Home rss national punjabi2ਰਾਸ਼ਟਰੀ ਖ਼ਬਰਾਂ ਪ੍ਰਦਰਸ਼ਨਕਾਰੀ ਕੁੜੀ ਦੇ ਪਿਤਾ ਨਾਲ ਕੁੱਟਮਾਰ ਦਾ ਦਾਅਵਾ ਕਰਨ ਵਾਲੇ ਸਵਤੰਤਰ ਭਾਰਦਵਾਜ...

ਪ੍ਰਦਰਸ਼ਨਕਾਰੀ ਕੁੜੀ ਦੇ ਪਿਤਾ ਨਾਲ ਕੁੱਟਮਾਰ ਦਾ ਦਾਅਵਾ ਕਰਨ ਵਾਲੇ ਸਵਤੰਤਰ ਭਾਰਦਵਾਜ ਬਾਰੇ ਦਿੱਲੀ ਪੁਲਿਸ ਨੇ ਕੀ ਕਿਹਾ

6
0

Source :- BBC PUNJABI

ਸਵਤੰਤਰ ਭਾਰਦਵਾਜ 'ਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੇ ਪਿਤਾ 'ਤੇ ਹਮਲਾ ਕਰਨ ਦਾ ਇਲਜ਼ਾਮ ਹੈ

ਤਸਵੀਰ ਸਰੋਤ, Swatantra Bhardwaj/X

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 7 ਮਿੰਟ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਜੰਤਰ-ਮੰਤਰ ‘ਤੇ ਹੋਏ ਪ੍ਰਦਰਸ਼ਨ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੇ ਪਿਤਾ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਬਚਾਉਣ ਦਾ ਇਲਜ਼ਾਮ ਲਗਾਇਆ ਹੈ।

ਦਰਅਸਲ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੈ, ਜਿਸ ਤੋਂ ਬਾਅਦ ਦਿੱਲੀ ਪੁਲਿਸ ‘ਤੇ ਇੱਕ ਵਾਰ ਫਿਰ ਪ੍ਰਦਰਸ਼ਨਕਾਰੀਆਂ ‘ਤੇ ਹਿੰਸਾ ਕਰਨ ਵਾਲੇ ਲੋਕਾਂ ਨੂੰ ਬਚਾਉਣ ਦਾ ਇਲਜ਼ਾਮ ਲੱਗਾ ਹੈ।

ਹਾਲਾਂਕਿ, ਦਿੱਲੀ ਪੁਲਿਸ ਨੇ ਇਸ ਤੋਂ ਇਨਕਾਰ ਕੀਤਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਗਈ।

ਇਹ ਮੁੱਦਾ ਚਰਚਾ ਵਿੱਚ ਉਦੋਂ ਆਇਆ ਜਦੋਂ ਇੱਕ ਵਾਇਰਲ ਵੀਡੀਓ ਵਿੱਚ ਸਵਤੰਤਰ ਭਾਰਦਵਾਜ ਨਾਮ ਦੇ ਇੱਕ ਵਿਅਕਤੀ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਨਿਸ਼ੂ ਦੇ ਪਿਤਾ ਦਾ ਸਿਰ ਪਾੜ ਦਿੱਤਾ ਅਤੇ ਇਸ ਸਥਿਤੀ ਵਿੱਚ ਉਨ੍ਹਾਂ ‘ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਬਣਦਾ ਸੀ, ਪਰ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਦੇ ਫੋਨ ਕਾਰਨ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਹਾਲਾਂਕਿ, ਇਸ ਮਾਮਲੇ ਵਿੱਚ ਕਪਿਲ ਮਿਸ਼ਰਾ ਦਾ ਪੱਖ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ। ਦਿੱਲੀ ਪੁਲਿਸ ਨੇ ਵੀ ਕਿਹਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਨੇ ਦਖ਼ਲਅੰਦਾਜ਼ੀ ਨਹੀਂ ਕੀਤੀ ਹੈ।

ਨਿਸ਼ੂ ਆਜ਼ਾਦ ਆਪਣੇ ਪਿਤਾ ਸੰਜੇ ਕੁਮਾਰ ਦੇ ਨਾਲ ਸੀਜੇਪੀ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਗਏ ਸਨ।

ਸਵਤੰਤਰ ਭਾਰਦਵਾਜ ਦੇ ਵੀਡੀਓ ‘ਤੇ ਨਿਸ਼ੂ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਪੁਲਿਸ ਤੋਂ ਕੋਈ ਉਮੀਦ ਨਹੀਂ ਰਹਿ ਗਈ, ਹੁਣ ਉਨ੍ਹਾਂ ਨੂੰ ਰਾਹੁਲ ਗਾਂਧੀ ਹੀ ਨਿਆਂ ਦਿਵਾ ਸਕਦੇ ਹਨ।

ਕੀ ਹੈ ਪੂਰਾ ਮਾਮਲਾ?

ਸੀਜੇਪੀ ਦੇ ਬੁਲਾਰੇ ਸੌਰਵ ਦਾਸ ਦਾ ਇਲਜ਼ਾਮ ਹੈ ਕਿ ਦਿੱਲੀ ਪੁਲਿਸ ਮੁਲਜ਼ਮ ਨੂੰ ਬਚਾ ਰਹੀ ਹੈ।

ਤਸਵੀਰ ਸਰੋਤ, Getty Images

ਨਿਸ਼ੂ ਆਜ਼ਾਦ ਨੇ ਐਕਸ ‘ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਹ ਕਹਿ ਰਹੇ ਹਨ, “ਸਵਤੰਤਰ ਭਾਰਦਵਾਜ ਦਾ ਇੱਕ ਵੀਡੀਓ ਦੇਸ਼ ਭਰ ਵਿੱਚ ਸਰਕੁਲੇਟ ਹੋ ਰਿਹਾ ਹੈ, ਜਿਸ ਵਿੱਚ ਉਹ ਖੁਦ ਸਵੀਕਾਰ ਕਰ ਰਿਹਾ ਹੈ ਕਿ ਉਸ ਨੇ ਮੇਰੇ ਪਾਪਾ ਦਾ ਸਿਰ ਪਾੜਿਆ ਅਤੇ ਉਸ ‘ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਲੱਗਣਾ ਚਾਹੀਦਾ ਸੀ, ਧਾਰਾ 307 ਲੱਗਣੀ ਚਾਹੀਦੀ ਸੀ।”

“ਜਦੋਂ ਉਸ ਨੇ ਪਾਪਾ ਦਾ ਸਿਰ ਪਾੜਿਆ ਸੀ, ਉਸੇ ਵੇਲੇ ਅਸੀਂ ਉਸ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਸੀ, ਪਰ ਪੁਲਿਸ ਕੁਝ ਕਰ ਹੀ ਨਹੀਂ ਰਹੀ। ਉਹ ਮੈਡੀਕਲ ਦੇ ਨਾਮ ‘ਤੇ ਘੁਮਾ ਰਹੀ ਹੈ। ਮੇਰੀ ਦਿੱਲੀ ਪੁਲਿਸ ਤੋਂ ਨਿਆਂ ਦੀ ਉਮੀਦ ਟੁੱਟ ਚੁੱਕੀ ਹੈ। ਹੁਣ ਮੈਨੂੰ ਰਾਹੁਲ ਗਾਂਧੀ ਜੀ, ਤੁਹਾਡੇ ਤੋਂ ਉਮੀਦ ਹੈ। ਮੈਨੂੰ ਲੱਗਦਾ ਹੈ ਕਿ ਤੁਸੀਂ ਮੈਨੂੰ ਨਿਆਂ ਦਿਵਾਉਣ ਵਿੱਚ ਮਦਦ ਕਰੋਗੇ। ਜਿਨ੍ਹਾਂ ਲੋਕਾਂ ਦੇ ਮਨ ਵਿੱਚ ਕਾਨੂੰਨ ਦਾ ਡਰ ਨਹੀਂ ਹੈ, ਉਹ ਖੁੱਲ੍ਹੇ ਕਿਵੇਂ ਘੁੰਮ ਸਕਦੇ ਹਨ। ਇਨ੍ਹਾਂ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ।”

ਸੋਸ਼ਲ ਮੀਡੀਆ ‘ਤੇ ਸਵਤੰਤਰ ਭਾਰਦਵਾਜ ਦਾ ਇੱਕ ਵੀਡੀਓ ਵਾਇਰਲ ਹੈ, ਜਿਸ ਵਿੱਚ ਉਹ ਕਹਿ ਰਹੇ ਹਨ, “ਨਿਸ਼ੂ ਦੇ ਬਾਪ ਦਾ ਅਸੀਂ ਸਿਰ ਪਾੜਿਆ, ਤੁਹਾਨੂੰ ਪਤਾ ਹੈ ਕਿ ਇਸ ਵਿੱਚ ਕਿਹੜੀ ਧਾਰਾ ਲੱਗਦੀ ਹੈ – 307। ਸਿਰ ‘ਤੇ ਸੱਤ ਟਾਂਕੇ ਲੱਗੇ ਹੋਏ ਸਨ, ਬੰਦਾ ਐਂਬੂਲੈਂਸ ਵਿੱਚ ਜਾ ਰਿਹਾ ਸੀ।”

“ਸਵਤੰਤਰ ਅਗਲੇ ਦਿਨ ਬਾਹਰ, ਅਸੀਂ ਤਾਂ ਜੇਲ੍ਹ ਵੀ ਨਹੀਂ ਗਏ, ਪੂਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜੇਲ੍ਹ ਵੀ ਨਹੀਂ ਗਏ, ਅਸੀਂ ਰਾਤ ਭਰ ਘੁੰਮ ਰਹੇ ਸੀ।”

ਉਨ੍ਹਾਂ ਨੇ ਇਸੇ ਵੀਡੀਓ ਵਿੱਚ ਕਪਿਲ ਮਿਸ਼ਰਾ ਅਤੇ ਚਿਰਾਗ ਪਾਸਵਾਨ ਨਾਲ ਜਾਣ-ਪਛਾਣ ਹੋਣ ਦਾ ਵੀ ਦਾਅਵਾ ਕੀਤਾ ਹੈ।

ਨਾਲ ਹੀ, ਇੱਕ ਮੀਡੀਆ ਚੈਨਲ ਨਾਲ ਗੱਲ ਕਰਦੇ ਹੋਏ ਸਵਤੰਤਰ ਭਾਰਦਵਾਜ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸੈਲਫ਼ ਡਿਫੈਂਸ ਵਿੱਚ ਹਮਲਾ ਕੀਤਾ ਸੀ ਅਤੇ ਜੇਕਰ ਬਚਾਅ ਨਹੀਂ ਕੀਤਾ ਹੁੰਦਾ ਤਾਂ ਮੌਬ ਲਿੰਚਿੰਗ ਹੋ ਜਾਂਦੀ।

ਉਨ੍ਹਾਂ ਕਿਹਾ, “ਮੈਨੂੰ ਤੁਹਾਨੂੰ ਦੱਸਣ ਦਿਓ ਕਿ ਸਾਡੇ ਜੰਤਰ-ਮੰਤਰ ਪ੍ਰਦਰਸ਼ਨ ਵਿੱਚ ਦਲਿਤ ਵਿਅਕਤੀ ਸੰਜੇ ‘ਤੇ ਭਾਜਪਾ ਦੀ ਸਰਪ੍ਰਸਤੀ ਪ੍ਰਾਪਤ ਸਵਤੰਤਰ ਭਾਰਦਵਾਜ ਦੇ ਹਮਲੇ ਤੋਂ ਬਾਅਦ ਆਖ਼ਿਰ ਕੀ ਹੋਇਆ: ਸੰਜੇ ਜੀ ਦਾ ਸਿਰ ਫਟ ਗਿਆ ਸੀ। ਜ਼ਖ਼ਮ ਇੰਨਾ ਵੱਡਾ ਸੀ ਕਿ ਐੱਫਆਈਆਰ ਵਿੱਚ ਸਪਸ਼ਟ ਤੌਰ ‘ਤੇ ਕਤਲ ਦੀ ਕੋਸ਼ਿਸ਼ (ਆਈਪੀਸੀ ਦੀ ਧਾਰਾ 307) ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਸੀ। ਪੁਲਿਸ ਨੇ ਇਹ ਧਾਰਾ ਜੋੜਨ ਤੋਂ ਇਨਕਾਰ ਕਰ ਦਿੱਤਾ।”

ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਗੰਭੀਰ ਸੱਟ ਵਾਲੀ ਧਾਰਾ ਵੀ ਨਹੀਂ ਲਗਾਈ ਗਈ। ਉਨ੍ਹਾਂ ਕਿਹਾ ਕਿ ਡੀਸੀਪੀ ਸਚਿਨ ਸ਼ਰਮਾ ਅਤੇ ਏਸੀਪੀ ਅਜੈ ਸ਼ਰਮਾ ਨੇ ਇਸ ਨੂੰ ਸਪਸ਼ਟ ਤੌਰ ‘ਤੇ ਠੁਕਰਾ ਦਿੱਤਾ ਸੀ ਅਤੇ ਕਿਹਾ – “ਜਾਓ, ਕੋਰਟ ਦਾ ਹੁਕਮ ਲੈਕੇ ਆਓ।”

ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਹੁਣ ਤੱਕ ਮੈਡੀਕਲ ਰਿਪੋਰਟ ਨਹੀਂ ਮਿਲੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਭਾਰਦਵਾਜ ਦੇ ਦੂਜੇ ਸਹਿਯੋਗੀ ਵੀ ਸਨ, ਜਿਨ੍ਹਾਂ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ ਹੈ।

ਸੌਰਵ ਦਾਸ ਦੀ ਇਸ ਪੋਸਟ ‘ਤੇ ਜਵਾਬ ਦਿੰਦੇ ਹੋਏ ਡੀਸੀਪੀ ਨਵੀਂ ਦਿੱਲੀ ਹੈਂਡਲ ਤੋਂ ਐਕਸ ‘ਤੇ ਕੀਤੀ ਗਈ ਇੱਕ ਪੋਸਟ ਵਿੱਚ ਕਿਹਾ ਗਿਆ, “23 ਜੂਨ ਨੂੰ ਜੰਤਰ-ਮੰਤਰ ‘ਤੇ ਸੀਜੇਪੀ ਦੇ ਪ੍ਰਦਰਸ਼ਨ ਦੌਰਾਨ ਗਾਜ਼ੀਆਬਾਦ ਨਿਵਾਸੀ ਸ਼੍ਰੀ ਸੰਜੇ ਕੁਮਾਰ (38) ਨੂੰ ਕਥਿਤ ਤੌਰ ‘ਤੇ ਹੋਈ ਧੱਕਾ-ਮੁੱਕੀ ਦੌਰਾਨ ਇੱਕ ਵਿਅਕਤੀ ਵੱਲੋਂ ਪਹਿਨੇ ਗਏ ਕੜੇ ਨਾਲ ਸਿਰ ਵਿੱਚ ਸੱਟ ਲੱਗੀ। ਆਰਐੱਮਐੱਲ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਸੀ ਅਤੇ ਸੱਟਾਂ ਨੂੰ ਆਮ (ਸਿੰਪਲ) ਕਿਸਮ ਦਾ ਦੱਸਿਆ ਗਿਆ। ਸੱਟ ਕਿਸੇ ਹਥਿਆਰ ਨਾਲ ਨਹੀਂ, ਸਗੋਂ ਕੜੇ ਨਾਲ ਲੱਗੀ ਸੀ। ਸਕਲ ਫ੍ਰੈਕਚਰ ਦੀ ਗੱਲ ਤੱਥਾਂ ਜਾਂ ਮੈਡੀਕਲ ਲੀਗਲ ਕੇਸ ਤੋਂ ਪੁਸ਼ਟ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਬੇਬੁਨਿਆਦ ਹੈ।”

ਉਨ੍ਹਾਂ ਲਿਖਿਆ, “ਉਨ੍ਹਾਂ (ਸੰਜੇ) ਦੇ ਬਿਆਨ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸਬੰਧਿਤ ਧਾਰਾਵਾਂ ਦੇ ਤਹਿਤ ਪਾਰਲੀਮੈਂਟ ਸਟ੍ਰੀਟ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ। ਘਟਨਾ ਸਥਾਨ ਤੋਂ ਸਬੰਧਿਤ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਜਾਂਚ ਦੌਰਾਨ ਸੂਰਜ ਕੁਮਾਰ (24) ਅਤੇ ਸਵਤੰਤਰ ਭਾਰਦਵਾਜ (21) ਨੂੰ ਕਾਨੂੰਨ ਦੇ ਅਨੁਸਾਰ ਨੋਟਿਸ ਦਿੱਤੇ ਗਏ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਜਲਦ ਹੀ ਸਮਰੱਥ ਅਦਾਲਤ ਵਿੱਚ ਦੋਸ਼-ਪੱਤਰ (ਚਾਰਜਸ਼ੀਟ) ਦਾਖ਼ਲ ਕੀਤਾ ਜਾਵੇਗਾ।”

ਦਿੱਲੀ ਪੁਲਿਸ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਇਸ ਮਾਮਲੇ ਵਿੱਚ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਨੇ ਦਖ਼ਲ ਦਿੱਤਾ ਸੀ।

ਐਕਸ ‘ਤੇ ਪੋਸਟ ਵਿੱਚ ਦਿੱਲੀ ਪੁਲਿਸ ਨੇ ਲਿਖਿਆ, “ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਅਣਉਚਿਤ ਪ੍ਰਭਾਵ ਜਾਂ ਦਖ਼ਲਅੰਦਾਜ਼ੀ ਦੇ ਇਲਜ਼ਾਮ ਤੱਥਾਂ ਅਨੁਸਾਰ ਗਲਤ ਅਤੇ ਬੇਬੁਨਿਆਦ ਹਨ। ਮਾਮਲੇ ਦਾ ਨਿਪਟਾਰਾ ਪੂਰੀ ਤਰ੍ਹਾਂ ਕਾਨੂੰਨ ਅਤੇ ਨਿਰਧਾਰਿਤ ਪ੍ਰਕਿਰਿਆਵਾਂ ਦੇ ਅਨੁਸਾਰ ਕੀਤਾ ਗਿਆ ਹੈ।”

ਸੌਰਵ ਦਾਸ ਸੀਜੇਪੀ ਦੇ ਹੋਰ ਆਗੂਆਂ ਨਾਲ ਸੰਸਦ ਮਾਰਗ ਦੇ ਥਾਣੇ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਉੱਥੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ, “ਦਿੱਲੀ ਵਿੱਚ ਅਪਰਾਧੀ ਕਿਉਂ ਖੁਲ੍ਹੇਆਮ ਘੁੰਮ ਰਹੇ ਹਨ ਤੇ ਕਹਿ ਰਹੇ ਹਨ ਕਿ ਉਨ੍ਹਾਂ ਨੇ ਸੀਜੇਪੀ ਦੇ ਪ੍ਰਦਰਸ਼ਨ ਦੌਰਾਨ ਹਮਲਾ ਕੀਤਾ। ਦਿੱਲੀ ਪੁਲਿਸ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।”

ਸਿਆਸੀ ਪ੍ਰਤੀਕਿਰਿਆਵਾਂ

ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਨਿਸ਼ੂ ਨੂੰ ਨਿਆਂ ਦਿਵਾਉਣ ਵਿੱਚ ਮਦਦ ਕਰਨਗੇ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਲਿਖਿਆ, “ਨਿਸ਼ੂ, ਘਬਰਾਉਣ ਦੀ ਲੋੜ ਨਹੀਂ ਹੈ। ਮੈਂ ਤੁਹਾਡੇ ਨਾਲ ਹਾਂ। ਸਾਫ਼ ਹੈ ਕਿ ਤੁਹਾਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਤੁਸੀਂ ਆਪਣੇ ਭਾਈਚਾਰੇ ਅਤੇ ਵਿਦਿਆਰਥੀਆਂ ਦੇ ਹੱਕ ਦੀ ਆਵਾਜ਼ ਉਠਾਉਂਦੇ ਹੋ। ਅਮਿਤ ਸ਼ਾਹ ਦੀ ਦਿੱਲੀ ਪੁਲਿਸ ਇੱਕ ਪਾਸੇ ਵਿਦਿਆਰਥੀਆਂ ਨਾਲ ਅਣਮਨੁੱਖੀ ਬਰਬਰਤਾ ਕਰਦੀ ਹੈ। ਦੂਜੇ ਪਾਸੇ ਇੱਕ ਦਲਿਤ ਕੁੜੀ ਦੇ ਪਿਤਾ ਦਾ ਸਿਰ ਪਾੜਨ ਵਾਲਾ ਅਪਰਾਧੀ ਖੁੱਲ੍ਹੇਆਮ ਘੁੰਮ ਰਿਹਾ ਹੈ।”

ਰਾਹੁਲ ਗਾਂਧੀ ਨੇ ਲਿਖਿਆ, “ਨਰਿੰਦਰ ਮੋਦੀ ਜੀ ਅਤੇ ਅਮਿਤ ਸ਼ਾਹ ਜੀ – ਅਜਿਹੇ ਅਪਰਾਧੀ ਨੂੰ ਤੁਹਾਡੀ ਅਤੇ ਤੁਹਾਡੀ ਪਾਰਟੀ ਦੇ ਲੋਕਾਂ ਦੀ ਸਰਪ੍ਰਸਤੀ ਕਿਉਂ ਹੈ? ਹੁਣ ਵੀ ਕਾਰਵਾਈ ਹੋਵੇਗੀ ਜਾਂ ਕਿਸੇ ਨੂੰ ਬਚਾਉਂਦੇ ਰਹੋਗੇ? ਨਿਸ਼ੂ, ਤੁਹਾਡੀ ਲੜਾਈ ਇਕੱਲੇ ਨਹੀਂ ਹੈ। ਅਸੀਂ ਉਦੋਂ ਤੱਕ ਨਹੀਂ ਰੁਕਾਂਗੇ, ਜਦੋਂ ਤੱਕ ਨਿਆਂ ਨਹੀਂ ਮਿਲ ਜਾਂਦਾ।”

ਤ੍ਰਿਣਮੂਲ ਕਾਂਗਰਸ ਦੇ ਆਗੂ ਸਾਕੇਤ ਗੋਖਲੇ ਨੇ ਦਿੱਲੀ ਪੁਲਿਸ ਦੀ ਐਕਸ ਪੋਸਟ ਦਾ ਜਵਾਬ ਦਿੰਦੇ ਹੋਏ ਲਿਖਿਆ, “ਕੀ ਤੁਹਾਨੂੰ ਜ਼ਰਾ ਵੀ ਸ਼ਰਮ ਹੈ, ਦਿੱਲੀ ਪੁਲਿਸ? ਖੁਦ ਮੁਲਜ਼ਮ ਵੀਡੀਓ ਵਿੱਚ ਖੁੱਲ੍ਹੇਆਮ ਕਹਿ ਰਿਹਾ ਹੈ ਕਿ ਇੱਕ ਭਾਜਪਾ ਮੰਤਰੀ ਨੇ ਉਸ ਨੂੰ ਬਚਾਇਆ ਅਤੇ ਪੁਲਿਸ ਨੇ ਉਸ ਨੂੰ ਆਸਾਨੀ ਨਾਲ ਨਿੱਕਲ ਜਾਣ ਦਿੱਤਾ। ਇਹ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ। ਇੱਕ ਵਿਅਕਤੀ ਖੁੱਲ੍ਹੇਆਮ ਕਹਿ ਰਿਹਾ ਹੈ ਕਿ ਉਸ ਨੇ ਇਹ ਕੀਤਾ, ਅਤੇ ਦਿੱਲੀ ਪੁਲਿਸ ਕਹਿ ਰਹੀ ਹੈ ਕਿ ਉਸ ਨੇ ਨਹੀਂ ਕੀਤਾ।”

ਆਮ ਆਦਮੀ ਪਾਰਟੀ ਨੇ ਆਪਣੇ ਐਕਸ ਹੈਂਡਲ ਤੋਂ ਇੱਕ ਪੋਸਟ ਵਿੱਚ ਕਿਹਾ, “ਪ੍ਰਧਾਨ ਮੰਤਰੀ ਸਾਡੇ ਵੱਡੇ ਭਰਾ ਹਨ। ਇਹ ਸ਼ਬਦ ਇੱਕ ਗਲੀ ਦਾ ਗੁੰਡਾ ਬੋਲ ਰਿਹਾ ਹੈ, ਜੋ ਹਰ ਦਿਨ ਇਸ ਲਈ ਗੁੰਡਾਗਰਦੀ ਕਰਦਾ ਫਿਰਦਾ ਹੈ ਕਿਉਂਕਿ ਉਸ ਦੇ ਸਿਰ ‘ਤੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਆਗੂਆਂ ਦਾ ਹੱਥ ਹੈ।”

‘ਆਪ’ ਨੇ ਇਹ ਵੀ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੇ ਗੁੰਡਿਆਂ ਨੂੰ ਸਰਪ੍ਰਸਤੀ ਦੇ ਰਹੇ ਹਨ।

ਐਕਸ ‘ਤੇ ਹੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਲਿਖਿਆ, “ਭਾਜਪਾ ਸਰਕਾਰ ਹੈ ਜਾਂ ਅਪਰਾਧੀਆਂ ਦੀ ਪੈਰੋਕਾਰ ਹੈ?”

ਆਜ਼ਾਦ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਨੇ ਐਕਸ ‘ਤੇ ਲਿਖਿਆ, “ਆਖ਼ਿਰ ਪੁਲਿਸ ਦੇ ਰਿਕਾਰਡ ਅਤੇ ਮੁਲਜ਼ਮ ਸਵਤੰਤਰ ਭਾਰਦਵਾਜ ਦੇ ਬਿਆਨ ਵਿੱਚ ਇੰਨਾ ਵੱਡਾ ਫ਼ਰਕ ਕਿਉਂ ਹੈ? ਅਸੀਂ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਪੀੜਤ ਪਰਿਵਾਰ ਨੂੰ ਨਿਆਂ ਦਿਵਾ ਕੇ ਰਹਾਂਗੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI