Source :- BBC PUNJABI

ਸਿਮਰਨਜੀਤ ਸਿੰਘ ਮਾਨ, ਅਮ੍ਰਿਤਪਾਲ ਸਿੰਘ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੇ ਮਰਹੂਮ ਮਾਸਟਰ ਤਾਰਾ ਸਿੰਘ

ਤਸਵੀਰ ਸਰੋਤ, Getty Images

  • ਲੇਖਕ, ਰਾਜਵੀਰ ਕੌਰ ਗਿੱਲ
  • ਰੋਲ, ਬੀਬੀਸੀ ਪੱਤਰਕਾਰ
  • 10 ਜਨਵਰ ੀ 2025

ਪੰਜਾਬ ਤੋ ਂ ਲੋਕ ਸਭ ਾ ਮੈਂਬਰ ਸਰਬਜੀਤ ਸਿੰਘ ਖ਼ਾਲਸ ਾ ਅਤ ੇ ਅਮ੍ਰਿਤਪਾਲ ਸਿੰਘ ਨ ੇ 14 ਜਨਵਰ ੀ ਨੂ ੰ ਮੁਕਤਸਰ ਸਾਹਿਬ ‘ ਚ ਹੋਣ ਵਾਲ ੇ ਮਾਘ ੀ ਮੇਲ ੇ ਮੌਕ ੇ ਇੱਕ ਨਵੀ ਂ ਪਾਰਟ ੀ ਬਣਾਉਣ ਦ ਾ ਐਲਾਨ ਕੀਤ ਾ ਹੈ।

ਬੀਤ ੇ ਹਫ਼ਤ ੇ ਕੋਟਕਪੂਰ ਾ ਵਿੱਚ ਮੀਡੀਆ ਨਾਲ ਗੱਲ ਕਰਦਿਆ ਂ ਸਰਬਜੀਤ ਸਿੰਘ ਖ਼ਾਲਸ ਾ ਨ ੇ ਦੱਸਿਆ ਕ ਿ ਨਵੀ ਂ ਪਾਰਟ ੀ ਦ ਾ ਨਾਮ ‘ ਸ਼੍ਰੋਮਣ ੀ ਅਕਾਲ ੀ ਦਲ ਆਨੰਦਪੁਰ ਸਾਹਿਬ ‘ ਹੋਵੇਗਾ।

ਖ਼ਾਲਸ ਾ ਨ ੇ ਕਿਹ ਾ ਕ ਿ ਪਾਰਟ ੀ ਦ ੇ ਰਸਮ ੀ ਗਠਨ ਦ ਾ ਐਲਾਨ 14 ਜਨਵਰ ੀ ਨੂ ੰ ਮਾਘ ੀ ਮੇਲ ੇ ਵੇਲ ੇ ਕੀਤ ੀ ਜਾਣ ਵਾਲ ੀ ‘ ਪੰਥ ਬਚਾਓ, ਪੰਜਾਬ ਬਚਾਓ ‘ ਕਾਨਫਰੰਸ ਦੌਰਾਨ ਕੀਤ ਾ ਜਾਵੇਗਾ।

14 ਦਸੰਬਰ, 1920 ਨੂ ੰ ਹੋਂਦ ਵਿੱਚ ਆਏ ਸ਼੍ਰੋਮਣ ੀ ਅਕਾਲ ੀ ਦਲ ਦ ਾ ਇਤਿਹਾਸ ਇੱਕ ਸਦ ੀ ਤੋ ਂ ਵ ੀ ਲੰਬ ਾ ਹੈ।

ਇਸ ਦੌਰਾਨ ਦਰਜਨ ਦ ੇ ਕਰੀਬ ਪਾਰਟੀਆ ਂ ਅਕਾਲ ੀ ਦਲ ਦ ੇ ਨਾਲ ਮੇਲ ਖਾਂਦ ੇ ਨਾਵਾ ਂ ਹੇਠ ਹੋਂਦ ਵਿੱਚ ਆਈਆਂ, ਪਰ ਇਹ ਜਾ ਂ ਤਾ ਂ ਖ਼ਤਮ ਹ ੋ ਗਈਆ ਂ ਜਾ ਂ ਹੋਰ ਸਿਆਸ ੀ ਪਾਰਟੀਆ ਂ ਦ ਾ ਪੱਲ਼ ਾ ਫ਼ੜ ਤੁਰ ਪਈਆਂ।

ਸਰਬਜੀਤ ਖ਼ਾਲਸ ਾ ਤ ੇ ਅਮ੍ਰਿਤਪਾਲ ਦ ੇ ਇਸ ਸਾਂਝ ੇ ਐਲਾਨ ਤੋ ਂ ਬਾਅਦ ਸੂਬ ੇ ਵਿੱਚ ਪੰਥ ਦ ੇ ਨਾਮ ਉੱਤ ੇ ਬਣਨ ਵਾਲੀਆ ਂ ਪਾਰਟੀਆ ਂ ਦ ੇ ਸਰੋਕਾਰਾ ਂ ਅਤ ੇ ਭਵਿੱਖ ਬਾਰ ੇ ਸਵਾਲ ਖੜ ਾ ਹੁੰਦ ਾ ਹੈ।

ਇਹ ਵ ੀ ਜ਼ਹਿਨ ਵਿੱਚ ਆਉਂਦ ਾ ਹ ੈ ਕ ਿ ਜ ੇ ਸਾਰੀਆ ਂ ਸ਼੍ਰੋਮਣ ੀ ਅਕਾਲ ੀ ਦਲ ਦ ੇ ਨਾਮ ਹੇਠ ਬਣਨ ਵਾਲੀਆ ਂ ਪਾਰਟੀਆ ਂ ਪੰਥਕ ਹਿੱਤਾ ਂ ਦ ੀ ਰਾਖ ੀ ਕਰਨ ਵਾਲ ੀ ਸਿਆਸਤ ਦ ੀ ਗੱਲ ਕਰਦੀਆ ਂ ਹਨ ਤਾ ਂ ਫਿਰ ਵੱਖਰੇਵਾ ਂ ਕਿਸ ਗੱਲ ਦ ਾ ਹੈ।

ਇਸ ਬਾਰ ੇ ਸਮਝਣ ਤੋ ਂ ਪਹਿਲਾ ਂ ਜਾਣਦ ੇ ਹਾਂ, ਹੁਣ ਤੱਕ ਅਕਾਲ ੀ ਦਲ ਦ ੇ ਨਾਮ ਉੱਤ ੇ ਸਮੇਂ-ਸਮੇ ਂ ਬਣੀਆ ਂ ਪਾਰਟੀਆ ਂ ਬਾਰੇ।

ਇਸ ਦ ੇ ਨਾਲ ਹ ੀ ਸਮਝਾਂਗ ੇ ‘ ਪੰਥ ਨੂ ੰ ਬਚਾਉਣ ‘ ਦ ਾ ਹੋਕ ਾ ਦੇਣ ਵਾਲੀਆ ਂ ਸਿਆਸ ੀ ਪਾਰਟੀਆ ਂ ਦ ੇ ਸਫ਼ਲ-ਅਸਫ਼ਲ ਰਹ ੇ ਸਫ਼ਰਾ ਂ ਬਾਰੇ।

ਬੀਬੀਸੀ ਪੰਜਾਬੀ

ਅਕਾਲ ੀ ਦਲ ਬਨਾਮ ਸ਼੍ਰੋਮਣ ੀ ਅਕਾਲ ੀ ਦਲ-ਬਾਦਲ

ਅਕਾਲ ੀ ਦਲ ਦ ਾ ਗਠਨ 14 ਦਸੰਬਰ, 1920 ਨੂ ੰ ਸ੍ਰ ੀ ਅਕਾਲ ਤਖ਼ਤ ਸਾਹਿਬ ਵਿਖ ੇ ਹੋਇਆ ਸੀ।

ਪਾਰਟ ੀ ਦ ੇ ਪਹਿਲ ੇ ਪ੍ਰਧਾਨ ਸੁਰਮੁਖ ਸਿੰਘ ਝਬਾਲ ਸਨ । ਪਾਰਟ ੀ ਦ ਾ ਜਨਮ 1920-25 ਦੌਰਾਨ ਚੱਲ ੀ ਗੁਰਦੁਆਰ ਾ ਸੁਧਾਰ ਲਹਿਰ ਦ ੀ ਦੇਣ ਸੀ।

