Source :- BBC PUNJABI

ਵੈਨਕੂਵਰ

ਤਸਵੀਰ ਸਰੋਤ, Reuters

ਕੈਨੇਡਾ ਦੇ ਵੈਨਕੂਵਰ ਵਿੱਚ ਲਾਪੂ ਲਾਪੂ ਡੇਅ ਦੌਰਾਨ ਭੀੜ ʼਤੇ ਕਾਰ ਚੜ੍ਹਨ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।

ਵੈਨਕੂਵਰ ਪੁਲਿਸ ਦਾ ਕਹਿਣਾ ਹੈ, “ਇੱਕ ਵਿਅਕਤੀ ਵੱਲੋਂ ਲਾਪੂ ਲਾਪੂ ਫੈਸਟੀਕਲ ਦੌਰਾਨ ਕਾਰ ਚੜ੍ਹਾਉਣ ਕਾਰਨ ਹੁਣ ਤੱਕ ਅਸੀਂ 9 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹਾਂ।”

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਦੌਰਾਨ ਕਈ ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 20:14 ਵਜੇ ਇੱਕ ਸਟ੍ਰੀਟ ਫੈਸਟੀਵਲ ਦੌਰਾਨ ਵਾਪਰਿਆ।

ਪੁਲਿਸ ਦਾ ਕਹਿਣਾ ਹੈ ਕਿ 30 ਸਾਲਾ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ, “ਇਹ ਕੋਈ ਅੱਤਵਾਦੀ ਘਟਨਾ ਨਹੀਂ ਹੈ।”

ਬੀਬੀਸੀ
ਕੈਨੇਡਾ
ਬੀਬੀਸੀ

ਪੁਲਿਸ ਨੇ ਕਿਹਾ ਕਿ ਸ਼ੱਕੀ ਨੇ ਵੈਨਕੂਵਰ ਦੇ ਦੱਖਣ ਵਿੱਚ ਈਸਟ 43ਵੇਂ ਐਵੇਨਿਊ ਅਤੇ ਫਰੇਜ਼ਰ ਵਿਖੇ ਫਿਲੀਪੀਨੋ ਸੱਭਿਆਚਾਰ ਦਾ ਜਸ਼ਨ ਮਨਾਉਣ ਵਾਲੇ ਸਾਲਾਨਾ ਲਾਪੂ ਲਾਪੂ ਫੈਸਟੀਵਲ ਦੌਰਾਨ ਪੈਦਲ ਚੱਲਣ ਵਾਲਿਆਂ ‘ਤੇ ਗੱਡੀ ਚੜ੍ਹਾ ਦਿੱਤੀ।

ਵੈਨਕੂਵਰ ਪੁਲਿਸ ਦੇ ਅੰਤਰਿਮ ਮੁਖੀ ਸਟੀਵ ਰਾਏ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਵਾਹਨ ਅਤੇ ਇੱਕ ਸ਼ੱਕੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਹੋਰ ਵੇਰਵੇ ਸਵੇਰੇ (ਕੈਨੇਡਾ ਸਮੇਂ ਅਨੁਸਾਰ) ਜਾਰੀ ਕੀਤੇ ਜਾਣਗੇ।

ਵੈਨਕੂਵਰ

ਤਸਵੀਰ ਸਰੋਤ, Reuters

ਚਸ਼ਮਦੀਦ ਨੇ ਦੱਸਿਆ

ਇੱਕ ਚਸ਼ਮਦੀਦ ਫੂਡ ਵੈਨ ਵਾਲੇ ਯੋਸੇਬ ਵਰਦੇ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਹਾਦਸਾ ਉਨ੍ਹਾਂ ਦੀ ਵੈਨ ਦੇ ਸਾਹਮਣੇ ਵਾਪਰਿਆ

ਉਨ੍ਹਾਂ ਨੇ ਕਿਹਾ, “ਉਸ ਨੇ ਮੇਰੇ ਕੁਝ ਗਾਹਕ ਵੀ ਮਾਰ ਦਿੱਤੇ। ਕੁਝ ਲੋਕ ਅਜਿਹੇ ਸਨ ਜੋ ਆਪਣੇ ਬਨ ਦੇ ਬਣਨ ਦਾ ਇੰਤਜ਼ਾਰ ਹੀ ਕਰ ਰਹੇ ਸਨ ਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਗਈ।”

ਵਰਦੇ ਨੇ ਅੱਗੇ ਦੱਸਿਆ, “ਮੈਂ ਆਪਣੇ ਫੂਡ ਟਰੱਕ ਤੋਂ ਬਾਹਰ ਨਿਕਲਿਆ ਅਤੇ ਲੋਕਾਂ ਦੇ ਫੂਡ ਟਰੱਕਾਂ ਦੇ ਹੇਠਾਂ ਲਾਸ਼ਾਂ ਦੇਖੀਆਂ, ਪਤੀ ਆਪਣੀਆਂ ਪਤਨੀਆਂ ਜਾਂ ਆਪਣੇ ਬੱਚਿਆਂ ਲਈ ਰੋ ਰਹੇ ਸਨ… ਇਹ ਬਹੁਤ ਭਿਆਨਕ ਸੀ।”

ਮਾਰਕ ਕਾਰਨੇ

ਤਸਵੀਰ ਸਰੋਤ, Reuters

ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਅਣ-ਪ੍ਰਮਾਣਿਤ ਫੁਟੇਜ ਵਿੱਚ ਕਈ ਪੁਲਿਸ ਕਾਰਾਂ, ਐਂਬੂਲੈਂਸਾਂ ਅਤੇ ਫਾਇਰ ਇੰਜਣਾਂ ਨੂੰ ਘਟਨਾ ਸਥਾਨ ‘ਤੇ ਦਿਖਾਇਆ ਗਿਆ ਹੈ, ਜ਼ਖਮੀ ਲੋਕ ਜ਼ਮੀਨ ‘ਤੇ ਪਏ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਕਸ ਹੈਂਡਲ ʼਤੇ ਇੱਕ ਪੋਸਟ ਸਾਂਝਾ ਕਰਦਿਆਂ ਕਿਹਾ ਕਿ ਉਹ “ਵੈਨਕੂਵਰ ਵਿੱਚ ਲਾਪੂ ਲਾਪੂ ਫੈਸਟੀਵਲ ਦੌਰਾਨ ਵਾਪਰੀਆਂ ਭਿਆਨਕ ਘਟਨਾਵਾਂ ਬਾਰੇ ਸੁਣ ਕੇ ਬਹੁਤ ਦੁਖੀ ਹੋਏ।”

ਉਨ੍ਹਾਂ ਨੇ ਅੱਗੇ ਕਿਹਾ, “ਮੈਂ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ, ਫਿਲੀਪੀਨੋ ਕੈਨੇਡੀਅਨ ਭਾਈਚਾਰੇ ਅਤੇ ਵੈਨਕੂਵਰ ਵਿੱਚ ਹਰ ਕਿਸੇ ਨਾਲ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਅਸੀਂ ਸਾਰੇ ਇਸ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਹਾਂ।”

ਉਨ੍ਹਾਂ ਨੇ ਐਮਰਜੈਂਸੀ ਜਵਾਬ ਦੇਣ ਵਾਲਿਆਂ ਦਾ ਉਨ੍ਹਾਂ ਦੀ “ਤੇਜ਼ ਕਾਰਵਾਈ” ਲਈ ਧੰਨਵਾਦ ਵੀ ਕੀਤਾ।

ਲਾਪੂ-ਲਾਪੂ ਨੂੰ ਸਪੈਨਿਸ਼ ਬਸਤੀਵਾਦ ਦਾ ਵਿਰੋਧ ਕਰਨ ਵਾਲਾ ਪਹਿਲਾ ਆਦਿਵਾਸੀ ਫਿਲੀਪੀਨੋ ਮੰਨਿਆ ਜਾਂਦਾ ਹੈ

ਤਸਵੀਰ ਸਰੋਤ, NOEL CELIS/AFP VIA GETTY IMAGES

ਇਹ ਵੀ ਪੜ੍ਹੋ-

ਕੀ ਹੈ ਲਾਪੂ ਲਾਪੂ ਡੇਅ ਫੈਸਟੀਵਲ

ਲਾਪੂ-ਲਾਪੂ ਡੇਅ ਹਰ ਸਾਲ ਫਿਲੀਪੀਨਜ਼ ਵਿੱਚ 27 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਹ ਲਾਪੂ-ਲਾਪੂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

ਲਾਪੂ ਲਾਪੂ ਇੱਕ ਰਾਸ਼ਟਰੀ ਨਾਇਕ ਸਨ ਜਿਨ੍ਹਾਂ ਨੇ ਸਪੈਨਿਸ਼ ਬਸਤੀਵਾਦ ਦੇ ਵਿਰੁੱਧ ਖੜ੍ਹੇ ਹੋਏ ਸਨ।

ਇਹ ਤਿਉਹਾਰ ਅਧਿਕਾਰਤ ਤੌਰ ‘ਤੇ 2023 ਵਿੱਚ ਵੈਨਕੂਵਰ ਵਿੱਚ ਸ਼ੁਰੂ ਹੋਇਆ ਸੀ।

ਇਸ ਦੀ ਵੈੱਬਸਾਈਟ ‘ਤੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਇਹ ਐਲਾਨ ਨਾ ਸਿਰਫ਼ ਦਾਤੂ ਲਾਪੂ-ਲਾਪੂ ਦੀ ਬਹਾਦਰੀ ਵਾਲੀ ਵਿਰਾਸਤ ਦਾ ਸਨਮਾਨ ਕਰਦੀ ਹੈ ਬਲਕਿ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪ੍ਰਫੁੱਲਤ ਹੋਣ ਵਾਲੇ ਸੱਭਿਆਚਾਰਕ ਸਦਭਾਵਨਾ ਅਤੇ ਆਪਸੀ ਸਤਿਕਾਰ ਦਾ ਵੀ ਪ੍ਰਤੀਕ ਹੈ।”

ਜਗਮੀਤ ਸਿੰਘ

ਤਸਵੀਰ ਸਰੋਤ, Reuters

ਹੋਰਨਾਂ ਸਿਆਸੀ ਆਗੂਆਂ ਦੀ ਪ੍ਰਤੀਕਿਰਿਆ

ਐੱਨਡੀਪੀ ਆਗੂ ਜਗਮੀਤ ਸਿੰਘ ਨੇ ਹਾਦਸੇ ਤੋਂ ਪਹਿਲਾਂ ਇਸ ਫੈਟਸੀਵਲ ਵਿੱਚ ਸ਼ਿਰਕਤ ਕੀਤੀ ਸੀ।

ਉਨ੍ਹਾਂ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਹ “ਡਰ ਗਏ” ਹਨ ਕਿ ਹਾਦਸੇ ਵਿੱਚ ਮਾਸੂਮ ਲੋਕ ਮਾਰੇ ਗਏ ਹਨ ਅਤੇ ਜਖ਼ਮੀ ਹੋ ਗਏ ਹਨ।

ਉਹ ਅੱਗੇ ਆਖਦੇ ਹਨ, “ਅਸੀਂ ਵਧੇਰੇ ਜਾਣਕਾਰੀ ਦੀ ਉਡੀਕ ਵਿੱਚ ਹਾਂ। ਸਾਡੀ ਹਮਦਰਦੀ ਪੀੜਤਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਵੈਨਕੂਵਰ ਵਿੱਚ ਫਿਲੀਪੀਨੋ ਭਾਈਚਾਰੇ ਨਾਲ ਹਨ।”

ਵੈਨਕੂਵਰ

ਤਸਵੀਰ ਸਰੋਤ, Reuters

ਉੱਧਰ ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਕਿਹਾ ਕਿ ਉਹ “ਇਸ ਭਿਆਨਕ ਘਟਨਾ ਤੋਂ ਹੈਰਾਨ ਅਤੇ ਬਹੁਤ ਦੁਖੀ” ਹਨ, ਇੱਕ ਸੋਸ਼ਲ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ “ਹਮਦਰਦੀ ਇਸ ਬੇਹੱਦ ਮੁਸ਼ਕਲ ਸਮੇਂ ਦੌਰਾਨ ਪ੍ਰਭਾਵਿਤ ਸਾਰੇ ਲੋਕਾਂ ਅਤੇ ਵੈਨਕੂਵਰ ਦੇ ਫਿਲੀਪੀਨੋ ਭਾਈਚਾਰੇ ਨਾਲ ਹਨ।”

ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਅਰ ਪੋਲੀਏਵ ਨੇ ਇਸ ਘਟਨਾ ਨੂੰ “ਮੂਰਖਤਾਪੂਰਨ ਹਮਲਾ” ਕਿਹਾ, ਜਦਕਿ ਬ੍ਰਿਟਿਸ਼ ਕੋਲੰਬੀਆ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਡੇਵਿਡ ਏਬੀ ਨੇ ਕਿਹਾ ਕਿ ਉਹ “ਹੈਰਾਨ ਹਨ ਅਤੇ ਦਿਲ ਟੁੱਟਿਆ ਹੋਇਆ” ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI