SOURCE : SIKH SIYASAT
April 11, 2025 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸਿੱਖ ਇਤਿਹਾਸ ਬਾਰੇ ਬਣ ਰਹੀਆਂ ਫਿਲਮਾਂ ਤੇ ਸਿੱਖ ਜਥੇਬੰਦੀ ਸੱਥ ਵਲੋਂ ਇਕ ਬਿਆਨ ਜਾਰੀ ਕੀਤਾ ਗਿਆਂ ਹੈ ਇਹ ਬਿਆਨ ਅਸੀਂ ਸਿੱਖ ਸਿਆਸਤ ਦੇ ਪਾਠਕਾਂ ਨਾਲ ਇਨ ਬਿਨ ਸਾਂਝਾ ਕਰ ਰਹੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
ਪਿਛਲੇ ਕੁਝ ਅਰਸੇ ਦੌਰਾਨ ਸਿੱਖ ਇਤਿਹਾਸ ਬਾਰੇ ਬਣ ਰਹੀਆਂ ਕਾਰਟੂਨ ਅਤੇ ਆਮ ਫਿਲਮਾਂ ਸਿੱਖੀ ਉੱਪਰ ਬਹੁਤ ਸੂਖਮ ਅਤੇ ਮਾਰੂ ਹਮਲਾ ਹਨ ਜਿਸ ਨੂੰ ਆਮ ਸਿੱਖ ਅਜੇ ਸਮਝ ਨਹੀਂ ਰਹੇ। ਸੱਥ ਪਹਿਲੇ ਦਿਨ ਤੋਂ ਸਿੱਖ ਇਤਿਹਾਸ ਉੱਪਰ ਬਣ ਰਹੀਆਂ ਫਿਲਮਾਂ ਦਾ ਵਿਰੋਧ ਕਰਦੀ ਆਈ ਹੈ। ਸਿੱਖੀ ਜੀਵਨ ਤੋਂ ਸੱਖਣੇ ਕਲਾਕਾਰਾਂ ਵੱਲੋਂ ਸਿੱਖ ਕਿਰਦਾਰ ਨਿਭਾਉਣਾ ਸਿੱਖੀ ਦੀ ਤੌਹੀਨ ਹੈ। ਸਿੱਖਾਂ ਵਿੱਚ ਪਹਿਲੇ ਦਿਨ ਤੋਂ ਸਾਖੀ ਪਰੰਪਰਾ ਰਾਹੀਂ ਧਰਮ ਦਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ। ਸਿੱਖ ਦਾ ਗੁਰੂ ਸ਼ਬਦ ਹੈ ਨਾ ਕਿ ਕੋਈ ਮੂਰਤੀ। ਇਸ ਲਈ ਸਿੱਖੀ ਦਾ ਪ੍ਰਚਾਰ ਸ਼ਬਦ ਦੀ ਵਿਚਾਰ, ਸਾਖੀਆਂ, ਕਥਾ ਕੀਰਤਨ, ਢਾਡੀ ਅਤੇ ਕਵੀਸ਼ਰੀ ਰਾਹੀਂ ਹੀ ਕੀਤਾ ਜਾਂਦਾ ਰਿਹਾ ਹੈ। ਪਿਛਲੇ ਇੱਕ ਦਹਾਕੇ ਦੌਰਾਨ ਸਿੱਖ ਇਤਿਹਾਸ ਉੱਪਰ ਧੜਾ ਧੜ ਫਿਲਮਾਂ ਬਣ ਰਹੀਆਂ ਹਨ ਜਿਸ ਬਾਰੇ ਸਿੱਖ ਸੰਸਥਾਵਾਂ ਕੋਈ ਵੀ ਸਖਤ ਫੈਸਲੇ ਨਹੀਂ ਲੈ ਸਕੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵਾਲ ਹੈ ਕਿ ਕੀ 14 ਅਰਬ ਦੇ ਬਜਟ ਨਾਲ ਵੀ ਸਿੱਖੀ ਦਾ ਪ੍ਰਚਾਰ ਸੰਭਵ ਨਹੀਂ? ਇਹੀ ਸਵਾਲ ਹੋਰ ਸਿੱਖ ਜਥੇਬੰਦੀਆਂ ਸੰਪਰਦਾਵਾਂ ਅਤੇ ਦਲ ਪੰਥਾਂ ਨੂੰ ਵੀ ਹੈ। ਫਿਲਮਾਂ ਦਾ ਚਲਨ ਸਿੱਖਾਂ ਨੂੰ ਮਨੋਵਿਗਿਆਨਿਕ ਤੌਰ ਤੇ ਪ੍ਰਭਾਵਿਤ ਕਰਕੇ ਝਾਕੀ ਪਰੰਪਰਾ ਰਾਹੀਂ ਮੂਰਤੀਆਂ ਵੱਲ ਕਿ ਲਿਜਾਏਗਾ। ਸ਼ਬਦ ਦੀ ਵਿਚਾਰ, ਕੀਰਤਨ, ਸਾਖੀਆਂ ਅਤੇ ਢਾਡੀ ਵਾਰਾਂ ਸੁਣ ਕੇ ਸਿੱਖ ਆਪਣੇ ਮਨ ਦੀ ਸਮਰੱਥਾ ਅਨੁਸਾਰ ਸਿੱਖ ਨਾਇਕਾਂ ਨੂੰ ਆਪਣੇ ਜ਼ਹਿਨ ਵਿੱਚ ਕਲਪਦਾ ਹੈ, ਪਰ ਪਰਦੇ ਉੱਪਰ ਕਰੂਪਤਾ ਦੇ ਨਾਲ ਫਿਲਮਾਏ ਜਾ ਰਹੇ ਸਿੱਖ ਇਤਿਹਾਸ ਨੇ ਸਿੱਖਾਂ ਦੀ ਕਲਪਨਾ ਦੇ ਖੰਭਾਂ ਨੂੰ ਕੁਤਰ ਕੇ ਰੱਖ ਦੇਣਾ ਹੈ। ਅਜੇ ਵੀ ਸਮਾਂ ਹੈ ਸਿੱਖ ਸਮੂਹਿਕ ਰੂਪ ਵਿੱਚ ਪ੍ਰਚਲਿਤ ਹੋ ਰਹੀ ਇਸ ਕੁਰੀਤੀ ਦਾ ਵਿਰੋਧ ਕਰਨ।
ਜਾਰੀ ਕਰਤਾ: ਪੰਜਾਬ ਕਮੇਟੀ, ਸੱਥ
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Akaal Movie Controversy, Sath, Stop Movies Ion Sikh History, Stop Movies On Sikh Guru’s
SOURCE : SIKH SIYASAT