Home rss national punjabi2ਰਾਸ਼ਟਰੀ ਖ਼ਬਰਾਂ ਚੰਨ ਗ੍ਰਹਿਣ 2026: ਕਦੋਂ ਅਤੇ ਕਿੱਥੇ ਦਿਖਾਈ ਦੇਵੇਗਾ ਚੰਨ ਗ੍ਰਹਿਣ? ਚੰਨ ਗ੍ਰਹਿਣ...

ਚੰਨ ਗ੍ਰਹਿਣ 2026: ਕਦੋਂ ਅਤੇ ਕਿੱਥੇ ਦਿਖਾਈ ਦੇਵੇਗਾ ਚੰਨ ਗ੍ਰਹਿਣ? ਚੰਨ ਗ੍ਰਹਿਣ ਕੀ ਹੁੰਦਾ ਹੈ?

5
0

Source :- BBC PUNJABI

ਅੰਸ਼ਕ ਚੰਦਰਮਾ ਗ੍ਰਹਿਣ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 6 ਮਿੰਟ

ਖੁਗੋਲ ਵਿਗਿਆਨੀਆਂ ਅਤੇ ਪੁਲਾੜ ਪ੍ਰੇਮੀਆਂ ਲਈ ਦਿਲਚਸਪ ਖੁਗੋਲੀ ਵਰਤਾਰਾ ਵਾਪਰਨ ਵਾਲਾ ਹੈ। 28 ਅਗਸਤ ਨੂੰ ਅੰਸ਼ਕ ਚੰਦਰਮਾ ਗ੍ਰਹਿਣ ਲੱਗਣ ਜਾ ਰਿਹਾ ਹੈ। ਜੋ ਕਿ ਪੂਰਬੀ ਪ੍ਰਸ਼ਾਂਤ ਮਹਾਂਸਾਗਰ, ਉੱਤਰੀ ਤੇ ਦੱਖਣੀ ਅਮਰੀਕਾ, ਯੂਰਪ ਅਤੇ ਅਫ਼ਰੀਕਾ ਵਿੱਚ ਦਿਖਾਈ ਦੇਵੇਗਾ।

ਇਸ ਲੇਖ ਵਿੱਚ ਅਸੀਂ ਚੰਦਰਮਾ ਗ੍ਰਹਿਣ ਸਮੇਤ ਚੰਨ ਨਾਲ ਸਬੰਧਤ ਹੋਰ ਸ਼ਬਦਾਂ ਦੇ ਮਾਇਨੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਬਲੱਡ ਮੂਨ, ਸੁਪਰ ਮੂਨ ਅਤੇ ਸੁਪਰ ਪਿੰਕ ਪੂਨ ਕੀ ਹੁੰਦੇ ਹਨ?

ਚੰਨ ਗ੍ਰਹਿਣ ਕੀ ਹੈ?

ਚੰਨ ਗ੍ਰਹਿਣ

ਤਸਵੀਰ ਸਰੋਤ, Getty Images

ਇਹ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਦਰਮਾ ਦੇ ਚੱਕਰ ਇੱਕ ਹੀ ਰੇਖਾ ਵਿੱਚ ਆ ਜਾਂਦੇ ਹਨ।

ਇਹ ਇੱਕ ਖਗੋਲੀ ਵਰਤਾਰਾ ਹੈ ਜੋ ਇੱਕ ਤ੍ਰਿਕੋਣ ਬਣਨ ਕਾਰਨ ਹੁੰਦਾ ਹੈ।

ਅਸਲ ਵਿੱਚ ਹੁੰਦਾ ਇਹ ਹੈ ਕਿ ਚੰਦਰਮਾ ਧਰਤੀ ਦੇ ਪਰਛਾਵੇਂ ਵਿੱਚੋਂ ਲੰਘਦਾ ਹੈ ਅਤੇ ਇੱਕ ਸਿੱਧੀ ਰੇਖਾ ਵਿੱਚ ਆ ਜਾਂਦਾ ਹੈ।

ਕਿਉਂਕਿ ਚੰਦਰਮਾ ਓਰਬਿਟ ਵੱਲ ਝੁਕਿਆ ਹੋਇਆ ਹੈ, ਇਹ ਹਰ ਮਹੀਨੇ ਧਰਤੀ ਦੇ ਪਰਛਾਵੇਂ ਵਿੱਚੋਂ ਨਹੀਂ ਲੰਘਦਾ। ਇਸ ਲਈ ਅਜਿਹੀ ਘਟਨਾ ਹਰ ਮਹੀਨੇ ਨਹੀਂ ਵਾਪਰਦੀ।

ਉਪਛਾਇਆ ਚੰਨ ਗ੍ਰਹਿਣ ਵਿੱਚ ਧਰਤੀ ਦੀ ਕੇਂਦਰੀ ਸਤ੍ਹਾ ਦਾ ਪਰਛਾਵਾਂ ਚੰਦਰਮਾ ‘ਤੇ ਨਹੀਂ ਪੈਂਦਾ। ਇਸ ਤੋਂ ਇਲਾਵਾ ਧਰਤੀ ਦਾ ਪਰਛਾਵਾਂ ਚੰਦਰਮਾ ਦੀ ਸਤ੍ਹਾ ਦੇ ਕੁਝ ਹਿੱਸਿਆਂ ‘ਤੇ ਹੀ ਪੈਂਦਾ ਹੈ।

ਚੰਦਰਮਾ ਗ੍ਰਹਿਣ ਕਿੰਨੇ ਤਰ੍ਹਾਂ ਦਾ ਹੁੰਦਾ ਹੈ?

 ਚੰਦਰਮਾ ਗ੍ਰਹਿਣ

ਤਸਵੀਰ ਸਰੋਤ, Getty Images

ਚੰਦਰ ਗ੍ਰਹਿਣ ਦੀਆਂ ਤਿੰਨ ਕਿਸਮਾਂ ਹਨ।

  • ਪੂਰਨ ਚੰਦਰਮਾ ਗ੍ਰਹਿਣ
  • ਅੰਸ਼ਕ ਚੰਦਰਮਾ ਗ੍ਰਹਿਣ
  • ਪਿਨੰਮਰਬਲ ਚੰਦਰ ਗ੍ਰਹਿਣ

ਪੂਰਨ ਚੰਦਰਮਾ ਗ੍ਰਹਿਣ

ਨਾਸਾ ਦੇ ਅਨੁਸਾਰ, ਪੂਰਨ ਚੰਦਰਮਾ ਗ੍ਰਹਿਣ ਦੇ ਦੌਰਾਨ ਚੰਦਰਮਾ ਅਤੇ ਸੂਰਜ ਧਰਤੀ ਦੇ ਬਿਲਕੁਲ ਉਲਟ ਪਾਸੇ ਹੁੰਦੇ ਹਨ।

ਨਾਸਾ ਕਹਿੰਦਾ ਹੈ, “ਹਾਲਾਂਕਿ ਚੰਦਰਮਾ ਧਰਤੀ ਦੇ ਪਰਛਾਵੇਂ ਹੇਠਾਂ ਹੈ ਅਤੇ ਸੂਰਜ ਦੀ ਰੌਸ਼ਨੀ ਦਾ ਕੁਝ ਹਿੱਸਾ ਹੀ ਚੰਦਰਮਾ ਤੱਕ ਪਹੁੰਚਦਾ ਹੈ।”

ਇਹ ਸੂਰਜ ਦੀ ਰੌਸ਼ਨੀ ਧਰਤੀ ਦੇ ਵਾਯੂਮੰਡਲ ਵਿਚੋਂ ਲੰਘਦੀ ਹੈ, ਜੋ ਕਿ ਜ਼ਿਆਦਾਤਰ ਨੀਲੀ ਰੋਸ਼ਨੀ ਨੂੰ ਛੰਣ ਲੈਂਦੀ (ਫਿਲਟਰ ਕਰਦੀ) ਹੈ।

ਇਸੇ ਲਈ, ਇਸ ਵਰਤਾਰੇ ਦੇ ਦੌਰਾਨ, ਚੰਦਰਮਾ ਲਾਲ ਦਿਖਦਾ ਹੈ ਅਤੇ ਉਸਨੂੰ “ਬਲੱਡ ਮੂਨ” ਵੀ ਕਿਹਾ ਜਾਂਦਾ ਹੈ।

ਅੰਸ਼ਕ ਚੰਦਰ ਗ੍ਰਹਿਣ

ਅੰਸ਼ਕ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਦਾ ਸਿਰਫ਼ ਇਕ ਹਿੱਸਾ ਧਰਤੀ ਦੇ ਪਰਛਾਵੇਂ ਹੇਠਾਂ ਹੁੰਦਾ ਹੈ।

ਗ੍ਰਹਿਣ ਦੀ ਗਹਿਰਾਈ ‘ਤੇ ਨਿਰਭਰ ਕਰਦਿਆਂ, ਚੰਦਰਮਾ ਦੀ ਸਤਹ ਦੇ ਪਰਛਾਵੇਂ ਵਾਲੇ ਹਿੱਸੇ ‘ਤੇ, ਇੱਕ ਗੂੜਾ ਲਾਲ, ਧੁੰਦਲਾ ਜਾਂ ਸਲੇਟੀ ਰੰਗ ਦਿਖਾਈ ਦੇ ਸਕਦਾ ਹੈ।

ਇਹ ਇਸ ਹਿੱਸੇ ਅਤੇ ਚੰਦਰਮਾ ਦੇ ਦੂਜੇ ਚਮਕਦਾਰ ਹਿੱਸੇ ਦੇ ਅੰਤਰ ਦੇ ਕਾਰਨ ਹੈ ਜੋ ਪਰਛਾਵੇਂ ਤੋਂ ਬਾਹਰ ਰਹਿੰਦਾ ਹੈ।

ਨਾਸਾ ਦੇ ਅਨੁਸਾਰ, ਜਦੋਂ ਕਿ ਪੂਰਨ ਚੰਦਰ ਗ੍ਰਹਿਣ ਇਕ ਦੁਰਲੱਭ ਵਰਤਾਰਾ ਹੈ, ਅੰਸ਼ਕ ਤੌਰ ‘ਤੇ ਇਹ ਗ੍ਰਹਿਣ ਸਾਲ ਵਿੱਚ ਘੱਟੋ ਘੱਟ ਦੋ ਵਾਰ ਲੱਗਦਾ ਹੈ।

ਪਿਨੰਮਰਬਲ ਚੰਦਰ ਗ੍ਰਹਿਣ

ਇਹ ਉਦੋਂ ਹੁੰਦਾ ਹੈ ਜਦੋਂ ਚੰਦ ਧਰਤੀ ਦੇ ਅਜਿਹੇ ਪਰਛਾਵੇਂ ਤੋਂ ਲੰਘਦਾ ਹੈ ਜੋ ਬਹੁਤ ਜ਼ਿਆਦਾ ਧੁੰਦਲਾ ਹੁੰਦਾ ਹੈ।

ਇਸ ਲਈ, ਇਹ ਗ੍ਰਹਿਣ ਇੰਨੇ ਸੂਖਮ ਹੁੰਦੇ ਹਨ ਕਿ ਉਨ੍ਹਾਂ ਨੂੰ ਵੇਖਣਾ ਚੰਦ ਦੇ ਉਸ ਹਿੱਸੇ ‘ਤੇ ਨਿਰਭਰ ਕਰਦਾ ਹੈ ਜੋ ਹਲਕੇ ਧੁੰਦਲੇ ਪਰਛਾਵੇਂ ਵਾਲੇ ਖੇਤਰ ਵਿੱਚ ਦਾਖਲ ਹੁੰਦੀ ਹੈ।

ਇਹ ਜਿੰਨਾ ਛੋਟਾ ਹੁੰਦਾ ਹੈ, ਉਨ੍ਹਾਂ ਹੀ ਇਸ ਨੂੰ ਵੇਖਣਾ ਮੁਸ਼ਕਲ ਹੁੰਦਾ ਹੈ।

ਇਸ ਕਾਰਨ ਕਰਕੇ, ਇਹ ਗ੍ਰਹਿਣ ਅਕਸਰ ਵਿਗਿਆਨੀਆਂ ਤੋਂ ਇਲਾਵਾ ਕਿਸੇ ਹੋਰ ਲਈ ਅਹਿਮ ਨਹੀਂ ਹੁੰਦਾ।

ਬਲੱਡ ਮੂਨ ਕੀ ਹੈ ਅਤੇ ਇਹ ਕਦੋਂ ਦਿਖਾਈ ਦਿੰਦਾ ਹੈ?

ਬਲੱਡ ਮੂਨ

ਤਸਵੀਰ ਸਰੋਤ, Getty Images

ਬਲੱਡ ਮੂਨ ਦਾ ਮਤਲਬ ਹੈ ਕਿ ਚੰਦਰਮਾ ਲਾਲ ਰੰਗ ਦਾ ਅਤੇ ਆਮ ਨਾਲੋਂ ਬਹੁਤ ਵੱਡਾ ਦਿਖਾਈ ਦਿੰਦਾ ਹੈ।

ਪੂਰਨ ਚੰਨ ਗ੍ਰਹਿਣ ਦੌਰਾਨ ਇੱਕ ਬਲੱਡ ਮੂਨ ਦਿਖਾਈ ਦਿੰਦਾ ਹੈ। ਉਸ ਸਮੇਂ ਚੰਦਰਮਾ ਧਰਤੀ ਦੇ ਬਹੁਤ ਨੇੜੇ ਹੁੰਦਾ ਹੈ ਅਤੇ ਇੱਕ ਵਿਲੱਖਣ ਓਰਬਿਟ ਤੋਂ ਇਸ ‘ਤੇ ਪੈਣ ਵਾਲੀ ਰੌਸ਼ਨੀ ਇਸ ਨੂੰ ਲਾਲ ਦਿਖਾਈ ਦਿੰਦੀ ਹੈ।

ਇਹ ਉਦੋਂ ਹੁੰਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਦਰਮਾ ਦੇ ਬਿਲਕੁਲ ਵਿਚਕਾਰ ਆ ਜਾਂਦੀ ਹੈ ਅਤੇ ਇਸ ਦਾ ਪੂਰਾ ਪਰਛਾਵਾਂ ਚੰਦਰਮਾ ‘ਤੇ ਪੈਂਦਾ ਹੈ।

ਭਾਵੇਂ ਬਲੱਡ ਮੂਨ ਕੋਈ ਵਿਗਿਆਨਕ ਨਾਮ ਨਹੀਂ ਹੈ, ਪਰ ਇਸਨੂੰ ਇਸ ਤਰ੍ਹਾਂ ਉਪਨਾਮ ਦਿੱਤਾ ਗਿਆ ਹੈ ਕਿਉਂਕਿ ਚੰਦਰਮਾ ਲਾਲ ਦਿਖਾਈ ਦਿੰਦਾ ਹੈ।

ਸੁਪਰਮੂਨ ਕੀ ਹੁੰਦਾ ਹੈ ?

ਚੰਦਰਮਾ

ਤਸਵੀਰ ਸਰੋਤ, Getty Images

ਜਦੋਂ ਚੰਦਰਮਾ ਧਰਤੀ ਦੇ ਨੇੜੇ ਆਕਾਸ਼ ਵਿੱਚ ਵੱਡਾ ਅਤੇ ਚਮਕਦਾ ਦਿਖਾਈ ਦਿੰਦਾ ਹੈ ਤਾਂ ਇਹ ਸੁਪਰਮੂਨ ਕਹਾਉਂਦਾ ਹੈ।

ਦਸੰਬਰ ਦਾ ਪੂਰਾ ਚੰਦ ਰਵਾਇਤੀ ਤੌਰ ‘ਤੇ ਠੰਢੇ ਚੰਦ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

“ਸੁਪਰ” ਦਾ ਅਰਥ ਹੈ ਕਿ ਇਹ ਅਸਮਾਨ ਵਿੱਚ ਵੱਡਾ ਦਿਖਾਈ ਦੇਵੇਗਾ।

ਸੁਪਰਮੂਨ’ ਉਹ ਹੁੰਦਾ ਹੈ ਜਦੋਂ ਚੰਦ ਧਰਤੀ ਦੇ ਸਭ ਤੋਂ ਨਜ਼ਦੀਕ ਬਿੰਦੂ ‘ਤੇ (ਜਾਂ 90 ਪ੍ਰਤੀਸ਼ਤ ਦੇ ਅੰਦਰ) ਹੁੰਦਾ ਹੈ ਕਿਉਂਕਿ ਇਹ ਸਾਡੇ ਆਲੇ ਦੁਆਲੇ ਦੇ ਅੰਡਾਕਾਰ ਦਾ ਚੱਕਰ ਲਗਾਉਂਦਾ ਹੈ।

ਦੂਜੇ ਸ਼ਬਦਾਂ ਵਿੱਚ ਚੰਨ ਇੱਕ ਪੂਰੇ ਚੱਕਰ ਵਿੱਚ ਧਰਤੀ ਦੇ ਚੱਕਰ ਨਹੀਂ ਲਗਾਉਂਦਾ। ਕਈ ਵਾਰ ਇਹ ਥੋੜ੍ਹਾ ਨੇੜੇ ਹੁੰਦਾ ਹੈ ਅਤੇ ਕਈ ਵਾਰੀ ਦੂਰ।

ਸੁਪਰ ਪਿੰਕ ਮੂਨ

ਅਮਰੀਕੀ ਕਬੀਲਿਆਂ ਸਣੇ ਬਹੁਤ ਸਾਰੇ ਸਭਿਆਚਾਰਾਂ ਵਿੱਚ ਲੋਕਾਂ ਨੇ ਸਮੇਂ ਦੀ ਜਾਣਕਾਰੀ ਰੱਖਣ ਲਈ ਪੂਰਨਮਾਸ਼ੀ ਦੇ ਚੰਦ ਦੇ ਨਾਮ ਰੱਖੇ।

ਇਸ ਲਈ ਹਾਲਾਂਕਿ ਅਪ੍ਰੈਲ ਦੇ ਪੂਰਨਮਾਸ਼ੀ ਦੇ ਚੰਦਰਮਾ ਨੂੰ ਪਿੰਕ ਮੂਨ ਵਜੋਂ ਜਾਣਿਆ ਜਾਂਦਾ ਹੈ ਪਰ ਅਸਲ ਵਿੱਚ ਇਹ ਗੁਲਾਬੀ ਨਹੀਂ ਹੁੰਦਾ।

ਇਸ ਦਾ ਨਾਮ ਗੁਲਾਬੀ ਫੁੱਲਾਂ ਦੇ ਨਾਮ ‘ਤੇ ਰੱਖਿਆ ਗਿਆ ਹੈ ਜਿਸ ਨੂੰ ‘ਵਾਈਲਡ ਗਰਾਊਂਡ ਫਲੋਕਸ’ ਕਿਹਾ ਜਾਂਦਾ ਹੈ।

ਇਹ ਬਸੰਤ ਦੀ ਸ਼ੁਰੂਆਤ ਵਿੱਚ ਖਿੜਦਾ ਹੈ ਅਤੇ ਸਾਰੇ ਯੂਐੱਨ ਅਤੇ ਕੈਨੇਡਾ ਵਿੱਚ ਦਿਖਾਈ ਦਿੰਦਾ ਹੈ।

ਇਸ ਨੂੰ ਦੁਨੀਆਂ ਦੇ ਦੂਜੇ ਹਿੱਸਿਆਂ ਵਿੱਚ ‘ਸਪਰਾਊਟਿੰਗ ਗਰਾਸ ਮੂਨ’, ‘ਐੱਗ ਮੂਨ’ ਅਤੇ ‘ਫਿਸ਼ ਮੂਨ’ ਵੀ ਕਿਹਾ ਜਾਂਦਾ ਹੈ।

ਇਸੇ ਤਰ੍ਹਾਂ ਜੁਲਾਈ ਜੇ ਪੂਰਨਮਾਸ਼ੀ ਦੇ ਚੰਦ ਨੂੰ ਬੱਕ ਮੂਨ ਆਖਿਆ ਜਾਂਦਾ ਹੈ।ਦਰਅਸਲ ਅਮਰੀਕਾ ਵਿੱਚ ਪਾਏ ਜਾਂਦੇ ਬੱਕ ਹਿਰਨ ਦੀ ਇਸ ਸਮੇਂ ਦੌਰਾਨ ਨਵੇਂ ਸਿੰਗ ਨਿਕਲਦੇ ਹਨ।

ਚੰਨ ਗ੍ਰਹਿਣ ਦੇਖਦੇ ਸਮੇਂ ਕੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ?

ਇਜਿਪਟ ਵਿੱਚ ਸਿਨਾਈ ਮਾਰੂਥਲ ਦੇ ਉੱਪਰ ਦੇਖਿਆ ਗਿਆ ਬਲੱਡ ਮੂਨ

ਤਸਵੀਰ ਸਰੋਤ, Getty Images

ਜੇਕਰ ਤੁਹਾਡੇ ਕੋਲ ਦੂਰਬੀਨ ਹੈ, ਤਾਂ ਉਸ ਦੀ ਵਰਤੋਂ ਕਰੋ ।

ਸੂਰਜ ਗ੍ਰਹਿਣ ਨੂੰ ਨੰਗੀ ਅੱਖ ਨਾਲ ਦੇਖਣਾ ਨੁਕਸਾਨਦੇਹ ਮੰਨਿਆ ਜਾਂਦਾ ਹੈ, ਪਰ ਚੰਨ ਗ੍ਰਹਿਣ ਨੂੰ ਨੰਗੀ ਅੱਖ ਨਾਲ ਦੇਖਣ ਨਾਲ ਤੁਹਾਡੀਆਂ ਅੱਖਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਚੰਦਰਮਾ ਤੋਂ ਆਉਣ ਵਾਲੀ ਰੌਸ਼ਨੀ ਇੰਨੀ ਤੇਜ਼ ਨਹੀਂ ਹੁੰਦੀ।

ਬੱਦਲਾਂ ਕਾਰਨ ਹੋ ਸਕਦਾ ਹੈ ਇਸ ਨੂੰ ਦੇਖਣਾ ਥੋੜ੍ਹਾ ਔਖਾ ਹੋਵੇ, ਇਸ ਲਈ ਮੌਸਮ ਦਾ ਅੰਦਾਜ਼ਾ ਪਹਿਲਾਂ ਲਗਾਓ।

ਗ੍ਰਹਿਣ ਨਾਲ ਜੁੜੀਆਂ ਧਾਰਨਾਵਾਂ

ਦੂਰਬੀਨ

ਤਸਵੀਰ ਸਰੋਤ, Getty Images

ਭਾਰਤੀ ਸਮਾਜ ਵਿੱਚ ਚੰਨ ਗ੍ਰਹਿਣ ਨਾਲ ਜੁੜੇ ਕਈ ਵਿਸ਼ਵਾਸ ਅਤੇ ਅੰਧਵਿਸ਼ਵਾਸ ਹਨ। ਕਈ ਧਾਰਨਾਵਾਂ ਬਹੁਤ ਸਾਰੇ ਲੋਕਾਂ ਲਈ ਵਿਸ਼ਵਾਸ ਦਾ ਵਿਸ਼ਾ ਹੁੰਦੇ ਹਨ ਅਤੇ ਉਨ੍ਹਾਂ ਦਾ ਪਾਲਣ ਵੀ ਕੀਤਾ ਜਾਂਦਾ ਹੈ।

ਬਹੁਤ ਸਾਰੇ ਲੋਕਾਂ ਦੀਆਂ ਗ੍ਰਹਿਣ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਗ਼ਲਤ ਵੀ ਹਨ। ਉਦਾਹਰਣ ਵਜੋਂ ਕਈ ਲੋਕ ਮੰਨਦੇ ਹਨ ਕਿ ਗ੍ਰਹਿਣ ਦੇ ਪ੍ਰਭਾਵਾਂ ਕਾਰਨ ਗਰਭਵਤੀ ਔਰਤ ਦੇ ਪੈਦਾ ਹੋਣ ਵਾਲੇ ਬੱਚੇ ਵਿੱਚ ਕੋਈ ਸਰੀਰਕ ਨੁਕਸ ਪੈ ਸਕਦਾ ਹੈ।

ਲੋਕਾਂ ਵਿੱਚ ਇਹ ਵੀ ਇੱਕ ਗੰਭੀਰ ਵਿਸ਼ਵਾਸ ਹੈ ਕਿ ਜੇਕਰ ਔਰਤਾਂ ਗ੍ਰਹਿਣ ਦੌਰਾਨ ਘਰੋਂ ਬਾਹਰ ਨਿਕਲਦੀਆਂ ਹਨ ਤਾਂ ਉਨ੍ਹਾਂ ਦਾ ਗਰਭਪਾਤ ਹੋ ਸਕਦਾ ਹੈ।

ਕਈ ਲੋਕ ਕਹਿੰਦੇ ਹਨ ਕਿ ਗ੍ਰਹਿਣ ਦੌਰਾਨ ਭੋਜਨ ਢੱਕਿਆ ਹੋਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਇਹ ਵੀ ਵਿਸ਼ਵਾਸ ਹੈ ਕਿ ਗ੍ਰਹਿਣ ਦੌਰਾਨ ਕੁਝ ਵੀ ਨਹੀਂ ਖਾਣਾ ਚਾਹੀਦਾ ਅਤੇ ਵਰਤ ਰੱਖਣਾ ਚਾਹੀਦਾ ਹੈ।

ਇਸ ਸਮੇਂ ਦੌਰਾਨ ਪੂਜਾ ਵੀ ਕੀਤੀ ਜਾਂਦੀ ਹੈ, ਕਿਉਂਕਿ ਵਿਸ਼ਵਾਸ ਮੁਤਾਬਕ ਇਸ ਸਮੇਂ ਨੂੰ ਸ਼ੁੱਭ ਮੰਨਿਆ ਜਾਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI