Source :- BBC PUNJABI

ਫਰਾਂਸ ਦਾ ਰੇਪ ਮਾਮਲਾ

ਤਸਵੀਰ ਸਰੋਤ, Getty Images

ਚੇਤਾਵਨੀ: ਇਸ ਕਹਾਣੀ ਵਿੱਚ ਜਿਨਸੀ ਹਮਲੇ ਦੇ ਕੁਝ ਵੇਰਵੇ ਸ਼ਾਮਲ ਹਨ।

ਬੀਤੇ ਵੀਰਵਾਰ ਨੂੰ ਸਮਾਪਤ ਹੋਏ ਪੇਲੀਕੋ ਬਲਾਤਕਾਰ ਦੇ ਮੁਕੱਦਮੇ ਵਿੱਚ ਮੇਰੀ ਜਾਣਕਾਰੀ ‘ਚ ਆਉਣ ਵਾਲੀਆਂ ਸਾਰੀਆਂ ਔਰਤਾਂ ਦੀ ਡੂੰਘੀ ਦਿਲਚਸਪੀ ਸੀ। ਕੋਰਟ ਵਿੱਚ ਸੁਣਵਾਈ ਦੇ ਦੌਰਾਨ ਮੈਂ ਖੁਦ ਨੂੰ ਹਰ ਭਿਆਨਕ ਵਰਣਨ ‘ਤੇ ਗੌਰ ਕਰਦੇ ਪਾਇਆ।

ਮੈਂ ਆਪਣੀ ਮਹਿਲਾ ਦੋਸਤਾਂ, ਆਪਣੀਆਂ ਬੇਟੀਆਂ, ਸਹਿਕਰਮੀਆਂ ਅਤੇ ਸਥਾਨਕ ਬੁਕ ਕਲੱਬ ਦੀਆਂ ਮਹਿਲਾਵਾਂ ਨਾਲ ਇਸ ਬਾਰੇ ਚਰਚਾ ਕੀਤੀ, ਮੰਨੋ ਜੋ ਕੁਝ ਹੋਇਆ ਉਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ।

ਕਰੀਬ ਇੱਕ ਦਹਾਕੇ ਤੱਕ ਜੀਜ਼ੇਲ ਪੇਲੀਕੋ ਦੇ ਪਤੀ ਉਨ੍ਹਾਂ ਨੂੰ ਡਰੱਗਸ ਦਿੰਦੇ ਸਨ ਅਤੇ ਉਨ੍ਹਾਂ ਦੇ ਨਾਲ ਸੈਕਸ ਕਰਨ ਲਈ ਇੰਟਰਨੈੱਟ ‘ਤੇ ਸੰਪਰਕ ਵਿੱਚ ਆਏ ਪੁਰਸ਼ਾਂ ਨੂੰ ਬੁਲਾਉਂਦੇ ਸੀ ਅਤੇ ਇਸ ਦਾ ਵੀਡੀਓ ਬਣਾਉਂਦੇ ਸੀ।

ਇਨ੍ਹਾਂ ਅਜਨਬੀ ਲੋਕਾਂ ਦੀ ਉਮਰ 22 ਸਾਲ ਤੋਂ 70 ਸਾਲ ਤੱਕ ਦੀ ਸੀ ਅਤੇ ਇਨ੍ਹਾਂ ਵਿੱਚ ਫਾਇਰਮੈਨ, ਨਰਸ, ਪੱਤਰਕਾਰ, ਜੇਲ੍ਹ ਵਾਰਡਨ ਅਤੇ ਸੈਨਿਕ ਤੱਕ ਸ਼ਾਮਲ ਸੀ ਅਤੇ ਉਨ੍ਹਾਂ ਨੇ ਡੋਮਿਨਿਕ ਪੇਲੀਕੋ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ।

ਵਸ਼ ਵਿੱਚ ਕੀਤੀ ਗਈ ਇੱਕ ਮਹਿਲਾ ਦੇ ਸਰੀਰ ਵਿੱਚ ਪ੍ਰਵੇਸ਼ ਕਰਨ ਦੀ ਉਨ੍ਹਾਂ ਦੀ ਇੱਛਾ ਇੰਨੀ ਤੀਬਰ ਸੀ ਕਿ ਉਨ੍ਹਾਂ ਨੇ ਇੱਕ ਸੇਵਾਮੁਕਤ ਦਾਦੀ ਨਾਲ ਬਿਨਾਂ ਕਿਸੇ ਦੋਸ਼ ਦੇ ਜਿਨਸੀ ਸਬੰਧ ਬਣਾਏ, ਜਿਸਦਾ ਨਸ਼ੇ ਨਾਲ ਭਰਿਆ ਸਰੀਰ ਇੱਕ ਫੁਲਵੀਂ ਗੁੱਡੀ ਵਰਗਾ ਦਿਖਦਾ ਸੀ।

ਅਦਾਲਤ ਵਿੱਚ 50 ਪੁਰਸ਼ ਮੌਜੂਦ ਸਨ। ਇਹ ਸਾਰੇ ਦੱਖਣੀ ਫਰਾਂਸ ਦੇ ਇੱਕ ਛੋਟੇ ਜਿਹੇ ਕਸਬੇ ਮਜ਼ਾਨ ਵਿੱਚ ਪੇਲੀਕੋ ਦੇ ਘਰ ਤੋਂ ਮਹਿਜ਼ 50 ਕਿਲੋਮੀਟਰ ਦੇ ਦਾਇਰੇ ਵਿੱਚ ਰਹਿੰਦੇ ਸਨ। ਦੇਖਣ ਨੂੰ ਇਹ ‘ਕਿਸੇ ਆਮ ਵਿਅਕਤੀ’ ਦੀ ਤਰ੍ਹਾਂ ਹੀ ਸਨ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ

ਇਕ ਨੌਜਵਾਨ ਮਹਿਲਾ ਨੇ ਮੈਨੂੰ ਦੱਸਿਆ, “ਇਸ ਬਾਰੇ ਜਦੋਂ ਮੈਂ ਪਹਿਲੀ ਵਾਰ ਪੜ੍ਹਿਆ, ਘੱਟੋ-ਘੱਟ ਇੱਕ ਹਫ਼ਤੇ ਤੱਕ ਮੈਂ ਪੁਰਸ਼ਾਂ ਨਾਲ ਮਿਲਣਾ ਨਹੀਂ ਚਾਹੁੰਦੀ ਸੀ, ਇਥੋਂ ਤੱਕ ਕਿ ਆਪਣੇ ਮੰਗੇਤਰ ਨਾਲ ਵੀ। ਇਸ ਸਭ ਨੇ ਮੈਨੂੰ ਬਿਲਕੁਲ ਡਰਾ ਦਿੱਤਾ ਸੀ।”

ਪੇਲੀਕੋ ਦੀ ਹੀ ਉਮਰ ਦੀ ਇਕ ਹੋਰ ਬਿਰਧ ਮਹਿਲਾ ਇਹ ਸੋਚਣ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੀ ਸੀ ਕਿ ਪੁਰਸ਼ਾਂ ਦੇ ਦਿਮਾਗ ਵਿੱਚ ਕੀ ਕੁਝ ਚੱਲ ਸਕਦਾ ਹੈ, ਇਥੋਂ ਤੱਕ ਕਿ ਆਪਣੇ ਪਤੀ ਅਤੇ ਬੇਟਿਆਂ ਬਾਰੇ ਵੀ।

ਉਸ ਮਹਿਲਾ ਨੇ ਕਿਹਾ, “ਕੀ ਇਹ ਉਸ ਵਿਸ਼ਾਲ ਸਮੱਸਿਆ ਦਾ ਇੱਕ ਛੋਟਾ ਜਿਹਾ ਸਿਰਾ ਹੈ?”

ਜਿਸ ਦਿਨ ਅਦਾਲਤ ਨੇ ਫ਼ੈਸਲਾ ਸੁਣਾਇਆ, ਉਸ ਦਿਨ 61 ਸਾਲ ਦੀ ਇੱਕ ਲੇਖਿਕਾ ਅਤੇ ਥੈਰੇਪਿਸਟ ਡਾ. ਸਟੇਲਾ ਡਫ਼ੀ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ, “ਮੈਂ ਉਮੀਦ ਕਰਦੀ ਹਾਂ ਅਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ ਸਾਰੇ ਪੁਰਸ਼ ਅਜਿਹੇ ਨਹੀਂ ਹਨ, ਪਰ ਮੈਂ ਕਲਪਨਾ ਕਰਦੀ ਹਾਂ ਕਿ ਜੀਜ਼ੇਲ ਦੇ ਪਿੰਡ ਵਿੱਚ ਰਹਿਣ ਵਾਲੀਆਂ ਪਤਨੀਆਂ, ਮਹਿਲਾ ਦੋਸਤ, ਬੇਟੀਆਂ ਅਤੇ ਮਾਵਾਂ ਵੀ ਅਜਿਹਾ ਸੋਚਦੀਆਂ ਸਨ। ਅਤੇ ਹੁਣ ਉਨ੍ਹਾਂ ਦਾ ਨਜ਼ਰੀਆ ਬਦਲ ਗਿਆ ਹੋਵੇਗਾ।”

“ਜਿੰਨੀਆਂ ਵੀ ਮਹਿਲਾਵਾਂ ਨਾਲ ਮੈਂ ਗੱਲ ਕੀਤੀ ਹੈ ਉਨ੍ਹਾਂ ਨੇ ਇਹੀ ਕਿਹਾ ਕਿ ਪੁਰਸ਼ਾਂ ਦੇ ਬਾਰੇ ਹੁਣ ਉਨ੍ਹਾਂ ਦੀ ਸੋਚ ਬਦਲ ਗਈ ਹੈ। ਉਮੀਦ ਹੈ ਕਿ ਇਸ ਨੇ ਪੁਰਸ਼ਾਂ ਦੇ ਪ੍ਰਤੀ ਪੁਰਸ਼ਾਂ ਦੇ ਨਜ਼ਰੀਆ ਨੂੰ ਵੀ ਬਦਲ ਦਿੱਤਾ ਹੋਵੇਗਾ।”

ਹੁਣ ਜਦੋਂ ਇਨਸਾਫ਼ ਹੋ ਚੁੱਕਿਆ ਹੈ, ਅਸੀਂ ਇਸ ਭਿਆਨਕ ਮਾਮਲੇ ਤੋਂ ਪਰੇ ਵੀ ਦੇਖ ਸਕਦੇ ਹਾਂ ਅਤੇ ਪੁੱਛ ਸਕਦੇ ਹਾਂ ਕਿ ਮਰਦਾਂ ਵਿੱਚ ਅਸੰਵੇਦਨਸ਼ੀਲਤਾ ਅਤੇ ਹਿੰਸਕ ਵਿਵਹਾਰ ਕਿੱਥੋਂ ਆਉਂਦਾ ਹੈ? ਕੀ ਉਹ ਨਹੀਂ ਦੇਖ ਸਕਦੇ ਕਿ ਬਿਨਾ ਸਹਿਮਤੀ ਤੋਂ ਸੈਕਸ ਬਲਾਤਕਾਰ ਹੈ?

ਪਰ ਇੱਕ ਵੱਡਾ ਸਵਾਲ ਵੀ ਹੈ। ਇੱਕ ਛੋਟੇ ਜਿਹੇ ਇਲਾਕੇ ਵਿੱਚ ਰਹਿਣ ਵਾਲੇ ਇੰਨੇ ਸਾਰੇ ਪੁਰਸ਼, ਇੱਕ ਮਹਿਲਾ ਉਪਰ ਅਤਿ ਦੀ ਦਬਦਬੇ ਵਾਲੀ ਇਸ ਫੈਂਟੇਸੀ ਨੂੰ ਸਾਂਝਾ ਕਰਦੇ ਹਨ, ਇਹ ਪੁਰਸ਼ਾਂ ਦੀ ਇੱਛਾ ਦੇ ਬਾਰੇ ਵਿੱਚ ਕੀ ਦੱਸਦੀ ਹੈ?

ਇੰਟਰਨੈੱਟ ਨੇ ਕਿਵੇਂ ਬਦਲ ਦਿੱਤੀ ਮਾਨਵਤਾ

ਫਰਾਂਸ ਦਾ ਰੇਪ ਮਾਮਲਾ

ਤਸਵੀਰ ਸਰੋਤ, Reuters

ਜਿਸ ਪੈਮਾਨੇ ‘ਤੇ ਜੇਜ਼ੀਲ ਨੂੰ ਯੋਜਨਾਬੱਧ ਬਲਾਤਕਾਰ ਅਤੇ ਜਿਨਸੀ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ, ਇੰਟਰਨੈੱਟ ਦੀ ਅਣਹੋਂਦ ਵਿੱਚ ਇਸ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ।

ਜਿਸ ਪਲੇਟਫਾਰਮ ‘ਤੇ ਡੋਮਿਨਿਕ ਪੇਲੀਕੋ ਆਪਣੀ ਪਤਨੀ ਦਾ ਬਲਾਤਕਾਰ ਕਰਨ ਲਈ ਪੁਰਸ਼ਾਂ ਨੂੰ ਸੱਦਾ ਦਿੰਦਾ ਸੀ ਉਹ ਇੱਕ ਫਰੇਂਚ ਵੈਬਸਾਈਟ ਸੀ, ਜਿਸ ਨੇ ਇੱਕੋ ਜਿਹੀਆਂ ਇੱਛਾਵਾਂ ਰੱਖਣ ਵਾਲਿਆਂ ਦੀ ਮੁਲਾਕਾਤ ਨੂੰ ਆਸਾਨ ਬਣਾਇਆ, ਹੁਣ ਇਹ ਬੰਦ ਹੋ ਚੁੱਕੀ ਹੈ। ਪਰ ਇੰਟਰਨੈੱਟ ਤੋਂ ਪਹਿਲਾਂ ਦੇ ਜ਼ਮਾਨੇ ਵਿੱਚ ਅਜਿਹਾ ਸੰਭਵ ਹੋਣਾ ਮੁਸ਼ਕਲ ਸੀ।

ਜੀਜ਼ੇਲ ਪੇਲੀਕੋ ਦੀ ਪੈਰਵੀ ਕਰ ਰਹੇ ਇੱਕ ਵਕੀਲ ਨੇ ਇਸ ਵੈੱਬਸਾਈਠ ਨੂੰ ‘ਹੱਤਿਆ ਦੇ ਹਥਿਆਰ’ ਵਰਗਾ ਦੱਸਿਆ ਸੀ ਅਤੇ ਅਦਾਲਤ ਨੂੰ ਕਿਹਾ ਕਿ ‘ਇਸ ਤੋਂ ਬਿਨਾ ਇਹ ਮਾਮਲਾ ਇੰਨਾ ਵੱਡਾ ਕਦੇ ਨਹੀਂ ਬਣ ਪਾਉਂਦਾ।’

ਇੰਟਰਨੈੱਟ ਨੇ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਣ ਪ੍ਰਤੀ ਹੌਲੀ-ਹੌਲੀ ਰਵੱਈਏ ਨੂੰ ਬਦਲਣ ਵਿੱਚ ਇੱਕ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਚੀਜ਼ਾਂ ਨੂੰ ਆਮ ਬਣਾ ਦਿੱਤਾਸ ਜਿਨ੍ਹਾਂ ਬਾਰੇ ਪਹਿਲਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ।

ਪੁਰਾਣੇ ਜ਼ਮਾਨੇ ਦੀਆਂ ਅਸ਼ਲੀਲ ਮੈਗਜ਼ੀਨਾਂ ਅਤੇ ਬਲੂ ਫਿਲਮਾਂ ਤੋਂ ਲੈ ਕੇ ਆਧੁਨਿਕ ਜ਼ਮਾਨੇ ਵਿੱਚ ਪੋਰਨਹੱਬ ਵਰਗੀਆਂ ਵੈੱਬਸਾਈਟ ਤੱਕ ਹੋਏ ਬਦਲਾਅ ਨੇ ਪੋਰਨ ਦੀਆਂ ਸੀਮਾਵਾਂ ਨੂੰ ਕਾਫੀ ਫੈਲਾ ਦਿੱਤਾ ਹੈ। ਜਨਵਰੀ 2024 ਵਿੱਚ ਇਕੱਲੀ ਇਸ ਵੈੱਬਸਾਈਟ ਨੂੰ ਵਿਸ਼ਵ ਪੱਧਰ ‘ਤੇ 11.4 ਅਰਬ ਲੋਕਾਂ ਨੇ ਦੇਖਿਆ।

ਜਨਵਰੀ 2024 ਵਿੱਚ ਬਰਤਾਨੀਆ ਵਿੱਚ ਆਨਲਾਈਨ ਵਰਤੋਂਕਾਰਾਂ ਉਪਰ ਇੱਕ ਸਰਵੇ ਹੋਇਆ ਸੀ, ਜਿਸ ਵਿੱਚ 25 ਤੋਂ 49 ਦੇ ਵਿੱਚ ਹਰ ਦਸ ਵਿਚੋਂ ਇੱਕ ਵਿਅਕਤੀ ਨੇ ਮੰਨਿਆ ਕਿ ਉਹ ਦਿਨ ਵਿੱਚ ਜ਼ਿਆਦਾਤਰ ਪੋਰਨ ਦੇਖਦੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਗਿਣਤੀ ਪੁਰਸ਼ਾਂ ਦੀ ਸੀ।

24 ਸਾਲ ਦੀ ਇੱਕ ਯੂਨੀਵਰਸਿਟੀ ਗਰੇਜੂਏਟ ਡੇਜ਼ੀ ਨੇ ਮੈਨੂੰ ਦੱਸਿਆ ਸੀ ਕਿ ਉਹ ਜਿੰਨੇ ਲੋਕਾਂ ਨੂੰ ਜਾਣਦੀ ਹੈ, ਉਹ ਸਾਰੇ ਪੋਰਨ ਦੇਖਦੇ ਹਾਂ ਅਤੇ ਉਹ ਖੁਦ ਵੀ ਦੇਖਦੀ ਹੈ।

ਉਹ ਫੈਮਿਨਿਸਟ ਵੈੱਬਸਾਈਟ ਉਪਰ ਜਾਣਾ ਪਸੰਦ ਕਰਦੀ ਹੈ, ਜਿਨ੍ਹਾਂ ਦੇ ਫਿਲਟਰਾਂ ਵਿੱਚ ‘ਪੈਸ਼ਨੇਟ’ ਅਤੇ ‘ਕਾਮੁਕ’ ਦੇ ਨਾਲ-ਨਾਲ ‘ਰਫ਼’ ਸ਼ਾਮਲ ਹੋਵੇ।

ਪਰ ਡੇਜ਼ੀ ਦੇ ਕੁਝ ਪੁਰਸ਼ ਦੋਸਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੋਰਨ ਦੇਖਣਾ ਬੰਦ ਕਰ ਦਿੱਤਾ ਹੈ ਕਿਉਂਕਿ ਬਚਪਨ ਵਿੱਚ ਇੰਨਾ ਪੋਰਨ ਦੇਖਿਆ ਹੈ ਕਿ ਉਹ ਹੁਣ ਸੈਕਸ ਦੌਰਾਨ ਚੰਗਾ ਸਮਾਂ ਨਹੀਂ ਬਿਤਾ ਪਾਉਂਦੇ।

ਬਰਤਾਨੀਆ ਵਿੱਚ 2023 ‘ਚ ਇੰਗਲੈਂਡ ਦੇ ਬਾਲ ਕਮਿਸ਼ਨਰ ਰਾਚੇਲ ਡਿਸੂਜ਼ਾ ਦੇ ਲਈ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ 16 ਤੋਂ 21 ਸਾਲ ਦੇ ਨੌਜਵਾਨਾਂ ਨੇ ਇੰਟਰਨੈੱਟ ‘ਤੇ ਪਹਿਲੀ ਵਾਰ ਪੋਰਨ ਆਪਣੇ ਪ੍ਰਾਇਮਰੀ ਸਕੂਲ ਦੇ ਦੌਰਾਨ ਹੀ ਦੇਖ ਲਿਆ ਸੀ।

ਡਿਸੂਜ਼ਾ ਨੇ ਕਿਹਾ, “ਆਪਣੀ ਜਵਾਨੀ ਵਿੱਚ ਮਾਤਾ-ਪਿਤਾ ਨੇ ਜਿਨ੍ਹਾਂ ਬਾਲਗ ਸਮੱਗਰੀਆਂ ਨੂੰ ਦੇਖਿਆ ਹੋਵੇਗਾ, ਅੱਜ ਦੀ ਪੋਰਨੋਗ੍ਰਾਫੀ ਦੁਨੀਆ ਦੇ ਮੁਕਾਬਲੇ ਉਨ੍ਹਾਂ ਨੂੰ ਪੁਰਾਣੇ ਢੰਗ ਦਾ ਮੰਨਿਆ ਜਾ ਸਕਦਾ ਹੈ।”

ਕੀ ਪੋਰਨ ਅਸਲ ਵਿੱਚ ਵਿਵਹਾਰ ਵਿੱਚ ਬਦਲਾਅ ਲਿਆਉਂਦਾ ਹੈ?

ਫਰਾਂਸ ਦਾ ਰੇਪ ਮਾਮਲਾ

ਤਸਵੀਰ ਸਰੋਤ, Reuters

ਜਿਹੜੇ ਬੱਚੇ ਜਿਨਸੀ ਤੌਰ ‘ਤੇ ਸਰਗਰਮ ਹੋਣ ਤੋਂ ਪਹਿਲਾਂ ਨਿਯਮਿਤ ਤੌਰ ‘ਤੇ ਮੋਬਾਈਲ ਉਪਰ ਪੋਰਨ ਦੇਖਦੇ ਹਨ, ਉਹ 20ਵੀਂ ਸਦੀ ਵਿੱਚ ਪਲੇਬੁਆਏ ਨੂੰ ਦੇਖ ਕੇ ਵੱਡੇ ਹੋਏ ਬਾਲਗਾਂ ਨਾਲੋਂ ਵੱਖਰੀ ਜਿਨਸੀ ਉਮੀਦਾਂ ਨਾਲ ਵੱਡੇ ਹੁੰਦੇ ਹਨ।

ਹਾਲਾਂਕਿ ਵਿਵਹਾਰ ਨੂੰ ਲੈ ਕੇ ਕੋਈ ਸਿੱਧਾ ਸਬੰਧ ਤਾਂ ਨਹੀਂ ਪਾਇਆ ਗਿਆ ਹੈ, ਪਰ ਪੋਰਨੋਗ੍ਰਾਫ਼ੀ ਦੇ ਇਸਤੇਮਾਲ ਅਤੇ ਮਹਿਲਾਵਾਂ ਦੇ ਪ੍ਰਤੀ ਨੁਕਸਾਨ ਪਹੁੰਚਾਉਣ ਵਾਲੇ ਜਿਨਸੀ ਵਿਵਹਾਰ ਅਤੇ ਸੁਭਾਅ ਦੇ ਵਿੱਚ ਸਬੰਧ ਦੇ ਕਾਫੀ ਸਬੂਤ ਹਨ।

ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਕੀਤੀ ਗਈ ਇੱਕ ਸਰਕਾਰੀ ਖੋਜ ਅਨੁਸਾਰ, “ਇਸ ਗੱਲ ਦੇ ਸਬੂਤ ਹਨ ਕਿ ਪੋਰਨੋਗ੍ਰਾਫੀ ਦਾ ਇਸਤੇਮਾਲ, ਪੋਰਨ ਵਿੱਚ ਦੇਖੀਆਂ ਗਈਆਂ ਗਤੀਵਿਧੀਆਂ ਵਿੱਚ ਸ਼ਾਲਮ ਹੋਣ ਜਾਂ ਚਾਹੁਣ ਦੀ ਇੱਛਾ ਦੀ ਜ਼ਿਆਦਾ ਸੰਭਾਵਨਾ ਨਾਲ ਜੁੜਿਆ ਹੈ ਅਤੇ ਇਹ ਗੱਲ ਸਵੀਕਾਰ ਲੈਣ ਦੀ ਪ੍ਰਵਿਰਤੀ ਦੀ ਜ਼ਿਆਦਾ ਸੰਭਾਵਨਾ ਹੈ ਕਿ ਇਨ੍ਹਾਂ ਵਿਸ਼ੇਸ਼ ਗਤੀਵਿਧੀਆਂ ਵਿੱਚ ਮਹਿਲਾਵਾਂ ਵੀ ਸ਼ਾਮਲ ਹੋਣਾ ਚਾਹੁੰਦੀਆਂ ਹਨ।”

ਇਸ ਤਰ੍ਹਾਂ ਦੀਆਂ ਕੁਝ ਗਤੀਵਿਧੀਆਂ ਵਿੱਚ ਗੁੱਸਾ, ਹਾਵੀ ਹੋਣਾ ਜਿਵੇਂ ਥੱਪੜ ਮਾਰਨਾ, ਗਲਾ ਘੁੱਟਣਾ ਜਾਂ ਥੁੱਕਣਾ ਸ਼ਾਮਲ ਹੈ।

ਡੇਜ਼ੀ ਨੇ ਮੈਨੂੰ ਦੱਸਿਆ, “ਗਲਾ ਘੁੱਟਣਾ… ਗਰਦਨ ਨੂੰ ਚੁੰਮਣਾ ਆਮ ਅਤੇ ਲੋੜੀਂਦਾ ਬਣ ਗਿਆ ਹੈ। ਪਿਛਲੀ ਵਾਰ ਜਿਸ ਵਿਅਕਤੀ ਨੂੰ ਮੈਂ ਮਿਲੀ ਸੀ, ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਗਲਾ ਘੁੱਟਣਾ ਪਸੰਦ ਨਹੀਂ ਅਤੇ ਉਹ ਮੰਨ ਗਿਆ ਸੀ।”

ਪਰ ਉਨ੍ਹਾਂ ਦਾ ਮੰਨਣਾ ਹੈ ਕਿ ਸਾਰੀਆਂ ਮਹਿਲਾਵਾਂ ਨਹੀਂ ਬੋਲਣਗੀਆਂ, “ਅਤੇ ਮੇਰਾ ਤਜਰਬਾ ਹੈ ਕਿ ਜ਼ਿਆਦਾਤਰ ਪੁਰਸ਼ ਨਹੀਂ ਚਾਹੁੰਦੇ ਕਿ ਮਹਿਲਾਵਾਂ ਕਮਰੇ ਵਿੱਚ ਉਨ੍ਹਾਂ ਉਪਰ ਹਾਵੀ ਹੋਣ ਅਤੇ ਇਥੇ ਹੀ ਉਹ ਹਾਵੀ ਹੋਣਾ ਚਾਹੁੰਦੇ ਹਨ।”

ਡੇਜ਼ੀ ਤੋਂ ਚਾਲੀ ਸਾਲ ਵੱਡੀ ਸੁਜ਼ੇਨ ਨੋਬਲ ਨੇ ਆਪਣੇ ਜਿਨਸੀ ਤਜਰਬਿਆਂ ਬਾਰੇ ਲਿਖਿਆ ਹੈ ਅਤੇ ਹੁਣ ਉਹ ਸੈਕਸ ਐਡਵਾਈਜ਼ ਫਾਰ ਸੀਨੀਅਰਜ਼ ਨਾਮ ਦੀ ਇੱਕ ਵੈੱਬਸਾਈਟ ਅਤੇ ਪੌਡਕਾਸਟ ਚਲਾਉਂਦੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਪੋਰਨ ਜਿਨ੍ਹਾਂ ਵਿੱਚ ਬਲਾਤਕਾਰ ਫੈਂਟੇਸੀ ਨੂੰ ਇੱਕ ਅਜਿਹੀ ਆਮ ਗਤੀਵਿਧੀ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ, ਉਸ ਦੀ ਜੜ੍ਹ ਵਿੱਚ ਹਿੰਸਾ ਹੈ ਅਤੇ ਬਲਾਤਕਾਰ ਨੂੰ ਇੱਕ ਅਜਿਹੀ ਗਤੀਵਿਧੀ ਦੇ ਰੂਪ ਵਿੱਚ ਦਿਖਾਉਂਦਾ ਹੈ, ਜਿਸ ਦੇ ਲਈ ਮਹਿਲਾਵਾਂ ਖੁਦ ਬੇਕਰਾਰ ਹਨ।

ਉਹ ਕਹਿੰਦੇ ਹਨ, “ਨਕਲੀ ਬਲਾਤਕਾਰ ਵਾਲੇ ਫੈਂਟੇਸੀ ਦੀ ਨਕਲ ਕਰਨ ਅਤੇ ਪੂਰੀ ਤਰ੍ਹਾਂ ਗੈਰ-ਸਹਿਮਤੀ ਵਾਲੇ ਸਰੀਰਕ ਸਬੰਧ ਦੇ ਵਿੱਚ ਅੰਤਰ ਨੂੰ ਲੈ ਕੇ ਬਹੁਤ ਜਾਗਰੂਕਤਾ ਨਹੀਂ ਹੈ।”

ਅਸਲੀ ਜ਼ਿੰਦਗੀ

ਫਰਾਂਸ ਦਾ ਰੇਪ ਮਾਮਲਾ

ਤਸਵੀਰ ਸਰੋਤ, Reuters

ਜਿਸ ਤਰ੍ਹਾਂ ਇੰਟਰਨੈੱਟ ਨੇ ਕਮਰੇ ਤੱਕ ਪੋਰਨ ਨੂੰ ਲਿਆ ਦਿੱਤਾ ਹੈ, ਇਸ ਨੇ ਅਸਲ ਜ਼ਿੰਦਗੀ ਵਿੱਚ ਵੀ ਇਨ੍ਹਾਂ ਗਤੀਵਿਧੀਆਂ ਦੀ ਨਕਲ ਨੂੰ ਆਸਾਨ ਬਣਾ ਦਿੱਤਾ ਹੈ। ਪਹਿਲਾਂ ਲੋਕ ਇਕ-ਦੂਜੇ ਨਾਲ ਜੁੜਨ ਲਈ ਮੇਲ ਦੀ ਬਜਾਏ ਪੋਸਟ ਆਫਿਸ ਬਾਕਸ ਦਾ ਇਸਤੇਮਾਲ ਕਰਦੇ ਸੀ। ਇਹ ਬਹੁਤ ਹੌਲੀ ਪ੍ਰਕਿਰਿਆ ਹੁੰਦੀ ਸੀ।

ਹੁਣ ਅਜਿਹੇ ਗਰੁੱਪਾਂ ਨੂੰ ਆਨਲਾਈਨ ਜੋੜਨਾ ਅਤੇ ਵਿਅਕਤੀਗਤ ਰੂਪ ਵਿੱਚ ਮਿਲਣਾ ਕਿਤੇ ਆਸਾਨ ਹੋ ਗਿਆ ਹੈ।

ਬਰਤਾਨੀਆ ਵਿੱਚ ਡੇਟਿੰਗ ਐਪ ਤੋਂ ਪਿਆਰ ਅਤੇ ਰਿਸ਼ਤੇ ਤਲਾਸ਼ਨੇ ਬਹੁਤ ਆਮ ਹੋ ਗਏ ਹਨ ਅਤੇ ਖਾਸ ਤੌਰ ‘ਤੇ ਜਿਨਸੀ ਇੱਛਾ ਪੂਰੀ ਕਰਨ ਦੀ ਚਾਹਤ ਰੱਖਣ ਵਾਲਿਆਂ ਨਾਲ ਜੁੜਨਾ ਵੀ ਆਸਾਨ ਹੋ ਗਿਆ ਹੈ।

ਇਸ ਦੇ ਲਈ ਕਈ ਸੋਸ਼ਲ ਐਪਸ ਮੌਜੂਦ ਹਨ, ਜਿਵੇਂ ਫੀਲਡ, ਜਿਸ ਨੂੰ ਉਨ੍ਹਾਂ ਪੁਰਸ਼ਾਂ ਲਈ ਤਿਆਰ ਕੀਤਾ ਗਿਆ ਹੈ ਜੋ ਗੈਰ-ਰਵਾਇਤੀ ਇੱਛਾਵਾਂ ਨਾਲ ਪ੍ਰਯੋਗ ਕਰਨਾ ਚਾਹੁੰਦੇ ਹਨ। ਇਸ ਦੇ ਆਨਲਾਈਨ ਸ਼ਬਦਾਵਲੀ ਵਿੱਚ 31 ਇੱਛਾਵਾਂ ਸ਼ਾਮਲ ਹਨ।

ਆਨਲਾਈਨ ਸਾਈਕੋਸੈਕਸ਼ੁਅਲ ਥੈਰੇਪਿਸਟ ਅਲਬਰਟੀਨਾ ਫਿਸ਼ਰ ਕਹਿੰਦੇ ਹਨ, “ਜਿਨਸੀ ਫੈਂਟੇਸੀ ਰੱਖਣ ਵਿੱਚ ਕੁਝ ਵੀ ਗਲਤ ਨਹੀਂ ਹੈ। ਦਿੱਕਤ ਉਦੋਂ ਹੁੰਦੀ ਹੈ ਜਦੋਂ ਇਹ ਬਿਨਾ ਸਹਿਮਤੀ ਵਾਲੇ ਵਿਵਹਾਰ ਵਿੱਚ ਬਦਲ ਜਾਵੇ।”

ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮਹਿਲਾਵਾਂ ਅਤੇ ਪੁਰਸ਼ਾਂ ਦੀ ਫੈਂਟੇਸੀ ਵੱਖ-ਵੱਖ ਹੁੰਦੀ ਹੈ, “ਮੁੱਖ ਗੱਲ ਇਹ ਹੈ ਕਿ ਕੋਈ ਖਾਸ ਗਤੀਵਿਧੀ ਸੁਰੱਖਿਅਤ, ਸਮਝਦਾਰੀ ਅਤੇ ਸਹਿਮਤੀ ਨਾਲ ਹੋਵੇ। ਦੋ ਲੋਕ ਇਕੱਠੇ ਕਰਨਾ ਚਾਹੁੰਦੇ ਹਨ, ਉਸ ਵਿੱਚ ਕੋਈ ਦਿੱਕਤ ਨਹੀਂ ਹੈ।”

ਪਰ ਇਹ ਸਭ ਜੀਜ਼ੇਲ ਪੇਲੀਕੋ ਦੇ ਮਾਮਲੇ ਵਿੱਚ ਵੱਖਰਾ ਹੈ। ਉਹ ਕਹਿੰਦੇ ਹਨ, “ਇਹ ਜਿਨਸੀ ਹਿੰਸਾ ਹੈ। ਸਭ ਤੋਂ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਸਭ ਕੁਝ ਉਸ ਰਿਸ਼ਤੇ ਵਿੱਚ ਹੋ ਸਕਦਾ ਹੈ ਜੋ ਪਿਆਰ ਭਰਿਆ ਦਿਖਾਈ ਦਿੰਦਾ ਹੈ। ਬਿਨਾ ਸਹਿਮਤੀ ਦੇ ਫੈਂਟੇਸੀ ਨੂੰ ਅੰਜਾਮ ਦੇਣਾ ਉੱਚੇ ਦਰਜੇ ਦਾ ਅਹੰਕਾਰ ਹੈ।”

ਚਾਹਤ ਨਾਲ ਜੁੜੇ ਸਵਾਲ

ਫਰਾਂਸ ਦਾ ਰੇਪ ਮਾਮਲਾ

ਤਸਵੀਰ ਸਰੋਤ, Getty Images

ਫੈਂਟੇਸੀ ਦੇ ਮਾਮਲੇ ਵਿੱਚ ਸਭ ਤੋਂ ਮੁਸ਼ਕਲ ਚੀਜ਼ ਇੱਛਾ ਜਾਂ ਚਾਹਤ ਹੈ। ਫਰਾਇਡ ਤੋਂ ਬਾਅਦ ਦੇ ਸਮੇਂ ਵਿੱਚ ਇਹ ਸੱਚ ਹੋ ਗਿਆ ਹੈ ਕਿ ਇੱਛਾ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ। 1960 ਦੇ ਦਹਾਕੇ ਦੇ ਜ਼ਿਆਦਾਤਰ ਮੁਕਤੀ ਸਿਧਾਂਤ ਜਿਨਸੀ ਇੱਛਾ ਦੀ ਪ੍ਰਾਪਤੀ ਦੁਆਰਾ ਆਪਣੇ ਆਪ ਨੂੰ ਜਾਣਨ ‘ਤੇ ਜ਼ੋਰ ਦਿੰਦੇ ਹਨ।

ਪਰ ਪੁਰਸ਼ ਇੱਛਾ ਤੇਜ਼ੀ ਨਾਲ ਇੱਕ ਵਿਵਾਦਿਤ ਧਾਰਨਾ ਬਣ ਗਈ ਹੈ, ਸਿਰਫ ਇਸ ਲਈ ਨਹੀਂ ਕਿ ਸੱਤਾ ਅਤੇ ਦਬਦਬੇ ਦੇ ਸਵਾਲ ਇਸ ਵਿੱਚ ਮੌਜੂਦ ਹਨ।

ਪੇਲੀਕੋ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਟਹਿਰੇ ਵਿੱਚ ਖੜ੍ਹੇ ਪੁਰਸ਼ ਖੁਦ ਨੂੰ ਮੁਲਜ਼ਮ ਦੇ ਰੂਪ ਵਿੱਚ ਨਹੀਂ ਦੇਖ ਪਾ ਰਹੇ ਸਨ। ਕੁਝ ਨੇ ਤਰਕ ਦਿੱਤਾ ਕਿ ਉਨ੍ਹਾਂ ਨੇ ਮੰਨ ਲਿਆ ਸੀ ਕਿ ਜੀਜ਼ੇਲ ਪੇਲੀਕੋ ਨੇ ਸਹਿਮਤੀ ਦਿੱਤੀ ਸੀ, ਜਾਂ ਉਹ ਕਿਸੇ ਸੈਕਸ ਗੇਮ ਵਿੱਚ ਹਿੱਸਾ ਲੈ ਰਹੇ ਸਨ। ਬਹੁਤਿਆਂ ਨੇ ਦੇਖਿਆ, ਉਹ ਬੱਸ ਆਪਣੀਆਂ ਇੱਛਾਵਾਂ ਪੂਰੀਆਂ ਕਰ ਰਹੇ ਸਨ।

ਹਿਟਰੋਸੈਕਸ਼ੁਅਲ ਮਰਦ ਇੱਛਾ ਦੇ ਸਮੂਹਿਕ ਗਤੀਵਿਧੀ ਵਿੱਚ ਬਦਲ ਜਾਣ ਵਿੱਚ ਬਹੁਤ ਧੁੰਦਲੀ ਰੇਖਾ ਹੈ, ਜਿਥੇ ਮਹਿਲਾ ਦੀ ਚਾਹਤ ਪ੍ਰਤੀ ਬਹੁਤ ਘੱਟ ਪਰਵਾਹ ਹੈ।

ਸ਼ਾਇਦ ਇਹ ਇਸ ਗੱਲ ਨੂੰ ਸਮਝਾਉਂਦਾ ਹੈ ਕਿ ਕਿਉਂ ਓਨਲੀ ਫੈਨਸ ਦੀ ਲਿਲੀ ਫਿਲਿਪਸ ਨੇ ਜਦੋਂ ਹਾਲ ਹੀ ਵਿੱਚ ਇੱਕ ਦਿਨ ‘ਚ 100 ਪੁਰਸ਼ਾਂ ਨਾਲ ਸੈਕਸ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਭਾਗੀਦਾਰਾਂ ਦੀ ਲੰਬੀ ਕਤਾਰ ਲੱਗ ਗਈ।

ਔਰਤਾਂ ਨੂੰ ਵਸਤੂ ਸਮਝਣ ਦੀ ਪ੍ਰਵਿਰਤੀ, ਕੁਝ ਮਾਮਲਿਆਂ ਵਿੱਚ ਔਰਤਾਂ ਦੀ ਇੱਛਾ ਦੇ ਪੂਰੇ ਸਵਾਲ ਨੂੰ ਖਤਮ ਕਰਨ ਦੀ ਚਾਹਤ ਵਿੱਚ ਬਦਲ ਜਾਂਦੀ ਹੈ।

ਸੁਭਾਵਿਕ ਰੂਪ ਵਿੱਚ ਪੁਰਸ਼ ਇੱਛਾ ਕਈ ਰੂਪ ਲੈਂਦੀ ਹੈ, ਇਸ ਵਿੱਚ ਜ਼ਿਆਦਾਤਰ ਕੁਦਰਤੀ ਸਿਹਤਮੰਦ ਦੇ ਹੁੰਦੇ ਹਨ ਪਰ ਰਵਾਇਤੀ ਤੌਰ ‘ਤੇ ਇਹ ਸੱਭਿਆਚਾਰਕ ਸੀਮਾਵਾਂ ਨਾਲ ਬੱਝਿਆ ਹੁੰਦਾ ਹੈ।

ਹੁਣ ਇਹ ਸੀਮਾਵਾਂ ਬਰਤਾਨੀਆ ਅਚੇ ਪੱਛਮ ਵਿੱਚ ਹਰ ਜਗ੍ਹਾ ਥੋੜ੍ਹੀ ਖਿਸਕ ਗਈਆਂ ਹਨ ਅਤੇ ਇਸ ਵਿੱਚ ਇਹ ਧਾਰਨਾ ਹੈ ਕਿ ਇੱਛਾ ਨੂੰ ਪ੍ਰਾਪਤ ਕਰਨਾ ਸਵੈ-ਮੁਕਤੀ ਦਾ ਕੰਮ ਹੈ।

ਐਂਡਰਿਊ ਟੈਟ ਵਰਗੇ ਲੋਕਾਂ ਨੂੰ ਅਪੀਲ

ਐਂਡਰਿਊ ਟੈਟ

ਤਸਵੀਰ ਸਰੋਤ, EPA

ਲੰਡਨ ਦੇ ਸਾਊਥ ਕੇਨਸਿੰਗਟਨ ਵਿੱਚ ਰਹਿਣ ਵਾਲੇ ਥੈਰੇਪਿਸਟ ਆਂਡਰੇ ਡੀ ਟ੍ਰੀਸ਼ੈਟੂ ਨੇ ਇੱਕ ਸਵੈ-ਘੋਸ਼ਿਤ ‘ਮਹਿਲਾ ਵਿਰੋਧੀ’ ਐਂਡਰਿਊ ਟੈਟ ਵਰਗੇ ਮਰਦਾਨਾ ਸੋਚ ਵਾਲੇ ਇਨਫਿਲੂਐਂਸਰਾਂ ਦੇ ਲਈ ਇੱਕ ਅਪੀਲ ਕੀਤੀ ਹੈ।

ਐਂਡਰਿਊ ਟੈਟ ਦੇ ਐਕਸ ਉਪਰ ਇੱਕ ਕਰੋੜ ਤੋਂ ਜ਼ਿਆਦਾ ਫੋਲੋਵਰ ਹਨ।

ਆਂਡਰੇ ਕਹਿੰਦੇ ਹਨ ਕਿ ਉਹ ਕਈ ਅਜਿਹੇ ਪੁਰਸ਼ਾਂ ਨੂੰ ਮਿਲ ਚੁੱਕੇ ਹਨ ਜੋ ਨਾਰੀਵਾਦ ਦੇ ਉਭਾਰ ਤੋਂ ਪ੍ਰੇਸ਼ਾਨ ਹਨ।

ਉਹ ਕਹਿੰਦੇ ਹਨ, “ਪੁਰਸ਼ਾਂ ਦਾ ਸਮਾਜਿਕ ਪਾਲਣ ਪੋਸ਼ਣ ਦਬਦਬਾ ਕਾਇਮ ਕਰਨ ਦੇ ਰੂਪ ਵਿੱਚ ਹੁੰਦਾ ਹੈ ਪਰ ਉਨ੍ਹਾਂ ਤੋਂ ਭਾਵਨਾਤਮਕ ਹੋਣ ਅਤੇ ਆਪਣੀ ਕਮਜ਼ੋਰੀ ਦਿਖਾਉਣ ਦੀ ਵੀ ਉਮੀਦ ਕੀਤੀ ਜਾਂਦੀ ਹੈ।”

“ਇਹ ਵਹਿਮ ਗੁੱਸੇ ਨੂੰ ਜਨਮ ਦਿੰਦਾ ਹੈ ਅਤੇ ਨਾਰੀਵਾਦੀ ਅੰਦੋਲਨ ‘ਤੇ ਇਹ ਗੁੱਸਾ ਨਿਕਲਦਾ ਹੈ। ਜਿਵੇਂ ਕਿ ਟੈਟ ਦਾ ਮਾਮਲਾ ਹੈ।”

ਆਂਡਰੇ ਦੇ 60 ਫ਼ੀਸਦ ਮਰੀਜ਼ ਪੁਰਸ਼ ਹਨ ਅਤੇ ਉਹ ਕਹਿੰਦੇ ਹਨ, “ਸਮਾਜ ਵਿੱਚ ਤਾਕਤ ਅਤੇ ਦਬਦਬੇ ਨੂੰ ਪੁਰਸ਼ ਦੀ ਪਛਾਣ ਨਾਲ ਜੋੜ ਕੇ ਦੇਖਿਆ ਜਾਂਦਾ ਹੈ।”

ਪੇਲੀਕੋ ਦੇ ਮਾਮਲੇ ਵਿੱਚ ਉਹ ਕਹਿੰਦੇ ਹਨ, “ਇਸ ਦਾ ਵਿਵਹਾਰ ਸ਼ਕਤੀਹੀਣਤਾ ਅਤੇ ਅਯੋਗਤਾ ਤੋਂ ਬਚਣ ਦਾ ਬਹਾਨਾ ਹੈ। ਇਹ ਬਹੁਤ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਹੈ ਅਤੇ ਦਿਖਾਉਂਦਾ ਹੈ ਕਿ ਲੋਕ ਕਿਸ ਹੱਦ ਤੱਕ ਜਾ ਸਕਦੇ ਹਨ।”

“ਸਮੂਹ ਵਿੱਚ ਤੁਹਾਡੀ ਗੱਲ ਮੰਨੀ ਜਾਂਦੀ ਹੈ। ਤੁਹਾਡੇ ਵਿਚਾਰਾਂ ਨੂੰ ਪ੍ਰਮਾਣਿਕਤਾ ਮਿਲਦੀ ਹੈ। ਇੱਕ ਵਿਅਕਤੀ ਕਹਿੰਦਾ ਹੈ ਕਿ ਠੀਕ ਹੈ ਅਤੇ ਬਾਕੀ ਸਾਰੇ ਉਸ ਦੇ ਪਿੱਛੇ ਹੋ ਲੈਂਦੇ ਹਨ।”

ਪੇਲੀਕੋ ਮਾਮਲੇ ਤੋਂ ਬਾਅਦ ਇਸ ਗੱਲ ‘ਤੇ ਬਹਿਸ ਸ਼ੁਰੂ ਹੋ ਗਈ ਹੈ ਕਿ ਸਹਿਮਤੀ ਅਤੇ ਗੈਰ-ਸਹਿਮਤੀ ਵਾਲੇ ਸੈਕਸ ਵਿੱਚ ਕੀ ਅੰਤਰ ਹੈ ਅਤੇ ਕੀ ਇਸ ਨੂੰ ਕਾਨੂੰਨ ਵਿੱਚ ਹੋਰ ਸਪੱਸ਼ਟ ਕੀਤਾ ਜਾ ਸਕਦਾ ਹੈ। ਪਰ ਸਮੱਸਿਆ ਇਹ ਹੈ ਕਿ ਸਹਿਮਤੀ ਕੀ ਹੈ, ਇਹ ਇੱਕ ਗੁੰਝਲਦਾਰ ਸਵਾਲ ਹੈ।

24 ਸਾਲ ਦੀ ਡੇਜ਼ ਕਹਿੰਦੇ ਹਨ ਕਿ ਉਨ੍ਹਾਂ ਦੀ ਉਮਰ ਦੀਆਂ ਕੁਝ ਮਹਿਲਾਵਾਂ ਆਪਣੀ ਇੱਛਾ ਨੂੰ ਛੱਡ ਕੇ ਪੁਰਸ਼ ਸਾਥੀ ਦੀ ਜਿਨਸੀ ਇੱਛਾ ਨੂ ਮੰਨ ਲੈਂਦੀਆਂ ਹਨ, “ਜੇ ਸਾਥੀ ਪੁਰਸ਼ ਕਿਸੇ ਚੀਜ਼ ਨੂੰ ਆਕਰਸ਼ਕ ਦੱਸਦਾ ਹੈ ਤਾਂ ਉਹ ਵੀ ਉਸ ਨੂੰ ਉਵੇਂ ਦਾ ਮੰਨ ਲੈਂਦੀਆਂ ਹਨ।”

ਅੰਤ ਵਿੱਚ ਪੇਲੀਕੋ ਮਾਮਲੇ ਵਿੱਚ ਖਤਮ ਹੋਣ ਦੇ ਨਾਲ ਹੀ ਆਮ ਤੌਰ ‘ਤੇ ਰਾਹਤ ਦੀ ਸਾਹ ਲਈ ਜਾ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਨਸਾਫ਼ ਹੋਇਆ ਪਰ ਇਸ ਨੇ ਆਪਣੇ ਪਿੱਛੇ ਹੋਰ ਸਵਾਲ ਛੱਡ ਦਿੱਤੇ ਹਨ, ਜਿਨ੍ਹਾਂ ਉਪਰ ਸ਼ਾਇਦ ਸਭ ਤੋਂ ਚੰਗੀ ਚਰਚਾ ਖੁੱਲ੍ਹੇ ਤੌਰ ‘ਤੇ ਹੋ ਸਕਦੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI