Source :- BBC PUNJABI

ਕ੍ਰਿਕੇਟ

ਤਸਵੀਰ ਸਰੋਤ, Getty Images

  • ਲੇਖਕ, ਕੇ. ਪੋਥੀਰਾਜ
  • ਰੋਲ, ਬੀਬੀਸੀ ਸਹਿਯੋਗੀ
  • 4 ਮਈ 2025, 08:05 IST

    ਅਪਡੇਟ ਇੱਕ ਘੰਟਾ ਪਹਿਲਾਂ

ਇੰਡੀਅਨ ਪ੍ਰੀਮੀਅਰ ਲੀਗ -2025 ( ਆਈਪੀਐੱਲ) ਸੀਜ਼ਨ ਦੇ 50 ਤੋਂ ਵੱਧ ਲੀਗ ਮੈਚ ਹੋ ਚੁੱਕੇ ਹਨ। ਸਾਰੀਆਂ ਟੀਮਾਂ ਨੇ ਤਕਰੀਬਨ 9 ਤੋਂ 10 ਮੈਚ ਖੇਡੇ ਹਨ। ਹਰ ਟੀਮ ਨੇ ਹਾਲੇ ਮਹਿਜ਼ 3 ਜਾਂ 5 ਮੈਚ ਖੇਡਣੇ ਹਨ, ਇਸ ਲਈ ਪਲੇਆਫ ਵਿੱਚ ਪਹੁੰਚਣ ਦੀ ਸੰਭਾਵਨਾ ਵਾਲੀਆਂ ਟੀਮਾਂ ਦੀ ਸਥਿਤੀ ਸਪੱਸ਼ਟ ਹੋਣੀ ਸ਼ੁਰੂ ਹੋ ਗਈ ਹੈ।

10 ਟੀਮਾਂ ਵਿੱਚੋਂ ਸਿਰਫ਼ 8 ਟੀਮਾਂ ਹੀ ਦੌੜ ਵਿੱਚ ਸ਼ਾਮਲ ਹਨ, ਸੀਐੱਸਕੇ ਅਤੇ ਰਾਜਸਥਾਨ ਰਾਇਲਜ਼ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਹਨ।

ਇਸੇ ਤਰ੍ਹਾਂ, ਸਨਰਾਈਜ਼ਰਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਪਲੇਆਫ ਦੀਆਂ ਸੰਭਾਵਨਾਵਾਂ ਲਟਕਣ ਲੱਗੀਆਂ ਹਨ।

ਇੱਕ ਛੋਟੀ ਜਿਹੀ ਗਲਤੀ ਜਾਂ ਹਾਰ ਵੀ ਪਲੇਆਫ ਖੇਡਣ ਦੀਆਂ ਸੰਭਾਵਨਾਵਾਂ ਨੂੰ ਦੂਰ ਕਰ ਸਕਦੀ ਹੈ। ਇਸ ਲਈ, ਅਸਲ ਮੁਕਾਬਲਾ ਚੋਟੀ ਦੀਆਂ 6 ਵਿੱਚ ਸ਼ਾਮਲ ਟੀਮਾਂ ਵਿਚਕਾਰ ਹੈ।

ਇਨ੍ਹਾਂ ਵਿੱਚ ਮੁੰਬਈ, ਆਰਸੀਬੀ, ਪੰਜਾਬ, ਗੁਜਰਾਤ, ਦਿੱਲੀ ਕੈਪੀਟਲਜ਼ ਅਤੇ ਲਖਨਊ ਟੀਮਾਂ ਸ਼ਾਮਲ ਹਨ।

ਮੁੰਬਈ ਇੰਡੀਅਨਜ਼

ਕ੍ਰਿਕੇਟ

ਤਸਵੀਰ ਸਰੋਤ, Getty Images

(ਮੈਚ-11, ਪੁਆਂਇੰਟ-14, ਨੈੱਟ ਰਨ ਰੇਟ (1.124), ਬਾਕੀ ਬਚੇ ਮੈਚ: ਗੁਜਰਾਤ, ਪੰਜਾਬ, ਦਿੱਲੀ)

ਮੁੰਬਈ ਇੰਡੀਅਨਜ਼ 11 ਮੈਚਾਂ ਵਿੱਚੋਂ 7 ਜਿੱਤ ਕੇ 14 ਅੰਕਾਂ ਅਤੇ 1.124 ਦੇ ਮਜ਼ਬੂਤ ਨੈੱਟ ਰਨ ਰੇਟ ਨਾਲ ਟੇਬਲ ਦੇ ਸਿਖ਼ਰ ‘ਤੇ ਹੈ।

ਮੁੰਬਈ ਦੀ ਟੀਮ ਨੇ ਲਗਾਤਾਰ 6 ਮੈਚ ਜਿੱਤੇ ਹਨ।

ਮੁੰਬਈ, ਜੋ ਕਿ ਸੀਰੀਜ਼ ਦੀ ਸ਼ੁਰੂਆਤ ਵਿੱਚ 9ਵੇਂ ਸਥਾਨ ‘ਤੇ ਸੀ, ਇਸ ਸਮੇਂ ਸਿਖ਼ਰ ‘ਤੇ ਹੈ।

ਮੁੰਬਈ ਦੇ ਅਜੇ ਵੀ 3 ਮੈਚ ਬਾਕੀ ਹਨ। ਇਨ੍ਹਾਂ ਵਿੱਚੋਂ 2 ਮੈਚ (ਗੁਜਰਾਤ ਅਤੇ ਪੰਜਾਬ) ਮੁੰਬਈ ਵਿੱਚ ਹੀ ਖੇਡੇ ਜਾ ਰਹੇ ਹਨ, ਜੋ ਕਿ ਟੀਮ ਲਈ ਇੱਕ ਫਾਇਦੇ ਦੀ ਗੱਲ ਹੈ, ਜਦੋਂ ਕਿ ਦਿੱਲੀ ਵਿਰੁੱਧ ਖੇਡਿਆ ਜਾਣ ਵਾਲਾ ਮੈਚ ਦਿੱਲੀ ਵਿੱਚ ਹੀ ਖੇਡਿਆ ਜਾਵੇਗਾ।

ਜੇਕਰ ਮੁੰਬਈ ਟੀਮ ਆਪਣੇ ਅਗਲੇ 3 ਮੈਚ ਜਿੱਤ ਜਾਂਦੀ ਹੈ, ਤਾਂ ਉਹ 20 ਅੰਕਾਂ ਨਾਲ ਪਲੇਆਫ ਵਿੱਚ ਸਿਖ਼ਰ ‘ਤੇ ਪਹੁੰਚ ਜਾਵੇਗੀ, ਕਿਉਂਕਿ ਮੁੰਬਈ ਇਸ ਸਮੇਂ 1.124 ਦੇ ਨੈੱਟ ਰਨ ਰੇਟ ਨਾਲ ਸਭ ਤੋਂ ਮਜ਼ਬੂਤ ਟੀਮ ਹੈ।

ਜੇਕਰ ਮੁੰਬਈ ਇੱਕ ਮੈਚ ਹਾਰ ਵੀ ਜਾਂਦੀ ਹੈ ਅਤੇ ਉਹ ਬਾਕੀ ਦੋ ਮੈਚ ਜਿੱਤ ਜਾਂਦੀ ਹੈ ਤਾਂ ਉਹ ਮਜ਼ਬੂਤ ਨੈੱਟ ਰਨ ਰੇਟ ਦੇ ਆਧਾਰ ‘ਤੇ 18 ਅੰਕਾਂ ਨਾਲ ਪਲੇਆਫ ਵਿੱਚ ਜਗ੍ਹਾ ਪੱਕੀ ਕਰ ਸਕਦੀ ਹੈ।

ਮੁੰਬਈ ਨੇ ਹੁਣ ਤੱਕ ਘਰੇਲੂ ਮੈਦਾਨ ‘ਤੇ ਖੇਡੇ ਗਏ 5 ਮੈਚਾਂ ਵਿੱਚੋਂ 4 ਜਿੱਤੇ ਹਨ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਘਰੇਲੂ ਮੈਦਾਨ ‘ਤੇ ਖੇਡੇ ਜਾਣ ਵਾਲੇ ਅਗਲੇ 2 ਮੈਚ ਵੀ ਮੁੰਬਈ ਦੇ ਹੱਕ ਵਿੱਚ ਹੋਣਗੇ।

ਰਾਇਲ ਚੈਲੇਂਜਰਜ਼ ਬੰਗਲੌਰ

ਵਿਰਾਟ ਕੋਹਲੀ

ਤਸਵੀਰ ਸਰੋਤ, Getty Images

(ਮੈਚ-11, ਪੁਆਂਇੰਟ-16, ਨੈੱਟ ਰਨ ਰੇਟ (0.482), ਬਾਕੀ ਬਚੇ ਮੈਚ: ਸਨਰਾਈਜ਼ਰਜ਼, ਲਖਨਊ, ਕੋਲਕਾਤਾ)

ਸ਼ਨੀਵਾਰ ਨੂੰ ਬੰਗਲੌਰ ਦੇ ਚਿੰਨਾਸਵਾਮੀ ਸਟੇਡੀਅਮ ਵਿਖੇ ਖੇਡੇ ਗਏ ਰੋਮਾਂਚਕ ਮੈਚ ਵਿੱਚ, ਰਾਇਲ ਚੈਲੇਂਜਰਜ਼ ਬੰਗਲੌਰ ਨੇ ਚੇਨਈ ਸੁਪਰ ਕਿੰਗਜ਼ ਨੂੰ ਦੋ ਦੌੜਾਂ ਨਾਲ ਹਰਾ ਦਿੱਤਾ ਹੈ।

ਇਸ ਦੇ ਨਾਲ ਹੀ ਟੀਮ ਅੰਕ ਸੂਚੀ ਵਿੱਚ 16 ਅੰਕਾਂ ਨਾਲ ਸਿਖ਼ਰ ‘ਤੇ ਪਹੁੰਚ ਗਈ ਹੈ ਅਤੇ ਮੁੰਬਈ ਇੰਡੀਅਨਜ਼ ਨੂੰ ਦੂਜੇ ਨੰਬਰ ‘ਤੇ ਧੱਕ ਦਿੱਤਾ ਹੈ।

ਹੁਣ ਤੱਕ, ਆਰਸੀਬੀ ਅਤੇ ਮੁੰਬਈ ਦੋਵਾਂ ਨੇ 11-11 ਮੈਚ ਖੇਡੇ ਹਨ।

ਆਰਸੀਬੀ ਦੇ ਅਜੇ ਵੀ 3 ਮੈਚ ਬਾਕੀ ਹਨ। ਆਰਸੀਬੀ ਦਾ ਸਾਹਮਣਾ ਸਨਰਾਈਜ਼ਰਜ਼, ਕੋਲਕਾਤਾ ਅਤੇ ਲਖਨਊ ਨਾਲ ਹੋਵੇਗਾ।

ਕਿਉਂਕਿ ਸੀਐੱਸਕੇ ਸੀਰੀਜ਼ ਤੋਂ ਬਾਹਰ ਹੋ ਗਈ ਹੈ, ਇਸ ਲਈ ਉਸ ਟੀਮ ਲਈ ਜਿੱਤ ਦਾ ਕੋਈ ਫ਼ਾਇਦਾ ਨਹੀਂ ਰਹਿ ਜਾਂਦਾ।

ਜੇਕਰ ਆਰਸੀਬੀ ਮਜ਼ਬੂਤ ਨੈੱਟ ਰਨ ਰੇਟ ਨਾਲ ਬਾਕੀ 3 ਮੈਚਾਂ ਵਿੱਚੋਂ 2 ਜਾਂ 3 ਜਿੱਤਦੀ ਹੈ ਤਾਂ ਉਹ 20 ਜਾਂ 18 ਅੰਕਾਂ ਨਾਲ ਪਲੇਆਫ ਲਈ ਕੁਆਲੀਫਾਈ ਕਰਨ ਦੀ ਸੰਭਾਵਨਾ ਬਣਾ ਸਕਦੀ ਹੈ।

ਆਰਸੀਬੀ ਨੇ ਸੀਐੱਸਕੇ ਨੂੰ ਤਾਂ ਹਰਾ ਹੀ ਦਿੱਤਾ ਹੈ ਅਤੇ ਜੇਕਰ ਉਹ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਦਿੰਦੀ ਹੈ ਤਾਂ ਉਸ ਕੋਲ 18 ਅੰਕਾਂ ਨਾਲ ਪਲੇਆਫ ਵਿੱਚ ਜਗ੍ਹਾ ਬਣਾਉਣ ਦਾ ਸਪੱਸ਼ਟ ਮੌਕਾ ਹੋਵੇਗਾ।

ਆਰਸੀਬੀ ਨੂੰ ਸੀਐੱਸਕੇ, ਸਨਰਾਈਜ਼ਰਜ਼ ਹੈਦਰਾਬਾਦ ਅਤੇ ਲਖਨਊ ਵਿਰੁੱਧ ਆਪਣੇ ਘਰੇਲੂ ਮੈਚਾਂ ਵਿੱਚੋਂ ਸਿਰਫ਼ 2 ਜਿੱਤਣ ਦੀ ਲੋੜ ਹੋਵੇਗੀ। ਜਿਨ੍ਹਾਂ ਵਿੱਚ ਇੱਕ ਉਸਦੀ ਦੀ ਝੋਲੀ ਆ ਚੁੱਕਿਆ ਹੈ।

ਕਿਉਂਕਿ ਆਰਸੀਬੀ ਨੇ ਹੁਣ ਤੱਕ ਵਿਦੇਸ਼ਾਂ ਵਿੱਚ ਖੇਡੇ ਗਏ ਸਾਰੇ ਮੈਚ ਜਿੱਤੇ ਹਨ, ਜੇਕਰ ਉਹ ਜੈਪੁਰ ਵਿੱਚ ਰਾਜਸਥਾਨ ਵਿਰੁੱਧ ਮੈਚ ਜਿੱਤ ਜਾਂਦੇ ਹਨ, ਤਾਂ ਉਹ ਆਸਾਨੀ ਨਾਲ 20 ਪੁਆਂਇੰਟ ਹਾਸਿਲ ਕਰ ਸਕਦੇ ਹਨ ਅਤੇ ਪਲੇਆਫ ਵਿੱਚ ਜਾ ਸਕਦੇ ਹਨ।

ਜੇਕਰ ਆਰਸੀਬੀ ਸਾਰੇ 3 ਮੈਚ ਜਿੱਤ ਲੈਂਦੀ ਹੈ, ਤਾਂ ਉਹ 22 ਅੰਕਾਂ ਨਾਲ ਮੁੰਬਈ ਨੂੰ ਪਛਾੜ ਸਕਦੀ ਹੈ ਅਤੇ ਪਲੇਆਫ ਵਿੱਚ ਸਿਖ਼ਰਲਾ ਸਥਾਨ ਹਾਸਲ ਕਰ ਸਕਦੀ ਹੈ।

ਪੰਜਾਬ ਕਿੰਗਜ਼

ਪੰਜਾਬ ਕਿੰਗਜ਼

ਤਸਵੀਰ ਸਰੋਤ, Getty Images

(ਮੈਚ: 10, ਪੁਆਂਇੰਟ: 13, ਨੈੱਟ ਰਨ ਰੇਟ: 0.199, ਬਾਕੀ ਬਚੇ ਮੈਚ: ਲਖਨਊ, ਦਿੱਲੀ, ਮੁੰਬਈ, ਰਾਜਸਥਾਨ)

ਸ਼੍ਰੇਅਸ ਅਈਅਰ ਦੀ ਅਗਵਾਈ ਵਿੱਚ ਪੰਜਾਬ ਵਧੀਆ ਖੇਡ ਰਿਹਾ ਹੈ। ਪਿਛਲੇ 5 ਮੈਚਾਂ ਵਿੱਚ, ਉਹ ਸਿਰਫ਼ ਇੱਕ ਮੈਚ ਹਾਰੇ ਹਨ, ਬਾਕੀ 3 ਮੈਚ ਜਿੱਤੇ ਹਨ ਅਤੇ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

ਪੰਜਾਬ, ਜਿਸਦੇ ਹਿੱਸੇ ਇਸ ਵੇਲੇ 13 ਅੰਕ ਹਨ, ਜੇਕਰ ਉਹ ਬਾਕੀ ਰਹਿੰਦੇ ਸਾਰੇ ਚਾਰ ਮੈਚ ਜਿੱਤ ਲੈਂਦਾ ਹੈ ਤਾਂ ਉਸਦੇ ਪੁਆਂਇੰਟ 21 ਹੋ ਸਕਦੇ ਹਨ, ਜਾਂ ਜੇਕਰ ਉਹ ਆਪਣੇ ਚਾਰ ਮੈਚਾਂ ਵਿੱਚੋਂ ਘੱਟੋ-ਘੱਟ ਤਿੰਨ ਜਿੱਤਦਾ ਹੈ ਅਤੇ ਪਲੇਆਫ ਵਿੱਚ ਦੂਜੇ ਜਾਂ ਤੀਜੇ ਸਥਾਨ ‘ਤੇ ਰਹਿੰਦਾ ਹੈ ਤਾਂ ਉਸ ਕੋਲ 19 ਅੰਕ ਹੋ ਸਕਦੇ ਹਨ।

ਪੰਜਾਬ ਕੋਲ ਇਹ ਵਾਧੂ ਫਾਇਦਾ ਹੈ ਕਿ ਉਹ ਆਪਣੇ ਅਗਲੇ ਤਿੰਨੋਂ ਮੈਚ ਘਰੇਲੂ ਮੈਦਾਨ ‘ਤੇ ਖੇਡੇਗਾ।

ਪਰ ਇਹ ਇੱਕ ਚੁਣੌਤੀ ਹੋਵੇਗੀ ਕਿਉਂਕਿ ਤਿੰਨੋਂ ਟੀਮਾਂ ਚੋਟੀ ਦੇ-4 ਸਥਾਨ ਲਈ ਮੁਕਾਬਲਾ ਕਰ ਰਹੀਆਂ ਹਨ। ਮੁੰਬਈ, ਲਖਨਊ ਅਤੇ ਦਿੱਲੀ ਵਿਰੁੱਧ ਮੈਚ ਜਿੱਤਣਾ ਪੰਜਾਬ ਲਈ ਸੱਚਮੁੱਚ ਇੱਕ ਚੁਣੌਤੀ ਹੋਵੇਗੀ।

ਪੰਜਾਬ, ਰਾਜਸਥਾਨ ਖ਼ਿਲਾਫ਼ ਆਖ਼ਰੀ ਮੈਚ ਅਤੇ ਲਖਨਊ ਖ਼ਿਲਾਫ਼ ਮੈਚ ਵੀ ਜਿੱਤ ਸਕਦਾ ਹੈ, ਪਰ ਉਨ੍ਹਾਂ ਨੂੰ ਦਿੱਲੀ ਅਤੇ ਮੁੰਬਈ ਨੂੰ ਹਰਾਉਣ ਵਿੱਚ ਥੋੜ੍ਹੀ ਮੁਸ਼ਕਲ ਆਵੇਗੀ। ਪੰਜਾਬ ਆਸਾਨੀ ਨਾਲ 17 ਅੰਕ ਪ੍ਰਾਪਤ ਕਰ ਸਕਦਾ ਹੈ, ਅਤੇ ਤੀਜੀ ਜਿੱਤ ਪਲੇਆਫ ਵਿੱਚ ਜਗ੍ਹਾ ਯਕੀਨੀ ਬਣਾ ਦੇਵੇਗੀ। ਜੇਕਰ ਪੰਜਾਬ ਕਿੰਗਜ਼ 15 ਅੰਕ ਮਿਲ ਵੀ ਜਾਂਦੇ ਹਨ, ਤਾਂ ਵੀ ਇਹ ਪਲੇਆਫ ਵਿੱਚ ਜਗ੍ਹਾ ਬਣਾ ਸਕਦੇ ਹਨ, ਪਰ ਸਾਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ ਦੀ ਉਡੀਕ ਕਰਨੀ ਪਵੇਗੀ।

ਜੇਕਰ ਪੰਜਾਬ 17 ਅੰਕਾਂ ਤੱਕ ਸਿਮਟ ਜਾਂਦਾ ਹੈ, ਤਾਂ ਉਹ ਪਲੇਆਫ ਦੌਰ ਵਿੱਚ ਆਖਰੀ ਸਥਾਨ ‘ਤੇ ਰਹਿ ਸਕਦਾ ਹੈ। ਇਸ ਲਈ, ਪੰਜਾਬ ਨੂੰ ਆਪਣਾ ਨੈੱਟ ਰਨ ਰੇਟ ਵਧਾਉਣ ਲਈ ਘੱਟੋ-ਘੱਟ ਦੋ ਜਿੱਤਾਂ, ਯਾਨੀ 3 ਮੈਚ ਜਿੱਤਣ ਦੀ ਲੋੜ ਹੈ।

ਗੁਜਰਾਤ ਟਾਇਟਨਜ਼

ਗੁਜਰਾਤ ਟਾਇਟਨਸ

ਤਸਵੀਰ ਸਰੋਤ, Getty Images

(ਮੈਚ -9, ਪੁਆਂਇੰਟ -12, ਨੈੱਟ ਰਨ ਰੇਟ 0.748, ਬਾਕੀ ਬਚੇ ਮੈਚ: ਸਨਰਾਈਜ਼ਰਜ਼, ਮੁੰਬਈ, ਦਿੱਲੀ, ਲਖਨਊ, ਸੀਐੱਸਕੇ)

ਗੁਜਰਾਤ ਦੀ ਟੀਮ ਇਸ ਸੀਜ਼ਨ ਵਿੱਚ ਵਧੀਆ ਖੇਡ ਰਹੀ ਹੈ, ਹੁਣ ਤੱਕ 12 ਅੰਕਾਂ ਨਾਲ, 5 ਮੈਚ ਬਾਕੀ ਹਨ। ਗੁਜਰਾਤ ਵੱਧ ਤੋਂ ਵੱਧ 22 ਅੰਕ ਪ੍ਰਾਪਤ ਕਰ ਸਕਦਾ ਹੈ ਅਤੇ ਪਹਿਲਾ ਸਥਾਨ ਪ੍ਰਾਪਤ ਕਰ ਸਕਦਾ ਹੈ।

ਹਾਲਾਂਕਿ, ਗੁਜਰਾਤ ਨੂੰ ਪਲੇਆਫ ਵਿੱਚ ਜਗ੍ਹਾ ਪੱਕੀ ਕਰਨ ਲਈ ਘੱਟੋ-ਘੱਟ 3 ਜਿੱਤਾਂ ਦੀ ਲੋੜ ਹੈ। ਗੁਜਰਾਤ 0.748 ਨੈੱਟ ਰਨ ਰੇਟ ਨਾਲ ਮੁੰਬਈ ਤੋਂ ਬਾਅਦ ਦੂਜੇ ਸਥਾਨ ‘ਤੇ ਹੈ।

ਜੇਕਰ ਗੁਜਰਾਤ ਖ਼ਰਾਬ ਫਾਰਮ ਵਿੱਚ ਚੱਲ ਰਹੀ ਚੇਨਈ ਸੁਪਰਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ ਅਤੇ ਲਖਨਊ ਵਿਰੁੱਧ ਮੈਚ ਜਿੱਤਦਾ ਹੈ, ਤਾਂ ਹੀ ਪਲੇਆਫ ਵਿੱਚ ਪੱਕੀ ਥਾਂ ਬਣਾ ਸਕੇਗਾ।

ਗੁਜਰਾਤ ਅਹਿਮਦਾਬਾਦ ਵਿੱਚ 3 ਮੈਚ ਖੇਡੇਗਾ ਅਤੇ ਘਰੇਲੂ ਮੈਦਾਨ ਵਿਚਲੇ ਮੈਂਚਾਂ ਵਿੱਚ ਜਿੱਤ ਨਾਲ ਹਾਸਿਲ ਕੀਤੇ 18 ਅੰਕਾਂ ਨਾਲ ਪਲੇਆਫ ਵਿੱਚ ਜਗ੍ਹਾ ਪੱਕੀ ਕੀਤੀ ਜਾ ਸਕਦੀ ਹੈ।

ਹੋ ਸਕਦਾ ਹੈ ਕਿ ਜੇਕਰ ਉਹ 4 ਮੈਚ ਜਿੱਤ ਜਾਣ ਅਤੇ ਉਨ੍ਹਾਂ ਦਾ ਨੈੱਟ ਰਨ ਰੇਟ ਮਜ਼ਬੂਤ ਹੋਵੇ, ਤਾਂ ਉਹ ਦੂਜੇ ਸਥਾਨ ‘ਤੇ ਵੀ ਰਹਿ ਸਕਦੇ ਹਨ।

ਦਿੱਲੀ ਕੈਪੀਟਲਜ਼

ਦਿੱਲੀ ਕੈਪੀਟਲਜ਼

ਤਸਵੀਰ ਸਰੋਤ, Getty Images

(ਮੈਚ-10, ਪੁਆਂਇੰਟ: 12, ਨੈੱਟ ਰਨ ਰੇਟ: 0.362, ਬਾਕੀ ਬਚੇ ਮੈਚ: ਸਨਰਾਈਜ਼ਰਜ਼, ਪੰਜਾਬ, ਗੁਜਰਾਤ, ਮੁੰਬਈ)

ਦਿੱਲੀ ਦੀ ਟੀਮ ਸ਼ੁਰੂ ਵਿੱਚ 6 ਵਿੱਚੋਂ 5 ਮੈਚ ਜਿੱਤੀ ਅਤੇ ਸਿਖ਼ਰ ‘ਤੇ ਰਹੀ। ਹਾਲਾਂਕਿ, ਲਗਾਤਾਰ 3 ਹਾਰਾਂ ਨੇ ਟੀਮ ਨੂੰ 5ਵੇਂ ਸਥਾਨ ‘ਤੇ ਧੱਕ ਦਿੱਤਾ।

ਦਿੱਲੀ ਕੋਲ ਇਸ ਸਮੇਂ 12 ਅੰਕ ਹਨ, ਪਲੇਆਫ ਦੌਰ ਵਿੱਚ ਤਾਂ ਹੀ ਸੁਰੱਖਿਅਤ ਰਹਿ ਸਕਦੀ ਹੈ ਜੇਕਰ ਉਹ ਆਪਣੇ ਅਗਲੇ 4 ਮੈਚਾਂ ਵਿੱਚੋਂ ਘੱਟੋ-ਘੱਟ 3 ਜਿੱਤ ਲੈਂਦੀ ਹੈ।

ਦਿੱਲੀ ਲਈ ਅਗਲੇ ਚਾਰ ਮੈਚਾਂ ਵਿੱਚੋਂ, ਸਿਰਫ਼ ਸਨਰਾਈਜ਼ਰਜ਼ ਵਿਰੁੱਧ ਮੈਚ ਮੁਕਾਬਲਤਨ ਆਸਾਨ ਹੋ ਸਕਦਾ ਹੈ, ਜਦੋਂ ਕਿ ਬਾਕੀ ਤਿੰਨ ਟੀਮਾਂ – ਮੁੰਬਈ, ਪੰਜਾਬ ਅਤੇ ਗੁਜਰਾਤ ਤੋਂ ਸਖ਼ਤ ਚੁਣੌਤੀ ਮਿਲੇਗੀ।

ਕਿਉਂਕਿ ਇਹ ਟੀਮਾਂ ਵੀ ਪਲੇਆਫ ਵਿੱਚ ਜਗ੍ਹਾ ਬਣਾਉਣ ਦੀਆਂ ਮਜ਼ਬੂਤ ਦਾਅਵੇਦਾਰ ਮੰਨੀਆਂ ਜਾਂਦੀਆਂ ਹਨ, ਇਸ ਲਈ ਉਹ ਜਿੱਤ ਲਈ ਸਖ਼ਤ ਸੰਘਰਸ਼ ਕਰਨਗੀਆਂ।

ਪੰਜਾਬ ਕਿੰਗਜ਼
ਇਹ ਵੀ ਪੜ੍ਹੋ-

ਦਿੱਲੀ ਨੂੰ ਨੈੱਟ ਰਨ ਰੇਟ ਵਿੱਚ ਪੰਜਾਬ ਉੱਤੇ ਇੱਕ ਫਾਇਦਾ ਹੈ, ਅਤੇ ਜੇਕਰ ਉਹ ਇਸਦੀ ਵਰਤੋਂ ਘੱਟੋ-ਘੱਟ 3 ਮੈਚ ਜਿੱਤਣ ਲਈ ਕਰ ਸਕਦੇ ਹਨ ਅਤੇ 18 ਅੰਕਾਂ ਦੇ ਮਜ਼ਬੂਤ ਨੈੱਟ ਰਨ ਰੇਟ ਨਾਲ ਸਮਾਪਤ ਕਰ ਸਕਦੇ ਹਨ, ਤਾਂ ਉਨ੍ਹਾਂ ਦਾ ਪਲੇਆਫ ਸਥਾਨ ਪੱਕਾ ਹੋ ਜਾਵੇਗਾ।

ਲਖਨਊ ਸੁਪਰ ਜਾਇੰਟਸ

ਲਖਨਊ ਸੁਪਰ ਜਾਇੰਟਸ

ਤਸਵੀਰ ਸਰੋਤ, Getty Images

(ਮੈਚ-10, ਅੰਕ 10, ਔਸਤ ਰਨ ਰੇਟ: -0.325, ਬਾਕੀ ਬਚੇ ਮੈਚ: ਪੰਜਾਬ, ਆਰਸੀਬੀ, ਗੁਜਰਾਤ, ਸਨਰਾਈਜ਼ਰਜ਼)

ਹਾਲਾਂਕਿ ਲਖਨਊ ਇਸ ਸਮੇਂ 10 ਅੰਕਾਂ ਨਾਲ 6ਵੇਂ ਸਥਾਨ ‘ਤੇ ਹੈ, ਪਰ ਇਸ ਦਾ ਘੱਟ ਰਨ ਰੇਟ ਟੀਮ ਲਈ ਇੱਕ ਵੱਡਾ ਝਟਕਾ ਹੈ। ਪਿਛਲੇ 4 ਮੈਚਾਂ ਵਿੱਚੋਂ 3 ਹਾਰਨ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ।

ਲਖਨਊ ਤੋਂ ਬਾਅਦ ਹੋਣ ਵਾਲੇ ਚਾਰ ਮੈਚਾਂ ਵਿੱਚੋਂ, ਸਨਰਾਈਜ਼ਰਜ਼ ਹੈਦਰਾਬਾਦ ਦਾ ਮੈਚ ਹੀ ਇੱਕੋ ਇੱਕ ਅਜਿਹਾ ਮੈਚ ਹੈ ਜੋ ਕੁਝ ਹੱਦ ਤੱਕ ਜਿੱਤ ਦੀ ਗਰੰਟੀ ਦੇ ਸਕਦਾ ਹੈ।

ਨਹੀਂ ਤਾਂ, ਆਰਸੀਬੀ, ਗੁਜਰਾਤ ਅਤੇ ਪੰਜਾਬ ਦੇ ਮੈਚ ਇੱਕ ਅਸਲ ਚੁਣੌਤੀ ਹੋਣਗੇ। ਲਖਨਊ ਤਾਂ ਹੀ ਬਚੇਗਾ ਜੇਕਰ ਉਹ ਅਗਲੇ ਕੁਝ ਮੈਚ ਜਿੱਤ ਕੇ ਆਪਣਾ ਰਨ ਰੇਟ ਵਧਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ।

ਜੇਕਰ ਉਹ ਅਗਲੇ 4 ਮੈਚਾਂ ਵਿੱਚੋਂ 3 ਜਿੱਤ ਜਾਵੇ ਅਤੇ 16 ਅੰਕ ਹਾਸਿਲ ਕਰ ਲਵੇ, ਤਾਂ ਉਨ੍ਹਾਂ ਲਖਨਊ ਕੋਲ ਪਲੇਆਫ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਹੈ।

ਨੈੱਟ ਰਨ ਰੇਟ ਵਧਾਉਣ ਲਈ ਇੱਕ ਵੱਡੀ ਜਿੱਤ ਜ਼ਰੂਰੀ ਹੈ।

ਜਿੱਥੋਂ ਤੱਕ ਲਖਨਊ ਟੀਮ ਦੀ ਗੱਲ ਹੈ, ਉਨ੍ਹਾਂ ਦਾ ਨਕਾਰਾਤਮਕ ਰਨ ਰੇਟ ਟੀਮ ਲਈ ਇੱਕ ਵੱਡੀ ਰੁਕਾਵਟ ਬਣ ਗਿਆ ਹੈ ਅਤੇ ਪਲੇਆਫ ਵਿੱਚ ਜਗ੍ਹਾ ਬਣਾਉਣ ਦਾ ਇੱਕੋ ਇੱਕ ਤਰੀਕਾ ਹੈ ਜੇਕਰ ਲਖਨਊ ਅਗਲੇ ਕੁਝ ਮੈਚ ਜਿੱਤ ਲੈਂਦਾ ਹੈ।

ਜੇ ਲਖਨਊ ਇਨ੍ਹਾਂ ਵਿੱਚੋਂ ਇੱਕ ਵੀ ਮੈਚ ਹਾਰਦਾ ਹੈ ਤਾਂ ਪਲੇਆਫ ਵਿੱਚ ਜਾਣ ਦਾ ਰਾਹ ਔਖਾ ਹੋ ਜਾਵੇਗਾ।

ਕੋਲਕਾਤਾ ਨਾਈਟ ਰਾਈਡਰਜ਼

ਕੋਲਕਾਤਾ ਨਾਈਟ ਰਾਈਡਰਜ਼

ਤਸਵੀਰ ਸਰੋਤ, Getty Images

(ਮੈਚ-10, ਪੁਆਂਇੰਟ 9, ਔਸਤ ਰਨ ਰੇਟ: 0.271, ਬਾਕੀ ਬਚੇ ਮੈਚ: ਰਾਜਸਥਾਨ, ਸੀਐੱਸਕੇ, ਸਨਰਾਈਜ਼ਰਜ਼, ਆਰਸੀਬੀ)

ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਦੀ ਪਲੇਆਫ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਇੱਕ ਔਖਾ ਟੀਚਾ ਬਣ ਗਈ ਹੈ।

ਹਾਲਾਂਕਿ ਪਲੇਆਫ ਦੇ ਮੌਕੇ ਤੋਂ ਇਨਕਾਰ ਨਹੀਂ ਕੀਤਾ ਗਿਆ ਹੈ, ਪਰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਕੋਲਕਾਤਾ, ਜਿਸ ਦੇ 9 ਅੰਕ ਹਨ ਨੂੰ ਪਲੇਆਫ ਲਈ ਕੁਆਲੀਫਾਈ ਕਰਨ ਲਈ 16 ਜਾਂ 18 ਅੰਕਾਂ ਦੀ ਲੋੜ ਹੈ।

ਹਾਲਾਂਕਿ, ਜੇਕਰ ਟੀਮ ਬਾਕੀ 4 ਮੈਚ ਜਿੱਤ ਵੀ ਜਾਂਦੇ ਹਨ, ਤਾਂ ਵੀ ਉਨ੍ਹਾਂ ਨੂੰ 18 ਅੰਕ ਨਹੀਂ ਮਿਲਣਗੇ, ਸਗੋਂ ਸਿਰਫ਼ 17 ਅੰਕ ਤੱਕ ਹੀ ਪਹੁੰਚ ਸਕੇਗੀ।

ਜੇਕਰ ਉਹ 3 ਮੈਚ ਜਿੱਤ ਵੀ ਜਾਂਦੇ ਹਨ, ਤਾਂ ਵੀ ਉਨ੍ਹਾਂ ਨੂੰ 16 ਨਹੀਂ, ਸਗੋਂ ਸਿਰਫ਼ 15 ਅੰਕ ਮਿਲਣਗੇ।

ਇਸ ਲਈ, ਚਾਹੇ ਕੋਲਕਾਤਾ ਪਲੇਆਫ ਦੌਰ ਵਿੱਚ ਚੌਥਾ ਸਥਾਨ ਹਾਸਲ ਕਰਨਾ ਚਾਹੁੰਦਾ ਹੈ, ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਉਹ ਆਪਣੇ ਅਗਲੇ 4 ਮੈਚ ਜਿੱਤ ਲਵੇ।

3 ਮੈਚ ਜਿੱਤਣ ਅਤੇ 15 ਅੰਕਾਂ ‘ਤੇ ਹੋਣਾ ਪਲੇਆਫ ਦੇ ਮੌਕੇ ਦੀ ਗਰੰਟੀ ਨਹੀਂ ਦਿੰਦਾ, ਸਾਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ ਦੀ ਉਡੀਕ ਕਰਨੀ ਪਵੇਗੀ। ਜੇਕਰ ਪਲੇ-ਆਫ ਦੌਰ ਵਿੱਚ ਆਖਰੀ ਸਥਾਨ ਲਈ ਅੰਕ 16 ਹੋਣ ਤਕਾਂ ਵੀ ਕੋਲਕਾਤਾ ਨੂੰ ਜਗ੍ਹਾ ਨਹੀਂ ਮਿਲੇਗੀ।

ਕੋਲਕਾਤਾ ਆਪਣੇ ਅਗਲੇ 4 ਮੈਚਾਂ ਵਿੱਚੋਂ 3 ਸੌਖਿਆਂ ਜਿੱਤ ਸਕਦਾ ਹੈ, ਸੀਐੱਸਕੇ, ਸਨਰਾਈਜ਼ਰਜ਼ ਅਤੇ ਰਾਜਸਥਾਨ ਨੂੰ ਹਰਾ ਸਕਦਾ ਹੈ ਅਤੇ ਉਸਨੂੰ ਸਿਰਫ਼ ਆਰਸੀਬੀ ਵਿਰੁੱਧ ਲੜਨਾ ਅਤੇ ਜਿੱਤਣਾ ਪਵੇਗਾ।

ਜੇਕਰ ਉਹ ਸਾਰੇ 4 ਮੈਚ ਜਿੱਤ ਜਾਂਦੇ ਹਨ, ਤਾਂ ਉਨ੍ਹਾਂ ਦਾ ਪਲੇ-ਆਫ ਦੌਰ ਵਿੱਚ ਆਖਰੀ ਸਥਾਨ ਮਿਲ ਜਾਣ ਦੀ ਸੰਭਾਵਨਾ ਹੈ।

ਸਨਰਾਈਜ਼ਰਜ਼ ਹੈਦਰਾਬਾਦ

ਸਨਰਾਈਜ਼ਰਜ਼ ਹੈਦਰਾਬਾਦ

ਤਸਵੀਰ ਸਰੋਤ, Getty Images

(ਮੈਚ-9, ਪੁਆਂਇੰਟ-6, ਔਸਤ ਰਨ ਰੇਟ- ਮਾਈਨਸ 1.192, ਬਾਕੀ ਬਚੇ ਮੈਚ: ਗੁਜਰਾਤ, ਦਿੱਲੀ, ਕੋਲਕਾਤਾ, ਆਰਸੀਬੀ, ਲਖਨਊ)

ਸਨਰਾਈਜ਼ਰਜ਼ ਹੈਦਰਾਬਾਦ ਨੇ ਹੁਣ ਤੱਕ 9 ਮੈਚ ਖੇਡੇ ਹਨ ਅਤੇ 6 ਅੰਕ ਪ੍ਰਾਪਤ ਕੀਤੇ ਹਨ। 5 ਮੈਚ ਬਾਕੀ ਹੋਣ ਕਰਕੇ, ਇਹ ਕਹਿਣਾ ਅਸੰਭਵ ਹੈ ਕਿ ਪਲੇਆਫ ਦੇ ਦਰਵਾਜ਼ੇ ਬੰਦ ਹੋ ਗਏ ਹਨ। ਇਸ ਦੌਰਾਨ, ਸਨਰਾਈਜ਼ਰਜ਼ ਨੂੰ ਆਪਣਾ ਅਗਲਾ ਮੈਚ ਹਾਰ ਜਾਣ ‘ਤੇ ਵੀ ਬਾਹਰ ਹੋਣਾ ਪਵੇਗਾ। ਜੇਕਰ ਉਹ ਅਗਲੇ 5 ਮੈਚ ਜਿੱਤ ਵੀ ਜਾਂਦੇ ਹਨ, ਤਾਂ ਵੀ ਉਨ੍ਹਾਂ ਨੂੰ ਸਿਰਫ਼ 16 ਅੰਕ ਹੀ ਮਿਲ ਸਕਦੇ ਹਨ।

ਜੇਕਰ ਇਹ ਪਲੇਆਫ ਦੌਰ ਵਿੱਚ ਆਖਰੀ ਸਥਾਨ ‘ਤੇ ਰਹਿਣ ਲਈ ਕਾਫ਼ੀ ਹੈ, ਤਾਂ ਨੈੱਟ ਰਨ ਰੇਟ ਨੂੰ ਵਧਾਉਣਾ ਜ਼ਰੂਰੀ ਹੈ।

ਸਨਰਾਈਜ਼ਰਜ਼ ਨੂੰ ਆਪਣੇ ਮੌਜੂਦਾ ਘਾਟੇ ਨੂੰ ਸੁਧਾਰਨ ਲਈ ਵੱਡੀਆਂ ਜਿੱਤਾਂ ਦੀ ਲੋੜ ਹੈ।

14 ਅੰਕਾਂ ਦੇ ਨਾਲ ਵੀ, ਜੇਕਰ ਨੈੱਟ ਰਨ ਰੇਟ ਮਾੜਾ ਹੈ, ਤਾਂ ਇਹ ਖ਼ਦਸ਼ਾ ਹੈ ਕਿ ਉਹ ਪਲੇਆਫ ਦੌਰ ਵਿੱਚ ਵੀ ਆਖਰੀ ਸਥਾਨ ‘ਤੇ ਰਹਿਣਗੇ।

ਇਸ ਤਰ੍ਹਾਂ, ਸਨਰਾਈਜ਼ਰਜ਼ ਨੂੰ ਘੱਟੋ-ਘੱਟ 5 ਮੈਚ ਜਿੱਤਣ ਦੀ ਲੋੜ ਹੈ। ਹਾਲਾਂਕਿ, ਅਗਲੇ ਪੰਜ ਮੈਚ ਸਨਰਾਈਜ਼ਰਜ਼ ਲਈ ਚੁਣੌਤੀਪੂਰਨ ਹੋਣਗੇ। ਜਿਵੇਂ ਕਿ ਸਨਰਾਈਜ਼ਰਜ਼ ਦਾ ਸਾਹਮਣਾ ਟਾਪ-4 ਵਿੱਚ ਟੀਮਾਂ ਨਾਲ ਹੁੰਦਾ ਹੈ, ਜਿੱਤਣਾ ਕੋਈ ਆਸਾਨ ਕੰਮ ਨਹੀਂ ਹੁੰਦਾ।

ਜੇਕਰ ਸਨਰਾਈਜ਼ਰਜ਼ 4 ਮੈਚ ਜਿੱਤ ਕੇ 14 ਅੰਕ ਪ੍ਰਾਪਤ ਕਰ ਲੈਂਦਾ ਹੈ, ਤਾਂ ਉਸਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ ਦੀ ਵੀ ਉਡੀਕ ਕਰਨੀ ਪਵੇਗੀ।

ਪਰ ਹਾਰ ਦੇ ਨਾਲ ਵੀ ਸਨਰਾਈਜ਼ਰਜ਼ ਦੇ ਪਲੇਆਫ ਦੀਆਂ ਸੰਭਾਵਨਾਵਾਂ ਖ਼ਤਮ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI