Home ਰਾਸ਼ਟਰੀ ਖ਼ਬਰਾਂ ਬੁੱਲ੍ਹੇ ਸ਼ਾਹ ਐਂਟੀ ਐਜੂਕੇਸ਼ਨ ਕਿਉਂ ਸਨ, ਸ਼ਿਵ ਕੁਮਾਰ ਵੱਲੋਂ ਪੜ੍ਹਾਈ ਨੂੰ ਜੂਆ...

ਬੁੱਲ੍ਹੇ ਸ਼ਾਹ ਐਂਟੀ ਐਜੂਕੇਸ਼ਨ ਕਿਉਂ ਸਨ, ਸ਼ਿਵ ਕੁਮਾਰ ਵੱਲੋਂ ਪੜ੍ਹਾਈ ਨੂੰ ਜੂਆ ਕਹਿਣ ਦੇ ਕੀ ਅਰਥ ਹਨ-ਮੁਹੰਮਦ ਹਨੀਫ਼ ਦਾ ਵਲੌਗ

4
0

Source :- BBC PUNJABI

ਬੁੱਲ੍ਹੇ ਸ਼ਾਹ

ਸੂਫੀ ਬਜ਼ੁਰਗਾਂ ਦਾ ਕਲਾਮ ਤੁਸੀਂ ਵੀ ਸੁਣਦੇ ਹੋਵੋਗੇ ਅਸੀਂ ਵੀ ਸੁਣੀਦੇ ਹਾਂ। ਕੰਨਾਂ ਨੂੰ ਵੀ ਚੰਗਾ ਲੱਗਦਾ ਹੈ ਅਤੇ ਰੂਹ ਵੀ ਰਾਜ਼ੀ ਹੁੰਦੀ ਹੈ।

ਲੇਕਿਨ ਕਦੇ-ਕਦੇ ਕੋਈ ਗੱਲ ਸਮਝ ਨਹੀਂ ਆਉਂਦੀ। ਬੁੱਲ੍ਹੇ ਸ਼ਾਹ ਦੀ ਮਸ਼ਹੂਰ ਕਾਫ਼ੀ ਹੈ, ਤੁਸੀਂ ਸੁਣੀ ਹੀ ਹੋਵੇਗੀ

‘ਇਲਮੋਂ ਬਸ ਕਰੀਂ ਓ ਯਾਰ, ਇੱਕ ਅਲਫ਼ ਤੈਨੂੰ ਦਿਰਕਾਰ’

ਮੈਂ ਹੈਰਾਨ ਹੁੰਦਾ ਸੀ ਕਿ ਆਪਣੇ ਜ਼ਮਾਨੇ ਦੇ ਹਿਸਾਬ ਨਾਲ ਬਲਕਿ ਸਾਰੇ ਜ਼ਮਾਨਿਆਂ ਦੇ ਹਿਸਾਬ ਨਾਲ ਬੁੱਲ੍ਹੇ ਸ਼ਾਹ ਇੱਕ ਆਲਮ ਆਦਮੀ ਹੈ।

ਓਲਾ ਮੁਰਸ਼ਦ ਸ਼ਾਹ ਇਨਾਇਤ ਉਹ ਵੀ ਬੁੱਲ੍ਹੇ ਸ਼ਾਹ ਨੇ ਮਸ਼ਹੂਰ ਕੀਤਾ ਹੈ। ਹੁਣ ਵੀ ਸਾਨੂੰ ਜ਼ਿੰਦਗੀ ਵਿੱਚ ਕੋਈ ਮਸਲਾ ਹੋਵੇ ਤਾਂ ਅਸੀਂ ਬੁੱਲੇ ਸ਼ਾਹ ਦਾ ਕੋਈ ਨਾ ਕੋਈ ਸ਼ੇਅਰ ਸੁਣਾ ਛੱਡੀਦਾ ਹੈ।

ਮੈਂ ਹੈਰਾਨ ਸੀ ਕਿ ਇੰਨਾ ਪੜ੍ਹਿਆ ਬੁੱਲ੍ਹੇ ਲਿਖਿਆ ਆਲਮ ਆਦਮੀ ਸਾਨੂੰ ਤਾਲੀਮ ਤੋਂ ਕਿਉਂ ਮਨਾ ਕਰੀ ਜਾ ਰਿਹਾ ਹੈ।

ਕੁਝ ਮਹੀਨੇ ਪਹਿਲਾਂ ਬੁੱਲ੍ਹੇ ਸ਼ਾਹ ਦੇ ਸ਼ਹਿਰ ਕਸੂਰ ਦੇ ਨਾਲ ਹੀ ਲਾਹੌਰ ਹੈ, ਪੰਜਾਬ ਦਾ ਦਿਲ, ਉੱਥੇ ਕੁਝ ਸਟੂਡੈਂਟਸ ਦੇ ਨਾਲ ਟਾਕਰਾ ਹੋਇਆ ਤੇ ਪਹਿਲੀ ਦਫ਼ਾ ਸਮਝ ਆਈ ਕਿ ਬੁੱਲ੍ਹੇ ਸ਼ਾਹ ਇੰਨਾ ਐਂਟੀ ਐਜੂਕੇਸ਼ਨ ਕਿਉਂ ਹੋਇਆ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮੇਰੀ ਆਪਣੀ ਤਾਲੀਮ ਕਿਉਂਕਿ ਪਿੰਡ ਦੇ ਟਾਟਾਂ ਵਾਲੇ ਸਕੂਲ ‘ਚ ਹੋਈ ਹੈ। ਮਾਸਟਰਾਂ ਦੇ ਡੰਡੇ ਖਾਧੇ ਹਨ। ਉਸ ਤੋਂ ਬਾਅਦ ਫੌਜੀ ਐਕਡਮੀਆਂ ‘ਚ ਪਰੇਡਾਂ ਕੀਤੀਆਂ ਹਨ ਤੇ ਉੱਥੇ ਵੀ ਉਨ੍ਹਾਂ ਨੇ ਸਾਨੂੰ ਅੰਗਰੇਜ਼ੀ ‘ਚ ਕੁਝ ਵੰਨ੍ਹ-ਸੁਵੰਨ੍ਹੀਆਂ ਗਾਲਾਂ ਸਿਖਾ ਕੇ, ਉਸ ਨੂੰ ਤਾਲੀਮ ਦਾ ਨਾਮ ਦੇ ਛੱਡਿਆ ਸੀ।

ਇਸ ਲਈ ਜਦੋਂ ਵੀ ਕਿਤੇ ਯੂਨੀਵਰਸਿਟੀ ਦੇ ਮੁੰਡੇ-ਕੁੜੀਆਂ ਨੂੰ ਵੇਖਣਾ ਤਾਂ ਇੰਝ ਜਾਪਦਾ ਹੈ ਕਿ ਤਾਲੀਮ ਤਾਂ ਇਹ ਹਾਸਲ ਕਰ ਰਹੇ ਹਨ, ਮੌਜਾਂ ਤਾਂ ਇਨ੍ਹਾਂ ਦੀਆਂ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਪਰ ਇੱਥੇ ਜਿਹੜਾ ਵੀ ਸਟੂਡੈਂਟ ਮਿਲੇ, ਵੈਸੇ ਪੜ੍ਹਾਕੂ ਅਤੇ ਹੁਸ਼ਿਆਰ ਪਰ ਜ਼ਿੰਦਗੀ ਤੋਂ ਅਵਾਜ਼ਾਰ। ਪ੍ਰੋਫੈਸਰ ਨਾਲ ਗੱਲ ਕਰੋ ਤਾਂ ਉਹ ਸਟੂਡੈਂਟਸ ਤੋਂ ਅਵਾਜ਼ਾਰ। ਮੈਂ ਪੁੱਛਿਆ ਕਿ ਇਸ ਇਲਮ ਦੇ ਪੂਰੇ ਧੰਦੇ ‘ਚ ਖੁਸ਼ ਕੌਣ ਹੈ? ਪਤਾ ਲੱਗਿਆ ਕਿ ‘ਸੇਠ’। ਉਹ ਸੇਠ ਜਿਨ੍ਹਾਂ ਨੇ ਵੱਡੇ-ਵੱਡੇ ਸਕੂਲ ਅਤੇ ਯੂਨੀਵਰਸਿਟੀਆਂ ਬਣਾਈਆਂ ਹਨ। ਫੀਸਾਂ ਇੰਨ੍ਹੀਆਂ ਜ਼ਿਆਦਾ ਰੱਖੀਆਂ ਹਨ ਕਿ ਇੰਝ ਲੱਗਦਾ ਹੈ ਕਿ ਤੁਹਾਡਾ ਬੱਚਾ ਕਿਸੇ ਨੇ ਅਗਵਾ ਕਰ ਲਿਆ ਹੋਵੇ ਅਤੇ ਤੁਹਾਨੂੰ ਹਰ ਸਮੈਸਟਰ ‘ਚ ਇੱਕ ਰੈਨਸਨ ਨੋਟ ਭੇਜੀ ਜਾਂਦੇ ਹਨ।

ਕਿਸੇ ਨੇ ਸਮਝਾਇਆ ਕਿ ਇਹ ਸ਼ਗਿਰਦ ਇਸ ਲਈ ਅਵਾਜ਼ਾਰ ਹਨ ਕਿਉਂਕਿ ਇਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਇੰਨ੍ਹੀਆਂ ਮਹਿੰਗੀਆਂ-ਮਹਿੰਗੀਆਂ ਡਿਗਰੀਆਂ ਲੈ ਕੇ ਵੀ ਜਿਹੜੇ ਖਵਾਬ ਇਨ੍ਹਾਂ ਨੇ ਵੇਖੇ ਸਨ, ਉਹ ਪੂਰੇ ਨਹੀਂ ਹੋਣੇ। ਉਹ ਖਵਾਬ ਹੈ ਕੀ ਹਨ? ਉਹ ਉਹੀ ਖਵਾਬ ਹਨ ਜਿਹੜੇ ਅਸੀਂ ਮਾਂ-ਪਿਓ ਬਚਪਨ ਤੋਂ ਇਨ੍ਹਾਂ ਨੂੰ ਵਿਖਾਉਣਾ ਸ਼ੁਰੂ ਕਰ ਦਿੰਦੇ ਹਾਂ।

ਸ਼ਿਵ ਕੁਮਾਰ ਬਟਾਲਵੀ

ਤਸਵੀਰ ਸਰੋਤ, Courtesy: Punjab Lalit Kala Academy

ਤਾਲੀਮ ਨੂੰ ਜ਼ਿੰਦਗੀ-ਮੌਤ ਦਾ ਮਸਲਾ ਬਣਾ ਸਕਦੇ ਹਾਂ। ਬਸ ਪੁੱਤਰ ਮੈਟ੍ਰਿਕ ‘ਚ ਚੰਗੇ ਨੰਬਰ ਲੈ ਲਾ। ਇੰਨ੍ਹੇ ਉਹ ਲੈਵਲ ਅਤੇ ਇੰਨ੍ਹੇ ਇਹ ਲੈਵਲ ਕਰ ਲੈ ਤੇ ਜ਼ਿੰਦਗੀ ਤੇਰੀ ਸੈੱਟ ਹੋ ਜਾਵੇਗੀ। ਬਸ ਹੁਣ ਚਾਰ ਸਾਲ ਹੋਰ ਹਨ ਕੰਪਿਊਟਰ ਦੀ ਡਿਗਰੀ ਲੈ ਲਾ, ਫਿਰ ਅਮਰੀਕਾ ਅਤੇ ਯੂਰਪ ਵਾਲੇ ਤੈਨੂੰ ਘਰ ਬੈਠੇ ਨੌਕਰੀ ਦੇਣ ਆਉਣਗੇ। ਧੀਏ ਪੰਜ ਸਾਲ ਲਗਾ ਕੇ ਡਾਕਟਰੀ ਕਰ ਲੈ। ਪ੍ਰੈਕਟਿਸ ਭਾਵੇਂ ਨਾ ਕਰੀਂ, ਪਰ ਰਿਸ਼ਤਾ ਚੰਗਾ ਲੱਭ ਜਾਵੇਗਾ।

ਇਲਮ-ਸ਼ਿਲਮ ਬਸ ਇੱਕ ਬਹਾਨਾ ਹੈ। ਮਕਸਦ ਇਹੀ ਹੈ ਕਿ ਬਸ ਤਾਲੀਮ ‘ਤੇ ਪੈਸਾ ਖਰਚ ਕਰੋ, ਜਵਾਨੀ ਸਾੜੋ ਤੇ ਫਿਰ ਬਾਕੀ ਸਾਰੀ ਜ਼ਿੰਦਗੀ ਉਸ ਤਾਲੀਮ ਦੀ ਖੱਟੀ ਖਾਓ।

ਸ਼ਿਵ ਕੁਮਾਰ ਬਟਾਲਵੀ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ” ਵਾਲਦੇਨ ਆਪਣੇ ਬੱਚੋਂ ਕੋ ਇਸ ਤਰ੍ਹਾਂ ਸੇ ਪੜ੍ਹਾਤੇ ਹੈਂ ਜਾਂ ਪੜ੍ਹਾਤੀ ਹੈਂ, ਜੈਸੇ ਵੋ ਜੂਆ ਖੇਲ ਰਹੇ ਹੋਂ। ਉਨ ਕੋ ਲੱਗਤਾ ਹੈ ਕਿ ਜੇ ਹਮਾਰੀ ਇਨਵੈਸਟਮੈਂਟ ਹੈ। ਏਕ ਦਿਨ ਇਸ ਕਾ ਹਮੇਂ ਰਿਟਰਨ ਮਿਲੇਗਾ, ਵਾਪਸੀ ਮਿਲੇਗੀ।”

ਤੇ ਜਿੱਥੇ ਜੂਆ ਹੁੰਦਾ ਹੋਵੇ, ਉੱਥੇ ਆਖਰਕਾਰ ਜਿੱਤ ਦਾ ਹਮੇਸ਼ਾ ਜੂਆਖਾਨੇ ਦਾ ਮਾਲਕ ਹੀ ਹੈ।

ਮੁਹੰਮਦ ਹਨੀਫ

ਬੁੱਲ੍ਹੇ ਸ਼ਾਹ ਹੁਣਾ ਤੋਂ ਪੁਰਾਣਾ ਵੀ ਇੱਕ ਇਲਮ ਮੌਜੂਦ ਹੈ। ਉਹ ਇਹ ਕਿ ਜੇ ਤੁਸੀਂ ਅੱਜ ਰੁੱਖ ਲਗਾਓਗੇ ਤਾਂ ਆਪਣੀ ਜ਼ਿੰਦਗੀ ਵਿੱਚ ਉਸ ਦਾ ਫਲ ਤੁਹਾਨੂੰ ਨਸੀਬ ਨਹੀਂ ਹੋਵੇਗਾ, ਲੇਕਿਨ ਤੁਹਾਡੇ ਬੱਚੇ ਖਾਣਗੇ, ਅੱਗੇ ਉਨ੍ਹਾਂ ਦੇ ਬੱਚੇ ਖਾਣਗੇ। ਇਸ ਮਾਰਡਨ ਇਲਮ ਨੇ ਸਾਡੀ ਭੁੱਖ ਇੰਨ੍ਹੀਂ ਕੁ ਵਧਾ ਦਿੱਤੀ ਹੈ ਕਿ ਅਸੀਂ ਆਪਣੇ ਹਿੱਸੇ ਦਾ ਤਾਂ ਖਾਈ ਜਾ ਹੀ ਰਹੇ ਹਾਂ, ਪਰ ਆਪਣੇ ਬੱਚਿਆਂ ਲਈ ਅਤੇ ਉਨ੍ਹਾਂ ਦੇ ਬੱਚਿਆਂ ਲਈ ਵੀ ਕੁਝ ਨਹੀਂ ਛੱਡਣਾ।

‘ਪੜ੍ਹ-ਪੜ੍ਹ ਲਿਖ-ਲਿਖ ਲਾਵੇਂ ਢੇਰ

ਢੇਰ ਕਿਤਾਬਾਂ ਚਾਰ ਚੁਫੇਰ

ਕਰ ਦੇ ਚਾਣਨ ਵਿੱਚ ਹਨੇਰ

ਪੁੱਛੋ ਰਾਹ ਤਾਂ ਖ਼ਬਰ ਨਾ ਸਾਰ

ਇਲਮੋਂ ਬੱਸ ਕਰੀਂ ਓ ਯਾਰ॥’

ਰੱਬ ਰਾਖਾ

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI