼ ਇਮੀਗ੍ਰੇਸ਼ਨ ਅਤੇ ਸਰਹੱਦੀ ਨੀਤੀ ਤੋਂ ਲੈ ਕੇ ਜਲਵਾਯੂ ਕਾਰਵਾਈ, ਊਰਜਾ ਅਤੇ ਇੱਥੋਂ ਤੱਕ ਕਿ ਕ੍ਰਿਪਟੋਕਰੰਸੀ ਤੱਕ ਹਰ ਚੀਜ਼ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਹਾਲਾਂਕਿ ਇਨ੍ਹਾਂ ਆਦੇਸ਼ਾਂ ਲਈ ਕਾਂਗਰਸ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੈ, ਇਨ੍ਹਾਂ ਕੋਲ ਕਾਨੂੰਨੀ ਸ਼ਕਤੀ ਹੈ ਅਤੇ ਇਹ ਉਦੋਂ ਤੱਕ ਲਾਗੂ ਰਹਿੰਦੇ ਹਨ ਜਦੋਂ ਤੱਕ ਇਨ੍ਹਾਂ ਨੂੰ ਰੱਦ, ਬੇਅਸਰ, ਰੋਕੇ ਨਹੀਂ ਜਾਂਦੇ ਜਾਂ ਮਿਆਦ ਖ਼ਤਮ ਨਹੀਂ ਹੋ ਜਾਂਦੀ।

ਟਰੰਪ ਦੇ ਰਿਪਬਲੀਕਨ ਦੀ ਕਾਂਗਰਸ ʼਤੇ ਮਜ਼ਬੂਤ ਪਕੜ ਹੈ ਪਰ ਵਕਾਲਤ ਕਰਨ ਵਾਲੇ ਸਮੂਹਾਂ ਅਤੇ ਡੈਮੋਕ੍ਰੈਟਿਕ ਰਾਜ ਦੇ ਗਰਵਰਨਾਂ ਨੇ ਟਰੰਪ ਦੀ ਘੱਟੋ-ਘੱਟ ਕੁਝ ਯੋਜਨਾਵਾਂ ਨੂੰ ਅਦਾਲਤਾਂ ਅਤੇ ਹੋਰਨਾਂ ਥਾਵਾਂ ʼਤੇ ਚੁਣੌਤੀ ਦੇਣ ਦੀ ਸਹੁੰ ਖਾਧੀ ਹੈ।

ਇੱਥੇ ਨਜ਼ਰ ਮਾਰਦੇ ਹਾਂ ਕਿ ਕਿਸ ਦੀ ਆਸ ਕੀਤੀ ਜਾ ਸਕਦੀ ਹੈ।

ਪਰਵਾਸ ਅਤੇ ਸਰਹੱਦ

ਦੇਸ਼ ਨਿਕਾਲਾ

ਟਰੰਪ ਨੇ ਪਹਿਲੇ ਦਿਨ ਤੋਂ ਹੀ “ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡਾ ਦੇਸ਼ ਨਿਕਾਲੇ ਦਾ ਪ੍ਰੋਗਰਾਮ ਸ਼ੁਰੂ ਕਰਨ” ਦੀ ਸਹੁੰ ਖਾਧੀ ਹੈ।

ਉਨ੍ਹਾਂ ਦੇ ਆਉਣ ਵਾਲੇ “ਸਰਹੱਦੀ ਜ਼ਾਰ”, ਟੌਮ ਹੋਮਨ ਨੇ ਅਮਰੀਕੀਆਂ ਲਈ ਇੱਕ ਹੌਟਲਾਈਨ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਉਹ ਉਨ੍ਹਾਂ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਰਿਪੋਰਟ ਕਰ ਸਕਣ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਅਪਰਾਧ ਕੀਤੇ ਹਨ।

ਟਰੰਪ ਨੇ ਇਹ ਵੀ ਕਿਹਾ ਹੈ ਕਿ ਉਹ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਉਸ ਨੀਤੀ ਨੂੰ ਖ਼ਤਮ ਕਰ ਦੇਣਗੇ ਜਿਸ ਨੇ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਚਰਚਾਂ ਅਤੇ ਸਕੂਲਾਂ ‘ਤੇ ਛਾਪੇ ਮਾਰਨ ਤੋਂ ਰੋਕਿਆ ਹੈ।

ਕਿਸੇ ਵੀ ਸਾਮੂਹਿਕ ਇਮੀਗ੍ਰੇਸ਼ਨ ਪ੍ਰੋਗਰਾਮ ਲੌਜਿਸਟਿਕਲ ਸਬੰਧੀ ਮੁਸ਼ਕਲਾਂ ਅਤੇ ਇਮੀਗ੍ਰੇਸ਼ਨ ਅਤੇ ਮਨੁੱਖੀ ਅਧਿਕਾਰਾਂ ਦੇ ਸਮਰਥਕਾਂ ਵੱਲੋਂ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬੀਬੀਸੀ ਪੰਜਾਬੀ

‘ਮੈਕਸਿਕੋ ਵਿੱਚ ਰਹੋ’

ਟਰੰਪ ਆਪਣੀ “ਮੈਕਸਿਕੋ ਵਿੱਚ ਰਹੋ” ਨੀਤੀ ਨੂੰ ਫਿਰ ਤੋਂ ਲਾਗੂ ਕਰਨ ਲਈ ਛੇਤੀ ਹੀ ਅੱਗੇ ਵਧ ਸਕਦੇ ਹਨ, ਜਿਸ ਦੇ ਤਹਿਤ ਕਰੀਬ 70 ਹਜ਼ਾਰ ਸ਼ਰਨਾਰਥੀਆਂ ਨੂੰ ਸੁਣਵਾਈ ਦਾ ਇੰਤਜ਼ਾਰ ਕਰਨ ਲਈ ਮੈਕਸਿਕੋ ਵਾਪਸ ਭੇਜਿਆ ਗਿਆ ਸੀ।

ਜਨਮਜਾਤ ਨਾਗਰਿਕਤਾ ਨੂੰ ਖ਼ਤਮ ਕਰਨਾ

ਟਰੰਪ ਨੇ 150 ਸਾਲ ਪੁਰਾਣੇ ਸੰਵਿਧਾਨਕ ਅਧਿਕਾਰ ਨੂੰ “ਹਾਸੋਹੀਣਾ” ਦੱਸਿਆ ਹੈ ਅਤੇ ਉਸ ਨੂੰ ਪਹਿਲੇ ਦਿਨ ਹੀ ਖ਼ਤਮ ਕਰਨ ਦੀ ਸਹੁੰ ਵੀ ਖਾਧੀ ਹੈ।

ਪਰ ਅਜਿਹਾ ਕਰਨਾ ਕਾਰਜਕਾਰੀ ਆਦੇਸ਼ ਨੂੰ ਲਾਗੂ ਕਰਨ ਨਾਲੋਂ ਕਿਤੇ ਜ਼ਿਆਦਾ ਹੈ ਕਿਉਂਕਿ ਜਨਮ ਅਧਿਕਾਰ ਨਾਗਰਿਕਤਾ ਅਮਰੀਕੀ ਸੰਵਿਧਾਨ ਦੁਆਰਾ ਸਪੱਸ਼ਟ ਤੌਰ ‘ਤੇ ਗਰੰਟੀਸ਼ੁਦਾ ਹੈ।

ਇਸ ਨੂੰ ਖ਼ਤਮ ਕਰਨ ਲਈ ਬੁਨਿਆਦੀ ਅਮਰੀਕੀ ਦਸਤਾਵੇਜ਼ਾਂ ਵਿੱਚ ਇੱਕ ਵਿਧਾਨਕ ਤੌਰ ‘ਤੇ ਗੁੰਝਲਦਾਰ ਤਬਦੀਲੀ ਦੀ ਲੋੜ ਹੋਵੇਗੀ।

ਮੈਕਸੀਕੋ ਦੀ ਕੰਧ

ਤਸਵੀਰ ਸਰੋਤ, Getty Images

ਸਿਹਤ ਦੇ ਆਧਾਰ ʼਤੇ ਸਰਹੱਦ ਬੰਦ ਕਰਨਾ

ਟਾਈਟਲ 42 ਨਾਮ ਦਾ 1944 ਦਾ ਇੱਕ ਉਪਾਅ ਅਮਰੀਕੀ ਸਰਕਾਰ ਨੂੰ ਜਨਤਕ ਸਿਹਤ ਦੀ ਰੱਖਿਆ ਲਈ ਪਰਵਾਸ ਨੂੰ ਰੋਕਣ ਦੀ ਆਗਿਆ ਦਿੰਦਾ ਹੈ।

ਇਸ ਦੀ ਆਖ਼ਰੀ ਵਾਰ ਮਹਾਂਮਾਰੀ ਦੌਰਾਨ ਵਰਤੋਂ ਕੀਤੀ ਗਈ ਸੀ ਪਰ ਅਮਰੀਕੀ ਮੀਡੀਆ ਰਿਪੋਰਟ ਹੈ ਕਿ ਆਉਣ ਵਾਲਾ ਪ੍ਰਸ਼ਾਸਨ ਇੱਕ ਅਜਿਹੀ ਬਿਮਾਰੀ ਦੀ ਭਾਲ ਕਰ ਰਿਹਾ ਹੈ ਜੋ ਦੱਖਣੀ ਅਮਰੀਕੀ ਸਰਹੱਦ ਨੂੰ ਬੰਦ ਕਰਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਜਾਇਜ਼ ਠਹਿਰਾਉਣ ਵਿੱਚ ਮਦਦ ਕਰੇਗਾ।

ਕੰਧ ਦੀ ਉਸਾਰੀ

ਜਦੋਂ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਚੁਣੇ ਗਏ ਸਨ ਤਾਂ ਉਨ੍ਹਾਂ ਨੇ ਸਰਹੱਦ ʼਤੇ ਕੰਧ ਦੀ ਉਸਾਰੀ ਲਈ ਇੱਕ ਕਾਰਜਕਾਰੀ ਆਦੇਸ਼ ਦਿੱਤਾ ਸੀ।

ਹਾਲਾਂਕਿ, ਕੰਧ ਦੇ ਕੁਝ ਹਿੱਸੇ ਉਸਾਰੇ ਵੀ ਗਏ ਸਨ ਅਤੇ ਕੁਝ ਅਜੇ ਵੀ ਅਧੂਰੇ ਹਨ ਤਾਂ ਅਜਿਹੇ ਵਿੱਚ ਹੋ ਸਕਦਾ ਹੈ ਉਹ ਉਸ ਨੂੰ ਨੇਪਰੇ ਚਾੜਨ ਦੀ ਕੋਸ਼ਿਸ਼ ਕਰੇ।

ਕੈਨੇਡਾ ਉੱਤੇ ਟਰੰਪ ਨੇ ਭਾਰੀ ਟੈਰਿਫ ਦੀ ਗੱਲ ਕੀਤੀ ਹੈ

ਤਸਵੀਰ ਸਰੋਤ, Getty Images

ਵਪਾਰ ਅਤੇ ਅਰਥਚਾਰਾ

ਟੈਰਿਫ

ਟਰੰਪ ਨੇ ਅਮਰੀਕੀ ਨਿਰਮਾਣ ਨੂੰ ਤਰਜੀਹ ਦੇਣ ਦੇ ਆਪਣੇ ਵਾਅਦੇ ਦੇ ਹਿੱਸੇ ਵਜੋਂ ਆਯਾਤ ਕੀਤੀਆਂ ਵਸਤਾਂ ‘ਤੇ ਭਾਰੀ ਟੈਰਿਫ ਲਗਾਉਣ ਦੀ ਸਹੁੰ ਖਾਧੀ ਹੈ।

ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਟੈਰਿਫ ਲਗਾਏ ਸਨ, ਜਿਨ੍ਹਾਂ ਵਿੱਚੋਂ ਕੁਝ ਚੀਨ ‘ਤੇ ਵੀ ਸਨ, ਜਿਨ੍ਹਾਂ ਨੂੰ ਜੋਅ ਬਾਈਡਨ ਨੇ ਵੀ ਲਾਗੂ ਰੱਖਿਆ।

ਪਰ ਇਸ ਵਾਰ ਉਹ ਸਾਰੇ ਆਯਾਤ ‘ਤੇ 10 ਫੀਸਦ, ਕੈਨੇਡੀਅਨ ਅਤੇ ਮੈਕਸੀਕਨ ਸਮਾਨ ‘ਤੇ 25 ਫੀਸਦ ਅਤੇ ਚੀਨ ਤੋਂ ਆਉਣ ਵਾਲੀਆਂ ਚੀਜ਼ਾਂ ‘ਤੇ 60 ਫੀਸਦ ਟੈਰਿਫ ਲਗਾਉਣ ਦਾ ਵਾਅਦਾ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਉਹ ਪਹਿਲੇ ਦਿਨ ਤੋਂ ਹੀ ਇਸ ਸਬੰਧੀ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖ਼ਤ ਕਰਨਾ ਸ਼ੁਰੂ ਕਰ ਦੇਣਗੇ।

ਮਾਹਿਰਾਂ ਦਾ ਕਹਿਣਾ ਹੈ ਕਿ ਟੈਰਿਫ ਖਪਤਕਾਰਾਂ ਦੀਆਂ ਵਸਤਾਂ ਨੂੰ ਹੋਰ ਮਹਿੰਗਾ ਕਰ ਸਕਦੇ ਹਨ ਅਤੇ ਮੁਦਰਾਸਫੀਤੀ ਦਾ ਕਾਰਨ ਬਣ ਸਕਦੇ ਹਨ। ਕੁਝ ਦੇਸ਼ ਜਵਾਬੀ ਟੈਰਿਫ ਲਗਾਉਣ ‘ਤੇ ਵਿਚਾਰ ਕਰ ਰਹੇ ਹਨ।

ਕ੍ਰਿਪਟੋ ਕਰੰਸੀਆਂ

ਤਸਵੀਰ ਸਰੋਤ, Getty Images

ਕ੍ਰਿਪਟੋ ਪਾਇਲ

ਟਰੰਪ ਨੇ ਕ੍ਰਿਪਟੋ ਕਰੰਸੀਆਂ ਦਾ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਦੀ ਚੋਣ ਵਿੱਚ ਬਿਟਕੋਇਨ ਦੀ ਕੀਮਤ ਵਿੱਚ 30 ਫੀਸਦ ਦਾ ਵਾਧਾ ਦੇਖਿਆ ਗਿਆ ਹੈ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਟਰੰਪ ਇੱਕ ਸੰਘੀ “ਬਿਟਕੋਇਨ ਸਟੌਕਪਾਇਲ” ਬਣਾਉਣ ਲਈ ਤੇਜ਼ੀ ਨਾਲ ਅੱਗੇ ਵਧਣਗੇ। ਅਮਰੀਕਾ ਦੇ ਸੋਨੇ ਅਤੇ ਤੇਲ ਭੰਡਾਰਾਂ ਦੇ ਸਮਾਨ ਇੱਕ ਰਣਨੀਤਕ ਰਿਜ਼ਰਵ, ਜਿਸ ਬਾਰੇ ਉਨ੍ਹਾਂ ਨੇ ਕਿਹਾ ਹੈ ਕਿ “ਸਾਰੇ ਅਮਰੀਕੀਆਂ ਨੂੰ ਲਾਭ ਪਹੁੰਚਾਉਣ ਵਾਲੀ ਇੱਕ ਸਥਾਈ ਰਾਸ਼ਟਰੀ ਸੰਪਤੀ” ਵਜੋਂ ਕੰਮ ਕਰੇਗਾ।

ਕ੍ਰਿਪਟੋ ਸਮਰਥਕਾਂ ਨੂੰ ਇਸ ਯੋਜਨਾ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਉਦਯੋਗ ਦੀ ਨਿਗਰਾਨੀ ਘਟਾਉਣ ਦੇ ਯਤਨਾਂ ਦੀ ਉਮੀਦ ਹੈ।

ਇਹ ਵੀ ਪੜ੍ਹੋ-

ਜਲਵਾਯੂ ਅਤੇ ਊਰਜਾ

ਜੋਅ ਬਾਈਡਨ ਦੀਆਂ ਜਲਵਾਯੂ ਨੀਤੀਆਂ ਨੂੰ ਖ਼ਤਮ ਕਰਨਾ

ਜੋਅ ਬਾਈਡਨ ਉਨ੍ਹਾਂ ਨਿਰਦੇਸ਼ਾਂ, ਕਾਨੂੰਨਾਂ ਅਤੇ ਫੰਡਿੰਗ ਪ੍ਰੋਗਰਾਮਾਂ ਦੀ ਲੜੀ ਨੂੰ ਦੇਖਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਨੌਕਰੀਆਂ ਨੂੰ ਵਧਾਵਾ ਦੇਣ, ਪ੍ਰਦੂਸ਼ਣ ਨੂੰ ਕਾਬੂ ਕਰਨ ਅਤੇ ਬੁਨਿਆਦੀ ਢਾਂਚੇ ਨੂੰ ਫੰਡ ਦੇਣ ਲਈ ਬਣਾਇਆ ਸੀ, ਜੋ ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਉਪਲਬਧੀਆਂ ਵਿੱਚੋਂ ਇੱਕ ਹੈ।

ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਵਿੱਚੋਂ ਬਹੁਤ ਕੁਝ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ।

ਉਮੀਦ ਕੀਤੀ ਜਾਂਦੀ ਹੈ ਕਿ ਉਹ “ਡ੍ਰਿਲ, ਬੇਬੀ ਡ੍ਰਿਲ” ਦੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਅਤੇ ਅਮਰੀਕੀ ਊਰਜਾ ਉਤਪਾਦਨ ਅਤੇ ਆਜ਼ਾਦੀ ਨੂੰ ਅੱਗੇ ਵਧਾਉਂਦੇ ਹੋਏ, ਸੰਘੀ ਜ਼ਮੀਨਾਂ ‘ਤੇ ਡ੍ਰਿਲਿੰਗ ਪਾਬੰਦੀਆਂ ਹਟਾਉਣ ਲਈ ਕਾਰਜਕਾਰੀ ਆਦੇਸ਼ਾਂ ਦੀ ਵਰਤੋਂ ਕਰਨਗੇ।

ਉਨ੍ਹਾਂ ਨੇ ਨਵੇਂ ਵਿੰਡ ਪ੍ਰੋਜੈਕਟਾਂ ‘ਤੇ ਪਾਬੰਦੀ ਲਗਾਉਣ ਅਤੇ ਇਲੈਕਟ੍ਰਿਕ ਵਾਹਨ ਦੇ ਆਦੇਸ਼ ਨੂੰ ਰੱਦ ਕਰਨ ਦਾ ਵੀ ਵਾਅਦਾ ਕੀਤਾ ਹੈ।

ਪੈਰਿਸ ਸਮਝੌਤੇ ਤੋਂ ਬਾਹਰ ਨਿਕਲਣਾ (ਮੁੜ)

2017 ਵਿੱਚ ਅਹੁਦਾ ਸੰਭਾਲਣ ਦੇ ਛੇ ਮਹੀਨਿਆਂ ਦੇ ਅੰਦਰ, ਟਰੰਪ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟ ਗਏ ਸਨ।

ਦਰਅਸਲ ਇਹ ਇੱਕ ਇਤਿਹਾਸਕ ਕੌਮਾਂਤਰੀ ਸਮਝੌਤਾ ਹੈ ਜੋ ਵਧ ਰਹੇ ਵਿਸ਼ਵ ਤਾਪਮਾਨ ਨੂੰ ਸੀਮਤ ਕਰਨ ਲਈ ਤਿਆਰ ਕੀਤਾ ਗਿਆ ਹੈ।

ਬਾਈਡਨ ਨੇ 2021 ਵਿੱਚ ਆਪਣੇ ਅਹੁਦੇ ਦੇ ਪਹਿਲੇ ਦਿਨ ਹੀ ਸਮਝੌਤੇ ਵਿੱਚ ਦੁਬਾਰਾ ਸ਼ਾਮਲ ਹੋਣ ਦਾ ਪ੍ਰਸਤਾਵ ਰੱਖਿਆ ਸੀ, ਪਰ ਟਰੰਪ ਦੇ ਰਾਸ਼ਟਰਪਤੀ ਬਣਨ ‘ਤੇ ਇਸ ਤੋਂ ਦੁਬਾਰਾ ਪਿੱਛੇ ਹਟਣ ਦੀ ਉਮੀਦ ਹੈ।

ਕੈਪੀਟੋਲ ਹਿਲ

ਤਸਵੀਰ ਸਰੋਤ, Getty Images

ਕੈਪੀਟਲ ਦੰਗਾ

6 ਜਨਵਰੀ ʻਦੰਗਾʼ

ਰਾਸ਼ਟਰਪਤੀ ਟਰੰਪ ਦੇ ਅਹੁਦੇ ʼਤੇ ਵਾਪਸ ਆਉਣ ʼਤੇ 2021 ਦੇ ਯੂਐੱਸ ਕੈਪੀਟਲ ਦੰਗਿਆਂ ਤੋਂ ਬਾਆਦ ਦੋਸ਼ੀ ਠਹਿਰਾਏ ਗਏ ਸੈਂਕੜੇ ਲੋਕ ਸੋਮਵਾਰ ਨੂੰ ਸੰਭਾਵਿਤ ਮੁਆਫ਼ੀ ਦਾ ਇੰਤਜ਼ਾਰ ਕਰ ਰਹੇ ਹਨ।

ਉਨ੍ਹਾਂ ਨੇ ਗਰਮੀਆਂ ਵਿੱਚ ਸੀਐੱਨਐੱਨ ਨੂੰ ਕਿਹਾ ਸੀ, “ਮੈਂ ਉਨ੍ਹਾਂ ਵਿੱਚੋਂ ਕਈਆਂ ਨੂੰ ਮੁਆਫ਼ ਕਰਨਾ ਦੀ ਇੱਛਾ ਰੱਖਦਾ ਹਾਂ। ਮੈਂ ਅਜਿਹਾ ਸਾਰਿਆਂ ਲਈ ਨਹੀਂ ਕਹਿ ਸਕਦਾ ਕਿਉਂਕਿ ਉਨ੍ਹਾਂ ਵਿੱਚੋਂ ਕੁਝ ਸ਼ਾਇਦ ਕਾਬੂ ਤੋਂ ਬਾਹਰ ਹੋ ਗਏ ਸਨ।”

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਟਰੰਪ ਦੇ ਸਮਰਥਕਾਂ ਵੱਲੋਂ ਅਮਰੀਕੀ ਕਾਂਗਰਸ ਵਿੱਚ ਦੰਗਿਆਂ ਦੀ ਚੌਥੀ ਵਰ੍ਹੇਗੰਢ ਮੌਕੇ ਨਿਆਂ ਵਿਭਾਗ ਨੇ ਕਿਹਾ ਸੀ ਕਿ ਉਸ ਨੇ ਇਸ ਘਟਨਾ ਸਬੰਧੀ 1583 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

600 ਤੋਂ ਵੱਧ ਲੋਕਾਂ ʼਤੇ ਸੰਘੀ ਅਧਿਕਾਰੀਆਂ ʼਤੇ ਹਮਲਾ ਕਰਨ ਜਾਂ ਰੁਕਾਵਟ ਪਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਵਿਦੇਸ਼ ਨੀਤੀ

ਯੂਕਰੇਨ ਜੰਗ

ਚੁਣੇ ਗਏ ਰਾਸ਼ਟਰਪਤੀ ਨੇ ਚੋਣ ਪ੍ਰਚਾਰ ਦੌਰਾਨ ਦਾਅਵਾ ਕੀਤਾ ਸੀ ਕਿ ਉਹ ਆਪਣੇ ਰਾਸ਼ਟਰਪਤੀ ਬਣਨ ਦੇ ਪਹਿਲੇ ਦਿਨ ਹੀ ਟਕਰਾਅ ਨੂੰ ਖ਼ਤਮ ਕਰ ਦੇਣਗੇ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਦੋਂ ਤੋਂ ਛੇ ਮਹੀਨੇ ਲੱਗ ਸਕਦੇ ਹਨ। ਇਹ ਸਪੱਸ਼ਟ ਨਹੀਂ ਹੈ ਕਿ ਉਹ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕੀ ਕਰਨਗੇ।

ਟਰੰਪ ਅਤੇ ਟਰੂਡੋ

ਤਸਵੀਰ ਸਰੋਤ, Getty Images

ਗਾਜ਼ਾ ਅਤੇ ਇਜ਼ਰਾਈਲ

ਟਰੰਪ ਪਹਿਲਾਂ ਹੀ ਜੰਗਬੰਦੀ ਦਾ ਸਿਹਰਾ ਆਪਣੇ ਸਿਰ ਲੈ ਚੁੱਕੇ ਹਨ ਜੋ ਉਨ੍ਹਾਂ ਦੇ ਸਹੁੰ ਚੁੱਕਣ ਤੋਂ ਇੱਕ ਦਿਨ ਪਹਿਲਾਂ ਲਾਗੂ ਹੋ ਜਾਵੇਗਾ।

ਜਦੋਂ ਕਿ ਬਾਈਡਨ ਨੇ ਇਸ ਦਾਅਵੇ ਨੂੰ “ਮਜ਼ਾਕ” ਕਿਹਾ ਹੈ, ਰਿਪੋਰਟਾਂ ਸੁਝਾਅ ਦਿੰਦੀਆਂ ਹਨ ਕਿ ਚੁਣੇ ਹੋਏ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਵਾਰਤਾਕਾਰ ਦੀ ਰਣਨੀਤੀ ਨੇ ਇੱਕ ਸੌਦਾ ਸੁਰੱਖਿਅਤ ਕਰਨ ਵਿੱਚ ਮਦਦ ਕੀਤੀ ਹੈ।

ਕਿਊਬਾ ਅਤੇ ਵੈਨੇਜ਼ੁਏਲਾ

ਟਰੰਪ ਕਿਊਬਾ ਨੂੰ ਅੱਤਵਾਦ ਦੇ ਰਾਜ ਸਪਾਂਸਰਾਂ ਦੀ ਸੂਚੀ ਵਿੱਚੋਂ ਹਟਾਉਣ ਦੇ ਬਾਈਡਨ ਦੇ ਹਾਲੀਆ ਫ਼ੈਸਲੇ ਨੂੰ ਉਲਟਾਉਣ ਲਈ ਕਾਰਜਕਾਰੀ ਆਦੇਸ਼ਾਂ ਦੀ ਵਰਤੋਂ ਕਰ ਸਕਦੇ ਹਨ।

ਉਹ ਵੈਨੇਜ਼ੁਏਲਾ ਵਿਰੁੱਧ ਦੁਬਾਰਾ ਪਾਬੰਦੀਆਂ ਲਗਾ ਸਕਦੇ ਹਨ। ਉਨ੍ਹਾਂ ਦੇ ਪਹਿਲੇ ਪ੍ਰਸ਼ਾਸਨ ਦੌਰਾਨ ਦੋਵੇਂ ਦੇਸ਼ ਅਕਸਰ ਉਨ੍ਹਾਂ ਦੇ ਗੁੱਸੇ ਦਾ ਨਿਸ਼ਾਨਾ ਬਣੇ ਸਨ ਅਤੇ ਇਸ ਵਿੱਚ ਬਦਲਾਅ ਦੀ ਉਮੀਦ ਨਹੀਂ ਹੈ।

ਗ੍ਰੀਨਲੈਂਡ ਅਤੇ ਕੈਨੇਡਾ

ਕੀ ਟਰੰਪ ਡੈਨਮਾਰਕ ਦੇ ਇੱਕ ਖ਼ੁਦਮੁਖ਼ਤਿਆਰ ਖੇਤਰ ਅਤੇ ਦੁਨੀਆ ਦੇ ਸਭ ਤੋਂ ਵੱਡੇ ਟਾਪੂ ਗ੍ਰੀਨਲੈਂਡ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਸਕਦੇ ਹਨ, ਜਿੱਥੇ ਅਮਰੀਕਾ ਦਾ ਪਹਿਲਾਂ ਹੀ ਇੱਕ ਫੌਜੀ ਅੱਡਾ ਅਤੇ ਬਹੁਤ ਸਾਰੇ ਸੈਨਿਕ ਹਨ?

ਕੀ ਕੈਨੇਡਾ 51ਵਾਂ ਰਾਜ ਹੋਵੇਗਾ, ਜਿਵੇਂ ਕਿ ਉਹ ਵਾਰ-ਵਾਰ ਮਜ਼ਾਕ ਕਰਦੇ ਆਏ ਹਨ?

ਦੋਵੇਂ ਦੀ ਯੋਜਨਾਵਾਂ ਅਸਲ ਵਿੱਚ ਲਾਗੂ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ। ਫਿਰ ਵੀ ਰਾਸ਼ਟਰਪਤੀ ਚੋਣਾਂ ਨੇ ਵਿਸਥਾਰਵਾਦ ਦੇ ਵਿਚਾਰ ਨੇ ਨਾਲ ਅਮਰੀਕਾ ਦੇ ਕਰੀਬੀ ਸਹਿਯੋਗੀਆਂ ʼਤੇ ਹਾਲ ਹੀ ਵਿੱਚ ਤਾਅਨੇ ਮਾਰ ਕੇ ਵਿਸ਼ਵਵਿਆਪੀ ਰਾਜਧਾਨੀਆਂ ਨੂੰ ਹੈਰਾਨ ਕਰ ਦਿੱਤਾ ਹੈ।

ਵਿਭਿੰਨਤਾ ਅਤੇ ਲਿੰਗ

ਡੀਆਈਈ

ਹਾਲ ਦੇ ਸਾਲਾਂ ਵਿੱਚ ਅਮਰੀਕਾ ਦੇ ਸਕੂਲਾਂ ਅਤੇ ਕਾਰੋਬਾਰਾਂ ਨੇ ਔਰਤਾਂ ਅਤੇ ਨਸਲੀ ਘੱਟ ਗਿਣਤੀਆਂ ਦਾ ਸਮਰਥਨ ਕਰਨ ਲਈ ਡਿਜ਼ਾਈਨ ਕੀਤੀਆਂ ਗਈਆਂ ਨੀਤੀਆਂ ਨੂੰ ਅਪਨਾਇਆ ਹੈ।

ਇਨ੍ਹਾਂ ਨੂੰ ਅਭਿਆਸਾਂ ਨੂੰ ਅਕਸਰ “ਵਿਭਿੰਨਤਾ, ਸਮਾਨਤਾ ਅਤੇ ਸਮਾਵੇਸ਼” (ਡੀਈਆਈ) ਦੇ ਅਧੀਨ ਸ਼੍ਰੇਣੀਬੱਧ ਕੀਤਾ ਜਾਂਦਾ ਹੈ।

ਇਨ੍ਹਾਂ ਨੇ ਬਹੁਤ ਸਾਰੇ ਰੂੜੀਵਾਦੀਆਂ ਨੂੰ ਨਾਰਾਜ਼ ਕੀਤਾ ਹੈ ਅਤੇ ਕਾਨੂੰਨੀ ਚੁਣੌਤੀਆਂ ਦਾ ਕਾਰਨ ਬਣਿਆ ਹੈ। ਟਰੰਪ ਨੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ ਅਤੇ ਮੇਟਾ, ਵਾਲਮਾਰਟ ਅਤੇ ਐਮਾਜ਼ਾਨ ਸਮੇਤ ਵੱਡੀਆਂ ਕਾਰਪੋਰੇਸ਼ਨਾਂ ਨੇ ਉਨ੍ਹਾਂ ਦੀ ਚੋਣ ਤੋਂ ਬਾਅਦ ਸਬੰਧਤ ਪਹਿਲਕਦਮੀਆਂ ਨੂੰ ਵਾਪਸ ਲੈਣਾ ਸ਼ੁਰੂ ਕਰ ਦਿੱਤਾ ਹੈ।

ਟਰੰਪ ਇੱਕ ਕਾਰਜਕਾਰੀ ਆਦੇਸ਼ ਦੀ ਵਰਤੋਂ ਕਰ ਕੇ ਸਕੂਲਾਂ ਜਾਂ ਹੋਰਨਾਂ ਸੰਸਥਾਵਾਂ ਨੂੰ ਸੰਘੀ ਫੰਡ ਦੇਣ ਤੋਂ ਮਨ੍ਹਾਂ ਕਰ ਸਕਦੇ ਹਨ ਜਿਨ੍ਹਾਂ ਦੇ ਕੋਲ ਡੀਈਆਈ ਪ੍ਰੋਗਰਾਮ ਹੈ।

ਇਹ “ਕ੍ਰਿਟੀਕਲ ਰੇਸ ਥਿਓਰੀ” (ਸੀਆਰਟੀ) ਪੜ੍ਹਾਉਣ ਵਾਲੇ ਸਕੂਲਾਂ ਲਈ ਫੰਡ ʼਤੇ ਵੀ ਪਾਬੰਦੀ ਲਗਾ ਸਕਦੇ ਹਨ।

ਗਰਭਪਾਤ

ਆਪਣੇ ਤੋਂ ਪਹਿਲਾਂ ਦੇ ਜ਼ਿਆਦਾਤਰ ਰਿਪਬਲਿਕਨ ਰਾਸ਼ਟਰਪਤੀਆਂ ਵਾਂਗ, ਟਰੰਪ ਤੋਂ “ਮੈਕਸੀਕੋ ਸਿਟੀ ਨੀਤੀ” ਨੂੰ ਦੁਬਾਰਾ ਲਾਗੂ ਕਰਨ ਦੀ ਉਮੀਦ ਹੈ, ਜੋ ਗਰਭਪਾਤ ਸਲਾਹ ਪ੍ਰਦਾਨ ਕਰਨ ਵਾਲੇ ਅੰਤਰਰਾਸ਼ਟਰੀ ਸਮੂਹਾਂ ਨੂੰ ਸੰਘੀ ਸਹਾਇਤਾ ‘ਤੇ ਪਾਬੰਦੀ ਲਗਾਉਂਦੀ ਹੈ।

ਉਨ੍ਹਾਂ ਤੋਂ ਇਹ ਵੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਗਰਭਪਾਤ ਨਿਯਮਾਂ ਨੂੰ ਵੀ ਰੱਦ ਕਰ ਸਕਦੇ ਹਨ ਜੋ ਘੱਟ ਆਮਦਨ ਵਾਲੇ ਪਰਿਵਾਰ ਨਿਯੋਜਨ ਪ੍ਰੋਗਰਾਮ, ਟਾਈਟਲ ਐਕਸ ਵਿੱਚ ਸੰਘੀ ਸਿਹਤ ਪ੍ਰਦਾਤਾਵਾਂ ਨੂੰ ਮਰੀਜ਼ਾਂ ਨੂੰ ਗਰਭਪਾਤ ਬਾਰੇ ਦੱਸਣ ਤੋਂ ਰੋਕਦਾ ਹੈ, ਬੇਸ਼ੱਕ ਉਹ ਇਸ ਬਾਰੇ ਪੁੱਛਣ ਵੀ।

ਇਸ ਬਦਲਾਅ ਨੇ ਗਰਭਪਾਤ ਦੀ ਪੇਸ਼ਕਸ਼ ਕਰਨ ਵਾਲੇ ਜਾਂ ਰੈਫਰਲ ਪ੍ਰਦਾਨ ਕਰਨ ਵਾਲੇ ਸੰਗਠਨਾਂ ਤੋਂ ਕਰੋੜਾਂ ਡਾਲਰ ਪ੍ਰਭਾਵਸ਼ਾਲੀ ਢੰਗ ਨਾਲ ਖੋਹ ਲਏ ਹਨ।

ਸਮਲਿੰਗੀਆਂ ਦੇ ਅਧਿਕਾਰ

ਟਰੰਪ ਨੇ ਸਕੂਲਾਂ ਅਤੇ ਸਿਹਤ ਸੇਵਾਵਾਂ ਵਿੱਚ “ਸਮਲਿੰਗੀਆਂ ਦੇ ਪਾਗ਼ਲਪਨ” ਦੀ ਵਾਰ-ਵਾਰ ਆਲੋਚਨਾ ਕੀਤੀ ਹੈ ਅਤੇ ਖ਼ਾਸ ਤੌਰ ਔਰਤਾਂ ਦੇ ਖੇਡਾਂ ਵਿੱਚ ਸਮਲਿੰਗੀ ਔਰਤਾਂ ਨੂੰ ਮੁਕਾਬਲਾ ਕਰਨ ਤੋਂ ਰੋਕਣ ਦੀ ਸਹੁੰ ਖਾਧੀ ਹੈ।

ਟਿਕਟੌਕ

ਤਸਵੀਰ ਸਰੋਤ, Getty Images

ਟਿਕ-ਟੌਕ

ਟਰੰਪ ਨੇ ਕਿਹਾ ਹੈ ਕਿ ਉਹ “ਸਭ ਤੋਂ ਵੱਧ ਸੰਭਾਵਨਾ” ਟਿਕਟੌਕ ਨੂੰ ਇਸ ਪਾਬੰਦੀ ਤੋਂ 90 ਦਿਨ ਦੀ ਰਾਹਤ ਦੇਣਗੇ ਜੋ 47ਵੇਂ ਅਮਰੀਕੀ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੀ ਇੱਕ ਸ਼ਾਮ ਪਹਿਲਾਂ ਤੋਂ ਲਾਗੂ ਹੁੰਦਾ ਹੈ।

ਉਨ੍ਹਾਂ ਨੇ ਐੱਨਬੀਸੀ ਨਿਊਜ਼ ਨੂੰ ਦੱਸਿਆ ਹੈ ਕਿ ਇਸ ਮਾਮਲੇ ʼਤੇ ਐਲਾਨ ਸੰਭਾਵਿਤ, ਉਨ੍ਹਾਂ ਦੇ ਦਫ਼ਤਰ ਦੇ ਪਹਿਲੇ ਅਧਿਕਾਰਤ ਦਿਨ ʼਤੇ ਹੀ ਕੀਤਾ ਜਾਵੇਗਾ।

ਟਰੰਪ ਨੇ ਪਹਿਲਾ ਟਿਕਟੌਕ ਪਾਬੰਦੀ ਦਾ ਸਮਰਥਨ ਕੀਤਾ ਸੀ ਪਰ ਹਾਲ ਹੀ ਵਿੱਚ ਆਪਣੇ ਰੁਖ਼ ਨੂੰ ਪਲਟਦੇ ਹੋਏ, ਪਿਛਲੇ ਕੁਝ ਸਾਲਾਂ ਦੀ ਰਾਸ਼ਟਰਪਤੀ ਮੁਹਿੰਮ ਦੌਰਾਨ ਪਲੇਟਫਾਰਮ ʼਤੇ ਉਨ੍ਹਾਂ ਵੀਡੀਓ ਨੂੰ ਕਰੋੜਾਂ ਵਾਰ ਦੇਖਿਆ ਗਿਆ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI