Source :- BBC PUNJABI
ਮਨੂ ਭਾਕਰ ਮੁਤਾਬਕ ਉਨ੍ਹਾਂ ਵਰਗੀ ਕਾਮਯਾਬੀ ਹਰ ਬੱਚਾ ਹਾਸਲ ਕਰ ਸਕਦਾ ਹੈ, ਬੱਸ ਇੱਕ ਕਮੀ ਨੂੰ ਦੂਰ ਕਰਨ ਦੀ ਲੋੜ ਹੈ
ਇੱਕ ਘੰਟਾ ਪਹਿਲਾਂ
22 ਸਾਲਾ ਮਨੂ ਭਾਕਰ ਇੱਕ ਓਲੰਪਿਕਸ ਵਿੱਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹਨ।
ਉਨ੍ਹਾਂ ਨੇ 2024 ਓਲੰਪਿਕਸ ‘ਚ ਏਅਰ ਪਿਸਟਲ ਸ਼ੂਟਿੰਗ ਵਿੱਚ ਦੋ ਕਾਂਸੀ ਦੇ ਤਮਗੇ ਜਿੱਤੇ।2020 ਓਲੰਪਿਕਸ ‘ਚ ਉਨ੍ਹਾਂ ਦੀ ਪਿਸਟਲ ਖਰਾਬ ਹੋਣ ਕਾਰਨ ਉਹ ਮੈਡਲ ਤੋਂ ਖੁੰਝ ਗਏ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕੋਚ ਜਸਪਾਲ ਰਾਣਾ ਕੋਲੋਂ 2024 ਓਲੰਪਿਕਸ ਲਈ ਸਿਖਲਾਈ ਲੈਣੀ ਮੁੜ ਸ਼ੁਰੂ ਕੀਤੀ।
ਸਾਲ 2018 ਵਿੱਚ ਮਨੂ ਭਾਕਰ ਸ਼ੂਟਿੰਗ ਵਰਲਡ ਕੱਪ ਵਿੱਚ ਗੋਲਡ ਜਿੱਤਣ ਵਾਲੇ ਸਭ ਤੋਂ ਛੋਟੀ ਉਮਰ ਦੇ ਭਾਰਤੀ ਬਣੇ ਉਨ੍ਹਾਂ ਦੀ ਉਮਰ ਸਿਰਫ਼ 16 ਸਾਲ ਸੀ
ਮਨੂ ਨੇ ਵਿਸ਼ਵ ਪੱਧਰ ਦੇ ਮੁਕਾਬਲਿਆਂ ਵਿੱਚ ਕਈ ਮੈਡਲ ਜਿੱਤੇ ਹਨ।ਮਨੂ ਨੂੰ ਖਿਡਾਰੀਆਂ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਐਵਾਰਡ ਖੇਲ ਰਤਨ ਮਿਲ ਚੁੱਕਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI