Source :- BBC PUNJABI

ਐਨਰਜੀ ਡ੍ਰਿੰਕਜ਼

ਤਸਵੀਰ ਸਰੋਤ, Getty Images

ਇੱਕ ਘੰਟਾ ਪਹਿਲਾਂ

ਪੰਜਾਬ ਸਕੂਲਾਂ ਅਤੇ ਕਾਲਜਾਂ ਦੀਆਂ ਕੰਟੀਨਾਂ ਵਿੱਚ ਹੁਣ ਐਨਰਜੀ ਡ੍ਰਿੰਕ ਨਹੀਂ ਵੇਚੀ ਜਾ ਸਕੇਗੀ। ਪੰਜਾਬ ਸਰਕਾਰ ਇਸ ʼਤੇ ਪਾਬੰਦੀ ਲਗਾ ਦਿੱਤੀ ਹੈ।

ਪੰਜਾਬ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਸਕੂਲਾਂ ʼਚ ਹੁਣ ਐਨਰਜੀ ਡ੍ਰਿੰਕ ‘ਤੇ ਪਾਬੰਦੀ ਲਗਾਈ ਜਾਵੇਗੀ। ਇੰਨਾ ਹੀ ਸਿੱਖਿਆ ਸੰਸਥਾਵਾਂ ਦੇ 500 ਮੀਟਰ ਦੇ ਦਾਇਰੇ ਵਿੱਚ ਐਨਰਜੀ ਡ੍ਰਿੰਕਜ਼ ਦੀ ਵਿਕਰੀ ਵੀ ਨਹੀਂ ਹੋ ਸਕੇਗੀ।

ਡਾ. ਬਲਬੀਰ ਸਿੰਘ ਨੇ ਕਿਹਾ, ” ਸਕੂਲਾਂ ਵਿੱਚ ਐਨਰਜੀ ਡ੍ਰਿੰਕਜ਼ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ 18 ਸਾਲ ਤੱਕ ਬੱਚਿਆਂ ਲਈ ਡਬਲਿਊਐੱਚਓ ਦੀਆਂ ਸਿਫ਼ਾਰਿਸ਼ਾਂ ਹਨ। ਇਸ ਤੋਂ ਇਲਾਵਾ ਮੈਂ ਜੇਪੀ ਨੱਢਾ ਨੂੰ ਵੀ ਮਿਲ ਆਇਆ ਕਿ ਕਾਲਜਾਂ ਵਿੱਚ ਵੀ ਇਸ ʼਤੇ ਪਾਬੰਦੀ ਲਗਾਈ ਜਾਵੇ।”

“ਇਹ ਆਮ ਤੌਰ ʼਤੇ ਬੈਨ ਹੋਣੀਆਂ ਹੀ ਚਾਹੀਦੀਆਂ ਹਨ ਪਰ ਹਰ ਚੀਜ਼ ਕਾਨੂੰਨ ਨਾਲ ਨਹੀਂ ਹੁੰਦੀ ਹੈ, ਮਾਪਿਆਂ ਨੂੰ ਵੀ ਘਰ ਵਿੱਚ ਨਹੀਂ ਰੱਖਣੀ ਚਾਹੀਦੀ। ਅਧਿਆਪਕਾਂ ਨੂੰ ਵੀ ਕਹਿ ਦਿੱਤਾ ਗਿਆ ਹੈ ਸਕੂਲ-ਕਾਲਜਾਂ ਵਿੱਚ ਨਹੀਂ ਰੱਖਣੀ ਹੈ।”

ਉਨ੍ਹਾਂ ਨੇ ਅੱਗੇ ਕਿਹਾ ਕਿ ਜਿਹੜਾ ਵੀ ਸਟੋਰ ਕਰੇਗਾ ਉਸ ʼਤੇ ਕਾਰਵਾਈ ਹੋਵੇਗੀ। ਪਰ ਆਖ਼ਰਕਾਰ ਲੋਕਾਂ ਨੂੰ ਹੀ ਸਮਝਣਾ ਪੈਣਾ ਕਿ ਇਹ ਸਿਹਤ ਵਾਸਤੇ ਬੇਹੱਦ ਹਾਨੀਕਾਰਕ ਹੈ।

ਉਨ੍ਹਾਂ ਨੇ ਦੱਸਿਆ, “ਇਸ ਵਿੱਚ ਸ਼ੂਗਰ, ਕੈਫੀਨ ਬਹੁਤ ਜ਼ਿਆਦਾ ਹੈ। ਇਹ ਕਾਰਡੀਓ ਵਸਕੂਲਰ ਸਿਸਟਮ, ਦਿਮਾਗ਼ ਸਾਰਿਆਂ ਨੂੰ ਨਕਾਰਾਤਮਕ ਤੌਰ ʼਤੇ ਪ੍ਰਭਾਵਿਤ ਕਰਦੀ ਹੈ। ਇਸ ਨਾਲ ਹਾਈਪਰਟੈਂਸ਼ਨ, ਡਾਇਬਟੀਜ਼ ਅਤੇ ਹਾਰਟ ਅਟੈਕ ਹੁੰਦੇ ਹਨ।”

ਡਾ. ਬਲਬੀਰ ਸਿੰਘ

ਤਸਵੀਰ ਸਰੋਤ, Dr Balbir Singh/FB

ਇਹ ਵੀ ਪੜ੍ਹੋ-

ਸਿਹਤ ਲਈ ਕਿਵੇਂ ਹਾਨੀਕਾਰਕ ਹੈ

ਇਸ ਕਾਰਨ ਉਨ੍ਹਾਂ ਨੂੰ ਨਿਊਮੋਰੀਅਸ ਨਾਨਕਮਿਊਨੀਕੇਬਲ ਡਿਸੀਜ਼ (ਐੱਨਐੱਸਡੀਸ) ਯਾਨਿ ਬਾਅਦ ਵਿੱਚ ਜੀਵਨ ਵਿੱਚ ਕਈ ਗੈਰ-ਸੰਚਾਰੀ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਇਨ੍ਹਾਂ ਪੀਣ ਵਾਲੇ ਪਦਾਰਥਾਂ ਵਿੱਚ ਅਕਸਰ ਕੈਫੀਨ ਅਤੇ ਮਿੱਠੇ ਦੀ ਮਾਤਰਾ ਉੱਚ ਹੁੰਦੀ ਹੈ ਅਤੇ ਇਨ੍ਹਾਂ ਨੂੰ ਊਰਜਾ ਵਧਾਉਣ ਦੇ ਨਾਂ ਉੱਤੇ ਯਾਨਿ ਐਨਰਜੀ ਡ੍ਰਿੰਕ ਵਜੋਂ ਵੇਚਿਆ ਜਾਂਦਾ ਹੈ।

ਖੋਜਕਾਰਾਂ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਨ੍ਹਾਂ ਦੀ ਪੈਕਿੰਗ ਉੱਤੇ ਵੀ ਅਕਸਰ ਲਿਖਿਆ ਹੁੰਦਾ ਹੈ ਕਿ ਇਹ ਬੱਚਿਆਂ ਲਈ ਨਹੀਂ ਹਨ ਅਤੇ ਫਿਰ ਵੀ ਇਹ ਨੇੜਲੀਆਂ ਦੁਕਾਨਾਂ ʼਤੇ ਬੱਚਿਆਂ ਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।

ਐਨਰਜੀ ਡ੍ਰਿੰਕਜ਼ ਨੂੰ ਸਰੀਰਕ ਅਤੇ ਮਾਨਸਿਕ ਹੁਲਾਰਾ ਦੇਣ ਵਾਲੇ ਅਤੇ ਮਿਆਰੀ ਸਾਫਟ ਡ੍ਰਿੰਕਜ਼ ਨਾਲੋਂ ਵਧੇਰੇ ਊਰਜਾ ਪ੍ਰਦਾਨ ਕਰਨ ਵਾਲੇ ਵਜੋਂ ਪ੍ਰਚਾਰਿਆ ਜਾਂਦਾ ਹੈ।

ਐਨਰਜੀ ਡ੍ਰਿੰਕਜ਼

ਟੀਸਾਈਡ ਯੂਨੀਵਰਸਿਟੀ ਵਿੱਚ ਜਨਤਕ ਸਿਹਤ ਪੋਸ਼ਣ ਦੇ ਪ੍ਰੋਫੈਸਰ ਡਾ. ਅਮੇਲੀਆ ਲੇਕ ਨੇ ਐਨਰਜੀ ਡ੍ਰਿੰਕਜ਼ ਦੇ 57 ਹਾਲੀਆ ਅਧਿਐਨਾਂ ਅਤੇ ਨੌਜਵਾਨਾਂ ਦੀ ਸਿਹਤ ‘ਤੇ ਉਨ੍ਹਾਂ ਦੇ ਪ੍ਰਭਾਵ ਨੂੰ ਦਾ ਅਧਿਐਨ ਕੀਤਾ ਹੈ। ਇਸ ਅਧਿਐਨ ਵਿੱਚ 21 ਦੇਸ਼ਾਂ ਦੇ 10 ਲੱਖ ਤੋਂ ਵੱਧ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ।

ਉਨ੍ਹਾਂ ਦਾ ਕਹਿਣਾ ਹੈ, “ਸਬੂਤ ਸਪੱਸ਼ਟ ਹਨ ਕਿ ਐਨਰਜੀ ਡ੍ਰਿੰਕਜ਼ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਦੇ ਨਾਲ-ਨਾਲ ਉਨ੍ਹਾਂ ਦੇ ਵਿਵਹਾਰ ਅਤੇ ਸਿੱਖਿਆ ਲਈ ਵੀ ਨੁਕਸਾਨਦੇਹ ਹਨ।”

“ਸਾਨੂੰ ਇਨ੍ਹਾਂ ਖ਼ਤਰਿਆਂ ਤੋਂ ਉਨ੍ਹਾਂ ਦੀ ਰੱਖਿਆ ਲਈ ਤੁਰੰਤ ਕਾਰਵਾਈ ਦੀ ਲੋੜ ਹੈ।”

ਖੋਜ ਵਿੱਚ ਦੇਖਿਆ ਗਿਆ ਹੈ ਕਿ ਮੁੰਡਿਆਂ ਵਿੱਚ ਕੁੜੀਆਂ ਨਾਲੋਂ ਐਨਰਜੀ ਡ੍ਰਿੰਕਜ਼ ਪੀਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਨਿਯਮਤ ਪੀਣ ਨਾਲ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ, ਹਿੰਸਕ ਹੋਣ ਅਤੇ ਅਸੁਰੱਖਿਅਤ ਸੈਕਸ ਕਰਨ ਦੀ ਸੰਭਾਵਨਾ ਜ਼ਿਆਦਾ ਦੇਖੀ ਗਈ।

ਸਮੀਖਿਆ ਵਿੱਚ ਇਹ ਸਾਹਮਣੇ ਆਇਆ ਕਿ ਨੀਂਦ ਸਬੰਧੀ ਸਮੱਸਿਆਵਾਂ, ਸਕੂਲ ਵਿੱਚ ਮਾੜੀ ਕਾਰਗੁਜ਼ਾਰੀ ਅਤੇ ਇੱਕ ਗ਼ੈਰ-ਸਿਹਤਮੰਦ ਖੁਰਾਕ ਵੀ ਐਨਰਜੀ ਡ੍ਰਿੰਕਜ਼ ਦੀ ਵਰਤੋਂ ਨਾਲ ਨੇੜਿਓਂ ਜੁੜੇ ਹੋਏ ਸਨ।

ਡਾ. ਲੇਕ ਦਾ ਕਹਿਣਾ ਹੈ ਕਿ ਹਾਲਾਂਕਿ ਉਨ੍ਹਾਂ ਦੀ ਖੋਜ ਇਹ ਸਾਬਤ ਨਹੀਂ ਕਰ ਸਕੀ ਕਿ ਐਨਰਜੀ ਡ੍ਰਿੰਕਜ਼ ਸਿੱਧੇ ਤੌਰ ‘ਤੇ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਕਿਉਂਕਿ ਖੁਰਾਕ ਸੰਬੰਧੀ ਅਧਿਐਨ ਹਮੇਸ਼ਾ ਨਿਰੀਖਣ ਨਾਲ ਜੁੜੇ ਹੁੰਦੇ ਹਨ, ਖੋਜਾਂ ਮਹੱਤਵਪੂਰਨ ਅਤੇ ਸਭ ਤੋਂ ਵਧੀਆ ਉਪਲਬਧ ਸਬੂਤ ਸਨ।

ਇਹ ਸੰਭਵ ਹੈ ਕਿ ਐਨਰਜੀ ਡ੍ਰਿੰਕਜ਼ ਸਿਹਤ ਨੂੰ ਨੁਕਸਾਨ ਪਹੁੰਚਾ ਜਾ ਸਕਦੇ ਹਨ ਕਿਉਂਕਿ ਜੋ ਲੋਕ ਅਕਸਰ ਇਨ੍ਹਾਂ ਦਾ ਸੇਵਨ ਕਰਦੇ ਹਨ ਉਨ੍ਹਾਂ ਦੇ ਹੋਰ ਤਰੀਕਿਆਂ ਨਾਲ ਜਿਵੇਂ ਕਿ ਸਿਗਰਟਨੋਸ਼ੀ, ਜਾਂ ਸ਼ਰਾਬ ਪੀਣਾ, ਉਦਾਹਰਣ ਵਜੋਂ, ਗ਼ੈਰ-ਸਿਹਤਮੰਦ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਐਨਰਜੀ ਡ੍ਰਿੰਕਜ਼

ਤਸਵੀਰ ਸਰੋਤ, Getty Images

ਕੈਫੀਨ ਸਬੰਧੀ ਚੇਤਾਵਨੀਆਂ

ਅਧਿਕਾਰਤ ਦਿਸ਼-ਨਿਰਦੇਸ਼ ਸੁਝਾਉਂਦੇ ਹਨ ਕਿ ਲੋਕਾਂ ਨੂੰ ਸਰੀਰ ਦੇ ਭਾਰ ਦੇ ਪ੍ਰਤੀ ਕਿਲੋਗ੍ਰਾਮ 3 ਮਿਲੀਗ੍ਰਾਮ ਤੋਂ ਵੱਧ ਕੈਫੀਨ ਨਹੀਂ ਲੈਣੀ ਚਾਹੀਦੀ।

ਡਾ. ਲੇਖ ਆਖਦੇ ਹਨ, “ਐਨਰਜੀ ਡ੍ਰਿੰਕਜ਼ ਦੇ ਇੱਕ ਵੱਡੇ-ਡੱਬੇ ਵਿੱਚ ਦੋ ਐਸਪ੍ਰੈਸੋ (ਕਾਫੀ) ਦੇ ਬਰਾਬਰ ਕੈਫੀਨ ਹੁੰਦੀ ਹੈ।

ਉਨ੍ਹਾਂ ਵਿੱਚ ਖੰਡ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਜੋ ਬੱਚਿਆਂ ਦੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਜੇਕਰ ਉਹ ਪਹਿਲਾਂ ਹੀ ਗ਼ੈਰ-ਸਿਹਤਮੰਦ ਤਰੀਕੇ ਨਾਲ ਖਾਂਦੇ ਹਨ, ਤਾਂ ਮੋਟਾਪੇ ਵਿੱਚ ਯੋਗਦਾਨ ਪਾਉਂਦੇ ਹਨ।

ਕੁਝ ਦੇਸ਼ਾਂ, ਜਿਵੇਂ ਕਿ ਲਾਤਵੀਆ ਅਤੇ ਲਿਥੁਆਨੀਆ ਨੇ ਪਹਿਲਾਂ ਹੀ ਬੱਚਿਆਂ ਨੂੰ ਐਨਰਜੀ ਡ੍ਰਿੰਕਜ਼ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ, ਪਰ ਇਹ ਦੱਸਣਾ ਬਹੁਤ ਜਲਦੀ ਹੈ ਕਿ ਇਸ ਕਦਮ ਨਾਲ ਕੀ ਫ਼ਰਕ ਪਿਆ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI