Source :- BBC PUNJABI

ਦਿਲਜੀਤ ਦੌਸਾਂਝ

ਤਸਵੀਰ ਸਰੋਤ, Getty Images

ਇੱਕ ਘੰਟਾ ਪਹਿਲਾਂ

ਪੰਜਾਬਾ ਗਾਇਕ ਅਤੇ ਅਦਾਕਾਰ ਦਿਲਜੀਤ ਦੌਸਾਂਝ ਪਹਿਲੀ ਵਾਰ ਨਿਊਯਾਰਕ, ਅਮਰੀਕਾ ‘ਚ ਹੋਣ ਵਾਲੇ ਫ਼ੈਸ਼ਨ ਦੀ ਦੁਨੀਆਂ ਦੇ ਇੱਕ ਵੱਡੇ ਈਵੈਂਟ ਵਿੱਚ ਨਜ਼ਰ ਆਏ।

ਦਿਲਜੀਤ ਨੇ ਮਹਾਰਾਜਿਆਂ ਵਰਗੀ ਪੌਸ਼ਾਕ ਪਹਿਨੀ ਸੀ ਜਿਸ ਉੱਤੇ ਪੰਜਾਬੀ ਦੀ ਮੁਹਾਰਨੀ ਲਿਖੀ ਹੋਈ ਸੀ।

ਮੈਟ ਗਾਲਾ ਨਿਊਯਾਰਕ ਵਿੱਚ ਮੈਟਰੋਪੋਲੀਟੀਅਨ ਮਿਊਜ਼ੀਅਮ ਆਫ ਆਰਟ ‘ਚ ਕੱਪੜਿਆਂ ਦੇ ਇੰਸਚੀਟਿਊਟ ਲਈ ਕਰਵਾਇਆ ਗਿਆ ਸਾਲਾਨਾ ਪ੍ਰੋਗਰਾਮ ਹੁੰਦਾ ਹੈ।

ਦਿਲਜੀਤ ਤੋਂ ਇਲਾਵਾ ਸ਼ਾਹਰੁਖ਼ ਖਾਨ, ਪ੍ਰਿਯੰਕਾ ਚੌਪੜਾ, ਨਿਕ ਜੌਨਜ਼ ਅਤੇ ਕਿਆਰਾ ਅਡਵਾਨੀ ਵੀ ਆਪੋ ਆਪਣੇ ਅੰਦਾਜ਼ ਵਿੱਚ ਨਜ਼ਰ ਆਏ।

ਦਿਲਜੀਤ ਦੌਸਾਂਝ

ਤਸਵੀਰ ਸਰੋਤ, Getty Images

ਦਿਲਜੀਤ ਦੌਸਾਂਝ

ਤਸਵੀਰ ਸਰੋਤ, Diljit Dosanjh/FB

ਮੈਟ ਗਾਲਾ ਦਾ ਇਸ ਵਾਰ ਦਾ ਥੀਮ ਹੈ ਸਿਆਹ ਰੰਗ ਦੇ ਕੱਪੜਿਆਂ ਨਾਲ ਜੁੜੇ ਸਿਟਾਇਲ ਦਿਖਾਉਣਾ ਜਿਸ ਨੂੰ ਨਾਮ ਦਿੱਤਾ ਗਿਆ ਹੈ,’ਦਿ ਮੈਟ ਗਾਲਾ- ਸੈਲੈਬ੍ਰੇਟਿੰਗ ਸੁਪਰਫ਼ਾਇਨ: ਟੇਲਰਿੰਗ ਬਲੈਕ ਸਟਾਇਲ’

ਫੈਸ਼ਨ ਦੀ ਦੁਨੀਆਂ ਦੇ ਸਭ ਤੋਂ ਪ੍ਰਮੁੱਖ ਪ੍ਰੋਗਰਾਮਾਂ ਵਿਚੋਂ ਇੱਕ ਮੈਟ ਗਾਲਾ ਨੂੰ ਇਸ ਵਾਰ ਫ਼ੈਰੇਲ ਵਿਲੀਅਮਜ਼ ਅਤੇ ਲੀਊਸ ਹੈਮਿਲਟਨ ਚੇਅਰ ਕਰ ਰਹੇ ਹਨ।

ਇਸ ਪ੍ਰੋਗਰਾਮ ਜ਼ਰੀਏ ਮੈਟਰੋਪੋਲੀਟੀਅਨ ਮਿਊਜ਼ੀਅਮ ਆਫ ਆਰਟਜ਼ ਕਾਸਟਿਊਮ ਇੰਸਟੀਚਿਊਟ ਲਈ ਪੈਸੇ ਵੀ ਇਕੱਠੇ ਕੀਤੇ ਜਾਂਦੇ ਹਨ।

ਨਿਊਯਾਰਕ ਸ਼ਹਿਰ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਹਰ ਸਾਲ ਫ਼ਿਲਮ, ਫ਼ੈਸ਼ਨ ਅਤੇ ਸੰਗੀਤ ਜਗਤ ਦੀਆਂ ਦੁਨੀਆਂ ਭਰ ਦੀਆਂ ਮੰਨੀਆਂ-ਪ੍ਰਮੰਨੀਆਂ ਸ਼ਖ਼ਸੀਅਤਾਂ ਹਿੱਸਾ ਲੈਂਦੀਆਂ ਹਨ।

ਇਹ ਸਮਾਗਮ ਆਪਣੇ ਖ਼ਾਸ ਮਹਿਮਾਨਾਂ ਦੀ ਸੂਚੀ, ਮਹਿੰਗੀਆਂ ਟਿਕਟਾਂ ਅਤੇ ਵਿਸ਼ੇਸ਼ ਤੌਰ ‘ਤੇ ਆਪਣੇ ਆਸਾਧਰਣ ਦਿੱਖ ਵਾਲੇ ਕੱਪੜਿਆਂ ਕਰਕੇ ਵੀ ਜਾਣਿਆ ਜਾਂਦਾ ਹੈ, ਜੋ ਹਰ ਸਾਲ ਵੱਖਰੀ-ਵੱਖਰੀ ਥੀਮ ਉੱਤੇ ਆਧਾਰਿਤ ਹੁੰਦੇ ਹਨ।

ਸ਼ਾਹਰੁਖ ਖ਼ਾਨ

ਤਸਵੀਰ ਸਰੋਤ, Getty Images

ਅੰਕਾ ਚੋਪੜਾ ਅਤੇ ਨਿਕ ਜੌਨਸ

ਤਸਵੀਰ ਸਰੋਤ, Getty Images

ਅਦਾਕਾਰਾ ਕਿਆਰਾ ਅਡਵਾਨੀ

ਤਸਵੀਰ ਸਰੋਤ, Getty Images

ਫੈਸ਼ਨ ਡਿਜ਼ਾਈਨਰ ਨਤਾਸ਼ਾ ਪੂਨਾਵਾਲਾ

ਤਸਵੀਰ ਸਰੋਤ, Getty Images

ਖੈਬੀ ਲੇਮ

ਤਸਵੀਰ ਸਰੋਤ, Getty Images

ਗਾਇਕਾ ਰਿਹਾਨਾ

ਤਸਵੀਰ ਸਰੋਤ, Getty Images

ਸੰਗੀਤਕਾਰ ਐਂਡਰੇ

ਤਸਵੀਰ ਸਰੋਤ, Getty Images

ਸੰਗੀਤਕਾਰ ਐਂਡਰੇ

ਤਸਵੀਰ ਸਰੋਤ, Getty Images

ਦੋਏਚੀ ਦਿ ਐਲਵੀ

ਤਸਵੀਰ ਸਰੋਤ, Getty Images

ਐਮੀ ਲੂ ਵੁੱਡ ਦੀ ਖੂਬਸੂਰਤ ਜੁੱਤੀ

ਤਸਵੀਰ ਸਰੋਤ, Getty Images

ਡੈਮਨ ਇਡਰੀਸ

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI