SOURCE : SIKH SIYASAT


April 21, 2025 | By

ਕਪੂਰਥਲਾ ਜਿਲ੍ਹੇ ਦੀ ਪੱਛਮੀ ਹੱਦ ਕੁਦਰਤੀ ਤੌਰ ਤੇ ਬਿਆਸ ਦਰਿਆ ਵੱਲੋਂ ਬਣਾਈ ਜਾਂਦੀ ਹੈ। ਜਿਲ੍ਹੇ ਦੇ ਪੰਜ ਬਲਾਕਾਂ ਵਿੱਚੋਂ ਤਿੰਨ ਬਲਾਕਾਂ ਸੁਲਤਾਨਪੁਰ ਲੋਧੀ, ਢਿੱਲਵਾਂ ਅਤੇ ਨਡਾਲਾ ਵਿੱਚ ਬਿਆਸ ਦਰਿਆ ਦੇ ਨਾਲ਼ ਲੱਗਦੇ ਇਲਾਕਿਆਂ ਵਿੱਚ ਜਮੀਨੀ ਪਾਣੀ ਦੀ ਸਥਿਤੀ ਬਿਹਤਰ ਹੈ। ਇੱਥੇ ਪਹਿਲੇ ਪੱਤਣ ਦਾ ਪਾਣੀ 40 ਤੋਂ 50 ਫੁੱਟ ਤੱਕ ਮੌਜੂਦ ਹੈ। ਪਰ ਇਹਨਾਂ ਇਲਾਕਿਆਂ ਵਿੱਚ ਪਾਣੀ ਦੀ ਕੁਦਰਤੀ ਨਿਕਾਸੀ ਦੇ ਸਾਧਨ ਖਤਮ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਖੇਤਾਂ ਵਿੱਚ ਪਾਣੀ ਜਮਾਂ ਹੋ ਜਾਂਦਾ ਹੈ, ਜਿਸ ਨੂੰ ਕਈ ਕਿਸਾਨਾਂ ਵੱਲੋਂ ਬੋਰ ਕਰਕੇ ਜਮੀਨ ਵਿੱਚ ਪਾਇਆ ਜਾਂਦਾ ਹੈ। ਕਈ ਕਾਰਖਾਨੇਦਾਰਾਂ ਵੱਲੋਂ ਵੀ ਕਾਰਖਾਨਿਆਂ ਦਾ ਗੰਦਾ ਪਾਣੀ ਬੋਰ ਰਾਹੀਂ ਜਮੀਨ ਵਿੱਚ ਪਾ ਦਿੱਤਾ ਜਾਂਦਾ ਹੈ। ਇਸ ਨਾਲ਼ ਸੁਲਤਾਨਪੁਰ ਲੋਧੀ, ਢਿੱਲਵਾਂ ਅਤੇ ਨਡਾਲਾ ਬਲਾਕ ਦੇ ਇਨ੍ਹਾਂ ਇਲਾਕਿਆਂ ਦੇ ਪਹਿਲੇ ਪੱਤਣ ਦੇ ਪਾਣੀ ਦੀ ਗੁਣਵੱਤਾ ਤੇ ਅਸਰ ਪਾਇਆ ਹੈ। ਪੀਣ-ਯੋਗ ਪਾਣੀ 200 ਫੁੱਟ ਤੋਂ ਹੇਠਾਂ ਤੋਂ ਕੱਢਿਆ ਜਾਂਦਾ ਹੈ।

ਬਿਆਸ ਦਰਿਆ ਤੋਂ ਦੂਰ ਦੇ ਇਲਾਕਿਆਂ (ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਬਲਾਕ ਦਾ ‘ਦੋਨਾ’ ਇਲਾਕਾ ਅਤੇ ਫਗਵਾੜਾ ਬਲਾਕ) ਵਿੱਚ ਪਾਣੀ ਡੂੰਘੇ ਹੋ ਚੁੱਕੇ ਹਨ। ਇਥੇ ਪੀਣ-ਯੋਗ ਅਤੇ ਖੇਤੀ ਲਈ 200 ਤੋਂ 220 ਫੁੱਟ ਤੋਂ ਪਾਣੀ ਕੱਢਿਆ ਜਾ ਰਿਹਾ ਹੈ ਅਤੇ ਇਹ ਵੀ ਤੇਜੀ ਨਾਲ਼ ਘਟ ਰਿਹਾ ਹੈ। ਨਵੇਂ ਬੋਰ 400 ਤੋਂ 450 ਫੁੱਟ ਤੱਕ ਕੀਤੇ ਜਾ ਰਹੇ ਹਨ।

Kapurthala District Water Conditions

ਧਰਤੀ ਹੇਠਲੇ ਜਲ ਭੰਡਾਰ ਦੀ ਸਥਿਤੀ:
ਕਪੂਰਥਲਾ ਜ਼ਿਲੇ ਵਿਚ ਪਾਣੀ ਤਿੰਨਾਂ ਪੱਤਣਾ ਵਿੱਚ ਮੌਜੂਦ ਹੈ ਪਰ ਇਸਦੀ ਵੰਡ ਇਕਸਾਰ ਨਹੀਂ ਹੈ। ਬਿਆਸ ਦਰਿਆ ਨਾਲ਼ ਲੱਗਦੇ ਇਲਾਕਿਆਂ ਵਿੱਚ ਪਹਿਲੇ ਪੱਤਣ ਵਿੱਚ 30 ਤੋਂ 40 ਫੁੱਟ ਤੇ ਪਾਣੀ ਮੌਜੂਦ ਹੈ। ਦਰਿਆ ਤੋਂ ਦੂਰ ਵਾਲ਼ੇ ਇਲਾਕਿਆਂ ‘ਚ ਪਹਿਲੇ ਪੱਤਣ ਵਿੱਚ ਪਾਣੀ ਦੀ ਡੂੰਘਾਈ 80 ਤੋਂ 90 ਫੁੱਟ ਹੋ ਜਾਂਦੀ ਹੈ। ਪਹਿਲੇ ਪੱਤਣ ਵਿੱਚ ਪਾਣੀ ਦੀ ਮਾਤਰਾ 57.43 ਲੱਖ ਏਕੜ ਫੁੱਟ ਹੈ। ਪੂਰੇ ਕਪੂਰਥਲਾ ਜਿਲ੍ਹੇ ਦੇ ਦੂਜੇ ਪੱਤਣ ਵਿੱਚ 46.3 ਲੱਖ ਏਕੜ ਫੁੱਟ ਅਤੇ ਤੀਜੇ ਪੱਤਣ ਵਿੱਚ 43 ਲੱਖ ਏਕੜ ਫੁੱਟ ਪਾਣੀ ਹੈ।

Kapurthala District Water Condition 1

ਜੰਗਲਾਤ ਹੇਠ ਰਕਬਾ:
ਕਪੂਰਥਲਾ ਜ਼ਿਲੇ ਵਿੱਚ ਜੰਗਲਾਤ ਹੇਠ ਰਕਬਾ ਸਿਰਫ 0.61% ਹੈ, ਜੋ ਕਿ ਪੰਜਾਬ ਦੀ ਔਸਤ ਤੋਂ ਵੀ ਬਹੁਤ ਘੱਟ ਹੈ। ਜੰਗਲਾਤ ਦਾ ਜਿਆਦਾਤਰ ਰਕਬਾ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਬਲਾਕ ਵਿੱਚ ਹੀ ਹੈ। ਬਾਕੀ ਬਲਾਕਾਂ ਵਿੱਚ ਹਾਲਤ ਹੋਰ ਵੀ ਚਿੰਤਾਜਨਕ ਹਨ।
ਝੋਨੇ ਹੇਠ ਰਕਬਾ

ਕਪੂਰਥਲਾ ਜਿਲ੍ਹੇ ਵਿੱਚ ਝੋਨੇ ਹੇਠ ਰਕਬਾ 91 ਫੀਸਦੀ ਹੈ ਜਿਸਨੂੰ ਫੌਰੀ ਤੌਰ ਤੇ ਘੱਟ ਕਰਨ ਦੀ ਲੋੜ ਹੈ। ਸੁਲਤਾਨਪੁਰ ਲੋਧੀ ਬਲਾਕ ਵਿੱਚ ਬੀਜੀ ਜਾਂਦੀ ਵਾਧੂ ਹਾੜੀ ਦੀ ਮੱਕੀ ਨੇ ਜਮੀਨੀ ਪਾਣੀ ਦੀ ਵਰਤੋਂ ਖਤਰਨਾਕ ਪੱਧਰ ਤੱਕ ਵਧਾ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:



ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।


Related Topics: , , , ,

SOURCE : SIKH SIYASAT