ਸ਼੍ਰੋਮਣ ੀ ਅਕਾਲ ੀ ਦਲ ਦ ੀ ਅਧਿਕਾਰਿਤ ਵੈੱਬਸਾਈਟ ਮੁਤਾਬਕ ਅਕਾਲ ੀ ਦਲ ਪਾਰਟ ੀ ਕਾਂਗਰਸ ਤੋ ਂ ਬਾਅਦ ਭਾਰਤ ਦ ੀ ਦੂਜ ੀ ਸਭ ਤੋ ਂ ਪੁਰਾਣ ੀ ਸਿਆਸ ੀ ਪਾਰਟ ੀ ਹੈ।

ਗੁਰਦੁਆਰ ਾ ਸੁਧਾਰ ਲਹਿਰ ਦ ਾ ਮਕਸਦ ਇਤਿਹਾਸਕ ਗੁਰਦੁਆਰਿਆ ਂ ਨੂ ੰ ਮਹੰਤਾ ਂ ਦ ੇ ਕਬਜ਼ ੇ ਤੋ ਂ ਛੁਡਾਉਣ ਅਤ ੇ ਇਨ੍ਹਾ ਂ ਦ ਾ ਪ੍ਰਬੰਧ ਸਿੱਖ ਸੰਗਤ ਦ ੇ ਹੱਥਾ ਂ ਵਿੱਚ ਦੇਣ ਾ ਸੀ।

ਇਸ ੇ ਲਹਿਰ ਦੌਰਾਨ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਅਤ ੇ ਅਕਾਲ ੀ ਦਲ ਨਾਮ ੀ ਜਥੇਬੰਦੀਆ ਂ ਹੋਂਦ ਵਿੱਚ ਆਈਆ ਂ ਸੀ।

ਸ਼ੁਰੂਆਤ ਵਿੱਚ ਗੁਰਦੁਆਰਿਆ ਂ ਦ ਾ ਪ੍ਰਬੰਧ ਹਾਸਲ ਕਰਨ ਲਈ ਲੋੜੀਂਦ ੇ ਵਾਲੰਟੀਅਰ ਇਕੱਠ ੇ ਕਰਨ ਲਈ ਬਣਾਏ ਗਏ ਗੁੱਟ ਨੂ ੰ ਅਕਾਲ ੀ ਦਲ ਕਿਹ ਾ ਗਿਆ, ਜ ੋ ਕ ਿ ਬਾਅਦ ਵਿੱਚ ਹੌਲੀ-ਹੌਲ ੀ ਇੱਕ ਸਿਆਸ ੀ ਪਾਰਟ ੀ ਦ ਾ ਰੂਪ ਲ ੈ ਗਿਆ।

ਕੁਝ ਸਮਾ ਂ ਬਾਅਦ ਵਿੱਚ ਅਕਾਲ ੀ ਦਲ ਦ ੇ ਨਾਲ ਸ਼੍ਰੋਮਣ ੀ ਸ਼ਬਦ ਵ ੀ ਜੋੜ ਦਿੱਤ ਾ ਗਿਆ।

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, BBC/GOPAL SHOONYA

ਸ਼੍ਰੋਮਣ ੀ ਅਕਾਲ ੀ ਦਲ ਕਈ ਲੋਕ ਪੱਖ ੀ ਘੋਲਾ ਂ ਦ ਾ ਹਿੱਸ ਾ ਰਿਹ ਾ ਹੈ।

ਵੱਖ-ਵੱਖ ਸਮਿਆ ਂ ਉੱਤ ੇ ਖੜਕ ਸਿੰਘ, ਮਾਸਟਰ ਤਾਰ ਾ ਸਿੰਘ, ਫ਼ਤਿਹ ਸਿੰਘ, ਹਰਚੰਦ ਸਿੰਘ ਲੌਂਗੋਵਾਲ ਅਤ ੇ ਪ੍ਰਕਾਸ਼ ਸਿੰਘ ਬਾਦਲ ਵਰਗ ੇ ਸਿਆਸ ੀ ਆਗੂਆ ਂ ਨ ੇ ਅਕਾਲ ੀ ਦਲ ਦ ੀ ਅਗਵਾਈ ਕੀਤੀ।

ਆਜ਼ਾਦ ੀ ਤੋ ਂ ਬਾਅਦ ਪੰਜਾਬ ਵਿੱਚ ਛ ੇ ਵਾਰ ਅਕਾਲ ੀ ਦਲ ਦ ੀ ਸਰਕਾਰ ਆਈ । ਪਾਰਟ ੀ ਦ ੇ ਆਗ ੂ ਜਸਟਿਸ ਗੁਰਨਾਮ ਸਿੰਘ ਤ ੇ ਸੁਰਜੀਤ ਸਿੰਘ ਬਰਨਾਲ ਾ ਵੱਖ-ਵੱਖ ਸਮੇ ਂ ਉੱਤ ੇ ਸੀਮਤ ਸਮੇ ਂ ਲਈ ਸੂਬ ੇ ਦ ੇ ਮੁੱਖ ਮੰਤਰ ੀ ਰਹੇ।

ਪੰਜਾਬ ਵਿੱਚ ਸਭ ਤੋ ਂ ਲੰਬ ਾ ਸਮਾ ਂ ਮੁੱਖ ਮੰਤਰ ੀ ਰਹ ੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਕਾਲ ੀ ਦਲ ਦ ੇ ਸਭ ਤੋ ਂ ਛੋਟ ੀ ਉਮਰ ਅਤ ੇ ਸਭ ਤੋ ਂ ਵੱਡ ੀ ਉਮਰ ਦ ੇ ਮੁੱਖ ਮੰਤਰ ੀ ਬਣੇ।

ਹਾਲਾਂਕ ਿ ਪ੍ਰਕਾਸ਼ ਸਿੰਘ ਦ ੀ ਅਗਵਾਈ ਦੌਰਾਨ ਅਜਿਹ ਾ ਕਈ ਵਾਰ ਹੋਇਆ ਕ ਿ ਉਨ੍ਹਾ ਂ ਉੱਤ ੇ ਪਰਿਵਾਰਵਾਦ ਦ ੇ ਇਲਜ਼ਾਮ ਲੱਗੇ । ਅਕਾਲ ੀ ਸਰਕਾਰ ਵਿੱਚ ਬਾਦਲ ਪਰਿਵਾਰ ਦ ੇ ਮੈਂਬਰਾ ਂ ਨੂ ੰ ਮੰਤਰ ੀ ਬਣਾਉਣ ਕਰਕ ੇ ਵ ੀ ਉਨ੍ਹਾ ਂ ਨੂ ੰ ਆਲੋਚਨ ਾ ਦ ਾ ਸਾਹਮਣ ਾ ਕਰਨ ਾ ਪਿਆ।

ਸਰਬਹਿੰਦ ਅਕਾਲ ੀ ਦਲ

ਗੁਰਚਰਨ ਸਿੰਘ ਟੌਹੜਾ

ਤਸਵੀਰ ਸਰੋਤ, Getty Images

ਸ਼੍ਰੋਮਣ ੀ ਅਕਾਲ ੀ ਦਲ ਦ ਾ ਜ਼ਿਕਰ ਸਿੱਖ ਧਾਰਮਿਕ-ਸਿਆਸ ੀ ਬਿਰਤਾਂਤ ਦ ੇ ਸਿਰਜਕ ਗੁਰਚਰਨ ਸਿੰਘ ਟੌਹੜ ਾ ਬਿਨ ਾ ਅਧੂਰ ਾ ਹੈ।

