Source :- BBC PUNJABI
“ਮੈਂ ਗੌਲਫ ਨੂੰ ਨਹੀਂ ਚੁਣਿਆ, ਗੌਲਫ ਨੇ ਮੈਨੂੰ ਚੁਣਿਆ”, ਪਹਿਲੀ ਭਾਰਤੀ ਗੌਲਫ਼ਰ ਅਦਿਤੀ ਅਸ਼ੋਕ ਦਾ ਸਫ਼ਰ
ਇੱਕ ਘੰਟਾ ਪਹਿਲਾਂ
26 ਸਾਲਾਂ ਅਦਿਤੀ ਓਲੰਪਿਕ ਖੇਡਾਂ ‘ਚ 3 ਵਾਰ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਗੌਲਫ਼ਰ ਹੈ।
ਉਹ ਮਹਿਜ਼ 18 ਦੀ ਸਾਲ ਛੋਟੀ ਉਮਰ ‘ਚ ਓਲੰਪਿਕਸ ‘ਚ ਪਹੁੰਚ ਗਏ ਸਨ ਅਤੇ ਅਜਿਹਾ ਕਰਕੇ ਉਹ ਓਲੰਪਿਕਸ ‘ਚ ਪਹੁੰਚਣ ਵਾਲੇ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਬਣੇ ਸਨ।
ਟੋਕੀਓ ਓਲੰਪਿਕਸ 2020 ‘ਚ ਉਹ ਚੌਥੇ ਸਥਾਨ ‘ਤੇ ਰਹੇ, ਇਹ ਉਨ੍ਹਾਂ ਦਾ ਆਪਣਾ ਨਿੱਜੀ ਅਤੇ ਭਾਰਤ ਦਾ ਗੌਲਫ ‘ਚ ਹੁਣ ਸਭ ਤੋਂ ਬਹਿਤਰ ਪ੍ਰਦਰਸ਼ਨ ਰਿਹਾ ਸੀ।
ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਲਈ ਨਾਮਜ਼ਦ ਹੋਏ ਅਦਿਤੀ ਅਸ਼ੋਕ ਦੀਆਂ ਪ੍ਰਾਪਤੀਆਂ ਦੀ ਇੱਕ ਝਲਕ…
ਸਕ੍ਰਿਪਟ- ਸ਼ੈਲੀ ਭੱਟ, ਦਾਨਿਸ਼ ਆਲਮ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI