Home rss national punjabi2ਰਾਸ਼ਟਰੀ ਖ਼ਬਰਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਜਰਮਨੀ ‘ਚ ਕੱਟੜ ਸੱਜੇ-ਪੱਖੀ ‘ਏਐਫਡੀ’...

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਜਰਮਨੀ ‘ਚ ਕੱਟੜ ਸੱਜੇ-ਪੱਖੀ ‘ਏਐਫਡੀ’ ਦੀ ਇਤਿਹਾਸਕ ਜਿੱਤ, ਇਸ ਦੇ ਕੀ ਨੇ ਸਿਆਸੀ ਮਾਇਨੇ

6
0

Source :- BBC PUNJABI

ਜਿੱਤ ਦਾ ਜਸ਼ਨ ਮਨਾਉਂਦੇ ਏਐਫਡੀ ਆਗੂ

ਤਸਵੀਰ ਸਰੋਤ, Reuters

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 6 ਮਿੰਟ

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ, ਜਰਮਨੀ ਦੇ ਕਿਸੇ ਰਾਜ ਵਿੱਚ ਇੱਕ ਕੱਟੜ ਸੱਜੇ-ਪੱਖੀ ਪਾਰਟੀ ਨੇ ਅਜਿਹੀ ਹੂੰਝਾ-ਫੇਰੂ ਜਿੱਤ ਦਰਜ ਕੀਤੀ ਹੈ ਜਿਸਨੇ ਬਰਲਿਨ ਤੋਂ ਲੈ ਕੇ ਵਾਸ਼ਿੰਗਟਨ ਅਤੇ ਮਾਸਕੋ ਤੱਕ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਤੇਜ਼ ਕਰ ਦਿੱਤੀਆਂ ਹਨ।

ਜਰਮਨੀ ਦੇ ਪੂਰਬੀ ਸੂਬੇ ਸੈਕਸਨੀ ਐਨਹਾਲਟ ਦੀਆਂ ਚੋਣਾਂ ਵਿੱਚ ਪ੍ਰਵਾਸ-ਵਿਰੋਧੀ ਪਾਰਟੀ ‘ਅਲਟਰਨੇਟਿਵ ਫਾਰ ਜਰਮਨੀ’ ਯਾਨੀ ਏਐਫਡੀ ਮੁੱਖ ਧਾਰਾ ਦੀਆਂ ਰਵਾਇਤੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਪਛਾੜਦਿਆਂ ਸਭ ਤੋਂ ਵੱਧ ਸੀਟਾਂ ਹਾਸਲ ਕਰਨ ਵਾਲੀ ਪਾਰਟੀ ਬਣ ਕੇ ਉੱਭਰੀ ਹੈ।

ਸੂਬਾਈ ਚੋਣ ਕਮਿਸ਼ਨ ਦੇ ਅੰਤਰਿਮ ਨਤੀਜਿਆਂ ਮੁਤਾਬਕ, 35 ਸਾਲਾ ਕਰਿਸ਼ਮਈ ਆਗੂ ਉਲਰਿਖ ਸੀਗਮੁੰਡ ਦੀ ਅਗਵਾਈ ਵਿੱਚ ਏਐਫਡੀ ਨੇ 43.8% ਵੋਟਾਂ ਹਾਸਲ ਕੀਤੀਆਂ। ਦੂਜੇ ਪਾਸੇ, ਸੱਤਾਧਾਰੀ ਰੂੜੀਵਾਦੀ ਕ੍ਰਿਸਚੀਅਨ ਡੈਮੋਕ੍ਰੇਟਿਕ ਯੂਨੀਅਨ (ਸੀਡੀਯੂ) ਸਿਰਫ਼ 17.2% ‘ਤੇ ਸਿਮਟ ਗਈ..ਜੋ ਕਿ ਉਸ ਦੀਆਂ ਪਿਛਲੀਆਂ ਵੋਟਾਂ ਨਾਲੋਂ ਅੱਧੇ ਤੋਂ ਵੀ ਘੱਟ ਹਨ।

ਇਸ ਚੋਣ ਵਿੱਚ ਲੋਕਾਂ ਨੇ ਕਾਫ਼ੀ ਦਿਲਚਸਪੀ ਦਿਖਾਈ ਸੀ ਤੇ ਵੋਟਿੰਗ ਫ਼ੀਸਦੀ 77.8% ਦਰਜ ਕੀਤੀ ਗਈ। ਹਾਲਾਂਕਿ, 83 ਸੀਟਾਂ ਵਾਲੀ ਸੂਬਾਈ ਸੰਸਦ ਵਿੱਚ ਏਐਫਡੀ 39 ਸੀਟਾਂ ਵੱਲ ਵਧ ਰਹੀ ਹੈ, ਜੋ ਪੂਰਨ ਬਹੁਮਤ ਦੇ 42 ਦੇ ਅੰਕੜੇ ਤੋਂ ਥੋੜ੍ਹੀ ਪਿੱਛੇ ਹੈ।

ਪਰ ਪਾਰਟੀ ਦਾ ਕਹਿਣਾ ਹੈ ਕਿ ਉਸ ਨੂੰ ਸ਼ਾਸਨ ਕਰਨ ਦਾ ਪੂਰਾ ਫ਼ਤਵਾ ਮਿਲ ਚੁੱਕਾ ਹੈ। ਪਾਰਟੀ ਦੀ ਕੌਮੀ ਲੀਡਰਸ਼ਿਪ ਐਲਿਸ ਵਾਈਡੇਲ ਅਤੇ ਟੀਨੋ ਚਰੂਪੱਲਾ ਨੇ ਇਸ ਜਿੱਤ ਨੂੰ 2021 ਦੇ ਨਤੀਜਿਆਂ ਨਾਲੋਂ ਦੁੱਗਣਾ ਕਰਾਰ ਦਿੱਤਾ ਹੈ।

ਆਗੂ ਉਲਰਿਖ ਸੀਗਮੁੰਡ ਨੇ ਸਪੱਸ਼ਟ ਕੀਤਾ ਹੈ ਕਿ ਉਹ ਫਿਲਹਾਲ ਘੱਟ ਗਿਣਤੀ ਸਰਕਾਰ ਦੀ ਅਗਵਾਈ ਨਹੀਂ ਕਰਨਗੇ, ਜੇਕਰ ਲੋੜ ਪਈ ਤਾਂ ਦੁਬਾਰਾ ਚੋਣਾਂ ਹੋਣਗੀਆਂ ਜਿੱਥੇ ਉਹ 50 ਤੋਂ 55 ਫ਼ੀਸਦੀ ਵੋਟਾਂ ਜਿੱਤ ਸਕਦੇ ਹਨ।

ਹੁਣ ਸਾਰੀਆਂ ਨਜ਼ਰਾਂ ਖੱਬੇ-ਪੱਖੀ ਪਾਰਟੀ ਬੀਐੱਸਡਬਯੂ ‘ਤੇ ਹਨ, ਜਿਸ ਨੇ ਪੰਜ ਸੀਟਾਂ ਹਾਸਲ ਕੀਤੀਆਂ ਹਨ। ਬੀਐੱਸਡਬਯੂ ਵੀ ਮਾਈਗ੍ਰੇਸ਼ਨ ਨੁੰ ਲੈ ਕੇ ਸਖ਼ਤ ਹੈ ਅਤੇ ਰੂਸੀ ਗੈਸ ਦਰਾਮਦ ਕਰਨ ਦੀ ਹਮਾਇਤੀ ਹੈ, ਜਿਸ ਕਾਰਨ ਉਸ ਨੇ ਏਐਫਡੀ ਨੂੰ ਸਮਰਥਨ ਦੇਣ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਹਨ।

ਛੋਟੇ ਜਿਹੇ ਸੂਬੇ ਦੇ ਨਤੀਜੇ ਇੰਨੇ ਖਾਸ ਕਿਉ

ਸੈਕਸਨੀ-ਐਨਹਾਲਟ ,ਜਰਮਨੀ ਦੇ 16 ਸੂਬਿਆਂ ਵਿੱਚੋਂ ਸਭ ਤੋਂ ਛੋਟੇ ਸੂਬਿਆਂ ਵਿੱਚੋਂ ਇੱਕ ਹੈ।

ਸੈਕਸਨੀ-ਐਨਹਾਲਟ ,ਜਰਮਨੀ ਦੇ 16 ਸੂਬਿਆਂ ਵਿੱਚੋਂ ਸਭ ਤੋਂ ਛੋਟੇ ਸੂਬਿਆਂ ਵਿੱਚੋਂ ਇੱਕ ਹੈ। ਜਰਮਨੀ ਦੇ 5.9 ਕਰੋੜ ਯੋਗ ਵੋਟਰਾਂ ‘ਚੋਂ ਇੱਥੇ ਸਿਰਫ਼ 17 ਲੱਖ ਵੋਟਰ ਹਨ ਪਰ ਫਿਰ ਵੀ ਇੱਥੇ ਨਤੀਜੇ ਇੰਨੇ ਅਹਿਮ ਕਿਉਂ ਹੁੰਦੇ ਹਨ। ਖਾਸ ਕਰਕੇ ਉਦੋਂ ਜਦੋਂ ਸੱਜੇ ਪੱਖੀ ਪਾਰਟੀ ਏਐੱਫਡੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੋਵੇ।

ਤਾਂ ਪਹਿਲਾ ਵੱਡਾ ਕਾਰਨ ਹੈ ਰਾਸ਼ਟਰੀ ਸਿਆਸਤ ‘ਤੇ ਇਸਦਾ ਅਸਰ, ਇਹ ਵੋਟਿੰਗ ਭਾਵੇਂ ਸੂਬਾਈ ਪੱਧਰ ਦੀ ਸੀ, ਪਰ ਇਸ ਦਾ ਅਸਰ ਰਾਸ਼ਟਰੀ ਪੱਧਰ ‘ਤੇ ਪੈਂਦਾ ਹੈ। ਏਐਫਡੀ ਦੀ ਇਸ ਹੂੰਝਾ-ਫੇਰੂ ਜਿੱਤ ਨੇ ਬਰਲਿਨ ਵਿਚਲੀ ਪਹਿਲਾਂ ਹੀ ਮੁਸ਼ਕਲਾਂ ‘ਚ ਘਿਰੀ ਕੇਂਦਰਵਾਦੀ ਗੱਠਜੋੜ ਸਰਕਾਰ ‘ਤੇ ਹੋਰ ਵੀ ਦਬਾਅ ਵਧਾ ਦਿੱਤਾ ਹੈ।

ਇਹ ਜਰਮਨੀ ਦੇ ਲੋਕਾਂ ਵਿੱਚ ਬੇਹੱਦ ਗੈਰ-ਮਕਬੂਲ ਰੂੜੀਵਾਦੀ ਚਾਂਸਲਰ, ਫ੍ਰੀਡਰਿਖ ਮਰਜ਼ ਦੇ ਸਿਆਸੀ ਜੀਵਨ ਲਈ ਆਖ਼ਰੀ ਕਿੱਲ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਏਐਫਡੀ ਦੀ ਲੋਕਪ੍ਰਿਅਤਾ ਨੂੰ ਘਟਾਉਣ ਦਾ ਵਾਅਦਾ ਕੀਤਾ ਸੀ। ਪਰ ਅਜਿਹਾ ਕਰਨ ‘ਚ ਕਾਮਯਾਬ ਨਹੀਂ ਹੋਏ। ਜਰਮਨੀ ਦੀ ਸੈਂਟਰ-ਲੈਫਟ ਐੱਸਪੀਡੀ ਦੇ ਮੁਖੀ ਲਾਰਸ ਕਲਿੰਗਬੀਲ ਨੇ ਇਸ ਨੂੰ “ਬਰਲਿਨ ਲਈ ਇੱਕ ਸਪੱਸ਼ਟ ਸੰਕੇਤ” ਦੱਸਿਆ ਹੈ।

ਦੂਜਾ ਕਾਰਨ ਇਤਿਹਾਸਕ ਹੈ, 1945 ਵਿੱਚ ਨਾਜ਼ੀ ਸ਼ਾਸਨ ਦੇ ਪਤਨ ਤੋਂ ਬਾਅਦ ਜਰਮਨੀ ਨੇ ਕਦੇ ਵੀ ਕਿਸੇ ਕੱਟੜ ਸੱਜੇ-ਪੱਖੀ ਤਾਕਤ ਨੂੰ ਸੱਤਾ ਦੇ ਇੰਨੇ ਨੇੜੇ ਆਉਂਦੇ ਨਹੀਂ ਦੇਖਿਆ। ਰਾਜ ਪੱਧਰ ‘ਤੇ ਸਰਕਾਰ ਚਲਾਉਣ ਦਾ ਮਤਲਬ ਪੁਲਿਸਿੰਗ, ਕਾਨੂੰਨ-ਵਿਵਸਥਾ, ਸਿੱਖਿਆ ਅਤੇ ਸੱਭਿਆਚਾਰ ‘ਤੇ ਸਿੱਧਾ ਅਧਿਕਾਰ ਹਾਸਲ ਕਰਨਾ ਹੈ।

83 ਸੀਟਾਂ ਵਾਲੀ ਸੂਬਾਈ ਸੰਸਦ ਵਿੱਚ ਏਐਫਡੀ 39 ਸੀਟਾਂ ਵੱਲ ਵਧ ਰਹੀ ਹੈ, ਜੋ ਪੂਰਨ ਬਹੁਮਤ ਦੇ 42 ਦੇ ਅੰਕੜੇ ਤੋਂ ਥੋੜ੍ਹੀ ਪਿੱਛੇ ਹੈ।

ਤਸਵੀਰ ਸਰੋਤ, Reuters

ਖ਼ਰਬਾਂ ਯੂਰੋ ਖਰਚੇ ਪਰ ਹਾਲਾਤ ਨਹੀਂ ਬਦਲੇ

ਏਐਫਡੀ ਦਾ

ਤਸਵੀਰ ਸਰੋਤ, Reuters

ਇਸ ਖੇਤਰੀ ਚੋਣ ਨੇ ਵਿਸ਼ਵ ਪੱਧਰ ‘ਤੇ ਹਲਚਲ ਪੈਦਾ ਕਰ ਦਿੱਤੀ ਹੈ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਤੀਜੇ ਆਉਂਦੇ ਹੀ ਐਗਜ਼ਿਟ ਪੋਲ ਦਾ ਸਕ੍ਰੀਨਸ਼ੌਟ ‘ਟਰੂਥ ਸੋਸ਼ਲ’ ‘ਤੇ ਸਾਂਝਾ ਕੀਤਾ।

ਦੇਖਿਆ ਜਾਵੇ ਤਾਂ ਏਐਫਡੀ ਦਾ “ਜਰਮਨਾਂ ਲਈ ਜਰਮਨੀ” ਦਾ ਸੁਨੇਹਾ ਟਰੰਪ ਦੇ MAGA ਮਾਡਲ ਦੀ ਹੂਬਹੂ ਨਕਲ ਹੈ, ਯੂਰਪ ਦੀਆਂ ਕਈ ਹੋਰ ਰਾਸ਼ਟਰਵਾਦੀ ਪਾਰਟੀਆਂ ਵਾਂਗ, ਏਐਫਡੀ ਵੀ ਟਰੰਪ ਦੇ ਤਰੀਕਿਆਂ ਦੀ ਖੁੱਲ੍ਹ ਕੇ ਨਕਲ ਕਰਦੀ ਹੈ।

ਮੁੱਖ ਧਾਰਾ ਦੇ ਮੀਡੀਆ ‘ਤੇ ਸਵਾਲ ਚੁੱਕਣਾ, ਜੱਜਾਂ ਦੀ ਨਿਰਪੱਖਤਾ ‘ਤੇ ਸ਼ੱਕ ਕਰਨਾ ਅਤੇ “ਜਰਮਨੀ ਨੂੰ ਫਿਰ ਤੋਂ ਮਹਾਨ ਬਣਾਉਣ” ਦਾ ਵਾਅਦਾ ਕਰਨਾ।

ਇੱਥੇ ਇੱਕ ਦਿਲਚਸਪ ਗੱਲ ਇਹ ਹੈ ਕਿ ਯੂਰਪ ਵਿੱਚ ਚੋਣ ਪ੍ਰਚਾਰ ਦੌਰਾਨ ਅਮਰੀਕੀ ਰਾਸ਼ਟਰਪਤੀ ਦਾ ਨਾਂ ਸ਼ਾਇਦ ਹੀ ਕਦੇ ਲਿਆ ਜਾਂਦਾ ਹੈ। ਸਿਆਸਤਦਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਇੱਥੋਂ ਦੇ ਵੋਟਰਾਂ ਵਿੱਚ ਕਿੰਨੇ ਨਾ-ਪਸੰਦ ਕੀਤੇ ਜਾਂਦੇ ਹਨ।

ਐਤਵਾਰ ਰਾਤ ਨੂੰ ਡੌਨਲਡ ਟਰੰਪ ਦੀ ਸੋਸ਼ਲ ਮੀਡੀਆ ਪੋਸਟ ਤੋਂ ਤੁਰੰਤ ਬਾਅਦ ਪ੍ਰਭਾਵਸ਼ਾਲੀ ਰੂਸੀ ਕਾਰੋਬਾਰੀ ਅਤੇ ਰੂਸੀ ਸਿੱਧੇ ਨਿਵੇਸ਼ ਫੰਡ ਦੇ ਸੀਈਓ ਕਿਰਿਲ ਦਮਿਤਰੀਵ ਸਾਹਮਣੇ ਆਏ।

ਉਨ੍ਹਾਂ ਨੇ ਏਐਫਡੀ ਦੇ ਨਤੀਜੇ ਨੂੰ “ਇਤਿਹਾਸਕ”, ਜਰਮਨੀ ਦੀ ਰਾਸ਼ਟਰੀ ਸਰਕਾਰ ਨੂੰ “ਬਦਨਾਮ” ਅਤੇ ਜਰਮਨ ਚਾਂਸਲਰ ਨੂੰ “ਅਪਮਾਨਿਤ” ਕਰਾਰ ਦਿੱਤਾ, ਅਤੇ ਫ੍ਰੀਡਰਿਖ ਮਰਜ਼ ਦੀ ਤੁਲਨਾ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਕੀਤੀ, ਜਿਨ੍ਹਾਂ ਨੂੰ ਇਸੇ ਗਰਮੀਆਂ ਵਿੱਚ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਸੀ।

ਇੱਥੇ ਸਵਾਲ ਉੱਠਦਾ ਹੈ ਕਿ ਰੂਸ ਦੀ ਜਰਮਨੀ ਦੀਆਂ ਚੋਣਾਂ ‘ਚ ਕੀ ਦਿਲਚਸਪੀ ਹੋ ਸਕਦੀ ਹੈ ਅਤੇ ਸੀਈਓ ਦਮਿਤਰੀਵ ਵੱਲੋਂ ਯੂਕੇ ‘ਤੇ ਇਹ ਤਨਜ਼ ਕਿਉਂ ਕੱਸਿਆ ਗਿਆ ਸੀ?

ਦਰਅਸਲ ਜਰਮਨ ਸਰਕਾਰ ਯੂਕਰੇਨ ਨੂੰ ਸਭ ਤੋਂ ਵੱਧ ਵਿੱਤੀ ਤੇ ਫ਼ੌਜੀ ਮਦਦ ਦੇਣ ਵਾਲਾ ਇਕੱਲਾ ਦੇਸ਼ ਹੈ ਅਤੇ ਯੂਕੇ ਬਾਰੇ ਜਾਣਿਆ ਜਾਂਦਾ ਹੈ ਕਿ ਉਸਨੇ ਕੀਵ ਨੂੰ ਉਹ ਮਿਜ਼ਾਈਲਾਂ ਦਿੱਤੀਆਂ ਜਿਨ੍ਹਾਂ ਦੀ ਵਰਤੋਂ ਰੂਸੀ ਖੇਤਰ ਦੇ ਅੰਦਰ ਹਮਲਾ ਕਰਨ ਲਈ ਕੀਤੀ ਗਈ। ਇਸ ਗੱਲ ਨੇ ਮਾਸਕੋ ਨੂੰ ਬਹੁਤ ਨਾਰਾਜ਼ ਕੀਤਾ ਹੈ।

ਇਸਦੇ ਮੁਕਾਬਲੇ, ਏਐਫਡੀ ਕਾਫ਼ੀ ਹੱਦ ਤੱਕ ਰੂਸ-ਪੱਖੀ ਹੈ। ਇਹ ਯੂਕਰੇਨ ਨੂੰ ਫ਼ੌਜੀ ਮਦਦ ਭੇਜਣਾ ਬੰਦ ਕਰਨਾ ਚਾਹੁੰਦੀ ਹੈ, ਮਾਸਕੋ ‘ਤੇ ਲੱਗੀਆਂ ਪਾਬੰਦੀਆਂ ਰੋਕਣਾ ਚਾਹੁੰਦੀ ਹੈ

ਈਯੂ ਦੀ ਨਜ਼ਰ ਅਤੇ ਇਸ ਦੇ ਦੇਸ਼

 ਆਗੂ ਉਲਰਿਖ ਸੀਗਮੁੰਡ ਨੇ ਸਪੱਸ਼ਟ ਕੀਤਾ ਹੈ ਕਿ ਉਹ ਫਿਲਹਾਲ ਘੱਟ ਗਿਣਤੀ ਸਰਕਾਰ ਦੀ ਅਗਵਾਈ ਨਹੀਂ ਕਰਨਗੇ, ਜੇਕਰ ਲੋੜ ਪਈ ਤਾਂ ਦੁਬਾਰਾ ਚੋਣਾਂ ਹੋਣਗੀਆਂ ਜਿੱਥੇ ਉਹ 50 ਤੋਂ 55 ਫ਼ੀਸਦੀ ਵੋਟਾਂ ਜਿੱਤ ਸਕਦੇ ਹਨ।

ਤਸਵੀਰ ਸਰੋਤ, Reuters

ਯੂਰਪੀਅਨ ਯੂਨੀਅਨ ਵੀ ਸੈਕਸਨੀ-ਐਨਹਾਲਟ ਦੀਆਂ ਚੋਣਾਂ ‘ਤੇ ਨੇੜਿਓਂ ਨਜ਼ਰ ਰੱਖ ਰਹੀ ਸੀ। ਅਗਲੇ 12 ਮਹੀਨਿਆਂ ਵਿੱਚ ਫਰਾਂਸ, ਇਟਲੀ, ਸਪੇਨ ਅਤੇ ਪੋਲੈਂਡ ਵਰਗੇ ਪ੍ਰਮੁੱਖ ਯੂਰਪੀ ਦੇਸ਼ਾਂ ਵਿੱਚ ਚੋਣਾਂ ਹੋਣ ਵਾਲੀਆਂ ਹਨ। ਯੂਰਪੀਅਨ ਯੂਨੀਅਨ ਨੂੰ ਡਰ ਹੈ ਕਿ ਜੇਕਰ ਦੇਸ਼ਾਂ ਅੰਦਰ ਅਜਿਹੀਆਂ ਕੱਟੜ ਰਾਸ਼ਟਰਵਾਦੀ ਪਾਰਟੀਆਂ ਉੱਭਰਦੀਆਂ ਹਨ, ਤਾਂ ਨਾਟੋ ਅਤੇ ਰੂਸ ਵਿਰੁੱਧ ਯੂਰਪ ਦੀ ਸਾਂਝੀ ਏਕਤਾ ਤਾਰ-ਤਾਰ ਹੋ ਜਾਵੇਗੀ।

ਸਪੇਨ ਦੀ ਰਾਸ਼ਟਰਵਾਦੀ ‘ਵੋਕਸ’ ਪਾਰਟੀ ਦੇ ਆਗੂ, ਸੈਂਟੀਆਗੋ ਅਬਾਸਕਲ ਨੇ ਐਤਵਾਰ ਨੂੰ ਐਕਸ ਪਲੇਟਫਾਰਮ ‘ਤੇ ਪੋਸਟ ਕੀਤਾ ਕਿ ਸੈਕਸਨੀ-ਐਨਹਾਲਟ ਵਿੱਚ ਏਐਫਡੀ ਦੀ ਜਿੱਤ “ਜਰਮਨੀ ਅਤੇ ਯੂਰਪ ਲਈ ਇੱਕ ਵੱਡੀ ਉਮੀਦ” ਸੀ।

ਜਦਕਿ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ “ਪੋਲੈਂਡ ਵਿੱਚ ਸਿਰਫ਼ ਮੂਰਖ ਅਤੇ ਗ਼ੱਦਾਰ ਹੀ ਏਐਫਡੀ ਦੀ ਜਿੱਤ ‘ਤੇ ਖੁਸ਼ ਹੋ ਸਕਦੇ ਹਨ।”

ਫਰਾਂਸ ਦੇ ਮੰਤਰੀ ਬੈਂਜਾਮਿਨ ਹਦਾਦ ਨੇ ਇਸ ਜਿੱਤ ਨੂੰ ਯੂਰਪ ਲਈ ਇੱਕ “ਗੰਭੀਰ ਪਲ” ਕਰਾਰ ਦਿੱਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI