Source :- BBC PUNJABI

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਫਿਰੋਜ਼ਪੁਰ ‘ਚ ਹੋਏ ਧਮਾਕੇ ਦੌਰਾਨ ਜਖ਼ਮੀ ਹੋਈ ਮਹਿਲਾ ਦੀ ਮੌਤ

ਸੁਖਵਿੰਦਰ ਕੌਰ

ਇੱਕ ਘੰਟਾ ਪਹਿਲਾਂ

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੇ ਦੇ ਇਸ ਘਰ ਵਿੱਚ 9 ਮਈ ਦੀ ਰਾਤ ਨੂੰ ਡਰੋਨ ਡਿੱਗਿਆ ਸੀ, ਅਤੇ ਹੁਣ ਇਸ ਘਰ ਵਿੱਚ ਸੱਥਰ ਵਿਛ ਗਿਆ ਹੈ। ਇਸ ਵਿੱਚ ਜਖ਼ਮੀ ਹੋਏ ਸੁਖਵਿੰਦਰ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

ਪੁਲਿਸ ਮੁਤਾਬਕ ਭਾਰਤੀ ਫੌਜ ਵੱਲੋਂ ਪਾਕਿਸਤਾਨ ਤੋਂ ਆਏ ਇੱਕ ਡਰੋਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਪੀੜਤ ਪਰਿਵਾਰ ਦੇ ਘਰ ਵਿੱਚ ਆ ਕੇ ਡਿੱਗਿਆ ਤੇ ਉੱਥੇ ਅੱਗ ਲੱਗ ਗਈ।

ਦਰਅਸਲ ਘਟਨਾ ਦੌਰਾਨ ਲਖਵਿੰਦਰ ਸਿੰਘ, ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਅਤੇ ਬੇਟਾ ਜਸਵੰਤ ਸਿੰਘ ਫੱਟੜ ਹੋ ਗਏ ਸਨ।

ਗੰਭੀਰ ਜ਼ਖਮੀ ਹੋਣ ਕਰਕੇ ਸੁਖਵਿੰਦਰ ਕੌਰ ਨੂੰ ਲੁਧਿਆਣਾ ਡੀਐੱਮਸੀ ਰੈਫਰ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਰਿਸ਼ਤੇਦਾਰਾਂ ਮੁਤਾਬਕ ਉਸ ਰਾਤ ਪਰਿਵਾਰਕ ਮੈਂਬਰ ਆਪਣੇ ਘਰ ਵਿੱਚ ਖੜੇ ਸਨ ਜਦੋਂ ਅਚਾਨਕ ਡਰੋਨ ਦਾ ਇੱਕ ਟੁਕੜਾ ਉਨ੍ਹਾਂ ਦੇ ਘਰ ਆ ਡਿੱਗਿਆ ਜਿਸ ਕਰਕੇ ਕਾਰ ਅੱਗ ਦੀ ਚਪੇਟ ਵਿੱਚ ਆ ਗਏ ਅਤੇ ਫਿਰ ਪਰਿਵਾਰਕ ਮੈਂਬਰ ਵੀ ਫੱਟੜ ਹੋ ਗਏ। ਇਸ ਇਲਾਵਾ ਦੋ ਮੱਝਾਂ ਵੀ ਜਖ਼ਮੀ ਹੋਈਆਂ ਹਨ।

ਰਿਪੋਰਟ: ਕੁਲਦੀਪ ਬਰਾੜ, ਐਡਿਟ: ਅਲਤਾਫ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI