SOURCE : SIKH SIYASAT


April 3, 2025 | By

ਕੀ ਬੀਜਾਂ ਦੀਆਂ ਕਿਸਮਾਂ ਵਿੱਚ ਫਰਕ ਹੈ ਜਾਂ ਫਿਰ ਇਹ ਇੱਕ ਬਾਜ਼ਾਰ ਵੱਲੋਂ ਪ੍ਰਚਾਰ ਹੀ ਹੈ?

ਪੁਰਾਣੇ ਸਮੇਂ ਵਿੱਚ ਬੀਜ ਕਿਰਸਾਨੀ ਜੀਵਨ ਦਾ ਆਧਾਰ ਮੰਨੇ ਜਾਂਦੇ ਸੀ। ਫਸਲ ਉਗਾਉਣ ਲਈ ਘਰੋਂ ਹੀ ਬੀਜ ਵਰਤੇ ਜਾਂਦੇ ਸਨ। ਜੇਕਰ ਕਿਸੇ ਨੇ ਬੀਜ ਦੂਸਰੇ ਕਿਸਾਨੀ ਪਰਿਵਾਰ ਤੋਂ ਲੈਣਾ ਹੁੰਦਾ ਸੀ ਤਾਂ ਬੀਜ ਬਿਨਾਂ ਪੈਸੇ ਤੋਂ ਦੇਣ ਦਾ ਰਿਵਾਜ ਸੀ। ਅਜੇ ਵੀ ਇਹ ਪਿਰਤ ਕਿਤੇ ਕਿਤੇ ਕਿਸੇ ਕਬੀਲੇ ਜਾਂ ਕਿਸੇ ਖਿੱਤੇ ਦੀ ਵਿਰਾਸਤ ਬਣੀ ਹੋਈ ਹੈ। ਪਰ ਮੁੱਖ ਤੌਰ ਤੇ ਹੁਣ ਬੀਜਾਂ ਦਾ ਵਪਾਰ ਹੁੰਦਾ ਹੈ। ਬੀਜਾਂ ਦਾ ਵੱਧ ਝਾੜ ਵਾਲੇ ਕਹਿ ਕੇ ਵੇਚਿਆ ਖਰੀਦਿਆ ਜਾਂਦਾ ਹੈ। ਪੂਰੀ ਦੁਨੀਆ ਵਿੱਚ ਬੀਜਾਂ ਉੱਤੇ ਮਲਕੀਅਤ ਦੀਆਂ ਕਾਰਪੋਰੇਟ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਅਮਰੀਕਾ ਵਿੱਚ ‘ਬੇਅਰ’ ਅਤੇ ‘ਕੋਰਟੇਵਾ’ ਨਾਂ ਦੀਆਂ ਕੰਪਨੀਆਂ ਖੇਤੀ ਵਿੱਚ ਬੀਜਾਂ ਅਤੇ ਕੈਮੀਕਲ ਸਪਰੇਆਂ ਰਾਹੀਂ ਆਪਣੀ ਮਲਕੀਅਤ ਕਰੀ ਬੈਠੀਆਂ ਹਨ।

ਬੀਜ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਇਹਨਾਂ ਵਿੱਚ ਕੋਈ ਫਰਕ ਵੀ ਹੈ ਜਾਂ ਫਿਰ ਇਹ ਸਿਰਫ ਬਾਜ਼ਾਰ ਦਾ ਹੀ ਪ੍ਰਚਾਰ ਹੈ।

ਵਿਰਾਸਤੀ ਬੀਜ(Heirloom seeds)
ਇਹ ਬੀਜ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਮਿਲਦੇ ਹਨ। ਇਸ ਤਰ੍ਹਾਂ ਦੇ ਬੀਜਾਂ ਦੀ ਕਿਸਮ ਲਗਭਗ 50 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਪੁਰਾਣੀ ਹੁੰਦੀ ਹੈ। ਪਿਛਲੀ ਫਸਲ ਵਿੱਚ ਜੋ ਗੁਣ ਹੁੰਦੇ ਹਨ ਉਹੀ ਗੁਣ ਅਗਲੀ ਫਸਲ ਵਿੱਚ ਬੀਜਾ ਰਾਹੀਂ ਚਲੇ ਜਾਂਦੇ ਹਨ। ਵਿਰਾਸਤੀ ਬੀਜ ਵਾਲੀ ਫਸਲ ਬਾਕੀ ਬੀਜਾ ਦੇ ਮੁਕਾਬਲੇ ਵਧੇਰੇ ਸਵਾਦ ਦੇਣ ਵਾਲੀ ਅਤੇ ਸਿਹਤ ਦੇਣ ਵਾਲੀ ਹੁੰਦੀ ਹੈ। ਇਹਨਾਂ ਲਈ ਕੋਈ ਕੈਮੀਕਲ ਦੀ ਵਰਤੋਂ ਨਹੀਂ ਹੁੰਦੀ।

ਜੈਵਿਕ ਬੀਜ (Organic seeds)
ਜੈਵਿਕ ਬੀਜ ਬਿਨਾਂ ਕਿਸੇ ਕੈਮੀਕਲ ਖਾਦ ਜਾਂ ਨਦੀਨ ਨਾਸ਼ਕਾਂ ਤੋਂ ਹੁੰਦੇ ਹਨ। ਇਹ ਬੀਜ ਮਿਲ-ਗੋਬਾ ਜਾਂ ਜੀ.ਐਮ.ਓ ਦੇ ਮੁਕਾਬਲੇ ਵਧੇਰੇ ਤਾਕਤਵਰ ਹੁੰਦੇ ਹਨ ਅਤੇ ਬਿਮਾਰੀਆਂ ਸਹਿਜੇ ਹੀ ਝੱਲ ਸਕਦੇ ਹਨ। ਇਹ ਨਦੀਨ ਰਹਿਤ ਪੌਦਿਆਂ ਤੋਂ ਤਿਆਰ ਹੁੰਦੇ ਹਨ। ਮਿਲ-ਗੋਭਾ ਬੀਜ ਬਣਾਉਣ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਜੀ.ਐਮ.ਓ ਬੀਜਾ ਵਿੱਚ ਇਹ ਨਹੀਂ ਵਰਤੇ ਜਾ ਸਕਦੇ। ਜੈਵਿਕ ਖੇਤੀ ਲਈ ਇਹਨਾਂ ਬੀਜਾਂ ਦੀ ਹੀ ਵਰਤੋਂ ਹੁੰਦੀ ਹੈ ਅਤੇ ਫਸਲ ਬਿਨਾਂ ਕਿਸੇ ਕੈਮੀਕਲ ਤੋਂ ਪੈਦਾ ਕੀਤੀ ਜਾਂਦੀ ਹੈ।

ਮਿਲ ਗੋਭਾ (Hybrid seeds)
ਵਿਰਾਸਤੀ ਜਾਂ ਜੈਵਿਕ ਬੀਜਾਂ ਦੀ ਤਰ੍ਹਾਂ ਇਹ ਬੀਜ ਪੁਰਾਣੀ ਫਸਲ ਦੇ ਗੁਣ ਅੱਗੇ ਨਹੀਂ ਲੈ ਜਾ ਸਕਦੇ। ਦੋ ਵੱਖ-ਵੱਖ ਤਰ੍ਹਾਂ ਦੀਆਂ ਕਿਸਮਾਂ ਦੇ ਜੋੜ ਤੋਂ ਇਹ ਬੀਜ ਤਿਆਰ ਹੁੰਦੇ ਹਨ । ਇਹ ਜੋੜ ਜਾਂ ਪਰਾਗਣ ਕਿਸੇ ਲੈਬ ਵਿੱਚ ਨਹੀਂ ਹੁੰਦਾ ਬਲਕਿ ਹੱਥਾਂ ਰਾਹੀਂ ਹੁੰਦਾ ਹੈ ਇਸ ਤਰਾਂ ਦੇ ਤਜਰਬੇ ਵਿੱਚ ਕਈ ਵਾਰੀ ਸਾਲਾਂ ਦਾ ਸਮਾਂ ਵੀ ਲੱਗਦਾ ਹੈ, ਜੋੜ ਤੋਂ ਬਾਅਦ ਬਣਨ ਵਾਲਾ ਬੀਜ ਆਪਣੀਆਂ ਪਿਛਲੀਆਂ ਫਸਲਾਂ ਵਰਗਾ ਹੂਬਹੂ ਨਹੀਂ ਹੁੰਦਾ ਬਲਕਿ ਦੋਹਾਂ ਦੇ ਗੁਣ ਉਸ ਵਿੱਚ ਸ਼ਾਮਿਲ ਹੁੰਦੇ ਹਨ। ਮਿਲਗੋਬਾ ਬੀਜਾ ਨਾਲ ਫਸਲ ਦਾ ਬੀਜਣ ਤੋਂ ਪੱਕਣ ਦਾ ਸਮਾਂ ਘੱਟ ਜਾਂਦਾ ਹੈ ਜਿਸ ਨਾਲ ਬਾਕੀ ਜੀਵ ਜੰਤੂ ਦਾ ਜੀਵਨ ਬਹੁਤ ਪ੍ਰਭਾਵਿਤ ਹੁੰਦੇ ਹਨ।

ਅੱਜ ਕੱਲ ਬਹੁਤ ਜਿਆਦਾ ਫੈਲ ਰਹੀ ਬੱਚਿਆਂ ਵਿੱਚ ਇੱਕ ਕਰੋਨਿਕ ਡਿਜੀਜ਼ ਹੈ ਕਣਕ ਤੋਂ ਐਲਰਜੀ ਜੋ ਕਿ ਹਾਈ ਬਰੈਡ ਬੀਜਾ ਤੋਂ ਨੌਰਥ ਅਮਰੀਕਾ ਤੋਂ ਆਇਆ ਬੀਜ ਹੀ ਸੀ ਜੋ ਭਾਰਤ ਵਿੱਚ ਕਣਕ ਦੇ ਰੂਪ ਵਿੱਚ ਬੀਜਿਆ ਗਿਆ

ਜੀਐਮਓ (Genetically Modified Organisms)
ਇਹ ਬੀਜ ਲੈਬ ਵਿੱਚ ਤਿਆਰ ਹੁੰਦੇ ਹਨ। ਇੱਕ ਪੌਦੇ ਵਿੱਚ ਕਿਸੇ ਹੋਰ ਦਾ ਜੀਨ ਪਾ ਕੇ ਇਹ ਬੀਜ ਤਿਆਰ ਕੀਤੇ ਜਾਂਦੇ ਹਨ। ਆਮ ਤੌਰ ਤੇ ਕਈ ਮੁਲਕਾਂ ਵਿੱਚ ਇਸ ਤਰ੍ਹਾਂ ਦੇ ਬੀਜਾਂ ਉੱਤੇ ਪਾਬੰਦੀ ਹੈ ਜਿਵੇਂ ਕਿ ਪੰਜਾਬ ਵਿੱਚ ਇਸ ਤਰ੍ਹਾਂ ਤਿਆਰ ਕੀਤੇ ਸਰੋਂ ਦੇ ਬੀਜ ਬਾਰੇ ਅਕਸਰ ਰੌਲਾ ਸੁਣਨ ਵਿੱਚ ਆਉਂਦਾ ਹੈ। ਬੀਟੀ ਬੈਂਗਨ ਜੋ ਕਿ ਜੀਐਮਓ ਬੀਜ ਦੀ ਉਪਜ ਹੈ। ਮਾਹਿਰਾਂ ਦੇ ਦੱਸਣ ਮੁਤਾਬਕ ਇਸ ਵਿੱਚ ਮੌਜੂਦ ਪ੍ਰੋਟੀਨ ਜੀਵਾਂ ਲਈ ਜਹਰੀਲਾ ਹੈ। ਜੀਐਮਓ ਸਰੋਂ ਵਿੱਚੋਂ ਸਰੋਂ ਦੀ ਖੁਸ਼ਬੂ ਨਹੀਂ ਆਉਂਦੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:



ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।


Related Topics: , ,

SOURCE : SIKH SIYASAT