Source :- BBC PUNJABI

ਅੱਖਾਂ ਮੀਚ ਕੇ ਮੱਥੇ 'ਤੇ ਹੱਥ ਰੱਖ ਕੇ ਬੈਠਾ ਪੁਰਸ਼

ਤਸਵੀਰ ਸਰੋਤ, Getty Images

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਰਾਤ ਵਿੱਚ ਇੱਕ ਵਾਰ ਪਿਸ਼ਾਬ ਕਰਨ ਲਈ ਉੱਠਣਾ ਆਮ ਗੱਲ ਹੈ। ਉਹ ਅਕਸਰ ਸੋਚਦੇ ਹਨ ਕਿ ਅਜਿਹਾ ਰਾਤ ਨੂੰ ਸੌਦੇ ਵੇਲੇ ਜ਼ਿਆਦਾ ਪਾਣੀ ਪੀਣ ਕਾਰਨ ਹੁੰਦਾ ਹੈ।

ਪਰ ਜੇ ਇਹ ਨਿਯਮਤ ਹੋ ਜਾਵੇ ਅਤੇ ਹਰ ਰਾਤ ਦੋ ਜਾਂ ਤਿੰਨ ਵਾਰ ਉੱਠਣਾ ਪਵੇ ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਮੈਡੀਕਲ ਭਾਸ਼ਾ ਵਿੱਚ ਇਸ ਨੂੰ ਨਾਕਟੂਰੀਆ ਕਹਿੰਦੇ ਹਨ। ਇਹ ਇੱਕ ਚੇਤਾਵਨੀ ਹੈ ਕਿ ਸਾਡੇ ਸਰੀਰ ਵਿੱਚ ਕੁਝ ਗੜਬੜ ਹੈ।

ਨਾਲ ਹੀ, ਨੀਂਦ ਦੀ ਗੁਣਵੱਤਾ ਅਤੇ ਸਮੇਂ ਦਾ ਸਿਹਤ ਦੇ ਕਈ ਪਹਿਲੂਆਂ ਨਾਲ ਸਬੰਧ ਹੁੰਦਾ ਹੈ। ਨੀਂਦ ਦਾ ਪੈਟਰਨ ਵਿਗੜਨ ਨਾਲ ਇਨ੍ਹਾਂ ‘ਤੇ ਵੀ ਅਸਰ ਪੈਂਦਾ ਹੈ।

ਕਦੇ-ਕਦੇ ਇਹ ਸਧਾਰਨ ਚੀਜ਼ਾਂ ਦੇ ਕਾਰਨ ਵੀ ਹੋ ਸਕਦਾ ਹੈ, ਜਿਵੇਂ ਰਾਤ ਵਿੱਚ ਬਹੁਤ ਜ਼ਿਆਦਾ ਪਾਣੀ ਪੀਣਾ, ਕੈਫ਼ੀਨ ਜਾਂ ਸ਼ਰਾਬ ਦਾ ਸੇਵਨ। ਪਰ ਅਕਸਰ ਇਹ ਪ੍ਰੋਸਟੇਟ ਦੀਆਂ ਸਮੱਸਿਆਵਾਂ, ਮੂਤਰ ਮਾਰਗ ਵਿੱਚ ਲਾਗ, ਅਤਿ-ਸਰਗਰਮ ਬਲੈਡਰ ਜਾਂ ਸ਼ੂਗਰ ਜਿਹੀਆਂ ਸਥਿਤੀਆਂ ਨਾਲ ਵੀ ਸਬੰਧਤ ਹੋ ਸਕਦਾ ਹੈ। ਨੀਂਦ ਦਾ ਪੈਟਰਨ ਵਿਗੜਨ ਨਾਲ ਇਨ੍ਹਾਂ ‘ਤੇ ਵੀ ਅਸਰ ਪੈਂਦਾ ਹੈ।

ਇਸ ਲਈ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ ਸਰੀਰ ਦੀ ਚੇਤਾਵਨੀ ਦੇ ਰੂਪ ਵਿੱਚ ਦੇਖਣਾ ਮਹੱਤਵਪੂਰਨ ਹੈ। ਸਮੇਂ ਸਿਰ ਜਾਂਚ ਕਰਾਉਣ ਨਾਲ ਕਾਰਨ ਨੂੰ ਸਮਝਣ ਅਤੇ ਗੰਭੀਰ ਗੁੰਝਲ਼ਾਂ ਰੋਕਣ ਵਿੱਚ ਮਦਦ ਮਿਲ ਸਕਦੀ ਹੈ।

ਕੁਝ ਪੁਰਸ਼ਾਂ ਨੂੰ ਰਾਤ ਵੇਲੇ ਵਾਰ-ਵਾਰ ਪਿਸ਼ਾਬ ਕਿਉਂ ਕਰਨਾ ਪੈਂਦਾ ਹੈ?

ਬਿਸਤਰ 'ਤੇ ਬੈਠੇ ਆਦਮੀ ਦਾ ਕਾਰਟੂਨ ਜੋ ਅੱਖਾਂ ਬੰਦ ਕਰਕੇ ਟਾਇਲਟ ਜਾਣ ਬਾਰੇ ਸੋਚ ਰਿਹਾ ਹੈ।

ਤਸਵੀਰ ਸਰੋਤ, Getty Images

ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ ਸਿਰਫ਼ ਮੂਤਰ ਮਾਰਗ ਦੀ ਸਮੱਸਿਆ ਨਹੀਂ ਹੈ। ਇਸ ਵਿੱਚ ਗੁਰਦੇ, ਮੂਤਰ ਮਾਰਗ, ਹਾਰਮੋਨ ਅਤੇ ਨੀਂਦ ਦੇ ਪੈਟਰਨ ਦਾ ਵੀ ਯੋਗਦਾਨ ਹੁੰਦਾ ਹੈ। ਜਦੋਂ ਇਹ ਪ੍ਰਣਾਲੀਆਂ ਅੰਸਤੁਲਿਤ ਹੋ ਜਾਂਦੀਆਂ ਹਨ, ਤਾਂ ਤੁਹਾਨੂੰ ਵਾਰ-ਵਾਰ ਪਿਸ਼ਾਬ ਕਰਨ ਲਈ ਉੱਠਣਾ ਪੈਂਦਾ ਹੈ।

ਪੁਰਸ਼ਾਂ ਵਿੱਚ ਇਸ ਦਾ ਮੁੱਖ ਕਾਰਨ ਪ੍ਰੋਸਟੇਟ ਗ੍ਰੰਥੀ ਦਾ ਵਧਣਾ ਹੈ। ਪ੍ਰੋਸਟੇਟ ਗ੍ਰੰਥੀ ਦੇ ਵਧਣ ਨਾਲ ਮੂਤਰ ਮਾਰਗ ‘ਤੇ ਦਬਾਅ ਪੈਂਦਾ ਹੈ ਅਤੇ ਮੂਤਰ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਪਾਉਂਦਾ। ਇਸ ਨਾਲ ਮੂਤਰ ਮਾਰਗ ਜਲਦੀ ਭਰ ਜਾਂਦਾ ਹੈ ਅਤੇ ਵਾਰ-ਵਾਰ ਪਿਸ਼ਾਬ ਕਰਨ ਦੀ ਇੱਛਾ ਹੁੰਦੀ ਹੈ, ਖਾਸ ਕਰਕੇ ਰਾਤ ਨੂੰ।

ਇਸ ਤੋਂ ਇਲਾਵਾ ਕਦੇ-ਕਦੇ ਸਰੀਰ ਰਾਤ ਵਿੱਚ ਵੱਧ ਪਿਸ਼ਾਬ ਬਣਾਉਂਦਾ ਹੈ। ਇਸ ਦਾ ਕਾਰਨ ਪਾਣੀ ਦੀ ਕਮੀ, ਦਵਾਈਆਂ ਜਾਂ ਸ਼ੂਗਰ ਜਿਹੀ ਸਥਿਤੀ ਹੋ ਸਕਦੀ ਹੈ। ਕੁਝ ਪੁਰਸ਼ਾਂ ਵਿੱਚ ਅਤਿ-ਸਰਗਰਮ ਮੂਤਰ ਮਾਰਗ ਦੇ ਕਾਰਨ ਵਾਰ-ਵਾਰ ਪਿਸ਼ਾਬ ਕਰਨ ਦੀ ਇਜਾਜ਼ਤ ਵੀ ਹੋ ਸਕਦੀ ਹੈ। ਇਹ ਅਨੁਮਤੀ ਉਦੋਂ ਵੀ ਹੁੰਦੀ ਹੈ ਜਦੋਂ ਮੂਤਰ ਮਾਰਗ ਪੂਰੀ ਤਰ੍ਹਾਂ ਭਰਿਆ ਨਾ ਹੋਵੇ।

ਇਹ ਲੱਛਣ ਸਲੀਪ ਏਪਨੀਆ ਜਿਹੀਆਂ ਨੀਂਦ ਸਬੰਧੀ ਸਮੱਸਿਆਵਾਂ ਦੇ ਕਾਰਨ ਵੀ ਹੋ ਸਕਦਾ ਹੈ। ਅਕਸਰ, ਇੱਕ ਹੀ ਸਮੇਂ ਵਿੱਚ ਕਈ ਕਾਰਨ ਮੌਜੂਦ ਹੁੰਦੇ ਹਨ।

ਇਸ ਲਈ, ਇਸ ਸਮੱਸਿਆ ਨੂੰ ਆਮ ਮੰਨਣ ਦੀ ਬਜਾਏ ਇਸ ਦਾ ਸਟੀਕ ਕਾਰਨ ਪਤਾ ਲਗਾਉਣਾ ਜ਼ਰੂਰੀ ਹੈ। ਸਹੀ ਕਾਰਨ ਜਾਨਣ ਨਾਲ ਉਪਚਾਰ ਪ੍ਰਭਾਵੀ ਹੁੰਦਾ ਹੈ ਅਤੇ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ।

ਜਾਗਦੇ ਵੇਲੇ ਪਿਸ਼ਾਬ ਕਰਨ ਦੀ ਇੱਛਾ ਹੋਣਾ ਅਤੇ ਸੌਣ ਬਾਅਦ ਪਿਸ਼ਾਬ ਕਰਨ ਦੀ ਇੱਛਾ ਵਿੱਚ ਅੰਤਰ ?

ਹੱਥ ਵਿੱਚ ਗਲਾਸ ਫੜੀ ਕੈਮਰੇ ਵੱਲ ਦੇਖਦਾ ਹੋਇਆ ਆਦਮੀ।

ਤਸਵੀਰ ਸਰੋਤ, Getty Images

ਜਾਗਦੇ ਵੇਲੇ ਪਿਸ਼ਾਬ ਕਰਨ ਦੀ ਇੱਛਾ ਹੋਣਾ ਅਤੇ ਸੌਣ ਬਾਅਦ ਪਿਸ਼ਾਬ ਕਰਨ ਦੀ ਇੱਛਾ ਹੋਣਾ, ਇਨ੍ਹਾਂ ਦੋਹਾਂ ਵਿੱਚ ਅੰਤਰ ਹੈ।

ਜਾਗਦੇ ਵੇਲੇ ਪਿਸ਼ਾਬ ਕਰਨ ਦੀ ਤੀਬਰ ਇੱਛਾ ਹੋਣਾ ਅਤੇ ਨਾਕਟੂਰੀਆ ਵਿੱਚ ਫਰਕ ਹੁੰਦਾ ਹੈ। ਅਸਲ ਰਾਤ ਦੇ ਮੂਤਰ-ਤਿਆਗ ਵਿੱਚ, ਪਿਸ਼ਾਬ ਕਰਨ ਦੀ ਤੀਬਰ ਇੱਛਾ ਵਿਅਕਤੀ ਨੂੰ ਨੀਂਦ ਤੋਂ ਜਗਾ ਦਿੰਦੀ ਹੈ।

