Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ...

ਪੰਜਾਬ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ, ਅਨਮੋਲ ਗਗਨ ਮਾਨ ਖਰੜ ਤੋਂ ਉਮੀਦਵਾਰ ਨਹੀਂ, ਕਿਹੜੇ ਐੱਮਪੀ ਚੋਣ ਮੈਦਾਨ ਵਿੱਚ ਉਤਾਰੇ

6
0

Source :- BBC PUNJABI

ਅਨਮੋਲ ਗਗਨ ਮਾਨ ਅਤੇ ਅਰਵਿੰਦ ਕੇਜਰੀਵਾਲ

ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ 12 ਨਵੰਬਰ, ਵੀਰਵਾਰ ਨੂੰ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 31 ਹਲਕਿਆਂ ਤੋਂ ਉਮੀਦਵਾਰ ਐਲਾਨੇ ਗਏ ਹਨ।

ਰਾਜਾਸਾਂਸੀ ਤੋਂ ਸੋਨੀਆ ਮਾਨ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਅਦਾਕਾਰੀ ਤੇ ਮਾਡਲਿੰਗ ਖੇਤਰ ਤੋਂ ਸਿਆਸਤ ਵਿੱਚ ਆਏ ਹਨ। ਜਗਰਾਓਂ ਤੋਂ ਸਰਵਜੀਤ ਕੌਰ ਮਾਣੂੰਕੇ ਅਤੇ ਬਰਨਾਲਾ ਤੋਂ ਗੁਰਮੀਤ ਸਿੰਘ ਹੇਅਰ ਉਮੀਦਵਾਰ ਐਲਾਨੇ ਗਏ ਹਨ। ਮਜੀਠਾ ਤੋਂ ਤਲਬੀਰ ਸਿੰਘ ਗਿੱਲ ਅਤੇ ਅਬੋਹਰ ਤੋਂ ਡਾ.ਸੋਹਾਨੀ ਡੋਡਾ ਨੂੰ ਟਿਕਟ ਦਿੱਤੀ ਗਈ ਹੈ।

ਸੂਚੀ ਵਿੱਚ ਨਾਮ ਆਉਣ ਬਾਅਦ ਸੋਨੀਆ ਮਾਨ ਨੇ ਉਨ੍ਹਾਂ ‘ਤੇ ਭਰੋਸਾ ਜਤਾਉਣ ਲਈ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।

ਦੱਸ ਦੇਈਏ ਕਿ ਖਰੜ ਤੋਂ ਮੌਜੂਦਾ ਵਿਧਾਇਕ ਅਨਮੋਲ ਗਗਨ ਮਾਨ ਦੀ ਬਜਾਏ ਪਰਮਿੰਦਰ ਸਿੰਘ ਗੋਲਡੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਦੀ ਬਜਾਏ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਟਿਕਟ ਦਿੱਤੀ ਗਈ ਹੈ।

ਆਪ ਦੀ ਦੂਜੀ ਸੂਚੀ ਵਿੱਚ ਮੁੱਖ ਚਿਹਰੇ

ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ ਧੂਰੀ ਤੋਂ ਭਗਵੰਤ ਮਾਨ, ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ ਸਣੇ ਕੁੱਲ 40 ਉਮੀਦਵਾਰਾਂ ਨੇ ਨਾਮ ਸ਼ਾਮਿਲ ਹਨ।

ਹੁਣ ਤੱਕ ਆਈਆਂ ਸੂਚੀਆਂ ‘ਚ ਕਿਹੜੇ-ਕਿਹੜੇ ਉਮੀਦਵਾਰਾਂ ਦਾ ਨਾਮ

ਭਗਵੰਤ ਮਾਨ

  • ਬਟਾਲਾ – ਅਮਨਸ਼ੇਰ ਸਿੰਘ (ਸ਼ੈਰੀ ਕਲਸੀ)
  • ਅਜਨਾਲਾ – ਕੁਲਦੀਪ ਸਿੰਘ ਧਾਲੀਵਾਲ
  • ਅੰਮ੍ਰਿਤਸਰ ਦੱਖਣੀ – ਡਾ. ਇੰਦਰਬੀਰ ਸਿੰਘ ਨਿੱਝਰ
  • ਤਰਨ ਤਾਰਨ – ਹਰਮੀਤ ਸਿੰਘ ਸੰਧੂ
  • ਖੇਮਕਰਨ – ਸਰਵਣ ਸਿੰਘ ਧੁੰਨ
  • ਨਕੋਦਰ – ਇੰਦਰਜੀਤ ਕੌਰ ਮਾਨ
  • ਕਰਤਾਰਪੁਰ – ਬਲਕਾਰ ਸਿੰਘ
  • ਦਸੂਹਾ – ਕਰਮਬੀਰ ਸਿੰਘ ਘੁੰਮਣ
  • ਉੜਮੁੜ – ਜਸਵੀਰ ਸਿੰਘ ਰਾਜਾ ਗਿੱਲ
  • ਹੁਸ਼ਿਆਰਪੁਰ – ਬ੍ਰਹਮ ਸ਼ੰਕਰ ਸ਼ਰਮਾ ਜਿੰਪਾ
  • ਚੱਬੇਵਾਲ – ਇਸ਼ਾਂਕ ਕੁਮਾਰ ਚੱਬੇਵਾਲ
  • ਗੜ੍ਹਸ਼ੰਕਰ – ਜੈ ਕ੍ਰਿਸ਼ਨ ਸਿੰਘ ਰੌੜੀ
  • ਬਲਾਚੌਰ – ਸੰਤੋਸ਼ ਕਟਾਰੀਆ
  • ਰੂਪਨਗਰ – ਦਿਨੇਸ਼ ਚੱਢਾ
  • ਐੱਸ.ਏ.ਐੱਸ. ਨਗਰ – ਕੁਲਵੰਤ ਸਿੰਘ
  • ਫਤਹਿਗੜ੍ਹ ਸਾਹਿਬ – ਲਖਬੀਰ ਸਿੰਘ ਰਾਏ
  • ਅਮਲੋਹ – ਗੁਰਿੰਦਰ ਸਿੰਘ ਗੈਰੀ ਵੜਿੰਗ
  • ਸਮਰਾਲਾ – ਜਗਤਾਰ ਸਿੰਘ ਦਿਆਲਪੁਰਾ
  • ਲੁਧਿਆਣਾ ਪੂਰਬੀ – ਦਲਜੀਤ ਸਿੰਘ ਗਰੇਵਾਲ ਭੋਲਾ
  • ਆਤਮ ਨਗਰ – ਕੁਲਵੰਤ ਸਿੰਘ ਸਿੱਧੂ
  • ਲੁਧਿਆਣਾ ਕੇਂਦਰੀ – ਅਸ਼ੋਕ ਪਰਾਸ਼ਰ ਪੱਪੀ
  • ਲੁਧਿਆਣਾ ਪੱਛਮੀ – ਸੰਜੀਵ ਅਰੋੜਾ
  • ਲੁਧਿਆਣਾ ਉੱਤਰੀ – ਚੌਧਰੀ ਮਦਨ ਲਾਲ ਬੱਗਾ
  • ਪਾਇਲ – ਮਨਵਿੰਦਰ ਸਿੰਘ ਗਿਆਸਪੁਰਾ
  • ਨਿਹਾਲ ਸਿੰਘ ਵਾਲਾ – ਮਨਜੀਤ ਸਿੰਘ ਬਿਲਾਸਪੁਰ
  • ਬਾਘਾ ਪੁਰਾਣਾ – ਅੰਮ੍ਰਿਤਪਾਲ ਸਿੰਘ ਸੁਖਾਨੰਦ
  • ਮੋਗਾ – ਡਾ. ਅਮਨਦੀਪ ਕੌਰ ਅਰੋੜਾ
  • ਧਰਮਕੋਟ – ਦਵਿੰਦਰ ਜੀਤ ਸਿੰਘ ਲਾਡੀ ਢੋਸ
  • ਜਲਾਲਾਬਾਦ – ਜਗਦੀਪ ਕੰਬੋਜ ਗੋਲਡੀ
  • ਫਾਜ਼ਿਲਕਾ – ਨਰਿੰਦਰਪਾਲ ਸਿੰਘ ਸਵਨਾ
  • ਸ੍ਰੀ ਮੁਕਤਸਰ ਸਾਹਿਬ – ਜਗਦੀਪ ਸਿੰਘ ਕਾਕਾ ਬਰਾੜ
  • ਕੋਟਕਪੂਰਾ – ਕੁਲਤਾਰ ਸਿੰਘ ਸੰਧਵਾਂ
  • ਜੈਤੋ – ਅਮੋਲਕ ਸਿੰਘ
  • ਤਲਵੰਡੀ ਸਾਬੋ – ਬਲਜਿੰਦਰ ਕੌਰ
  • ਸਰਦੂਲਗੜ੍ਹ – ਗੁਰਪ੍ਰੀਤ ਸਿੰਘ ਬਨਾਵਾਲੀ
  • ਭਦੌੜ – ਲਾਭ ਸਿੰਘ ਉਗੋਕੇ
  • ਮਹਿਲ ਕਲਾਂ – ਕੁਲਵੰਤ ਸਿੰਘ ਪੰਡੋਰੀ
  • ਅਮਰਗੜ੍ਹ – ਜਸਵੰਤ ਸਿੰਘ ਗੱਜਣ ਮਾਜਰਾ
  • ਧੂਰੀ – ਭਗਵੰਤ ਮਾਨ
  • ਪਟਿਆਲਾ – ਅਜੀਤਪਾਲ ਸਿੰਘ ਕੋਹਲੀ
  • ਸੁਜਾਨਪੁਰ- ਸਵਰਨ ਸਿੰਘ ਸਲਾਰੀਆ
  • ਪਠਾਨਕੋਟ- ਰੋਹਿਤ ਸਿਆਲ
  • ਗੁਰਦਾਸਪੁਰ- ਰਮਨ ਬਹਿਲ
  • ਦੀਨਾਨਗਰ- ਸ਼ਮਸ਼ੇਰ ਸਿੰਘ
  • ਕਾਦੀਆਂ-ਗੁਰਇਕਬਾਲ ਸਿੰਘ ਮਾਹਲ
  • ਫਤਿਹਗੜ੍ਹ ਚੂੜੀਆਂ- ਹਰਜੋਬਨਜੀਤ ਸਿੰਘ ਰੰਧਾਵਾ
  • ਰਾਜਾਸਾਂਸੀ- ਸੋਨੀਆ ਮਾਨ
  • ਮਜੀਠਾ-ਤਲਬੀਰ ਸਿੰਘ ਗਿੱਲ
  • ਅੰਮ੍ਰਿਤਸਰ ਉੱਤਰੀ- ਕਰਮਜੀਤ ਸਿੰਘ ਰਿੰਟੂ
  • ਪੱਟੀ-ਜਸਕੰਵਰ ਸਿੰਘ ਗਿੱਲ(ਜੱਸਾ ਪੱਟੀ)
  • ਭੁਲੱਥ- ਐਡਵੋਕੇਟ ਹਰਸਿਮਰਨ ਸਿੰਘ
  • ਕਪੂਰਥਲਾ- ਦਵਿੰਦਰ ਪਾਲ ਸਿੰਘ ਰੰਗਾ
  • ਫਗਵਾੜਾ- ਡਾ.ਰਾਜ ਕੁਮਾਰ ਚੱਬੇਵਾਲ
  • ਫਿਲੌਰ- ਹਰਜੋਤ ਕੌਰ ਲੋਹਤੀਆ
  • ਸ਼ਾਹਕੋਟ- ਬਲਵੀਰ ਸਿੰਘ ਪਾਲ਼ਾ ਜਲਾਲਪੁਰ
  • ਜਲੰਧਰ ਸੈਂਟਰਲ- ਨਿਤਿਨ ਕੋਹਲੀ
  • ਜਲੰਧਰ ਉੱਤਰੀ- ਵਨੀਤ ਧੀਰ
  • ਜਲੰਧਰ ਕੈਂਟ- ਦੀਪਕ ਬਾਲੀ
  • ਆਦਮਪੁਰ- ਪਵਨ ਕੁਮਾਰ ਟੀਨੂ
  • ਮੁਕੇਰੀਆਂ- ਸਰਬਜੀਤ ਸਿੰਘ ਸਾਬੀ
  • ਨਵਾਂ ਸ਼ਹਿਰ- ਰੌਬੀ ਕੰਗ
  • ਚਮਕੌਰ ਸਾਹਿਬ- ਜਸਵੀਰ ਸਿੰਘ ਗੜ੍ਹੀ
  • ਖਰੜ-ਪਰਮਿੰਦਰ ਸਿੰਘ ਗੋਲਡੀ
  • ਦਾਖਾ-ਡਾ.ਕੇਐਨਐਸ ਕੰਗ
  • ਜਗਰਾਓਂ-ਸਰਵਜੀਤ ਕੌਰ ਮਾਣੂਕੇ
  • ਅਬੋਹਰ- ਡਾ.ਸੁਹਾਨੀ ਡੋਡਾ
  • ਬੱਲੂਆਣਾ-ਅਮਨਦੀਪ ਸਿੰਘ ਗੋਲਡੀ ਮੁਸਾਫਿਰ
  • ਲੰਬੀ- ਰਣਧੀਰ ਸਿੰਘ ਧੀਰਾ ਖੁੱਡੀਆਂ
  • ਬਠਿੰਡਾ ਦਿਹਾਤੀ- ਗੋਪਾਲ ਸਿੰਘ
  • ਬਰਨਾਲਾ- ਗੁਰਮੀਤ ਸਿੰਘ ਮੀਤ ਹੇਅਰ
  • ਸ਼ੁਤਰਾਨਾ-ਵਨਿੰਦਰ ਕੌਰ ਲੂੰਬਾ

ਦੂਜੀ ਸੂਚੀ ਜਾਰੀ ਹੋਣ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ

ਭਗਵੰਤ ਮਾਨ ਦਾ ਬਿਆਨ

ਦੂਜੀ ਸੂਚੀ ਜਾਰੀ ਹੋਣ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਬੀਜੇਪੀ ਸਿਰਫ਼ ਆਪਣੇ ਨਗ ਪੂਰੇ ਕਰ ਰਹੀ ਹੈ, ਪਰ ਆਮ ਆਦਮੀ ਪਾਰਟੀ ਨੇ ਪਿਛਲੇ ਇੱਕ ਸਾਲ ਤੋਂ ਸਮੇਂ ਸਮੇਂ ਸਰਵੇ ਕਰਵਾਏ ਹਨ, ਅਸੀਂ ਸਬੰਧਤ ਵਿਧਾਇਕਾਂ ਨੂੰ ਸਰਵੇ ਦੇ ਅਧਾਰ ‘ਤੇ ਫ਼ੀਡਬੈਕ ਦੇ ਕੇ ਸੁਧਾਰ ਕਰਨ ਦਾ ਮੌਕਾ ਵੀ ਦਿੱਤਾ ਪਰ ਫ਼ਾਈਨਲ ਸਰਵੇ ਮੁਤਾਬਕ ਲੋਕ ਜਿਹੜੇ ਲੀਡਰਾਂ ਨੂੰ ਪਸੰਦ ਕਰ ਰਹੇ ਹਨ, ਆਮ ਆਦਮੀ ਪਾਰਟੀ ਉਨ੍ਹਾਂ ਨੂੰ ਟਿਕਟਾਂ ਦੇ ਰਹੀ ਹੈ।”

ਉਮੀਦਵਾਰਾਂ ਦੀ ਸੂਚੀ 'ਚ ਮੁੱਖ ਨਾਮ

ਉਮੀਦਵਾਰਾਂ ਦੀ ਪਹਿਲੀ ਲਿਸਟ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ, ”ਪੀਐੱਸਈ ਦੀ ਮੀਟਿੰਗ ‘ਚ ਅੱਜ ਪੰਜਾਬ ਵਿਧਾਨ ਸਭਾ ਦੀਆਂ ਟਿਕਟਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਇਸ ‘ਚ ਲੋਕਾਂ ਦੇ ਸਰਵੇ ਮੁਤਾਬਕ, ਜਿਨ੍ਹਾਂ-ਜਿਨ੍ਹਾਂ ਉਮੀਦਵਾਰਾਂ ਨੂੰ ਲੋਕਾਂ ਨੇ ਹਾਂ ਕਿਹਾ, ਉਨ੍ਹਾਂ ਨੂੰ ਹਾਂ ਪੱਖੀ ਹੁੰਗਾਰਾ ਮਿਲਿਆ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI