Home rss national punjabi2ਰਾਸ਼ਟਰੀ ਖ਼ਬਰਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ 40...

ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ 40 ਉਮੀਦਵਾਰਾਂ ਦੀ ਪਹਿਲੀ ਸੂਚੀ, ਸੀਐੱਮ ਮਾਨ ਨੇ ਉਮੀਦਵਾਰਾਂ ਬਾਰੇ ਕੀ ਕਿਹਾ

4
0

Source :- BBC PUNJABI

ਭਗਵੰਤ ਮਾਨ

ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ।

ਜਾਰੀ ਕੀਤੀ ਗਈ ਸੂਚੀ ਵਿੱਚ ਧੂਰੀ ਤੋਂ ਭਗਵੰਤ ਮਾਨ, ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ ਸਣੇ ਕੁੱਲ 40 ਉਮੀਦਵਾਰਾਂ ਨੇ ਨਾਮ ਸ਼ਾਮਿਲ ਹਨ।

ਪਹਿਲੀ ਲਿਸਟ ‘ਚ ਕਿਹੜੇ-ਕਿਹੜੇ ਉਮੀਦਵਾਰਾਂ ਦਾ ਨਾਮ

ਉਮੀਦਵਾਰਾਂ ਦੀ ਸੂਚੀ 'ਚ ਮੁੱਖ ਨਾਮ
  • ਬਟਾਲਾ – ਅਮਨਸ਼ੇਰ ਸਿੰਘ (ਸ਼ੈਰੀ ਕਲਸੀ)
  • ਅਜਨਾਲਾ – ਕੁਲਦੀਪ ਸਿੰਘ ਧਾਲੀਵਾਲ
  • ਅੰਮ੍ਰਿਤਸਰ ਦੱਖਣੀ – ਡਾ. ਇੰਦਰਬੀਰ ਸਿੰਘ ਨਿੱਝਰ
  • ਤਰਨ ਤਾਰਨ – ਹਰਮੀਤ ਸਿੰਘ ਸੰਧੂ
  • ਖੇਮਕਰਨ – ਸਰਵਣ ਸਿੰਘ ਧੁੰਨ
  • ਨਕੋਦਰ – ਇੰਦਰਜੀਤ ਕੌਰ ਮਾਨ
  • ਕਰਤਾਰਪੁਰ – ਬਲਕਾਰ ਸਿੰਘ
  • ਦਸੂਹਾ – ਕਰਮਬੀਰ ਸਿੰਘ ਘੁੰਮਣ
  • ਉੜਮੁੜ – ਜਸਵੀਰ ਸਿੰਘ ਰਾਜਾ ਗਿੱਲ
  • ਹੁਸ਼ਿਆਰਪੁਰ – ਬ੍ਰਹਮ ਸ਼ੰਕਰ ਸ਼ਰਮਾ ਜਿੰਪਾ
  • ਚੱਬੇਵਾਲ – ਇਸ਼ਾਂਕ ਕੁਮਾਰ ਚੱਬੇਵਾਲ
  • ਗੜ੍ਹਸ਼ੰਕਰ – ਜੈ ਕ੍ਰਿਸ਼ਨ ਸਿੰਘ ਰੌੜੀ
  • ਬਲਾਚੌਰ – ਸੰਤੋਸ਼ ਕਟਾਰੀਆ
  • ਰੂਪਨਗਰ – ਦਿਨੇਸ਼ ਚੱਢਾ
  • ਐੱਸ.ਏ.ਐੱਸ. ਨਗਰ – ਕੁਲਵੰਤ ਸਿੰਘ
  • ਫਤਹਿਗੜ੍ਹ ਸਾਹਿਬ – ਲਖਬੀਰ ਸਿੰਘ ਰਾਏ
  • ਅਮਲੋਹ – ਗੁਰਿੰਦਰ ਸਿੰਘ ਗੈਰੀ ਵੜਿੰਗ
  • ਸਮਰਾਲਾ – ਜਗਤਾਰ ਸਿੰਘ ਦਿਆਲਪੁਰਾ
  • ਲੁਧਿਆਣਾ ਪੂਰਬੀ – ਦਲਜੀਤ ਸਿੰਘ ਗਰੇਵਾਲ ਭੋਲਾ
  • ਆਤਮ ਨਗਰ – ਕੁਲਵੰਤ ਸਿੰਘ ਸਿੱਧੂ
  • ਲੁਧਿਆਣਾ ਕੇਂਦਰੀ – ਅਸ਼ੋਕ ਪਰਾਸ਼ਰ ਪੱਪੀ
  • ਲੁਧਿਆਣਾ ਪੱਛਮੀ – ਸੰਜੀਵ ਅਰੋੜਾ
  • ਲੁਧਿਆਣਾ ਉੱਤਰੀ – ਚੌਧਰੀ ਮਦਨ ਲਾਲ ਬੱਗਾ
  • ਪਾਇਲ – ਮਨਵਿੰਦਰ ਸਿੰਘ ਗਿਆਸਪੁਰਾ
  • ਨਿਹਾਲ ਸਿੰਘ ਵਾਲਾ – ਮਨਜੀਤ ਸਿੰਘ ਬਿਲਾਸਪੁਰ
  • ਬਾਘਾ ਪੁਰਾਣਾ – ਅੰਮ੍ਰਿਤਪਾਲ ਸਿੰਘ ਸੁਖਾਨੰਦ
  • ਮੋਗਾ – ਡਾ. ਅਮਨਦੀਪ ਕੌਰ ਅਰੋੜਾ
  • ਧਰਮਕੋਟ – ਦਵਿੰਦਰ ਜੀਤ ਸਿੰਘ ਲਾਡੀ ਢੋਸ
  • ਜਲਾਲਾਬਾਦ – ਜਗਦੀਪ ਕੰਬੋਜ ਗੋਲਡੀ
  • ਫਾਜ਼ਿਲਕਾ – ਨਰਿੰਦਰਪਾਲ ਸਿੰਘ ਸਵਨਾ
  • ਸ੍ਰੀ ਮੁਕਤਸਰ ਸਾਹਿਬ – ਜਗਦੀਪ ਸਿੰਘ ਕਾਕਾ ਬਰਾੜ
  • ਕੋਟਕਪੂਰਾ – ਕੁਲਤਾਰ ਸਿੰਘ ਸੰਧਵਾਂ
  • ਜੈਤੋ – ਅਮੋਲਕ ਸਿੰਘ
  • ਤਲਵੰਡੀ ਸਾਬੋ – ਬਲਜਿੰਦਰ ਕੌਰ
  • ਸਰਦੂਲਗੜ੍ਹ – ਗੁਰਪ੍ਰੀਤ ਸਿੰਘ ਬਨਾਵਾਲੀ
  • ਭਦੌੜ – ਲਾਭ ਸਿੰਘ ਉਗੋਕੇ
  • ਮਹਿਲ ਕਲਾਂ – ਕੁਲਵੰਤ ਸਿੰਘ ਪੰਡੋਰੀ
  • ਅਮਰਗੜ੍ਹ – ਜਸਵੰਤ ਸਿੰਘ ਗੱਜਣ ਮਾਜਰਾ
  • ਧੂਰੀ – ਭਗਵੰਤ ਮਾਨ
  • ਪਟਿਆਲਾ – ਅਜੀਤਪਾਲ ਸਿੰਘ ਕੋਹਲੀ

ਉਮੀਦਵਾਰਾਂ ਦੀ ਸੂਚੀ ਬਾਰੇ ਕੀ ਬੋਲੇ ਸੀਐੱਮ ਭਗਵੰਤ ਮਾਨ

ਉਮੀਦਵਾਰਾਂ ਦੀ ਲਿਸਟ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ”ਪੀਐੱਸਈ ਦੀ ਮੀਟਿੰਗ ‘ਚ ਅੱਜ ਪੰਜਾਬ ਵਿਧਾਨ ਸਭਾ ਦੀਆਂ ਟਿਕਟਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਇਸ ‘ਚ ਲੋਕਾਂ ਦੇ ਸਰਵੇ ਮੁਤਾਬਕ, ਜਿਨ੍ਹਾਂ-ਜਿਨ੍ਹਾਂ ਉਮੀਦਵਾਰਾਂ ਨੂੰ ਲੋਕਾਂ ਨੇ ਹਾਂ ਕਿਹਾ, ਉਨ੍ਹਾਂ ਨੂੰ ਹਾਂ ਪੱਖੀ ਹੁੰਗਾਰਾ ਮਿਲਿਆ ਹੈ।”

ਉਨ੍ਹਾਂ ਅੱਗੇ ਕਿਹਾ, ”40 ਟਿਕਟਾਂ ਫਾਈਨਲ ਹੋ ਗਈਆਂ ਹਨ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ।”

ਨਵੇਂ ਚਿਹਰਿਆਂ ਨੂੰ ਮੌਕਾ ਦੇਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ”ਨਵੇਂ ਚਿਹਰਿਆਂ ਨੂੰ ਵੀ ਮੌਕਾ ਮਿਲੇਗਾ। ਆਮ ਆਦਮੀ ਪਾਰਟੀ ਤਾਂ ਹੈ ਹੀ ਨਵੀਂ ਹੈ, 12-13 ਸਾਲ ਪੁਰਾਣੀ ਤਾਂ ਪਾਰਟੀ ਹੈ।”

ਜਦੋਂ ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਲਿਸਟ ‘ਚ ਉਨ੍ਹਾਂ ਦਾ ਨਾਮ ਹੈ ਜਾਂ ਨਹੀਂ ਤਾਂ ਉਨ੍ਹਾਂ ਮੁਸਕੁਰਾਉਂਦਿਆਂ ਕਿਹਾ, ”ਮੇਰਾ ਨਾਮ ਵੀ ਇਸ ਲਿਸਟ ‘ਚ ਹੈ ਅਤੇ ਧੂਰੀ ਤੋਂ ਲੜ ਰਿਹਾ ਹਾਂ।”

ਵਿਰੋਧੀਆਂ ਦੇ ਦਾਅਵਿਆਂ ਬਾਰੇ ਕੀ ਬੋਲੇ ਸੀਐੱਮ

ਭਗਵੰਤ ਸਿੰਘ ਮਾਨ

ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਸੂਬੇ ਦੇ ਕਾਂਗਰਸ ਪ੍ਰਧਾਨ ਪਰਗਟ ਸਿੰਘ ਦਾ ਦਾਅਵਾ ਹੈ ਕਿ ਸੂਬੇ ‘ਚ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ, ਤਾਂ ਸੀਐੱਮ ਭਗਵੰਤ ਮਾਨ ਨੇ ਕਿਹਾ, ਜੇ ਤੁਸੀਂ ਪੰਜਾਬ ਜਾਓ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੰਮ ਹੋਏ ਹਨ ਜਾਂ ਨਹੀਂ।

ਇਹ ਪੁੱਛੇ ਜਾਣ ‘ਤੇ ਕਿ ਸਭ ਤੋਂ ਪਹਿਲਾਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਪਿੱਛੇ ਆਮ ਆਦਮੀ ਪਾਰਟੀ ਦਾ ਕੀ ਉਦੇਸ਼ ਹੈ, ਭਗਵੰਤ ਮਾਨ ਨੇ ਕਿਹਾ, ”ਉਮੀਦਵਾਰਾਂ ਨੂੰ ਲੋਕਾਂ ਕੋਲ ਜਾਣ ਦਾ, ਸਰਕਾਰ ਦੇ ਕੰਮ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਮਿਲੇਗਾ।”

”ਕਾਂਗਰਸ ਤਾਂ ਮੇਰੇ ਖਿਆਲ ‘ਚ ਆਖਰੀ ਦਿਨ ਤੱਕ ਡਰਦੀ ਰਹਿੰਦੀ ਹੈ ਕਿ ਕਿਤੇ ਕੋਈ ਬਗਾਵਤ ਨਾ ਹੋ ਜਾਵੇ, ਕਿਤੇ ਕੋਈ ਹੋਰ ਬੰਦਾ ਆਜ਼ਾਦ ਨਾ ਖੜ੍ਹਾ ਹੋ ਜਾਵੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI