Source :- BBC PUNJABI
ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪਰਿਵਾਰ ਨੇ ਕੀ ਐਲਾਨ ਕੀਤਾ ?
ਤਸਵੀਰ ਸਰੋਤ, rajesh goldy/bbc
ਪ੍ਰਕਾਸ਼ਿਤ
ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਉੱਤੇ ਇੱਕ ਮੈਡੀਕਲ ਸਟੋਰ ਮਾਲਕ ਵੱਲੋਂ ਗੋਲੀਆਂ ਚਲਾਈਆਂ ਗਈਆਂ। ਉਸ ਵੇਲੇ ਉਹ ਮੈਡੀਕਲ ਸਟੋਰ ਦੇ ਦਰਵਾਜ਼ੇ ਉੱਤੇ ਆਪਣੀ ਵੀਡੀਓ ਬਣਾ ਰਹੇ ਸਨ ਜਦੋਂ ਉਨ੍ਹਾਂ ਉੱਤੇ ਗੋਲੀਆਂ ਚੱਲੀਆਂ। ਪਰਵਿੰਦਰ ਸਿੰਘ ਝੋਟਾ ਕੈਪਸੂਲ ਅਤੇ ਹੋਰ ਸਮੱਗਰੀ ਦੀ ਵਿਕਰੀ ਖ਼ਿਲਾਫ਼ ਵੀਡੀਓਜ਼ ਪਾਉਣ ਕਰਕੇ ਵੀ ਚਰਚਾ ਵਿੱਚ ਰਹਿੰਦੇ ਸਨ।
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਦਾ ਨਸ਼ਾ ਤਸਕਰਾਂ ਨੇ ਕਤਲ ਕੀਤਾ ਹੈ ਅਤੇ ਉਨ੍ਹਾਂ ਨੇ ਦੇਹ ਦਾ ਸਸਕਾਰ ਕਰਨ ਤੋਂ ਵੀ ਇਨਕਾਰ ਕੀਤਾ।
ਰਿਪੋਰਟ- ਰਾਜੇਸ਼ ਕੁਮਾਰ, ਐਡਿਟ – ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