ਸਿਹਤਮੰਦ ਬਾਲਗਾਂ ਵਿੱਚੋਂ ਜ਼ਿਆਦਾਤਰ ਰਾਤ ਨੂੰ ਇੱਕ ਵਾਰ ਜ਼ਰੂਰ ਜਾਗਦੇ ਹਨ, ਖਾਸ ਕਰਕੇ ਜੇਕਰ ਉਨ੍ਹਾਂ ਨੇ ਸੌਣ ਤੋਂ ਪਹਿਲਾਂ ਕਾਫੀ ਪਾਣੀ ਪੀਤਾ ਹੋਵੇ। ਹਾਲਾਂਕਿ, ਨਿਯਮਿਤ ਤੌਰ ‘ਤੇ ਰਾਤ ਨੂੰ ਦੋ ਜਾਂ ਵੱਧ ਵਾਰ ਜਾਗਣਾ ਆਮ ਨਹੀਂ ਮੰਨਿਆ ਜਾਂਦਾ। ਜੇਕਰ ਇਸ ਲਈ ਤੁਹਾਡੀ ਨੀਂਦ ਦੀ ਗੁਣਵੱਤਾ ਰੋਜ਼ਾਨਾ ਦੇ ਕੰਮਾਂ ਜਾਂ ਸਮੁੱਚੀ ਸਿਹਤ ‘ਤੇ ਅਸਰ ਪੈਣ ਲੱਗੇ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਵਾਰ-ਵਾਰ ਪਿਸ਼ਾਬ ਆਉਣਾ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈ, ਬਲਕਿ ਇੱਕ ਲੱਛਣ ਹੈ। ਇਹ ਮੂਤਰ ਪ੍ਰਣਾਲੀ, ਮੈਟਾਬਾਲਿਜ਼ਮ, ਗੁਰਦੇ, ਦਿਲ ਜਾਂ ਨੀਂਦ ਨਾਲ ਸਬੰਧਤ ਕੁਝ ਅੰਦਰੂਨੀ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ।

ਬਲੈਡਰ ਦੀਆਂ ਦੋ ਗਰਾਫਿਕ ਤਸਵੀਰਾਂ , ਇੱਕ ਦੇ ਪਿੱਛੇ ਸੂਰਜ ਦਾ ਬੈਕਗਰਾਊਂਡ ਹੈ, ਇੱਕ ਪਿਛੇ ਚੰਦਰਮਾ ਦਾ ਬੈਕਗਰਾਂਉਂਡ ਹੈ।

ਤਸਵੀਰ ਸਰੋਤ, Getty Images

ਅਸੀਂ ਮੁੰਬਈ ਦੇ ਜਸਲੋਕ ਹਸਪਤਾਲ ਅਤੇ ਖੋਜ ਕੇਂਦਰ ਦੇ ਯੂਰੋਲੋਜੀ ਵਿਭਾਗ ਦੇ ਸਲਾਹਕਾਰ ਡਾ.ਸੰਤੋਸ਼ ਗਾਵਲੀ ਤੋਂ ਪੁੱਛਿਆ ਕਿ ਚਾਲੀ ਜਾਂ ਪੰਜਾਹ ਸਾਲ ਦੀ ਉਮਰ ਦੇ ਮਰਦਾਂ ਨੂੰ ਰਾਤ ਨੂੰ ਵਾਰ-ਵਾਰ ਪਿਸ਼ਾਬ ਕਿਉਂ ਕਰਨਾ ਪੈਂਦਾ ਹੈ।

ਉਨ੍ਹਾਂ ਨੇ ਕਿਹਾ, ” ਉਮਰ ਵਧਣ ਦੇ ਨਾਲ ਰਾਤ ਵਿੱਚ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਆਮ ਹੋ ਜਾਂਦੀ ਹੈ। 40-50 ਸਾਲ ਦੀ ਉਮਰ ਤੋਂ ਬਾਅਦ ਸਰੀਰ ਵਿੱਚ ਕਈ ਬਦਲਾਅ ਹੁੰਦੇ ਹਨ, ਜਿਸ ਨਾਲ ਰਾਤ ਵਿੱਚ ਵਾਰ-ਵਾਰ ਪਿਸ਼ਾਬ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।”

ਡਾ.ਗਾਵਲੀ ਕਹਿੰਦੇ ਹਨ, ” ਇਸ ਦਾ ਮੁੱਖ ਕਾਰਨ ਕਾਰਨ ਪ੍ਰੋਸਟੇਟ ਗ੍ਰੰਥੀ ਦਾ ਵਧਣਾ ਹੈ, ਜਿਸ ਨੂੰ ਬੀਪੀਐਚ ਕਿਹਾ ਜਾਂਦਾ ਹੈ। ਪ੍ਰੋਸਟੇਟ ਗ੍ਰੰਥੀ ਦੇ ਵਧਣ ਨਾਲ ਮੂਤਰ ਮਾਰਗ ‘ਤੇ ਦਬਾਅ ਪੈਂਦਾ ਹੈ ਅਤੇ ਇਸ ਨਾਲ ਮੂਤਰ ਦੇ ਪਰਵਾਹ ਵਿੱਚ ਅੜਿੱਕਾ ਲੱਗ ਸਕਦਾ ਹੈ। ਨਤੀਜੇ ਵਜੋਂ, ਬਲੈਡਰ ਪੂਰੀ ਤਰ੍ਹਾਂ ਖਾਲੀ ਨਹੀ ਹੋ ਪਾਉਂਦਾ ਹੈ।”

ਇਸ ਤੋਂ ਇਲਾਵਾ, ਉਮਰ ਦੇ ਨਾਲ ਬਲੈਡਰ ਦੀਆਂ ਮਾਸਪੇਸ਼ੀਆਂ ਵਿੱਚ ਵੀ ਬਦਲਾਅ ਆਉਂਦਾ ਹੈ। ਬਲੈਡਰ ਵਧੇਰੇ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਘੱਟ ਮਾਤਰਾ ਵਿੱਚ ਪਿਸ਼ਾਬ ਹੋਣ ‘ਤੇ ਵੀ ਪਿਸ਼ਾਬ ਕਰਨ ਦੀ ਇੱਛਾ ਮਹਿਸੂਸ ਹੋ ਸਕਦੀ ਹੈ। ਨਾਲ ਹੀ, ਉਮਰ ਦੇ ਨਾਲ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਨ ਵੀ ਬਦਲ ਜਾਂਦਾ ਹੈ ਜਿਸ ਨਾਲ ਰਾਤ ਨੂੰ ਵਧੇਰੇ ਪਿਸ਼ਾਬ ਬਣਨ ਲਗਦਾ ਹੈ।

ਇਸ ਤੋਂ ਇਲਾਵਾ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਗੁਰਦੇ ਦੀ ਬਿਮਾਰੀ, ਮੋਟਾਪਾ, ਦਿਲ ਦੀ ਬਿਮਾਰੀ ਅਤੇ ਨੀਂਦ ਨਾਲ ਸਬੰਧਤ ਵਿਕਾਰ ਸਾਰੇ ਉਮਰ ਦੇ ਨਾਲ ਵਧੇਰੇ ਆਮ ਹੋ ਜਾਂਦੇ ਹਨ ਅਤੇ ਇਹ ਵੀ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣ ਦਾ ਕਾਰਨ ਬਣ ਸਕਦੇ ਹਨ।

ਇਸ ਲਈ ਇਸ ਸਮੱਸਿਆ ਨੂੰ ਸਿਰਫ਼ ਬੁਢਾਪੇ ਦਾ ਇੱਕ ਹਿੱਸਾ ਕਹਿ ਕੇ ਖਾਰਜ ਕਰਨ ਦੀ ਬਜਾਏ, ਇਸ ਦੇ ਪਿਛਲੇ ਕਾਰਨਾਂ ਦੀ ਜਾਂਚ ਕਰਨਾ ਮਹੱਤਵਪੂਰਨ ਹੈ।

ਪਰ ਕੀ ਵਾਰ-ਵਾਰ ਪਿਸ਼ਾਬ ਆਉਣ ਦਾ ਮਤਲਬ ਹਮੇਸ਼ਾ ਪ੍ਰੋਸਟੇਟ ਦੀ ਬਿਮਾਰੀ ਹੀ ਹੁੰਦੀ ਹੈ? ਇਹ ਸਵਾਲ ਪੁੱਛੇ ਜਾਣ ‘ਤੇ ਡਾ. ਸੰਤੇਸ਼ ਗਵਲੀ ਨੇ ਕਿਹਾ, “ਬਹੁਤ ਲੋਕ ਸੋਚਦੇ ਹਨ ਕਿ ਰਾਤ ਨੂੰ ਵਾਰ ਵਾਰ ਪਿਸ਼ਾਬ ਆਉਣਾ ਪ੍ਰੋਸਟੇਟ ਦੀ ਸਮੱਸਿਆ ਦਾ ਸੰਕੇਤ ਹੈ। ਪਰ ਇਹ ਇਹ ਹਮੇਸ਼ਾ ਸੱਚ ਨਹੀਂ ਹੁੰਦਾ।”

ਬਲੈਡਰ

ਤਸਵੀਰ ਸਰੋਤ, Getty Images

ਹਾਲਾਂਕਿ ਉਮਰ ਨਾਲ ਸਬੰਧਤ ਪ੍ਰੋਸਟੇਟ ਗ੍ਰੰਥੀ ਦਾ ਵਧਣਾ ਇੱਕ ਮੁੱਖ ਕਾਰਨ ਹੈ, ਪਰ ਇਸੇ ਤਰ੍ਹਾਂ ਦੇ ਲੱਛਣ ਕਈ ਹੋਰ ਬਿਮਾਰੀਆਂ ਦੇ ਕਾਰਨ ਵੀ ਦੇਖੇ ਜਾ ਸਕਦੇ ਹਨ।

ਇਨ੍ਹਾਂ ਵਿੱਚ ਹੇਠਾਂ ਲਿਖੇ ਕਾਰਨ ਸ਼ਾਮਲ ਹਨ-

  • ਸ਼ੂਗਰ
  • ਮੂਤਰ ਮਾਰਗ ਦੀ ਲਾਗ
  • ਅਤਿ-ਸਰਗਰਮ ਬਲੈਡਰ
  • ਗੁਰਦਾ ਰੋਗ
  • ਦਿਲ ਦੇ ਰੋਗ
  • ਨੀਂਦ ਸਬੰਧੀ ਵਿਕਾਰ
  • ਪਾਰਕਿਨਸਨ ਜਾਂ ਸਟ੍ਰੋਕ ਜਿਹੀਆਂ ਬਿਮਾਰੀਆਂ
  • ਕੁਝ ਦਵਾਈਆਂ
  • ਸੌਣ ਤੋਂ ਪਹਿਲਾਂ ਜ਼ਿਆਦਾ ਪਾਣੀ ਪੀਣਾ

ਕੁਝ ਪੁਰਸ਼ਾਂ ਵਿੱਚ ਪ੍ਰੋਸਟੇਟ ਦਾ ਅਕਾਰ ਆਮ ਹੋਣ ਦੇ ਬਾਵਜੂਦ ਬਲੈਡਰ ਅਤਿ-ਸਰਗਰਮ ਹੋ ਸਕਦਾ ਹੈ। ਇਸ ਲਈ ਭਾਵੇਂ ਹੀ ਲੱਛਣ ਇੱਕੋ ਜਿਹੇ ਹੋਣ, ਕਾਰਨ ਵੱਖਰੇ ਵੀ ਹੋ ਸਕਦੇ ਹਨ।

ਇਸੇ ਲਈ ਉਪਚਾਰ ਦੌਰਾਨ ਕੇਵਲ ਪ੍ਰੋਸਟੇਟ ਗ੍ਰੰਥੀ ‘ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਸਟੀਕ ਕਾਰਨ ਦਾ ਪਤਾ ਲਗਾਉਣਾ ਮਹੱਤਵਪੂਰਨ ਹੈ। ਉਪਚਾਰ ਤਾਂ ਹੀ ਪ੍ਰਭਾਵੀ ਹੁੰਦੀ ਹੈ ਜਦੋਂ ਸਹੀ ਕਾਰਨ ਦਾ ਪਤਾ ਲੱਗ ਜਾਵੇ।

ਅਤਿ-ਸਰਗਰਮ ਬਲੈਡਰ

ਦੋਹੇਂ ਹੱਥ ਸਰੀਰ ਦੇ ਅਗਲੇ ਹਿੱਸੇ 'ਤੇ ਰੱਖ ਕੇ ਖੜ੍ਹਾ ਆਦਮੀ, ਜਿਸ ਦੀ ਤਸਵੀਰ ਗਰਦਨ ਤੋਂ ਥੱਲਿਓਂ ਲਈ ਗਈ ਹੈ।

ਤਸਵੀਰ ਸਰੋਤ, Getty Images

ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਬਲੈਡਰ ਵਧੇਰੇ ਸਰਗਰਮ ਹੋ ਜਾਂਦਾ ਹੈ ਅਤੇ ਇਸ ਨਾਲ ਆਮ ਤੌਰ ‘ਤੇ ‘ਮੂਤਰ ਭੰਡਾਰਨ ਸਬੰਧੀ ਲੱਛਣ’ ਪੈਦਾ ਹੁੰਦੇ ਹਨ। ਇਨ੍ਹਾਂ ਵਿੱਚ ਦਿਨ-ਰਾਤ ਵਾਰ ਵਾਰ ਪਿਸ਼ਾਬ ਆਉਣਾ, ਪਿਸ਼ਾਬ ਕਰਨ ਦੀ ਅਚਾਨਕ ਅਤੇ ਤੀਬਰ ਇੱਛਾ ਅਤੇ ਕਦੇ-ਕਦੇ ਇਸ ਇੱਛਾ ਕਾਰਨ ਅਣ-ਇੱਛੁਕ ਰੂਪ ਨਾਲ ਪਿਸ਼ਾਬ ਨਿਕਲ ਜਾਣਾ ਸ਼ਾਮਿਲ ਹੈ।

ਵਾਰ-ਵਾਰ ਪਿਸ਼ਾਬ ਆਉਣਾ ਵੀ ਇੱਕ ਆਮ ਲੱਛਣ ਹੈ, ਜਿਸ ਵਿੱਚ ਰੋਗੀ ਨੂੰ ਰਾਤ ਵਿੱਚ ਵਾਰ-ਵਾਰ ਪਿਸ਼ਾਬ ਕਰਨ ਲਈ ਉਠਣਾ ਪੈਂਦਾ ਹੈ। ਜਦੋਂ ਇਹ ਸਾਰੇ ਲੱਛਣ ਇੱਕ ਸਾਥ ਦਿਖਾਈ ਦਿੰਦੇ ਹਨ ਤਾਂ ਅਕਸਰ ਇਸ ਦੇ ਪਿੱਛੇ ਇੱਕ ਸਪਸ਼ਟ ਜੈਵਿਕ ਕਾਰਨ ਹੁੰਦਾ ਹੈ।

ਇਸ ਵਿੱਚ ਮੂਤਰ ਮਾਰਗ ਦੇ ਨਿਕਾਸ ਵਿੱਚ ਰੁਕਾਵਟ ਜਾਂ ਉਸ ਨਾਲ ਸਬੰਧਤ ਅਤਿ-ਸਰਗਰਮ ਬਲੈਡਰ ਸ਼ਾਮਿਲ ਹੋ ਸਕਦਾ ਹੈ। ਦੁਰਲੱਭ ਮਾਮਲਿਆਂ ਵਿੱਚ ਪ੍ਰੋਸਟੇਟ ਜਾਂ ਹੋਰ ਕਿਸੇ ਅਵਰੋਧ ਦੇ ਬਿਨ੍ਹਾਂ ਵੀ ਪ੍ਰਾਥਮਿਕ ਅਤਿ-ਸਰਗਰਮ ਬਲੈਡਰ ਹੋ ਸਕਦਾ ਹੈ ਅਤੇ ਇਹ ਵਿਸ਼ੇਸ਼ ਰੂਪ ਵਿੱਚ ਮਹਿਲਾਵਾਂ ਵਿੱਚ ਆਮ ਹੈ।

ਪਰ ਅਸੀਂ ਨਵੀਂ ਮੁੰਬਈ ਦੇ ਫੋਰਟਿਸ ਹੀਰਾਨੰਦਾਨੀ ਹਸਪਤਾਲ ਵਿੱਚ ਰੋਬੋਟਿਕ ਸਰਜਰੀ, ਯੂਰੋ ਆਨਕੋਲੋਜੀ ਅਤੇ ਯੂਰੋਲੋਜੀ ਦੇ ਨਿਰਦੇਸ਼ਕ ਡਾ.ਸੌਮਿਅਨ ਡੇ ਤੋਂ ਪੁੱਛਿਆ ਕਿ ਕੀ ਵਾਰ-ਵਾਰ ਪਿਸ਼ਾਬ ਆਉਣਾ ਬੁਢਾਪੇ ਦਾ ਇੱਕ ਲੱਛਣ ਬਣ ਜਾਂਦਾ ਹੈ ?

ਉਨ੍ਹਾਂ ਨੇ ਕਿਹਾ, “ਉਮਰ ਦੇ ਹਿਸਾਬ ਨਾਲ ਕਦੇ-ਕਦੇ ਪਿਸ਼ਾਬ ਕਰਨ ਦੀ ਲੋੜ ਪੈਣਾ ਆਮ ਗੱਲ ਹੋ ਸਕਦਾ ਹੈ। ਜੇ ਰਾਤ ਵਿੱਚ ਇੱਕ ਜਾਂ ਦੋ ਵਾਰ ਪਿਸ਼ਾਬ ਕਰਨ ਪਿੱਛੇ ਕੋਈ ਸਰੀਰਕ ਜਾਂ ਉਮਰ ਨਾਲ ਸਬੰਧਤ ਕਾਰਨ ਹੈ, ਤਾਂ ਇਹ ਆਮ ਹੈ। ਹਾਲਾਂਕਿ ਜੇ ਤੁਹਾਨੂੰ ਵਾਰ-ਵਾਰ ਪਿਸ਼ਾਬ ਕਰਨਾ ਪੈਂਦਾ ਹੈ ਤਾਂ ਇਹ ਸ਼ਾਮ ਨੂੰ ਜ਼ਿਆਦਾ ਤਰਲ ਪਦਾਰਥ ਪੀਣੇ, ਪਾਣੀ ਪੀਣ ਜਾਂ ਕਿਸੇ ਹੋਰ ਸਿਹਤ ਸਮੱਸਿਆ ਦੇ ਲੱਛਣ ਦੇ ਕਾਰਨ ਹੋ ਸਕਦੇ ਹਨ।”

ਡਾ.ਸੌਮਿਅਨ ਡੇ

ਪਰ ਸਵਾਲ ਇਹ ਹੈ ਕਿ ਆਮ ਪਾਣੀ ਪੀਣ ਨਾਲ ਹੋਣ ਵਾਲੇ ਪਿਸ਼ਾਬ ਅਤੇ ਕਿਸੇ ਮੈਡੀਕਲ ਸਥਿਤੀ ਕਾਰਨ ਹੋਣ ਵਾਲੇ ਪਿਸ਼ਾਬ ਵਿੱਚ ਫਰਕ ਕਿਵੇਂ ਪਤਾ ਲਗਾਇਆ ਜਾਵੇ? ਇਸ ਲਈ ਅਸੀਂ ਡਾ.ਸੌਮਿਯਨ ਡੇ ਤੋਂ ਇਹੀ ਸਵਾਲ ਪੁੱਛਿਆ।

ਡਾ.ਸੌਮਿਅਨ ਨੇ ਕਿਹਾ, “ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ ਜੋ ਪਾਣੀ ਪੀਣ ਜਾਂ ਖਾਣ ਪੀਣ ਦੀ ਆਦਤਾਂ ਦੇ ਕਾਰਨ ਹੁੰਦਾ ਹੈ ਅਤੇ ਕਿਸੇ ਮੈਡੀਕਲ ਸਮੱਸਿਆ ਦੇ ਕਾਰਨ ਹੋਣ ਵਾਲੇ ਪਿਸ਼ਾਬ ਵਿੱਚ ਫਰਕ ਕਰਨ ਦਾ ਸਭ ਤੋਂ ਮਹੱਤਵਪੂਰਨ ਤਰੀਕਾ ਇਹ ਹੈ ਕਿ ਸੌਣ ਤੋਂ ਦੋ ਘੰਟੇ ਪਹਿਲਾਂ ਤਰਲ ਪਦਾਰਥ ਪੀਣਾ ਬੰਦ ਕਰ ਦੇਣ ਅਤੇ ਦੇਖਣ ਕਿ ਪਿਸ਼ਾਬ ਆਉਣਾ ਘੱਟ ਹੁੰਦਾ ਹੈ ਜਾਂ ਬੰਦ ਹੋ ਜਾਂਦਾ ਹੈ। ਇਹ ਇੱਕ ਸੌਖਾ ਪ੍ਰੀਖਣ ਹੋਣ ਦੇ ਨਾਲ-ਨਾਲ ਪ੍ਰਾਥਮਿਕ ਉਪਚਾਰ ਦਾ ਉਪਾਅ ਵੀ ਹੈ।”

ਡਾ.ਸੌਮਿਅਨ ਅੱਗੇ ਕਹਿੰਦੇ ਹਨ, “ਇਸ ਦੇ ਨਾਲ ਨਾਲ ਕੁਝ ਬੁਨਿਆਦੀ ਜਾਂਚ ਕਰਾਉਣਾ ਵੀ ਜ਼ਰੂਰੀ ਹੈ। ਉਦਾਹਰਨ ਵਜੋਂ, ਮੂਤਰ ਮਾਰਗ ਦੀ ਲਾਗ ਦੀ ਜਾਂਚ ਲਈ ਨਿਯਮਤ ਮੂਤਰ ਪ੍ਰੀਖਣ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਪਿਸ਼ਾਬ ਕਰਨ ਬਾਅਦ ਬਲੈਡਰ ਵਿੱਚ ਕਿੰਨਾ ਮੂਤਰ ਬਚਿਆ ਰਹਿੰਦਾ ਹੈ ਇਹ ਦੇਖਣ ਲਈ ਸੋਨੋਗ੍ਰਾਫੀ ਦਾ ਉਪਯੋਗ ਕੀਤਾ ਜਾ ਸਕਦਾ ਹੈ।”

ਇਸ ਤੋਂ ਇਲਾਵਾ ਪ੍ਰੀਖਣ ਅਤੇ ਯੂਰੋਫਲੋਮੇਟ੍ਰੀ ਵੀ ਕੀਤੀ ਜਾਂਦੀ ਹੈ। ਇਹ ਪ੍ਰੀਖਣ ਮੂਤਰ ਪਰਵਾਹ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ ਅਤੇ ਇਹ ਪਤਾ ਲਗਾ ਸਕਦੇ ਹਨ ਕਿ ਪ੍ਰੋਸਟੇਟ ਜਾਂ ਕੋਈ ਹੋਰ ਜੈਵਿਕ ਸਮੱਸਿਆ ਹੈ ਜਾਂ ਨਹੀਂ। ਇਨ੍ਹਾਂ ਸਾਰੇ ਪ੍ਰੀਖਣਾਂ ਦੇ ਅਧਾਰ ‘ਤੇ ਆਮ ਕਾਰਨਾਂ ਅਤੇ ਮੈਡੀਕਲ ਸਮੱਸਿਆਵਾਂ ਵਿਚਕਾਰ ਸਪਸ਼ਟ ਅੰਤਰ ਕੀਤਾ ਜਾ ਸਕਦਾ ਹੈ।”

ਜੀਵਨ ਸ਼ੈਲੀ ਦਾ ਰਾਤ ਨੂੰ ਪਿਸ਼ਾਬ ਕਰਨ ਨਾਲ ਕੀ ਸਬੰਧ ਹੈ ?

ਬਿਸਤਰ 'ਤੇ ਜਾਗਦੇ ਹੋਏ ਇੱਕ ਪੁਰਸ਼ ਦੀ ਕਾਰਟੂਨ ਤਸਵੀਰ

ਤਸਵੀਰ ਸਰੋਤ, Getty Images

ਕਈ ਮਰੀਜ਼ਾਂ ਵਿੱਚ ਰਾਤ ਵਿੱਚ ਵਾਰ-ਵਾਰ ਪਿਸ਼ਾਬ ਆਉਣ ਦਾ ਇੱਕ ਪ੍ਰਮੁੱਖ ਕਾਰਨ ਜੀਵਨ ਸ਼ੈਲੀ ਨਾਲ ਜੁੜੀਆਂ ਆਦਤਾਂ ਹੁੰਦੀਆਂ ਹਨ।

ਸ਼ਾਮ ਦੇ ਸਮੇਂ ਜ਼ਿਆਦਾ ਮਾਤਰਾ ਵਿੱਚ ਪਾਣੀ, ਚਾਹ, ਕਾਫ਼ੀ ਜਾਂ ਠੰਡੇ ਪੀਣ ਵਾਲੇ ਪਦਾਰਥ, ਐਨਰਜੀ ਡਰਿੰਕ ਜਾਂ ਸ਼ਰਾਬ ਪੀਣ ਨਾਲ ਮੂਤਰ ਉਤਪਾਦਨ ਵਿੱਚ ਕਾਫ਼ੀ ਵਾਧਾ ਹੋ ਸਕਦਾ ਹੈ।

ਕੈਫ਼ੀਨ ਉਤਜੇਕ ਅਤੇ ਹਲਕੇ ਮੂਤਰ ਵਰਧਕ, ਦੋਹਾਂ ਵਜੋਂ ਕੰਮ ਕਰਦਾ ਹੈ ਜਿਸ ਨਾਲ ਪਿਸ਼ਾਬ ਦਾ ਉਤਪਾਦਨ ਵਧਦਾ ਹੈ ਅਤੇ ਬਲੈਡਰ ਵੱਧ ਸਰਗਰਮ ਹੋ ਜਾਂਦਾ ਹੈ। ਦੂਜੇ ਪਾਸੇ, ਅਲਕੋਹਲ ਐਂਟੀਡਿਊਰੇਟਿਕ ਹਾਰਮੋਨ ਨੂੰ ਦਬਾਉਂਦਾ ਹੈ। ਇਹ ਹਾਰਮੋਨ ਸਰੀਰ ਨੂੰ ਪਾਣੀ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਹੀ ਕਾਰਨ ਹੈ ਕਿ ਸ਼ਰਾਬ ਪੀਣ ਨਾਲ ਰਾਤ ਵੇਲੇ ਮੂਤਰ ਦੀ ਮਾਤਰਾ ਵਧ ਜਾਂਦੀ ਹੈ।

ਇਸ ਤੋਂ ਇਲਾਵਾ, ਕੁਝ ਹੋਰ ਕਾਰਕ ਵੀ ਰਾਤ ਵਿੱਚ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਨੂੰ ਵਧਾ ਸਕਦੇ ਹਨ-

  • ਰਾਤ ਵਿੱਚ ਦੇਰੀ ਨਾਲ ਭਾਰੀ ਭੋਜਨ ਕਰਨਾ
  • ਮੋਟਾਪਾ
  • ਸਿਗਰਟਨੋਸ਼ੀ
  • ਨੀਂਦ ਸਬੰਧੀ ਬੁਰੀਆਂ ਆਦਤਾਂ
  • ਸਰੀਰਕ ਗਤੀਵਿਧੀ ਦੀ ਕਮੀ

ਕੁਝ ਲੋਕਾਂ ਵਿੱਚ, ਜੀਵਨ ਸ਼ੈਲੀ ਵਿੱਚ ਸਧਾਰਨ ਬਦਲਾਅ ਵੀ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਸੁਧਾਰ ਸਕਦੇ ਹਨ।

ਇਸ ਸਮੱਸਿਆ ਲਈ ਕਿਹੜੇ ਪ੍ਰੀਖਣਾਂ ਦਾ ਸੁਝਾਅ ਦਿੱਤਾ ਜਾਂਦਾ ਹੈ? ਪੁੱਛੇ ਜਾਣ ‘ਤੇ ਡਾ. ਸੌਮਿਅਨ ਡੇ ਨੇ ਕਿਹਾ, “ਮਰੀਜ਼ ਨੂੰ ਘਰ ਵਿੱਚ 24 ਘੰਟੇ ਦੇ ਮੂਤਰ ਰਿਕਾਰਡ ਦੀ ਡਾਇਰੀ ਰੱਖਣੀ ਚਾਹੀਦੀ ਹੈ। ਮੂਤਰ ਪ੍ਰੀਖਣ, ਸੀਰਮ ਕ੍ਰਿਏਟਿਨਿਨ ਅਤੇ ਸੀਰਮ ਇਲੈਕਟ੍ਰੋਲਾਈਟਸ ਦੀ ਜਾਂਚ ਕੀਤੀ ਜਾਣੀ ਚੀਹੀਦੀ ਹੈ।”

ਐਚਬੀਏ1 ਸੀ ਪ੍ਰੀਖਣ ਜ਼ਰੀਏ ਲੰਬੇ ਸਮੇਂ ਦੇ ਬਲੱਡ ਸ਼ੂਗਰ ਕੰਟਰੋਲ ਦੀ ਵੀ ਜਾਂਚ ਕੀਤੀ ਜਾਂਦੀ ਹੈ। ਨਾਲ ਹੀ ਪਿਸ਼ਾਬ ਕਰਨ ਤੋਂ ਬਾਅਦ ਬਲੈਡਰ ਵਿੱਚ ਕਿੰਨਾ ਪਿਸ਼ਾਬ ਬਾਕੀ ਰਹਿੰਦਾ ਹੈ, ਇਹ ਮਾਪਣ ਲਈ ਪੇਟ ਦੀ ਸੋਨੋਗ੍ਰਾਫੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਯੂਰੋਫਲੋਮੈਟਰੀ ਅਤੇ ਸੀਰਮ ਪੀ.ਐਸ.ਏ ਟੈਸਟ ਵੀ ਸ਼ੁਰੂਆਤੀ ਜਾਂਚ ਦਾ ਹਿੱਸਾ ਹਨ।

ਇਸ ਦਾ ਇਲਾਜ ਕੀ ਹੈ?

ਬਿਸਤਰ ਦੇ ਕਿਨਾਰੇ ਬੈਠੇ ਆਦਮੀ ਦੀ ਬਹੁਤ ਉੱਪਰੋਂ ਲਈ ਹੋਈ ਤਸਵੀਰ।

ਤਸਵੀਰ ਸਰੋਤ, Getty Images

ਡਾ. ਸੰਤੋਸ਼ ਗਵਲ ਦਾ ਕਹਿਣਾ ਹੈ ਕਿ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਦਾ ਇਲਾਜ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਇਸ ਦਾ ਕਾਰਨ ਕੀ ਹੈ।

ਉਹ ਕਹਿੰਦੇ ਹਨ, “ਜੇ ਪ੍ਰੋਸਟੇਟ ਗ੍ਰੰਥੀ ਵਧ ਗਈ ਹੈ ਤਾਂ ਪ੍ਰੋਸਟੇਟ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਦੇਣ ਜਾਂ ਉਸ ਦਾ ਅਕਾਰ ਘੱਟ ਕਰਨ ਲਈ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ। ਗੰਭੀਰ ਮਾਮਲਿਆਂ ਵਿੱਚ, ਸਰਜਰੀ ਜ਼ਰੂਰੀ ਹੋ ਸਕਦੀ ਹੈ। ਬਲੈਡਰ ਦੇ ਸੁੰਗੜਨ ਨੂੰ ਘੱਟ ਕਰਨ ਵਾਲੀਆਂ ਦਵਾਈਆਂ ਅਤਿ-ਸਰਗਰਮ ਬਲੈਡਰ ਲਈ ਪ੍ਰਭਾਵਸ਼ਾਲੀ ਹੁੰਦੀਆਂ ਹਨ।”

ਉਹ ਅੱਗੇ ਕਹਿੰਦੇ ਹਨ, ” ਜੇ ਸ਼ੂਗਰ ਇਸ ਦਾ ਕਾਰਨ ਹੈ ਤਾਂ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਨਾਲ ਲੱਛਣਾਂ ਵਿੱਚ ਕਾਫ਼ੀ ਸੁਧਾਰ ਹੋ ਸਕਦਾ ਹੈ। ਯੂਟੀਆਈ ਲਈ ਐਂਟੀਬਾਇਓਟਿਕਸ ਦੀ ਲੋੜ ਹੁੰਦੀ ਹੈ, ਜਦੋਂ ਕਿ ਸਲੀਪ ਐਪਨੀਆ ਜਿਹੀਆਂ ਸਥਿਤੀਆਂ ਲਈ ਸੀਪੈਪ ਥੈਰੇਪੀ ਜਿਹੇ ਵਿਸ਼ੇਸ਼ ਇਲਾਜ ਦੀ ਲੋੜ ਹੋ ਸਕਦੀ ਹੈ।”

“ਜੇਕਰ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਤਾਂ ਡਾਕਟਰ ਦੀ ਦੇਖਭਾਲ ਵਿੱਚ ਕੁਝ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ। ਚੰਗੀ ਗੱਲ ਇਹ ਹੈ ਕਿ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣ ਦੇ ਜ਼ਿਆਦਾਤਰ ਕਾਰਨਾਂ ਦਾ ਇਲਾਜ ਸੰਭਵ ਹੈ। ਸਹੀ ਪਛਾਣ ਹੋਣ ਤੋਂ ਬਾਅਦ ਕਈ ਮਰੀਜ਼ਾਂ ਦੇ ਲੱਛਣਾਂ ਵਿੱਚ ਕਾਫ਼ੀ ਸੁਧਾਰ ਹੁੰਦਾ ਹੈ।”

ਜੇ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕੋਈ ਮਹੱਤਵਪੂਰਨ ਬਦਲਾਅ ਕਰਨਾ ਚਾਹੁੰਦੇ ਹੋ, ਆਪਣੇ ਖਾਣੇ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ, ਦਵਾਈ ਲੈਣਾ ਚਾਹੁੰਦੇ ਹੋ ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਅਤੇ ਇੱਕ ਯੋਗ ਟ੍ਰੇਨਰ ਦੀ ਮਦਦ ਲੈਣੀ ਅਹਿਮ ਹੈ।

ਬਿਹਤਰ ਇਹੀ ਹੋਵੇਗਾ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਸਹੀ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ ‘ਤੇ ਹੀ ਜੀਵਨ ਸ਼ੈਲੀ ਵਿੱਚ ਬਦਲਾਅ ਕਰੋ। ਡਾਕਟਰ ਨਾਲ ਸਲਾਹ ਕੀਤੇ ਬਿਨ੍ਹਾਂ ਖੁਦ ਉਪਚਾਰ ਕਰਨਾ ਖਤਰਨਾਕ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI