Source :- BBC PUNJABI

ਤਸਵੀਰ ਸਰੋਤ, Anna Schroll
ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਸ਼ਰਾਬ ਪੀਣ ਵਾਲੀਆਂ ਨਰ ਮੱਖੀਆਂ ਮਾਦਾਵਾਂ ਲਈ ਵਧੇਰੇ ਆਕਰਸ਼ਕ ਹੋ ਜਾਂਦੀਆਂ ਹਨ।
ਨਰ ਮੱਖੀਆਂ ਦੇ ਭੋਜਨ ਵਿੱਚ ਜੇ ਅਲਕੋਹਲ ਮਿਲਾਇਆ ਜਾਵੇ ਤਾਂ ਉਹ ਵਧੇਰੇ ਰਸਾਇਣ ਰਿਲੀਜ਼ ਕਰਦੀਆਂ ਹਨ ਜੋ ਮਾਦਾਵਾਂ ਨੂੰ ਆਕਰਸ਼ਿਤ ਕਰਦੇ ਹਨ। ਅਜਿਹਾ ਹੋਣ ਨਾਲ ਉਨ੍ਹਾਂ ਦੇ ਪ੍ਰਜਨਨ ਲਈ ਮਿਲਣ ਦੀ ਤੀਬਰਤਾ ਵੀ ਵਧਦੀ ਹੈ।
ਮੱਖੀਆਂ, ਜਾਂ ਡ੍ਰੋਸੋਫਿਲਾ ਮੇਲਾਨੋਗਾਸਟਰ, ਅਕਸਰ ਸਾਡੇ ਭੋਜਨ ਦੇ ਰਹਿੰਦ-ਖੂੰਹਦ ਵਾਲੇ ਡੱਬਿਆਂ ਦੇ ਆਲੇ-ਦੁਆਲੇ ਮੰਡਰਾਉਂਦੀਆਂ ਰਹਿੰਦੀਆਂ ਹਨ ਕਿਉਂਕਿ ਉਹ ਜ਼ਿਆਦਾ ਪੱਕੇ ਹੋਏ ਫਲਾਂ ਨੂੰ ਖਾਂਦੀਆਂ ਹਨ, ਇਹ ਭੋਜਨ ਸਮਾਂ ਪਾ ਕੇ ਹੌਲੀ-ਹੌਲੀ ਅਲਕੋਹਲ ਪੈਦਾ ਕਰਦੇ ਹਨ।
ਖੋਜ ਵਿੱਚ ਕੀ ਸਾਹਮਣੇ ਆਇਆ

ਤਸਵੀਰ ਸਰੋਤ, Getty Images
ਵਿਗਿਆਨੀ ਇਹ ਅਧਿਐਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮਾਦਾ ਮੱਖੀਆਂ ਸ਼ਰਾਬ ਵੱਲ ਕਿਉਂ ਆਕਰਸ਼ਿਤ ਹੁੰਦੀਆਂ ਹਨ ਅਤੇ ਇਹ ਉਨ੍ਹਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।
ਪਿਛਲੀਆਂ ਖੋਜਾਂ ਵਿੱਚ ਮਾਦਾ ਆਕਰਸ਼ਣ ਬਾਰੇ ਵੱਖ-ਵੱਖ ਸਿਧਾਂਤਾਂ ਦਾ ਅਧਿਐਨ ਕੀਤਾ ਗਿਆ। ਇਹ ਵੀ ਦੇਖਿਆ ਗਿਆ , ਜਿਵੇਂ ਕਿ ਮੱਖੀਆਂ ਇੱਕ ਉਤਸ਼ਾਹ ਪੂਰਨ ਸਥਿਤੀ ਦੀ ਭਾਲ ਕਰ ਰਹੀਆਂ ਸਨ ਜਾਂ ਮਾਦਾਵਾਂ ਵਲੋਂ ਅਸਵਿਕਾਰੇ ਗਏ ਨਰਾਂ ਵਿੱਚੋਂ ਵੀ ਸੰਭੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰ ਰਹੀਆਂ ਸਨ।
ਅਧਿਐਨ ਲੇਖਕ ਬਿਲ ਹੈਨਸਨ ਮੈਕਸ ਪਲੈਂਕ ਇੰਸਟੀਚਿਊਟ ਦੇ ਵਿਕਾਸਵਾਦੀ ਨਿਊਰੋਇਥੋਲੋਜੀ ਵਿਭਾਗ ਦੇ ਮੁਖੀ ਹਨ।
ਉਨ੍ਹਾਂ ਨੇ ਕਿਹਾ ਕਿ ਅਜਿਹੀ ਖੋਜ ਨੇ ਮੱਖੀਆਂ ਦੇ ਵਿਵਹਾਰ ਦਾ ਇੱਕ ਮਾਨਵ-ਰੂਪੀ ਦ੍ਰਿਸ਼ਟੀਕੋਣ ਲਿਆਂਦਾ ਹੈ, ਜਦੋਂ ਕਿ ਇਹ ਤਾਜ਼ਾ ਅਧਿਐਨ ਸੁਝਾਅ ਦਿੰਦਾ ਹੈ ਕਿ ਸ਼ਰਾਬ ਪੀਣ ਨਾਲ ਮੱਖੀਆਂ ਦਾ ਪ੍ਰਜਨਨ ਵਧਦਾ ਹੈ।
ਉਨ੍ਹਾਂ ਕਿਹਾ,”ਸਾਨੂੰ ਨਹੀਂ ਲੱਗਦਾ ਕਿ ਮੱਖੀਆਂ ਸ਼ਰਾਬ ਇਸ ਲਈ ਪੀਂਦੀਆਂ ਹਨ ਕਿਉਂਕਿ ਉਹ ਉਦਾਸ ਹੁੰਦੀਆਂ ਹਨ।”
ਉਨ੍ਹਾਂ ਅੱਗੇ ਕਿਹਾ ਕਿ ਮੱਖੀਆਂ ਜਿਨ੍ਹਾਂ ਵੱਧ ਪੱਕੇ ਹੋਏ ਫਲਾਂ ਦਾ ਸੇਵਨ ਕਰਦੀਆਂ ਹਨ। ਉਨ੍ਹਾਂ ਵਿੱਚ ਕਾਰਬੋਹਾਈਡਰੇਟ ਅਤੇ ਖਮੀਰ ਅਤੇ ਨਾਲ-ਨਾਲ ਅਲਕੋਹਲ ਪ੍ਰਤੀ ਆਕਰਸ਼ਣ ਨੂੰ ਹਟਾਇਆ ਨਹੀਂ ਜਾ ਸਕਦਾ।
ਮੱਖੀਆਂ ਵਿੱਚ ਪ੍ਰਜਨਨ ਨੂੰ ਵਧਾਉਂਦਾ ਹੈ ਅਲਕੋਹਲ

ਤਸਵੀਰ ਸਰੋਤ, Getty Images
ਅਧਿਐਨ ਵਿੱਚ ਸਾਹਮਣੇ ਆਇਆ ਕਿ ਅਲਕੋਹਲ, ਖ਼ਾਸ ਕਰਕੇ ਮੀਥੇਨੌਲ ਨੇ ਨਰ ਦੇ ਪ੍ਰਜਨਨ ਅਤੇ ਕੈਮੀਕਲ ਸੈਕਸ ਸੰਕੇਤਾਂ, ਜਿਨ੍ਹਾਂ ਨੂੰ ਫੇਰੋਮੋਨਸ ਕਿਹਾ ਜਾਂਦਾ ਹੈ ਦੇ ਰਿਲੀਜ਼ ਨੂੰ ਵਧਾਇਆ, ਜਿਸ ਨਾਲ ਉਹ ਔਰਤਾਂ ਲਈ ਵਧੇਰੇ ਆਕਰਸ਼ਕ ਬਣ ਗਏ।
ਫੇਰੋਮੋਨ ਹਵਾ ਵਿੱਚ ਰਿਲੀਜ਼ ਕੀਤੇ ਜਾਂਦੇ ਹਨ ਤਾਂ ਜੋ ਉਸੇ ਪ੍ਰਜਾਤੀ ਦੇ ਦੂਜੇ ਜਾਨਵਰ ਦੇ ਵਿਵਹਾਰ ਨੂੰ ਪ੍ਰਭਾਵਿਤ ਕੀਤਾ ਜਾ ਸਕੇ।
ਇਸ ਲਈ ਨਰ ਅਲਕੋਹਲ ਵੱਲ ਬਹੁਤ ਜ਼ਿਆਦਾ ਆਕਰਸ਼ਿਤ ਹੁੰਦੇ ਸਨ, ਖ਼ਾਸ ਕਰਕੇ ਉਹ ਨਰ ਜਿਨ੍ਹਾਂ ਨੇ ਕਦੇ ਸੈਕਸ ਨਹੀਂ ਕੀਤਾ ਸੀ।
ਨਵੇਂ ਅਧਿਐਨ ਨੇ ਇਹ ਵੀ ਪਾਇਆ ਹੈ ਕਿ ਅਲਕੋਹਲ ਸੁੰਘਣ ਪ੍ਰਤੀ ਮੱਖੀ ਦੀ ਪ੍ਰਤੀਕਿਰਿਆ ਉਸਦੇ ਦਿਮਾਗ ਵਿੱਚ ਤਿੰਨ ਵੱਖ-ਵੱਖ ਨਿਊਰਲ ਸਰਕਟਾਂ ਵਲੋਂ ਨਿਯੰਤਰਿਤ ਕੀਤੀ ਜਾਂਦੀ ਹੈ।
ਜਦੋਂ ਕਿ ਦੋ ਨਿਊਟਲ ਨਰ ਮੱਖੀਆਂ ਨੂੰ ਥੋੜ੍ਹੀ ਮਾਤਰਾ ਵਿੱਚ ਅਲਕੋਹਲ ਵੱਲ ਆਕਰਸ਼ਿਤ ਕਰਨ ਲਈ ਜ਼ਿੰਮੇਵਾਰ ਹਨ, ਜਦੋਂ ਕਿ ਤੀਜਾ ਇਹ ਯਕੀਨੀ ਬਣਾਉਂਦਾ ਹੈ ਕਿ ਵਧੇਰੇ ਮਾਤਰਾ ਵਿੱਚ ਲਿਆ ਗਿਆ ਅਲਕੋਹਲ ਹੋਰ ਪ੍ਰਭਾਵਿਤ ਕਰੇਗਾ।

ਸ਼ਰਾਬ ਜ਼ਹਿਰੀਲੀ ਹੁੰਦੀ ਹੈ, ਇਸ ਲਈ ਮੱਖੀ ਦੇ ਦਿਮਾਗ ਨੂੰ ਇਸਨੂੰ ਪੀਣ ਦੇ ਜੋਖਮਾਂ ਅਤੇ ਫਾਇਦਿਆਂ ਦੀ ਗੰਭੀਰ ਤੁਲਣਾ ਕਰਨੀ ਚਾਹੀਦੀ ਹੈ ਅਤੇ ਇਹ ਆਕਰਸ਼ਣ ਦੇ ਸੰਕੇਤਾਂ ਨੂੰ ਘ੍ਰਿਣਾ ਨਾਲ ਤੁਲਣਾ ਕਰਕੇ ਅਜਿਹਾ ਕਰਦਾ ਹੈ।
ਨੇਬਰਾਸਕਾ ਯੂਨੀਵਰਸਿਟੀ ਦੇ ਮੁੱਖ ਲੇਖਕ ਇਆਨ ਕੀਸੀ ਦਾ ਕਹਿਣਾ ਹੈ,”ਇਸਦਾ ਮਤਲਬ ਹੈ ਕਿ ਮੱਖੀਆਂ ਕੋਲ ਇੱਕ ਵਿਧੀ ਹੈ ਜੋ ਉਨ੍ਹਾਂ ਨੂੰ ਸ਼ਰਾਬ ਦੇ ਨਸ਼ੇ ਦੇ ਜੋਖਮ ਬਾਰੇ ਦੱਸਦੀ ਹੈ ਅਤੇ ਉਨ੍ਹਾਂ ਦੀ ਸ਼ਰਾਬ ਪੀਣ ‘ਤੇ ਹੋਣ ਵਾਲੇ ਫ਼ਾਇਦਿਆਂ ਬਾਰੇ ਵੀ ਸਮਝ ਬਣਾਉਂਦੀ ਹੈ।”
ਆਪਣੀ ਜਾਂਚ ਲਈ, ਖੋਜਕਰਤਾਵਾਂ ਨੇ ਸਰੀਰਕ ਅਧਿਐਨਾਂ ਨੂੰ ਵੀ ਧਿਆਨ ਵਿੱਚ ਰੱਖਿਆ। ਜਿਵੇਂ ਕਿ ਮੱਖੀ ਦੇ ਦਿਮਾਗ ਵਿੱਚ ਪ੍ਰਕਿਰਿਆਵਾਂ ਦੀ ਕਲਪਨਾ ਕਰਨ ਲਈ ਇਮੇਜਿੰਗ ਤਕਨੀਕਾਂ, ਵਾਤਾਵਰਣ ਦੀ ਗੰਧ ਦੇ ਰਸਾਇਣਕ ਵਿਸ਼ਲੇਸ਼ਣ, ਅਤੇ ਵਿਵਹਾਰ ਸੰਬੰਧੀ ਅਧਿਐਨ ਕੀਤੇ ਗਏ।
ਇਹ ਪੇਪਰ ਸਾਇੰਸ ਐਡਵਾਂਸ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI