SOURCE : SIKH SIYASAT
January 8, 2025 | By ਪਰਮਜੀਤ ਸਿੰਘ ਗਾਜ਼ੀ
7 ਜਨਵਰੀ 2025 ਨੂੰ ਤੜਕਸਾਰ ਅਦਾਰਾ ਸਿੱਖ ਸਿਆਸਤ ਦਾ ਯੂਟਿਊਬ ਮੰਚ (ਚੈਨਲ) ਯੂਟਿਊਬ ਵੱਲੋਂ ਹਟਾ (ਰਿਮੂਵ) ਕਰ ਦਿੱਤਾ ਗਿਆ। ਇਸ ਬਾਰੇ ਸਾਨੂੰ ਸਵੇਰੇ ਕਰੀਬ 4:30 ਵਜੇ ਯੁਟਿਊਬ ਵੱਲੋਂ ਜਾਣਕਾਰੀ ਭੇਜੀ ਗਈ ਸੀ। ਯੂਟਿਊਬ ਨੇ ਜਿਹਨਾ ਕਾਰਨਾਂ ਦਾ ਹਵਾਲਾ ਦਿੱਤਾ ਹੈ ਉਹ ਕਾਰਨ ਬਿਲਕੁਲ ਗੈਰ-ਵਾਜ਼ਿਬ ਹਨ।
ਸਾਡੇ ਵੱਲੋਂ ਆਪਣੇ ਸਹਿਯੋਗੀਆਂ ਨਾਲ ਰਲ ਕੇ ਤਫਤੀਸ਼ ਕਰਨ ਉੱਤੇ ਪਤਾ ਲੱਗਾ ਹੈ ਕਿ ਸਿੱਖ ਸਿਆਸਤ ਦੇ ਮੰਚ (ਚੈਨਲ) ਉੱਤੇ ਰਾਤ ਕਰੀਬ 3 ਕੁ ਵਜੇ ਕਿਸੇ ਨੇ ਅਣਅਧਿਕਾਰਤ ਦਖਲ (ਹੈਕਿੰਗ ਕਰਕੇ) ਬਣਾ ਲਿਆ ਸੀ। ਜਿਸ ਤੋਂ ਬਾਅਦ ਉਸ ਨੇ ਚੈਨਲ ਉੱਤੇ ਕਈ ਤਬਦੀਲੀਆਂ ਕੀਤੀਆਂ ਜਿਸ ਤੋਂ ਬਾਅਦ ਯੂਟਿਊਬ ਨੇ ਚੈਨਲ ਖਤਮ ਹੀ ਕਰ ਦਿੱਤਾ। ਇਹ ਚੈਨਲ ਸਾਡੀ ਕਰੀਬ 14 ਸਾਲ ਦੀ ਮਿਹਨਤ ਸੀ ਜਿਹੜੀ ਕਿ ਅੱਜ ਇਕ ਵਾਰ ਤਾਂ ਖੁੱਸ ਗਈ ਲੱਗਦੀ ਹੈ।
ਅਸੀਂ ਯੂਟਿਊਬ ਨਾਲ ਰਾਬਤਾ ਕਰ ਰਹੇ ਹਾਂ ਅਤੇ ਸਾਡੇ ਕੋਲ ਮੌਜੂਦ ਸਾਰੇ ਸਬੂਤ ਤੇ ਜਾਣਕਾਰੀ ਯੂਟਿਊਬ ਨਾਲ ਸਾਂਝੀ ਕਰਕੇ ਸਿੱਖ ਸਿਆਸਤ ਦਾ ਯੂਟਿਊਬ ਮੰਚ (ਚੈਨਲ) ਬਹਾਲ ਕਰਵਾਉਣ ਦਾ ਯਤਨ ਕਰਾਂਗੇ।
ਇਹ ਪਹਿਲੀ ਰੋਕ ਜਾਂ ਔਕੜ ਨਹੀਂ ਹੈ ਜਿਸ ਦਾ ਅਦਾਰਾ ਸਿੱਖ ਸਿਆਸਤ ਸਾਹਮਣਾ ਕਰ ਰਿਹਾ ਹੈ। ਇਸ ਪਹਿਲਾਂ ਵੀ ਅਜਿਹੇ ਹਾਲਾਤ ਕਈ ਵਾਰ ਬਣੇ ਹਨ। ਅਸੀਂ ਔਕੜਾਂ ਤੇ ਦਿੱਕਤਾਂ ਨੂੰ ਸਫਰ ਦਾ ਹਿੱਸਾ ਹੀ ਮੰਨੇ ਹਾਂ ਤੇ ਇਹਨਾ ਦਾ ਸਮੂਹ ਪਾਠਕਾਂ/ਸਰੋਤਿਆਂ/ਦਰਸ਼ਕਾਂ ਦੀਆਂ ਦੁਆਵਾਂ ਤੇ ਅਕਾਲ ਪੁਰਖ ਦੀ ਮਿਹਰ ਨਾਲ ਸਾਹਮਣਾ ਕਰਾਂਗੇ ਤੇ ਆਪਣਾ ਕਾਰਜ ਜਾਰੀ ਰੱਖਾਂਗੇ।
ਅੱਜ ਅਸੀਂ ਇਕ ਬਦਲਵੇਂ/ਨਵੇਂ ਮੰਚ (ਚੈਨਲ) ਦੀ ਤੰਦ ਜਾਰੀ ਕਰ ਰਹੇ ਹਾਂ। ਕਿਰਪਾ ਕਰਕੇ ਇਸ ਮੰਚ/ਚੈਨਲ ਨਾਲ ਜੁੜੋ (ਚੈਨਲ ਸਬਸਕਰਾਈਬ ਕਰੋ) ਜੀ।
ਨਵੇਂ ਚੈਨਲ ਦੀ ਤੰਦ – https://www.youtube.com/@sikhpakh
ਸਾਡੇ ਪਹਿਲੇ ਮੰਚ (ਚੈਨਲ) ਬਾਰੇ ਅਗਲੇਰੀ ਜੋ ਵੀ ਜਾਣਕਾਰੀ ਹੋਵੇਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Modi Government, Parmjeet Singh Gazi (editor of Sikh Siyasat News), Sikh Siyasat, Sikh Siyasat News, Youtube
SOURCE : SIKH SIYASAT