Source :- BBC PUNJABI

ਜੌੜਿਆਂ ਵਿੱਚ ਐਲਰਜੀ

ਤਸਵੀਰ ਸਰੋਤ, Getty Images

ਐਲਰਜੀ, ਭਾਵੇਂ ਬਸੰਤ ਰੁੱਤ ਵਿੱਚ ਆਉਣ ਵਾਲੀਆਂ ਛਿੱਕਾਂ ਦੀ ਹੋਵੇ ਜਾਂ ਕਿਸੇ ਖ਼ਾਸ ਭੋਜਨ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਦੀ ਹੋਵੇ, ਇਹ ਕਿਸੇ ਵਿਅਕਤੀ ਦੇ ਜੀਨਾਂ ਅਤੇ ਉਸ ਵਾਤਾਵਰਣ ਦੇ ਸੁਮੇਲ ਕਾਰਨ ਹੁੰਦੀ ਹੈ ਜਿਸ ਵਿੱਚ ਉਹ ਰਹਿੰਦੇ ਹਨ।

ਦੋ ਲੋਕਾਂ ਵਿੱਚ ਜਿੰਨੀਆਂ ਜ਼ਿਆਦਾ ਇਹ ਚੀਜ਼ਾਂ ਹੁੰਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਤੋਂ ਐਲਰਜੀ ਹੋਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੁੰਦੀ ਹੈ।

ਜੌੜੇ ਬੱਚਿਆਂ ਵਿੱਚ ਐਲਰਜੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਵਿੱਚ ਹਰ ਚੀਜ਼ ਇੱਕੋ ਜਿਹੀ ਹੁੰਦੀ ਹੈ, ਪਰ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ।

ਐਲਰਜੀ ਅਸਲ ਵਿੱਚ ਗੁੰਝਲਦਾਰ ਹੁੰਦੀ ਹੈ ਅਤੇ ਬਹੁਤ ਸਾਰੇ ਕਾਰਕ ਇਸ ਗੱਲ ਵਿੱਚ ਭੂਮਿਕਾ ਨਿਭਾਉਂਦੇ ਹਨ ਕਿ ਇਹ ਕਿਸ ਨੂੰ ਹੁੰਦੀ ਹੈ ਅਤੇ ਕਿਸ ਨੂੰ ਨਹੀਂ।

ਐਲਰਜੀ ਸੱਚਮੁੱਚ ਗੁੰਝਲਦਾਰ ਹੁੰਦੀ ਹੈ ਅਤੇ ਬਹੁਤ ਸਾਰੇ ਕਾਰਕ ਇਸ ਵਿੱਚ ਭੂਮਿਕਾ ਨਿਭਾਉਂਦੇ ਹਨ ਕਿ ਇਹ ਕਿਸ ਨੂੰ ਹੁੰਦੀ ਹੈ ਅਤੇ ਕਿਸ ਨੂੰ ਨਹੀਂ ਹੁੰਦੀ।

ਜੌੜੇ

ਤਸਵੀਰ ਸਰੋਤ, Getty Images

ਐਲਰਜੀ ਕੀ ਹੈ?

ਤੁਹਾਡਾ ਇਮਿਊਨ ਸਿਸਟਮ ਰੱਖਿਆ ਪ੍ਰੋਟੀਨ, ਐਂਟੀਬਾਡੀਜ਼ ਬਣਾਉਂਦਾ ਹੈ, ਜਿਨ੍ਹਾਂ ਦਾ ਕੰਮ ਤੁਹਾਡੇ ਸਰੀਰ ਵਿੱਚ ਦਾਖ਼ਲ ਹੋਣ ਵਾਲੇ ਕਿਸੇ ਵੀ ਹਮਲਾਵਰ ਕੀਟਾਣੂ ਜਾਂ ਹੋਰ ਖ਼ਤਰਨਾਕ ਪਦਾਰਥਾਂ ‘ਤੇ ਨਜ਼ਰ ਰੱਖਣਾ ਅਤੇ ਤੁਹਾਨੂੰ ਬਿਮਾਰ ਕਰਨ ਤੋਂ ਪਹਿਲਾਂ ਉਨ੍ਹਾਂ ‘ਤੇ ਹਮਲਾ ਕਰਨਾ ਹੈ।

ਐਲਰਜੀ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਸਰੀਰ ਕਿਸੇ ਆਮ ਤੌਰ ‘ਤੇ ਨੁਕਸਾਨ ਰਹਿਤ ਪਦਾਰਥ ਨੂੰ ਨੁਕਸਾਨਦੇਹ ਘੁਸਪੈਠੀਏ ਸਮਝ ਲੈਂਦਾ ਹੈ। ਇਹ ਟ੍ਰਿਗਰ ਅਣੂ ਐਲਰਜੈੱਸ ਹੁੰਦੇ ਹਨ।

ਐਂਟੀਬਾਡੀਜ਼ ਐਲਰਜੈੱਸ ਨਾਲ ਸਕਸ਼ਨ ਕੱਪਾਂ ਵਾਂਗ ਚਿਪਕ ਜਾਂਦੇ ਹਨ, ਜਿਸ ਨਾਲ ਇਮਿਊਨ ਸਿਸਟਮ ਪ੍ਰਤੀਕਿਰਿਆ ਸ਼ੁਰੂ ਹੋ ਜਾਂਦੀ ਹੈ।

ਇਸ ਪ੍ਰਕਿਰਿਆ ਕਾਰਨ ਐਲਰਜੀ ਦੇ ਆਮ ਲੱਛਣ ਹੁੰਦੇ ਹਨ ਜਿਵੇਂ ਕਿ ਛਿੱਕਾਂ ਆਉਣਾ, ਨੱਕ ਵਗਣਾ ਜਾਂ ਬੰਦ ਹੋਣਾ, ਖਾਰਸ਼, ਅੱਖਾਂ ਵਿੱਚੋਂ ਪਾਣੀ ਆਉਣਾ ਅਤੇ ਖੰਘ। ਇਹ ਲੱਛਣ ਪਰੇਸ਼ਾਨ ਕਰਨ ਵਾਲੇ ਹੋ ਸਕਦੇ ਹਨ ਪਰ ਮਾਮੂਲੀ ਹੁੰਦੇ ਹਨ।

ਐਲਰਜੀ ਇੱਕ ਜਾਨਲੇਵਾ ਪ੍ਰਤੀਕ੍ਰਿਆ ਦਾ ਕਾਰਨ ਵੀ ਬਣ ਸਕਦੀ ਹੈ, ਜਿਸਨੂੰ ਐਨਾਫਾਈਲੈਕਸਿਸ ਕਿਹਾ ਜਾਂਦਾ ਹੈ, ਜਿਸ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ।

ਉਦਾਹਰਨ ਲਈ, ਜੇਕਰ ਕੋਈ ਅਜਿਹਾ ਭੋਜਨ ਖਾਂਦਾ ਹੈ ਜਿਸ ਤੋਂ ਉਸ ਨੂੰ ਐਲਰਜੀ ਹੈ ਅਤੇ ਫਿਰ ਉਸ ਦੇ ਗਲੇ ਵਿੱਚ ਸੋਜ਼ਿਸ਼ ਅਤੇ ਧੱਫੜ ਹੋ ਜਾਂਦੇ ਹਨ, ਤਾਂ ਇਸ ਨੂੰ ਐਨਾਫਾਈਲੈਕਸਿਸ ਮੰਨਿਆ ਜਾਵੇਗਾ।

ਐਲਰਜੀ

ਐਨਾਫਾਈਲੈਕਸਿਸ ਦਾ ਰਵਾਇਤੀ ਇਲਾਜ ਲੱਤ ਦੀਆਂ ਮਾਸਪੇਸ਼ੀਆਂ ਵਿੱਚ ਹਾਰਮੋਨ ਐਪੀਨੇਫ੍ਰਾਈਨ (ਜਿਸਨੂੰ ਐਡਰੇਨਾਲੀਨ ਵੀ ਕਿਹਾ ਜਾਂਦਾ ਹੈ) ਦਾ ਇੱਕ ਸ਼ੌਟ ਹੈ।

ਐਲਰਜੀ ਪੀੜਤ ਐਨਾਫਾਈਲੈਕਸਿਸ ਦੇ ਜਾਨਲੇਵਾ ਮਾਮਲੇ ਦੀ ਸਥਿਤੀ ਵਿੱਚ ਐਮਰਜੈਂਸੀ ਟੀਕਾ ਲਗਾਉਣ ਲਈ ਇੱਕ ਆਟੋ-ਇੰਜੈਕਟਰ ਵੀ ਨਾਲ ਰੱਖ ਸਕਦੇ ਹਨ। ਐਪੀਨੇਫ੍ਰਾਈਨ ਨੇਜ਼ਲ ਸਪਰੇਅ ਵੀ ਹੁਣ ਉਪਲਬਧ ਹੈ, ਜੋ ਬਹੁਤ ਜਲਦੀ ਕੰਮ ਕਰਦਾ ਹੈ।

ਕਿਸੇ ਵਿਅਕਤੀ ਨੂੰ ਬਾਹਰਲੀਆਂ ਚੀਜ਼ਾਂ ਤੋਂ ਐਲਰਜੀ ਹੋ ਸਕਦੀ ਹੈ, ਜਿਵੇਂ ਕਿ ਘਾਹ ਜਾਂ ਰੁੱਖਾਂ ਦੇ ਪਰਾਗ (ਇੱਕ ਤਰ੍ਹਾਂ ਦੀ ਧੂੜ) ਅਤੇ ਮਧੂ-ਮੱਖੀ ਦੇ ਡੰਗ ਜਾਂ ਘਰ ਦੇ ਅੰਦਰਲੀਆਂ ਚੀਜ਼ਾਂ ਤੋਂ, ਜਿਵੇਂ ਕਿ ਪਾਲਤੂ ਜਾਨਵਰਾਂ ਅਤੇ ਛੋਟੇ ਕੀੜੇ ਜਿਨ੍ਹਾਂ ਨੂੰ ਧੂੜ ਦੇ ਕਣ ਕਿਹਾ ਜਾਂਦਾ ਹੈ ਜੋ ਕਾਰਪੇਟਾਂ ਅਤੇ ਗੱਦਿਆਂ ਵਿੱਚ ਰਹਿੰਦੇ ਹਨ।

ਕਿਸੇ ਵਿਅਕਤੀ ਨੂੰ ਭੋਜਨ ਤੋਂ ਵੀ ਐਲਰਜੀ ਹੋ ਸਕਦੀ ਹੈ। ਭੋਜਨ ਐਲਰਜੀ 4 ਤੋਂ 5 ਫੀਸਦ ਆਬਾਦੀ ਨੂੰ ਪ੍ਰਭਾਵਿਤ ਕਰਦੀ ਹੈ। ਸਭ ਤੋਂ ਆਮ ਐਲਰਜੀ ਗਾਂ ਦੇ ਦੁੱਧ, ਆਂਡੇ, ਕਣਕ, ਸੋਇਆ, ਮੂੰਗਫਲੀ, ਗਿਰੀਦਾਰ, ਮੱਛੀ, ਸ਼ੈਲਫਿਸ਼ ਅਤੇ ਤਿਲ ਤੋਂ ਹਨ।

ਕਈ ਵਾਰ ਲੋਕਾਂ ਦੀ ਐਲਰਜੀ ਹੌਲੀ-ਹੌਲੀ ਠੀਕ ਹੋ ਜਾਂਦੀ ਹੈ ਅਤੇ ਕਈ ਵਾਰ ਇਹ ਜ਼ਿੰਦਗੀ ਭਰ ਰਹਿੰਦੀਆਂ ਹਨ।

ਇਹ ਵੀ ਪੜ੍ਹੋ-

ਐਲਰਜੀ ਕਿਸ ਨੂੰ ਹੁੰਦੀ ਹੈ?

ਹਰੇਕ ਐਂਟੀਬਾਡੀ ਦਾ ਇੱਕ ਖ਼ਾਸ ਟੀਚਾ ਹੁੰਦਾ ਹੈ, ਇਸੇ ਕਰ ਕੇ ਕੁਝ ਲੋਕਾਂ ਨੂੰ ਸਿਰਫ਼ ਇੱਕ ਚੀਜ਼ ਤੋਂ ਐਲਰਜੀ ਹੋ ਸਕਦੀ ਹੈ।

ਐਲਰਜੀ ਲਈ ਜ਼ਿੰਮੇਵਾਰ ਐਂਟੀਬਾਡੀਜ਼ ਤੁਹਾਡੇ ਸਰੀਰ ਵਿੱਚ ਦਾਖ਼ਲ ਹੋਣ ਵਾਲੇ ਕਿਸੇ ਵੀ ਪਰਜੀਵੀ ਨੂੰ ਸਾਫ਼ ਕਰਨ ਦਾ ਵੀ ਧਿਆਨ ਰੱਖਦੇ ਹਨ। ਆਧੁਨਿਕ ਦਵਾਈ ਦੇ ਕਾਰਨ, ਸੰਯੁਕਤ ਰਾਜ ਅਮਰੀਕਾ ਵਿੱਚ ਲੋਕਾਂ ਨੂੰ ਪਰਜੀਵੀਆਂ ਨਾਲ ਘੱਟ ਹੀ ਨਜਿੱਠਣਾ ਪੈਂਦਾ ਹੈ।

ਹਾਲਾਂਕਿ, ਉਹ ਐਂਟੀਬਾਡੀਜ਼ ਅਜੇ ਵੀ ਲੜਨ ਲਈ ਤਿਆਰ ਹਨ ਅਤੇ ਕਈ ਵਾਰ ਉਹ ਪਰਾਗ ਜਾਂ ਭੋਜਨ ਵਰਗੀਆਂ ਚੀਜ਼ਾਂ ‘ਤੇ ਅਸਫ਼ਲ ਹੋ ਜਾਂਦੇ ਹਨ।

ਸਫਾਈ ਅਤੇ ਤੁਹਾਡੇ ਆਲੇ ਦੁਆਲੇ ਦਾ ਵਾਤਾਵਰਣ ਵੀ ਤੁਹਾਨੂੰ ਐਲਰਜੀ ਹੋਣ ਦੀ ਸੰਭਾਵਨਾ ਵਿੱਚ ਭੂਮਿਕਾ ਨਿਭਾ ਸਕਦਾ ਹੈ।

ਤੁਸੀਂ ਆਪਣੀ ਜ਼ਿੰਦਗੀ ਵਿੱਚ ਜਿੰਨੇ ਜ਼ਿਆਦਾ ਕਿਸਮਾਂ ਦੇ ਬੈਕਟੀਰੀਆ ਦੇ ਸੰਪਰਕ ਵਿੱਚ ਆਉਂਦੇ ਹੋ, ਤੁਹਾਨੂੰ ਓਨੀ ਹੀ ਘੱਟ ਐਲਰਜੀ ਹੋਣ ਦੀ ਸੰਭਾਵਨਾ ਹੁੰਦੀ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

source : BBC PUNJABI