Source :- BBC PUNJABI

ਰਬੂਨ ਬੰਦੂਕ ਕਾਨੂੰਨ ਦੇ ਪ੍ਰਸ਼ੰਸ਼ਕ ਹਨ, ਇਹ ਉਨ੍ਹਾਂ ਦੇ ਕਾਰੋਬਾਰ ਲਈ ਚੰਗਾ ਹੈ

ਇੱਕ ਘੰਟਾ ਪਹਿਲਾਂ

ਜੌਰਜੀਆ ਦੇ ਕੇਨੇਸੌ ਕੋਲ ਸਾਰੇ ਛੋਟੇ ਕਸਬੇ ਵਾਲੇ ਉਹ ਸਾਰੇ ਇੰਤਜ਼ਾਮ ਹਨ,ਜਿਨ੍ਹਾਂ ਬਾਰੇ ਦੱਖਣ ਅਮਰੀਕਾ ਵਿੱਚ ਕੋਈ ਸੋਚ ਸਕਦਾ ਹੈ।

ਇੱਥੇ ਹਨੀਕਸਲ ਬਿਸਕੁਟ ਬੇਕਰੀ ਹੈ ਅਤੇ ਬੇਕਰੀ ਵਿੱਚੋਂ ਬਿਸਕੁਟਾਂ ਦੀ ਮਹਿਕ ਆ ਰਹੀ ਹੈ ਅਤੇ ਨੇੜਲੇ ਰੇਲਮਾਰਗ ਤੋਂ ਰੇਲ ਗੱਡੀ ਦੀ ਗੂੰਜ ਪੈ ਰਹੀ ਹੈ।

ਇਹ ਅਜਿਹੀ ਥਾਂ ਹੈ, ਜਿੱਥੇ ਨਵੇਂ-ਵਿਆਹੇ ਜੋੜੇ ਇੱਥੋਂ ਦੇ ‘ਆਰਾਮਦਾਇਕ’ ਮਾਹੌਲ ਦੀ ਸ਼ਲਾਘਾ ਕਰਦੇ ਹੋਏ ਕੌਫੀ ਸ਼ਾਪ ਵਿੱਚ ਹੱਥਾਂ ਨਾਲ ਲਿਖੇ ਧੰਨਵਾਦ ਨੋਟ ਛੱਡ ਕੇ ਜਾਂਦੇ ਹਨ।

ਪਰ ਕੇਨੇਸੌ ਦਾ ਇੱਕ ਹੋਰ ਪਹਿਲੂ ਵੀ ਹੈ, ਜੋ ਕਈਆਂ ਨੂੰ ਹੈਰਾਨ ਕਰ ਸਕਦਾ ਹੈ। 1980ਵਿਆਂ ਦੇ ਦਹਾਕੇ ਦਾ ਇੱਕ ਸ਼ਹਿਰੀ ਕਾਨੂੰਨ ਹੈ, ਜੋ ਕਾਨੂੰਨੀ ਤੌਰ ‘ਤੇ ਇੱਥੋਂ ਦੇ ਵਸਨੀਕਾਂ ਨੂੰ ਬੰਦੂਕਾਂ ਅਤੇ ਬਾਰੂਦ ਰੱਖਣ ਦੀ ਲੋੜ ਬਾਰੇ ਕਹਿੰਦਾ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਤਿੰਨ ਵਾਰ ਦੇ ਮੇਅਰ ਅਤੇ ਸੇਵਾਮੁਕਤ ਨੇਵੀ ਦੇ ਨੌਜਵਾਨ ਡੇਰੇਕ ਈਸਟਰਲਿੰਗ ਕਹਿੰਦੇ ਹਨ, “ਇਹ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ‘ਵਾਈਲਡ ਵਾਈਲਡ ਵੈਸਟ’ ਫਿਲਮ ਵਾਂਗ ਆਪਣੇ ਲੱਕ ਨਾਲ ਪਿਸਤੌਲ ਲਾ ਕੇ ਘੁੰਮ ਰਹੇ ਹੋ।”

“ਅਸੀਂ ਤੁਹਾਡੇ ਦਰਵਾਜ਼ੇ ‘ਤੇ ਜਾ ਕੇ ਇਹ ਨਹੀਂ ਕਹਾਂਗੇ ਕਿ ਤੁਸੀਂ ਆਪਣਾ ਹਥਿਆਰ ਦਿਖਾਓ।”

ਕੇਨੇਸੌ ਦਾ ਬੰਦੂਕ ਕਾਨੂੰਨ ਸਪੱਸ਼ਟ ਤੌਰ ‘ਤੇ ਕਹਿੰਦਾ ਹੈ, “ਇਸ ਦੇ ਵਸਨੀਕਾਂ ਦੀ ਸੁਰੱਖਿਆ, ਆਮ ਭਲਾਈ ਪ੍ਰਦਾਨ ਕਰਨ ਲਈ ਸ਼ਹਿਰ ਦੀ ਹਦੂਦ ਵਿੱਚ ਰਹਿਣ ਵਾਲੇ ਪਰਿਵਾਰਾਂ ਦੇ ਮੁਖੀ ਨੂੰ ਅਸਲੇ ਦੇ ਨਾਲ ਇੱਕ ਹਥਿਆਰ ਰੱਖਣ ਦੀ ਲੋੜ ਹੁੰਦੀ ਹੈ।”

ਮਾਨਸਿਕ ਪਰੇਸ਼ਾਨ ਜਾਂ ਸਰੀਰਕ ਤੌਰ ‘ਤੇ ਅਪਾਹਜ, ਸੰਗੀਨ ਦੋਸ਼ਾਂ ਜਾਂ ਵੱਖਰੇ ਧਾਰਮਿਕ ਵਿਸ਼ਵਾਸਾਂ ਵਾਲੇ ਵਾਸੀਆਂ ਨੂੰ ਇਸ ਕਾਨੂੰਨ ਤੋਂ ਛੋਟ ਹੈ।

ਬੰਦੂਕ ਕਾਨੂੰਨ ਲੈ ਕੇ ਵੱਖ-ਵੱਖ ਵਿਚਾਰ

ਮੇਅਰ ਈਸਟਰਲਿੰਗ ਦੀ ਜਾਣਕਾਰੀ ਅਤੇ ਕਈ ਸਥਾਨਕ ਅਧਿਕਾਰੀਆਂ ਦੇ ਅਨੁਸਾਰ 1982 ਵਿੱਚ ਆਏ ਇਸ ਕਾਨੂੰਨ ਦੀ ਧਾਰਾ 2, ਸੈਕਸ਼ਨ 34-21 ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਕੋਈ ਮੁਕੱਮਦਾ ਜਾਂ ਗ੍ਰਿਫ਼ਤਾਰੀ ਨਹੀਂ ਹੋਈ।

ਬੀਬੀਸੀ ਨੇ ਜਿਸ ਕਿਸੇ ਨਾਲ ਵੀ ਗੱਲ ਕੀਤੀ, ਉਨ੍ਹਾਂ ਵਿਚੋਂ ਕੋਈ ਵੀ ਇਹ ਨੀਂ ਦੱਸ ਸਕਿਆ ਕਿ ਉਲੰਘਣਾ ਕਰਨ ‘ਤੇ ਜੁਰਮਾਨਾ ਕੀ ਹੋਵੇਗਾ।

ਫਿਰ ਵੀ ਮੇਅਰ ਨੇ ਜ਼ੋਰ ਦੇ ਕੇ ਕਿਹਾ, “ਇਹ ਅਸਲ ਵਿੱਚ ਕਾਨੂੰਨ ਹੈ, ਮੈਂ ਦਿਖਾਵੇ ਲਈ ਇੱਥੇ ਨਹੀਂ ਹਾਂ।”

ਕੁਝ ਲੋਕਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਨਾਲ ਸ਼ਹਿਰ ਵਿੱਚ ਬੰਦੂਕ ਸੱਭਿਆਚਾਰਕ ਨੂੰ ਅਪਣਾਉਣ ਲਈ ਸਹਿਮਤੀ ਮਿਲਦੀ ਹੈ।

ਬੰਦੂਕਾਂ ਰੱਖਣ ਨੂੰ ਲਾਜ਼ਮੀ ਬਣਾਉਣ ਵਾਲੇ ਕਾਨੂੰਨ ਨੂੰ ਕਈ ਸ਼ਰਮਿੰਦੀ ਮੰਨਦੇ ਹਨ

ਕਈਆਂ ਲਈ ਇਹ ਸ਼ਰਮਿੰਦਗੀ ਵਾਲਾ ਇਤਿਹਾਸ ਦਾ ਉਹ ਪੰਨਾ ਹੈ, ਜਿਸ ਤੋਂ ਉਹ ਅੱਗੇ ਵਧਣਾ ਚਾਹੁੰਦੇ ਹਨ।

ਪਰ ਬੰਦੂਕ ਕਾਨੂੰਨ ਬਾਰੇ ਸ਼ਹਿਰ ਦੇ ਲੋਕਾਂ ਦਾ ਮੰਨਣਾ ਹੈ ਕਿ ਇਹ ਕੇਨੇਸੌ ਨੂੰ ਸੁਰੱਖਿਅਤ ਰੱਖਦਾ ਹੈ।

ਸਥਾਨਕ ਪੀਜ਼ਾ ਪਾਰਲਰ ‘ਤੇ ਬੈਠ ਕੇ ਪੀਜ਼ਾ ਦਾ ਟੁੱਕੜਾ ਖਾ ਰਹੇ ਲੋਕ ਕਹਿੰਦੇ ਹਨ ਕਿ ਜੇਕਰ ਅਪਰਾਧੀ ਤੁਹਾਡੇ ਘਰ ਵਿੱਚ ਦਾਖ਼ਲ ਹੁੰਦੇ ਹਨ ਅਤੇ ਤੁਸੀਂ ਅੰਦਰ ਹੋ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਹੈ ਕਿ ਤੁਹਾਡੇ ਕੋਲ ਹਥਿਆਰ ਹਨ ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ।

1982 ਵਿੱਚ ਚਰਚਾ ‘ਚ ਆਇਆ ਕੇਨੇਸੌ

ਕੇਨੇਸੌ ਪੁਲੀਸ ਵਿਭਾਗ ਦੇ ਅੰਕੜਿਆਂ ਅਨੁਸਾਰ ਇੱਥੇ 2023 ਵਿੱਚ ਕੋਈ ਕਤਲ ਨਹੀਂ ਹੋਇਆ ਪਰ ਬੰਦੂਕ ਨਾਲ ਦੋ ਖੁਦਕੁਸ਼ੀਆਂ ਕਰਨ ਦੇ ਮਾਮਲੇ ਹਨ।

ਕੇਨੇਸੌ ਫਸਟ ਬੈਪਟਿਸਟ ਚਰਚ ਦੀ ਸੰਭਾਲ ਕਰਨ ਵਾਲੇ ਬਲੇਕ ਵੇਦਰਬੀ ਦੇ ਵੱਖੋ-ਵੱਖਰੇ ਵਿਚਾਰ ਹਨ ਕਿ ਹਿੰਸਕ ਅਪਰਾਧ ਘੱਟ ਕਿਉਂ ਹਨ।

ਉਹ ਕਹਿੰਦੇ ਹਨ, “ਇੱਥੇ ਕੇਨੇਸੌ ਵਿੱਚ ਬੰਦੂਕਾਂ ਦੇ ਪਿੱਛੇ ਇਹ ਧਾਰਨਾ ਹੈ, ਕਿ ਬੰਦੂਕ ਰੱਖਣਾ, ਬੰਦੂਕ ਨਾਲ ਹੋਣ ਵਾਲੇ ਅਪਰਾਧਾਂ ਨੂੰ ਵੱਧਣ ਨਹੀਂ ਦਿੰਦਾ।”

“ਅਸੀਂ ਆਪਣੀ ਅਤੇ ਆਪਣੇ ਗੁਆਂਢੀਆਂ ਦੀ ਰੱਖਿਆ ਕਰਦੇ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਕੋਲ ਬੰਦੂਕ ਹੈ ਜਾਂ ਕਾਂਟਾ ਜਾਂ ਮੁੱਕਾ ਜਾਂ ਉੱਚੀ ਅੱਡੀ ਵਾਲੀ ਹੀਲ।”

ਬਲੇਕ ਵੇਦਰਬੀ ਦੇ ਪਿਤਾ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀ ਮਰਦ ਹੋ ਤਾਂ ਤੁਹਾਡੇ ਕੋਲ ਬੰਦੂਕ ਹੋਣੀ ਚਾਹੀਦੀ ਹੈ

ਪੈਟ ਫੈਰਿਸ ਕਾਨੂੰਨ ਦੀ ਪੜ੍ਹਾਈ ਪਾਸ ਕਰਨ ਦੇ ਦੋ ਸਾਲ ਬਾਅਦ ਕੇਨੇਸੌ ਦੀ ਸਿਟੀ ਕੌਂਸਲ ਵਿੱਚ 1984 ਵਿੱਚ ਸ਼ਾਮਲ ਹੋ ਗਏ ਸਨ। ਉਹ ਕਹਿੰਦੇ ਹਨ ਕਿ ਇਹ ਕਾਨੂੰਨ “ਕਿਸੇ ਵੀ ਚੀਜ਼ ਨਾਲੋਂ ਵੱਧ ਇੱਕ ਸਿਆਸੀ ਬਿਆਨ” ਵਜੋਂ ਬਣਾਇਆ ਗਿਆ ਸੀ।

ਬਾਅਦ ਵਿੱਚ ਇਲੀਨੋਇਸ ਦਾ ਮੋਰਟਨ ਗਰੋਵ ਬੰਦੂਕ ਦੀ ਮਾਲਕੀ ‘ਤੇ ਪਾਬੰਦੀ ਲਗਾਉਣ ਵਾਲਾ ਯੂਐੱਸ ਦਾ ਪਹਿਲਾ ਸ਼ਹਿਰ ਬਣ ਗਿਆ ਅਤੇ ਕੇਨੇਸੌ ਬੰਦੂਕ ਦੀ ਲੋੜ ਵਾਲਾ ਪਹਿਲਾ ਸ਼ਹਿਰ ਬਣ ਗਿਆ। ਇਸ ਨਾਲ ਇਹ ਰਾਸ਼ਟਰੀ ਖ਼ਬਰਾਂ ਦੀਆਂ ਸੁਰਖੀਆਂ ਵਿੱਚ ਛਾਇਆ ਰਿਹਾ।

ਸਾਲ 1982 ਦੇ ਨਿਊਯਾਰਕ ਟਾਈਮਜ਼ ਦੇ ਇੱਕ ਲੇਖ ਵਿੱਚ ਲਿਖਿਆ ਗਿਆ ਕਿ ਕੇਨੇਸੌ ਦੇ ਅਧਿਕਾਰੀ ਕਾਨੂੰਨ ਦੇ ਪਾਸ ਹੋਣ ‘ਤੇ ਬਹੁਤ ਖੁਸ਼ ਨਜ਼ਰ ਆਏ ਪਰ “ਯੈਂਕੀ ਕ੍ਰਿਮੀਨੋਲੋਜਿਸਟਸ” ਖੁਸ਼ ਨਹੀਂ ਸਨ।

ਪੈਂਟਹਾਊਸ ਮੈਗਜ਼ੀਨ ਨੇ ਆਪਣੇ ਕਵਰ ਪੇਜ ਉੱਤੇ ਬਿਕਨੀ ਪਹਿਨੇ ਹੋਏ ਇੱਕ ਗੋਰੀ ਮਹਿਲਾ ਨਾਲ ਸਟੋਰੀ ਚਲਾਈ, ਜਿਸ ਉੱਤੇ ਲਿਖਿਆ ਸੀ, “ਗਨ ਟਾਊਨ ਯੂਐੱਸਏ: ਇੱਕ ਅਮਰੀਕੀ ਸ਼ਹਿਰ ਜਿੱਥੇ ਬੰਦੂਕ ਨਾ ਰੱਖਣਾ ਗੈਰਕਾਨੂੰਨੀ ਹੈ।

“ਜੇ ਤੁਸੀਂ ਪੁਰਸ਼ ਹੋ ਤਾਂ ਤੁਹਾਡੇ ਕੋਲ ਬੰਦੂਕ ਹੋਣੀ ਲਾਜ਼ਮੀ ਹੈ”

ਗਨ ਬੈਰਲ ਸਿਟੀ, ਟੈਕਸਸ ਅਤੇ ਵਰਜਿਨ, ਉਟਾਹ ਸਣੇ ਘੱਟੋ-ਘੱਟ ਪੰਜ ਸ਼ਹਿਰਾਂ ਵਿੱਚ ਇਸ ਵਰਗੇ ਹੀ ਬੰਦੂਕ ਕਾਨੂੰਨ ਪਾਸ ਕੀਤੇ ਗਏ।

ਫੇਰਿਸ ਨੇ ਕਿਹਾ ਕਿ ਕੇਨੇਸੌ ਦੇ ਬੰਦੂਕ ਕਾਨੂੰਨ ਪਾਸ ਹੋਣ ਤੋਂ ਬਾਅਦ ਦੇ 40 ਸਾਲਾਂ ਵਿੱਚ ਇਸਦੀ ਹੋਂਦ ਜ਼ਿਆਦਾਤਰ ਚੇਤਨਾ ਤੋਂ ਅਲੋਪ ਹੋ ਗਈ ਹੈ।

ਉਨ੍ਹਾਂ ਕਿਹਾ, “ਮੈਨੂੰ ਨਹੀਂ ਪਤਾ ਕਿ ਕਿੰਨੇ ਲੋਕ ਜਾਣਦੇ ਹਨ ਕਿ ਆਰਡੀਨੈਂਸ ਮੌਜੂਦ ਹੈ।”

ਜਿਸ ਸਾਲ ਬੰਦੂਕ ਕਾਨੂੰਨ ਲਾਗੂ ਹੋਇਆ, ਉਸੇ ਸਾਲ ਚਰਚ ਦੀ ਦੇਖਭਾਲ ਕਰਨ ਵਾਲੇ ਵੇਦਰਬੀ ਦਾ ਜਨਮ ਹੋਇਆ।

ਉਹ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ, “ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਨੂੰ ਬੰਦੂਕਾਂ ਪਸੰਦ ਨਹੀਂ ਪਰ ਇਹ ਕਾਨੂੰਨ ਹੈ।”

ਉਹ ਕਹਿੰਦੇ ਹਨ, “ਮੈਨੂੰ ਇਹ ਸਿਖਾਇਆ ਗਿਆ ਸੀ ਕਿ ਜੇ ਤੁਸੀਂ ਇੱਕ ਪੁਰਸ਼ ਹੋ ਤਾਂ ਤੁਹਾਡੇ ਕੋਲ ਇੱਕ ਬੰਦੂਕ ਹੋਣੀ ਜ਼ਰੂਰੀ ਹੈ।”

ਹੁਣ ਉਹ 42 ਸਾਲ ਦੇ ਹਨ। ਉਹ ਉਦੋਂ 12 ਸਾਲ ਦੇ ਸਨ, ਜਦੋਂ ਉਨ੍ਹਾਂ ਨੇ ਪਹਿਲੀ ਵਾਰ ਬੰਦੂਕ ਚਲਾਈ।

ਵੇਦਰਬੀ ਕੋਲ ਇੱਕ ਸਮੇਂ 20 ਬੰਦੂਕਾਂ ਸਨ ਪਰ ਹੁਣ ਉਹ ਦੱਸਦੇ ਹਨ ਕਿ ਉਨ੍ਹਾਂ ਕੋਲ ਹੁਣ ਇੱਕ ਵੀ ਨਹੀਂ ਹੈ।

ਉਨ੍ਹਾਂ ਕਿਹਾ, “ਮੈਂ ਇਸ ਨੂੰ ਤਕਰੀਬਨ ਛੱਡ ਹੀ ਚੁੱਕਾ ਹਾਂ ਕਿਉਂਕਿ ਇਸ ਨੇ ਮੈਨੂੰ ਬੁਰੀ ਤਰ੍ਹਾਂ ਡਰਾਇਆ ਹੈ।”

ਵੇਦਰਬੀ ਕੋਲ ਇੱਕ ਸਮੇਂ 20 ਬੰਦੂਕਾਂ ਸਨ ਪਰ ਹੁਣ ਉਹ ਦੱਸਦੇ ਹਨ ਕਿ ਉਨ੍ਹਾਂ ਕੋਲ ਹੁਣ ਇੱਕ ਵੀ ਨਹੀਂ ਹੈ। ਉਨ੍ਹਾਂ ਦੇ ਪਿਤਾ ਦੀ 2005 ਵਿੱਚ ਮੌਤ ਹੋ ਗਈ ਸੀ ਉਸ ਔਖੀ ਘੜੀ ਤੋਂ ਬਾਅਦ ਦੇ ਸਾਲਾਂ ਦੌਰਾਨ ਉਸ ਨੇ ਹਥਿਆਰ ਵੇਚ ਦਿੱਤੇ ਸਨ।

ਉਹ ਕਹਿੰਦੇ ਹਨ, “ਮੈਨੂੰ ਬੰਦੂਕਾਂ ਨਾਲੋਂ ਜ਼ਿਆਦਾ ਗੈਸ ਦੀ ਜ਼ਰੂਰਤ ਹੈ।”

ਕੇਨੇਸੌ ਦੀ ਮੇਨ ਗਲੀ ਵਿੱਚ ਸਥਿਤ ਡੀਅਰਕਰੀਕ ਗਨ ਦੀ ਦੁਕਾਨ ਹੈ, ਜਿੱਥੇ ਉਹ ਆਪਣੇ ਹਥਿਆਰ ਵੇਚਣ ਲਈ ਜਾ ਸਕਦਾ ਸੀ।

36 ਸਾਲਾ ਜੇਮਜ਼ ਰਬੂਨ ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਤੋਂ ਹੀ ਬੰਦੂਕ ਦੀ ਦੁਕਾਨ ‘ਤੇ ਕੰਮ ਕਰ ਰਹੇ ਹਨ।

ਉਹ ਦੱਸਦੇ ਹਨ ਉਨ੍ਹਾਂ ਦੇ ਦਾਦਾ ਅਤੇ ਪਿਤਾ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਨ੍ਹਾਂ ਦਾ ਪਰਿਵਾਰਕ ਕਾਰੋਬਾਰ ਹੈ। ਉਹ ਅੱਜ ਵੀ ਉਥੇ ਹੀ ਕੰਮ ਕਰ ਰਹੇ ਹਨ।

ਉਨ੍ਹਾਂ ਦੇ ਪਿਤਾ ਪਿੱਛੇ ਹਥਿਆਰਾਂ ਨੂੰ ਸੰਭਾਲਦੇ ਹਨ ਅਤੇ ਉਨ੍ਹਾਂ ਦੇ ਦਾਦਾ ਅੱਗੇ ਇੱਕ ਰੌਕਿੰਗ ਕੁਰਸੀ ‘ਤੇ ਆਰਾਮ ਕਰਦੇ ਹਨ।

ਇੱਕ ਖਾਸ ਵਜ੍ਹਾ ਕਰ ਕੇ ਰਬੂਨ ਬੰਦੂਕ ਕਾਨੂੰਨ ਦੇ ਪ੍ਰਸ਼ੰਸ਼ਕ ਹਨ। ਇਹ ਕਾਰੋਬਾਰ ਲਈ ਚੰਗਾ ਹੈ।

ਉਸ ਨੇ ਉਤਸ਼ਾਹ ਵਿੱਚ ਕਿਹਾ, “ਹਥਿਆਰਾਂ ਬਾਰੇ ਵਧੀਆ ਗੱਲ ਇਹ ਹੈ ਕਿ ਲੋਕ ਉਨ੍ਹਾਂ ਨੂੰ ਸਵੈ-ਰੱਖਿਆ ਲਈ ਖਰੀਦਦੇ ਹਨ ਪਰ ਬਹੁਤੇ ਲੋਕ ਉਨ੍ਹਾਂ ਨੂੰ ਕਲਾਕਾਰੀ ਜਾਂ ਬਿਟਕੁਆਇਨ ਲਈ ਪਸੰਦ ਕਰਦੇ ਹਨ।”

ਵਿਕਰੀ ਲਈ ਦੁਕਾਨ ਦੀ ਕੰਧ ‘ਤੇ ਲਟਕਦੇ ਦਰਜਨਾਂ ਹਥਿਆਰਾਂ ਵਿੱਚ ਡਬਲ ਬੈਰਲ ਬਲੈਕ ਪਾਊਡਰ ਸ਼ਾਟਗਨ ਸ਼ਾਮਲ ਹਨ।

1800 ਦਹਾਕੇ ਦੀਆਂ ਵਿਨਚੈਸਟਰ ਰਾਈਫਲਾਂ ਨੂੰ ਕੁਝ ਹੁਣ ਨਹੀਂ ਬਣਾਉਂਦੇ।

ਕੇਨੇਸੌ ਦੇ ਵਾਸੀ ਕਿਸ ਗੱਲ ਤੋਂ ਸ਼ਰਮਿੰਦਾ ਹਨ

ਕੇਨੇਸੌ ਵਿੱਚ ਬੰਦੂਕਾਂ ਦੇ ਸ਼ੌਕੀਨਾਂ ਦੀ ਵੱਡੀ ਗਿਣਤੀ ਹੈ।

ਤਸਵੀਰ ਸਰੋਤ, Getty Images

ਕੇਨੇਸੌ ਵਿੱਚ ਬੰਦੂਕਾਂ ਦੇ ਸ਼ੌਕੀਨਾਂ ਦੀ ਵੱਡੀ ਗਿਣਤੀ ਹੈ।

ਕ੍ਰਿਸ ਵੈਲਸ਼ ਦੋ ਕਿਸ਼ੋਰ ਧੀਆਂ ਦੀ ਮਾਂ ਹਨ। ਉਹ ਆਪਣੀ ਬੰਦੂਕ ਦੀ ਮਲਕੀਅਤ ਬਾਰੇ ਬੇਬਾਕੀ ਨਾਲ ਦੱਸਦੇ ਹਨ। ਉਹ ਸ਼ਿਕਾਰ ਕਰਦੇ ਹੈ, ਇੱਕ ਬੰਦੂਕ ਕਲੱਬ ਦੇ ਮੈਂਬਰ ਹਨ ਅਤੇ ਆਪਣੀਆਂ ਦੋ ਕੁੜੀਆਂ ਨਾਲ ਸਥਾਨਕ ਬੰਦੂਕ ਰੇਂਜ ਵਿੱਚ ਸ਼ੂਟਿੰਗ ਕਰਦੇ ਹਨ।

ਉਹ ਕਹਿੰਦੇ ਹਨ, “ਮੈਂ ਬੰਦੂਕਾਂ ਦੀ ਮਾਲਕ ਹਾਂ।” ਉਹ ਸਵਿਕਾਰ ਕਰਦੇ ਹਨ ਕਿ ਉਨ੍ਹਾਂ ਦੀ ਵਸਤੂ ਸੂਚੀ ਵਿੱਚ ਇੱਕ ਰੁਗਰ ਕੈਰੀ ਪਿਸਤੌਲ, ਇੱਕ ਬੇਰੇਟਾ, ਇੱਕ ਗਲੋਕ ਅਤੇ ਲਗਭਗ ਅੱਧੀ ਦਰਜਨ ਸ਼ਾਟਗਨ ਸ਼ਾਮਲ ਹਨ।

“ਮੈਂ ਇੱਕ ਬੰਦੂਕ ਦੀ ਮਾਲਕ ਹਾਂ”, ਉਸਨੇ ਸਵੀਕਾਰ ਕੀਤਾ, ਆਪਣੀ ਵਸਤੂ ਸੂਚੀ ਨੂੰ ਸੂਚੀਬੱਧ ਕਰਦੇ ਹੋਏ, ਜਿਸ ਵਿੱਚ “ਇੱਕ ਰੁਗਰ ਪਿਸਤੌਲ, ਇੱਕ ਬੇਰੇਟਾ, ਇੱਕ ਗਲੋਕ, ਅਤੇ ਲਗਭਗ ਅੱਧਾ ਦਰਜਨ ਸ਼ਾਟਗਨ” ਸ਼ਾਮਲ ਹਨ।

ਹਾਲਾਂਕਿ ਵੈਲਸ਼ ਕੇਨੇਸੌ ਨੂੰ ਬੰਦੂਕ ਕਾਨੂੰਨ ਦਾ ਸ਼ੌਕ ਨਹੀਂ ਹੈ।

ਵੈਲਸ਼ ਕਹਿੰਦੇ ਹਨ, “ਜਦੋਂ ਮੈਂ ਲੋਕਾਂ ਨੂੰ ਬੰਦੂਕ ਦੇ ਕਾਨੂੰਨ ਬਾਰੇ ਗੱਲ ਕਰਦੇ ਹੋਏ ਸੁਣਦੀ ਹਾਂ ਤਾਂ ਮੈਨੂੰ ਸ਼ਰਮਿੰਦਗੀ ਹੁੰਦੀ ਹੈ। ਇਹ ਸਿਰਫ ਇੱਕ ਪੁਰਾਣੀ ਕੇਨੇਸੌ ਚੀਜ਼ ਹੈ, ਜਿਸ ਨੂੰ ਸਿਰਫ ਲਟਕਾਕੇ ਰੱਖਣਾ ਹੈ”

ਉਹ ਕਾਮਨਾ ਕਰਦੇ ਹਨ ਕਿ ਜਦੋਂ ਬਾਹਰੀ ਲੋਕ ਉਨ੍ਹਾਂ ਦੇ ਸ਼ਹਿਰ ਬਾਰੇ ਗੱਲ ਕਰਨ ਤਾਂ ਉਹ ਪਾਰਕਾਂ, ਸਕੂਲਾਂ ਅਤੇ ਭਾਈਚਾਰਕ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਣ ਨਾਲ ਕੇ ਬੰਦੂਕ ਦੇ ਕਾਨੂੰਨ ਨੂੰ ਜੋ ਲੋਕਾਂ ਨੂੰ ਬੇਚੈਨ ਕਰਦਾ ਹੈ।

ਉਹ ਕਹਿੰਦੇ ਹਨ, “ਕੇਨੇਸੌ ਵਿੱਚ ਹੋਰ ਵੀ ਬਹੁਤ ਕੁਝ ਹੈ।”

ਸਿਟੀ ਕੌਂਸਲ ਮੈਂਬਰ ਮੈਡਲਿਨ ਓਰੋਚੇਨਾ ਇਸ ਗੱਲ ਨਾਲ ਸਹਿਮਤ ਹਨ ਕਿ ਇਹ ਕਾਨੂੰਨ “ਕੁਝ ਅਜਿਹਾ ਹੈ ਜਿਸ ਦੀ ਲੋਕ ਮਸ਼ਹੂਰੀ ਕਰਨੀ ਪਸੰਦ ਨਹੀਂ ਕਰਨਗੇ।”

ਉਹ ਕਹਿੰਦੇ ਹਨ, “ਇਹ ਸਾਡੇ ਭਾਈਚਾਰੇ ਬਾਰੇ ਇੱਕ ਅਜੀਬ ਜਿਹਾ ਤੱਥ ਹੈ।”

“ਸਥਾਨਕ ਵਾਸੀ ਜਾਂ ਤਾਂ ਸ਼ਰਮ ਨਾਲ ਆਪਣੀਆਂ ਅੱਖਾਂ ਘੁੰਮਾ ਲੈਣਗੇ ਜਾਂ ਇਸ ‘ਤੇ ਹੱਸਣਗੇ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI