SOURCE : SIKH SIYASAT
April 21, 2025 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀਓ ਦੇ ੩੫੦ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਬੁੰਗਾ ਅੰਮ੍ਰਿਤਸਰ ਵੱਲੋਂ ਲੜੀਵਾਰ ਗੁਰਮਤਿ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਜਿਸਦੇ ਤਹਿਤ ਅਜ ਮਿਤੀ ੨੦ ਅਪ੍ਰੈਲ, ੨੦੨੫ ਨੂੰ ਪਿੰਡ ਟੋਂਗ ਜਿਲ੍ਹਾ ਅੰਮ੍ਰਿਤਸਰ ਵਿਖੇ ਪਿੰਡ ਟੋਂਗ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ।

ਭਾਈ ਕੰਵਲਜੀਤ ਸਿੰਘ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ
ਸਮਾਗਮ ਦੌਰਾਨ ਭਾਈ ਮਹਿਕਦੀਪ ਸਿੰਘ (ਪੰਥ ਸੇਵਕ ਜਥਾ ਮਾਝਾ) ਜਥੇ ਵੱਲੋਂ ਕੀਰਤਨ ਹਾਜਰੀ ਲਵਾਈ ਗਈ ਉਪਰੰਤ ਭਾਈ ਕੰਵਲਜੀਤ ਸਿੰਘ (ਗੁਰਮਤਿ ਬੁੰਗਾ ਅੰਮ੍ਰਿਤਸਰ) ਵੱਲੋਂ ਕਥਾ ਵਿਚਾਰ ਕੀਤਾ ਜਿਸ ਵਿਚ ਸੰਗਤ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀਓ ਦੇ ਸ਼ਹੀਦੀ, ਉਸ ਸਮੇਂ ਦੇ ਹਾਲਾਤ ਅਤੇ ਵੱਖ ਵੱਖ ਕਾਰਨਾਂ ਬਾਰੇ ਵਿਚਾਰਾਂ ਦੀ ਸਾਂਝ ਇਤਿਹਾਸਕ ਪੱਖ ਤੋਂ ਪਾਈ। ਇਸਦੇ ਨਾਲ ਗੁਰਮਤਿ ਮਰਯਾਦਾ ਅਨੁਸਾਰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਕਿਸ ਤਰਾਂ ਦੇ ਹੋਣ ਇਸ ਬਾਰੇ ਵੀ ਸੰਗਤ ਨਾਲ ਸਾਂਝ ਪਾਈ ਕਿ ਕਿਸ ਤਰਾਂ ਅਸੀਂ ਬਾਣੀ-ਬਾਣੇ ਦੇ ਧਾਰਨੀ ਗੁਰਸਿੱਖਾਂ ਨੂੰ ਸੰਗਤ ਰਾਹੀਂ ਚੁਣ ਕੇ ਗੁਰਦੁਆਰਾ ਪ੍ਰਬੰਧ ਵਿਚ ਮੋਹਰੀ ਕਰੀਏ ਜੋ ਪਾਠੀ ਸਿੰਘ, ਨਿਸ਼ਾਨਚੀ, ਨਗਾਰੇ, ਲੰਗਰ ਪ੍ਰਬੰਧ ਅਤੇ ਹੋਰ ਪ੍ਰਬੰਧ ਨੂੰ ਮਰਯਾਦਾ ਅਨੁਸਾਰ ਸੁਚੱਜੇ ਤਰੀਕੇ ਨਾਲ ਕਰ ਸਕਣ ਅਤੇ ਇਸ ਸਾਰੇ ਕਾਰਜ ਲਈ ਵੱਖ ਵੱਖ ਗੁਰਸਿੱਖ ਆਪੋ ਆਪਣੀ ਸਮਰੱਥਾ ਸਹਿਤ ਸੇਵਾ ਨਿਭਾਉਣ। ਸਮੂਹ ਸਾਧ ਸੰਗਤ ਪਿੰਡ ਟੋਂਗ ਨੇ ਗੁਰਮਤਿ ਸਮਾਗਮ ਵਿਚ ਸਾਰਾ ਪ੍ਰਬੰਧ ਕਰਕੇ ਸੇਵਾ ਨਿਭਾਈ।
ਸਮਾਗਮ ਦੌਰਾਨ ਹਾਜ਼ਰ ਸੰਗਤਾਂ
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Amritsar, Dr. Kanwaljit Singh, Gurmat samagam
SOURCE : SIKH SIYASAT