ਉਹ 1973 ਤੋ ਂ ਲ ੈ ਕ ੇ 1998 ਤੱਕ ਸ਼੍ਰੋਮਣ ੀ ਕਮੇਟ ੀ ਦ ੇ ਪ੍ਰਧਾਨ ਦ ੇ ਅਹੁਦ ੇ ਉੱਤ ੇ ਰਹ ੇ ਅਤ ੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦ ੇ ਕਾਮਯਾਬ ਸਿਆਸ ੀ ਸਫ਼ਰ ਵਿੱਚ ਉਨ੍ਹਾ ਂ ਦ ੀ ਭੂਮਿਕ ਾ ਅਹਿਮ ਰਹੀ।

1999 ਵਿੱਚ ਗੁਰਚਰਨ ਸਿੰਘ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ। ਇਸ ਤੋਂ ਨਾਰਾਜ਼ ਟੌਹੜਾ ਨੇ ਆਪਣੀ ਪਾਰਟੀ ਬਣਾਈ- ਸਰਬਹਿੰਦ ਅਕਾਲ ੀ ਦਲ।

ਸਰਬਹਿੰਦ ਅਕਾਲ ੀ ਦਲ ਨੇ ਗੁਰਚਰਨ ਸਿੰਘ ਟੋਹੜਾ ਦੀ ਅਗਵਾਈ ਵਿੱਚ 1999 ਦੀ ਲੋਕ ਸਭਾ ਚੋਣ ਲੜੀ ਅਤੇ ਫ਼ਿਰ 2002 ਵਿੱਚ ਵੀ ਚੋਣ ਮੈਦਾਨ ਵਿੱਚ ਉੱਤਰੇ ਪਰ ਦੋਵੇਂ ਵਾਰ ਹਾਰ ਹੱਥ ਲੱਗੀ।

2003 ਵਿੱਚ ਸਰਬਹਿੰਦ ਅਕਾਲ ੀ ਦਲ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਿੱਸਾ ਬਣ ਗਿਆ।

1 ਅਪ੍ਰੈਲ 2004 ਨੂ ੰ ਟੋਹੜ ਾ ਦ ਾ ਦੇਹਾਂਤ ਹ ੋ ਗਿਆ ਸੀ।

ਸ਼੍ਰੋਮਣ ੀ ਅਕਾਲ ੀ ਦਲ- ਸੰਤ ਫ਼ਤਿਹ ਸਿੰਘ

ਸੰਤ ਫਤਿਹ ਸਿੰਘ

ਤਸਵੀਰ ਸਰੋਤ, Getty Images

ਸ਼੍ਰੋਮਣ ੀ ਅਕਾਲ ੀ ਦਲ ਦ ੇ ਮੁੱਖ ਆਗੂਆ ਂ ਮਾਸਟਰ ਤਾਰ ਾ ਸਿੰਘ ਅਤ ੇ ਸੰਤ ਫ਼ਤਿਹ ਸਿੰਘ ਦਰਮਿਆਨ ਕੁਝ ਮਸਲਿਆ ਂ ਉੱਤ ੇ ਅਸਹਿਮਤ ੀ ਕਾਰਨ ਸੰਤ ਫ਼ਤਿਹ ਸਿੰਘ ਨ ੇ 1962 ਵਿੱਚ ਆਪਣ ੀ ਨਵੀ ਂ ਪਾਰਟ ੀ ਸ਼੍ਰੋਮਣ ੀ ਅਕਾਲ ੀ ਦਲ- ਸੰਤ ਫ਼ਤਿਹ ਸਿੰਘ ਬਣਾਈ।

1965 ਦੀਆ ਂ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਦੀਆ ਂ ਚੋਣਾ ਂ ਵਿੱਚ ਪਾਰਟ ੀ ਨ ੇ ਮਾਸਟਰ ਤਾਰ ਾ ਸਿੰਘ ਦ ੀ ਅਗਵਾਈ ਵਾਲ ੇ ਸ਼੍ਰੋਮਣ ੀ ਅਕਾਲ ੀ ਦਲ ਨਾਲੋ ਂ ਦੁੱਗਣੀਆ ਂ ਸੀਟਾ ਂ ਲਈਆ ਂ ਅਤ ੇ ਕਮੇਟ ੀ ਦ ਾ ਪ੍ਰਬੰਧ ਆਪਣ ੇ ਹੱਥਾ ਂ ਵਿੱਚ ਲਿਆ।

1967 ਦੀਆ ਂ ਪੰਜਾਬ ਵਿਧਾਨ ਸਭ ਾ ਚੋਣਾ ਂ ਦੌਰਾਨ ਪਾਰਟ ੀ ਨ ੇ ਲਛਮਣ ਸਿੰਘ ਦ ੀ ਅਗਵਾਈ ਵਾਲ ੀ ਜਨਤ ਾ ਪਾਰਟ ੀ ਨਾਲ ਮਿਲ ਕ ੇ ਸੂਬ ੇ ਵਿੱਚ ਸਰਕਾਰ ਵ ੀ ਬਣਾਈ । ਇਸ ਦੌਰਾਨ ਜਸਟਿਸ ਗੁਰਨਾਮ ਸਿੰਘ ਪੰਜਾਬ ਦ ੇ ਮੁੱਖ ਮੰਤਰ ੀ ਬਣੇ । ਪਰ ਆਪਸ ੀ ਵਿਵਾਦਾ ਂ ਦ ੇ ਕਾਰਨ ਸਰਕਾਰ ਚੱਲ ਨ ਾ ਸਕੀ।

1968 ਵਿੱਚ ਪਾਰਟ ੀ ਮੁੜ ਸ਼੍ਰੋਮਣ ੀ ਅਕਾਲ ੀ ਦਲ ਦ ਾ ਹਿੱਸ ਾ ਬਣ ਗਈ।

ਕੈਪਟਨ ਅਮਰਿੰਦਰ ਸਿੰਘ ਦ ਾ ਸ਼੍ਰੋਮਣ ੀ ਅਕਾਲ ੀ ਦਲ-ਕਾਬਲ

ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, Capt. Amrinder Singh/FB

ਸਾਬਕ ਾ ਮੁੱਖ ਮੰਤਰ ੀ ਕੈਪਟਨ ਅਮਰਿੰਦਰ ਸਿੰਘ ਨ ੇ 1984 ਦ ੇ ਸਾਕ ਾ ਨੀਲ ਾ ਤਾਰ ਾ ਤੋ ਂ ਬਾਅਦ ਕਾਂਗਰਸ ਨੂ ੰ ਛੱਡ ਕ ੇ ਅਕਾਲ ੀ ਦਲ ਜੁਆਇਨ ਕੀਤ ਾ ਸੀ।

ਪਰ ਸਿਆਸ ੀ ਟਕਰਾਅ ਤੋ ਂ ਬਾਅਦ ਉਨ੍ਹਾ ਂ ਨ ੇ ਆਪਣ ੀ ਵੱਖਰ ੀ ਪਾਰਟ ੀ ਬਣਾਈ, ਜਿਸ ਦ ਾ ਨਾਮ ਸ਼੍ਰੋਮਣ ੀ ਅਕਾਲ ੀ ਦਲ-ਕਾਬਲ ਰੱਖਿਆ ਗਿਆ।

ਕੈਪਟਨ ਅਮਰਿੰਦਰ ਸਿੰਘ ਨ ੇ 1992 ਦੀਆ ਂ ਵਿਧਾਨ ਸਭ ਾ ਚੋਣਾ ਂ ਸ਼੍ਰੋਮਣ ੀ ਅਕਾਲ ੀ ਦਲ- ਕਾਬਲ ਵੱਲੋ ਂ ਹ ੀ ਲੜੀਆ ਂ ਸਨ।

ਪਰ ਬਾਅਦ ਵਿੱਚ 1998 ਵਿੱਚ ਉਨ੍ਹਾ ਂ ਦ ੀ ਇਹ ਪਾਰਟ ੀ ਕਾਂਗਰਸ ਦ ਾ ਹਿੱਸ ਾ ਬਣ ਗਈ।

ਸਾਲ 1999 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦ ੀ ਪ੍ਰਧਾਨਗ ੀ ਰਜਿੰਦਰ ਕੌਰ ਭੱਠਲ ਤੋ ਂ ਲ ੈ ਕ ੇ ਕੈਪਟਨ ਅਮਰਿੰਦਰ ਸਿੰਘ ਨੂ ੰ ਦ ੇ ਦਿੱਤ ੀ ਗਈ।

ਸ਼੍ਰੋਮਣ ੀ ਅਕਾਲ ੀ ਦਲ- ਅੰਮ੍ਰਿਤਸਰ

ਸਿਮਰਨਜੀਤ ਸਿੰਘ ਮਾਨ

ਤਸਵੀਰ ਸਰੋਤ, Getty Images

ਸ਼੍ਰੋਮਣ ੀ ਅਕਾਲ ੀ ਦਲ-ਅੰਮ੍ਰਿਤਸਰ ਦ ਾ ਗਠਨ ਸਿੱਖ ਕੱਟੜਪੰਥ ੀ ਸਿਆਸਤਦਾਨ ਸਿਮਰਨਜੀਤ ਸਿੰਘ ਮਾਨ ਦ ੀ ਅਗਵਾਈ ਵਿੱਚ 1 ਮਈ, 1994 ਵਿੱਚ ਕੀਤ ਾ ਗਿਆ ਸੀ।

ਮਾਨ 1989 ਵਿੱਚ ਤਰਨ ਤਾਰਨ ਹਲਕ ੇ ਤੋ ਂ ਲੋਕ ਸਭ ਾ ਚੋਣ ਜਿੱਤ ੇ ਅਤ ੇ 1999 ਵਿੱਚ ਉਨ੍ਹਾ ਂ ਨ ੇ ਸੰਗਰੂਰ ਤੋ ਂ ਜਿੱਤ ਦਰਜ ਕਰਵਾਈ।

2022 ਦੀਆ ਂ ਲੋਕ ਸਭ ਾ ਚੋਣਾ ਂ ਵਿੱਚ ਕਰੀਬ ਦ ੋ ਦਹਾਕਿਆ ਂ ਬਾਅਦ ਸਿਮਰਨਜੀਤ ਸਿੰਘ ਮਾਨ ਲੋਕ ਸਭ ਾ ਚੋਣਾ ਂ ਵਿੱਚ ਸੰਗਰੂਰ ਤੋ ਂ ਜਿੱਤੇ।

ਹਾਲਾਂਕ ਿ ਸਿਆਸ ੀ ਮਾਹਰ ਇਸ ਜਿੱਤ ਪਿੱਛ ੇ ਕੁਝ ਤਤਕਾਲ ੀ ਕਾਰਨ ਜਿਵੇ ਂ ਕ ਿ ‘ ਵਾਰਿਸ ਪੰਜਾਬ ਦ ੀ ‘ ਜਥੇਬੰਦ ੀ ਦ ੇ ਤਤਕਾਲ ੀ ਪ੍ਰਧਾਨ ਦੀਪ ਸਿੱਧ ੂ ਦ ੀ ਮੌਤ ਤੋ ਂ ਬਾਅਦ ਉੱਠ ੀ ਲਹਿਰ ਨੂ ੰ ਵ ੀ ਮੰਨਦ ੇ ਹਨ।

ਪਰ ਸਿਮਰਨਜੀਤ ਸਿੰਘ ਮਾਨ ਆਪਣ ੀ ਪਾਰਟ ੀ ਅੱਜ ਵ ੀ ਚਲ ਾ ਰਹ ੇ ਹਨ ਅਤ ੇ ਉਹ ਪੰਜਾਬ ਦ ੇ ਇੱਕ ੋ ਇੱਕ ਪੰਥਕ ਆਗ ੂ ਹਨ ਜਿਹੜ ੇ ਖਾਲਿਸਤਾਨ ਦ ੇ ਮੁੱਦ ੇ ਉੱਤ ੇ ਪੰਜਾਬ ਦੀਆ ਂ ਵਿਧਾਨ ਸਭ ਾ ਅਤ ੇ ਭਾਰਤ ਦੀਆ ਂ ਲੋਕ ਸਭ ਾ ਚੋਣਾ ਂ ਲੜਦ ੇ ਹਨ।

ਸ਼੍ਰੋਮਣ ੀ ਅਕਾਲ ੀ ਦਲ- ਸੰਯੁਕਤ

ਸੁਖਦੇਵ ਸਿੰਘ ਢੀਂਡਸਾ

ਤਸਵੀਰ ਸਰੋਤ, Getty Images

ਸ਼੍ਰੋਮਣ ੀ ਅਕਾਲ ੀ ਦਲ ਦ ੇ ਸੀਨੀਅਰ ਆਗੂਆ ਂ ਸੁਖਦੇਵ ਸਿੰਘ ਢੀਂਡਸ ਾ ਅਤ ੇ ਰਣਜੀਤ ਸਿੰਘ ਬ੍ਰਹਮਪੁਰ ਾ ਨ ੇ ਪਾਰਟ ੀ ਦ ੀ ਸਿਖ਼ਰਲ ੀ ਲੀਡਰਸ਼ਿਪ ਨਾਲ ਮੁਖ਼ਾਲਫ਼ਤ ਤੋ ਂ ਬਾਅਦ ਅਪ੍ਰੈਲ 2021 ਵਿੱਚ ਸ਼੍ਰੋਮਣ ੀ ਅਕਾਲ ੀ ਦਲ ਸੰਯੁਕਤ ਬਣਾਇਆ।

ਇਸ ਧੜ ੇ ਦ ੇ ਤੀਜ ੇ ਆਗ ੂ ਡਾਕਟਰ ਰਤਨ ਸਿੰਘ ਅਜਨਾਲ ਾ ਵ ੀ ਸਨ।

ਪਰ ਬਾਅਦ ਵਿੱਚ ਰਣਜੀਤ ਸਿੰਘ ਬ੍ਰਹਮਪੁਰ ਾ ਮੁੜ ਬਾਦਲ ਧੜ ੇ ਦ ੇ ਸ਼੍ਰੋਮਣ ੀ ਅਕਾਲ ੀ ਦਲ ਦ ਾ ਹਿੱਸ ਾ ਬਣ ਗਏ ਅਤ ੇ ਸੁਖਦੇਵ ਸਿੰਘ ਢੀਂਡਸ ਾ ਨ ੇ ਅਕਾਲ ੀ ਦਲ ਬਾਦਲ ਦ ੇ ਬਾਗ਼ ੀ ਆਗੂਆ ਂ ਦ ੀ ਬਾਂਹ ਫੜ ਲਈ।

ਸ਼੍ਰੋਮਣ ੀ ਅਕਾਲ ੀ ਦਲ- ਲੌਂਗੋਵਾਲ

ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨਾਲ ਸੁਰਜੀਤ ਸਿੰਘ ਬਰਨਾਲਾ

ਤਸਵੀਰ ਸਰੋਤ, Getty Images

ਸਾਬਕ ਾ ਮੁੱਖ ਮੰਤਰ ੀ ਸੁਰਜੀਤ ਸਿੰਘ ਬਰਨਾਲ ਾ ਦ ੀ ਪਤਨ ੀ ਸੁਰਜੀਤ ਕੌਰ ਬਰਨਾਲ ਾ ਦ ੀ ਅਗਵਾਈ ਵਿੱਚ 2004 ਵਿੱਚ ਸ਼੍ਰੋਮਣ ੀ ਅਕਾਲ ੀ ਦਲ-ਲੌਂਗੋਵਾਲ ਹੋਂਦ ਵਿੱਚ ਆਈ।

ਸ਼੍ਰੋਮਣੀ ਅਕਾਲੀ ਦਲ- ਬਾਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਟਿਕਟ ਨਾ ਮਿਲਣ ਦੇ ਰੋਸ ਵਜੋਂ ਸ਼੍ਰੋਮਣ ੀ ਅਕਾਲ ੀ ਦਲ- ਲੌਂਗੋਵਾਲ ਜੁਆਇਨ ਕਰ ਲਈ ਸੀ।

ਪਰ ਸਾਲ 2007 ਵਿੱਚ ਉਹ ਮੁੜ ਸ਼੍ਰੋਮਣ ੀ ਅਕਾਲ ੀ ਦਲ ਵਿੱਚ ਸ਼ਾਮਲ ਹ ੋ ਗਏ।

ਇਹ ਵ ੀ ਪੜ੍ਹੋ-

ਸ਼੍ਰੋਮਣ ੀ ਅਕਾਲ ੀ ਦਲ- ਪੰਥਕ

ਜਸਵੀਰ ਸਿੰਘ ਰੋਡੇ

ਤਸਵੀਰ ਸਰੋਤ, Jasvir Singh Rode/FB

ਸ਼੍ਰੋਮਣ ੀ ਅਕਾਲ ੀ ਦਲ ਪੰਥਕ ਦ ਾ ਗਠਨ 1990 ਵਿੱਚ ਗਰਮਸੁਰ ਵਾਲ ੇ ਪੰਥਕ ਆਗ ੂ ਜਸਬੀਰ ਸਿੰਘ ਰੋਡ ੇ ਨ ੇ ਕੀਤਾ।

ਜਸਬੀਰ ਸਿੰਘ ਰੋਡੇ, ਜਰਨੈਲ ਸਿੰਘ ਭਿੰਡਰਾਵਾਲ ੇ ਦ ੇ ਭਤੀਜ ੇ ਹਨ।

ਉਹ ਅਕਾਲ ਤਖ਼ਤ ਸਾਹਿਬ ਦ ੇ ਜਥੇਦਾਰ ਵ ੀ ਰਹ ੇ ਹਨ।

ਸ਼੍ਰੋਮਣ ੀ ਅਕਾਲ ੀ ਦਲ- ਡੈਮੋਕ੍ਰੇਟਿਕ

ਉੱਘੇ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ

ਸੀਨੀਅਰ ਅਕਾਲ ੀ ਆਗ ੂ ਕੁਲਦੀਪ ਸਿੰਘ ਵਡਾਲ ਾ ਨ ੇ ਵ ੀ 1996 ਵਿੱਚ ਆਪਣ ੀ ਵੱਖਰ ੀ ਪਾਰਟ ੀ ਬਣ ਾ ਲਈ ਸੀ । ਉਨ੍ਹਾ ਂ ਦ ੀ ਪਾਰਟ ੀ ਦ ਾ ਨਾਮ ਸ਼੍ਰੋਮਣ ੀ ਅਕਾਲੀ ਦਲ-ਡੈਮੋਕ੍ਰੇਟਿਕ ਸੀ।

ਕੁਲਦੀਪ ਸਿੰਘ ਵਡਾਲ ਾ ਦੁਆਬ ੇ ਨਾਲ ਸਬੰਧਤ ਅਕਾਲ ੀ ਦਲ ਦ ਾ ਵੱਡ ਾ ਨਾ ਂ ਸੀ । ਸ਼੍ਰੋਮਣ ੀ ਅਕਾਲ ੀ ਦਲ ਨਾਲੋ ਂ ਵੱਖਰ ਾ ਰਾਹ ਅਖ਼ਤਿਆਰ ਕਰਨ ਤੋ ਂ ਬਾਅਦ ਉਹ ਸੱਤ ਾ ਤੋ ਂ ਭਾਵੇ ਂ ਲਾਂਭ ੇ ਹ ੋ ਗਏ ਪਰ ਉਨ੍ਹਾ ਂ ਕਰਤਾਰਪੁਰ ਸਾਹਿਬ ਲਾਂਘ ੇ ਲਈ 18 ਸਾਲ ਆਪਣ ੀ ਮੁਹਿੰਮ ਜਾਰ ੀ ਰੱਖੀ।

ਉਨ੍ਹਾ ਂ ਦ ੇ ਦੇਹਾਂਤ ਤੋ ਂ ਇੱਕ ਸਾਲ ਬਾਅਦ 2019 ਵਿੱਚ ਭਾਰਤ ਅਤ ੇ ਪਾਕਿਸਤਾਨ ਸਰਕਾਰ ਨ ੇ ਡੇਰ ਾ ਬਾਬ ਾ ਨਾਨਕ ਤੋ ਂ ਕਰਤਾਰਪੁਰ ਸਾਹਿਬ ਲਈ ਲਾਂਘ ਾ ਖੋਲ੍ਹਿਆ ਸੀ।

ਵਡਾਲ ਾ ਅਕਾਲ ੀ ਆਗ ੂ ਗੁਰਚਰਨ ਸਿੰਘ ਟੌਹੜ ਾ ਦ ੇ ਕਰੀਬ ੀ ਮੰਨ ੇ ਜਾਂਦ ੇ ਸਨ । 2004 ਵਿੱਚ ਉਨ੍ਹਾ ਂ ਦ ੇ ਪੁੱਤਰ ਗੁਰਪ੍ਰਤਾਪ ਸਿੰਘ ਵਡਾਲ ਾ ਨ ੇ ਸ਼੍ਰੋਮਣ ੀ ਅਕਾਲ ੀ ਦਲ-ਡੈਮੋਕ੍ਰੇਟਿਕ ਨੂ ੰ ਅਕਾਲ ੀ ਦਲ ਵਿੱਚ ਸ਼ਾਮਲ ਕਰ ਦਿੱਤਾ।

ਇਸ ਤੋ ਂ ਬਾਅਦ ਉਹ ਦੂਜ ੀ ਵਾਰ ਨਕੋਦਰ ਤੋ ਂ ਵਿਧਾਇਕ ਬਣੇ । ਇਸ ਵੇੇਲ ੇ ਉਹ ਅਕਾਲ ੀ ਦਲ ਦ ੇ ਬਾਗ ੀ ਧੜ੍ਹ ੇ ਦ ਾ ਹਿੱਸ ਾ ਹਨ।

‘ ਲੋੜ ਲੋਕ ਮਸਲਿਆ ਂ ਦ ੇ ਹੱਲ ਲੱਭਣ ਵਾਲ ੀ ਪਾਰਟ ੀ ਦ ੀ ਹ ੈ’- ਸੇਖੋ ਂ

ਜਗਰੂਪ ਸਿੰਘ ਸੇਖੋਂ

‘ ਪੰਥ ਨੂ ੰ ਬਚਾਉਣ ‘ ਦ ਾ ਹੋਕ ਾ ਦੇਣ ਵਾਲੀਆ ਂ ਸਿਆਸ ੀ ਪਾਰਟੀਆ ਂ ਦ ੇ ਹੋਂਦ ਵਿੱਚ ਆਉਣ ਅਤ ੇ ਉਨ੍ਹਾ ਂ ਦ ੇ ਹਸ਼ਰ ਬਾਰ ੇ ਅਸੀ ਂ ਸ਼੍ਰੋਮਣ ੀ ਅਕਾਲ ੀ ਦਲ ਦ ੇ ਇਤਿਹਾਸ ਅਤ ੇ ਕਾਰਗੁਜ਼ਾਰ ੀ ਬਾਰ ੇ ਡੂੰਘ ੀ ਸਮਝ ਰੱਖਣ ਵਾਲ ੇ ਸਿਆਸ ੀ ਮਾਹਰ ਡਾਕਟਰ ਜਗਰੂਪ ਸਿੰਘ ਸੇਖੋ ਂ ਨਾਲ ਗੱਲਬਾਤ ਕੀਤੀ।

ਜਗਰੂਪ ਸਿੰਘ ਸੇਖੋ ਂ ਨਵੀਂਂਆ ਂ ਬਣਨ ਵਾਲੀਆ ਂ ਪੰਥਕ ਪਾਰਟੀਆ ਂ ਦ ੇ ਭਵਿੱਖ ਵਿੱਚ ਕੁਝ ਵੱਖਰ ਾ ਜਾ ਂ ਵੱਡ ਾ ਕਰ ਸਕਣ ਉੱਤ ੇ ਖ਼ਦਸ਼ ਾ ਪ੍ਰਗਟ ਕਰਦ ੇ ਹਨ।

ਉਹ ਪੰਥ ਦ ੇ ਨਾਮ ਉੱਤ ੇ ਪਾਰਟ ੀ ਬਣਾਉਣ ਵਾਲਿਆ ਂ ਨੂ ੰ ਸਵਾਲ ਕਰਦ ੇ ਹਨ ਕ ਿ ਅਸਲ ਵਿੱਚ ਉਹ ਕ ੀ ਬਚਾਉਣ ਦ ਾ ਦਾਅਵ ਾ ਕਰਦ ੇ ਹਨ ਅਤ ੇ ਕਿਹੜ ੇ ਮੁੱਦਿਆ ਂ ਨਾਲ ਨਜਿੱਠਣ ਦ ੀ ਗੱਲ ਕਰਦ ੇ ਹਨ ਤ ੇ ਇਸ ਲਈ ਨੀਤ ੀ ਕ ੀ ਅਪਣਾਉਣਗੇ।

ਗੁਰ ੂ ਨਾਨਕ ਦੇਵ ਯੁਨੀਵਰਸਿਟ ੀ ਦ ੇ ਰਾਜਨੀਤ ੀ ਸ਼ਾਸ਼ਤਰ ਵਿਭਾਗ ਵਿੱਚ ਪ੍ਰੋਫ਼ੈਸਰ ਰਹ ੇ ਡਾਕਟਰ ਜਗਰੂਪ ਸਿੰਘ ਦੱਸਦ ੇ ਹਨ ਕ ਿ 90ਵਿਆ ਂ ਦ ਾ ਦੌਰ ਅਜਿਹ ਾ ਸ ੀ ਜਦੋ ਂ 18 ਦ ੇ ਕਰੀਬ ਪਾਰਟੀਆ ਂ ਅਕਾਲ ੀ ਦਲ ਦ ੇ ਨਾਮ ਉੱਤ ੇ ਹ ੀ ਸਨ । ਯਾਨ ੀ ਪੰਥ ਦ ੇ ਨਾਮ ਉੱਤ ੇ ਬਣਨ ਵਾਲੀਆ ਂ ਪਾਰਟੀਆ ਂ ਕਦ ੇ ਇੱਕ ਪਲੇਟਫ਼ਾਰਮ ਉੱਤ ੇ ਨਹੀ ਂ ਆ ਸਕੀਆ ਂ ਅਤ ੇ ਇਨ੍ਹਾ ਂ ਦਰਮਿਆਨ ਵਿਤਕਰ ੇ ਰਹ ੇ ਹਨ।

ਉਹ ਕਹਿੰਦ ੇ ਹਨ ਕ ਿ ਸਿੱਖ ਭਾਈਚਾਰ ਾ ਵ ੀ ਕਦ ੀ ਸਮਰੂਪ ਨਹੀ ਂ ਰਿਹਾ । ਸਿੱਖ ਵ ੀ ਵੱਖ-ਵੱਖ ਤਬਕਿਆ ਂ ਵਿੱਚ ਵੰਡ ੇ ਹੋਏ ਹਨ । ਫ਼ਿਰ ਚਾਹ ੇ ਉਹ ਆਰਥਿਕ ਜਮਾਤ ਹੋਵ ੇ ਜਾ ਂ ਫ਼ਿਰ ਜਾਤ ਦ ੇ ਆਧਾਰ ਉੱਤ ੇ ਵੰਡ ਹੋਵੇ । ਉਨ੍ਹਾ ਂ ਦ ੇ ਵਖਰੇਵੇ ਂ ਸਪੱਸ਼ਟ ਹਨ।

” ਉਨ੍ਹਾ ਂ ਦ ੀ ਸਿਆਸ ੀ ਸੋਚ ਤ ੇ ਸਮਝ ਵ ੀ ਵੱਖੋ-ਵੱਖਰ ੀ ਹੈ । ਇੱਥੋ ਂ ਤੱਕ ਕ ਿ ਆਜ਼ਾਦ ੀ ਤੋ ਂ ਪਹਿਲਾ ਂ 1920 ਵਿੱਚ ਜਦੋ ਂ ਅਕਾਲ ੀ ਦਲ ਹੋਂਦ ਵਿੱਚ ਆਇਆ ਸ ੀ ਉਸ ਸਮੇ ਂ ਵ ੀ ਸਿੱਖ ਭਾਈਚਾਰ ੇ ਦ ੀ ਸਿਆਸ ੀ ਚੇਤਨ ਾ ਇੱਕ ਨਹੀ ਂ ਸੀ ।”

” ਜੇ ਇੱਕ ਤਬਕ ਾ ਅਕਾਲ ੀ ਦਲ ਦ ੇ ਹੱਕ ਵਿੱਚ ਸ ੀ ਤਾ ਂ ਉਸ ੇ ਸਮੇ ਂ ਕਾਂਗਰਸ ਦ ੀ ਹਮਾਇਤ ਕਰਨ ਵਾਲ ੇ ਵ ੀ ਸਨ ਅਤ ੇ ਖੱਬੇ-ਪੱਖੀਆ ਂ ਦ ੇ ਹੱਕ ਵਿੱਚ ਭੁਗਤਣ ਵਾਲ ੇ ਵ ੀ ਮੌਜੂਦ ਸਨ ।”

ਉਹ ਕਹਿੰਦ ੇ ਹਨ,” ਸਾਨੂ ੰ ਇਹ ਸਮਝਣ ਦ ੀ ਲੋੜ ਹ ੈ ਕ ਿ ਜਦੋ ਂ ਕੋਈ ਸਿਆਸ ੀ ਪਾਰਟ ੀ ਪੰਥਕ ਅਗਵਾਈ ਦ ੀ ਗੱਲ ਕਰਦ ੀ ਹ ੈ ਤਾ ਂ ਇਸ ਦ ਾ ਸਰਾਸਰ ਅਰਥ ਇਹ ਨਹੀ ਂ ਕ ਿ ਉਹ ਸਮੁੱਚ ੀ ਸਿੱਖ ਕੌਮ ਦ ੀ ਹਮਾਇਤ ਪ੍ਰਾਪਤ ਪਾਰਟ ੀ ਹ ੋ ਨਿਬੜੇਗੀ ।”

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Getty Images

ਸੇਖੋ ਂ ਕਹਿੰਦ ੇ ਹਨ ਕ ਿ ਪੰਜਾਬ ਵਿੱਚ ਧਰਮ ਦ ੇ ਨਾਮ ਉੱਤ ੇ ਸਿਆਸਤ ਕਰਨ ਦ ਾ ਦੌਰ ਖ਼ਤਮ ਹ ੋ ਚੁੱਕ ਾ ਹੈ । ਲੋਕ ਮਸਲ ੇ ਇਸ ਸਮੇ ਂ ਭਾਰ ੂ ਹਨ।

” ਲੋਕਾ ਂ ਲਈ ਖੇਤ ੀ ਦ ਾ ਮਸਲ ਾ ਬਹੁਤ ਗੰਭੀਰ ਹੈ, ਨਸ਼ਿਆ ਂ ਦ ਾ ਮੁੱਦ ਾ ਤ ੇ ਪਾਣ ੀ ਦ ਾ ਪ੍ਰਦੂਸ਼ਣ ਅਜਿਹ ੇ ਮਸਲ ੇ ਹਨ ਜ ੋ ਹਰ ਕੌਮ ਨੂ ੰ ਪ੍ਰਭਾਵਿਤ ਕਰਦ ੇ ਹਨ ਅਤ ੇ ਸਿੱਖ ਕੌਮ ਨੂ ੰ ਵ ੀ ਇਨ੍ਹਾ ਂ ਮਸਲਿਆ ਂ ਦ ਾ ਹੱਲ ਕਰਨ ਵਾਲ ੀ ਪਾਰਟ ੀ ਦ ੀ ਹ ੀ ਲੋੜ ਹੈ ।”

” ਜੇ ਕੋਈ ਨਵੀ ਂ ਪਾਰਟ ੀ ਪੰਥ ਦ ੇ ਨਾਮ ਉੱਤ ੇ ਆਉਂਦ ੀ ਵ ੀ ਹ ੈ ਤਾ ਂ ਉਸ ਨੂ ੰ ਸਮਾਜਿਕ ਮੁੱਦਿਆ ਂ ਨਾਲ ਨਜਿੱਠਣ ਲਈ ਆਪਣ ੀ ਸੋਚ ਨੂ ੰ ਸਪੱਸ਼ਟ ਦੱਸਣ ਦ ੀ ਲੋੜ ਹੈ । ਨਾਲ ਹ ੀ ਇਹ ਦੱਸਣ ਦ ੀ ਵ ੀ ਕ ਿ ਪਹਿਲਾ ਂ ਤੋ ਂ ਮੌਜੂਦ ਪਾਰਟੀਆ ਂ ਦ ੇ ਮੁਕਾਬਲ ੇ ਕ ੀ ਬਿਹਤਰ ਕਰਨਗ ੇ ਅਤ ੇ ਕਿਸ ਤਰੀਕ ੇ ਨਾਲ ਕਰਨਗੇ ।”

ਜਗਰੂਪ ਸਿੰਘ ਸੇਖੋ ਂ ਅਕਾਲ ੀ ਦਲ ਵਿੱਚ ਵੱਖ-ਵੱਖ ਧੜਿਆ ਵੱਲੋ ਂ ਸਮੇਂ-ਸਮੇ ਂ ਬਣਾਈਆ ਂ ਗਈਆ ਂ ਪਾਰਟੀਆ ਂ ਬਾਰ ੇ ਕਹਿੰਦ ੇ ਹਨ ਕ ਿ ਮੁੱਖ ਤੌਰ ਉੱਤ ੇ ਪੰਜਾਬ ਵਿੱਚ ਅਕਾਲ ੀ ਦਲ ਜੱਟ ਭਾਈਚਾਰ ੇ ਦ ੀ ਹਮਾਇਤ ਪ੍ਰਾਪਤ ਪਾਰਟ ੀ ਹੈ।

ਉਹ ਕਹਿੰਦ ੇ ਹਨ,” ਅਕਾਲ ੀ ਦਲ ਦ ੇ ਨਾਮ ਹੇਠ ਬਣਨ ਵਾਲੀਆ ਂ ਪਾਰਟੀਆ ਂ ਵਿੱਚੋ ਂ ਸਿਆਸ ੀ ਦੌੜ ਵਿੱਚ ਵ ੀ ਉਹ ਹ ੀ ਪਾਰਟ ੀ ਬਣ ੀ ਰਹ ਿ ਸਕ ੀ ਜਿਸ ਦ ੀ ਵਾਗਡੋਰ ਆਰਥਿਕ ਪੱਖੋ ਂ ਸਮਰੱਥ ਨੁਮਾਇੰਦਿਆ ਂ ਨ ੇ ਕੀਤੀ । ਫ਼ਿਰ ਚਾਹ ੇ ਉਹ ਸ਼੍ਰੋਮਣ ੀ ਅਕਾਲ ੀ ਦਲ-ਬਾਦਲ ਹੋਵ ੇ ਜਾ ਂ ਸ਼੍ਰੋਮਣ ੀ ਅਕਾਲ ੀ ਦਲ- ਮਾਨ । ਉਨ੍ਹਾ ਂ ਤੋ ਂ ਬਿਨ੍ਹਾ ਂ ਬਾਕ ੀ ਜਿੰਨੀਆ ਂ ਵ ੀ ਪਾਰਟੀਆ ਂ ਬਣੀਆ ਂ ਉਹ ਆਪਣ ੇ ਪੈਰ ਨ ਾ ਜਮ੍ਹ ਾ ਸਕੀਆਂ ।”

ਨਵੀਂਆ ਂ ਬਣਨ ਵਾਲੀਆ ਂ ਪੰਥਕ ਪਾਰਟੀਆ ਂ ਦ ੇ ਭਵਿੱਖ ਉੱਤ ੇ ਵ ੀ ਜਗਰੂਪ ਸਿੰਘ ਸੇਖੋ ਂ ਸਵਾਲੀਆ ਂ ਚਿੰਨ੍ਹ ਲਾਉਣ ਤੋ ਂ ਗੁਰੇਜ ਼ ਨਹੀ ਂ ਕਰਦੇ।

‘ ਇਹ ਕਹਿਣ ਾ ਕ ਿ ਕੋਈ ਸਿਆਸ ੀ ਪਾਰਟ ੀ ਇੱਕ ਭਾਈਚਾਰ ੇ ਲਈ ਹ ੀ ਕੰਮ ਕਰੇਗ ੀ ਗ਼ਲਤ ਹ ੈ’- ਚੀਮ ਾ

ਡਾਕਟਰ ਦਲਜੀਤ ਸਿੰਘ ਚੀਮਾ

ਤਸਵੀਰ ਸਰੋਤ, Getty Images

ਸ਼੍ਰੋਮਣ ੀ ਅਕਾਲ ੀ ਦਲ ਦ ੇ ਬੁਲਾਰ ੇ ਡਾਕਟਰ ਦਲਜੀਤ ਸਿੰਘ ਚੀਮ ਾ ਨ ੇ ਕਿਹ ਾ ਕ ਿ ਨਵੀ ਂ ਬਣਨ ਵਾਲ ੀ ਪਾਰਟ ੀ ਉੱਤ ੇ ਸਾਨੂ ੰ ਕੋਈ ਇਤਰਾਜ ਼ ਨਹੀ ਂ ਹੈ । ਹਰ ਕਿਸ ੇ ਕੋਲ ਇਹ ਲੋਕਤੰਤਰਿਕ ਅਧਿਕਾਰ ਹ ੈ ਕ ਿ ਜ ੇ ਉਹ ਚਾਵ ੇ ਤਾ ਂ ਆਪਣ ੀ ਸਿਆਸ ੀ ਪਾਰਟ ੀ ਬਣਾਏ।

” ਪਰ ਲੋਕਾ ਂ ਨੂ ੰ ਇਹ ਕਹ ਿ ਕ ਿ ਭਰਮਾਉਣ ਾ ਕ ਿ ਕੋਈ ਪਾਰਟ ੀ ਸਿਰਫ ਼ ਇੱਕ ਭਾਈਚਾਰ ੇ ਲਈ ਕੰਮ ਕਰੇਗੀ, ਗ਼ਲਤ ਹੈ ।”

ਸੰਵਿਧਾਨਿਕ ਤੌਰ ‘ ਤ ੇ ਭਾਰਤ ਵਿੱਚ ਕੋਈ ਪਾਰਟ ੀ ਬਣਾਉਣ ੀ ਹੋਵ ੇ ਤਾ ਂ ਉਸ ਨੂ ੰ ਆਪਣ ੇ ਧਰਮ- ਨਿਰਪੱਖ ਹੋਣ ਦ ਾ ਪ੍ਰਮਾਣ ਪੱਤਰ ਦੇਣ ਾ ਪੈਂਦ ਾ ਹ ੈ ਅਤ ੇ ਕਿਸ ੇ ਵ ੀ ਪਾਰਟ ੀ ਨੂ ੰ ਇਹ ਗੱਲ ਲੋਕਾ ਂ ਨੂ ੰ ਸਪੱਸ਼ਟ ਕਰਨ ੀ ਚਾਹੀਦ ੀ ਹੈ।

ਸ਼੍ਰੋਮਣ ੀ ਅਕਾਲ ੀ ਦਲ ਵਿੱਚ ਸਮੇਂ-ਸਮੇ ਂ ਉੱਠਦੀਆ ਂ ਰਹੀਆ ਂ ਬਾਗ਼ ੀ ਸੁਰਾ ਂ ਬਾਰ ੇ ਉਨ੍ਹਾ ਂ ਦ ਾ ਕਹਿਣ ਾ ਹ ੈ ਕ ਿ ਅਜਿਹ ਾ ਹਰ ਸਿਆਸ ੀ ਪਾਰਟ ੀ ਵਿੱਚ ਹੁੰਦ ਾ ਹੈ।

2024 ਵਿੱਚ ਅਕਾਲ ੀ ਦਲ ਦ ੇ ਬਾਗ਼ ੀ ਹੋਏ ਆਗੂਆ ਂ ਕਾਰਨ ਪਾਰਟ ੀ ਨੂ ੰ ਕਿੰਨ ੀ ਢਾਹ ਲੱਗ ੀ ਇਸ ਬਾਰ ੇ ਦਲਜੀਤ ਸਿੰਘ ਚੀਮ ਾ ਕਹਿੰਦ ੇ ਹਨ,” ਅਕਾਲ ੀ ਦਲ ਦ ਾ ਇੱਕ ਸਥਾਈ ਕਾਡਰ ਹ ੈ ਅਤ ੇ ਉਹ ਹਮੇਸ਼ ਾ ਰਿਹ ਾ ਹੈ । ਬੇਸ਼ੱਕ ਅਸੀ ਂ ਪਿਛਲੀਆ ਂ ਚੋਣਾ ਂ ਵਿੱਚ ਚੰਗ ਾ ਪ੍ਰਦਰਸ਼ਨ ਨਹੀ ਂ ਕਰ ਸਕੇ ।”

” ਅਸੀ ਂ ਜ਼ਮੀਨ ੀ ਪੱਧਰ ਉੱਤ ੇ ਆਪਣੀਆ ਂ ਜੜ੍ਹਾ ਂ ਮੁੜ ਜਮਾਉਣ ਲਈ ਸਖ਼ਤ ਮਿਹਨਤ ਕਰ ਰਹ ੇ ਹਾਂ । ਆਉਣ ਵਾਲੀਆ ਂ ਚੋਣਾ ਂ ਵਿੱਚ ਸਾਡ ਾ ਪ੍ਰਦਰਸ਼ਨ ਬਿਹਤਰ ਹੋਵੇਗਾ ।”

ਅਕਾਲ ੀ ਦਲ ਦ ੇ ਕਈ ਸੀਨੀਅਰ ਆਗ ੂ ਪੰਥਕ ਸਰੋਕਾਰਾ ਂ ਦ ਾ ਹਵਾਲ ਾ ਦ ੇ ਕ ੇ ਪਾਰਟ ੀ ਤੋ ਂ ਦੂਰ ੀ ਬਣਾਉਣ ਦ ੀ ਗੱਲ ਕਰ ਚੁੱਕ ੇ ਹਨ।

ਉਨ੍ਹਾ ਂ ਦ ੀ ਵਾਪਸ ੀ ਦ ੀ ਸੰਭਾਵਨ ਾ ਬਾਰ ੇ ਡਾਕਟਰ ਦਿਲਜੀਤ ਸਿੰਘ ਕਹਿੰਦ ੇ ਹਨ,” ਕਿਸ ਨੂ ੰ ਪਾਰਟ ੀ ਵਿੱਚ ਥਾ ਂ ਦੇਣ ੀ ਹ ੈ ਅਤ ੇ ਕਿਸ ਨੂ ੰ ਨਹੀ ਂ ਇਹ ਫ਼ੈਸਲ ਾ ਪਾਰਟ ੀ ਦ ੀ ਅਨੁਸ਼ਾਸਨ ੀ ਕਮੇਟ ੀ ਕਰਦ ੀ ਹੈ । ਜ ੇ ਕੋਈ ਵਾਪਸ ੀ ਲਈ ਪਹੁੰਚ ਕਰਦ ਾ ਹ ੈ ਤਾ ਂ ਕਮੇਟ ੀ ਹ ੀ ਇਸ ਬਾਰ ੇ ਆਖ਼ਰ ੀ ਫ਼ੈਸਲ ਾ ਲਵੇਗੀ ।”

ਉਨ੍ਹਾ ਂ ਕਿਹ ਾ ਕ ਿ ਸ਼੍ਰੋਮਣ ੀ ਅਕਾਲ ੀ ਦਲ ਹਮੇਸ਼ ਾ ਹ ੀ ਲੋਕ ਸਰੋਕਾਰਾ ਂ ਨਾਲ ਜੁੜ ੀ ਹੋਈ ਪਾਰਟ ੀ ਰਹ ੀ ਹ ੈ ਅਤ ੇ ਲੋਕਾ ਂ ਤੱਕ ਪਹੁੰਚ ਲਈ ਪਾਰਟ ੀ ਜੀਅ-ਜਾਨ ਨਾਲ ਮਿਹਨਤ ਕਰ ਰਹ ੀ ਹੈ।

ਬੀਬੀਸ ੀ ਸਹਿਯੋਗ ੀ ਭਾਰਤ ਭੂਸ਼ਣ ਵੱਲੋ ਂ ਸਾਂਝ ੀ ਕੀਤ ੀ ਗਈ ਜਾਣਕਾਰ ੀ ਮੁਤਾਬਕ ਫ਼ਰੀਦਕੋਟ ਤੋ ਂ ਲੋਕ ਸਭ ਾ ਮੈਂਬਰ ਸਰਬਜੀਤ ਸਿੰਘ ਖਾਲਸ ਾ ਅਤ ੇ ਖਡੂਰ ਸਾਹਿਬ ਤੋ ਂ ਲੋਕ ਸਭ ਾ ਮੈਂਬਰ ਅਮ੍ਰਿਤਪਾਲ ਸਿੰਘ ਦ ੇ ਪਿਤ ਾ ਤਰਸੇਮ ਸਿੰਘ 14 ਜਨਵਰ ੀ ਨੂ ੰ ਮਾਘ ੀ ਮੇਲ ੇ ‘ ਤ ੇ ਨਵੀ ਂ ਪਾਰਟ ੀ ਸ਼੍ਰੋਮਣ ੀ ਅਕਾਲ ੀ ਦਲ- ਆਨੰਦਪੁਰ ਸਾਹਿਬ ਦ ਾ ਐਲਾਨ ਕਰਨਗੇ।

ਜ਼ਿਕਰਯੋਗ ਹ ੈ ਕ ਿ ਖ਼ਾਲਿਸਤਾਨ ਹਮਾਇਤ ੀ ਅਮ੍ਰਿਤਪਾਲ ਸਿੰਘ ਕੌਮ ੀ ਸੁਰੱਖਿਆ ਕਾਨੂੰਨ ( ਐੱਨਐਸਏ ) ਤਹਿਤ ਮਾਰਚ 2023 ਤੋ ਂ ਆਸਾਮ ਦ ੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ ਅਤ ੇ ਉਥੋ ਂ ਹ ੀ ਉਨ੍ਹਾ ਂ ਨ ੇ ਪੰਜਾਬ ਦ ੇ ਖਡੂਰ ਸਾਹਿਬ ਹਲਕ ੇ ਤੋ ਂ ਚੋਣ ਲੜ ੀ ਸੀ।

ਜੇਲ੍ਹ ਤੋ ਂ ਅਜ਼ਾਦ ਚੋਣ ਲੜਨ ਵਾਲ ੇ ਅਮ੍ਰਿਤਪਾਲ ਸਿੰਘ ਪੰਜਾਬ ਵਿੱਚ ਸਭ ਤੋ ਂ ਵੱਡ ੀ ਲੀਡ 1 ਲੱਖ 97 ਹਜ਼ਾਰ 120 ਵੋਟਾ ਂ ਦ ੇ ਵੱਡ ੇ ਫ਼ਰਕ ਨਾਲ ਜਿੱਤ ੇ ਸਨ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI