Home rss national punjabi2ਰਾਸ਼ਟਰੀ ਖ਼ਬਰਾਂ ਸੋਸ਼ਲ ਮੀਡੀਆ ਵੀਡੀਓਜ਼ ਵਾਇਰਲ ਕਰਕੇ ਹਰ ਸਾਲ 1,20,000 ਪੌਂਡ ਕਿਵੇਂ ਕਮਾਉਂਦਾ ਹੈ...

ਸੋਸ਼ਲ ਮੀਡੀਆ ਵੀਡੀਓਜ਼ ਵਾਇਰਲ ਕਰਕੇ ਹਰ ਸਾਲ 1,20,000 ਪੌਂਡ ਕਿਵੇਂ ਕਮਾਉਂਦਾ ਹੈ ਲੰਡਨ ਦਾ ਇਹ ਸਿੱਖ ਨੌਜਵਾਨ

4
0

Source :- BBC PUNJABI

ਏਕਨੂਰ ਸਿੰਘ ਅਤੇ  ਪੌਪਸਟਾਰ ਦੁਆ ਲੀਪਾ ਦੀਆਂ ਵੱਖਰੀਆਂ ਤਸਵੀਰਾਂ

ਏਕਨੂਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਇੱਕ ਸਾਲ ਵਿੱਚ 1,20,000 ਪੌਂਡ ਤੋਂ ਵੱਧ ਕਮਾਉਣ ਲਈ ਸਿਰਫ਼ ਇੱਕ ਮੋਬਾਈਲ ਫੋਨ ਅਤੇ ਚੰਗੇ ਇੰਟਰਨੈਟ ਕੁਨੈਕਸ਼ਨ ਦੀ ਲੋੜ ਹੁੰਦੀ ਹੈ।

ਲੰਡਨ ਦੇ ਰਹਿਣ ਵਾਲੇ 22 ਸਾਲਾ ਏਕਨੂਰ ਪੇਸ਼ੇਵਰ ‘ਕਲਿੱਪਰ’ ਹਨ। ਵਾਇਰਲ ਹੋਣ ਦੀ ਉਮੀਦ ਵਿੱਚ ਗਾਹਕ ਉਨ੍ਹਾਂ ਨੂੰ ਛੋਟੀਆਂ ਵਰਟੀਕਲ ਵੀਡੀਓਜ਼ ਬਣਾਉਣ ਲਈ ਪੈਸੇ ਦਿੰਦੇ ਹਨ।

ਉਹ ਕਹਿੰਦੇ ਹਨ, “ਕਿਸੇ ਵੀਡੀਓ ਦੇ ਜਿੰਨੇ ਵਿਊਜ਼ ਆਉਂਦੇ ਹਨ, ਮੈਂ ਓਨੀ ਹੀ ਜ਼ਿਆਦਾ ਕਮਾਈ ਕਰਦਾ ਹਾਂ।”

ਆਮ ਤੌਰ ‘ਤੇ ਇਸ ਦੀ ਪ੍ਰਕਿਰਿਆ ਇਹ ਰਹਿੰਦੀ ਹੈ ਕਿ ਗਾਹਕ (ਕਿਸੇ ਕੱਪੜਿਆਂ ਦੇ ਬਰਾਂਡ ਤੋਂ ਲੈ ਕੇ ਰਿਕਾਰਡ ਲੇਬਲ, ਫ਼ਿਲਮ ਸਟੂਡੀਓ, ਪੌਡਕਾਸਟਰ ਜਾਂ ਇਨਫਲੂਐਂਸਰ ਤੱਕ ਕੋਈ ਵੀ ਹੋ ਸਕਦਾ ਹੈ) ਕੋਲ ਇੱਕ ਲੰਬੀ ਵੀਡੀਓ ਹੁੰਦੀ ਹੈ ਜਿਸ ਨੂੰ ਕਲਿੱਪਰ ਪਹਿਲਾਂ ਦੇਖਦਾ ਹੈ।

ਫਿਰ ਉਹ ਇਸ ਵਿੱਚੋਂ ਉਹ ਹਿੱਸਾ ਕੱਢ ਕੇ 30 ਜਾਂ 60 ਸੈਕੰਡ ਦੀਆਂ ਵੀਡੀਓਜ਼ ਬਣਾਉਂਦੇ ਹਨ ਜਿਸ ਨੂੰ ਉਹ ਸਭ ਤੋਂ ਵਧੀਆ ਮੰਨਦੇ ਹਨ ਅਤੇ ਇਸ ਨੂੰ ਇੰਸਟਾਗ੍ਰਾਮ, ਯੂਟਿਊਬ, ਟਿਕ ਟੌਕ ਜਾਂ ਹੋਰ ਪਲੇਟਫ਼ਾਰਮਾਂ ‘ਤੇ ਅਪਲੋਡ ਕਰਦੇ ਹਨ।

ਇਸ ਪਿੱਛੇ ਸੋਚ ਇਹ ਹੈ ਕਿ 16 ਤੋਂ 25 ਸਾਲ ਤੱਕ ਦੀ ਉਮਰ ਵਾਲੇ ਕਲਿੱਪਰ ਨੂੰ ਇਸ ਗੱਲ ਦੀ ਬਿਹਤਰ ਸਮਝ ਹੋਵੇਗੀ ਕਿ ਉਸ ਖਾਸ ਵਰਗ ਨੂੰ ਕਿਹੜੀ ਚੀਜ਼ ਆਕਰਸ਼ਿਤ ਕਰੇਗੀ ਅਤੇ ਉਹ ਇਨ੍ਹਾਂ ਛੋਟੀਆਂ ਵੀਡੀਓਜ਼ ਲਈ ਵੱਧ ਤੋਂ ਵੱਧ ਵਿਊਜ਼ ਹਾਸਿਲ ਕਰ ਸਕਣਗੇ।

ਪ੍ਰਤੀ ਮਹੀਨਾ 10,000 ਪੌਂਡ ਯਾਨੀ ਕਰੀਬ ਸਾਢੇ 12 ਲੱਖ ਰੁਪਏ ਤੋਂ ਵੱਧ

ਸਬਰੀਨਾ ਕਾਰਪੇਂਟਰ

ਵੱਖ ਵੱਖ ਪਲੇਟਫ਼ਾਰਮਾਂ ‘ਤੇ 1,000 ਵਿਊਜ਼ ਹੋਣ ‘ਤੇ ਤਿੰਨ ਡਾਲਰ ਤਕ ਦੀ ਕਮਾਈ ਕਰਨ ਵਾਲੇ ਕਲਿਪਰਾਂ ਲਈ ਇਹ ਬਹੁਤ ਲਾਹੇਵੰਦ ਹੋ ਸਕਦਾ ਹੈ ਜੇ ਕੋਈ ਕਲਿੱਪ ਬਹੁਤ ਮਕਬੂਲ ਹੋ ਜਾਂਦੀ ਹੈ।

ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਲਿੱਪਿੰਗ ਦਾ ਚਸਕਾ ਉਦੋਂ ਪਿਆ ਜਦੋਂ ਉਸ ਨੇ ਇੰਸਟਾਗ੍ਰਾਮ ‘ਤੇ ਪੌਪਸਟਾਰ ਦੁਆ ਲੀਪਾ ਦੀ ਇੱਕ ਛੋਟੀ ਵੀਡੀਓ ਪੋਸਟ ਕਰਕੇ ਤਿੰਨ ਸੌ ਡਾਲਰ ਕਮਾਏ ਸਨ।

“ਮੈਂ ਸੋਚਿਆ ਸਿਰਫ਼ ਇੱਕ ਵੀਡੀਓ ਪੋਸਟ ਕਰਕੇ ਇੰਨਾ ਪੈਸਾ ਕਮਾਉਣਾ, ਬਹੁਤ ਲਾਹੇਵੰਦ ਹੋ ਸਕਦਾ ਹੈ।”

ਉਹ ਕਹਿੰਦੇ ਹਨ ਕਿ ਉਹ ਅਜਿਹੀਆਂ ਵੀਡੀਓਜ਼ ਲੱਭਦੇ ਹਨ ਜੋ ਮਜ਼ਾਕੀਆ ਹੋਣ, ਦੇਖਣ ਵਿੱਚ ਦਿਲਚਸਪ ਹੋਣ ਜਿਵੇਂ ਕਿ ਉਸ ਨੇ ਮਈ ਵਿੱਚ ਨਿਊਯਾਰਕ ਦੇ ਮੈਟ ਗਾਲਾ ਵਿੱਚ ਸਬਰੀਨਾ ਕਾਰਪੇਂਟਰ ਦੀ ਡਰੈਸ ਦੀ ਟੇਲ ‘ਤੇ ਪੈਰ ਰੱਖੇ ਜਾਣ ਦੀ ਪ੍ਰਤੀਕਿਰਿਆ ਦੀ ਇੱਕ ਛੋਟੀ ਜਿਹੀ ਵੀਡੀਓ ਬਣਾਈ ਸੀ। ਸਿੰਘ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਗਾਹਕ ਕੌਣ ਸੀ।

ਕਈ ਕੁਝ ਨਹੀਂ ਕਮਾਉਂਦੇ

ਈਥਨ ਵੀਮਜ਼

ਵਿਚਿਟਾ, ਕੰਸਾਸ ਦੇ 24 ਸਾਲਾ ਕਲਿੱਪਰ ਈਥਨ ਵੀਮਜ਼ ਲਈ ਇਹ ਉਸ ਦੇ ਬਣਾਉਣ ਦੇ ਦੂਜੇ ਕੰਮ ਦੇ ਨਾਲ ਨਾਲ ਇੱਕ ਮੋਟੀ ਕਮਾਈ ਵਾਲਾ ਸਾਈਡ ਕਾਰੋਬਾਰ ਹੈ। ਉਸ ਦਾ ਕਹਿਣਾ ਹੈ ਕਿ ਉਹ ਕਲਿੰਪਿੰਗ ਤੋਂ ਹਰ ਮਹੀਨੇ ਘੱਟੋ ਘੱਟ ਇੱਕ ਹਜ਼ਾਰ ਡਾਲਰ ਕਮਾ ਲੈਂਦਾ ਹੈ।

ਉਹ ਯੂਟਿਊਬਰ ਅਤੇ ਪੌਡਕਾਸਟ ਕੇਲੇਬ ਹੈਮਰ ਲਈ ਛੋਟੀਆਂ ਵੀਡੀਓਜ਼ ਬਣਾਉਂਦਾ ਹੈ ਜੋ ਕਿ ਫਾਈਨੈਂਸ਼ੀਅਲ ਆਡਿਟ ਨਾਮੀਂ ਇੱਕ ਸ਼ੋਅ ਹੋਸਟ ਕਰਨ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਜੋ ਕਿ ਉਸ ਦੇ ਮਹਿਮਾਨਾਂ ਦੇ ਨਿੱਜੀ ਵਿੱਤ ਦਾ ਵਿਸ਼ਲੇਸ਼ਣ ਕਰਦਾ ਹੈ।

ਵੀਮਜ਼ ਦਾ ਕਹਿਣਾ ਹੈ ਕਿ ਕਲਿਪਿੰਗ ਉਸ ਨੂੰ ਘਰ ਬੈਠੇ ਹੀ ਰੋਜ਼ੀ ਰੋਟੀ ਕਮਾਉਣ ਵਿੱਚ ਮਦਦ ਕਰਦੀ ਹੈ ਅਤੇ ਉਸ ਨੂੰ ਆਪਣੀ ਪਤਨੀ ਅਤੇ ਇੱਕ ਸਾਲ ਦੇ ਪੁੱਤਰ ਨਾਲ ਬਿਤਾਉਣ ਲਈ ਹੋਰ ਸਮਾਂ ਮਿਲਦਾ ਹੈ। ਉਹ ਕਹਿੰਦਾ ਹੈ, “ਮੈਂ ਨੌਂ ਤੋਂ ਪੰਜ ਵਾਲੀ ਨੌਕਰੀ ਨਹੀਂ ਚਾਹੁੰਦਾ ਜਿੱਥੇ ਹਰ ਰੋਜ਼ ਮੈਨੂੰ ਦਫ਼ਤਰ ਜਾਣਾ ਪਵੇ।”

ਹਾਲਾਂਕਿ ਕੁਝ ਕਲਿਪਰ ਵਧੀਆ ਪੈਸਾ ਕਮਾ ਲੈਂਦੇ ਹਨ ਪਰ ਸੋਸ਼ਲ ਮੀਡੀਆ ਸਲਾਹਕਾਰ ਲੀਆ ਹੈਬਰਮੈਨ ਕਹਿੰਦੀ ਹੈ ਕਿ ਅਜਿਹੇ ਲੋਕ ਬਹੁਤ ਘੱਟ ਹੀ ਹਨ। ਉਹ ਕਹਿੰਦੀ ਹੈ, “ਇਹ ਆਮ ਤੌਰ ‘ਤੇ ਕ੍ਰਿਏਟਰ ਇਕਾਨਮੀ ਦੀ ਤਰ੍ਹਾਂ ਹੀ ਹੈ। ਇਸ ਵਿਚ ਬਹੁਤ ਲੋਕ ਅਜਿਹੇ ਹੁੰਦੇ ਹਨ ਜੋ ਬਹੁਤ ਘੱਟ ਜਾਂ ਬਿਲਕੁਲ ਵੀ ਕਮਾਈ ਨਹੀਂ ਕਰ ਪਾਉਂਦੇ। “

ਇਸੇ ਵਿਚਕਾਰ ਸਟ੍ਰੀਮਿੰਗ ਇੰਡਸਟਰੀ ਦੇ ਵਿਸ਼ਲੇਸ਼ਕ ਡੇਵਿਨ ਨੈਸ਼ ਦਾ ਕਹਿਣਾ ਹੈ ਕਿ ਕਲਿਪਿੰਗ ਨੂੰ ਸਫਲ ਬਣਾਉਣ ਲਈ ਲੋੜੀਂਦੇ ਸਮੇਂ ਨੂੰ ਘੱਟ ਆਂਕਣਾ ਸੌਖਾ ਹੈ। ਉਹ ਚੇਤਾਵਨੀ ਦਿੰਦੇ ਹਨ ਕਿ ਸਫਲ ਕਲਿੱਪਰਾਂ ਨੂੰ ਘੰਟਿਆਂ ਬੱਧੀ ਕੰਟੈਂਟ ਦੇਖਣਾ ਪੈਂਦਾ ਹੈ ਅਤੇ ਉਹ ਬਸ ਉਸੇ ਦੁਨੀਆਂ ਵਿੱਚ ਹੀ ਜਿਉਂਦੇ ਹਨ।

ਕਲਿੱਪਰਾਂ ਨੂੰ ਉਨ੍ਹਾਂ ਦੇ ਸੰਭਾਵੀ ਗਾਹਕਾਂ ਨਾਲ ਜੋੜਨ ਲਈ ਕਈ ਵਿਚੋਲੀਆ ਵੈਬਸਾਈਟਾਂ ਮੌਜੂਦ ਹਨ ਜਿੱਥੇ ਵੀਡੀਓਜ਼ ਬਾਰੇ ਸੂਚੀ ਦਿੱਤੀ ਹੁੰਦੀ ਹੈ।

ਇਨ੍ਹਾਂ ਵਿੱਚ ਰੈਡਿਟ ਅਤੇ ਡਿਸਕੋਰਡ ਜਿਹੇ ਆਮ ਆਨਲਾਈਨ ਫ਼ੋਰਮਾਂ ਦੇ ਪੇਂਜਾ ਤੋਂ ਲੈ ਕੇ ਕਲਿਪਿੰਗ ਕਲਚਰ, ਵਾਇਰੋ ਅਤੇ ਕਿੱਕ ਜਿਹੀਆਂ ਖਾਸ ਕਲਿਪਿੰਗ ਵੈਬਸਾਈਟਾਂ ਸ਼ਾਮਲ ਹਨ।

ਏਕਨੂਰ ਸਿੰਘ

ਖਾਸ ਕਲਿਪਿੰਗ ਵੈਬਸਾਈਟਾਂ ਉਨ੍ਹਾਂ ਕੰਪਨੀਆਂ ਤੋਂ ਫ਼ੀਸ ਲੈਂਦੀਆਂ ਹਨ ਜੋ ਆਪਣਾ ਕੰਮ ਕਰਾਉਣਾ ਚਾਹੁੰਦੀਆਂ ਹਨ। ਕਲਿਪਿੰਗ ਕਲਚਰ ਦੇ ਗਾਹਕਾਂ ਦੀ ਸੂਚੀ ਵਿਚ ਕੈਪੀਟਲ ਰਿਕਾਰਡਜ਼, ਯੂਨੀਵਰਸਲ ਮਿਊਜ਼ਿਕ ਗਰੁਪ ਅਤੇ ਐਚ.ਬੀ.ਓ.ਮੈਕਸ ਜਿਹੀਆਂ ਕੰਪਨੀਆਂ ਸ਼ਾਮਲ ਹਨ।

ਇਸ ਤਰ੍ਹਾਂ ਦੀਆਂ ਫ਼ਰਮਾਂ ਲਈ ਆਪਣੇ ਬੈਡਰੂਮ ਤੋਂ ਕੰਮ ਕਰਨ ਵਾਲੇ ਕਿਸੇ ਕਿਸ਼ੋਰ ਜਾਂ ਵੀਹ ਸਾਲ ਦੇ ਨੌਜਵਾਨ ਨੂੰ ਕੰਮ ‘ਤੇ ਰੱਖਣਾ, ਸੋਸ਼ਲ ਮੀਡੀਆ ‘ਤੇ ਰਵਾਇਤੀ ਇਸ਼ਤਿਹਾਰਾਂ ਲਈ ਭੁਗਤਾਨ ਕਰਨ ਨਾਲੋਂ ਬਹੁਤ ਸਸਤਾ ਹੈ ਅਤੇ ਲੋਕਾਂ ਦੀਆਂ ਨਜ਼ਰਾਂ ਤੱਕ ਪਹੁੰਚਣ ਵਾਲੇ ਮਾਮਲੇ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੋਣ ਦੀ ਸੰਭਾਵਨਾ ਹੈ।

ਇਹ ਲਾਸ ਵੇਗਾਸ ਦੀ ਮੌਡਿਉਲਰ ਘਰ ਬਣਾਉਣ ਵਾਲੀ ਕੰਪਨੀ ਬੌਕਸਬੈਲ ਦਾ ਤਜਰਬਾ ਹੈ। ਕੰਪਨੀ ਦੀਆਂ ਕਈ ਵੀਡੀਓਜ਼ ਵਿਚ ਨਜ਼ਰ ਆਉਣ ਵਾਲੇ ਕੰਪਨੀ ਦੇ ਸੰਸਥਾਪਕ ਗੈਲੀਆਨੋ ਤੀਰਾਮਾਨੀ ਕਹਿੰਦੇ ਹਨ, “ਮੈਨੂੰ ਲਗਦਾ ਹੈ ਕਿ ਅਸੀਂ ਹੁਣ ਤੱਕ ਕਲਿੱਪਾਂ ‘ਤੇ ਇੱਕ ਅਰਬ ਵਿਊਜ਼ ਹਾਸਲ ਕਰ ਚੁੱਕੇ ਹਾਂ।”

ਯੂ.ਕੇ. ਵਿੱਚ ਡਾਈਨਿੰਗ ਸਟ੍ਰੀਟ ਦੇ ਸਾਬਕਾ ਸਲਾਹਕਾਰ ਅਤੇ ‘ਜਿਮੀਜ਼ ਜੌਬਸ ਆਫ ਦਾ ਫਿਊਚਰ’ ਪੌਡਕਾਸਟ ਦੇ ਹੋਸਟ ਜਿਮੀ ਮੈਕਲੋਫਲਿਨ ਨੇ ਵੀ ਕਲਿੱਪਾਂ ਨੂੰ ਅਪਣਾਇਆ ਹੈ।

ਉਹ ਕਹਿੰਦੇ ਹਨ, “ਇਹ ਕਲਿੱਪਸ ਮੁੱਖ ਪ੍ਰੋਗਰਾਮਾਂ ਲਈ ਟ੍ਰੇਲਰ ਵਾਂਗ ਹੁੰਦੀਆਂ ਹਨ। ਉਦਾਹਰਨ ਲਈ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨਾਲ ਇੱਕ ਹਾਲੀਆ ਪੌਡਕਾਸਟ ਦੇ ਤਕਰੀਬਨ 50 ਹਜ਼ਾਰ ‘ਲੌਂਗ ਪਲੇਅ’ ਕੀਤਾ ਗਿਆ। ਪਰ ਜੇ ਕਲਿੱਪਾਂ ਦੀ ਗੱਲ ਕਰੀਏ ਤਾਂ ਇਸ ਨੂੰ ਲੱਖਾਂ ਵਿਊਜ਼ ਮਿਲੇ ਹਨ।”

ਕਲਿਪਿੰਗ ਕਲਚਰ ਦੇ ਸੰਸਥਾਪਕ ਅਤੇ ਮੁਖੀ ਈਵਾਨ ਸਟੈਨਫੀਲਡ ਖੁਦ ਹਾਲੇ ਮਹਿਜ਼ 21 ਸਾਲ ਦੇ ਹਨ। ਉਨ੍ਹਾਂ ਨੇ ਕੰਸਾਸ ਯੂਨੀਵਰਸਿਟੀ ਦੀ ਪੜ੍ਹਾਈ ਵਿਚਾਲੇ ਛੱਡਣ ਬਾਅਦ ਪਿਛਲੇ ਸਾਲ ਇਹ ਕਾਰੋਬਾਰ ਸ਼ੁਰੂ ਕੀਤਾ ਸੀ।

ਸਟੈਨਫੀਲਡ ਦਾ ਕਹਿਣਾ ਹੈ ਕਿ ਇਹ ਵੈਬਸਾਈਟ ਵੱਖ ਵੱਖ ਕੰਪਨੀਆਂ ਨੂੰ ਦੁਨੀਆਂ ਦੇ ਤਿੰਨ ਲੱਖ ਚਾਲੀ ਹਜ਼ਾਰ ਤੋਂ ਵੱਧ ਕਲਿੱਪਰਾਂ ਨਾਲ ਜੋੜਦੀ ਹੈ। ਛੋਟੀਆਂ ਵੀਡੀਓਜ਼ ਦੀ ਪ੍ਰਸਿੱਧੀ ਬਾਰੇ ਇਸ ਦਾ ਇੱਕ ਸਧਾਰਨ ਸਿਧਾਂਤ ਹੈ, ‘ਲੋਕਾਂ ਦਾ ਅਟੈਂਸ਼ਨ ਸਪੈਨ ਦਿਨੋ ਦਿਨ ਛੋਟਾ ਹੁੰਦਾ ਜਾ ਰਿਹਾ ਹੈ।’

ਉਹ ਇਹ ਵੀ ਕਹਿੰਦੇ ਹਨ ਕਿ ਕਲਿੱਪਾਂ ਬਣਾਉਣਾ ਜਵਾਨ ਵਿਅਕਤੀਆਂ ਦੀ ਖੇਡ ਹੈ ਕਿਉਂਕਿ ਉਹੀ ਛੋਟੀਆਂ ਵੀਡੀਓਜ਼ ਦੇਖਣ ਵਾਲੇ ਜ਼ਿਆਦਾਤਰ ਉਹ ਖੁਦ ਹੀ ਹਨ।

ਲੰਡਨ ਵਿਚ ਰਹਿਣ ਵਾਲੇ ਏਕਨੂਰ ਸਿੰਘ ਦਾ ਕਹਿਣਾ ਹੈ ਕਿ ਉਹ ਜਿੱਥੇ ਵੀ ਹੋਣ ‘ਨੌਨ ਸਟੌਪ ਕਲਿਪਿੰਗ’ ਕਰਦਾ ਰਹਿੰਦਾ ਹੈ।

ਉਹ ਕਹਿੰਦਾ ਹੈ, “ਮੈਂ ਕਿਤੇ ਵੀ ਹੋ ਸਕਦਾ ਹਾਂ। ਮੈਂ ਛੁੱਟੀਆਂ ‘ਤੇ ਜਾ ਕੇ ਵੀ ਪੈਸੇ ਕਮਾ ਸਕਦਾ ਹਾਂ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI