Home rss national punjabi2ਰਾਸ਼ਟਰੀ ਖ਼ਬਰਾਂ ‘ਨੌਕਰੀ ਲੱਭ ਰਹੀ ਸੀ, ਉਦੋਂ ਹੀ ਗਾਣਾ ਵਾਇਰਲ ਹੋ ਗਿਆ’, ‘ਛੱਲੜੇ ਛੱਲੜੇ...

‘ਨੌਕਰੀ ਲੱਭ ਰਹੀ ਸੀ, ਉਦੋਂ ਹੀ ਗਾਣਾ ਵਾਇਰਲ ਹੋ ਗਿਆ’, ‘ਛੱਲੜੇ ਛੱਲੜੇ ਵਾਲ’ ਗਾਉਣ ਕਰਕੇ ਮਸ਼ਹੂਰ ਹੋਈ ਪੰਜਾਬ ਦੀ ਇਹ ਕੁੜੀ

8
0

Source :- BBC PUNJABI

ਮੋਹਸਿਨ ਅਤੇ ਸ਼ਾਨਜ਼ੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਰਾਤੋਂ-ਰਾਤ ਮਸ਼ਹੂਰ ਹੋ ਜਾਣਗੇ

ਪਾਕਿਸਤਾਨ ਦੇ ਪੰਜਾਬ ਦੇ ਮੀਆਂ ਚੰਨੂ ਸ਼ਹਿਰ ਵਿੱਚ ਐਨੇਸਥੀਸੀਓਲੋਜੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ਾਨਜ਼ੇ ਸਿਆਲ ਨੌਕਰੀ ਲੱਭਣ ਲਈ ਲਾਹੌਰ ਆਏ ਸਨ।

ਉਸ ਸਮੇਂ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਇੱਕ ਗਾਣਾ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਨੂੰ ਪਾਕਿਸਤਾਨ ਅਤੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਮਸ਼ਹੂਰ ਕਰ ਦੇਵੇਗਾ।

‘ਛੱਲੜੇ ਛੱਲੜੇ ਵਾਲ’ ਉਨ੍ਹਾਂ ਨੇ ਗਾਇਕ ਮੋਹਸਿਨ ਲਸ਼ਾਰੀ ਨਾਲ ਮਿਲ ਕੇ ਗਾਇਆ ਹੈ। ਇਹ ਪਹਿਲਾਂ ਗਾਏ ਜਾ ਚੁੱਕੇ ਇੱਕ ਗਾਣੇ ਦਾ ਨਵਾਂ ਰੂਪ ਹੈ। ਇੰਸਟਾਗ੍ਰਾਮ ‘ਤੇ ਅਪਲੋਡ ਹੋਣ ਤੋਂ ਬਾਅਦ ਇਸ ਨੂੰ ਹੁਣ ਤੱਕ ਇੱਕ ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਸ ਗਾਣੇ ‘ਤੇ ਹਜ਼ਾਰਾਂ ਰੀਲਾਂ ਬਣ ਚੁੱਕੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿੱਚ ਸੰਗੀਤ ਦੀਆਂ ਕਈ ਮਸ਼ਹੂਰ ਹਸਤੀਆਂ ਸਮੇਤ ਲੱਖਾਂ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਨੂੰ ਸਾਂਝਾ ਕੀਤਾ ਹੈ। ਇਸ ਦੇ ਅਣਗਿਣਤ ਨਵੇਂ ਰੂਪ ਵੀ ਬਣਾਏ ਜਾ ਚੁੱਕੇ ਹਨ।

ਜਦੋਂ ਲੋਕਾਂ ਨੇ ਕਿਹਾ- ‘ਤੁਹਾਨੂੰ ਲੈਅ ਦੀ ਸਮਝ ਨਹੀਂ’

Shanzy Sial

‘ਛੱਲੜੇ ਛੱਲੜੇ ਵਾਲ’ ਕੋਈ ਨਵਾਂ ਗਾਣਾ ਨਹੀਂ ਹੈ। ਇਸ ਨੂੰ ਪਹਿਲਾਂ ਵੀ ਕਈ ਗਾਇਕ ਗਾ ਚੁੱਕੇ ਹਨ। ਇਨ੍ਹਾਂ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੀਆਂਵਾਲੀ ਸ਼ਹਿਰ ਵਿੱਚ ਜਨਮੇ ਸ਼ਫ਼ਾਉੱਲਾ ਖ਼ਾਨ ਰੋਖੜੀ ਵੀ ਸ਼ਾਮਿਲ ਹਨ।

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸ਼ਾਨਜ਼ੇ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਲੋਕ ਅਕਸਰ ਉਨ੍ਹਾਂ ਨੂੰ ਕਹਿੰਦੇ ਸਨ ਕਿ ਉਨ੍ਹਾਂ ਦੀ ਆਵਾਜ਼ ਸਭ ਤੋਂ ਵੱਖਰੀ ਹੈ।

ਸ਼ਾਨਜ਼ੇ ਮੁਤਾਬਕ, ਉਨ੍ਹਾਂ ਨੇ ਗਾਇਕੀ ਨੂੰ ਸਿਰਫ਼ ਸ਼ੌਕ ਤੱਕ ਹੀ ਸੀਮਤ ਰੱਖਿਆ। ਯੂਨੀਵਰਸਿਟੀ ਵਿੱਚ ਪਹੁੰਚਣ ਤੋਂ ਬਾਅਦ ਤਾਂ ਗਾਉਣ ਨਾਲ ਸਬੰਧ ਹੋਰ ਵੀ ਘੱਟ ਹੋ ਗਿਆ ਸੀ।

ਉਹ ਕਹਿੰਦੇ ਹਨ, “ਮੈਂ ਇੱਕ ਹੱਦ ਤੱਕ ਨਿਰਾਸ਼ ਹੋ ਚੁੱਕੀ ਸੀ, ਕਿਉਂਕਿ ਲੋਕ ਮੈਨੂੰ ਕਹਿੰਦੇ ਸਨ ਕਿ ਤੇਰੀ ਆਵਾਜ਼ ਚੰਗੀ ਹੈ, ਪਰ ਤੈਨੂੰ ਲੈਅ ਦੀ ਸਮਝ ਨਹੀਂ ਹੈ। ਤੂੰ ਲੈਅ ਅਤੇ ਸੰਗੀਤ ਦੇ ਨਾਲ ਨਹੀਂ ਗਾ ਸਕਦੀ।”

‘ਭਾਰਤੀ ਗਾਇਕਾ ਨੇ ਸਾਨੂੰ ਸਿਹਰਾ ਦਿੱਤਾ ਤਾਂ ਇਹ ਪਾਕਿਸਤਾਨ ਵਿੱਚ ਵੀ ਵਾਇਰਲ ਹੋ ਗਿਆ’

ਸ਼ਾਨਜ਼ੇ ਨਾਲ ਗਾਉਣ ਬਾਰੇ ਮੋਹਸਿਨ ਲਸ਼ਾਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਰਾਇਕੀ ਗਾਣਾ ਗਾਉਣ ਲਈ ਉਨ੍ਹਾਂ ਦੀ ਆਵਾਜ਼ ਬਹੁਤ ਚੰਗੀ ਲੱਗੀ ਸੀ

ਮੋਹਸਿਨ ਲਸ਼ਾਰੀ ਵੱਖ-ਵੱਖ ਅਜਿਹੇ ਗਾਇਕਾਂ ਨਾਲ ਮਿਲ ਕੇ ਵੀਡੀਓ ਬਣਾਉਂਦੇ ਰਹਿੰਦੇ ਹਨ, ਜੋ ਸ਼ੌਕੀਆ ਤੌਰ ‘ਤੇ ਗਾਉਂਦੇ ਹਨ। ਸ਼ਾਨਜ਼ੇ ਨਾਲ ਸੰਪਰਕ ਹੋਣ ਤੋਂ ਬਾਅਦ ਦੋਵਾਂ ਨੇ ਮਿਲ ਕੇ ਇਹ ਗਾਣਾ ਗਾਇਆ। ਸ਼ੁਰੂਆਤੀ ਦਿਨਾਂ ਵਿੱਚ ਵੀਡੀਓ ਨੂੰ ਕਾਫ਼ੀ ਲੋਕਾਂ ਨੇ ਦੇਖਿਆ।

ਸ਼ਾਨਜ਼ੇ ਦੱਸਦੇ ਹਨ, “ਸ਼ੁਰੂ ਵਿੱਚ ਵੀਡੀਓ ਨੂੰ ਇੱਕ ਹੱਦ ਤੱਕ ਚੰਗੇ ਵਿਊਜ਼ ਮਿਲੇ ਸਨ। ਪਰ ਜਦੋਂ ਭਾਰਤ ਵਿੱਚ ਸੁਨੰਦਾ ਵਰਗੀਆਂ ਗਾਇਕਾਵਾਂ ਨੇ ਇਸ ਨੂੰ ਦੁਬਾਰਾ ਗਾ ਕੇ ਸਾਨੂੰ ਸਿਹਰਾ ਦਿੱਤਾ, ਤਾਂ ਪਾਕਿਸਤਾਨ ਵਿੱਚ ਵੀ ਇਹ ਗਾਣਾ ਜੰਗਲ ਦੀ ਅੱਗ ਵਾਂਗ ਫੈਲ ਗਿਆ।”

ਇਹ ‘ਛੱਲੜੇ ਛੱਲੜੇ ਵਾਲ’ ਦੇ ਵਾਇਰਲ ਹੋਣ ਦਾ ਪਹਿਲਾ ਦੌਰ ਸੀ। ਉਸ ਵੀਡੀਓ ਵਿੱਚ ਗਾਣੇ ਦਾ ਸਿਰਫ਼ ਇੱਕ ਹਿੱਸਾ ਗਾਇਆ ਗਿਆ ਸੀ।

ਇਸ ਤੋਂ ਬਾਅਦ ਮੋਹਸਿਨ ਲਸ਼ਾਰੀ ਦੇ ਕਹਿਣ ‘ਤੇ ਪੂਰੇ ਗਾਣੇ ਦਾ ਵੀਡੀਓ ਸਾਂਝਾ ਕੀਤਾ ਗਿਆ। ਇਸ ਨੂੰ ਲੱਖਾਂ ਵਾਰ ਦੇਖਿਆ ਗਿਆ।

ਫਿਰ ਇੰਸਟਾਗ੍ਰਾਮ, ਯੂਟਿਊਬ ਅਤੇ ਟਿੱਕ-ਟੌਕ ‘ਤੇ ਸ਼ਾਇਦ ਹੀ ਇਸ ਖੇਤਰ ਦਾ ਕੋਈ ਅਜਿਹਾ ਯੂਜ਼ਰ ਬਚਿਆ ਹੋਵੇ, ਜੋ ਸਰਾਇਕੀ ਜਾਂ ਪੰਜਾਬੀ ਸਮਝਦਾ ਹੋਵੇ ਅਤੇ ਉਸ ਦੀ ਫੀਡ ਵਿੱਚ ਇਹ ਗਾਣਾ ਵਾਰ-ਵਾਰ ਨਾ ਵੱਜਿਆ ਹੋਵੇ।

‘ਸੋਚਿਆ ਵੀ ਨਹੀਂ ਸੀ ਕਿ ਰਾਤੋਂ-ਰਾਤ ਮਸ਼ਹੂਰ ਹੋ ਜਾਵਾਂਗੇ’

ਮੋਹਸਿਨ ਲਸ਼ਾਰੀ

ਮੋਹਸਿਨ ਅਤੇ ਸ਼ਾਨਜ਼ੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਰਾਤੋਂ-ਰਾਤ ਮਸ਼ਹੂਰ ਹੋ ਜਾਣਗੇ।

ਸ਼ਾਨਜ਼ੇ ਮੁਤਾਬਕ, ਉਨ੍ਹਾਂ ਦਿਨਾਂ ਵਿੱਚ ਉਹ ਲਾਹੌਰ ਵਿੱਚ ਰਹਿ ਕੇ ‘ਓਐੱਲਐਕਸ’ ‘ਤੇ ਨੌਕਰੀ ਲੱਭ ਰਹੇ ਸਨ।

ਉਹ ਕਹਿੰਦੇ ਹਨ, “ਘਰਦੇ ਕਹਿ ਰਹੇ ਸਨ ਕਿ ਵਾਪਸ ਆ ਜਾ। ਪਰ ਮੈਂ ਇਸ ਤਰ੍ਹਾਂ ਵਾਪਸ ਨਹੀਂ ਜਾਣਾ ਚਾਹੁੰਦੀ ਸੀ। ਕੁਝ ਕਰਕੇ ਹੀ ਘਰ ਪਰਤਣਾ ਚਾਹੁੰਦੀ ਸੀ ਅਤੇ ਉਦੋਂ ਹੀ ਇਹ ਗਾਣਾ ਵਾਇਰਲ ਹੋ ਗਿਆ।”

ਦੋਵਾਂ ਦਾ ਕਹਿਣਾ ਹੈ ਕਿ ਗਾਣਾ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਮੈਸੇਜ ਇਨਬਾਕਸ ਵਿੱਚ ਮਸ਼ਹੂਰ ਹਸਤੀਆਂ ਦੇ ਭਰ-ਭਰ ਕੇ ਸੁਨੇਹੇ ਆਉਣ ਲੱਗੇ।

ਭਾਰਤ ਵਿੱਚ ਇਸ ਗਾਣੇ ਨੂੰ ਲੈ ਕੇ ਕਈ ਮੀਮ ਵੀ ਬਣਾਏ ਗਏ।

ਭਾਰਤ ਦੇ ਇੱਕ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ, “ਅਸੀਂ ਪਾਕਿਸਤਾਨ ਨੂੰ ਕ੍ਰਿਕਟ ਵਿੱਚ ਹਰਾ ਸਕਦੇ ਹਾਂ, ਪਰ ਸੰਗੀਤ ਅਤੇ ਸੁਰੀਲੀਆਂ ਆਵਾਜ਼ਾਂ ਦੇ ਮਾਮਲੇ ‘ਚ ਉਸ ਨੂੰ ਪਿੱਛੇ ਨਹੀਂ ਕਰ ਸਕਦੇ।”

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

source : BBC PUNJABI