Source :- BBC PUNJABI
ਅਕਾਲੀ ਦਲ ਵਾਰਿਸ ਪੰਜਾਬ ਦੇ ਐਲਾਨ ਬਾਅਦ ਅਮ੍ਰਿਤਪਾਲ ਸਿੰਘ ਦੇ ਪਿਤਾ ਨੇ ਖਾਲਿਸਤਾਨ ਬਾਰੇ ਕੀ ਕਿਹਾ
2 ਘੰਟੇ ਪਹਿਲਾਂ
ਪੰਜਾਬ ‘ਚ ਨਵੀਂ ਪਾਰਟੀ ਦਾ ਐਲਾਨ ਮੰਗਲਵਾਰ ਨੂੰ ਅਮ੍ਰਿਤਪਾਲ ਦੇ ਪਰਿਵਾਰ ਵੱਲੋਂ ਕੀਤਾ ਗਿਆ। ਨਵੀਂ ਪਾਰਟੀ ਦਾ ਐਲਾਨ ਮੁਕਤਸਰ ਸਾਹਿਬ ਵਿੱਚ ਮਾਘੀ ਦੇ ਮੇਲੇ ਮੌਕੇ ਸਿਆਸੀ ਕਾਨਫਰੰਸ ਦੌਰਾਨ ਹੋਇਆ।
ਅਕਾਲੀ ਦਲ ‘ਵਾਰਿਸ ਪੰਜਾਬ ਦਾ’ ਨਾਮ ਦੀ ਨਵੀਂ ਸਿਆਸੀ ਪਾਰਟੀ ਜਿਸ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਹੋਣਗੇ,ਜੋ ਇਸ ਵੇਲੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਨਵੀਂ ਪਾਰਟੀ ਦੀ ਕਾਰਜਕਾਰੀ ਕਮੇਟੀ ਵਿੱਚ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ , ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਸਣੇ ਕੁੱਲ 5 ਲੋਕ ਹਨ।
ਨਵੀਂ ਪਾਰਟੀ ਦੇ ਗਠਨ ਅਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਪਾਰਟੀ ਦੇ ਏਜੰਡੇ ਦੱਸੇ ਹਨ।
ਰਿਪੋਰਟ:ਸਰਬਜੀਤ ਸਿੰਘ ਧਾਲੀਵਾਲ, ਸ਼ੂਟ:ਮਯੰਕ ਮੋਂਗੀਆ
ਐਡਿਟ: ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI