Source :- BBC PUNJABI

ਪੋਪ ਫਰਾਂਸਿਸ

ਤਸਵੀਰ ਸਰੋਤ, Getty Images

ਇੱਕ ਘੰਟਾ ਪਹਿਲਾਂ

ਰੋਮਨ ਕੈਥੋਲਿਕ ਚਰਚ ਦੇ ਪਹਿਲੇ ਲਾਤੀਨੀ ਅਮਰੀਕੀ ਆਗੂ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਅਰਜਨਟੀਨਾ ਵਿੱਚ ਜਨਮੇ ਹੋਰਹੇ ਮਾਰੀਓ ਬਰਗੋਗਲੀਓ ਬਾਰੇ ਕੁਝ ਘੱਟ ਜਾਣੇ-ਪਛਾਣੇ ਤੱਥਾਂ ‘ਤੇ ਇੱਕ ਨਜ਼ਰ ਮਾਰੀ ਤਾਂ ਕਾਫ਼ੀ ਹੈਰਾਨੀ ਵਾਲੇ ਪੱਖ ਸਾਹਮਣੇ ਆਏ। ਕਰੀਬ 12 ਸਾਲਾਂ ਤੱਕ ਇੱਕ ਅਰਬ ਤੋਂ ਵੱਧ ਲੋਕਾਂ ਦੇ ਚਰਚ ਦੀ ਅਗਵਾਈ ਕਰਨ ਵਾਲੇ ਪੋਪ ਬਾਰੇ ਇਹ ਤੱਥ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।

ਪੋਪ ਕਦੇ ਬਾਊਂਸਰ ਸੀ

ਪੋਪ ਫਰਾਂਸਿਸ ਅਤੇ ਲਿਓਲ ਮੇਸੀ

ਤਸਵੀਰ ਸਰੋਤ, Getty Images

ਬਰਗੋਗਲੀਓ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਵਿੱਚ ਵੱਡੇ ਹੋਏ।

ਉਨ੍ਹਾਂ ਨੇ ਸੈਕੰਡਰੀ ਸਕੂਲ ਦੀ ਪੜ੍ਹਾਈ ਅਪਲਾਈਡ ਕੈਮਿਸਟਰੀ ਵਿੱਚ ਡਿਪਲੋਮਾ ਕਰਕੇ ਛੱਡ ਦਿੱਤੀ, ਫਿਰ ਧਰਮ ਸ਼ਾਸਤਰ ਵਿੱਚ ਡਿਗਰੀ ਪ੍ਰਾਪਤ ਕੀਤੀ ਅਤੇ ਸਾਹਿਤ ਅਤੇ ਮਨੋਵਿਗਿਆਨ ਪੜ੍ਹਾਉਣ ਲੱਗ ਪਏ।

2010 ਵਿੱਚ ਦਿੱਤੇ ਇੱਕ ਇੰਟਰਵਿਊ ਮੁਤਾਬਕ, ਪਿਤਾ ਨੇ ਉਨ੍ਹਾਂ ਨੂੰ 13 ਸਾਲ ਦੀ ਉਮਰ ਵਿੱਚ ਨੌਕਰੀ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਇੱਕ ਹੌਜ਼ਰੀ ਫੈਕਟਰੀ ਵਿੱਚ ਇੱਕ ਚੌਕੀਦਾਰ ਵਜੋਂ ਕੰਮ ਕਰਨ ਦਾ ਪ੍ਰਬੰਧ ਕੀਤਾ।

ਕੁਝ ਸਾਲਾਂ ਬਾਅਦ, ਰੋਮ ਦੇ ਇੱਕ ਚਰਚ ਵਿੱਚ ਬੋਲਦੇ ਹੋਏ, ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕਿਸੇ ਜ਼ਮਾਨੇ ਵਿੱਚ ਉਹ ਫਰਸ਼ ਸਾਫ਼ ਕਰਨ ਦੇ ਨਾਲ-ਨਾਲ, ਇੱਕ ਨਾਈਟ ਕਲੱਬ ਵਿੱਚ ਬਾਊਂਸਰ ਵਜੋਂ ਵੀ ਕੰਮ ਕਰ ਚੁੱਕੇ ਹਨ।

ਉਨ੍ਹਾਂ ਨੇ ਇੱਕ ਥਾਂ ਉੱਤੇ ਫੂਡ ਪ੍ਰੋਸੈਸਿੰਗ ਦਾ ਕੰਮ ਵੀ ਕੀਤਾ ਸੀ।

ਇਹ ਵੀ ਪੜ੍ਹੋ-
ਪੋਪ ਫਰਾਂਸਿਸ

ਇੱਕ ਫੁੱਟਬਾਲ ਪ੍ਰਸ਼ੰਸਕ

ਪੋਪ ਫਰਾਂਸਿਸ ਸੈਨ ਲੋਰੇਂਜ਼ੋ ਡੀ ਅਲਮਾਗਰੋ ਦੇ ਜੀਵਨ ਭਰ ਪ੍ਰਸ਼ੰਸਕ ਰਹੇ, ਉਹ ਬਚਪਨ ਵਿੱਚ ਸਥਾਨਕ ਬਿਊਨਸ ਆਇਰਸ ਟੀਮ ਦਾ ਸਮਰਥਨ ਕਰਦੇ ਸਨ।

2014 ਵਿੱਚ ਇਸ ਕਲੱਬ ਲਈ ਅਹਿਮ ਮੁਕਾਮ ਆਇਆ ਜਦੋਂ ਸੈਨ ਲੋਰੇਂਜ਼ੋ ਨੇ ਕਲੱਬ ਦੇ 106 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕੋਪਾ ਲਿਬਰਟਾਡੋਰਸ- ਦੱਖਣੀ ਅਮਰੀਕੀ ਕਲੱਬ ਫੁੱਟਬਾਲ ਦਾ ਸਭ ਤੋਂ ਵੱਕਾਰੀ ਮੁਕਾਬਲਾ ਉਨ੍ਹਾਂ ਨੇ ਜਿੱਤ ਲਿਆ।

ਇਹ ਪੁੱਛੇ ਜਾਣ ‘ਤੇ ਕਿ ਕੀ ਪੋਪ ਵਲੋਂ ਕੀਤਾ ਗਿਆ ਟੀਮ ਦਾ ਸਮਰਥਨ ਉਨ੍ਹਾਂ ਦੀ ਜਿੱਤ ਦਾ ਕਾਰਨ ਹੋ ਸਕਦਾ ਹੈ, ਉਨ੍ਹਾਂ ਕਿਹਾ ਸੀ, “ਮੈਂ ਇਸ ਬਾਰੇ ਬਹੁਤ ਖੁਸ਼ ਹਾਂ, ਪਰ, ਨਹੀਂ, ਇਹ ਕੋਈ ਚਮਤਕਾਰ ਨਹੀਂ ਹੈ।”

ਟੀਮ ਨੇ ਉਸ ਸਾਲ ਅਰਜਨਟੀਨਾ ਦਾ ਟੋਪ ਡਿਵੀਜ਼ਨ ਵੀ ਜਿੱਤਿਆ ਸੀ ਅਤੇ ਟੀਮ ਦੇ ਮੈਂਬਰਾਂ ਨੇ ਪੋਪ ਨੂੰ ਇੱਕ ਟੀਮ ਜਰਸੀ ਭੇਟ ਕੀਤੀ ਜਿਸਦੇ ਪਿੱਛੇ ‘ਫ੍ਰਾਂਸਿਸਕੋ ਕੈਂਪੀਅਨ’, ਜਾਂ ਫਰਾਂਸਿਸ ਚੈਂਪੀਅਨ ਲਿਖਿਆ ਹੋਇਆ ਸੀ।

ਪੋਪ ਫਰਾਂਸਿਸ ਨੇ ਕਈ ਫੁੱਟਬਾਲ ਮਹਾਨ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਵਿੱਚ ਲਿਓਨਲ ਮੇਸੀ ਅਤੇ ਮਰਹੂਮ ਡਿਏਗੋ ਮਾਰਾਡੋਨਾ ਦੇ ਨਾਲ-ਨਾਲ ਸਵੀਡਿਸ਼ ਸਟਾਰ ਜ਼ਲਾਟਨ ਇਬਰਾਹਿਮੋਵਿਚ ਅਤੇ ਇਤਾਲਵੀ ਗੋਲਕੀਪਰ ਗਿਆਨਲੁਈਗੀ ਬੁਫੋਨ ਸ਼ਾਮਲ ਸਨ।

ਉਨ੍ਹਾਂ ਦੀ ਮੌਤ ਦੇ ਐਲਾਨ ਤੋਂ ਬਾਅਦ ਈਸਟਰ ਸੋਮਵਾਰ ਨੂੰ ਹੋਣ ਵਾਲੇ ਵੱਡੇ ਇਤਾਲਵੀ ਫੁੱਟਬਾਲ ਮੈਚ ਮੁਲਤਵੀ ਕਰ ਦਿੱਤੇ ਗਏ ਸਨ।

ਬੱਸ ਦਾ ਸਫ਼ਰ ਪੰਸਦ ਸੀ

ਪੋਪ ਫ਼ਰਾਂਸਿਸ

ਤਸਵੀਰ ਸਰੋਤ, Getty Images

ਪੋਪ ਫਰਾਂਸਿਸ ਲੰਬੇ ਸਮੇਂ ਤੋਂ ਆਪਣੀ ਸਾਦਗੀ ਅਤੇ ਸੇਵਾ ਪ੍ਰਤੀ ਨੈਤਿਕਤਾ ਲਈ ਜਾਣੇ ਜਾਂਦੇ ਹਨ। ਉਹ ਆਪਣੇ ਆਵਾਜਾਈ ਦੇ ਵਿਕਲਪਾਂ ਦੀ ਚੋਣ ਵਿੱਚ ਸਾਦਗੀ ਦਿਖਾਉਂਦੇ ਸਨ।

ਪੋਪ ਚੁਣੇ ਜਾਣ ਤੋਂ ਤੁਰੰਤ ਬਾਅਦ, ਉਨ੍ਹਾਂ ਨੇ ਪੋਪ ਦੀ ਵਰਤੋਂ ਲਈ ਰੱਖੀ ਗਈ ਲਿਮੋਜ਼ਿਨ ਦੀ ਵਰਤੋਂ ਕਰਨ ਦੀ ਬਜਾਇ ਕਾਰਡੀਨਲਾਂ ਦੇ ਇੱਕ ਸਮੂਹ ਨਾਲ ਇੱਕ ਸਾਂਝੀ ਬੱਸ ਫੜੀ।

ਪੋਪ ਬਣਨ ਤੋਂ ਪਹਿਲਾਂ, ਉਹ ਬਿਊਨਸ ਆਇਰਸ ਵਿੱਚ ਆਪਣੇ ਸਖ਼ਤ ਜੀਵਨ ਢੰਗ ਲਈ ਜਾਣੇ ਜਾਂਦੇ ਸਨ, ਜਿੱਥੇ ਉਨ੍ਹਾਂ ਨੇ ਇੱਕ ਕਾਰਡੀਨਲ ਅਤੇ ਆਰਚਬਿਸ਼ਪ ਵਜੋਂ ਸੇਵਾਵਾਂ ਨਿਭਾਈਆਂ।

ਉਹ ਅਕਸਰ ਬੱਸਾਂ ਅਤੇ ਸ਼ਹਿਰ ਦੀਆਂ ਸਬਵੇਅ ਟ੍ਰੇਨਾਂ ਵਿੱਚ ਯਾਤਰਾ ਕਰਦੇ ਸਨ ਅਤੇ ਵੈਟੀਕਨ ਦੀ ਯਾਤਰਾ ਕਰਦੇ ਸਮੇਂ ਅਕਸਰ ਇਕਾਨਮੀ ਕਲਾਸ ਵਿੱਚ ਯਾਤਰਾ ਕਰਦਾ ਸੀ।

ਪੋਪ ਹੋਣ ਦੇ ਨਾਤੇ, ਉਹ ਲਗਜ਼ਰੀ ਕਾਰਾਂ ਨੂੰ ਰੱਦ ਕਰਨ ਅਤੇ ਇਟਲੀ ਵਿੱਚ ਫੋਰਡ ਫੋਕਸ ਵਰਗੇ ਸਾਦੇ ਮਾਡਲਾਂ ਦੀ ਚੋਣ ਕਰਨ ਲਈ ਜਾਣੇ ਜਾਂਦੇ ਸਨ, ਜਾਂ 2015 ਵਿੱਚ ਅਮਰੀਕਾ ਦੀ ਫੇਰੀ ਦੌਰਾਨ ਵਰਤੀ ਗਈ ਫ਼ੀਏਟ 500ਐੱਲ ਦੀ ਵਰਤੋਂ ਲਈ ਵੀ ਚਰਚਾ ਵਿੱਚ ਆਏ ਸਨ।

ਉਹ ਅਕਸਰ ਮੁਲਾਕਾਤਾਂ ਦੌਰਾਨ ਲੋਕਾਂ ਦਾ ਸਵਾਗਤ ਕਰਨ ਲਈ ‘ਪੋਪਮੋਬਾਈਲ’ ਦੀ ਵਰਤੋਂ ਕਰਦੇ ਸੀ, ਪਰ ਆਪਣੇ ਅਤੇ ਸ਼ਰਧਾਲੂਆਂ ਵਿਚਕਾਰ ਬੁਲੇਟਪਰੂਫ ਸ਼ੀਸ਼ੇ ਵਾਲੇ ਵਾਹਨਾਂ ਵਿੱਚ ਜਾਣ ਦੇ ਸ਼ੌਕੀਨ ਨਹੀਂ ਸੀ।

ਉਨ੍ਹਾਂ ਨੇ ਇੱਕ ਵਾਰ ਇਸਨੂੰ ‘ਸਾਰਡੀਨ ਕੈਨ’ (ਬੰਦ ਡੱਬਾ) ਵਿੱਚ ਹੋਣ ਵਾਂਗ ਦੱਸਿਆ ਸੀ।

ਉਹ ਹਰ ਰੋਜ਼ ਅਰਦਾਸ ਕਰਦੇ ਕਿ ਹੱਸਦੇ-ਹਸਾਉਂਦੇ ਰਹਿਣ

ਪੋਪ ਫਰਾਂਸਿਸ

ਤਸਵੀਰ ਸਰੋਤ, Getty Images

ਪੋਪ ਫਰਾਂਸਿਸ ਆਪਣੀਆਂ ਮੁਲਾਕਾਤਾਂ ਵਿੱਚ ਮਜ਼ਾਕ ਕਰਨ ਅਤੇ ਹੱਸਣ-ਹਸਾਉਣ ਲਈ ਜਾਣੇ ਜਾਂਦੇ ਸਨ।

2024 ਵਿੱਚ ਉਨ੍ਹਾਂ ਨੇ ਵੈਟੀਕਨ ਵਿੱਚ 15 ਦੇਸ਼ਾਂ ਦੇ 100 ਤੋਂ ਵੱਧ ਕਾਮੇਡੀਅਨਾਂ ਦੀ ਮੇਜ਼ਬਾਨੀ ਕੀਤੀ, ਜਿਨ੍ਹਾਂ ਵਿੱਚ ਜਿੰਮੀ ਫੈਲਨ, ਕ੍ਰਿਸ ਰੌਕ ਅਤੇ ਵੂਪੀ ਗੋਲਡਬਰਗ ਸ਼ਾਮਲ ਸਨ।

ਉਨ੍ਹਾਂ ਨੇ ਕਮੇਡੀਅਨਾਂ ਨੂੰ ਦੱਸਿਆ ਕਿ ਉਹ 40 ਸਾਲਾਂ ਤੋਂ ਵੱਧ ਸਮੇਂ ਤੋਂ ਰੋਜ਼ਾਨਾ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਅਰਦਾਸ ਕਰਦੇ ਹਨ, “ਹੇ ਪ੍ਰਭੂ, ਮੈਨੂੰ ਹਾਸੇ-ਮਜ਼ਾਕ ਦੀ ਚੰਗੀ ਸਮਝ ਪ੍ਰਦਾਨ ਕਰੋ।”

ਇਹ ਥਾਮਸ ਮੋਰ ਦੀ ਪ੍ਰਾਰਥਨਾ ਦਾ ਹਿੱਸਾ ਹੈ, ਜਿਸਨੂੰ 16ਵੀਂ ਸਦੀ ਵਿੱਚ ਅੰਗਰੇਜ਼ੀ ਰਾਜਾ ਹੈਨਰੀ ਅੱਠਵੇਂ ਦੇ ਅਧੀਨ ਦੇਸ਼ਧ੍ਰੋਹ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਕੈਥੋਲਿਕ ਚਰਚ ਨੇ ਉਨ੍ਹਾਂ ਨੂੰ ਸੰਤ ਬਣਾ ਦਿੱਤਾ ਸੀ।

ਮਨੋਰੰਜਨ ਜਗਤ ਦੇ ਲੋਕਾਂ ਲਈ ਉਨ੍ਹਾਂ ਅਰਦਾਸ ਪੜ੍ਹੀ, “ਮੈਨੂੰ ਇੱਕ ਮਜ਼ਾਕ ਸਮਝਣ ਅਤੇ ਜ਼ਿੰਦਗੀ ਵਿੱਚ ਥੋੜ੍ਹੀ ਜਿਹੀ ਖੁਸ਼ੀ ਦੀ ਖੋਜ ਕਰਨ ਅਤੇ ਇਸਨੂੰ ਦੂਜਿਆਂ ਨਾਲ ਸਾਂਝਾ ਕਰਨ ਦੇ ਯੋਗ ਬਣਾਉਣਾ।”

ਉਨ੍ਹਾਂ ਨੇ ਕਮੇਡੀਅਨਾਂ ਨੂੰ ਕਿਹਾ, “ਤੁਸੀਂ ਰੱਬ ‘ਤੇ ਵੀ ਹੱਸ ਸਕਦੇ ਹੋ, ਬੇਸ਼ੱਕ ਅਤੇ ਇਹ ਕੁਫ਼ਰ ਨਹੀਂ ਹੈ।”

“ਇਹ ਰੱਬ ‘ਤੇ ਭਰੋਸਾ ਕਰਨ ਵਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ ਬਿਨ੍ਹਾਂ ਵੀ ਕੀਤਾ ਜਾ ਸਕਦਾ ਹੈ”।

ਸੋਸ਼ਲ ਮੀਡੀਆ ‘ਤੇ ਵੱਡੀ ਗਿਣਤੀ ਫਾਲੋਅਰਟ

ਪੋਪ ਦਾ ਸੋਸ਼ਲ ਮੀਡੀਆ ਅਕਾਉਂਟ

ਤਸਵੀਰ ਸਰੋਤ, Getty Images

2018 ਵਿੱਚ, ਪੋਪ ਫਰਾਂਸਿਸ ਨੇ ਇੰਟਰਨੈੱਟ ਨੂੰ ‘ਰੱਬ ਦਾ ਤੋਹਫ਼ਾ’ ਦੱਸਿਆ, ਹਾਲਾਂਕਿ ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ‘ਵੱਡੀ ਜ਼ਿੰਮੇਵਾਰੀ’ ਦੀ ਮੰਗ ਕਰਦਾ ਹੈ।

ਉਨ੍ਹਾਂ ਦੇ ਪੂਰਵਗਾਮੀ ਪੋਪ ਬੇਨੇਡਿਕਟ ਚੌਦਵੇਂ ਨੇ 2012 ਵਿੱਚ ਇੱਕ ਪੋਪ ਟਵਿੱਟਰ ਹੁਣ ਐਕਸ ਅਕਾਉਂਟ ਬਣਾਇਆ ਸੀ, ਪਰ ਪੋਪ ਵਜੋਂ ਫਰਾਂਸਿਸ ਦੇ ਸਮੇਂ ਦੌਰਾਨ ਇਹ ਬਹੁਤ ਵਧਿਆ।

ਇਹ ਅਕਾਉਂਟ ਨੌਂ ਭਾਸ਼ਾਵਾਂ, ਅੰਗਰੇਜ਼ੀ, ਸਪੈਨਿਸ਼, ਇਤਾਲਵੀ, ਪੁਰਤਗਾਲੀ, ਪੋਲਿਸ਼, ਫਰੈਂਚ, ਜਰਮਨ, ਅਰਬੀ ਅਤੇ ਲਾਤੀਨੀ ਵਿੱਚ ਪੋਸਟ ਕਰਦਾ ਹੈ, ਜਿਨ੍ਹਾਂ ਦੇ ਕੁੱਲ 5 ਕਰੋੜ ਤੋਂ ਵੱਧ ਫਾਲੋਅਰ ਹਨ।

ਹਾਲਾਂਕਿ, ਪੋਸਟਾਂ ਕਦੇ-ਕਦੇ ਹੈਰਾਨ ਕਰਨ ਵਾਲੀਆਂ ਵੀ ਹੁੰਦਆਂ ਹਨ। ਉਦਾਹਰਣ ਵਜੋਂ ਜਦੋਂ ਉਨ੍ਹਾਂ ਨੇ ਹੈਸ਼ਟੈਗ #saints ਦਾ ਜ਼ਿਕਰ ਕੀਤਾ।

ਇਸ ਕਾਰਨ ਪਲੇਟਫਾਰਮ ‘ਤੇ ਨਿਊ ਓਰਲੀਨਜ਼ ਸੇਂਟਸ ਐੱਨਐੱਫ਼ਐੱਲ ਟੀਮ ਦਾ ਲੋਗੋ ਆਪਣੇ ਆਪ ਪ੍ਰਦਰਸ਼ਿਤ ਹੋ ਗਿਆ। ਹਾਲਾਂਕਿ ਇਸ ਘਟਨਾ ਨਾਲ ਉਨ੍ਹਾਂ ਦੇ ਸਮਰਥਕਾਂ ਦਾ ਮਨੋਰੰਜਨ ਵੀ ਹੋਇਆ।

ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ, ਜਿਸਦੇ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ 9.9 ਲੱਖ ਫਾਲੋਅਰਜ਼ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਪ੍ਰਾਰਥਨਾ ਕੀਤੀ ਕਿ ‘ਨਵੀਆਂ ਤਕਨੀਕਾਂ’ ਦੀ ਵਰਤੋਂ ‘ਮਨੁੱਖੀ ਰਿਸ਼ਤਿਆਂ ਦੀ ਥਾਂ ਨਹੀਂ ਲਵੇਗੀ, ਵਿਅਕਤੀ ਦੀ ਇੱਜ਼ਤ ਦਾ ਸਤਿਕਾਰ ਕਰੇਗੀ ਅਤੇ ਸਾਨੂੰ ਸਾਡੇ ਸਮੇਂ ਦੇ ਸੰਕਟਾਂ ਦਾ ਸਾਹਮਣਾ ਕਰਨ ਵਿੱਚ ਮਦਦ ਕਰੇਗੀ”।

ਉਨ੍ਹਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ, ਈਸਟਰ ਐਤਵਾਰ ਨੂੰ, ਐਕਸ ‘ਤੇ ਉਨ੍ਹਾਂ ਦੀ ਆਖਰੀ ਪੋਸਟ ਵਿੱਚ ਲਿਖਿਆ ਹੈ, “ਮਸੀਹ ਜੀ ਉੱਠਿਆ ਹੈ!”

“ਇਹ ਸ਼ਬਦ ਸਾਡੀ ਹੋਂਦ ਦੇ ਪੂਰੇ ਅਰਥ ਨੂੰ ਦਰਸਾਉਂਦੇ ਹਨ ਹਨ, ਕਿਉਂਕਿ ਅਸੀਂ ਮੌਤ ਲਈ ਨਹੀਂ ਸਗੋਂ ਜੀਵਨ ਲਈ ਬਣਾਏ ਗਏ ਹਾਂ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI