Home ਰਾਸ਼ਟਰੀ ਖ਼ਬਰਾਂ ਜਦੋਂ ਇੱਕ ਹੈਲੀਕਾਪਟਰ ਜਵਾਲਾਮੁਖੀ ਦੀ ਖੱਡ ਵਿੱਚ ਜਾ ਡਿੱਗਿਆ ਤਾਂ ਇਸ ਸ਼ਖ਼ਸ...

ਜਦੋਂ ਇੱਕ ਹੈਲੀਕਾਪਟਰ ਜਵਾਲਾਮੁਖੀ ਦੀ ਖੱਡ ਵਿੱਚ ਜਾ ਡਿੱਗਿਆ ਤਾਂ ਇਸ ਸ਼ਖ਼ਸ ਨੇ ਪੂਰੀ ਰਾਤ ਲਾਵੇ ਦੇ ਬੁਲਬੁਲਿਆਂ ਦੇ ਵਿਚਕਾਰ ਕਿਵੇਂ ਗੁਜ਼ਾਰੀ

3
0

Source :- BBC PUNJABI

ਕਿਲੁਏਨਾ ਵੋਲਕੈਨੋ, ਹਵਾਈ

ਤਸਵੀਰ ਸਰੋਤ, Getty Images

ਇੱਕ ਸਰਗਰਮ ਜਵਾਲਾਮੁਖੀ ਅੰਦਰ ਜ਼ਬਰਦਸਤੀ ਲੈਂਡਿੰਗ। ਕੀ ਉਨ੍ਹਾਂ ਨਾਲ ਇਸ ਤੋਂ ਵੀ ਮਾੜਾ ਕੁਝ ਹੋ ਸਕਦਾ ਸੀ?

ਹਾਂ, ਪੂਰੀ ਰਾਤ ਉੱਥੇ ਗੁਜ਼ਰੀ, ਪੈਰਾਂ ਹੇਠ ਉਬਲਦੇ ਲਾਵੇ ਦੇ ਬੁਲਬੁਲਿਆਂ ਵਿਚਕਾਰ।

ਇਹ ਨਵੰਬਰ 1992 ਦੀ ਗੱਲ ਹੈ। ਟਾਈਟੈਨਿਕ ਅਤੇ ਟਰਮੀਨੇਟਰ 2 ਜਿਹੀਆਂ ਸੁਪਰਹਿੱਟ ਫਿਲਮਾਂ ਦੀ ਵਿਜ਼ੁਅਲ ਇਫੈਕਟਸ ਟੀਮ ਦਾ ਹਿੱਸਾ ਰਹੇ ਕ੍ਰਿਸ ਡੱਡੀ ਇੱਕ ਨਵੀਂ ਹਾਲੀਵੁੱਡ ਫ਼ਿਲਮ ਦੇ ਦ੍ਰਿਸ਼ ਫਿਲਮਾਉਣ ਲਈ ਹਵਾਈ ਦੇ ਬਿੱਗ ਆਈਲੈਂਡ ਉੱਪਰੋਂ ਉੱਡ ਰਹੇ ਸਨ।

ਉਨ੍ਹਾਂ ਦੇ ਨਾਲ ਪਾਇਲਟ ਕਰੇਗ ਹੋਸਕਿੰਗ ਅਤੇ ਸਹਾਇਕ ਫੋਟੋਗ੍ਰਾਫਰ ਮਾਈਕ ਬੈਨਸਨ ਮੌਜੂਦ ਸਨ।

ਉਹ ਭਾਫ਼ ਨਾਲ ਭਰੀ ਹੋਈ ਸੰਘਣੀ ਧੁੰਦ ਦੇ ਵਿਚਕਾਰੋਂ ਲੰਘੇ ਸਨ ਅਤੇ ਇੱਕ ਚੱਟਾਨ ਨਾਲ ਜਾ ਟਰਕਾਏ, ਜਿਸ ਕਾਰਨ ਜਹਾਜ਼ ਦਾ ਇੰਜਣ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਅਤੇ ਉਹ ਜਵਾਲਾਮੁਖੀ ਦੀ ਵੱਡੀ ਖੱਡ ਅੰਦਰ ਜਾ ਡਿੱਗੇ।

ਇਹ ਕਹਾਣੀ ਬਾਰੇ ਉਨ੍ਹਾਂ ਦਾ ਪੱਖ ਹੈ।

ਅਸੀਂ ਉੱਡ ਰਹੇ ਸੀ ਅਤੇ ਫ਼ਿਲਮ ‘ਸਲਿਵਰ: ਐਨ ਇਨਵੇਜ਼ਨ ਆਫ ਇੰਟੀਮੇਸੀ’ ਦੇ ਆਖ਼ਰੀ ਦ੍ਰਿਸ਼ਾਂ ਦੀ ਸ਼ੂਟਿੰਗ ਕਰ ਰਹੇ ਸੀ।

ਖੂਬਸੂਰਤ ਨਜ਼ਾਰਾ ਹੈ। ਕਿਲਾਊਆ ਜਵਾਲਾਮੁਖੀ ਤੋਂ ਨਿਕਲਦਾ ਹੋਇਆ ਲਾਵਾ ਤੱਟ ਦੇ ਬਿਲਕੁਲ ਕੋਲ ਸਮੁੰਦਰ ਵਿੱਚ ਜਾ ਰਿਹਾ ਹੈ ਅਤੇ ਪਾਣੀ ਨਾਲ ਮਿਲ ਰਿਹਾ ਹੈ, ਜਿਸ ਵਿਚ ਚਿੱਟੇ ਧੂੰਏਂ ਦਾ ਇੱਕ ਵੱਡਾ ਗ਼ੁਬਾਰ ਨਿਕਲ ਰਿਹਾ ਹੈ।

ਮੈਂ ਮਨ ਹੀ ਮਨ ਵਿੱਚ ਸੋਚਿਆ, “ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਮੈਨੂੰ ਇਸ ਕੰਮ ਲਈ ਪੈਸੇ ਦੇ ਰਹੇ ਹਨ। ਇਹ ਇਤਿਹਾਸ ਦੀ ਸਭ ਤੋਂ ਵਧੀਆ ਨੌਕਰੀ ਹੈ।”

ਇਹ ਸ਼ਨੀਵਾਰ ਦੀ ਸਵੇਰ ਹੈ ਅਤੇ ਸਾਡੇ ਕੋਲ ਰੋਲ ਕਰਨ ਲਈ ਦੋ ਤਿੰਨ ਘੰਟੇ ਦਾ ਸਮਾਂ ਹੈ ਕਿਉਂਕਿ ਤੁਫ਼ਾਨ ਨੇੜੇ ਹੈ।

ਕ੍ਰਿਸ ਡਡੀ ਆਪਣੀ ਪਤਨੀ ਅਦਾਕਾਰਾ ਅਤੇ ਗਾਇਕ ਜੋਇਲੀ ਫਿਸ਼ਰ ਅਤੇ ਉਨ੍ਹਾਂ ਦੀ ਧੀ ਸਕਾਈਲਰ ਨਾਲ

ਤਸਵੀਰ ਸਰੋਤ, Getty Images

ਫ਼ਿਲਮ ਵਿੱਚ ਇਹ ਹੁੰਦਾ ਹੈ ਕਿ ਨਾਇਕ ਜਵਾਲਾਮੁਖੀ ਉੱਤੋਂ ਉੱਡ ਰਹੇ ਹੁੰਦੇ ਹਨ ਅਤੇ ਇਸ ਦੇ ਅੰਦਰ ਸਮਾ ਜਾਂਦੇ ਹਨ ਅਤੇ ਫਿਰ ਦ੍ਰਿਸ਼ ਹੌਲੀ ਹੌਲੀ ਧੁੰਦਲੀ ਹੁੰਦਿਆਂ ਗਾਇਬ ਹੋ ਜਾਂਦੀ ਹੈ।

ਅਸੀਂ ਇੱਕ ਸ਼ੌਟ ਲਿਆ, ਉਸ ਨੂੰ ਦੇਖਿਆ ਅਤੇ ਮਾਈਕ ਕਹਿੰਦਾ ਹੈ, “ਮੈਨੂੰ ਲਗਦਾ ਹੈ ਕਿ ਅਸੀਂ ਇਸ ਤੋਂ ਵੀ ਵਧੀਆ ਕਰ ਸਕਦੇ ਹਾਂ।”

ਉਦੋਂ ਹੀ ਸਭ ਕੁਝ ਬੇਕਾਬੂ ਹੋਇਆ।

ਜਿਵੇਂ ਹੀ ਅਸੀਂ ਦੁਬਾਰਾ ਜਵਾਲਾਮੁਖੀ ਦੇ ਨੇੜੇ ਆਏ, ਬਹੁਤ ਧੂੰਆਂ ਉੱਠਿਆ ਅਤੇ ਜਿਵੇਂ ਹੀ ਅਸੀਂ ਅੱਗੇ ਵਧੇ ਤਾਂ ਇਹ ਹੋਰ ਸੰਘਣਾ ਹੋ ਗਿਆ।

ਹੈਲੀਕਾਪਟਰ ਦਾ ਪਿਛਲਾ ਹਿੱਸਾ ਡਗਮਗਾਉਣ ਲੱਗਿਆ ਅਤੇ ਕਰੇਗ ਨੇ ਕਿਹਾ, “ਓਹ ਮਾਈ ਗੌਡ!”

ਮੈਂ ਉੱਪਰ ਦੇਖਿਆ ਤਾਂ ਸਭ ਕੁਝ ਸਫੇਦ ਲੱਗ ਰਿਹਾ ਸੀ, ਜਿਵੇਂ ਬੱਦਲ ਦੇ ਅੰਦਰੋ।

ਕਰੇਗ ਨੇ ਕਿਹਾ, “ਅਸੀਂ ਡਿੱਗਣ ਵਾਲੇ ਹਾਂ।”

ਹੈਲੀਕਾਪਟਰ ਦਾ ਪੱਖਾ ਹੁਣ ਚੱਟਾਨ ਨਾਲ ਟਕਰਾਇਆ ਅਤੇ ਟੁੱਟ ਕੇ ਵੱਖ ਹੋ ਗਿਆ। ਅਸੀਂ ਸਿੱਧੇ ਹੇਠਾਂ ਵੱਲ ਡਿੱਗ ਰਹੇ ਹਾਂ।

ਕਰੇਗ ਅਤੇ ਮਾਈਕ ਦੇ ਸਰੀਰ ਇੰਨੇ ਜ਼ੋਰਦਾਰ ਝਟਕੇ ਨਾਲ ਹਿੱਲੇ ਕਿ ਉਹ ਇੱਕ ਪਲ ਲਈ ਅਲੋਪ ਹੋ ਗਏ।

ਜਦੋਂ ਉਹ ਟਕਰਾਏ ਤਾਂ ਉਹ ਦੁਬਾਰਾ ਬੁਰੀ ਤਰ੍ਹਾਂ ਹਿੱਲ ਗਏ। ਕਰੇਗ ਦਾ ਸਿਰ ਜ਼ੋਰ ਨਾਲ ਵੱਜਿਆ ਅਤੇ ਉਸ ਦੀ ਅੱਖ ‘ਤੇ ਇੱਕ ਵੱਡਾ ਜ਼ਖ਼ਮ ਹੋ ਗਿਆ ਜਿਸ ਵਿੱਚੋਂ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ।

ਅਸੀਂ ਹੈਲੀਕਾਪਟਰ ਵਿੱਚੋਂ ਛਲਾਂਗ ਮਾਰੀ ਅਤੇ ਆਲੇ ਦੁਆਲੇ ਦੇਖਿਆ। ਪੱਖਾ ਗਾਇਬ ਸੀ, ਟੇਲ ਸੈਕਸ਼ਨ ਟੁੱਟ ਗਿਆ ਸੀ ਅਤੇ ਜ਼ਮੀਨ ਦੇ ਅੰਦਰ ਡਿੱਗ ਗਿਆ ਸੀ।

ਇੱਥੇ ਵਾਸ਼ਪ ਇੰਨੇ ਜ਼ਬਰਦਸਤ ਹਨ ਕਿ ਸਾਹ ਲੈਣਾ ਵੀ ਮੁਸ਼ਕਲ ਹੈ। ਅਸੀਂ ਖੰਘੇ ਅਤੇ ਸਾਡੀਆਂ ਅੱਖਾਂ ਵਿੱਚ ਸਲਫਰ ਕਾਰਨ ਜਲਣ ਮਹਿਸੂਸ ਹੋਈ।

ਅਸੀਂ ਆਲੇ ਦੁਆਲੇ ਦੇਖਿਆ ਅਤੇ ਉਨ੍ਹਾਂ ਤੋਂ ਪੁੱਛਿਆ, “ਕੀ ਅਸੀਂ ਜਵਾਲਾਮੁਖੀ ਦੇ ਅੰਦਰ ਹਾਂ? “

ਕਰੇਗ ਨੇ ਮੈਨੂੰ ਇਸ ਬਾਰੇ ਪੁਸ਼ਟੀ ਕੀਤੀ।

ਕੀ ਕਿਸੇ ਨੂੰ ਪਤਾ ਹੈ ਕਿ ਸਾਡਾ ਹੈਲੀਕਾਪਟਰ ਕਰੈਸ਼ ਹੋ ਗਿਆ ਹੈ ?

ਇਹ ਬਹੁਤ ਵੱਡਾ ਹੈ। ਇੱਕ ਸੌਕਰ ਸਟੇਡੀਅਮ ਦੇ ਅਕਾਰ ਜਿੰਨਾ। ਅਤੇ ਅਸੀਂ ਉੱਤੋਂ ਲਗਭਗ ਸੌ ਮੀਟਰ ਹੇਠਾਂ ਹਾਂ। ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਬਾਹਰ ਨਿਕਲਣਾ ਪਵੇਗਾ।

ਅਸੀਂ ਚੜ੍ਹਨਾ ਸ਼ੁਰੂ ਕੀਤਾ ਪਰ ਇਹ ਬਹੁਤ ਮੁਸ਼ਕਿਲ ਸੀ।

ਸੁੱਕਿਆ ਹੋਇਆ ਲਾਵਾ ਭੁਰਭੁਰਾ ਹੈ ਅਤੇ ਬਹੁਤ ਤਿੱਖਾ ਵੀ ਹੈ। ਇਹ ਬਿਲਕੁਲ ਕੱਚ ਦੇ ਟੁਕੜਿਆਂ ਦੇ ਉੱਤੋਂ ਰੇਂਗਣ ਜਿਹਾ ਹੈ।

ਮੈਂ ਸ਼ਾਇਦ ਅੱਧੇ ਰਸਤੇ ਤੱਕ ਉੱਪਰ ਚੜ੍ਹ ਜਾਂਦਾ ਹੈ, ਪਰ ਇਹ ਅਸੰਭਵ ਹੈ।

ਮੈਂ ਮਾਈਕ ਅਤੇ ਕਰੇਗ ਨੂੰ ਕਹਿੰਦਾ ਹਾਂ, “ਮੈਨੂੰ ਰੁਕਣਾ ਪਵੇਗਾ। ਮੈਂ ਹੋਰ ਅੱਗੇ ਨਹੀਂ ਜਾ ਸਕਦਾ, ਇਹ ਬਹੁਤ ਜ਼ਿਆਦਾ ਖ਼ਤਰਨਾਕ ਹੈ”

ਮੈਂ ਇੱਕ ਮੀਟਰ ਚੌੜੀ ਇੱਕ ਛੋਟੀ ਜਿਹੀ ਚੱਟਾਨ ਦੇ ਸਿਰੇ (ਕੌਰਨਿਸ) ‘ਤੇ ਰੁਕ ਜਾਂਦਾ ਹਾਂ।

ਕਰੇਗ ਕਹਿੰਦਾ ਹੈ, “ਅਸੀਂ ਇੱਕ ਸੈਕੰਡ ਲੈਂਦੇ ਹਾਂ। ਸਾਨੂੰ ਇੱਕ ਯੋਜਨਾ ਬਣਾਉਣੀ ਚਾਹੀਦੀ ਹੈ।”

ਮੈਂ ਉਸ ਨੂੰ ਪੁੱਛਿਆ, “ਕੀ ਕਿਸੇ ਨੂੰ ਪਤਾ ਹੈ ਕਿ ਅਸੀਂ ਕਰੈਸ਼ ਹੋ ਗਏ ਹਾਂ ? ਕੀ ਹੁਣ ਤੱਕ ਕਿਸੇ ਨੂੰ ਪਤਾ ਹੈ? “

ਉਹ ਜਵਾਬ ਦਿੰਦਾ ਹੈ, “ਸ਼ਾਇਦ ਨਹੀਂ।”

ਕਰੇਗ ਮਦਦ ਮੰਗਣ ਲਈ ਰੇਡੀਓ ਠੀਕ ਕਰਨ ਵਾਸਤੇ ਹੈਲੀਕਾਪਟਰ ਕੋਲ ਵਾਪਸ ਜਾਣ ਦਾ ਫ਼ੈਸਲਾ ਕਰਦਾ ਹੈ।

ਉਹ ਇਸ ਨੂੰ ਠੀਕ ਕਰਦਾ ਹੈ ਅਤੇ ਚੀਕਦਾ ਹੈ, “ਮੇਅਡੇਅ, ਮੇਅਡੇਅ, ਮੇਅਡੇਅ!”

ਉਹ ਤੁਰੰਤ ਖੰਘਣ ਲਗਦਾ ਹੈ। “ਮੈਂ ਸਾਹ ਨਹੀਂ ਲੈ ਪਾ ਰਿਹਾ।” ਉਲਟੀ ਅਤੇ ਖਾਂਸੀ, ਇਹ ਬਹੁਤ ਬੁਰਾ ਹੈ।

ਕੁਝ ਹੈਲੀਕਾਪਟਰ ਜਵਾਲਾਮੁਖੀ ਦੇ ਉੱਤੋਂ ਉੱਡਣ ਲੱਗਦੇ ਹਨ ਅਤੇ ਸਾਨੂੰ ਇੱਕ ਹੈਲੀਕਾਪਟਰ ਦੀ ਅਵਾਜ਼ ਹੋਰ ਤੇਜ਼ ਅਤੇ ਹੋਰ ਸਾਫ਼ ਸੁਣਾਈ ਦਿੰਦੀ ਹੈ। ਪਰ ਜਲਦੀ ਹੀ ਉਹ ਉੱਥੋਂ ਚਲਿਆ ਜਾਂਦਾ ਹੈ ਅਤੇ ਕਰੇਗ ਹੁਣ ਸਾਡੀਆਂ ਚੀਕਾਂ ਦਾ ਕੋਈ ਜਵਾਬ ਨਹੀਂ ਦੇ ਰਿਹਾ। ਅਸੀਂ ਸੋਚਦੇ ਹਾਂ ਕਿ ਉਸ ਨਾਲ ਅਣਹੋਣੀ ਘਟਨਾ ਵਾਪਰ ਗਈ ਹੈ।

100 ਮੀਟਰ ਡੂੰਘੀ ਖੱਡ

ਜਵਾਲਾਮੁਖੀ

ਤਸਵੀਰ ਸਰੋਤ, Getty Images

ਨਿਰਾਸ਼ਾ ਬਹੁਤ ਬੇਰਹਿਮ ਹੁੰਦੀ ਹੈ। ਇਹ ਬਿਲਕੁਲ ਮੌਤ ਦੇ ਬਹੁਤ ਨੇੜੇ ਹੋਣ ਦੇ ਅਹਿਸਾਸ ਵਰਗੀ ਹੁੰਦੀ ਹੈ।

ਪਰ ਮਾਈਕ ਦੇ ਨਾਲ ਹੋਣ ਕਰਕੇ ਸਾਡੇ ਕੋਲ ਉਮੀਦ ਹੈ ਕਿਉਂਕਿ ਅਸੀਂ ਜਾਣਦੇ ਹਾਂ ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਕਿੱਥੋਂ ਆਏ ਸੀ।

ਕੁਝ ਸਮੇਂ ਬਾਅਦ ਗਰਾਊਂਡ ਟੀਮ ਕਿਨਾਰੇ ਕੋਲ ਆਉਂਦੀ ਹੈ ਅਤੇ ਉੱਤੋਂ ਚੀਕਦੀ ਹੈ- “ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਾਂ।”

ਉਮੀਦ ਦੀ ਕਿਰਨ ਦਿਖਾਈ ਦਿੰਦੀ ਹੈ।

ਉਹ ਕਹਿੰਦੇ ਹਨ, “ਉਨ੍ਹਾਂ ਕੋਲ ਇੱਕ ਰੱਸੀ ਸੁੱਟਣ ਦੀ ਕੋਸ਼ਿਸ਼ ਕਰਦੇ ਹਾਂ।”

ਰੱਸੀ ਹੇਠਾਂ ਆਉਂਦੀ ਹੈ ਪਰ ਉਹ ਬਹੁਤ ਦੂਰ ਹੈ।

ਮੈਂ ਚੀਕਦਾ ਹਾਂ, “ਛੇ ਮੀਟਰ ਸੱਜੇ ਪਾਸੇ ਵੱਲ। ਰੱਸੀ ਕਈ ਵਾਰ ਉਤਾਂਹ ਜਾਂਦੀ ਹੈ ਅਤੇ ਹੇਠਾਂ ਆਉਂਦੀ ਹੈ। ਨੇੜੇ ਆਉਂਦੀ ਹੈ ਪਰ ਹਾਲੇ ਵੀ ਕਾਫ਼ੀ ਨਹੀਂ।”

ਮੈਨੂੰ ਉਸ ਨੂੰ ਫੜਨ ਲਈ ਛਲਾਂਗ ਲਗਾਉਣੀ ਪਵੇਗੀ, ਪਰ ਹੇਠਾਂ ਵੱਲ ਸੌ ਮੀਟਰ ਦੀ ਸਿੱਧੀ ਖੱਡ ਹੈ।

ਬੱਦਲ ਜਵਾਲਾਮੁਖੀ ਦੇ ਕੋਨ ਦੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਮੀਂਹ ਪੈਣ ਲਗਦਾ ਹੈ। ਇਹ ਮੀਂਹ ਹੋਰ ਤੇਜ਼ ਅਤੇ ਹੋਰ ਤੇਜ਼ ਹੁੰਦਾ ਜਾਂਦਾ ਹੈ। ਹੁਣ ਉੱਥੇ ਕੋਈ ਵੀ ਰੱਸੀ ਨਹੀਂ ਹੈ। ਉਹ ਇਸ ਨੂੰ ਦੁਬਾਰਾ ਹੇਠਾਂ ਨਹੀਂ ਸੁੱਟ ਰਹੇ।

ਅੱਧਾ ਘੰਟਾ ਬੀਤਦਾ ਹੈ, ਇੱਕ ਘੰਟਾ ਬੀਤਦਾ ਹੈ। ਸਾਨੂੰ ਕੁਝ ਸੁਣਾਈ ਨਹੀਂ ਦਿੰਦਾ।

ਅਸੀਂ ਨਹੀਂ ਜਾਣਦੇ ਕਿ ਕੀ ਹੋ ਰਿਹਾ ਹੈ।

ਪੂਰੀ ਤਰ੍ਹਾਂ ਹਨੇਰਾ ਹੈ, ਇੱਕ ਹੋਰ ਘੰਟਾ ਬੀਤਦਾ ਹੈ ਅਤੇ ਮੈਂ ਘਬਰਾਅ ਜਾਂਦਾ ਹਾਂ।

ਮੈਂ ਖੁਦ ਨੂੰ ਕਹਿੰਦਾ ਹਾਂ, “ਹਾਏ ਰੱਬਾ, ਇਹ ਨਹੀਂ ਹੋ ਰਿਹਾ। ਕੁਝ ਬਹੁਤ ਗਲਤ ਹੋ ਰਿਹਾ ਹੈ।”

ਉਹ ਲੋਕ ਫਿਰ ਦੇਖਦੇ ਹਨ ਅਤੇ ਸਾਡੇ ਨਾਲ ਗੱਲ ਕਰਦੇ ਹਨ।

ਉਹ ਕਹਿੰਦੇ ਹਨ – ਅਸੀਂ ਸਵੇਰ ਤੱਕ ਬਚਾਅ ਕਾਰਜ ਰੋਕ ਰਹੇ ਹਾਂ। ਸ਼ਾਂਤੀ ਨਾਲ ਇੰਤਜ਼ਾਰ ਕਰੋ, ਅਸੀਂ ਕੱਲ੍ਹ ਸਵੇਰੇ ਤੁਹਾਨੂੰ ਚੁੱਕ ਲਵਾਂਗੇ।

ਹੈਂ, ਕੀ ? ਕੀ ਸਾਨੂੰ ਰਾਤ ਭਰ ਸਰਗਰਮ ਜਵਾਲਾਮੁਖੀ ਅੰਦਰ ਗੁਜ਼ਾਰਨੀ ਪਵੇਗੀ?

ਉਹ ਉੱਪਰ ਡੇਰੇ ਲਗਾਉਂਦੇ ਹਨ ਅਤੇ ਦੱਸਦੇ ਹਨ ਕਿ ਹਰ ਘੰਟੇ ਸਾਨੂੰ ਦੇਖਣ ਲਈ ਆਉਂਦੇ ਰਹਿਣਗੇ।

ਮੈਂ ਸਵੈਟਰ ਨੂੰ ਆਪਣੇ ਸਿਰ ਉੱਤੇ ਖਿੱਚ ਲੈਂਦਾ ਹਾਂ, ਉਸ ਉੱਤੇ ਟੋਪੀ ਪਾ ਲੈਂਦਾ ਹਾਂ, ਇੱਕ ਛੋਟਾ ਜਿਹਾ ਆਸਰਾ ਬਣਾ ਲੈਂਦਾ ਹਾਂ ਅਤੇ ਬੱਸ ਮੈਂ ਹੌਲੀ-ਹੌਲੀ ਸਾਹ ਲੈਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਜਿੰਨਾ ਹੋ ਸਕੇ ਆਪਣੀਆਂ ਅੱਖਾਂ ਬੰਦ ਰੱਖਣ ਦੀ ਕੋਸ਼ਿਸ਼ ਕਰਦਾ ਹਾਂ।

ਬਸ ਕਿਸੇ ਤਰ੍ਹਾਂ ਟਿਕੇ ਰਹਿਣਾ ਹੈ ਅਤੇ ਇਹ ਉਮੀਦ ਕਰਨੀ ਹੈ ਕਿ ਜਿਸ ਚੱਟਾਨ ਦੇ ਕਿਨਾਰੇ ‘ਤੇ ਮੈਂ ਬੈਠਾ ਹਾਂ, ਉਹ ਟੁੱਟ ਕੇ ਖਿਲਰ ਨਾ ਜਾਵੇ ਅਤੇ ਮੇਰੇ ਉੱਤੇ ਨਾ ਡਿੱਗ ਪਵੇ।

ਅਸੀਂ ਅਗਲੇ ਬਾਰਾਂ ਘੰਟਿਆਂ ਜਾਂ ਜੋ ਵੀ ਸਮਾਂ ਲੱਗੇਗਾ, ਉਸ ਦੌਰਾਨ ਇੱਥੇ ਅੰਦਰ ਕਿਵੇਂ ਜ਼ਿੰਦਾ ਬਚਾਂਗੇ ? ਬਿਨ੍ਹਾਂ ਸਾਫ਼ ਹਵਾ ਦੇ, ਸਲਫਰ ਡਾਇਆਕਸਾਈਡ ਗੈਸ ਦੇ ਅੰਦਰ ਸਾਹ ਲੈਂਦੇ ਹੋਏ ਸਾਡੀਆਂ ਅੱਖਾਂ ਵਿੱਚ ਜਲਣ ਹੋ ਰਹੀ ਸੀ।

ਮੈਂ ਸੋਚਿਆ, “ਬੱਸ, ਇਹੀ ਹੈ। ਮੇਰੀ ਜ਼ਿੰਦਗੀ ਦਾ ਅੰਤ ਇਸੇ ਤਰ੍ਹਾਂ ਹੋਣ ਵਾਲਾ ਹੈ।”

ਮਾਈਕ ਮੈਨੂੰ ਇਹ ਕਹਿ ਕੇ ਦਿਲਾਸਾ ਦਿੰਦਾ ਹੈ ਉਹ ਇੱਥੇ ਮੇਰੇ ਨਾਲ ਹੈ, ਅਸੀਂ ਆਪਸ ਵਿੱਚ ਗੱਲ ਕਰ ਸਕਦੇ ਹਾਂ ਅਤੇ ਇੱਕ ਦੂਜੇ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰ ਸਕਦੇ ਹਾਂ।

ਵਿਦਾਈ

ਕ੍ਰਿਸ ਡਡੀ

ਤਸਵੀਰ ਸਰੋਤ, Getty Images

ਮੈਂ ਆਪਣੇ ਅੰਦਰ ਹੀ ਆਪਣੇ ਪੂਰੇ ਪਰਿਵਾਰ ਨਾਲ ਗੱਲ ਕੀਤੀ ਅਤੇ ਹਰੇਕ ਨੂੰ ਅਲਵਿਦਾ ਗਿਆ। ਮੈਨੂੰ ਲੱਗਿਆ ਮੈਂ ਇਹ ਰਾਤ ਨਹੀਂ ਕੱਟ ਸਕਾਂਗਾ।

ਲਾਵੇ ਦੇ ਰੰਗ ਲਾਲ, ਓਰੈਂਜ, ਅਤੇ ਪੀਲੇ ਧੂੰਏਂ ਅਤੇ ਭਾਫ਼ ਵਿੱਚ ਜਾਂਦੇ ਦਿਖਦੇ ਹਨ।

ਮੈਨੂੰ ਨਹੀਂ ਪਤਾ ਕਿ ਮੈਂ ਆਪਣੇ ਦਿਮਾਗ਼ ਦੇ ਵਿੱਚ ਦ੍ਰਿਸ਼ ਦੇਖ ਰਿਹਾ ਸੀ ਜਾਂ ਨਹੀਂ ਪਰ ਮੈਨੂੰ ਇੱਕ ਆਵਾਜ਼ ਸੁਣੀ। ਇਹ ਆਵਾਜ਼ ਇੱਕ ਪੈਟਰੇਡੈਕਟਿਲ(ਡਾਇਨਾਸੌਰ) ਵਰਗੀ ਸੀ ਅਤੇ ਇਹ ਮੁੜ ਵਾਪਸ ਆਈ, ਇਹ ਡਰਾਉਣੀ ਸੀ।

ਮੇਰੇ ਆਲੇ ਦੁਆਲੇ ਪੱਥਰ ਡਿੱਗ ਰਹੇ ਸੀ ਮੈਂ ਸਾਰੀ ਰਾਤ ਆਪਣੀਆਂ ਮੁੱਠੀਆਂ ਬੰਦ ਕਰੀ ਸਾਰੀ ਰਾਤ ਬੈਠਾ ਰਿਹਾ, ਆਪਣੇ ਆਪ ਨੂੰ ਮੌਤ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ।

ਜਿਵੇਂ ਹੀ ਸਵੇਰ ਹੋਈ, ਬਚਾਅ ਅਧਿਕਾਰ ਵਾਪਸ ਆਏ। ਪਰ ਮੀਂਹ ਹੋਰ ਪੈਣ ਲੱਗ ਗਿਆ ਜਿਸ ਕਰਕੇ ਉੱਥੇ ਦਿਖਣਾ ਵੀ ਪ੍ਰਭਾਵਿਤ ਹੋਇਆ।

ਅੱਧਾ ਦਿਨ ਬੀਤੀ ਗਿਆ ਸੀ ਅਤੇ ਅਸੀਂ ਉੱਥੇ ਹੀ ਸੀ। ਮੈਂ ਆਪਣੇ ਉੱਪਰ ਹੈਲੀਕਾਪਟਰ ਉੱਡਦੇ ਵੇਖੇ, ਪਰ ਕੰਢੇ ਉੱਤੇ ਪਾੜ ਪਿਆ ਹੋਇਆ ਸੀ ਅਤੇ ਉਹ ਡਰੇ ਹੋਏ ਸਨ ਕਿ ਜੇਕਰ ਉਹ ਉੱਪਰ ਗਏ ਤਾਂ ਢਿੱਗਾਂ ਡਿੱਗ ਸਕਦੀਆਂ ਹਨ।

ਮੇਰਾ ਗ਼ਲਾ ਸੁੱਜਿਆ ਹੋਇਆ ਸੀ। ਮੈਂ ਬਹੁਤ ਮੁਸ਼ਕਲ ਨਾਲ ਕੁਝ ਅੰਦਰ ਲੰਘਾ ਸਕਦਾ ਸੀ। ਮੇਰੀਆਂ ਅੱਖਾਂ ਵਿੱਚ ਜਲਣ ਸੀ ਪਰ ਮੈਂ ਚੜ੍ਹਨ ਦੀ ਆਸ ਵਿੱਚ ਉੱਥੇ ਖੜ੍ਹੀ ਸੀ।

ਜੇਕਰ ਮੈਨੂੰ ਸਾਫ਼ ਰਾਹ ਮਿਲਿਾਆ ਤਾਂ ਮੈਂ ਉੱਪਰ ਜਾਵਾਂਗਾ, ਮੈਂ ਇੱਥੇ ਇੱਕ ਰਾਤ ਹੋਰ ਨਹੀਂ ਰਹਿ ਸਕਦਾ।

ਮਾਈਕ ਨੇ ਮੈਨੂੰ ਦੱਸਿਆ, “ਇਹ ਨਾ ਕਰੋ, ਉੱਪਰ ਨਾ ਜਾਓ, ਸਾਨੂੰ ਬਚਾ ਲਿਆ ਜਾਵੇਗਾ।”

ਅਚਾਨਕ ਬੱਦਲ ਚਲੇ ਗਏ। ਸੂਰਜ ਦੀਆਂ ਕਿਰਣਾਂ ਚੱਟਾਨ ਉੱਤੇ ਪਈਆਂ ਅਤੇ ਮੈਂ ਬਾਹਰ ਨਿਕਣ ਵਾਲਾ ਰਾਹ ਦੇਖਿਆ। ਮੈਂ ਚੜ੍ਹਨਾ ਸ਼ੁਰੂ ਕੀਤਾ ਜਦੋਂ ਮੈਂ ਸਿਖ਼ਰ ਉੱਤੇ ਪਹੁੰਚਿਆ, ਕੁਝ ਵੀ ਫੜਨ ਲਈ ਥਾਂ ਨਹੀਂ ਸੀ।

ਇੱਕ ਅਤੇ ਅੱਧੇ ਮੀਟਰ ਤੱਕ ਬਜਰੀ ਸੀ।

ਮੈਂ ਥੱਲੇ ਵੇਖਿਆ ਫਿਰ ਉੱਤੇ ਵੇਖਿਆ ਅਤੇ ਸੋਚਿਆ, “ਰੱਬਾ! ਮੈਂ ਕੀ ਕਰ ਦਿੱਤਾ?”

ਮੈਨੂੰ ਨਹੀਂ ਪਤਾ ਮੈਂ ਇਸ ਨੂੰ ਕਿਵੇਂ ਖ਼ਤਮ ਕਰਾਂ ਅਤੇ ਮੈਂ ਵਾਪਸ ਨਹਈਂ ਜਾ ਸਕਦਾ।

ਕੀ ਮੈਂ ਹਾਲੇ ਵੀ ਜ਼ਿੰਦਾ ਹਾਂ ਜਾਂ ਮਰ ਗਿਆ?

ਜਵਾਲਾਮੁਖੀ

ਉੱਥੇ ਹਨੇਰਾ ਹੈ। ਮੀਂਹ ਪੈ ਰਿਹਾ ਹੈ ਅਤੇ ਹਵਾ ਚੱਲ ਰਹੀ ਹੈ। ਮੈਂ ਭਿੱਜਿਆ ਹੋਇਆ ਹਾਂ। ਮੈਂ ਜੰਮਿਆ ਹੋਇਆ ਅਤੇ ਬਿਨ੍ਹਾਂ ਕੰਟਰੋਲ ਦੇ ਕੰਬ ਰਿਹਾ ਸੀ।

ਮੈਂ ਆਰਾਮ ਮਹਿਸੂਸ ਨਹੀਂ ਕਰ ਸਕਿਆ। ਮੈਨੂੰ ਡਰ ਸੀ ਕਿ ਜੇਕਰ ਮੈਂ ਸੌਂ ਗਿਆ ਤਾਂ ਮੈਂ ਉਸ ਖਾਲੀ ਥਾਂ ਵਿੱਚ ਡਿੱਗ ਪਵਾਂਗਾ।

ਮੈਂ ਪੂਰੀ ਰਾਤ ਨਹੀਂ ਸੁੱਤਾ।

ਮੈਂ ਦੇਖਿਆ ਕਿ ਖੜ੍ਹੀ ਚੱਟਾਨ ਨੂੰ ਫੜ੍ਹ ਕੇ ਮੈਂ ਬਜਰੀ ਵਿੱਚ ਆਪਣੀਆਂ ਬਾਹਾਂ ਧਸਾ ਕੇ ਆਪਣੇ ਆਪ ਨੂੰ ਉੱਪਰ ਕਰ ਸਕਦਾ ਸੀ, ਪਰ ਇਸ ਦਾ ਮਤਲਬ ਹੋਵੇਗਾ ਕਿ ਉਨ੍ਹਾਂ ਨੂੰ ਟੁੱਟੇ ਹੋਏ ਕੱਚ ਵਿੱਚ ਪਾਉਣਾ।

ਮੈਂ ਆਪਣੀ ਕੂਹਣੀ ਤੱਕ ਆਪਣੀ ਸੱਜੀ ਬਾਂਹ ਚੁੱਕੀ ਫਿਰ ਖੱਬੀ ਅਤੇ ਫਿਰ ਤਿੰਨ ਤੱਕ ਗਿਣਿਆ।

ਸਰੀਰਕ ਤੌਰ ਉੱਤੇ ਮੈਨੂੰ ਨਹੀਂ ਪਤਾ ਮੈਂ ਇਹ ਕਿਵੇਂ ਕਰਾਂਗਾ ਪਰ ਮੈਂ ਸੋਚਿਆ ਮੈਂ ਆਪਣੇ ਆਪ ਨੂੰ ਪਲਟਾਂ ਅਤੇ ਆਪਣੀ ਪਿੱਠ ਉੱਤੇ ਲੰਮਾ ਪੈ ਜਾਵਾਂ। ਮੈਂ ਉੱਥੇ ਇੱਕ ਪਲ ਲਈ ਪਿਆ ਅਤੇ ਸੋਚਿਆ ਕੀ ਮੈਂ ਹਾਲੇ ਵੀ ਜ਼ਿੰਦਾ ਹਾਂ ਜਾਂ ਮਰ ਗਿਆ?

ਪਰ ਮੈਂ ਬਾਹਰ ਆ ਗਿਆ।

ਮੈਂ ਕੋਨ ਦੇ ਪਿੱਛੇ ਗਿਆ ਅਤੇ ਰੱਸੀ ਵੇਖੀ। ਮੇਰੇ ਵਿੱਚ ਇੰਨਾ ਜ਼ੋਰ ਨਹੀਂ ਸੀ ਕਿ ਮੈਂ ਮਾਈਕ ਨੂੰ ਇਸ ਨਾਲ ਬਾਹਰ ਕੱਢ ਸਕਦਾ। ਇਸ ਲਈ ਮੈਂ ਇੱਕ ਮਾਰਕਰ ਦੀ ਵਰਤੋਂ ਇੱਹ ਪਤਾ ਲਾਉਣ ਲਈ ਕੀਤੀ ਕਿ ਉਹ ਇੱਥੇ ਹੈ।

ਮੈਂ ਬਚਾਅ ਕਰਨ ਵਾਲਿਆਂ ਦਾ ਕੈਂਪ ਲੱਭਿਆ ਉੱਤੇ ਕੁਝ ਟੈਂਟ, ਪਾਣੀ ਦੀਆਂ ਬੋਤਲਾਂ ਅਤੇ ਆਕਸੀਜਨ ਟੈਂਕ ਸਨ ਪਰ ਉੱਥੇ ਕੋਈ ਨਹੀਂ ਸੀ।

ਮੈਂ ਉਦੋਂ ਤੱਕ ਤੁਰਾਂਗਾ ਜਦੋਂ ਤੱਕ ਮੈਨੂੰ ਕੋਈ ਮਿਲ ਨਹੀਂ ਜਾਂਦਾ ਜਾਂ ਮੈਂ ਕਿਸੇ ਨੂੰ ਮਿਲ ਨਹੀਂ ਜਾਂਦਾ।

ਇਸ ਲਈ ਮੈਂ ਤੁਰਨਾ ਸ਼ੁਰੂ ਕਰਦਾ ਹਾਂ, ਅਤੇ ਮੈਨੂੰ ਇੱਕ ਹੈਲੀਕਾਪਟਰ ਉੱਡਦਾ ਦਿਖਾਈ ਦਿੰਦਾ ਹੈ, ਅਤੇ ਉਹ ਮੈਨੂੰ ਦੇਖਦੇ ਹਨ।

ਉਹ ਮੇਰੇ ਵੱਲ ਭੱਜਦੇ ਹਨ, ਅਤੇ ਜਿਵੇਂ ਹੀ ਉਨ੍ਹਾਂ ਵਿੱਚੋਂ ਇੱਕ ਮੇਰੀ ਬਾਂਹ ਨੂੰ ਛੂੰਹਦਾ ਹੈ, ਮੇਰਾ ਸਾਰਾ ਸਰੀਰ ਪੂਰੀ ਤਰ੍ਹਾਂ ਕਮਜ਼ੋਰ ਹੋ ਜਾਂਦਾ ਹੈ, ਜਿਵੇਂ ਮੈਂ ਜੈਲੀ ਦੇ ਬੈਗ ਵਿੱਚ ਬਦਲ ਗਿਆ ਹੋਵਾਂ। ਮੈਂ ਜ਼ਮੀਨ ‘ਤੇ ਡਿੱਗ ਪੈਂਦਾ ਹਾਂ। ਮੇਰਾ ਐਡਰੇਨਾਲੀਨ(ਸਰੀਰ ਵਿਚਲਾ ਹਾਰਮੋਨ) ਬੰਦ ਹੋ ਜਾਂਦਾ ਹੈ।

ਉਹ ਮੈਨੂੰ ਹੈਲੀਕਾਪਟਰ ਵਿੱਚ ਬਿਠਾ ਦਿੰਦੇ ਹਨ ਅਤੇ ਅਸੀਂ ਬੇਸ ਕੈਂਪ ਲਈ ਉੱਡ ਜਾਂਦੇ ਹਾਂ। ਉਹ ਮੁੰਡਾ ਮੇਰੀ ਪਿੱਠ ਥਪਥਪਾਉਂਦਾ ਹੈ। ਅਤੇ ਮੈਂ ਰੋਣ ਲੱਗ ਪਿਆ।

ਤੁਸੀਂ ਸੁਰੱਖਿਅਤ ਹੋ। ਤੁਸੀਂ ਇਹ ਕਰ ਦਿਖਾਇਆ।

ਪਹਿਲਾ ਵਿਅਕਤੀ ਜਿਸਨੂੰ ਮੈਂ ਹੈਲੀਕਾਪਟਰ ਵੱਲ ਭੱਜਦਾ ਦੇਖਦਾ ਹਾਂ, ਉਹ ਸਾਡਾ ਪਾਇਲਟ ਕਰੈਗ ਹੈ।

ਕਰੈਗ, ਤੂੰ ਜ਼ਿੰਦਾ ਹੈਂ! ਅਸੀਂ ਸੋਚਿਆ ਸੀ ਤੂੰ ਮਰ ਗਿਆ ਹੈਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI