Home rss national punjabi2ਰਾਸ਼ਟਰੀ ਖ਼ਬਰਾਂ ਇਸ ਸ਼ਖ਼ਸ ਨੇ 65 ਸਾਲਾਂ ਬਾਅਦ ਆਪਣੀ ਮਾਂ ਨੂੰ ਲੱਭਿਆ, ਜਨਮ ਤੋਂ...

ਇਸ ਸ਼ਖ਼ਸ ਨੇ 65 ਸਾਲਾਂ ਬਾਅਦ ਆਪਣੀ ਮਾਂ ਨੂੰ ਲੱਭਿਆ, ਜਨਮ ਤੋਂ ਬਾਅਦ ਹੀ ਛੱਡ ਦੇਣ ਦੇ ਬਾਵਜੂਦ ਕਿਉਂ ਦਿੱਤੀ ਮੁਆਫ਼ੀ

4
0

Source :- BBC PUNJABI

ਡੇਵਿਡ ਸਟੀਵੇਨਸਨ

ਤਸਵੀਰ ਸਰੋਤ, Julie Stevenson

ਡੇਵਿਡ ਸਟੀਵੇਨਸਨ ਨੇ 65 ਸਾਲ ਤੱਕ ਆਪਣੀ ਜ਼ਿੰਦਗੀ ਇੱਕ ਸਵਾਲ ਨਾਲ ਜੂਝਦਿਆਂ ਗੁਜ਼ਾਰੀ। ਉਹ ਸਵਾਲ ਸੀ- ‘ਮੈਂ ਕਿੱਥੋਂ ਆਇਆ ਹਾਂ?’

ਪੀਟਰਬਰੋ ਦੇ ਰਹਿਣ ਵਾਲੇ ਡੇਵਿਡ ਇੱਕ ‘ਫਾਊਂਡਲਿੰਗ’ ਸਨ। ਇਹ ਸ਼ਬਦ ਉਨ੍ਹਾਂ ਬੱਚਿਆਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਜਨਮ ਦੇਣ ਵਾਲੇ ਮਾਪੇ ਛੱਡ ਦਿੰਦੇ ਹਨ ਅਤੇ ਉਹ ਅਜਨਬੀ ਲੋਕਾਂ ਨੂੰ ਮਿਲ ਜਾਂਦੇ ਹਨ।

1960 ਵਿੱਚ ਲੰਦਨ ਦੇ ਗੋਲਡਰਜ਼ ਗ੍ਰੀਨ ਵਿੱਚ ਫ਼ਲੈਟਾਂ ਦੀ ਇੱਕ ਇਮਾਰਤ ਦੇ ਹਾਲਵੇਅ ਵਿੱਚ ਉਹ ਮਿਲੇ ਸਨ। ਉਦੋਂ ਉਹ ਬਸ ਕੁਝ ਹੀ ਦਿਨਾਂ ਦੇ ਸਨ। ਉਨ੍ਹਾਂ ਨੂੰ ਕਿਉਂ ਛੱਡਿਆ ਗਿਆ, ਇਸ ਦੀ ਕੋਈ ਜਾਣਕਾਰੀ ਨਹੀਂ ਸੀ। ਬਾਅਦ ਵਿੱਚ ਸਟੀਵੇਨਸਨ ਪਰਿਵਾਰ ਨੇ ਉਨ੍ਹਾਂ ਨੂੰ ਗੋਦ ਲੈ ਲਿਆ।

‘ਮੈਂ ਕਿੱਥੋਂ ਆਇਆ ਹਾਂ?’

1960 ਵਿੱਚ, 'ਡੇਲੀ ਮੇਲ' ਨੇ ਲੰਦਨ ਦੀ ਇੱਕ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਛੱਡੇ ਗਏ

ਤਸਵੀਰ ਸਰੋਤ, Julie Stevenson

ਡੇਵਿਡ ਨੇ ਕਿਹਾ, “ਵੱਡੇ ਹੁੰਦੇ ਹੋਏ ਮੈਨੂੰ ਪਤਾ ਸੀ ਕਿ ਮੈਂ ਇੱਕ ‘ਫਾਊਂਡਲਿੰਗ’ ਹਾਂ। ਮੇਰੇ ਗੋਦ ਲੈਣ ਵਾਲੇ ਮਾਪਿਆਂ ਨੇ ਮੈਨੂੰ ਇਹ ਗੱਲ ਦੱਸੀ ਸੀ। ਪਰ ਜਦੋਂ ਮੇਰੇ ਆਪਣੇ ਬੱਚੇ ਹੋਏ, ਉਦੋਂ ਮੈਂ ਸੋਚਣਾ ਸ਼ੁਰੂ ਕੀਤਾ ਕਿ ਮੈਂ ਕਿੱਥੋਂ ਆਇਆ ਹਾਂ।”

1960 ਵਿੱਚ, ‘ਡੇਲੀ ਮੇਲ’ ਨੇ ਲੰਦਨ ਦੀ ਇੱਕ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਛੱਡੇ ਗਏ “ਰੇਨਬੋ ਬੇਬੀ” ਦੀ ਪਛਾਣ ਕਰਨ ਲਈ ਇੱਕ ਅਪੀਲ ਕੀਤੀ ਸੀ। ਅਖ਼ਬਾਰ ਨੇ ਸਾਲ 2009 ਵਿੱਚ ਇਸ ਕਹਾਣੀ ਨੂੰ ਦੁਬਾਰਾ ਉਠਾਇਆ ਤਾਂ ਜੋ ਨਵੀਂ ਜਾਣਕਾਰੀ ਮਿਲ ਸਕੇ।

ਸਾਲਾਂ ਦੀ ਖੋਜ ਦੇ ਬਾਵਜੂਦ, ਡੇਵਿਡ ਨੇ ਦੱਸਿਆ ਕਿ ਉਨ੍ਹਾਂ ਦੇ ਗੋਦ ਲੈਣ ਨਾਲ ਜੁੜੇ ਰਿਕਾਰਡ ਵਿੱਚ ਉਨ੍ਹਾਂ ਦੇ ਜਨਮ ਦੇਣ ਵਾਲੇ ਮਾਪਿਆਂ ਬਾਰੇ ਬਹੁਤ ਘੱਟ ਜਾਣਕਾਰੀ ਸੀ।

ਉਨ੍ਹਾਂ ਕਿਹਾ, “ਇਹ ਤੂੜੀ ਦੇ ਢੇਰ ਵਿੱਚ ਸੂਈ ਲੱਭਣ ਵਰਗਾ ਸੀ।”

ਜੂਲੀ ਅਤੇ ਡੇਵਿਡ ਸਟੀਵੇਨਸਨ 2002 ਤੋਂ ਇਕੱਠੇ ਹਨ

ਤਸਵੀਰ ਸਰੋਤ, Julie Stevenson

“ਪਰ ਮੇਰੀ ਪਤਨੀ ਨੇ ਇਸ ਵਿੱਚ ਦਿਲਚਸਪੀ ਲਈ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਰਿਕਾਰਡ ਵਿੱਚ ਇੱਕ ਪੁਲਿਸ ਰਿਪੋਰਟ ਮੌਜੂਦ ਸੀ। ਮੇਰੇ ਪਤਨੀ, ਟੇਗਵੇਨ ਕਰਲ ਨਾਮ ਦੇ ਉਸ ਮਹਿਲਾ ਪੁਲਿਸ ਕਾਂਸਟੇਬਲ ਨੂੰ ਲੱਭਣ ‘ਚ ਕਾਮਯਾਬ ਰਹੇ, ਜਿਨ੍ਹਾਂ ਨੇ ਉਸ ਸਮੇਂ ਮੇਰਾ ਮਾਮਲਾ ਸੰਭਾਲਿਆ ਸੀ। ਫਿਰ ਉਨ੍ਹਾਂ ਨੇ ਸਾਨੂੰ ਉਸ ਦਿਨ ਬਾਰੇ ਹੋਰ ਜਾਣਕਾਰੀ ਦਿੱਤੀ, ਜਿਸ ਦਿਨ ਮੈਂ ਮਿਲਿਆ ਸੀ।”

ਡੇਵਿਡ ਦੇ ਪਤਨੀ ਜੂਲੀ ਸਟੀਵੇਨਸਨ ਪੀਟਰਬਰੋ ਸ਼ਹਿਰ ਦੇ ਸਾਬਕਾ ਕੌਂਸਲਰ ਹਨ।

ਜੂਲੀ ਸਟੀਵੇਨਸਨ ਨੇ ਕਿਹਾ, “ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਡੇਵਿਡ ਨੂੰ ਬਚਾਉਣ ਦੀ ਘਟਨਾ ਕਦੇ ਨਹੀਂ ਭੁੱਲ ਸਕੇ। ਇਹ ਉਨ੍ਹਾਂ ਦੇ ਕਰੀਅਰ ਦੀਆਂ ਸਭ ਤੋਂ ਯਾਦਗਾਰ ਅਤੇ ਭਾਵੁਕ ਘਟਨਾਵਾਂ ਵਿੱਚੋਂ ਇੱਕ ਸੀ।”

ਕੌਣ ਸਨ ਡੇਵਿਡ ਦੇ ਮਾਂ

ਟੇਗਵੇਨ ਕਰਲ ਨਾਮ ਮਹਿਲਾ ਪੁਲਿਸ ਕਾਂਸਟੇਬਲ, ਜਿਨ੍ਹਾਂ ਨੇ ਉਸ ਸਮੇਂ ਡੇਵਿਡ ਦਾ ਮਾਮਲਾ ਸੰਭਾਲਿਆ ਸੀ, ਨੇ ਉਨ੍ਹਾਂ ਨੂੰ ਉਸ ਦਿਨ ਬਾਰੇ ਹੋਰ ਜਾਣਕਾਰੀ ਦਿੱਤੀ

ਤਸਵੀਰ ਸਰੋਤ, Julie Stevenson

ਆਖ਼ਿਰਕਾਰ ਖੋਜ-ਪੜਤਾਲ ਤੋਂ ਬਾਅਦ ਡੇਵਿਡ ਨੂੰ ਜਨਮ ਦੇਣ ਵਾਲੀ ਮਾਂ ਪੈਟਰਾ ਬਾਰੇ ਜਾਣਕਾਰੀ ਮਿਲ ਗਈ।

ਪੈਟਰਾ ਦਾ ਜਨਮ 1940 ਵਿੱਚ ਨੀਦਰਲੈਂਡਜ਼ ਵਿੱਚ ਹੋਇਆ ਸੀ ਅਤੇ ਉਹ ਇੱਕ ਕੈਥੋਲਿਕ ਪਰਿਵਾਰ ਵਿੱਚ ਪਲੀ-ਬੜ੍ਹੀ ਸੀ।

ਡੇਵਿਡ ਦੇ ਪਤਨੀ ਜੂਲੀ ਨੇ ਦੱਸਿਆ ਕਿ 19 ਸਾਲ ਦੀ ਉਮਰ ਵਿੱਚ ਉਹ (ਪੈਟਰਾ) ‘ਔ-ਪੇਅਰ’ ਵਜੋਂ ਕੰਮ ਕਰਨ ਲਈ ਫ੍ਰਾਂਸ ਅਤੇ ਬਾਅਦ ਵਿੱਚ ਇੰਗਲੈਂਡ ਗਏ ਸਨ। ਸਾਲ 1960 ਵਿੱਚ ਉਹ ਡੇਵਿਡ ਦੇ ਮਾਂ ਬਣੇ।

ਉਨ੍ਹਾਂ ਨੇ ਕਿਹਾ, “ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਲੰਦਨ ਪਹੁੰਚਣ ‘ਤੇ ਉਨ੍ਹਾਂ ਨੂੰ ਆਪਣੀ ਪ੍ਰੈਗਨੈਂਸੀ ਬਾਰੇ ਪਤਾ ਸੀ ਜਾਂ ਨਹੀਂ। ਪਰ ਉਨ੍ਹਾਂ ਨੇ ਬੱਚੇ ਨੂੰ ਪੂਰੇ ਸਮੇਂ ਤੱਕ ਗਰਭ ਵਿੱਚ ਰੱਖਿਆ ਅਤੇ ਅਜਿਹਾ ਲੱਗਦਾ ਹੈ ਕਿ ਪ੍ਰੈਗਨੈਂਸੀ ਦੌਰਾਨ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਸਾਥ ਮਿਲਿਆ।”

‘ਮੈਨੂੰ ਉਨ੍ਹਾਂ ਲਈ ਹਮਦਰਦੀ ਹੈ’

ਡੇਵਿਡ ਸਟੀਵੇਨਸ

ਡੇਵਿਡ ਸਭ ਤੋਂ ਪਹਿਲਾਂ ਸਾਲ 2015 ਵਿੱਚ ਫਾਊਂਡਲਿੰਗ ਮਿਊਜ਼ੀਅਮ ਦੀ ਯਾਤਰਾ ਦੌਰਾਨ ਆਈਟੀਵੀ ਦੀ ‘ਲੌਂਗ ਲੌਸਟ ਫੈਮਿਲੀ’ ਟੀਮ ਦੇ ਸੰਪਰਕ ਵਿੱਚ ਆਏ।

ਉਨ੍ਹਾਂ ਕਿਹਾ, “ਡੀਐੱਨਏ ਅਤੇ ਜੇਨੇਆਲੋਜੀਕਲ ਰਿਸਰਚ ਰਾਹੀਂ ਮੇਰੀ ਅਸਲੀ ਮਾਂ ਦੀ ਪਛਾਣ ਕਰਨ ਵਿੱਚ ਇਸ ਪ੍ਰੋਗਰਾਮ ਨੂੰ ਵੱਡੀ ਕਾਮਯਾਬੀ ਮਿਲੀ, ਜੋ ਵਾਕਈ ਕਮਾਲ ਦੀ ਗੱਲ ਹੈ।”

“ਬਦਕਿਸਮਤੀ ਨਾਲ 2010 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪਰ ਮੇਰੇ ਨਵੇਂ ਲਭੇ ਰਿਸ਼ਤੇਦਾਰਾਂ ਨੇ ਉਨ੍ਹਾਂ ਬਾਰੇ ਜੋ ਕਹਾਣੀਆਂ ਮੈਨੂੰ ਸੁਣਾਈਆਂ ਹਨ, ਉਨ੍ਹਾਂ ਤੋਂ ਉਹ ਮੇਰੇ ਲਈ ਦੁਬਾਰਾ ਜ਼ਿੰਦਾ ਹੋ ਉੱਠੇ ਹਨ। ਉਹ ਬਹੁਤ ਪਿਆਰ ਕਰਨ ਵਾਲੇ ਮਹਿਲਾ ਸਨ।”

ਡੇਵਿਡ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਮੇਰੀ ਦੇਖਭਾਲ ਲਈ ਕੋਈ ਇੰਤਜ਼ਾਮ ਕੀਤਾ ਸੀ। ਪਰ ਸ਼ਾਇਦ ਉਸ ਇੰਤਜ਼ਾਮ ਵਿੱਚ ਕੁਝ ਗੜਬੜ ਹੋ ਗਈ। ਜਿਸ ਦੀ ਵਜ੍ਹਾ ਨਾਲ ਮੈਨੂੰ ਦੇਖਭਾਲ ਲਈ ਸਰਕਾਰੀ ਸਿਸਟਮ ਵਿੱਚ ਭੇਜ ਦਿੱਤਾ ਗਿਆ।”

“ਪਰ ਮੇਰੇ ਮਨ ਵਿੱਚ ਉਨ੍ਹਾਂ ਲਈ ਸਿਰਫ਼ ਹਮਦਰਦੀ ਹੈ। 1950 ਅਤੇ 60 ਦੇ ਦਹਾਕੇ ਵਿੱਚ ਬਿਨਾਂ ਵਿਆਹ ਦੇ ਮਾਂ ਬਣਨਾ ਕੁੜੀਆਂ ਲਈ ਮੁਸ਼ਕਿਲ ਸੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਜੋ ਸਭ ਤੋਂ ਵਧੀਆ ਹੋ ਸਕਦਾ ਸੀ, ਉਹੀ ਕੀਤਾ।”

ਅਜੇ ਪਿਤਾ ਨੂੰ ਲੱਭਣਾ ਬਾਕੀ ਹੈ

ਜਦੋਂ ਡੇਵਿਡ ਸਟੀਵੇਨਸਨ ਨੂੰ ਉਦੋਂ ਗੋਦ ਲਿਆ ਗਿਆ ਸੀ, ਉਦੋਂ ਉਹ ਸਿਰਫ਼ ਕੁਝ ਦਿਨਾਂ ਦੇ ਸਨ

ਤਸਵੀਰ ਸਰੋਤ, Julie Stevenson

ਡੇਵਿਡ ਦੇ ਪਤਨੀ ਜੂਲੀ ਨੇ ਕਿਹਾ, “ਸਾਨੂੰ ਇਹ ਮੰਨਣਾ ਪਵੇਗਾ ਕਿ ਉਨ੍ਹਾਂ ਦੇ ਸਾਹਮਣੇ ਆਉਣ ਵਿੱਚ ਨਾ ਹਿਚਕਚਾਉਣ ਜਾਂ ਨਾ ਆ ਸਕਣ ਦੇ ਆਪਣੇ ਕਾਰਨ ਰਹੇ ਹੋਣਗੇ। ਅਤੇ ਇਹ ਠੀਕ ਵੀ ਹੈ। ਅਸੀਂ ਕੌਣ ਹੁੰਦੇ ਹਾਂ ਫ਼ੈਸਲਾ ਕਰਨ ਵਾਲੇ? ਅਸੀਂ ਉਨ੍ਹਾਂ ਦੀ ਜ਼ਿੰਦਗੀ ਨਹੀਂ ਜੀਏ। ਬਸ ਜੋ ਹੋਇਆ ਉਹ ਬਹੁਤ ਦੁਖਦਾਈ ਸੀ।”

ਉਦੋਂ ਤੋਂ ਡੇਵਿਡ ਰੌਟਰਡੈਮ ਵਿੱਚ ਆਪਣੀ ਮਾਂ ਦੀ ਭੈਣ ਮੈਰੀਅਨ ਅਤੇ ਕਜ਼ਿਨਜ਼ ਨਾਲ ਦੁਬਾਰਾ ਜੁੜ ਗਏ ਹਨ। ਉਨ੍ਹਾਂ ਨੇ ਇਸ ਨੂੰ ਇੱਕ ‘ਦਿਲਚਸਪ ਕਹਾਣੀ’ ਦੱਸਿਆ।

ਉਨ੍ਹਾਂ ਕਿਹਾ, “ਪਰਿਵਾਰ ਨੇ ਬਹੁਤ ਗਰਮਜੋਸ਼ੀ ਨਾਲ ਮੇਰਾ ਸਵਾਗਤ ਕੀਤਾ ਅਤੇ ਉਹ ਬਹੁਤ ਚੰਗੇ ਲੋਕ ਹਨ। ਉਨ੍ਹਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।”

“ਇਹ ਸਭ ਡੀਐੱਨਏ ਤਕਨੀਕ ਨਾਲ ਸੰਭਵ ਹੋ ਸਕਿਆ। ਕੈਨੇਡਾ ਦੀ ਇੱਕ ਕੁੜੀ ਦਾ ਡੀਐੱਨਏ, ਇਸ ਡੀਐੱਨਏ ਸਾਈਟ ‘ਤੇ ਮੇਰੇ ਨਾਲ ਮੈਚ ਹੋਇਆ। ਜਿਸ ਨਾਲ ਅਸੀਂ ਇਸ ਪਰਿਵਾਰ ਤੱਕ ਪਹੁੰਚ ਸਕੇ। ਹੁਣ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਮੇਰੀ ਪੜਦਾਦੀ ਇੰਡੋਨੇਸ਼ੀਆ ਤੋਂ ਸੀ।”

“ਇਹ ਜਾਣਨਾ ਬਹੁਤ ਸੰਤੁਸ਼ਟੀ ਵਾਲਾ ਹੈ ਕਿ ਮੈਂ ਕਿੱਥੋਂ ਆਇਆ ਹਾਂ। ਹਾਲਾਂਕਿ, ਅਜੇ ਪਿਤਾ ਵੱਲ ਦੇ ਪਰਿਵਾਰ ਬਾਰੇ ਵੀ ਪਤਾ ਲਗਾਉਣਾ ਬਾਕੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI