Home rss national punjabi2ਰਾਸ਼ਟਰੀ ਖ਼ਬਰਾਂ ਇਲੈੱਕਟ੍ਰਿਕ ਕਾਰਾਂ ‘ਚ ਬੈਠਦੇ ਹੀ ਕੁਝ ਲੋਕਾਂ ਦੀ ਤਬੀਅਤ ਕਿਉਂ ਵਿਗੜਨ ਲੱਗ...

ਇਲੈੱਕਟ੍ਰਿਕ ਕਾਰਾਂ ‘ਚ ਬੈਠਦੇ ਹੀ ਕੁਝ ਲੋਕਾਂ ਦੀ ਤਬੀਅਤ ਕਿਉਂ ਵਿਗੜਨ ਲੱਗ ਜਾਂਦੀ ਹੈ

4
0

Source :- BBC PUNJABI

ਔਰਤ

ਲੋਲਾ ਬੇਅਰਡ ਨੇ ਆਪਣੇ ਬੁਆਏਫ੍ਰੈਂਡ ਨੂੰ ਕਾਰ ਸੜਕ ਕਿਨਾਰੇ ਰੋਕਣ ਲਈ ਕਿਹਾ। ਸਫ਼ਰ ਸ਼ੁਰੂ ਹੋਏ ਨੂੰ ਕਰੀਬ 40 ਮਿੰਟ ਹੀ ਹੋਏ ਸਨ ਅਤੇ ਉਸ ਦਾ ਜੀਅ ਘਬਰਾਉਣ ਲੱਗਿਆ। ਉਹ ਖ਼ੁਦ ਨੂੰ ਉਲਟੀ ਕਰਨ ਤੋਂ ਰੋਕ ਨਹੀਂ ਸਕੀ।

ਨੌਰਥ ਲੰਡਨ ਦੀ ਰਹਿਣ ਵਾਲੀ 24 ਸਾਲਾ ਲੋਲਾ ਨੂੰ ਇਸ ਤੋਂ ਪਹਿਲਾਂ ਮੋਸ਼ਨ ਸਿਕਨਸ, ਭਾਵ ਸਫ਼ਰ ਦੌਰਾਨ ਜੀਅ ਘਬਰਾਉਣ ਦੀ ਸਮੱਸਿਆ ਨਹੀਂ ਹੋਈ ਸੀ। ਪਰ ਕਰੀਬ 2 ਸਾਲ ਪਹਿਲਾਂ ਉਸ ਦੇ ਬੁਆਏਫ੍ਰੈਂਡ ਨੇ ਇਲੈੱਕਟ੍ਰਿਕ ਵਾਹਨ (ਈਵੀ) ਖਰੀਦਿਆ।

ਉਦੋਂ ਤੋਂ ਜਦੋਂ ਵੀ ਉਹ ਉਸ ਨੂੰ ਲੰਬੇ ਕਾਰ ਸਫ਼ਰ ‘ਤੇ ਲੈ ਕੇ ਜਾਂਦਾ ਹੈ, ਲੋਲਾ ਦਾ ਜੀਅ ਘਬਰਾਉਣ ਲੱਗਦਾ ਹੈ।

ਸਮੱਸਿਆ ਇੰਨੀ ਵੱਧ ਗਈ ਕਿ ਉਸ ਨੇ ਆਪਣੇ ਬੁਆਏਫ੍ਰੈਂਡ ਨੂੰ ਕਾਰ ਬਦਲਣ ਲਈ ਕਹਿ ਦਿੱਤਾ।

ਲੋਲਾ ਇਕੱਲੀ ਨਹੀਂ ਹੈ। ਬੀਬੀਸੀ ਨਿਊਜ਼ ਨੂੰ ਕੁਝ ਹੋਰ ਲੋਕਾਂ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਇਲੈੱਕਟ੍ਰਿਕ ਕਾਰ ਵਿੱਚ ਯਾਤਰਾ ਦੇ ਤੌਰ ‘ਤੇ ਬੈਠਣ ‘ਤੇ ਜ਼ਿਆਦਾ ਕਾਰ ਸਿਕਨਸ ਮਹਿਸੂਸ ਹੁੰਦੀ ਹੈ।

ਹਾਲਾਂਕਿ, ਦੂਜੇ ਪਾਸੇ ਕਈ ਈਵੀ ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੀ ਕੋਈ ਪਰੇਸ਼ਾਨੀ ਨਹੀਂ ਹੁੰਦੀ।

ਤਾਂ ਮੋਸ਼ਨ ਸਿਕਨਸ ਦੀ ਇਨ੍ਹਾਂ ਸ਼ਿਕਾਇਤਾਂ ਦੀ ਕੀ ਵਜ੍ਹਾ ਹੋ ਸਕਦੀ ਹੈ?

ਕਿੰਗਜ਼ ਕਾਲਜ ਲੰਡਨ ‘ਚ ਐਨਾਟੋਮੀ ਅਤੇ ਬਾਇਓਮੈਕੇਨਿਕਸ ਦੀ ਸੀਨੀਅਰ ਲੈਕਚਰਾਰ ਡਾ. ਆਈਰੀਨ ਡੀ ਗਿਓਲਿਓ ਮੋਸ਼ਨ ਸਿਕਨਸ ‘ਤੇ ਵੀ ਰਿਸਰਚ ਕਰਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਹੋਈ ਰਿਸਰਚ ਤੋਂ ਇਹ ਸੰਕੇਤ ਮਿਲੇ ਹਨ ਕਿ ਕੁਝ ਲੋਕਾਂ ਨੂੰ ਪੈਟ੍ਰੋਲ ਜਾਂ ਡੀਜ਼ਲ ਵਾਲੀ ਕਾਰਾਂ ਦੀ ਤੁਲਨਾ ‘ਚ ਇਲੈੱਕਟ੍ਰਿਕ ਵਾਹਨਾਂ ‘ਚ ਜ਼ਿਆਦਾ ਮੋਸ਼ਨ ਸਿਕਨਸ ਹੋ ਸਕਦੀ ਹੈ।

ਸ਼ਿਕਾਗੋ ਦੇ ਨੋਰਥਵੈਸਟਰਨ ਮੈਡੀਸਿਨ ਦੇ ਨਿਊਰੋਲੋਜਿਸਟ ਡਾ. ਨਿਕੋਲਸ ਹੇਕ ਨੇ ਵੀ ਆਪਣੇ ਕੁਝ ਮਰੀਜ਼ਾਂ ਤੋਂ ਅਜਿਹੀਆਂ ਸ਼ਿਕਾਇਤਾਂ ਸੁਣੀਆਂ ਹਨ।

ਉਹ ਚੱਕਰ ਤੇ ਵਰਟਿਗੋ ਨਾਲ ਜੁੜੀਆਂ ਸਮੱਸਿਆਵਾਂ ਦੇ ਮਾਹਰ ਹਨ।

ਉਨ੍ਹਾਂ ਦਾ ਕਹਿਣਾ ਹੈ, “ਇਲੈੱਕਟ੍ਰਿਕ ਵਾਹਨਾਂ ‘ਚ ਉਨ੍ਹਾਂ ਨੂੰ ਮੋਸ਼ਨ ਸਿਕਨਸ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਜਾਂ ਉਹ ਇਸ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹਨ।”

ਉਹ ਅੱਗੇ ਕਹਿੰਦੇ ਹਨ, “ਮੈਂ ਇਸਦੇ ਬਾਰੇ ਕਈ ਵਾਰ ਸੁਣਿਆ ਹੈ।”

ਉਨ੍ਹਾਂ ਦੇ ਮੁਤਾਬਕ, ਹਰ ਮਹੀਨੇ ਕਰੀਬ 2 ਮਰੀਜ਼ ਖ਼ਾਸ ਤੌਰ ‘ਤੇ ਇਲੈੱਕਟ੍ਰਿਕ ਵਾਹਨਾਂ ‘ਚ ਸਫ਼ਰ ਦੇ ਦੌਰਾਨ ਮੋਸ਼ਨ ਸਿਕਨਸ ਹੋਣ ਦੀ ਗੱਲ ਕਹਿੰਦੇ ਹਨ।

ਲੋਲਾ ਬੇਅਰਡ

ਹਾਲਾਂਕਿ, ਇਲੈੱਕਟ੍ਰਿਕ ਵਾਹਨਾਂ ਅਤੇ ਮੋਸ਼ਨ ਸਿਕਨਸ ਦੇ ਵਿਚਾਲੇ ਕਿਸੇ ਸੰਭਾਵਿਤ ਜੁੜਾਅ ‘ਤੇ ਰਿਸਰਚ ਫਿਲਹਾਲ ਸ਼ੁਰੂਆਤੀ ਦੌਰ ‘ਚ ਹੈ।

ਕਈ ਮਾਹਰਾਂ ਦਾ ਕਹਿਣਾ ਹੈ ਕਿ ਫਿਲਹਾਲ ਅਜਿਹਾ ਕੋਈ ਪੁਖ਼ਤਾ ਸਬੂਤ ਨਹੀਂ ਹੈ, ਜਿਸਦੇ ਅਧਾਰ ‘ਤੇ ਨਿਸ਼ਚਤ ਤੌਰ ‘ਤੇ ਕੁਝ ਕਿਹਾ ਜਾ ਸਕੇ।

ਪਿਟਸਬਰਗ ਯੂਨੀਵਰਸਿਟੀ ‘ਚ ਮੋਸ਼ਨ ਸਿਕਨਸ ‘ਤੇ ਰਿਸਰਚ ਕਰ ਚੁੱਕੇ ਡਾ. ਬਿਲ ਯੈੱਟਸ ਕਹਿੰਦੇ ਹਨ ਕਿ ਇਸ ਵਿਸ਼ੇ ‘ਤੇ ਹੁਣ ਤੱਕ ਹੋਈ ਰਿਸਰਚ “ਅਜੇ ਕਾਫੀ ਸੀਮਤ ਤੇ ਅਸਪੱਸ਼ਟ” ਹੈ।

ਉਹ ਕਹਿੰਦੇ ਹਨ, “ਕੁਝ ਲੋਕਾਂ ਦੇ ਤਜ਼ਰਬਿਆਂ ‘ਤੇ ਅਧਾਰਤ ਜਾਣਕਾਰੀ ਜ਼ਰੂਰ ਹੈ, ਪਰ ਅਜੇ ਤੱਕ ਇਸ ‘ਤੇ ਪੂਰੀ ਤਰਾਂ ਗੰਭੀਰ ਤੇ ਵਿਸਥਾਰ ‘ਚ ਅਧਿਐਨ ਨਹੀਂ ਹੋਏ।”

‘ਚਲਾਉਣ ‘ਚ ਮਜ਼ਾ ਆਉਂਦਾ ਹੈ, ਪਰ ਮੇਰੀ ਬੇਟੀ ਦੀ ਤਬੀਅਤ ਖ਼ਰਾਬ ਹੋ ਜਾਂਦੀ ਹੈ’

ਜਦੋਂ ਮਾਰਕ ਕਿੰਗ ਪਿਛਲੇ ਸਾਲ ਨਵੀਂ ਕਾਰ ਖਰੀਦਣ ਦੇ ਲਈ ਬਦਲ ਤਲਾਸ਼ ਰਹੇ ਸੀ, ਤਾਂ ਉਨ੍ਹਾਂ ਨੂੰ ਇਲੈੱਕਟ੍ਰਿਕ ਵਾਹਨ ਦਾ ਬਦਲ ਸਭ ਤੋਂ ਬਿਹਤਰ ਲੱਗਿਆ।

ਲਿੰਕਨਸ਼ਾਇਰ ਦੇ ਰਹਿਣ ਵਾਲੇ 45 ਸਾਲਾਂ ਮਾਰਕ ਕਹਿੰਦੇ ਹਨ ਕਿ ਉਨ੍ਹਾਂ ਦੀ ਨਵੀਂ ਇਲੈੱਕਟ੍ਰਿਕ ਕਾਰ ਚਲਾਉਣ ‘ਚ “ਕਾਫ਼ੀ ਸ਼ਾਨਦਾਰ” ਹੈ। ਪਰ ਉਨ੍ਹਾਂ ਨੇ ਛੇਤੀ ਹੀ ਮਹਿਸੂਸ ਕੀਤਾ ਕਿ ਉਨ੍ਹਾਂ ਦੀ 9 ਸਾਲ ਦੀ ਬੇਟੀ ਨੂੰ ਇਸ ਸਫ਼ਰ ਦੌਰਾਨ ਮੋਸ਼ਨ ਸਿਕਨਸ ਦੀ ਸਮੱਸਿਆ ਕਾਫ਼ੀ ਵੱਧ ਗਈ ਹੈ।

ਪਹਿਲਾਂ ਉਨ੍ਹਾਂ ਦੀ ਬੇਟੀ ਨੂੰ ਸਿਰਫ਼ ਸਕੂਲ ਦੀਆਂ ਛੁੱਟੀਆਂ ‘ਚ ਫਰਾਂਸ ਦੀ ਕਰੀਬ 600 ਮੀਲ ਲੰਬੀ ਯਾਤਰਾ ਦੌਰਾਨ ਹੀ ਮੋਸ਼ਨ ਸਿਕਨਸ ਹੁੰਦੀ ਸੀ। ਪਰ ਹੁਣ ਮਾਰਕ ਦੇ ਮੁਤਾਬਕ, ਨਜ਼ਦੀਕ ਸ਼ਹਿਰ ਤੱਕ ਸਿਰਫ਼ 30 ਮਿੰਟ ਦੀ ਯਾਤਰਾ ‘ਚ ਵੀ ਉਨ੍ਹਾਂ ਦੀ ਬੇਟੀ ਦੀ ਤਬੀਅਤ ਖ਼ਰਾਬ ਹੋ ਜਾਂਦੀ ਹੈ।

ਹਾਲ ਹੀ ‘ਚ ਇੱਕ ਯਾਤਰਾ ਦੌਰਾਨ ਉਨ੍ਹਾਂ ਦੀ ਬੇਟੀ ਨੇ ਉਲਟੀ ਵੀ ਕਰ ਦਿੱਤੀ।

ਮਾਰਕ ਕਹਿੰਦੇ ਹਨ ਕਿ ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ ਸੀ।

ਮੋਸ਼ਨ ਸਿਕਨਸ ਭਾਵ ਸਫ਼ਰ ਦੇ ਦੌਰਾਨ ਜੀਅ ਘਬਰਾਉਣ ਦੀ ਸਮੱਸਿਆ ਈਵੀ ‘ਚ ਸਫ਼ਰ ਕਰਨ ਵਾਲੇ ਸਾਰੇ ਲੋਕਾਂ ਨੂੰ ਨਹੀਂ ਹੁੰਦੀ।

ਕਈ ਇਲੈੱਕਟ੍ਰਿਕ ਕਾਰ ਮਾਲਕਾਂ ਨੇ ਬੀਬੀਸੀ ਨਿਊਜ਼ ਨਾਲ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਲੈੱਕਟ੍ਰਿਕ ਵਾਹਨਾਂ ‘ਚ ਸਫ਼ਰ ਕਰਨ ‘ਚ ਕੋਈ ਪਰੇਸ਼ਾਨੀ ਨਹੀਂ ਹੁੰਦੀ।

ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਰਵਾਇਤੀ ਪੈਟ੍ਰੋਲ-ਡੀਜ਼ਲ ਵਾਲੀ ਕਾਰਾਂ ਦੀ ਤੁਲਨਾ ‘ਚ ਈਵੀ ‘ਚ ਉਨ੍ਹਾਂ ਨੂੰ ਘੱਟ ਮੋਸ਼ਨ ਸਿਕਨਸ ਹੁੰਦੀ ਹੈ।

ਇਲੈੱਕਟ੍ਰਿਕ ਵਾਹਨ ਚਾਲਕਾਂ ਦੇ ਸੰਗਠਨ ਈਵੀਏ ਇੰਗਲੈਂਡ ਦੀ ਸੀਈਓ ਵਿੱਕੀ ਐਡਮੰਡਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੈਂਬਰਾਂ ਵਿਚਾਲੇ ਮੋਸ਼ਨ ਸਿਕਨਸ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ।

ਉਹ ਕਹਿੰਦੀ ਹੈ, “ਇਹ ਮੁੱਦਾ ਕਦੇ ਵੀ ਸਾਹਮਣੇ ਨਹੀਂ ਆਇਆ।”

ਹਾਲਾਂਕਿ, ਚੀਨ ਦੀ ਇਲੈੱਕਟ੍ਰਿਕ ਵਾਹਨ ਕੰਪਨੀ ਐਕਸਪੈਂਗ, ਜਿਸਦੇ ਬ੍ਰਿਟੇਨ ‘ਚ ਕਈ ਸ਼ੋਅਰੂਮ ਹਨ, ਇਸ ਸਮੱਸਿਆ ‘ਤੇ ਪਹਿਲਾਂ ਹੀ ਜਨਤਕ ਤੌਰ ‘ਤੇ ਗੱਲ ਕਰ ਚੁੱਕੀ ਹੈ।

ਇਲੈੱਕਟ੍ਰਿਕ ਵਾਹਨਾਂ ਅਤੇ ਮੋਸ਼ਨ ਸਿਕਨਸ ਦੇ ਵਿਚਾਲੇ ਸੰਬੰਧ ਮਹਿਸੂਸ ਕਰਨ ਵਾਲੇ ਲੋਕਾਂ ਨੂੰ ਕੰਪਨੀ ਨੇ ਕਿਹਾ ਕਿ “ਇਹ ਇੱਕ ਜਾਇਜ਼ ਸਵਾਲ ਹੈ ਅਤੇ ਇਹ ਸਿਰਫ਼ ਉਨ੍ਹਾਂ ਦਾ ਵਹਿਮ ਨਹੀਂ ਹੈ।”

ਕੰਪਨੀ ਦੇ ਮੁਤਾਬਕ, ਇਹ ਸਮੱਸਿਆ “ਇਲੈੱਕਟ੍ਰਿਕ ਕਾਰਾਂ ਨੂੰ ਜਿਸ ਤਰਾਂ ਡਿਜ਼ਾਇਨ ਤੇ ਇੰਜੀਨੀਅਰ ਕੀਤਾ ਜਾਂਦਾ ਹੈ, ਉਸਦੇ ਕੁਝ ਸਾਈਡ ਇਫੈਕਟ” ਦੀ ਵਜ੍ਹਾ ਕਾਰਨ ਹੋ ਸਕਦੀ ਹੈ।

ਮਾਰਕ ਕਿਗ

ਇਸਦੀ ਵਜ੍ਹਾ ਕੀ ਹੋ ਸਕਦੀ ਹੈ?

ਹੈਕ ਦੇ ਮੁਤਾਬਕ, ਮੋਸ਼ਨ ਸਿਕਨਸ ਦੀ ਵਜ੍ਹਾ “ਸਾਡੀ ਇੰਦਰੀਆਂ ਤੋਂ ਮਿਲਣ ਵਾਲੇ ਸੰਕੇਤਾਂ ‘ਚ ਤਾਲਮੇਲ ਨਾ ਹੋਣਾ” ਹੈ।

ਉਹ ਦੱਸਦੇ ਹਨ ਕਿ ਸਾਡੇ ਸਰੀਰ ‘ਚ ਇਹ ਸਮਝਣ ਦੇ ਲਈ ਤਿੰਨ ਮੁੱਖ ਸੈਂਸਰ ਹੁੰਦੇ ਹਨ ਕਿ ਅਸੀਂ ਚੱਲ ਰਹੇ ਹਾਂ ਜਾਂ ਨਹੀਂ। ਇਸ ‘ਚ ਸਾਡੀਆਂ ਅੱਖਾਂ ਤੋਂ ਮਿਲਣ ਵਾਲੀ ਜਾਣਕਾਰੀ, ਅੰਦਰੂਨੀ ਕੰਨ ਦਾ ਬੈਂਲੇਸ ਸਿਸਟਮ ਅਤੇ ਸਰੀਰ ਦੇ ਅੰਦਰ ਮੌਜੂਦ ਅਜਿਹੇ ਕਈ ਫਾਈਬਰਸ ਸ਼ਾਮਲ ਹਨ, ਜੋ ਸਰੀਰ ਦੀ ਹਰਕਤ ਨੂੰ ਮਹਿਸੂਸ ਕਰਦੇ ਹਨ।

ਜਦੋਂ ਇਨ੍ਹਾਂ ‘ਚੋਂ ਕਿਸੀ ਇੱਕ ਤੋਂ ਮਿਲਣ ਵਾਲਾ ਸੰਕੇਤ ਬਾਕੀ ਸੰਕੇਤਾਂ ਨਾਲ ਮੇਲ ਨਹੀਂ ਖਾਂਦਾ, ਤਾਂ ਮੋਸ਼ਨ ਸਿਕਨਸ ਹੋ ਸਕਦੀ ਹੈ।

ਉਦਾਹਰਣ ਦੇ ਲਈ, ਜੇਕਰ ਤੁਸੀਂ ਕਾਰ ‘ਚ ਬੈਠੇ-ਬੈਠੇ ਫੋਨ ਦੇਖ ਰਹੇ ਹੋ ਅਤੇ ਖਿੜਕੀ ਦੇ ਬਾਹਰ ਹੋ ਰਹੀ ਹਲਚਲ ਦਿਖਾਈ ਨਹੀਂ ਦੇ ਰਹੀ ਹੈ, ਤਾਂ ਸਰੀਰ ਨੂੰ ਮਿਲਣ ਵਾਲੇ ਸੰਕੇਤਾਂ ‘ਚ ਤਾਲਮੇਲ ਵਿਗੜ ਸਕਦਾ ਹੈ ਅਤੇ ਜੀਅ ਘਬਰਾਉਣ ਵਰਗੀ ਸਮੱਸਿਆ ਹੋ ਸਕਦੀ ਹੈ।

ਰਿਸਰਚ ‘ਚ ਕੁਝ ਅਜਿਹੇ ਕਾਰਨਾਂ ਦੀ ਪਛਾਣ ਹੋਈ ਹੈ, ਜਿਨ੍ਹਾਂ ਦੀ ਵਜ੍ਹਾ ਕਾਰਨ ਇਲੈੱਕਟ੍ਰਿਕ ਵਾਹਨਾਂ ‘ਚ ਇਹ ਸਮੱਸਿਆ ਜ਼ਿਆਦਾ ਗੰਭੀਰ ਹੋ ਸਕਦੀ ਹੈ।

ਮਾਹਰ ਦੱਸਦੇ ਹਨ ਕਿ ਇਨਸਾਨ ਗੱਡੀਆਂ ਦੀ ਅਵਾਜ਼ ਨੂੰ ਉਨ੍ਹਾਂ ਦੀ ਸਪੀਡ ਨਾਲ ਜੋੜਨ ਦੇ ਆਦੀ ਹੋ ਚੁੱਕੇ ਹਨ।

ਡਾ. ਡੀ ਗਿਓਲਿਓ ਦੇ ਮੁਤਾਬਕ, ਇਲੈੱਕਟ੍ਰਿਕ ਵਾਹਨਾਂ ਵਿੱਚ ਇੰਜਣ ਦੀ ਉਹ ਅਵਾਜ਼ ਤੇ ਕੰਪਨ ਨਹੀਂ ਹੁੰਦਾ, ਜਿਸ ਰਾਹੀਂ ਸਾਨੂੰ ਆਮ ਤੌਰ ‘ਤੇ ਇਹ ਪਤਾ ਚੱਲਦਾ ਹੈ ਕਿ ਕਾਰ ਕਦੋਂ ਤੇਜ਼ ਹੋ ਰਹੀ ਹੈ। ਇਸ ਦੀ ਵਜ੍ਹਾ ਕਾਰਨ ਮੋਸ਼ਨ ਸਿਕਨਸ ਹੋ ਸਕਦੀ ਹੈ।

ਇੱਕ ਹੋਰ ਵਜ੍ਹਾ ਰੀਜੇਨਰੇਟਿਵ ਬ੍ਰੇਕਿੰਗ ਹੋ ਸਕਦੀ ਹੈ। ਇਸ ਵਿੱਚ ਡਰਾਈਵਰ ਜਿਵੇਂ ਹੀ ਐਕਸਲੇਟਰ ਤੋਂ ਪੈਰ ਹਟਾਉਂਦਾ ਹੈ, ਮੋਟਰ ਜੈਨਰੇਟਰ ਦੀ ਤਰਾਂ ਕੰਮ ਕਰਨ ਲੱਗ ਜਾਂਦੀ ਹੈ।

ਇਸ ਕਾਰਨ ਰਿਸਿਸਟੈਂਸ ਪੈਦਾ ਹੁੰਦੀ ਹੈ, ਕਾਰ ਦੀ ਰਫ਼ਤਾਰ ਘੱਟ ਹੁੰਦੀ ਹੈ ਅਤੇ ਨਾਲ ਹੀ ਬਿਜਲੀ ਬਣਦੀ ਹੈ, ਜਿਸ ਨੂੰ ਬੈਟਰੀ ‘ਚ ਸਟੋਰ ਕੀਤਾ ਜਾ ਸਕਦਾ ਹੈ। ਐਕਸਲੇਟਰ ਤੋਂ ਪੈਰ ਹੌਲੀ-ਹੌਲੀ ਹਟਾਉਣਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਕਾਰ ਅਚਾਨਕ ਤੇਜ਼ ਸਪੀਡ ਤੋਂ ਹੌਲੀ ਸਪੀਡ ਹੋ ਸਕਦੀ ਹੈ।

ਹੈਕ ਕਹਿੰਦੇ ਹਨ, “ਇਸ ਨਾਲ ਵਿਅਕਤੀ ਨੂੰ ਕੁਝ ਪਲ ਲਈ ਅਜਿਹਾ ਮਹਿਸੂਸ ਹੋ ਸਕਦਾ ਹੈ ਜਿਵੇਂ ਕਾਰ ਦੀ ਰਫ਼ਤਾਰ ਅਚਾਨਕ ਬਦਲਣ ‘ਤੇ ਉਸਦਾ ਸਰੀਰ ਅੱਗੇ-ਪਿੱਛੇ ਹਿੱਲ ਰਿਹਾ ਹੋਵੇ।”

ਕੈਲੀਫੋਰਨੀਆ ਦੀ 24 ਸਾਲਾਂ ਕੈਰੋਲਿਨ ਲੇ ਨੇ ਵੀ ਅਜਿਹਾ ਤਜ਼ਰਬਾ ਕੀਤਾ ਹੈ।

ਉਹ ਦੱਸਦੀ ਹੈ ਕਿ ਮਸਰੂਫ਼ ਸ਼ਹਿਰਾਂ ‘ਚ ਜਦੋਂ ਉਨ੍ਹਾਂ ਦਾ ਦੋਸਤ ਇਲੈੱਕਟ੍ਰਿਕ ਕਾਰ ਚਲਾਉਂਦਾ ਹੈ ਤਾਂ ਉਨ੍ਹਾਂ ਨੂੰ “ਬਹੁਤ ਜ਼ਿਆਦਾ” ਮੋਸ਼ਨ ਸਿਕਨਸ ਮਹਿਸੂਸ ਹੁੰਦੀ ਹੈ।

ਉਨ੍ਹਾਂ ਦੇ ਮੁਤਾਬਕ, ਰੀਜੇਨਰੇਟਿਵ ਬ੍ਰੇਕਿੰਗ ਦੇ ਕਾਰਨ “ਅਜਿਹਾ ਲਗਾਤਾਰ ਮਹਿਸੂਸ ਹੁੰਦਾ ਹੈ ਜਿਵੇਂ ਕਾਰ ਵਾਰ-ਵਾਰ ਰੁਕ ਰਹੀ ਹੋਵੇ।”

ਇਲੈੱਕਟ੍ਰਿਕ ਵਾਹਨ ਰਵਾਇਤੀ ਪੈਟ੍ਰੋਲ-ਡੀਜ਼ਲ ਵਾਲੀਆਂ ਕਾਰਾਂ ਦੀ ਤੁਲਨਾ ‘ਚ ਜ਼ਿਆਦਾ ਤੇਜ਼ੀ ਨਾਲ ਐਕਸਲੇਰੇਟ ਅਤੇ ਡੀਸੇਲਰੇਟ ਕਰ ਸਕਦੇ ਹਨ। ਡਾ. ਗਿਓਲਿਓ ਦੇ ਮੁਤਾਬਕ, ਇਸ ਦੀ ਵਜ੍ਹਾ ਨਾਲ ਮੋਸ਼ਨ ਸਿਕਨਸ ਮਹਿਸੂਸ ਹੋ ਸਕਦੀ ਹੈ।

ਕੈਰੋਲਿਨ ਲੇ

ਹਾਲਾਂਕਿ, ਈਵੀਏ ਇੰਗਲੈਂਡ ਦੀ ਵਿੱਕੀ ਐਡਮੰਡਸ ਦਾ ਕਹਿਣਾ ਹੈ ਕਿ ਇਲੈੱਕਟ੍ਰਿਕ ਵਾਹਨਾਂ ਦੇ ਡਿਜ਼ਾਇਨ ‘ਚ ਹੋਏ ਬਦਲਾਵਾਂ ਨਾਲ ਹੁਣ ਉਨ੍ਹਾਂ ਦੀ ਰਫ਼ਤਾਰ ਵਧਾਉਣ ਦੀ ਪ੍ਰਕਿਰਿਆ ਨੂੰ ਬਿਹਤਰ ਤਰੀਕੇ ਨਾਲ ਕੰਟ੍ਰੋਲ ਕੀਤਾ ਜਾ ਸਕਦਾ ਹੈ, ਜਿਸ ਕਰਕੇ ਕਾਰ ਅਚਾਨਕ ਓਨੀਂ ਤੇਜ਼ੀ ਨਾਲ ਸਪੀਡ ਨਹੀਂ ਫੜ੍ਹਦੀ।

ਉਹ ਅੱਗੇ ਕਹਿੰਦੀ ਹੈ ਕਿ ਸੰਗਠਨ ਦਾ ਮੰਨਣਾ ਹੈ ਕਿ ਈਵੀ ‘ਚ ਮੋਸ਼ਨ ਸਿਕਨਸ ਕਾਰਨ ਕਾਰ ਖ਼ੁਦ ਨਹੀਂ, ਬਲਕਿ ਡਰਾਈਵਰ ਦਾ ਡਰਾਈਵਿੰਗ ਸਟਾਇਲ ਵਰਗੇ “ਦੂਜੇ ਕਾਰਨ” ਹੋ ਸਕਦੇ ਹਨ।

ਸੋਸਾਇਟੀ ਆਫ ਮੋਟਰ ਮੈਨਿਊਫੈਕਚਰਰ ਦੇ ਮੁਖੀ ਮਾਈਕ ਹੋਸ਼ ਦੇ ਮੁਤਾਬਕ, ਇਲੈੱਕਟ੍ਰਿਕ ਕਾਰਾਂ ਦੇ ਕੁਝ ਫੀਚਰ ਸ਼ੁਰੂਆਤ ‘ਚ ਡਰਾਈਵਰਾਂ ਨੂੰ ਅਲੱਗ ਜਾਂ ਥੋੜ੍ਹੇ ਅਣਜਾਣ ਲੱਗ ਸਕਦੇ ਹਨ।

ਉਹ ਕਹਿੰਦੇ ਹਨ ਕਿ ਈਵੀ ਇੱਕ ਅਲੱਗ ਤਰਾਂ ਦੀ ਡਰਾਈਵਿੰਗ ਦਾ ਤਜ਼ਰਬਾ ਦਿੰਦਾ ਹੈ।

“ਹਾਲਾਂਕਿ, ਡਰਾਈਵਰ ਆਮ ਤੌਰ ‘ਤੇ ਇਨ੍ਹਾਂ ਖੂਬੀਆਂ ਦੇ ਨਾਲ ਜਲਦੀ ਹੀ ਤਾਲਮੇਲ ਬਣਾ ਲੈਂਦੇ ਹਨ ਅਤੇ ਕਈ ਮਾਡਲ ‘ਚ ਰੀਜੇਨਰੇਟਿਵ ਬ੍ਰੇਕਿੰਗ ਨੂੰ ਆਪਣੀ ਪਸੰਦ ਦੇ ਅਨੁਸਾਰ ਐਡਜਸਟ ਕਰਨ ਦਾ ਵਿਕਲਪ ਵੀ ਹੁੰਦਾ ਹੈ।”

ਕੁਝ ਲੋਕਾਂ ਨੂੰ ਵੈਸੇ ਵੀ ਮੋਸ਼ਨ ਸਿਕਨਸ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।

ਹੈਕ ਦੇ ਮੁਤਾਬਕ, ਇਸ ਵਿੱਚ ਜੈਨੇਟਿਕਸ ਦਾ ਸਭ ਤੋਂ ਵੱਡਾ ਅਸਰ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਔਰਤਾਂ ਅਤੇ ਬੱਚੇ ਮੋਸ਼ਨ ਸਿਕਨਸ ਦੇ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ।

ਵੈਸਟਮਿੰਸਟਰ ਯੂਨੀਵਰਸਿਟੀ, ਰੋਇਲ ਨੇਵੀ ਅਤੇ ਰੋਇਲ ਏਅਰ ਫੋਰਸ ਵਿੱਚ ਇਸ ਵਿਸ਼ੇ ‘ਤੇ ਰਿਸਰਚ ਕਰ ਚੁੱਕੇ ਪ੍ਰੋਫੈਸਰ ਜੌਨ ਗੋਲਡਿੰਗ ਦੇ ਮੁਤਾਬਕ, ਮੋਸ਼ਨ ਸਿਕਨਸ ਆਮ ਤੌਰ ‘ਤੇ 8 ਤੋਂ 10 ਸਾਲ ਦੀ ਉਮਰ ਦੇ ਵਿਚਾਲੇ ਸਭ ਤੋਂ ਵੱਧ ਹੁੰਦੀ ਹੈ।

ਇਸ ਤੋਂ ਬਾਅਦ ਲਗਾਤਾਰ ਸਫ਼ਰ ਕਰਨ ਅਤੇ ਇਸ ਦੀ ਆਦਤ ਪੈਣ ਦੇ ਨਾਲ ਇਹ ਸਮੱਸਿਆ ਘੱਟ ਹੁੰਦੀ ਜਾਂਦੀ ਹੈ।

ਸਿਰ ਨੂੰ ਸਥਿਰ ਰੱਖੋ ਅਤੇ ਖਿੜਕੀ ਖੋਲ੍ਹ ਲਵੋ

ਔਰਤ

ਜਿਵੇਂ-ਜਿਵੇਂ ਇਲੈੱਕਟ੍ਰਿਕ ਵਾਹਨਾਂ ਦੀ ਪ੍ਰਸਿੱਧੀ ਵੱਧ ਰਹੀ ਹੈ, ਉਨ੍ਹਾਂ ਤੋਂ ਬਚਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

ਬ੍ਰਿਟੇਨ ਦੇ ਡਿਪਾਰਟਮੈਂਟ ਫੋਰ ਟਰਾਂਸਪੋਰਟ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ, ਅਪ੍ਰੈਲ ਤੋਂ ਜੂਨ 2026 ਦੇ ਵਿਚਾਲੇ ਰਜਿਸਟਰ ਕੀਤੀ ਗਈ ਨਵੀਂ ਜ਼ੀਰੋ-ਏਮਿਸ਼ਨ ਕਾਰਾਂ ਦੀ ਸੰਖਿਆ 2025 ਦੀ ਇਸ ਡਿਊਰੇਸ਼ਨ ਦੇ ਮੁਕਾਬਲੇ 40.5 ਫ਼ੀਸਦੀ ਵਧੀ।

ਅੰਕੜਿਆਂ ਦੇ ਮੁਤਾਬਕ, ਜੂਨ 2026 ਦੇ ਅੰਤ ਤੱਕ ਬ੍ਰਿਟੇਨ ਦੀਆਂ ਸੜਕਾਂ ‘ਤੇ ਚੱਲਣ ਵਾਲੀ ਕੁੱਲ ਲਾਈਸੈਂਸ ਪ੍ਰਾਪਤ ਕਾਰਾਂ ‘ਚ 5.8 ਫ਼ੀਸਦੀ ਜ਼ੀਰੋ ਏਮਿਸ਼ਨ ਵਾਹਨ ਸੀ। 2030 ‘ਚ ਨਵੀਂ ਪੈਟ੍ਰੋਲ ਜਾਂ ਡੀਜ਼ਲ ਕਾਰਾਂ ਦੀ ਵਿਕਰੀ ‘ਤੇ ਪਾਬੰਦੀ ਲਾਈ ਜਾਣੀ ਹੈ।

ਲੰਡਨ ਦੀ 24 ਸਾਲਾਂ ਲੁਸਿੰਡਾ ਹੈਰੀਸਨ ਦੱਸਦੀ ਹੈ ਕਿ ਉਹ ਅਕਸਰ ਟੈਕਸੀ ਬੁੱਕ ਕਰਦੀ ਹੈ, ਪਰ ਕਈ ਵਾਰ ਪਤਾ ਲੱਗਦਾ ਹੈ ਕਿ ਉਹ ਇਲੈੱਕਟ੍ਰਿਕ ਵਾਹਨ ਹੈ। ਅਜਿਹੇ ‘ਚ ਉਸਨੂੰ ਪੂਰੇ ਸਫ਼ਰ ਦੌਰਾਨ ਉਲਟੀ, ਪਸੀਨਾ ਅਤੇ ਬੈਚੇਨੀ ਮਹਿਸੂਸ ਹੁੰਦੀ ਰਹਿੰਦੀ ਹੈ।

ਉਹ ਕਹਿੰਦੀ ਹੈ ਕਿ ਈਵੀ ਵਿੱਚ ਸਫ਼ਰ ਕਰਨ ਦਾ ਖਿਆਲ ਵੀ ਉਸ ਨੂੰ ਡਰਾਉਣ ਲੱਗਦਾ ਹੈ। ਹਾਲ ਹੀ ਵਿੱਚ ਇੱਕ ਸਹਿਕਰਮੀ ਤੋਂ ਸਿਰਫ਼ 5 ਮਿੰਟ ਦੀ ਲਿਫਟ ਲੈ ਕੇ ਟਿਊਬ ਸਟੇਸ਼ਨ ਤੱਕ ਜਾਣਾ ਵੀ ਉਸ ਲਈ ਇੰਨਾ ਮੁਸ਼ਕਿਲ ਰਿਹਾ ਕਿ ਉਸਨੂੰ ਬਹੁਤ “ਬੁਰਾ ਮਹਿਸੂਸ” ਹੋਇਆ।

ਸਿੱਖਿਆ ਮਾਹਰਾਂ ਦਾ ਕਹਿਣਾ ਕਿ ਯਾਤਰੀ ਮੋਸ਼ਨ ਸਿਕਨਸ ਦੀ ਸਮੱਸਿਆ ਨੂੰ ਘੱਟ ਕਰਨ ਲਈ ਕੁਝ ਉਪਾਅ ਕਰ ਸਕਦੇ ਹਨ।

ਸਾਹਮਣੇ ਦੀ ਖਿੜਕੀ ਤੋਂ ਬਾਹਰ ਦੇਖੋ ਅਤੇ ਫੋਨ ਦੇਖਣ ਜਾਂ ਕਿਤਾਬ ਪੜ੍ਹਨ ਤੋਂ ਬਚੋ

ਜੇਕਰ ਸੰਭਵ ਹੋਵੇ ਤਾਂ ਪਿੱਛੇ ਦੀ ਸੀਟ ‘ਤੇ ਬੈਠਣ ਦੀ ਥਾਂ ਅੱਗੇ ਵਾਲੀ ਪੈਸੰਜਰ ਸੀਟ ‘ਤੇ ਬੈਠੋ। ਜੇਕਰ ਪਿੱਛੇ ਬੈਠਣਾ ਜ਼ਰੂਰੀ ਹੈ, ਤਾਂ ਵਿਚਾਲੇ ਵਾਲੀ ਸੀਟ ਚੁਣੋ, ਤਾਂਕਿ ਸਾਹਮਣੇ ਦੀ ਖਿੜਕੀ ਤੋਂ ਬਾਹਰ ਦੇਖ ਸਕੋ।

  • ਸਿਰ ਨੂੰ ਹੈੱਡਸਟ੍ਰੇਟ ਨਾਲ ਟਿਕਾ ਕੇ ਸਥਿਰ ਰੱਖੋ
  • ਆਪਣੀ ਸੀਟ ਨੂੰ ਥੋੜ੍ਹਾ ਪਿੱਛੇ ਝੁਕਾ ਲਵੋ
  • ਸਾਹ ਲੈਣ ਦੀ ਸਪੀਡ ਨੂੰ ਆਮ ਤੇ ਕੰਟਰੋਲ ‘ਚ ਰੱਖੋ
  • ਤਾਜ਼ੀ ਹਵਾ ਦੇ ਲਈ ਖਿੜਕੀ ਖੋਲ੍ਹ ਲਵੋ
  • ਜਰੂਰਤ ਪੈਣ ‘ਤੇ ਟਰੈਵਲ ਸਿਕਨਸ ਦੀ ਦਵਾਈ ਲੈ ਸਕਦੇ ਹੋ, ਹਾਲਾਂਕਿ ਇਸ ਨਾਲ ਨੀਂਦ ਆ ਸਕਦੀ ਹੈ।
  • ਲੰਬੀ ਯਾਤਰਾ ਤੋਂ ਪਹਿਲਾਂ ਚੰਗੀ ਤਰਾਂ ਪਾਣੀ ਪਿਓ, ਚੰਗੀ ਨੀਂਦ ਲਵੋ ਅਤੇ ਬਹੁਤ ਜ਼ਿਆਦਾ ਤਲਿਆ ਹੋਇਆ ਖਾਣਾ ਖਾਣ ਤੋਂ ਬਚੋ।

ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਵਾਰ-ਵਾਰ ਸਫ਼ਰ ਕਰਨ ‘ਤੇ ਵੀ ਸਰੀਰ ਮੋਸ਼ਨ ਸਿਕਨਸ ਦਾ ਆਦੀ ਹੋ ਸਕਦਾ ਹੈ।

ਪ੍ਰੋਫੈਸਰ ਗੋਲਡਿੰਗ ਦੇ ਮੁਤਾਬਕ, ਇਲੈੱਕਟ੍ਰਿਕ ਵਾਹਨਾਂ ਵਿੱਚ ਜਿੰਨਾ ਜ਼ਿਆਦਾ ਸਫ਼ਰ ਕਰੋਗੇ, ਸਰੀਰ ਉਨਾਂ ਹੀ ਉਨ੍ਹਾਂ ਦੇ ਸਫ਼ਰ ਦੇ ਲਈ ਐਡਜਸਟ ਕਰ ਸਕਦਾ ਹੈ ਅਤੇ ਮੋਸ਼ਨ ਸਿਕਨਸ ਹੋਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ।

ਔਰਤ

ਰੋਇਲ ਕਾਲਜ ਆਫ ਆਰਟ ਵਿੱਚ ਮੋਬਿਲਿਟੀ ਡਿਜ਼ਾਇਨ ਦੇ ਪ੍ਰੋਫੈਸਰ ਸਾਈਰਲ ਡੀਲਸ ਦਾ ਕਹਿਣਾ ਹੈ ਕਿ ਕਾਰ ਕੰਪਨੀਆਂ ਵੀ ਇਲੈੱਕਟ੍ਰਿਕ ਵਾਹਨਾਂ ਵਿੱਚ ਮੋਸ਼ਨ ਸਿਕਨਸ ਦੀ ਸਮੱਸਿਆ ਨੂੰ ਘੱਟ ਕਰਨ ਦੇ ਲਈ ਕੁਝ ਕਦਮ ਚੁੱਕ ਸਕਦੀਆਂ ਹਨ।

ਇਨ੍ਹਾਂ ਵਿੱਚ ਅਚਾਨਕ ਹੋਣ ਵਾਲੇ ਤੇਜ਼ ਐਕਸਲਰੇਸ਼ਨ ਨੂੰ ਸੋਫਟ ਕਰਨ ਵਾਲਾ ਸਾਫਟਵੇਅਰ, ਯਾਤਰੀਆਂ ਨੂੰ ਕਾਰ ਦੀ ਸਪੀਡ ਦਾ ਅਹਿਸਾਸ ਕਰਾਉਣ ਲਈ ਸਾਊਂਡ ਸਿਸਟਮ ਅਤੇ ਸੀਟ ਵਿੱਚ ਹਲਕੇ ਕੰਪਨ ਵਰਗੇ ਫੀਚਰ ਸ਼ਾਮਲ ਹੋ ਸਕਦੇ ਹਨ।

ਇਸ ਤੋਂ ਇਲਾਵਾ, ਅਜਿਹਾ ਅਡੈਪਟਿਵ ਰੀਜੇਨਰੇਟਿਵ ਬ੍ਰੇਕਿੰਗ ਸਿਸਟਮ ਵੀ ਦਿੱਤਾ ਜਾ ਸਕਦਾ ਹੈ, ਜੋ ਅਚਾਨਕ ਕਾਰ ਦੀ ਰਫ਼ਤਾਰ ਘੱਟ ਹੋਣ ਤੋਂ ਰੋਕਦਾ ਹੈ।

ਕੁਝ ਈਵੀ ਵਿੱਚ ਰੀਜੇਨਰੇਟਿਵ ਬ੍ਰੇਕਿੰਗ ਨੂੰ ਬੰਦ ਕਰਨ ਦਾ ਬਦਲ ਵੀ ਹੁੰਦਾ ਹੈ।

ਬ੍ਰਿਟੇਨ ਵਿੱਚ ਇਲੈੱਕਟ੍ਰਿਕ ਵਾਹਨ ਚਾਰਜਿੰਗ ਪੁਆਇੰਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਲੀਡ ਕਰਨ ਵਾਲੇ ਬੀਈਏਐੱਮਏ ਦੇ ਮੈਟ ਐਡਮਸ ਕਹਿੰਦੇ ਹਨ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ “ਜੇਕਰ ਭਵਿੱਖ ਦੀ ਰਿਸਰਚ ਨਾਲ ਕਾਰ ਸਿਕਨਸ ਦੀ ਵਜ੍ਹਾ ਦਾ ਪਤਾ ਚੱਲਦਾ ਹੈ ਤਾਂ ਵਾਹਨ ਨਿਰਮਾਤਾ ਉਸਦੇ ਅਨੁਸਾਰ ਬਦਲਾਅ ਕਰਕੇ ਇਸ ਨੂੰ ਬਿਹਤਰ ਬਣਾ ਸਕਦੇ ਹਨ।”

ਪਰ ਲੋਲਾ ਦੇ ਲਈ ਫਿਲਹਾਲ ਸਭ ਤੋਂ ਜ਼ਰੂਰੀ ਗੱਲ ਇਹੀ ਹੈ ਕਿ ਉਨ੍ਹਾਂ ਲਈ ਉਨ੍ਹਾਂ ਦੇ ਬੁਆਏਫ੍ਰੈਂਡ ਆਪਣੀ ਕਾਰ ਬਦਲ ਲੈਣ। ਉਹ ਕਹਿੰਦੀ ਹੈ ਕਿ ਉਹ ਦਿਨ ਜਲਦੀ ਆਉਣ, ਓਨਾ ਹੀ ਚੰਗਾ ਹੋਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI