Source :- BBC PUNJABI
ਤਸਵੀਰ ਸਰੋਤ, Getty Images
ਪੜ੍ਹਨ ਦਾ ਸਮਾਂ: 6 ਮਿੰਟ
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਫਿਰ ਤੋਂ 21 ਦਿਨਾਂ ਦੀ ਪੈਰੋਲ ਮਿਲ ਗਈ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ, ਰਾਮ ਰਹੀਮ 25 ਅਗਸਤ 2026, ਮੰਗਲਵਾਰ ਨੂੰ ਸਵੇਰੇ ਹੀ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਏ ਹਨ।
ਪੈਰੋਲ ਦੌਰਾਨ ਉਹ ਹਰਿਆਣਾ ਦੇ ਸਿਰਸਾ ਵਿੱਚ ਬਣੇ ਆਪਣੇ ਮੁੱਖ ਡੇਰੇ ਵਿੱਚ ਰਹਿਣਗੇ।
ਪਿਛਲੇ 9 ਸਾਲਾਂ ਵਿੱਚ ਰਾਮ ਰਹੀਮ ਨੂੰ 17ਵੀਂ ਪੈਰੋਲ ਮਿਲੀ ਹੈ।
ਚੇਤੇ ਰਹੇ ਕਿ ਰਾਮ ਰਹੀਮ 2 ਸਾਧਵੀਆਂ ਦੇ ਬਲਾਤਕਾਰ ਅਤੇ ਕਤਲ ਦੇ ਦੋਸ਼ ਹੇਠ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਹਨ।
ਜਦੋਂ ਤੋਂ ਰਾਮ ਰਹੀਮ ਨੂੰ ਸਜ਼ਾ ਹੋਈ ਹੈ, ਉਹ ਕਈ ਵਾਰ ਪੈਰੋਲ ਅਤੇ ਫਰਲੋ ‘ਤੇ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ। ਇਸ ਰਿਪੋਰਟ ਵਿੱਚ ਜਾਣਦੇ ਹਾਂ ਕਿ ਹੁਣ ਤੱਕ ਰਾਮ ਰਹੀਮ ਕਿੰਨੀ ਵਾਰ ਪੈਰੋਲ ਅਤੇ ਫਰਲੋ ‘ਤੇ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ…
ਤਸਵੀਰ ਸਰੋਤ, Getty Images
ਰਾਮ ਰਹੀਮ ਨੂੰ ਕਿੰਨੀ ਵਾਰ ਮਿਲੀ ਪੈਰੋਲ
- ਅਕਤੂਬਰ 2020 ਵਿੱਚ ਰਾਮ ਰਹੀਮ ਨੂੰ ਇੱਕ ਦਿਨ ਲਈ ਪੈਰੋਲ ਦਿੱਤੀ ਗਈ ਸੀ।
- ਫਿਰ ਮਈ 2021 ਉਨ੍ਹਾਂ ਨੂੰ ਮਹਿਜ਼ 12 ਘੰਟਿਆਂ ਲਈ ਪੈਰੋਲ ‘ਤੇ ਛੱਡਿਆ ਗਿਆ ਸੀ।
- ਫਰਵਰੀ 2022, ਪੰਜਾਬ ਵਿਧਾਨ ਸਭ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲੀ ਸੀ।
- ਹਰਿਆਣਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜੂਨ 2022 ਵਿੱਚ ਉਨ੍ਹਾਂ ਨੂੰ 30 ਦਿਨਾਂ ਦੀ ਪੈਰੋਲ ਮਿਲੀ।
- ਅਕਤੂਬਰ 2022 ਵਿੱਚ ਹਰਿਆਣਾ ਵਿੱਚ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ 40 ਦਿਨਾਂ ਦੀ ਪੈਰੋਲ ਮਿਲੀ।
- ਜਨਵਰੀ 2023 ਵਿੱਚ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ।
- ਹਰਿਆਣਾ ਪੰਚਾਇਤ ਚੋਣਾਂ ਤੋਂ ਪਹਿਲਾਂ ਜੁਲਾਈ 2023 ਵਿੱਚ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ।
- ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਨਵੰਬਰ 2023 ਵਿੱਚ 29 ਦਿਨਾਂ ਦੀ ਪੈਰੋਲ ਮਿਲੀ ਸੀ
- ਇਸੇ ਤਰ੍ਹਾਂ, 19 ਜਨਵਰੀ 2024 ਨੂੰ ਉਨ੍ਹਾਂ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ।
- 13 ਅਗਸਤ, 2024 ਨੂੰ ਹਰਿਆਣਾ ਵਿਧਾਨ ਸਭ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ 21 ਦਿਨਾਂ ਲਈ ਰਿਹਾਅ ਕੀਤਾ ਗਿਆ ਸੀ।
- ਅਕਤੂਬਰ 2024 ਵਿੱਚ ਹਰਿਆਣਾ ਦੀਆਂ ਚੋਣਾਂ ਤੋਂ ਪਹਿਲਾਂ ਵੀ ਉਨ੍ਹਾਂ ਨੂੰ 20 ਦਿਨਾਂ ਦੀ ਪੈਰੋਲ ਮਿਲੀ ਸੀ।
- ਸਾਲ 2025 ਜਨਵਰੀ ਮਹੀਨੇ ਵਿੱਚ ਹੋਈਆਂ ਦਿੱਲੀ ਚੋਣਾਂ ਤੋਂ ਪਹਿਲਾਂ 30 ਦਿਨਾਂ ਦੀ ਪੈਰੋਲ ਮਿਲੀ ਸੀ।
- ਅਪ੍ਰੈਲ 2025 ਨੂੰ 21 ਦਿਨਾਂ ਲਈ ਫਰਲੋ ਉੱਤੇ ਜੇਲ੍ਹ ਤੋਂ ਬਾਹਰ ਆਇਆ।
- ਅਗਸਤ 2025 ਨੂੰ 40 ਦਿਨਾਂ ਦੀ ਪੈਰੋਲ ਮਿਲੀ।
- ਜਨਵਰੀ 2026 ਨੂੰ 40 ਦਿਨਾਂ ਦੀ ਪੈਰੋਲ ਫਿਰ ਮਿਲੀ।
- ਮਈ 2026 30 ਦਿਨਾਂ ਦੀ ਪੈਰੋਲ।
- ਅਗਸਤ 2026 ਨੂੰ 21 ਦਿਨਾਂ ਦੀ ਪੈਰੋਲ ਮਿਲੀ।
ਡੇਰਾ ਮੁਖੀ ਦੇ ਖ਼ਿਲਾਫ਼ ਇਲਜ਼ਾਮ
ਤਸਵੀਰ ਸਰੋਤ, SAT SINGH/BBC
ਰਾਮ ਰਹੀਮ ਸਿੰਘ ਆਪਣੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਹਨ।
2021 ਵਿੱਚ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਡੇਰਾ ਮੁਖੀ ਨੂੰ ਚਾਰ ਹੋਰਾਂ ਸਮੇਤ ਦੋਸ਼ੀ ਠਹਿਰਾਇਆ ਗਿਆ ਸੀ।
ਡੇਰਾ ਮੁਖੀ ਅਤੇ ਤਿੰਨ ਹੋਰਾਂ ਨੂੰ 2019 ਵਿੱਚ 16 ਸਾਲ ਪਹਿਲਾਂ ਇੱਕ ਪੱਤਰਕਾਰ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਪੈਰੋਲ ਕੀ ਹੈ
ਤਸਵੀਰ ਸਰੋਤ, Getty Images
ਪੈਰੋਲ ਇੱਕ ਅਸਥਾਈ ਰਾਹਤ ਹੈ, ਜੋ ਕਿਸੇ ਕੈਦੀ ਨੂੰ ਚੰਗੇ ਆਚਰਣ ਦੀ ਸ਼ਰਤ ‘ਤੇ ਦਿੱਤੀ ਜਾਂਦੀ ਹੈ।
ਪੈਰੋਲ ਦਾ ਮਕਸਦ ਲੰਬੀ ਸਜ਼ਾ ਅਧੀਨ ਜੇਲ੍ਹਾਂ ‘ਚ ਬੰਦ ਕੈਦੀਆਂ ਨੂੰ ਪਰਿਵਾਰ ਤੇ ਸਮਾਜ ਨਾਲ ਜੋੜੀ ਰੱਖਣਾ ਹੈ।
ਪੈਰੋਲ ਦੀਆਂ ਸ਼ਰਤਾਂ ਸਜ਼ਾ ਅਤੇ ਦੋਸ਼ ‘ਤੇ ਆਧਾਰਿਤ ਹੁੰਦੀਆਂ ਹਨ।
ਆਮਤੌਰ ‘ਤੇ ਪੈਰੋਲ ਇੱਕ ਨਿਰਧਾਰਿਤ ਸਮੇਂ ਲਈ ਦਿੱਤੀ ਜਾਂਦੀ ਹੈ ਪਰ ਕਈ ਮਾਮਲਿਆਂ ਵਿੱਚ ਕੈਦੀ ਆਪਣੀ ਸਜ਼ਾ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਬਾਹਰ ਆ ਜਾਂਦਾ ਹੈ ਤੇ ਬਚੀ ਸਜ਼ਾ ਜੇਲ੍ਹ ਤੋਂ ਬਾਹਰ ਹੀ ਪੁਲਿਸ ਨਿਗਰਾਨੀ ਹੇਠ ਕੱਟਦਾ ਹੈ।
ਤਸਵੀਰ ਸਰੋਤ, Getty Images
ਪੈਰੋਲ ਕਿੰਨੇ ਤਰ੍ਹਾਂ ਦੀ ਹੁੰਦੀ ਹੈ
ਕਸਟਡੀ ਪੈਰੋਲ ਸਿਰਫ਼ 6 ਘੰਟਿਆਂ ਲਈ ਗੰਭੀਰ ਸਥਿਤੀਆਂ ਵਿੱਚ ਦਿੱਤੀ ਜਾਂਦੀ ਹੈ।
ਕਿਸੇ ਪਰਿਵਾਰਕ ਮੈਂਬਰ ਦੀ ਮੌਤ, ਕਰੀਬੀ ਜਾਂ ਆਪਣੇ ਵਿਆਹ, ਪਰਿਵਾਰ ਵਿੱਚ ਕਿਸੇ ਦੇ ਗੰਭੀਰ ਰੂਪ ਵਿੱਚ ਬੀਮਾਰ ਹੋਣ ਦੀ ਸੂਰਤ ਵਿੱਚ ਜਾਂ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਜਾਂ ਡਿਵੀਜ਼ਨਲ ਕਮਿਸ਼ਨਰ ਦੀ ਆਗਿਆ ਨਾਲ ਕਸਟਡੀ ਪੈਰੋਲ ਲਈ ਦਿੱਤੀ ਸਕਦੀ ਹੈ।
ਅੰਡਰ ਟਰਾਇਲ ਵਿਅਕਤੀ, ਜੋ ਜੇਲ੍ਹ ਵਿੱਚ ਬੰਦ ਹੋਵੇ ਉਹ ਵੀ ਕਸਟਡੀ ਪੈਰੋਲ ਦੇ ਲਈ ਅਪਲਾਈ ਕਰ ਸਕਦਾ ਹੈ।
ਪੈਰੋਲ ਜੇਲ੍ਹ ਸੁਪਰਡੈਂਟ ਵਲੋਂ ਲਿਖਤੀ ਰੂਪ ਵਿੱਚ ਜਾਰੀ ਕੀਤੀ ਜਾਂਦੀ ਹੈ। ਕਸਟਡੀ ਪੈਰੋਲ ਦੌਰਾਨ ਪੁਲਿਸ ਲਗਾਤਾਰ ਨਾਲ ਰਹਿੰਦੀ ਹੈ ਤੇ ਕੈਦੀ ਦੀ ਹਰ ਇੱਕ ਗਤੀਵਿਧੀ ‘ਤੇ ਸਖ਼ਤ ਨਿਗਰਾਨੀ ਰੱਖੀ ਜਾਂਦੀ ਹੈ।
ਇਸੇ ਤਰ੍ਹਾਂ ਰੈਗੂਲਰ ਪੈਰੋਲ ਵੀ ਸ਼ਰਤਾਂ ‘ਤੇ ਨਿਰਭਰ ਕਰਦੀ ਹੈ ਪਰ ਇਸ ਵਿੱਚ ਕੈਦੀ ਇੱਕ ਤੋਂ ਵੱਧ ਸਮੇਂ ਲਈ ਬਾਹਰ ਰਹਿ ਸਕਦਾ ਹੈ।
ਸਜ਼ਾ ਯਾਫ਼ਤਾ ਕੈਦੀ ਸਾਲ ਵਿੱਚ ਕੁੱਲ ਕਿੰਨੇ ਸਮੇਂ ਤੱਕ ਜੇਲ੍ਹ ਤੋਂ ਬਾਹਰ ਰਹਿ ਸਕਦੇ, ਇਹ ਸਮਾਂ ਹਰ ਸੂਬੇ ਦਾ ਵੱਖੋ ਵੱਖਰਾ ਹੈ।
ਲੰਬੀ ਸਜ਼ਾ ਅਧੀਨ ਕੈਦੀਆਂ ਨੂੰ ਉਨ੍ਹਾਂ ਦੇ ਆਚਰਣ ਦੇ ਅਧਾਰ ‘ਤੇ ਰੈਗੂਲਰ ਪੈਰੋਲ ਦਿੱਤੀ ਜਾਂਦੀ ਹੈ ਤਾਂ ਜੋ ਉਹ ਸਮਾਜ ਨਾਲ ਜੁੜੇ ਰਹਿਣ ਤੇ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਆਮ ਵਰਗਾ ਜੀਵਨ ਬਤੀਤ ਕਰ ਸਕਣ।
ਤਸਵੀਰ ਸਰੋਤ, Getty Images
ਪੈਰੋਲ ਦੀਆਂ ਸ਼ਰਤਾਂ
- ਰੈਗੂਲਰ ਪੈਰੋਲ ਅਪਲਾਈ ਕਰਨ ਵਾਲੇ ਵਿਅਕਤੀ ਨੇ ਘੱਟੋ ਘੱਟ ਇੱਕ ਸਾਲ ਜੇਲ੍ਹ ਵਿੱਚ ਬਿਤਾਇਆ ਹੋਵੇ।
- ਸਜ਼ਾ ਦੌਰਾਨ ਉਸ ਦਾ ਆਚਰਣ ਚੰਗਾ ਰਿਹਾ ਹੋਵੇ। ਕੈਦੀ, ਜੋ ਕਦੇ ਪਹਿਲਾਂ ਪੈਰੋਲ ‘ਤੇ ਬਾਹਰ ਰਿਹਾ ਹੋਵੇ ਤਾਂ ਕਿਸੇ ਵੀ ਕਿਸਮ ਦੀ ਗ਼ੈਰ-ਕਾਨੂੰਨੀ ਕਾਰਵਾਈ ਵਿੱਚ ਨਾ ਪਿਆ ਹੋਵੇ।
- ਪੈਰੋਲ ਉੱਤੇ ਬਾਹਰ ਜਾਣ ਤੋਂ ਬਾਅਦ ਵੀ ਕੁਝ ਸ਼ਰਤਾਂ ਜਿਵੇਂ ਕਿ
- ਇਜ਼ਾਜਤ ਤੋਂ ਬਿਨ੍ਹਾਂ ਲਿਖਤੀ ਰੂਪ ਵਿੱਚ ਦੱਸੇ ਗਏ ਨਿਰਧਾਰਿਤ ਇਲਾਕੇ ਤੋਂ ਬਾਹਰ ਨਾ ਜਾਣਾ
- ਕਿਸੇ ਕਿਸਮ ਦੇ ਨਸ਼ੇ ਜਾਂ ਸ਼ਰਾਬ ਦਾ ਇਸਤੇਮਾਲ ਨਾ ਕਰਨਾ
- ਪੈਰੋਲ ਅਫ਼ਸਰ ਨੂੰ ਸਮੇਂ ਸਮੇਂ ਰਿਪੋਰਟ ਕਰਦੇ ਰਹਿਣਾ
- ਕਿਸੇ ਕਿਸਮ ਦੀ ਗ਼ੈਰ-ਕਾਨੂੰਨੀ ਗਤੀਵਿਧੀ ਵਿੱਚ ਨਾ ਪੈਣਾ
- ਆਪਣੇ ਵਲੋਂ ਕੀਤੇ ਗਏ ਅਪਰਾਧ ਦੇ ਕਿਸੇ ਵੀ ਪੀੜਤ ਨਾਲ ਰਾਬਤਾ ਨਾ ਕਰਨਾ ।
- ਪੈਰੋਲ ਦੌਰਾਨ ਤੁਸੀਂ ਕਿਸੇ ਅਜਿਹੇ ਇਲਾਕੇ ਵਿੱਚ ਨਹੀਂ ਰਹਿ ਸਕਦੇ ਜਿੱਥੇ ਚੋਣਾਂ ਹੋਣ ਵਾਲੀਆਂ ਹੋਣ ਜਾ ਹੋ ਰਹੀਆਂ ਹੋਣ।
- ਨਿਰਧਾਰਿਤ ਸਮੇਂ ਤੋਂ ਵੱਧ ਸਮਾਂ ਬਾਹਰ ਰਹਿਣ ‘ਤੇ ਸਜ਼ਾ ਦੀ ਤਜਵੀਜ਼ ਹੈ।
ਫਰਲੋ ਕੀ ਹੁੰਦੀ ਹੈ
ਤਸਵੀਰ ਸਰੋਤ, Getty Images
ਫਰਲੋ ਵੀ ਪੈਰੋਲ ਵਾਂਗ ਹੀ ਹੁੰਦੀ ਹੈ, ਪਰ ਇਨ੍ਹਾਂ ਵਿੱਚ ਵੱਡਾ ਅੰਤਰ ਇਹ ਹੈ ਕਿ ਫਰਲੋ ਸਿਰਫ਼ ਲੰਬੀ ਸਜਾ ਕੱਟ ਰਹੇ ਕੈਦੀ ਨੂੰ ਹੀ ਦਿੱਤੀ ਜਾ ਸਕਦੀ ਹੈ।
ਜਿੰਨੇ ਸਮੇਂ ਲਈ ਫਰਲੋ ਦਿੱਤੀ ਜਾਂਦੀ ਹੈ, ਓਨਾ ਸਮਾਂ ਕੈਦੀ ਦੀ ਕੈਦ ਦੇ ਸਮੇਂ ਵਿੱਚ ਮਾਫ਼ ਸਮਝਿਆ ਜਾਂਦਾ ਹੈ।
ਕਾਨੂੰਨੀ ਸੇਵਾਵਾਂ ਸਬੰਧੀ ਲੀਗਲ ਸਰਵਿਸ ਇੰਡੀਆ ਜਨਰਲ ਮੁਤਾਬਕ, ”ਫਰਲੋ ਜੇਲ੍ਹ ਤੋਂ ਛੁੱਟੀ ਦੀ ਇੱਕ ਕਿਸਮ ਹੈ ਅਤੇ ਇਹ ਹਰੇਕ ਕੈਦੀ ਲਈ ਇੱਕ ਹੱਕ ਹੈ। ਇਹ ਮਿਆਦ ਸਾਲ ਵਿੱਚ 14 ਦਿਨਾਂ ਲਈ ਹੁੰਦੀ ਹੈ ਪਰ ਜੇਲ ਸੁਪਰਡੈਂਟ ਨੂੰ ਅਰਜ਼ੀ ਜਮ੍ਹਾਂ ਕਰਾਉਣ ਤੋਂ ਬਾਅਦ ਕੁਝ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਵਾਧਾ ਦਿੱਤਾ ਜਾ ਸਕਦਾ ਹੈ।”
ਇਹ ਇੱਕ ਕਿਸਮ ਦਾ ‘ਰਿਵਾਰਡ’ ਹੈ ਅਤੇ ਇਹ ਸਜ਼ਾ ਦੀ ਮੁਆਫੀ ਹੈ।
ਪਰ ਇਹ ਕਈ ਵਾਰ ਕੈਦੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਅਸਵੀਕਾਰ ਕੀਤਾ ਜਾਂਦਾ ਹੈ, ਜਿਸ ਵਿੱਚ ਬਲਾਤਕਾਰ ਦੇ ਦੋਸ਼ੀ, ਡਕੈਤੀ ਜਾਂ ਨਸ਼ੇ ਦਾ ਕਾਰੋਬਾਰ ਦੇ ਮੁਲਜ਼ਮ ਸ਼ਾਮਲ ਹਨ।
ਹੋਰ ਖੋਜੋ
ਸ਼ਾਰਟ ਵੀਡੀਓਜ਼
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ
-

ਵੀਡੀਓ, 22 ਸਾਲਾਂ ਮਗਰੋਂ ਆਈਵੀਐੱਫ ਜ਼ਰੀਏ ਮਾਂ-ਬਾਪ ਬਣਿਆ ਇਹ ਜੋੜਾ ਭਾਵੁਕ ਹੋਇਆ , Duration 1,21
-

ਵੀਡੀਓ, ਵੰਡ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ, Duration 1,20
-

ਵੀਡੀਓ, ਪਾਣੀ ਦੇ ਭਰੇ ਨਾਲੇ ਨੂੰ ਜੇਸੀਬੀ ’ਚ ਬੈਠ ਕੇ ਪਾਰ ਕਰਦੀਆਂ ਔਰਤਾਂ, Duration 0,41
-

ਵੀਡੀਓ, ਦਿੱਲੀ ਜਾਣ ਤੋਂ ਰੋਕੇ ਕਿਸਾਨਾਂ ਨੇ ਇੰਝ ਬਿਤਾਈ ਰਾਤ, Duration 0,34
-

ਵੀਡੀਓ, ‘ਮੈਂ ਦੋਵਾਂ ਧਰਮਾਂ ਦਾ ਸਨਮਾਨ ਕਰਦਾ ਹਾਂ’, ਮੁਸਲਮਾਨ ਕਾਂਵੜੀਏ ਦੀ ਕਹਾਣੀ , Duration 1,04
-

ਵੀਡੀਓ, ਇੱਕ ਦੁਰਲਭ ਬਾਘ ਨੂੰ ਜਦੋਂ 70 ਸਾਲ ਬਾਅਦ ਕੀਤਾ ਗਿਆ ਰਿਲੀਜ਼, Duration 0,38
-

ਵੀਡੀਓ, ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਲ ਜੁੜਨ ਜਾ ਰਹੀ ਇਹ ਖ਼ਾਸ ਉਬਲਬਧੀ, Duration 0,57
-

ਵੀਡੀਓ, ਜੇਲ੍ਹ ਤੋਂ ਬਾਹਰ ਨਸ਼ੇ ਦੀ ਤਸਕਰੀ ਕਰਨ ਵਾਲੀ ਬਿੱਲੀ ਫੜੀ ਗਈ, Duration 0,20
-

ਵੀਡੀਓ, ਜਦੋਂ ਸੜਦੀ ਕਾਰ ਵਿੱਚੋਂ ਬਚਾਇਆ ਗਿਆ ਸ਼ਖ਼ਸ, Duration 0,50
-

ਵੀਡੀਓ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਜੰਤਰ ਮੰਤਰ ‘ਤੇ ਬੈਠੇ ਨੌਜਵਾਨਾਂ ਬਾਰੇ ਕੀ ਕਿਹਾ, Duration 1,07
-

ਵੀਡੀਓ, ਨੌਰਵੇ ਦੇ ਫੁੱਟਬਾਲਰ ਅਰਲਿੰਗ ਹਾਲੈਂਡ ਕਿਹੜੀ ਅਨੋਖੀ ਚੀਜ਼ ਨਾਲ ਦਿਖੇ, Duration 0,24
-

ਵੀਡੀਓ, ਹਰੀਕੇ ਪੱਤਣ ਵਿਖੇ ਅਕਾਲ ਤਖ਼ਤ ਦੇ ਜਥੇਦਾਰ ਨੇ ਕੀਤੀ ਅਰਦਾਸ, Duration 1,30
-

ਵੀਡੀਓ, ਹਥਨੀ ਦੇ ਜੌੜੇ ਬੱਚੇ ਕਿਵੇਂ ਹਨ ਖ਼ਾਸ, Duration 0,51
-

ਵੀਡੀਓ, ਜਦੋਂ ਰੋਬੋਟ ਬਣਿਆ ਬੋਧ ਭਿਕਸ਼ੂ, Duration 0,37
-

ਵੀਡੀਓ, ਖਰਗੋਸ਼ ਦੀ ਖੁੱਡ ਵਿੱਚ ਫਸੇ ਪਾਲਤੂ ਜਾਨਵਰ ਨੂੰ ਜਦੋਂ ਦੋ ਦਿਨ ਬਾਅਦ ਕੱਢਿਆ ਗਿਆ, Duration 0,43
-

ਵੀਡੀਓ, 35 ਕਿੱਲੋ ਦਾ ਬੈੱਡ ਚੁੱਕ ਕੇ ਕਿਉਂ ਦੌੜ ਲਾ ਰਹੇ ਇਹ ਲੋਕ, Duration 0,46
ਸ਼ਾਰਟ ਵੀਡੀਓਜ਼ ਦਾ ਅੰਤ
source : BBC PUNJABI



















