Home rss national punjabi2ਰਾਸ਼ਟਰੀ ਖ਼ਬਰਾਂ ‘ਅੱਜ ਤਾਂ ਰੋਟੀ ਮਿਲ ਗਈ, ਕੱਲ੍ਹ ਪਤਾ ਨਹੀਂ ਮਿਲੇਗੀ ਜਾਂ ਨਹੀਂ ਮਿਲੇਗੀ’-...

‘ਅੱਜ ਤਾਂ ਰੋਟੀ ਮਿਲ ਗਈ, ਕੱਲ੍ਹ ਪਤਾ ਨਹੀਂ ਮਿਲੇਗੀ ਜਾਂ ਨਹੀਂ ਮਿਲੇਗੀ’- ਪਾਕਿਸਤਾਨ ‘ਚ ਖਾਣੇ ਅਤੇ ਮਹਿੰਗਾਈ ਬਾਰੇ ਮੁਹੰਮਦ ਹਨੀਫ਼ ਦੀ ਟਿੱਪਣੀ

3
0

Source :- BBC PUNJABI

ਇੱਕ ਪਾਸੇ ਲੇਖਕ ਮੁਹੰਮਦ ਹਨੀਫ਼ ਦੀ ਫੋਟੋ ਅਤੇ ਦੂਜੇ ਪਾਸੇ ਚੌਲਾਂ ਲਈ ਇੰਤਜ਼ਾਰ ਕਰਦੇ ਲੋਕਾਂ ਦੀ ਤਸਵੀਰ

ਤਸਵੀਰ ਸਰੋਤ, BBC/AFP via Getty Images

ਪਾਕਿਸਤਾਨ ਬਾਰੇ ਇੱਕ ਗੱਲ ਹਮੇਸ਼ਾ ਕਿਤਾਬਾਂ ਵਿੱਚ ਪੜ੍ਹੀ ਹੈ ਤੇ ਸੁਣੀ ਵੀ ਹੈ। ਤੁਸੀਂ ਵੀ ਸੁਣੀ ਹੋਏਗੀ ਕਿ ਮੁਲਕ ਚੰਗਾ, ਭੈੜਾ, ਜਿਸ ਤਰ੍ਹਾਂ ਦਾ ਵੀ ਹੈ, ਇੱਥੇ ਭੁੱਖਾ ਕੋਈ ਨਹੀਂ ਸੌਂਦਾ।

ਜ਼ਮੀਨਾਂ ਜ਼ਰਖੇਜ਼ ਹਨ, ਸਿੰਧੂ ਇੱਥੇ ਵਗਦਾ ਹੈ। ਕਿਸਾਨ ਮਿਹਨਤੀ ਹਨ ਅਤੇ ਇੱਥੇ ਗਰੀਬ ਤੋਂ ਗਰੀਬ ਆਦਮੀ ਵੀ, ਜਿਸ ਦੇ ਸਿਰ ‘ਤੇ ਭਾਵੇਂ ਛੱਤ ਨਾ ਹੋਵੇ, ਉਸ ਦੇ ਪੈਰਾਂ ਨੇ ਭਾਵੇਂ ਜੁੱਤੀ ਕਦੀ ਨਾ ਵੇਖੀ ਹੋਵੇ, ਕੱਪੜੇ ਉਸ ਦੇ ਲੀਰੋ-ਲੀਰ ਹੋਣ, ਲੇਕਿਨ ਰਾਤ ਨੂੰ ਰੱਜ ਕੇ ਖਾ ਕੇ ਸੌਂਦਾ ਹੈ। ਇਸ ਲਈ ਰੱਬ ਦਾ ਸ਼ੁਕਰ ਅਦਾ ਕਰਿਆ ਕਰੋ।

ਹੁਣ ਹਕੂਮਤ ਦਾ ਆਪਣਾ ਇੱਕ ਅਦਾਰਾ ਹੈ, ਨੈਸ਼ਨਲ ਬਿਓਰੋ ਆਫ ਸਟੇਟਿਸਟਿਕਸ। ਉਹ ਬਾਕੀ ਗਿਣਤੀਆਂ ਕਰਨ ਦੇ ਨਾਲ-ਨਾਲ ਇਹ ਹਿਸਾਬ ਵੀ ਰੱਖਦਾ ਹੈ ਕਿ ਰੋਟੀਆਂ ਲੋਕ ਕਿੰਨੀਆਂ ਖਾਂਦੇ ਹਨ, ਦਾਲ ਕਿੱਥੇ ਪੱਕੀ ਹੈ ਤੇ ਦੁੱਧ-ਗੋਸ਼ਤ ਕਿਸ ਦੇ ਨਸੀਬ ਵਿੱਚ ਹੈ।

ਉਸ ਨੇ ਇੱਕ ਨਵਾਂ ਸਰਵੇ ਕੀਤਾ ਹੈ ਤੇ ਪਤਾ ਲੱਗਾ ਹੈ ਕਿ ਮੁਲਕ ਵਿੱਚ ਪੱਚੀ ਫੀਸਦ ਘਰ, ਭਾਵ ਚਾਰ ਵਿੱਚੋਂ ਇੱਕ ਟੱਬਰ, ਫੂਡ ਇਨਸਿਕਿਓਰ ਹੈ।

ਇਹ ਤਕਨੀਕੀ ਜਿਹੀ ਟਰਮ ਹੈ। ਇਹਦਾ ਇਹ ਮਤਲਬ ਨਹੀਂ ਕਿ ਪੱਚੀ ਫੀਸਦ ਲੋਕ ਭੁੱਖੇ ਸੌਂਦੇ ਹਨ। ਇਸ ਦਾ ਮਤਲਬ ਇਹ ਹੈ ਕਿ ਅੱਜ ਤੇ ਰੋਟੀ ਪੱਕੀ ਹੈ, ਲੇਕਿਨ ਕੱਲ੍ਹ ਦਾ ਕੋਈ ਪਤਾ ਨਹੀਂ ਅਤੇ ਅਗਲੇ ਮਹੀਨੇ ਦਾ ਸੋਚ ਕੇ ਤਾਂ ਡਰ ਹੀ ਲੱਗਦਾ ਹੈ।

ਸਰਵੇ ਵਿੱਚ ਕੀ-ਕੀ ਪਤਾ ਲੱਗਾ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਸਰਵੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਗੋਸ਼ਤ ਪਹਿਲਾਂ ਵੀ ਗਰੀਬਾਂ ਦੇ ਨਸੀਬ ਵਿੱਚ ਘੱਟ ਹੀ ਹੁੰਦਾ ਸੀ, ਹੁਣ ਮੁਰਗੇ ਦਾ ਮਾਸ ਵੀ ਉਨ੍ਹਾਂ ਦੇ ਵੱਸੋਂ ਬਾਹਰ ਹੋ ਗਿਆ ਹੈ।

ਦਾਲ ਦੇ ਬਾਰੇ ਵਿੱਚ ਹਮੇਸ਼ਾ ਕਹਿੰਦੇ ਰਹੇ ਹਨ ਕਿ ਦਾਲ ਜਿਹੜੀ ਨਿਬੇ ਨਾਲ, ਹੁਣ ਲੋਕੀ ਦਾਲ ਵੀ ਘੱਟ ਖਰੀਦਣ ਲੱਗ ਪਏ ਹਨ।

ਜਿਸ ਘਰ ਵਿੱਚ ਬੱਚੇ ਹੋਣ, ਉੱਥੇ ਦੁੱਧ ਦੀ ਲੋੜ ਤਾਂ ਹਮੇਸ਼ਾ ਰਹਿੰਦੀ ਹੈ। ਹੁਣ ਦੁੱਧ ਵੀ ਲੋਕੀ ਘੱਟ ਖਰੀਦਣ ਲੱਗ ਪਏ ਹਨ ਤੇ ਇਸ ਤੋਂ ਵੱਡੀ ਖੁਰਾਕੀ ਅਸੁਰੱਖਿਆ ਕੀ ਹੋਣੀ ਹੈ ਕਿ ਲੋਕਾਂ ਨੇ ਕਣਕ ਵੀ ਘੱਟ ਖਰੀਦਣੀ ਸ਼ੁਰੂ ਕਰ ਦਿੱਤੀ ਹੈ। ਰੋਟੀਆਂ ਵੀ ਘੱਟ ਖਾਧੀਆਂ ਜਾ ਰਹੀਆਂ ਹਨ।

ਰੋਟੀ ਦਾ ਤਾਂ ਇਹ ਹਿਸਾਬ ਸੀ ਕਿ ਜਿਹੜਾ ਦਾਲ-ਸਬਜ਼ੀ ਵੀ ਖਰੀਦ ਨਹੀਂ ਸਕਦਾ, ਉਹ ਵੀ ਅਚਾਰ ਨਾਲ ਜਾਂ ਮਿਰਚਾਂ ਨਾਲ ਰੋਟੀ ਖਾ ਲੈਂਦਾ ਸੀ।

ਇਸ ਤੋਂ ਬਾਅਦ ਗਰੀਬ ਦੀ ਸਭ ਤੋਂ ਵੱਡੀ ਇੱਕੋ ਆਯਾਸ਼ੀ ਸੀ, ਉਹ ਸੀ ਚਾਹ ਦਾ ਕੱਪ। ਸਰਵੇ ਕਹਿੰਦੇ ਹਨ, ਹੁਣ ਲੋਕਾਂ ਚਾਹ ਪੀਣੀ ਵੀ ਘੱਟ ਕਰਤੀ ਹੈ।

ਜਿਸ ਨੂੰ ਕੱਲ੍ਹ ਦੀ ਰੋਟੀ ਦੀ ਫਿਕਰ ਹੈ, ਉਸ ਨੇ ਚਾਹ ਕਿੱਥੋਂ ਪੀਣੀ ਹੈ। ਜੇ ਉਸ ਦੇ ਕੋਲ ਦੋ ਘੁੱਟ ਦੁੱਧ ਦੇ ਆ ਵੀ ਗਏ ਤਾਂ ਆਪਣੀ ਚਾਹ ਵਿੱਚ ਪਾਵੇ ਜਾਂ ਦੁੱਧ ਪੀਣ ਆਲੇ ਬੱਚੇ ਨੂੰ ਪਿਆਵੇ।

‘ਜਿਹੜਾ ਮਿੱਟੀ ‘ਚੋਂ ਅਨਾਜ ਉਗਾਉਂਦਾ ਹੈ, ਉਹ ਦੁਕਾਨ ਤੋਂ ਉਹੀ ਅਨਾਜ ਖਰੀਦ ਨਹੀਂ ਸਕਦਾ’

ਲਾਹੌਰ ਵਿੱਚ 16 ਅਕਤੂਬਰ 2010 ਨੂੰ ਵਿਸ਼ਵ ਖੁਰਾਕ ਦਿਵਸ ਮੌਕੇ ਇੱਕ ਲੰਗਰ ਤੋਂ ਖਾਣਾ ਲੈਣ ਲਈ ਕਤਾਰ ਵਿੱਚ ਖੜ੍ਹੇ ਪਾਕਿਸਤਾਨੀ ਪੁਰਸ਼

ਤਸਵੀਰ ਸਰੋਤ, AFP via Getty Images

ਅੱਛਾ, ਇਹ ਨਹੀਂ ਹੋਇਆ ਕਿ ਖੁਰਾਕ ਦਾ ਕੋਈ ਕਾਲ ਹੈ। ਜ਼ਮੀਨਾਂ ਅਜੇ ਵੀ ਜ਼ਰਖੇਜ਼ ਹਨ। ਦੁੱਧ-ਗੋਸ਼ਤ ਪੈਦਾ ਕਰਨ ਆਲਿਆਂ ਮੁਲਕਾਂ ‘ਚੋਂ ਪਾਕਿਸਤਾਨ ਇੱਕ ਵੱਡਾ ਮੁਲਕ ਹੈ।

ਮੰਡੀਆਂ, ਮਾਰਕਿਟਾਂ, ਗੁਦਾਮ ਸੁੱਕੇ ਰਾਸ਼ਨ ਨਾਲ ਭਰੇ ਪਏ ਹਨ। ਆਹ ਵੱਡੇ ਸ਼ਹਿਰਾਂ ਵਿੱਚ ਹਰ ਤੀਸਰੇ ਦਿਨ ਇੱਕ ਨਵੀਂ ਕੌਫ਼ੀ ਦੀ ਦੁਕਾਨ ਵੀ ਖੁੱਲ੍ਹ ਰਹੀ ਹੈ।

ਲੇਕਿਨ ਮਹਿੰਗਾਈ ਕੋਈ ਇਸ ਤਰ੍ਹਾਂ ਦੀ ਕਰ ਦਿੱਤੀ ਹੈ ਕਿ ਜਿਹੜਾ ਮਿੱਟੀ ਵਿੱਚੋਂ ਅਨਾਜ ਉਗਾਉਂਦਾ ਹੈ, ਉਹ ਦੁਕਾਨ ‘ਤੇ ਜਾ ਕੇ ਉਹੀ ਅਨਾਜ ਖਰੀਦ ਨਹੀਂ ਸਕਦਾ।

