Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਡੇਵਿਡ ਕੌਕਸ
- ਰੋਲ, ਬੀਬੀਸੀ ਨਿਊਜ਼
-
21 ਅਪ੍ਰੈਲ 2025, 10:59 IST
ਅਪਡੇਟ 40 ਮਿੰਟ ਪਹਿਲਾਂ
ਸਾਈਮਨ ਕੌਕਸ ਜੋ ਕਿ ਸਕੌਟਲੈਂਡ ਦੀ ਐਡਿਨਬਰਗ ਯੂਨੀਵਰਸਿਟੀ ਵਿੱਚ ਦਿਮਾਗ਼ ਅਤੇ ਬੌਧਿਕ ਬੁਢਾਪੇ ਦੇ ਪ੍ਰੋਫੈਸਰ ਹਨ।
ਉਹ ਦੱਸਦੇ ਹਨ, “ਕੁਝ ਲੋਕ ਉਮਰ ਦੇ ਅਸਰ ਪ੍ਰਤੱਖ ਹੋਣ ਤੋਂ ਪਹਿਲਾਂ ਵੀ ਦੂਜਿਆਂ ਨਾਲੋਂ ਫੁਰਤੀਲੇ ਹੁੰਦੇ ਹਨ। ਪਰ ਪ੍ਰਤੀਕਿਰਿਆ ਸਮੇਂ ਦਾ ਵਧਣਾ ਉਮਰ ਦੇ ਨਾਲ ਹੋਣ ਵਾਲੇ ਸਰੀਰਕ ਨਿਘਾਰ ਦਾ ਸੰਕੇਤ ਹੋ ਸਕਦਾ ਹੈ। ਇਹ ਇੱਕ ਸੰਕੇਤ ਹੈ ਜੋ ਸਾਨੂੰ ਸਾਡੀਆਂ ਸਰੀਰਕ ਪ੍ਰਣਾਲੀਆਂ ਬਾਰੇ ਬਹੁਤ ਕੁਝ ਦੱਸਦਾ ਹੈ।”
ਘਰ ਵਿੱਚ ਬੈਠੇ ਹੋਏ ਆਪਣੇ ਪ੍ਰਤੀਕਿਰਿਆ ਸਮੇਂ ਦੀ ਜਾਂਚ ਕਿਵੇਂ ਕਰ ਸਕਦੇ ਹੋ?

ਤਸਵੀਰ ਸਰੋਤ, Getty Images
- ਆਪਣੀਆਂ ਬਾਂਹਾਂ ਮੇਜ਼ ਉੱਤੇ ਰੱਖ ਕੇ ਕੁਰਸੀ ਉੱਤੇ ਇਸ ਤਰ੍ਹਾਂ ਬੈਠ ਜਾਓ ਕਿ ਤੁਹਾਡਾ ਗੁੱਟ ਮੇਜ਼ ਦੇ ਕਿਨਾਰੇ ਤੋਂ ਥੱਲੇ ਹੋਵੇ। ਤੁਹਾਡਾ ਅੰਗੂਠਾ ਅਤੇ ਉਂਗਲਾਂ ਉੱਪਰ ਵੱਲ ਹੋਣੀਆਂ ਚਾਹੀਦੀਆਂ ਹਨ (ਜਿਵੇਂ ਗਲਾਸ ਫੜਨ ਲਈ)
- ਆਪਣੇ ਸਾਥੀ ਨੂੰ ਜਿਸ ਪਾਸੇ ਤੋਂ ਫੁੱਟੇ ਦੀ ਗਿਣਤੀ ਸ਼ੁਰੂ ਹੁੰਦੀ ਹੈ, ਉਹ ਪਾਸਾ ਉੱਪਰ (“ਜ਼ੀਰੋ” ਤੁਹਾਡੇ ਅੰਗੂਠੇ ਕੋਲ ਕਰ ਕੇ) ਫੜਨ ਲਈ ਕਹੋ।
- ਤੁਹਾਡਾ ਸਾਥੀ ਬਿਨ੍ਹਾਂ ਦੱਸੇ ਫੁੱਟਾ ਛੱਡੇ ਤੁਸੀਂ ਜਿੰਨਾ ਹੋ ਸਕੇ ਫੁਰਤੀ ਨਾਲ ਫੜਨ ਦੀ ਕੋਸ਼ਿਸ਼ ਕਰੋ।
- ਜਦੋਂ ਫੁੱਟਾ ਫੜਿਆ ਤਾਂ ਉਹ ਕਿੰਨਾ ਡਿੱਗ ਚੁੱਕਿਆ ਸੀ, ਇਹੀ ਤੁਹਾਡੇ ਪ੍ਰਤੀਕਿਰਿਆ ਸਮੇਂ ਦਾ ਮਾਪ ਹੋਵੇਗਾ।
ਇੱਕ ਬਹੁਤ ਵਧੀਆ ਸਥਿਤੀ ਵਿੱਚ ਤੁਸੀਂ ਫੁੱਟੇ ਨੂੰ 7.5 ਸੈਂਟੀਮੀਟਰ ‘ਤੇ ਫੜ ਲਓਗੇ। 7.6 ਤੋਂ 15.9 ਸੈਂਟੀਮੀਟਰ ਤੱਕ ਦਾ ਔਸਤ ਤੋਂ ਜ਼ਿਆਦਾ ਹੈ ਜਦਕਿ 15.9 ਤੋਂ 20.4 ਸੈਂਟੀਮੀਟਰ ਤੱਕ ਔਸਤ ਜਦਕਿ 20.4 ਸਮ ਤੋਂ ਜ਼ਿਆਦਾ ਔਸਤ ਤੋਂ ਘੱਟ ਜਦਕਿ 28 ਸਮ ਤੋਂ ਜ਼ਿਆਦਾ ਨੂੰ ਮਾੜਾ ਹੈ।

ਤਸਵੀਰ ਸਰੋਤ, Getty Images
ਹਾਲਾਂਕਿ ਕੌਕਸ ਮੁਤਾਬਕ, ਪ੍ਰਤੀਕਿਰਿਆ ਸਮੇਂ ਦੀ ਸਿਰਫ਼ ਇੱਕ ਜਾਂਚ ਤੋਂ ਇਹ ਸਾਰਾ ਕੁਝ ਪਤਾ ਨਹੀਂ ਲੱਗਦਾ। ਪ੍ਰਤੀਕਿਰਿਆ ਗਤੀ ਵਿੱਚ ਲਿੰਗ ਤੋਂ ਲੈ ਕੇ ਜਨੈਟਿਕ, ਸਰੀਰਕ ਤੰਦਰੁਸਤੀ, ਰਹਿਣ-ਸਹਿਣ ਦੀਆਂ ਆਦਤਾਂ ਅਤੇ ਸ਼ਖਸ਼ੀਅਤ ਵਰਗੇ ਕਾਰਨਾਂ ਕਰਕੇ ਬਹੁਤ ਸਾਰੀਆਂ ਵਿਅਕਤੀਗਤ ਭਿੰਨਤਾਵਾਂ ਹੁੰਦੀਆਂ ਹਨ।
ਕੌਕਸ ਦਾ ਮੰਨਣਾ ਹੈ ਕਿ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਇੱਕੋ ਟੈਸਟ ਵਾਰ-ਵਾਰ ਦੁਹਰਾਏ ਜਾਣ ਉੱਤੇ ਤੁਸੀਂ ਕਿਵੇਂ ਪ੍ਰਦਰਸ਼ਨ ਕਰਦੇ ਹੋ। ਮਿਸਾਲ ਵਜੋਂ, ਇੱਕ ਦਹਾਕੇ ਦੇ ਦੌਰਾਨ ਹਰ ਸਾਲ ਜੇ ਟੈਸਟ ਲਿਆ ਜਾਵੇ ਤਾਂ ਤੁਸੀਂ ਹਰ ਵਾਰ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ। ਕੀ ਇਸ ਵਿੱਚ ਕੋਈ ਸਪੱਸ਼ਟ ਫਰਕ ਹੈ।
ਜਿਵੇਂ ਕਿ ਕੌਕਸ ਦੱਸਦੇ ਹਨ, “ਸਾਡੀ ਪ੍ਰਤੀਕਿਰਿਆ ਕਰਨ ਦੀ ਯੋਗਤਾ ਸਾਡੀਆਂ ਇੰਦਰੀਆਂ ਦੀ ਅੰਤਰ ਸੰਬੰਧਿਤ ਪ੍ਰਣਾਲੀਆਂ ਦੇ ਤਾਲਮੇਲ ਉੱਤੇ ਨਿਰਭਰ ਕਰਦੀ ਹੈ। ਅਸੀਂ ਦਿੱਤੇ ਗਏ ਸਟਿਮੁਲਸ ਨੂੰ ਕਿੰਨੀ ਚੰਗੀ ਤਰ੍ਹਾਂ ਦੇਖ, ਸੁਣ ਜਾਂ ਸੁੰਘ ਸਕਦੇ ਹਾਂ। ਸਾਡਾ ਦਿਮਾਗ਼ ਅੱਖਾਂ, ਕੰਨਾਂ ਤੋਂ ਮਿਲਣ ਵਾਲੇ ਸੰਕੇਤਾਂ ਨੂੰ ਕਿੰਨੀ ਚੰਗੀ ਫੁਰਤੀ ਨਾਲ ਸਮਝ ਕੇ ਉਸ ਬਾਰੇ ਹਦਾਇਤ ਜਾਰੀ ਕਰ ਸਕਦਾ ਹੈ।”
ਉਹ ਅੱਗੇ ਦੱਸਦੇ ਹਨ, “ਫਿਰ ਸਾਡੀਆਂ ਮਾਸਪੇਸ਼ੀਆਂ ਤੇ ਹੋਰ ਅੰਗ ਦਿਮਾਗ਼ ਦੇ ਹੁਕਮ ਉੱਤੇ ਕਿੰਨੀ ਫੁਰਤੀ ਨਾਲ ਫੁੱਲ ਚੜ੍ਹਾਉਂਦੇ ਹਨ। ਇਹ ਪ੍ਰਕਿਰਿਆ ਉੱਤੇ ਵਧਦੀ ਉਮਰ ਤੋਂ ਵੀ ਪ੍ਰਭਾਵਿਤ ਹੁੰਦੀ ਹੈ, ਪਰ ਜ਼ਰੂਰੀ ਨਹੀਂ ਸਾਰਿਆਂ ਉੱਤੇ ਉਮਰ ਦਾ ਇੱਕੋ-ਜਿਹਾ ਅਸਰ ਪਵੇ।”
ਫੁੱਟੇ ਵਾਲੇ ਟੈਸਟ ਵਿੱਚ ਪ੍ਰਤੀਕਿਰਿਆ ਦੀਆਂ ਦੋ ਗੱਲਾਂ ਅਹਿਮ ਹਨ, ਫੁੱਟੇ ਦੇ ਡਿੱਗਣ ਦਾ ਦਿਮਾਗ਼ ਕਿੰਨੀ ਫੁਰਤੀ ਨਾਲ ਅੰਦਾਜ਼ਾ ਲਾਉਂਦਾ ਹੈ ਅਤੇ ਸਰੀਰ ਦਿਮਾਗ਼ ਦੀ ਹਦਾਇਤ ਉੱਤੇ ਇਸ ਨੂੰ ਫੜ੍ਹਨ ਲਈ ਕਿੰਨੀ ਫੁਰਤੀ ਨਾਲ ਅਮਲ ਕਰਦਾ ਹੈ।
ਖੋਜਕਾਰਾਂ ਨੇ ਦੇਖਿਆ ਹੈ ਕਿ ਇਸ ਤਾਣੇ-ਬਾਣੇ ਵਿੱਚ ਸਾਡੇ ਸਰੀਰ ਦੀ ਦਿਮਾਗ਼ ਦੇ ਇਸ਼ਾਰੇ ਉੱਤੇ ਅਮਲ ਕਰਨ ਦੀ ਯੋਗਤਾ, ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੀ ਹੈ। ਹੋ ਸਕਦਾ ਹੈ ਦਿਮਾਗ਼ ਕੁਝ ਮਿਲੀ ਸਕਿੰਟਾਂ ਵਿੱਚ ਹੀ ਦੇਖ ਲਵੇ ਕਿ ਫੁੱਟਾ ਡਿੱਗ ਰਿਹਾ ਹੈ ਪਰ ਸਰੀਰ ਫੜ੍ਹਨ ਵਿੱਚ ਸਮਾਂ ਲਾ ਲਵੇ।
ਅਹਿਮਦ ਮੁਤਾਬਕ, “ਵੱਡੀ ਉਮਰ ਦੇ ਲੋਕਾਂ ਲਈ ਤੇਜ਼ੀ ਨਾਲ ਹਰਕਤ ਕਰਨਾ ਮਹਿੰਗਾ ਪੈਂਦਾ ਹੈ ਇਸ ਲਈ ਉਹ ਮੁੱਢਲੇ ਰੂਪ ਵਿੱਚ ਤੇਜ਼ ਪ੍ਰਤੀਕਿਰਿਆ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ।”
ਜੇ ਸਾਡੀ ਸਿਹਤ ਠੀਕ ਰਹਿੰਦੀ ਹੈ, ਸਾਡਾ ਦਿਮਾਗ਼ ਅਤੇ ਕੇਂਦਰੀ ਨਾੜੀ ਪ੍ਰਣਾਲੀ ਵੀ ਸਾਡੇ ਮਗਰਲੇ ਸਾਲਾਂ ਦੌਰਾਨ ਵਧੀਆ ਕੰਮ ਕਰ ਸਕਦੀ ਹੈ।

ਬ੍ਰਿਟੇਨ ਦੀ ਲਫਬਰੋ ਯੂਨੀਵਰਸਿਟੀ ਵਿੱਚ ਬਾਇਓਮਕੈਨਿਕਸ ਦੇ ਪ੍ਰੋਫੈਸਰ ਮੈਥਿਊ ਪੇਨ ਮੁਤਾਬਕ ਸਾਇੰਸਦਾਨਾਂ ਨੇ ਇਸ ਨੂੰ ਤੰਦਰੁਸਤ ਬਜ਼ੁਰਗਾਂ ਦੇ ਗਿੱਟਿਆਂ ਵਿੱਚ ਤੇਜ਼ ਅਵਾਜ਼ ਦੀ ਪ੍ਰਤੀਕਿਰਿਆ ਵਜੋਂ ਹੋਣ ਵਾਲੇ “ਸਟਾਰਟਲ ਰਿਫਲੈਕਸ” ਵਜੋਂ ਮਾਪਿਆ ਹੈ। ਨਤੀਜਿਆਂ ਨੇ ਉਨ੍ਹਾਂ ਦੇ ਦਿਮਾਗ਼ ਦੀ, ਸੰਗੀਤ ਪ੍ਰਤੀ ਪ੍ਰਤੀਕਿਰਿਆ ਵਜੋਂ ਗਿੱਟਿਆਂ ਨੂੰ ਹਿੱਲਣ ਦਾ ਸੰਕੇਤ ਭੇਜਣ ਦੀ ਯੋਗਤਾ ਵਜੋਂ ਦਿਖਾਇਆ ਜੋ ਕਿ ਆਮ ਤੌਰ ਉੱਤੇ ਸਥਿਰ ਰਹਿੰਦੇ ਹਨ।
ਪੇਨ ਮੁਤਾਬਕ, “ਤੰਦਰੁਸਤ (ਬਜ਼ੁਰਗਾਂ) ਵਿੱਚ ਕੇਂਦਰੀ ਨਾੜੀ ਪ੍ਰਣਾਲੀ ਦਾ ਹਾਰਡਵੇਅਰ ਇੰਨੀ ਖ਼ਰਾਬ ਨਹੀਂ ਹੁੰਦਾ। ਸਿਰਫ਼ ਸਟਾਰਟਲ ਰਿਫਲੈਕਸ ਕਾਰਨ ਉਹ ਇੰਨੀ ਤੇਜ਼ੀ ਨਾਲ ਪ੍ਰਤੀਕਿਰਆ ਦੇ ਸਕਦੇ ਹਨ ਜੋ ਗ਼ਲਤ ਸ਼ੁਰੂਆਤ ਲਈ ਉਨ੍ਹਾਂ ਨੂੰ ਉਲੰਪਿਕ ਵਿੱਚ ਅਯੋਗ ਕਰਾਉਣ ਲਈ ਕਾਫ਼ੀ ਹੈ। ਭਾਵੇਂ ਕਿ ਹੋ ਸਕਦਾ ਹੈ ਉਹ ਬਲੌਕਸ ਵਿੱਚੋਂ ਉਨੀ ਤੇਜ਼ੀ ਨਾਲ ਬਾਹਰ ਨਾ ਆਉਣ।”
ਫੁੱਟੇ ਵਾਲੇ ਟੈਸਟ ਵਾਂਗ ਹੀ ਪ੍ਰਤੀਕਿਰਿਆ ਸਮੇਂ ਨੂੰ “ਹਿਊਮਨ ਬੈਂਚਮਾਰਕ ਰਿਐਕਸ਼ਨ ਟਾਈਮ ਟੈਸਟ” ਵਰਗੀ ਇੱਕ ਸਰਲ ਕੰਪਿਊਟਰ ਗੇਮ ਰਾਹੀਂ ਵੀ ਆਂਕਿਆ ਜਾ ਸਕਦਾ ਹੈ। ਇਸ ਵਿੱਚ ਇੱਕ ਲਾਲ ਡੱਬੇ ਦੇ ਹਰਾ ਹੋਣ ਦਾ ਇੰਤਜ਼ਾਰ ਕਰਨਾ ਹੁੰਦਾ ਹੈ। ਫਿਰ ਇਸ ਦੇ ਰੰਗ ਬਦਲਦੇ ਹੀ ਜਿੰਨਾ ਹੋ ਸਕੇ ਜਲਦੀ ਇਸ ਉੱਤੇ ਕਲਿੱਕ ਕਰਨਾ ਹੁੰਦਾ ਹੈ।
ਸਮੇਂ ਦੇ ਨਾਲ ਇਸ ਵਿੱਚ ਪ੍ਰਦਰਸ਼ਨ ਖ਼ਰਾਬ ਹੋਣ ਲਗਦਾ ਹੈ ਜੋ ਕਿ ਸਾਡੀ ਇੰਦਰੀ ਪ੍ਰਣਾਲੀ ਦੇ ਖਰਾਬ ਹੋਣ ਤੋਂ ਇਲਾਵਾ ਦਿਮਾਗ਼ ਦੇ ਫ਼ੈਸਲਾ ਲੈਣ ਵਿੱਚ ਸਮਾਂ ਲਗਾਉਣ ਨੂੰ ਵੀ ਦਰਸਾ ਸਕਦਾ ਹੈ। ਪਿਛਲੇ ਸਾਲ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਦ੍ਰਿਸ਼ ਸੰਵੇਦਨਾਸ਼ੀਲਤਾ (ਨਮੂਨਿਆਂ ਨੂੰ ਦੇਖਣਾ ਅਤੇ ਉਨ੍ਹਾਂ ਪ੍ਰਤੀ ਪ੍ਰਤੀਕਿਰਿਆ ਵਿੱਚ ਕਮੀ) ਡਿਮੈਨਸ਼ੀਆ ਦੇ ਸ਼ੁਰੂਆਤੀ ਲੱਛਣਾਂ ਵਿੱਚੋਂ ਇੱਕ ਹੋ ਸਕਦਾ ਹੈ। ਇਹ ਲੱਛਣ ਬਾਕੀਆਂ ਦੇ ਮੁਕਾਬਲੇ ਇੱਕ ਦਹਾਕੇ ਤੋਂ ਵੀ ਪਹਿਲਾਂ ਨਜ਼ਰ ਆ ਸਕਦਾ ਹੈ।
ਕੌਕਸ ਮੁਤਾਬਕ, “ਉਮਰ ਦੇ ਨਾਲ, ਦਿਮਾਗ਼ ਦੀਆਂ ਨਸਾਂ ਦੀ ਇਸ਼ਾਰਿਆਂ ਦੇ ਸੰਚਾਰ ਵਿੱਚ ਕੁਸ਼ਲਤਾ ਘਟਣੀ ਸ਼ੁਰੂ ਹੋ ਸਕਦੀ ਹੈ, ਇਸ ਨਾਲ ਜਾਣਕਾਰੀ ਸਮਝਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।”
ਉਹ ਅੱਗੇ ਕਹਿੰਦੇ ਹਨ, “ਇੱਕ ਵਾਰ ਜਦੋਂ ਫ਼ੈਸਲਾ ਹੋ ਗਿਆ ਤਾਂ ਮਾਸਪੇਸ਼ੀਆਂ ਨੂੰ ਦਿਮਾਗ਼ ਨਾਲ ਜੋੜਨ ਵਾਲੀਆਂ ਨਸਾਂ ਵੀ ਇਹ ਫ਼ੈਸਲਾ ਫੁਰਤੀ ਨਾਲ ਉਨ੍ਹਾਂ ਤੱਕ ਭੇਜਣ ਲਈ ਠੀਕ ਸਥਿਤੀ ਵਿੱਚ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਉੱਤੇ ਵੀ ਉਮਰ ਦਾ ਅਸਰ ਪੈਂਦਾ ਹੈ।”

ਤਸਵੀਰ ਸਰੋਤ, Getty Images
ਸੁਧਾਰ ਕਿਵੇਂ ਕਰੀਏ
ਇਸ ਨਿਘਾਰ ਨੂੰ ਰੋਕਣ ਜਾਂ ਹੌਲੀ ਕਰਨ ਲਈ ਕੁਝ ਕੰਮ ਜ਼ਰੂਰ ਕਰ ਸਕਦੇ ਹਾਂ। ਪੇਨ ਇਸ ਲਈ ਇੱਕੋ ਸਮੇਂ ਉੱਤੇ ਦੋ ਕੰਮ ਕਰਨ ਦੀ ਸਿਖਲਾਈ ਉੱਤੇ ਜ਼ੋਰ ਦਿੰਦੇ ਹਨ। ਜਿਸ ਵਿੱਚ ਬੌਧਿਕ ਸਿਖਲਾਈ ਦੀਆਂ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਨਾਲ ਦਿਮਾਗ਼ ਅਤੇ ਸਰੀਰ ਦੋਵਾਂ ਦੀ ਸਿਖਲਾਈ ਹੁੰਦੀ ਹੈ।
ਮਿਸਾਲ ਵਜੋਂ ਤੁਰਦੇ ਹੋਏ ਆਪਣਾ ਸਿਰ ਇੱਕ ਤੋਂ ਦੂਜੇ ਪਾਸੇ ਘੁਮਾਉਣਾ। ਵਰਣਮਾਲਾ ਦੁਹਰਾਉਂਦੇ ਹੋਏ ਇੱਕ ਲੱਤ ਉੱਤੇ ਖੜ੍ਹੇ ਹੋਣਾ। ਜਾਂ ਕੁਝ ਸ਼ਬਦ ਬੋਲਦੇ ਹੋਏ ਗੇਂਦ ਉਛਾਲਣਾ।
ਇੱਥੋਂ ਤੱਕ ਕਿ ਟੀਵੀ ਸਕ੍ਰੀਨ ਜਾਂ ਮੋਬਾਈਲ ਰਾਹੀਂ ਫਿਟਨੈੱਸ ਕਲਾਸਾਂ ਲਾਉਣਾ ਵੀ ਤੁਹਾਡੀ ਮਦਦ ਕਰ ਸਕਦਾ ਹੈ। ਪੇਨ ਕਹਿੰਦੇ ਹਨ,”ਇਸ ਨਾਲ ਕਿਸੇ ਸਟਿਮੁਲਸ ਨੂੰ ਦੇਖਣ ਅਤੇ ਉਸ ਪ੍ਰਤੀ ਅਰਥਪੂਰਨ ਪ੍ਰਤੀਕਿਰਿਆ ਦੇਣ ਦੀ ਯੋਗਤਾ ਵਿੱਚ ਸੁਧਾਰ ਹੁੰਦਾ ਹੈ।”
ਕੌਕਸ ਕਹਿੰਦੇ ਹਨ ਕਿ ਅਜਿਹੀਆਂ ਬਹੁਤ ਸਾਰੀਆਂ ਗਤੀਵਿਧੀਆਂ ਹਨ ਜੋ ਤੰਦਰੁਸਤੀ ਨਾਲ ਉਮਰ ਦੇ ਵਧਣ ਨਾਲ ਜੋੜੀਆਂ ਜਾਂਦੀਆਂ ਹਨ, ਜਿਵੇਂ ਮਗਰਲੀ ਜ਼ਿੰਦਗੀ ਵਿੱਚ ਕੋਈ ਖੇਡ ਖੇਡਦੇ ਰਹਿਣਾ, ਸੇਵਾ ਮੁਕਤੀ ਤੋਂ ਬਾਅਦ ਕੋਈ ਸਾਜ਼ ਸਿੱਖਣਾ, ਜਾਂ ਕਿਸੇ ਬੌਧਿਕ ਗਤੀਵਿਧੀ ਵਿੱਚ ਸਰਗਰਮ ਰਹਿਣਾ, ਜਿਵੇਂ ਕਿ ਬੋਰਡ ਗੇਮਜ਼ (ਜਿਵੇਂ ਕਿ ਸ਼ਤਰੰਜ) ਖੇਡਣਾ। ਇਸ ਸਭ ਦਾ ਵੀ ਸਾਡੇ ਪ੍ਰਤੀਕਿਰਿਆ ਸਮੇਂ ਉੱਤੇ ਚੰਗਾ ਅਸਰ ਪੈ ਸਕਦਾ ਹੈ।
“ਕੁਝ ਸਬੂਤ ਹਨ ਕਿ ਆਮ ਤੌਰ ਉੱਤੇ ਸਮਾਜਿਕ ਅਤੇ ਬੌਧਿਕ ਰੂਪ ਵਿੱਚ ਸਰਗਰਮ ਰਹਿਣ ਨਾਲ ਪੇਚੀਦਾ ਤਰਕਸ਼ੀਲਤਾ ਦੇ ਸਾਰੇ ਪਹਿਲੂਆਂ ਦਾ ਬੌਧਿਕ ਬੁਢਾਪੇ ਦੀ ਗਤੀ ਹੌਲੀ ਹੁੰਦੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI