Home ਰਾਸ਼ਟਰੀ ਖ਼ਬਰਾਂ ਵਟਸਐਪ ਦਾ ਨਵਾਂ ਫੀਚਰ: ਬਿਨ੍ਹਾਂ ਫੋਨ ਨੰਬਰ ਸਾਂਝਾ ਕੀਤੇ ਯੂਜ਼ਰ ਇੱਕ-ਦੂਜੇ ਨਾਲ...

ਵਟਸਐਪ ਦਾ ਨਵਾਂ ਫੀਚਰ: ਬਿਨ੍ਹਾਂ ਫੋਨ ਨੰਬਰ ਸਾਂਝਾ ਕੀਤੇ ਯੂਜ਼ਰ ਇੱਕ-ਦੂਜੇ ਨਾਲ ਕਿਵੇਂ ਜੁੜ ਸਕਦੇ ਹਨ

4
0

Source :- BBC PUNJABI

ਵਟਸਐੱਪ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 6 ਮਿੰਟ

ਵਟਸਐਪ ਦੁਨੀਆਂ ਭਰ ਵਿੱਚ ਆਪਣੇ ਤਿੰਨ ਅਰਬ ਯੂਜ਼ਰਸ ਨੂੰ ਅਕਾਊਂਟ ਲਈ ਯੂਜ਼ਰ ਨੇਮ ਚੁਣਨ ਦੀ ਸਹੂਲਤ ਦੇ ਰਿਹਾ ਹੈ।

ਇਸ ਬਦਲਾਅ ਦਾ ਮਕਸਦ ਪ੍ਰਾਈਵੇਸੀ ਵਧਾਉਣਾ ਹੈ ਤਾਂ ਕਿ ਲੋਕ ਆਪਣਾ ਫੋਨ ਨੰਬਰ ਸਾਂਝਾ ਕੀਤੇ ਬਿਨ੍ਹਾਂ ਵੀ ਪਲੇਟਫ਼ਾਰਮ ‘ਤੇ ਇੱਕ-ਦੂਜੇ ਨਾਲ ਜੁੜ ਸਕਣ।

ਮੈਟਾ ਪਲੇਟਫ਼ਾਰਮ ਦੀ ਮਲਕੀਅਤ ਵਾਲੇ ਵਟਸਐਪ ਨੇ ਕਿਹਾ ਕਿ ਲੋਕ ਸੋਮਵਾਰ ਨੂੰ ਆਪਣਾ ਯੂਨੀਕ ਯੂਜ਼ਰਨੇਮ ਰਿਜ਼ਰਵ ਕਰ ਸਕਣਗੇ। ਕੰਪਨੀ ਦੀ ਯੋਜਨਾ ਇਸ ਫ਼ੀਚਰ ਨੂੰ ਇਸ ਸਾਲ ਦੇ ਅੰਤ ਤੱਕ ਸਰਗਰਮ ਰੱਖਣ ਦੀ ਹੈ।

ਵਟਸਐਪ ਦੀ ਹੈਡ ਆਫ ਪ੍ਰੋਡਕਟ ਏਲਿਸ ਨਿਊਟਨ- ਰੇਕਸ ਨੇ ਕਿਹਾ ਕਿ ਯੂਜ਼ਰਨੇਮ ਦੀ ਸਹੂਲਤ ਲੋਕਾਂ ਨੂੰ ਇਸ ਗੱਲ ‘ਤੇ ਜ਼ਿਆਦਾ ਕੰਟਰੋਲ ਦੇਵੇਗੀ ਕਿ ਉਨ੍ਹਾਂ ਦਾ ਫੋਨ ਨੰਬਰ ਕੌਣ ਦੇਖ ਸਕਦਾ ਹੈ। ਖਾਸ ਕਰਕ ਉਦੋਂ, ਜਦੋਂ ਉਹ ਨਵੇਂ ਲੋਕਾਂ ਨਾਲ ਜੁੜ ਰਹੇ ਹੋਣ ਜਾਂ ਕਿਸੇ ਗਰੁੱਪ ਚੈਟ ਵਿੱਚ ਸ਼ਾਮਲ ਹੋਣ।

ਕੰਪਨੀ ਨੇ ਇਸੇ ਨੂੰ ਪ੍ਰਾਈਵੇਸੀ ਦੇ ਲਿਹਾਜ਼ ਨਾਲ ਇੱਕ ਅਪਗ੍ਰੇਡ ਦੱਸਿਆ ਹੈ।

ਏਲਿਸ ਨਿਊਟਨ-ਰੇਕਸ ਨੇ ਕਿਹਾ, “ਜਦੋਂ ਤੁਸੀਂ ਕਿਸੇ ਨਵੇਂ ਵਿਅਕਤੀ ਨੂੰ ਮਿਲਦੇ ਹੋ, ਭਾਵੇਂ ਉਹ ਜਮਾਤੀ ਹੋਵੇ, ਗੁਆਂਢੀ ਹੋਵੇ ਜਾਂ ਕਿਸੇ ਪ੍ਰੋਗਰਾਮ ਵਿੱਚ ਮਿਲਿਆ ਵਿਅਕਤੀ, ਉਦੋਂ ਫੋਨ ਨੰਬਰ ਸਾਂਝਾ ਕਰਨਾ ਇੱਕ ਵੱਡਾ ਕਦਮ ਲੱਗ ਸਕਦਾ ਹੈ।”

ਇਹ ਫ਼ੀਚਰ ਵਿਰੋਧੀ ਮੈਸਿਜਿੰਗ ਐਪਲੀਕੇਸ਼ਨਜ਼ ਦੀ ਤਰ੍ਹਾਂ ਹੈ ਜਿਵੇਂ ਸਿਗਨਲ, ਜਿੱਥੇ ਲੋਕ ਫੋਨ ਨੰਬਰ ਦੀ ਬਜਾਏ ਯੂਜ਼ਰਨੇਮ ਜ਼ਰੀਏ ਗੱਲਬਾਤ ਸ਼ੁਰੂ ਕਰ ਸਕਦੇ ਹਨ।

ਹਾਲਾਂਕਿ, ਯੂਜ਼ਰਨੇਮ ਆਮ ਤੌਰ ‘ਤੇ ਸੋਸ਼ਲ ਨੈਟਵਰਕਿੰਗ ਪ੍ਰੋਫਾਈਲ ਨਾਲ ਜੁੜੇ ਹੁੰਦੇ ਹਨ। ਨਿਉਟਨ-ਰੇਕਸ ਨੇ ਕਿਹਾ ਕਿ ਵਟਸਐਪ ਦਾ ਇਹ ਐਡੀਸ਼ਨ ਮੁੱਖ ਰੂਪ ਵਿੱਚ ਇੱਕ ਪ੍ਰਾਈਵੇਸੀ ਟੂਲ ਵਜੋਂ ਤਿਆਰ ਕੀਤਾ ਗਿਆ ਹੈ।

ਮਿਸਾਲ ਵਜੋਂ, ਯੂਜ਼ਰਸ ਕਿਸੇ ਯੂਜ਼ਰਨੇਮ ਡਾਇਰੈਕਟਰੀ ਨੂੰ ਬਰਾਊਜ਼ ਨਹੀਂ ਕਰ ਸਕਣਗੇ। ਕਿਸੇ ਨਾਲ ਸੰਪਰਕ ਸ਼ੁਰੂ ਕਰਨ ਲਈ ਦੂਜੇ ਵਿਅਕਤੀ ਦਾ ਯੂਜ਼ਰਨੇਮ ਪਤਾ ਹੋਣਾ ਜ਼ਰੂਰੀ ਹੋਵੇਗਾ।

ਫੇਸਬੁੱਕ ਅਤੇ ਇੰਸਟਾਗ੍ਰਾਮ ਯੂਜ਼ਰਨੇਮ ਵੀ ਕਰ ਸਕਦੇ ਹਨ ਰਿਜ਼ਰਵ

ਵਟਸਐੱਪ

ਤਸਵੀਰ ਸਰੋਤ, Getty Images

ਫ਼ਰਜ਼ੀ ਪਛਾਣ ਅਤੇ ਆਨਲਾਈਨ ਧੋਖਾਧੜੀ ਨੂੰ ਰੋਕਣ ਲਈ ਵਟਸਐਪ ਨੇ ਰਿਜ਼ਰਵੇਸ਼ਨ ਸਮੇਂ ਦੌਰਾਨ ਮੌਜੂਦਾ ਫੇਸਬੁੱਕ ਅਤੇ ਇੰਸਟਾਗ੍ਰਾਮ ਯੂਜ਼ਰਨੇਮ ਉਨ੍ਹਾਂ ਦੇ ਮੂਲ ਯੂਜ਼ਰਾਂ ਲਈ ਸੁਰੱਖਿਅਤ ਰੱਖੇ ਹਨ।

ਨਿਊਟਨ-ਰੇਕਸ ਨੇ ਕਿਹਾ ਕਿ ਜਨਤਕ ਹਸਤੀਆਂ, ਸਿਲੈਬ੍ਰਿਟੀਜ਼ ਅਤੇ ਸਰਕਾਰੀ ਸੰਸਥਾਵਾਂ ਨਾਲ ਜੁੜੇ ਕੁਝ ਹਾਈ ਪ੍ਰੋਫਾਈਲ ਯੂਜ਼ਰਨੇਮ ਸਥਾਈ ਰੂਪ ਨਾਲ ਸੁਰੱਖਿਅਤ ਰੱਖੇ ਜਾਣਗੇ ਤਾਂ ਕਿ ਕੋਈ ਜਾਲਸਾਜ਼ ਉਨ੍ਹਾਂ ਦਾ ਇਸਤੇਮਾਲ ਨਾ ਕਰ ਸਕੇ।

ਉਨ੍ਹਾਂ ਨੇ ਕਿਹਾ, “ਅਸੀਂ ਇਸ ਨੂੰ ਉਦੋਂ ਸਫਲ ਮੰਨਾਂਗੇ, ਜਦੋਂ ਲੋਕਾਂ ਨੂੰ ਵਟਸਐਪ ‘ਤੇ ਸੁਰੱਖਿਅਤ ਮਹਿਸੂਸ ਕਰਨ ਦਾ ਇੱਕ ਹੋਰ ਤਰੀਕਾ ਮਿਲੇਗਾ। ਉਹ ਆਪਣਾ ਫੋਨ ਨੰਬਰ ਨਿੱਜੀ ਰੱਖ ਸਕਣਗੇ ਅਤੇ ਜੇ ਚਾਹੁਣ ਤਾਂ ਨਵੇਂ ਲੋਕਾਂ ਨਾਲ ਭਰੋਸੇ ਨਾਲ ਜੁੜ ਸਕਣਗੇ।”

ਵਟਸਐਪ ਨੇ ਆਪਣੇ ਬਲੌਗ ਵਿੱਚ ਲਿਖਿਆ ਹੈ, “ਮੰਨ ਲਓ ਤੁਸੀਂ ਆਪਣੇ ਬੱਚੇ ਦੀ ਫ਼ੁਟਬਾਲ ਟੀਮ ਦੇ ਪੈਰੇਂਟਸ ਗਰੁੱਪ ਨਾਲ ਜੁੜਨਾ ਚਾਹੁੰਦੇ ਹੋ, ਪਰ ਜਿਨ੍ਹਾਂ ਲੋਕਾਂ ਨੂੰ ਤੁਸੀਂ ਕਦੇ ਮਿਲੇ ਹੀ ਨਹੀਂ, ਉਨ੍ਹਾਂ ਨੂੰ ਹਾਲੇ ਆਪਣਾ ਫੋਨ ਨੰਬਰ ਦੇਣਾ ਨਹੀਂ ਚਾਹੁੰਦੇ।”

ਇਸੇ ਕਾਰਨ ਵਟਸਐਪ ਯੂਜ਼ਰਨੇਮ ਫ਼ੀਚਰ ਲਿਆ ਰਿਹਾ ਹੈ।

ਵਟਸਐਪ ‘ਤੇ ਤਿੰਨ ਅਰਬ ਤੋਂ ਜ਼ਿਆਦਾ ਯੂਜ਼ਰ ਹਨ ਇਸ ਲਈ ਕਈ ਨਾਮ ਇੱਕੋ ਜਿਹੇ ਹੋ ਸਕਦੇ ਹਨ।

ਇਸੇ ਕਾਰਨ ਕੰਪਨੀ ਨੇ ਰਿਜ਼ਰਵੇਸ਼ਨ ਪਹਿਲਾਂ ਸ਼ੁਰੂ ਕੀਤਾ ਹੈ ਤਾਂ ਕਿ ਹਰ ਕਿਸੇ ਨੂੰ ਆਪਣੀ ਪਸੰਦ ਦਾ ਯੂਜ਼ਰਨੇਮ ਚੁਣਨ ਦਾ ਮੌਕਾ ਮਿਲ ਸਕੇ।

ਜ਼ਿਆਦਾਤਰ ਲੋਕਾਂ ਲਈ ਵਟਸਐਪ ਯੂਜ਼ਰਨੇਮ ਅਜਿਹਾ ਹੋਣਾ ਚਾਹੀਦਾ ਹੈ ਜੋ ਯੂਨੀਕ ਹੋਵੇ ਅਤੇ ਜਿਸ ਨੂੰ ਸਿਰਫ ਉਹੀ ਲੋਕ ਜਾਣਦੇ ਹੋਣ ਜਿਨ੍ਹਾਂ ਨਾਲ ਉਹ ਸੰਪਰਕ ਰੱਖਣਾ ਚਾਹੁੰਦੇ ਹਨ।

ਜੇ ਯੂਜ਼ਰਨੇਮ ਚੁਣਨ ਵਿੱਚ ਦਿੱਕਤ ਹੋਵੇ ਤਾਂ ਵਟਸਐਪ ਨੇ ਯੂਜ਼ਰਨੇਮ ਜਨਰੇਟਰ ਵੀ ਉਪਲਬਧ ਕਰਵਾਇਆ ਹੈ। ਇਹ ਫ਼ੀਚਰ ਤੁਹਾਡੇ ਲਈ ਉਚਿਤ ਯੂਜ਼ਰਨੇਮ ਦਾ ਸੁਝਾਅ ਦੇਣ ਵਿੱਚ ਮਦਦ ਕਰੇਗਾ।

ਵਟਸਐਪ ਨੇ ਕਿਹਾ ਹੈ, “ਕੰਟੈਂਟ ਕ੍ਰੀਏਟਰਜ਼, ਛੋਟੇ ਵਪਾਰ ਅਤੇ ਸੰਸਥਾਵਾਂ ਅਕਸਰ ਆਪਣੀ ਆਨਲਾਈਨ ਪਛਾਣ ਇੱਕੋ ਜਿਹੀ ਰੱਖਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਆਪਣੇ ਮੌਜੂਦਾ ਇੰਸਟਾਗ੍ਰਾਮ ਜਾਂ ਫੇਸਬੁੱਕ ਯੂਜ਼ਰਨੇਮ ਨੂੰ ਵਟਸਐਪ ‘ਤੇ ਕਲੇਮ ਕਰਨ ਦਾ ਵਿਕਲਪ ਦਿੱਤਾ ਗਿਆ ਹੈ।”

ਯੂਜ਼ਰਨੇਮ ਫ਼ੀਚਰ ਵਟਸਐਪ ਨੂੰ ਹੋਰ ਜ਼ਿਆਦਾ ਪ੍ਰਾਈਵੇਟ ਬਣਾਉਣ ਦੀ ਦਿਸ਼ਾ ਵਿੱਚ ਇੱਕ ਨਵਾਂ ਕਦਮ ਹੈ।

ਇਸ ਵਿੱਚ ਕੋਈ ਡਾਇਰੈਕਟਰੀ ਨਹੀਂ ਹੋਏਗੀ ਅਤੇ ਨਾ ਹੀ ਕੋਈ ਸੁਝਾਅ ਦਿਖਣਗੇ।

ਕਿਸੇ ਵਿਅਕਤੀ ਨਾਲ ਪਹਿਲਾ ਵਾਰ ਸੰਪਰਕ ਕਰਨ ਲਈ ਦੂਜੇ ਯੂਜ਼ਰ ਨੂੰ ਤੁਹਾਡਾ ਸਟੀਕ ਯੂਜ਼ਰਨੇਮ ਪਤਾ ਹੋਣਾ ਜ਼ਰੂਰੀ ਹੋਏਗਾ।

ਕੌਣ ਤੁਹਾਡੇ ਨਾਲ ਯੂਜ਼ਰਨੇਮ ਜ਼ਰੀਏ ਸੰਪਰਕ ਕਰ ਸਕਦਾ ਹੈ, ਇਸ ਨੂੰ ਨਿਯੰਤਰਿਤ ਕਰਨ ਲਈ ਵਟਸਐਪ ਨੇ ਇੱਕ ਵਿਕਲਪਿਕ ਯੂਜ਼ਰਨੇਮ ਦੀ ਵਿਵਸਥਾ ਵੀ ਬਣਾਈ ਹੈ। ਇਸ ਨੂੰ ਜਾਣਨ ਤੋਂ ਬਾਅਦ ਹੀ ਕੋਈ ਤੁਹਾਨੂੰ ਮੈਸੇਜ ਕਰ ਸਕੇਗਾ।

ਫ਼ੀਚਰ ਲਾਂਚ ਹੋਣ ਬਾਅਦ, ਜੇ ਤੁਸੀਂ ਯੂਜ਼ਰਨੇਮ ਐਕਟਿਵ ਕੀਤਾ ਹੈ ਤਾਂ ਕਿਸੇ ਵਿਅਕਤੀ ਜਾਂ ਬਿਜ਼ਨੇਸ ਨੂੰ ਪਹਿਲੀ ਵਾਰ ਮੈਸੇਜ ਕਰਨ ‘ਤੇ ਉਨ੍ਹਾਂ ਨੂੰ ਤੁਹਾਡਾ ਫੋਨ ਨੰਬਰ ਦਿਖਾਈ ਨਹੀਂ ਦੇਵੇਗਾ।

ਯੂਜ਼ਰਨੇਮ ਰਿਜ਼ਰਵ ਕਰਨ ਵਿੱਚ ਸਿਰਫ਼ ਕੁਝ ਸਕਿੰਟ ਲੱਗਣਗੇ।

ਇਸ ਲਈ ਵਟਸਐਪ ਦੇ ਲੇਟੈਸਟ ਵਰਜ਼ਨ ਵਿੱਚ ਜਾ ਕੇ Settings>Account>Username ‘ਤੇ ਜਾਣਾ ਪਵੇਗਾ।

ਵਟਸਐਪ ਇਸ ਫ਼ੀਚਰ ਨੂੰ ਰੋਲ ਆਊਟ ਕਰ ਚੁੱਕਿਆ ਹੈ।

ਵਟਸਐਪ ਯੂਜ਼ਰਨੇਮ ਨਾਲ ਜੁੜੀਆਂ ਅਹਿਮ ਗੱਲਾਂ

ਵਟਸਐੱਪ

ਤਸਵੀਰ ਸਰੋਤ, Getty Images

ਯੂਜ਼ਰਨੇਮ ਤੁਹਾਡੇ ਫੋਨ ਨੰਬਰ ਦਾ ਇੱਕ ਬਦਲ ਹੈ ਜਿਸ ਨਾਲ ਲੋਕ ਤੁਹਾਨੂੰ ਲੱਭ ਸਕਦੇ ਹਨ ਅਤੇ ਮੈਸੇਜ ਕਰ ਸਕਦੇ ਹਨ।

ਯੂਜ਼ਰਨੇਮ ਦੇ ਨਾਲ ਇੱਕ ਵਿਕਲਪਿਕ ਚਾਰ ਅੰਕਾਂ ਦਾ ਸਕਿਉਰਟੀ ਕੋਡ ਵੀ ਹੋਏਗਾ, ਜੋ ਪਹਿਲੀ ਵਾਰ ਸੰਪਰਕ ਕਰਨ ਵਾਲਿਆਂ ਲਈ ਇੱਕ ਵਾਧੂ ਸੁਰੱਖਿਆ ਪਰਤ ਦੀ ਤਰ੍ਹਾਂ ਕੰਮ ਕਰੇਗਾ।

ਯੂਜ਼ਰਨੇਮ ਇੱਕ ਹੈਂਡਲ ਦੀ ਤਰ੍ਹਾਂ ਕੰਮ ਕਰਦਾ ਹੈ।

ਤੁਸੀਂ ਇਸ ਨੂੰ ਦੂਜਿਆਂ ਨਾਲ ਸਾਂਝਾ ਕਰ ਸਕਦੇ ਹੋ ਤਾਂ ਕਿ ਉਹ ਆਪਣਾ ਫੋਨ ਨੰਬਰ ਜਾਣੇ ਬਿਨ੍ਹਾਂ ਵਟਸਐਪ ‘ਤੇ ਤੁਹਾਨੂੰ ਖੋਜ ਸਕਣ ਅਤੇ ਤੁਹਾਡੇ ਨਾਲ ਸੰਪਰਕ ਕਰ ਸਕਣ।

ਕਿਉਂਕਿ ਵਟਸਐਪ ‘ਤੇ ਕੋਈ ਜਨਤਕ ਡਾਇਰੈਕਟਰੀ ਨਹੀਂ ਹੋਏਗੀ, ਇਸ ਲਈ ਕਿਸੇ ਨੂੰ ਤੁਹਾਡੇ ਨਾਲ ਸੰਪਰਕ ਕਰਨ ਲਈ ਤੁਹਾਡਾ ਸਟੀਕ ਯੂਜ਼ਰਨੇਮ ਪਤਾ ਹੋਣਾ ਜ਼ਰੂਰੀ ਹੋਏਗਾ।

ਇਹ ਸਕਿਓਰਟੀ ਕੋਡ ਇੱਕ ਪਿੰਨ ਦੀ ਤਰ੍ਹਾਂ ਕੰਮ ਕਰੇਗਾ।

ਜੇ ਤੁਸੀਂ ਇਸ ਨੂੰ ਚਾਲੂ ਕਰਦੇ ਹੋ ਤਾਂ ਕੋਈ ਅਣਜਾਣ ਵਿਅਕਤੀ ਸਿਰਫ਼ ਤੁਹਾਡਾ ਯੂਜ਼ਰਨੇਮ ਜਾਣ ਕੇ ਤੁਹਾਨੂੰ ਮੈਸੇਜ ਨਹੀਂ ਕਰ ਸਕੇਗਾ।

ਉਸ ਨੂੰ ਪਹਿਲੀ ਵਾਰ ਤੁਹਾਡੇ ਨਾਲ ਸੰਪਰਕ ਕਰਨ ਲਈ ਯੂਜ਼ਰਨੇਮ ਅਤੇ ਚਾਰ ਅੰਕਾਂ ਦੇ ਸਕਿਓਰਟੀ ਕੋਡ, ਦੋਹਾਂ ਦੀ ਜ਼ਰੂਰਤ ਹੋਏਗੀ।

ਜੇ ਤੁਸੀਂ ਇਸ ਸਕਿਓਰਟੀ ਕੋਡ ਨੂੰ ਰੰਨ ਆਫ ਕਰਦੇ ਹੋ ਤਾਂ ਜਿਨ੍ਹਾਂ ਲੋਕਾਂ ਨੇ ਪਹਿਲਾਂ ਕਦੇ ਤੁਹਾਨੂੰ ਮੈਸੇਜ ਨਹੀਂ ਕੀਤਾ ਹੈ ਉਨ੍ਹਾਂ ਨੂੰ ਪਹਿਲੀ ਵਾਰ ਤੁਹਾਡੇ ਨਾਲ ਸੰਪਰਕ ਕਰਨ ਲਈ ਯੂਜ਼ਰਨੇਮ ਅਤੇ ਸਕਿਓਰਟੀ ਕੋਡ, ਦੋਹਾਂ ਦੀ ਲੋੜ ਹੋਏਗੀ।

ਜਦੋਂ ਤੁਸੀਂ ਚਾਹੋ ਕਿ ਕੋਈ ਨਵਾਂ ਵਿਅਕਤੀ ਤੁਹਾਡੇ ਨਾਲ ਸੰਪਰਕ ਕਰੇ ਤਾਂ ਤੁਸੀਂ ਆਪਣਾ ਯੂਜ਼ਰਨੇਮ ਅਤੇ ਸਕਿਓਰਟੀ ਕੋਡ, ਦੋਹੇਂ ਸਾਂਝੇ ਕਰ ਸਕਦੇ ਹੋ।

ਯੂਜ਼ਰਨੇਮ ਦਾ ਇਹ ਸਕਿਓਰਟੀ ਕੋਡ ਸਿਰਫ਼ ਉਨ੍ਹਾਂ ਲੋਕਾਂ ਲਈ ਜ਼ਰੂਰੀ ਹੋਏਗਾ, ਜੋ ਪਹਿਲੀ ਵਾਰ ਤੁਹਾਡੇ ਯੂਜ਼ਰਨੇਮ ਜ਼ਰੀਏ ਤੁਹਾਨੂੰ ਸੰਪਰਕ ਕਰ ਰਹੇ ਹਨ।

ਇਨ੍ਹਾਂ ਲੋਕਾਂ ਨੂੰ ਤੁਹਾਡੇ ਯੂਜ਼ਰਨੇਮ ਦੀ ਲੋੜ ਨਹੀਂ ਹੋਏਗੀ

ਵਟਸਐੱਪ

ਤਸਵੀਰ ਸਰੋਤ, Getty Images

ਇਨ੍ਹਾਂ ਲੋਕਾਂ ਨੂੰ ਤੁਹਾਡੇ ਨਾਲ ਸੰਪਰਕ ਕਰਨ ਲਈ ਯੂਜ਼ਰਨੇਮ ਦੀ ਲੋੜ ਨਹੀਂ ਹੋਵੇਗੀ।

  • ਜਿਨ੍ਹਾਂ ਲੋਕਾਂ ਕੋਲ ਤੁਹਾਡਾ ਫੋਨ ਨੰਬਰ ਪਹਿਲਾਂ ਤੋਂ ਸੇਵ ਹੈ।
  • ਜਿਨ੍ਹਾਂ ਲੋਕਾਂ ਨਾਲ ਤਸੀਂ ਪਹਿਲਾਂ ਚੈਟ ਕਰ ਚੁੱਕੇ ਹਨ।
  • ਜੋ ਤੁਹਾਡੇ ਨਾਲ ਕਿਸੇ ਜੁਆਇੰਟ ਗਰੁੱਪ ਵਿੱਚ ਹਨ।
  • ਜਿਨ੍ਹਾਂ ਨੇ ਤੁਹਾਡਾ ਕਿਊ ਆਰ ਕੋਡ ਸਕੈਨ ਕੀਤਾ ਹੈ।
  • ਜਿਨ੍ਹਾਂ ਨੂੰ ਪਹਿਲਾਂ ਤੁਸੀਂ ਮੈਸੇਜ ਕੀਤਾ ਹੈ।

ਜੇ ਤੁਸੀਂ ਯੂਜ਼ਰਨੇਮ ਬਣਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਆਪਣੇ ਮੋਬਾਈਲ ਡਿਵਾਈਸ ਦਾ ਇਸਤੇਮਾਲ ਕਰਨਾ ਪਵੇਗਾ।

ਤੁਸੀਂ ਆਪਣੇ ਯੂਜ਼ਰਨੇਮ ਲਈ ਖੁਦ ਕੋਈ ਖਾਸ ਕੋਡ ਨਹੀਂ ਚੁਣ ਸਕਦੇ। ਇਹ ਕੋਡ ਵਟਸਐਪ ਖੁਦ ਜੈਨਰੇਟ ਕਰੇਗਾ।

ਜੇ ਤੁਸੀਂ ਚਾਹੋ, ਤਾਂ ‘ਗੇਟ ਅ ਡਿਫਰੈਂਟ ਕੀ’ ਵਿਕਲਪ ‘ਤੇ ਟੈਪ ਕਰਕੇ ਨਵੀਂ ਕੀ ਜੈਨਰੇਟ ਕਰ ਸਕਦੇ ਹੋ।

ਯੂਜ਼ਰਨੇਮ ਕੀ ਪੂਰੀ ਤਰ੍ਹਾਂ ਵਿਕਲਪਿਕ ਹੈ। ਤੁਸੀਂ ਕਦੇ ਵੀ ਆਪਣੀ ਕੀ ਜੋੜ ਸਕਦੇ ਹੋ, ਬਦਲ ਸਕਦੇ ਹੋ ਜਾਂ ਹਟਾ ਸਕਦੇ ਹੋ।

ਜੇ ਤੁਸੀਂ ਆਪਣਾ ਵਟਸਐਪ ਅਕਾਊਂਟ ਕਿਸੇ ਅਜਿਹੇ ਮੈਟਾ ਅਕਾਊਂਟ ਨਾਲ ਜੋੜਿਆ ਹੈ, ਜਿਸ ਵਿੱਚ ਤੁਹਾਡੀ ਉਮਰ ਅਠਾਰਾਂ ਸਾਲ ਤੋਂ ਘੱਟ ਦਿਖਾਈ ਗਈ ਹੈ ਤਾਂ ਤੁਹਾਡੀ ਪ੍ਰਾਈਵੇਸੀ ਦੀ ਸੁਰੱਖਿਆ ਲਈ ਯੂਜ਼ਰਨੇਮ ਕੀ ਡਿਫਾਲਟ ਰੂਪ ਵਿੱਚ ਚਾਲੂ ਰਹੇਗੀ।

ਹਾਲਾਂਕਿ, ਤੁਸੀਂ ਇਸ ਨੂੰ ਕਦੇ ਵੀ ਬਦਲ ਸਕਦੇ ਹੋ।

ਯੂਜ਼ਰਨੇਮ ਕੀ ਬਣਾਉਣ ਨਾਲ ਤੁਹਾਡੀ ਮੌਜੂਦਾ ਗੱਲਬਾਤ ‘ਤੇ ਕੋਈ ਅਸਰ ਨਹੀਂ ਪਵੇਗਾ।

ਜਿਨ੍ਹਾਂ ਲੋਕਾਂ ਨਾਲ ਤੁਸੀਂ ਪਹਿਲਾਂ ਹੀ ਚੈਟ ਕਰ ਚੁੱਕੇ ਹੋ, ਉਹ ਕੀ ਤੋਂ ਬਿਨ੍ਹਾਂ ਵੀ ਤੁਹਾਨੂੰ ਮੈਸੇਜ ਭੇਜ ਸਕਦੇ ਹਨ।

ਜੇ ਕਿਸੇ ਵਿਅਕਤੀ ਕੋਲ ਤੁਹਾਡੀ ਕੀ ਨਹੀਂ ਹੈ ਅਤੇ ਉਹ ਤੁਹਾਡੇ ਯੂਜ਼ਰਨੇਮ ਜ਼ਰੀਏ ਤੁਹਾਡੇ ਤੱਕ ਨਹੀਂ ਪਹੁੰਚ ਪਾਉਂਦਾ ਤਾਂ ਇਸ ਦੀ ਕੋਈ ਸੂਚਨਾ ਤੁਹਾਨੂੰ ਨਹੀਂ ਮਿਲੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI