Source :- BBC PUNJABI

ਤਸਵੀਰ ਸਰੋਤ, EPA/PTV
ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ
ਸਮਝੌਤੇ ਦੇ ਐਲਾਨ ਤੋਂ ਬਾਅਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ
ਨੇ ਸ਼ਨੀਵਾਰ ਦੇਰ ਰਾਤ ਰਾਸ਼ਟਰ ਨੂੰ ਸੰਬੋਧਨ ਕੀਤਾ।
ਸ਼ਹਿਬਾਜ਼ ਸ਼ਰੀਫ ਨੇ ਇਸ ਦੌਰਾਨ ਪਾਕਿਸਤਾਨੀ
ਫੌਜ, ਜਲ ਸੈਨਾ ਅਤੇ ਹਥਿਆਰਬੰਦ ਸੈਨਾਵਾਂ ਦੇ ਅਧਿਕਾਰੀਆਂ ਦਾ
ਨਾਮ ਲੈ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ, “ਇਹ
ਪਾਕਿਸਤਾਨ ਦੀ ਇਤਿਹਾਸਕ ਜਿੱਤ ਹੈ”। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦਾ ਵੀ ਧੰਨਵਾਦ ਕੀਤਾ।
ਸ਼ਰੀਫ ਨੇ ਆਪਣਾ ਸੰਬੋਧਨ ਇਹ ਕਹਿ ਕੇ ਸ਼ੁਰੂ
ਕੀਤਾ, “ਜੇਕਰ ਕੋਈ ਸਾਡੀ ਆਜ਼ਾਦੀ ਨੂੰ ਚੁਣੌਤੀ ਦਿੰਦਾ
ਹੈ, ਤਾਂ ਅਸੀਂ ਆਪਣੀ ਰੱਖਿਆ ਲਈ ਕੁਝ ਵੀ ਕਰਾਂਗੇ।”
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ
ਦੇਸ਼ ਵਿਰੁੱਧ ਲਗਾਏ ਜਾ ਰਹੇ ਇਲਜ਼ਾਮ “ਬੇਬੁਨਿਆਦ” ਹਨ ਅਤੇ ਉਹ ਇਸਦੀ ਜਾਂਚ ਚਾਹੁੰਦੇ
ਹਨ।
ਭਾਰਤ ਨੇ ਸ਼ਹਿਬਾਜ਼ ਸ਼ਰੀਫ ਦੇ ਸੰਬੋਧਨ ‘ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਹਾਲਾਂਕਿ, ਉਸ
ਤੋਂ ਥੋੜ੍ਹੀ ਦੇਰ ਪਹਿਲਾਂ ਹੀ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇੱਕ ਵਿਸ਼ੇਸ਼ ਪ੍ਰੈਸ
ਬ੍ਰੀਫਿੰਗ ਵਿੱਚ ਕਿਹਾ ਸੀ ਕਿ “ਪਾਕਿਸਤਾਨ ਵੱਲੋਂ ਇਸ ਸਮਝੌਤੇ ਦੀ ਘੋਰ ਉਲੰਘਣਾ ਕੀਤੀ ਜਾ
ਰਹੀ ਹੈ।”

ਤਸਵੀਰ ਸਰੋਤ, Government of India
ਪਾਕਿਸਤਾਨੀ ਦੇ ਪ੍ਰਧਾਨ ਮੰਤਰੀ ਨੇ ਹੋਰ ਕੀ-ਕੀ ਕਿਹਾ?
ਆਪਣੇ ਸੰਬੋਧਨ ਵਿੱਚ, ਸ਼ਹਿਬਾਜ਼ ਸ਼ਰੀਫ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਪਾਕਿਸਤਾਨ ‘ਤੇ ਹੋਏ ਡਰੋਨ ਹਮਲਿਆਂ ਵਿੱਚ, “ਮਸਜਿਦਾਂ ਤਬਾਹ” ਹੋਈਆਂ ਅਤੇ ਨਿਰਦੋਸ਼ ਲੋਕ ਮਾਰੇ ਗਏ।
ਉਨ੍ਹਾਂ ਦਾਅਵਾ ਕੀਤਾ, “ਇਸ ਸਥਿਤੀ ਵਿੱਚ ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਭਾਰਤੀ ਹਥਿਆਰਬੰਦ ਬਲਾਂ ਨੂੰ ਢੁਕਵਾਂ ਜਵਾਬ ਦਿੱਤਾ। ਅਸੀਂ ਆਪਣੇ ਸਿਧਾਂਤਾਂ ਦੀ ਪਾਲਣਾ ਕਰਨ ਵਿੱਚ ਸਫਲ ਰਹੇ ਹਾਂ।”
ਸ਼ਨੀਵਾਰ ਰਾਤ ਨੂੰ, ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਜੰਗਬੰਦੀ ਸਮਝੌਤਾ ਸਾਰਿਆਂ ਦੇ ਲਾਭ ਲਈ ਹੋਇਆ ਹੈ।
ਉਨ੍ਹਾਂ ਕਿਹਾ, “ਪਾਕਿਸਤਾਨ ਵਿੱਚ ਲੱਖਾਂ ਲੋਕ ਹਨ, ਅਸੀਂ ਸਾਰਿਆਂ ਦੇ ਲਾਭ ਲਈ ਇਸ ਜੰਗਬੰਦੀ ਸਮਝੌਤਾਂ ਕੀਤਾ ਹੈ ਅਤੇ ਅਸੀਂ ਇਸ ਬਾਰੇ ਸਕਾਰਾਤਮਕ ਹਾਂ।”
ਸ਼ਰੀਫ ਨੇ ਕਿਹਾ, “ਮੈਂ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਵਾਸ਼ਿੰਗਟਨ ਨੇ ਜੰਗਬੰਦੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।” ਉਨ੍ਹਾਂ ਨੇ ਬ੍ਰਿਟੇਨ ਦੀ “ਸਲਾਹ” ਲਈ ਵੀ ਧੰਨਵਾਦ ਕੀਤਾ।
ਸ਼ਹਿਬਾਜ਼ ਸ਼ਰੀਫ ਨੇ ਚੀਨ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ “ਆਪਣੇ ਬਹੁਤ ਪਿਆਰੇ, ਬਹੁਤ ਭਰੋਸੇਮੰਦ ਅਤੇ ਬਹੁਤ ਪਿਆਰੇ ਦੋਸਤ ਚੀਨ ਦਾ ਵੀ ਧੰਨਵਾਦ ਕਰਦੇ ਹਨ।”
ਦੂਜੇ ਦੇਸ਼ਾਂ ਦਾ ਧੰਨਵਾਦ ਕਰਦੇ ਹੋਏ ਸ਼ਰੀਫ ਨੇ ਕਿਹਾ, “ਸਾਨੂੰ ਪੂਰਾ ਭਰੋਸਾ ਹੈ ਕਿ ਪਾਣੀ ਦੀ ਵੰਡ, ਕਸ਼ਮੀਰ ਅਤੇ ਹੋਰ ਸਾਰੇ ਵਿਵਾਦਪੂਰਨ ਮੁੱਦੇ ਹੱਲ ਹੋ ਸਕਣਗੇ।”
source : BBC PUNJABI