ਜਿਹੜਾ ਬਾਰਾਂ ਘੰਟੇ ਦਫ਼ਤਰ ਦੇ ਬਾਹਰ ਗਾਰਡ ਦੀ ਨੌਕਰੀ ਦਿੰਦਾ ਹੈ, ਉਸ ਚਾਹ ਦਾ ਕੱਪ ਲੈਣ ਤੋਂ ਪਹਿਲਾਂ ਸੋਚਦਾ ਹੈ ਕਿ ਇਹ ਫ਼ਜ਼ੂਲ ਖਰਚੀ ਮੈਂ ਆਪਣੇ ਆਪ ‘ਤੇ ਕਰਾਂ ਜਾਂ ਪੈਸੇ ਘਰ ਭੇਜ ਦਿਆਂ ਤਾਂ ਕਿ ਬੱਚੇ ਰੱਜ ਕੇ ਰੋਟੀ ਖਾ ਲੈਣ।

ਦਿਲਾਂ ਨੂੰ ਤਸੱਲੀ ਦਿੰਦੇ ਰਹੋ। ਕਹੀ ਜਾਓ ਕਿ ਪਾਕਿਸਤਾਨ ‘ਚ ਰਾਤ ਨੂੰ ਕੋਈ ਭੁੱਖਾ ਨਹੀਂ ਸੌਂਦਾ।

ਲੇਕਿਨ ਲੱਖਾਂ ਜਿਹੜੇ ਨੇ, ਉਹ ਢਿੱਡ ਭਰ ਕੇ ਨਹੀਂ ਖਾ ਰਹੇ। ਬਾਕੀਆਂ ਨੂੰ ਇਸ ਫਿਕਰ ਵਿੱਚ ਨੀਂਦਰ ਨਹੀਂ ਆਉਂਦੀ ਕਿ ਅੱਜ ਤਾਂ ਰੋਟੀ ਮਿਲ ਗਈ ਸੀ, ਕੱਲ੍ਹ ਪਤਾ ਨਹੀਂ ਮਿਲੇਗੀ ਜਾਂ ਨਹੀਂ ਮਿਲੇਗੀ।

ਰੱਬ ਰਾਖਾ!

(ਨੋਟ – ਇਹ ਲੇਖਕ ਦੇ ਨਿੱਜੀ ਵਿਚਾਰ ਹਨ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

ਹੋਰ ਖੋਜੋ

ਸ਼ਾਰਟ ਵੀਡੀਓਜ਼ ਛੱਡੋ ਅਤੇ ਜਾਰੀ ਰੱਖੋ

ਸ਼ਾਰਟ ਵੀਡੀਓਜ਼

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

  • ਬਜ਼ੁਰਗ ਜੋੜਾ

  • ਰੈਸਕਿਊ ਕੀਤੀ ਗਈ ਬਜ਼ੁਰਗ ਮਹਿਲਾ ਦੀ ਤਸਵੀਰ

  • ਮਾਤਾ-ਪਿਤਾ ਆਪਣੇ ਨਵਜੰਮੇ ਬੱਚਿਆਂ ਦੇ ਨਾਲ

  • ਗੋਪੀ ਚੰਦ ਭਾਰਗਵ

  • ਜੇਸੀਬੀ

  • ਕਿਸਾਨ

  • ਕਾਵੜੀ

  • ਬਾਘ

  • ਹਰਮਨਦੀਪ ਸਿੰਘ

  • ਜਦੋਂ ਸੜਦੀ ਕਾਰ ਵਿੱਚੋਂ ਬਚਾਇਆ ਗਿਆ ਸ਼ਖ਼ਸ

  • ਰਾਹੁਲ ਗਾਂਧੀ

  • ਨਾਰਵੇ ਦੇ ਫੁਟਬਾਲਰ ਅਰਲਿੰਗ ਹਾਲੈਂਡ ਕਿਹੜੀ ਅਨੋਖੀ ਚੀਜ਼ ਨਾਲ ਦਿਖੇ

  • ਜਥੇਦਾਰ ਅਕਾਲ ਤਖ਼ਤ ਸਾਹਿਬ

  • ਹਥਨੀ ਦੇ ਜੌੜੇ ਬੱਚੇ

  • ਰੋਬੋਟ

  • ਪਾਲਤੂ ਜਾਨਵਰ

  • ਦੌੜ

source : BBC PUNJABI