Source :- BBC PUNJABI

ਪ੍ਰੋਬਾਇਓਟਿਕਸ ਖਾਣੇ ਦਾ ਅੰਤੜੀਆਂ ਦੀ ਸਿਹਤ ਉੱਤੇ ਅਸਰ

ਤਸਵੀਰ ਸਰੋਤ, Getty Images

25 ਮਿੰਟ ਪਹਿਲਾਂ

ਸਾਡੀਆਂ ਅੰਤੜੀਆਂ (ਗਟ) 100 ਮਿਲੀਅਨ ਤੋਂ ਵੀ ਵੱਧ ਨਰਵ ਸੈੱਲਜ਼ ਦਾ ਘਰ ਹਨ ਅਤੇ ਇਹ 95 ਫ਼ੀਸਦ ‘ਸੈਰੋਟਨਿਨ’ ਰਸਾਇਣ ਬਣਾਉਂਦੀਆਂ ਹਨ।

ਸੈਰੋਟਨਿਨ ਚੰਗੀ ਸਿਹਤ ਨਾਲ ਜੁੜਿਆ ‘ਨਿਊਰੋਟ੍ਰਾਂਸਮੀਟਰ’ ਹੈ, ਇਹ ਤੰਤੂਆਂ ਰਾਹੀਂ ਸੁਨੇਹੇ ਭੇਜਦਾ ਹੈ।

ਹਾਲ ਹੀ ਵਿੱਚ ਨਵੇਂ ਸਬੂਤਾਂ ਨੇ ਖਰਬਾਂ ਦੀ ਗਿਣਤੀ ਵਿੱਚ ਸਾਡੀਆਂ ਅੰਤੜੀਆਂ ਵਿੱਚ ਮੌਜੂਦ ਬੈਕਟੀਰੀਆ, ਵਾਇਰਸ, ਫੰਗੀ ਅਤੇ ਹੋਰ ਤੱਤਾਂ ਦੀ ਸਰੀਰ ਅਤੇ ਦਿਮਾਗ ਲਈ ਅਹਿਮੀਅਤ ਸਾਹਮਣੇ ਲਿਆਂਦੀ ਹੈ।

ਇਹ ਦੱਸਦਾ ਹੈ ਕਿ ਸਾਡੀਆਂ ਅੰਤੜੀਆਂ ਅਤੇ ਦਿਮਾਗ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ।

ਕਿਸੇ ਜ਼ਰੂਰੀ ਮੀਟਿੰਗ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਕਦੇ ‘ਗਟ ਫੀਲਿੰਗ’ ਜਾਂ ਘਬਰਾਹਟ ਹੋਈ ਹੋਵੇਗੀ, ਜਾਂ ਲੰਬੇ ਸਮੇਂ ਕਬਜ਼ ਕਰਕੇ ਦਿਲ ਖ਼ਰਾਬ ਹੋਇਆ ਹੋਵੇਗਾ।

ਪਰ ਇਹ ਸਬੰਧ ਕਿਵੇਂ ਬਣਿਆ? ਅਤੇ ਕੀ ਇੱਕ ਖੁਸ਼ਹਾਲ ਅਤੇ ਸਿਹਤਮੰਦ ਜ਼ਿੰਦਗੀ ਦੇ ਲਈ ਇਸ ਸਬੰਧ ਨੂੰ ਬਿਹਤਰ ਬਣਾਉਣਾ ਸੰਭਵ ਹੈ?

ਪ੍ਰੋਬਾਇਓਟਿਕਸ ਖਾਣੇ ਦਾ ਅੰਤੜੀਆਂ ਦੀ ਸਿਹਤ ਉੱਤੇ ਅਸਰ

‘ਅੰਤੜੀਆਂ ਅਤੇ ਦਿਮਾਗ ਦਾ ਸਬੰਧ’

ਡਾ ਸਲੀਹਾ ਮਹਿਮੂਦ ਅਹਿਮਦ ‘ਬੋਵਲ ਰਿਸਰਚ ਯੂਕੇ’ ਵਿੱਚ ਅੰਬੈਸੈਡਰ ਹਨ ਅਤੇ ਗੈਸਟ੍ਰੋਇਨਟੇਰੋਲੋਜਿਸਟ ਹਨ।

ਉਹ ਦੱਸਦੇ ਹਨ, ਇਹ ਦੋਵੇਂ ਅੰਗ (ਅੰਤੜੀਆਂ ਤੇ ਦਿਮਾਗ) ਤਿੰਨ ਵੱਖੋ-ਵੱਖ ਤਰੀਕਿਆਂ ਨਾਲ ਜੁੜੇ ਹੋਏ ਹਨ।

ਪਹਿਲਾ, ਵੇਗਸ ਨਰਵ ਨਾੜੀ ਤੰਤਰ ਦਾ ਅਹਿਮ ਹਿੱਸਾ ਹੈ ਜੋ ਦਿਮਾਗ, ਦਿਲ ਨੂੰ ਆਂਦਰਾਂ ਨਾਲ ਜੋੜਦਾ ਹੈ।

ਦੂਜਾ, ਦਿਮਾਗ ਅਤੇ ਅੰਤੜੀਆਂ ਹਾਰਮੋਨਜ਼ ਰਾਹੀਂ ਸੰਚਾਰ ਕਰਦੇ ਹਨ। ਇਹ ਚੀਜ਼ਾਂ ਜਿਵੇਂ ਘਰੇਲਿਨ ਅਤੇ ਜੀਐੱਲਪੀ-1 ਗ੍ਰੰਥੀਆਂ ਵੱਲੋਂ ਬਣਾਈਆਂ ਜਾਂਦੀਆਂ ਹਨ ਅਤੇ ਪੂਰੇ ਸਰੀਰ ਵਿੱਚ ਸੰਚਾਰ ਕਿਰਨਾਂ ਭੇਜਦੀਆਂ ਹਨ।

ਤੀਜਾ ਹੈ ਰੋਗ ਪ੍ਰਤੀਰੋਧਕ ਪ੍ਰਣਾਲੀ। ਡਾ ਅਹਿਮਦ ਕਹਿੰਦੇ ਹਨ, “ਬਹੁਤ ਲੋਕ ਸੋਚਦੇ ਹਨ ਕਿ ਇਹ ਰੋਗ ਪ੍ਰਤੀਰੋਧਕ ਸੈੱਲ ਸਿਰਫ਼ ਖ਼ੂਨ ਜਾਂ ਲਸਿਕਾ ਵਿੱਚ ਹੁੰਦੇ ਹਨ ਪਰ ਇਨ੍ਹਾਂ ਵਿੱਚੋਂ ਬਹੁਤੇ ਸੈੱਲ ਗਟ ਵਿੱਚ ਕੰਮ ਕਰਦੇ ਹਨ ਅਤੇ ਦਿਮਾਗ ਅਤੇ ਹੋਰ ਤੰਤੂਆਂ ਵਿਚਾਲੇ ਮਾਧਿਅਮ ਦੀ ਭੂਮਿਕਾ ਨਿਭਾਉਂਦੇ ਹਨ।

ਡਾ. ਪੰਕਜ ਜੇ ਪਸਰੀਚਾ, ਮਾਯੋ ਕਲੀਨਿਕ ਨਾਲ ਜੁੜੇ ਗੈਸਟਰੋਐਂਟੈਰੋਲਾਜੀ ਵਿੱਚ ਮਾਹਰ ਹਨ।

ਉਹ ਕਹਿੰਦੇ ਹਨ ਕਿ ਇਹ ਸਬੰਧ ਖਾਸ ਇਸ ਕਰਕੇ ਹੈ ਕਿਉਂਕਿ ਦਿਮਾਗ ਨੂੰ ਕੰਮ ਕਰਨ ਲਈ ਕਾਫੀ ਊਰਜਾ ਦੀ ਲੋੜ ਹੈ ਅਤੇ ਇਹ ਅੰਤੜੀਆਂ ਤੋਂ ਮਿਲਦੀ ਹੈ।

ਉਹ ਦੱਸਦੇ ਹਨ ਕਿ ਦਿਮਾਗ ਸਾਡੇ ਸਰੀਰ ਦੇ ਕੁਲ ਭਾਰ ਦਾ ਸਿਰਫ਼ 2 ਫ਼ੀਸਦ ਹੈ ਪਰ ਇਹ ਸਾਡੇ ਸਰੀਰ ਦੀ 20 ਫ਼ੀਸਦ ਊਰਜਾ ਵਰਤਦਾ ਹੈ।

ਪ੍ਰੋਬਾਇਓਟਿਕ ਖਾਣਾ

ਤਸਵੀਰ ਸਰੋਤ, Getty Images

ਅੰਤੜੀਆਂ ਦਾ ਕੰਮ ਹੈ ਕਿ ਉਹ ਖਾਣੇ ਨੂੰ ਆਮ ਤੰਤੂਆਂ ਵਿੱਚ ਤੋੜਨ ਅਤੇ ਇਸ ਨੂੰ ਸੋਖ ਕੇ ਸਰੀਰ ਲਈ ਊਰਜਾ ਵਿੱਚ ਤਬਦੀਲ ਕਰਨ।

ਜਿੱਥੇ ਦਿਮਾਗ ਅੰਤੜੀਆਂ ਨੂੰ ਪ੍ਰਭਾਵਿਤ ਕਰਦਾ ਹੈ ਉੱਥੇ ਹੀ ਅੰਤੜੀਆਂ ਵੀ ਦਿਮਾਗ ਉੱਤੇ ਅਸਰ ਪਾਉਂਦੀਆਂ ਹਨ।

ਅਸੀਂ ਇਸ ਬਾਰੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਈ ਮਿਸਾਲਾਂ ਵੇਖ ਸਕਦੇ ਹਾਂ।

ਜਦੋਂ ਸਾਡੇ ਸਾਹਮਣੇ ਕੋਈ ਖ਼ਤਰਨਾਕ ਸਥਿਤੀ ਆਉਂਦੀ ਹੈ ਜਾਂ ਕੋਈ ਅਜਿਹੀ ਘਟਨਾ ਜਿਵੇਂ ਕੰਮ ਉੱਤੇ ਕੋਈ ਮੀਟਿੰਗ, ਇਸ ਦੀ ਸਭ ਤੋਂ ਪਹਿਲੀ ਪ੍ਰਤੀਕਿਰਿਆ ਆਂਦਰਾਂ ਵਿੱਚ ਹੁੰਦੀ ਹੈ।

ਅਸੀਂ ਉਲਟੀ ਵਰਗਾ ਮਹਿਸੂਸ ਕਰ ਸਕਦੇ ਹਾਂ, ਢਿੱਡ ਦੁਖ ਸਕਦਾ ਹੈ ਤੇ ਡਾਇਰੀਆ ਵੀ ਹੋ ਸਕਦਾ ਹੈ।

ਇਸ ਦੇ ਨਾਲ ਹੀ ਜਦੋਂ ਅਸੀਂ ਪਿਆਰ ਵਿੱਚ ਹੁੰਦੇ ਹਾਂ ਜਾਂ ਤਾਂ ਸਾਨੂੰ ‘ਬਟਰਫਲਾਈਜ਼’ ਖੁਸ਼ਨੁਮਾ ਜਿਹੀ ਘਬਰਾਹਟ ਮਹਿਸੂਸ ਹੁੰਦੀ ਹੈ, ਜਾਂ ਤੁਸੀਂ ਜਿਸ ਨੂੰ ਪਸੰਦ ਕਰਦੇ ਹੋ ਉਸਦੇ ਨੇੜੇ ਚੰਗਾ ਮਹਿਸੂਸ ਕਰ ਸਕਦੇ ਹੋ।

ਦੂਜੇ ਪਾਸੇ ਜੇ ਤੁਹਾਨੂੰ ਕਬਜ਼ ਹੈ ਜਾਂ ਤੁਸੀਂ ਕਈ ਦਿਨਾਂ ਤੋਂ ਬਾਥਰੂਮ ਜਾ ਰਹੇ ਹੋ ਤਾਂ ਇਹ ਤੰਗੀ ਅਤੇ ਤਣਾਅ ਦਾ ਕਾਰਨ ਵੀ ਬਣ ਸਕਦੀ ਹੈ।

ਪ੍ਰੋਬਾਇਓਟਿਕ ਖਾਣਾ

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ-

ਅੰਤੜੀਆਂ ਵਿੱਚ 10 ਤੋਂ 100 ਟ੍ਰਿਲੀਅਨ ਮਾਈਕ੍ਰੋਬੀਅਲ ਸੈੱਲ ਹੁੰਦੇ ਹਨ। ਇਨ੍ਹਾਂ ਵਿੱਚ ਬੈਕਟੀਰੀਆ, ਵਾਇਰਸ, ਫੰਗੀ, ਪ੍ਰੋਟੋਜ਼ੋਆ ਅਤੇ ਹੋਰ ਸੂਖਮ ਤੱਤ ਸ਼ਾਮਲ ਹੁੰਦੇ ਹਨ।

ਇਹ ਗਿਣਤੀ ਇਨਸਾਨ ਦੇ ਸਰੀਰ ਵਿੱਚਲੇ ਮਨੁੱਖੀ ਸੈੱਲਜ਼ ਤੋਂ ਵੱਧ ਹੈ।

ਮਾਹਰ ਦੱਸਦੇ ਹਨ ਕਿ ਇਹ ਸੈੱਲ ਖਾਣੇ ਤੋਂ ਪੋਸ਼ਣ ਲੈਣ ਅਤੇ ਪਚਾਉਣ ਵਿੱਚ ਮਦਦ ਕਰਨ ਦੇ ਨਾਲ-ਨਾਲ ਉਨ੍ਹਾਂ ਚੀਜ਼ਾਂ ‘ਤੇ ਵੀ ਕੰਮ ਕਰਦੇ ਹਨ ਜੋ ਅਸੀਂ ਆਪ ਨਹੀਂ ਕਰ ਸਕਦੇ।

ਪਿਛਲੇ ਦੋ ਦਹਾਕਿਆਂ ਵਿੱਚ ਇਸ ਬਾਰੇ ਜਾਣਕਾਰੀ ਵਧ ਗਈ ਹੈ।

ਡਾ. ਅਹਿਮਦ ਕਹਿੰਦੇ ਹਨ ਕਿ ਵਿਗਿਆਨੀਆਂ ਵੱਲੋਂ ਵਿਕਸਤ ਕੀਤੇ ਗਏ ਨਵੇਂ ਯੰਤਰਾਂ ਅਤੇ ਪ੍ਰੀਖਣਾਂ ਨੇ ਸਾਡੀਆਂ ਅੰਤੜੀਆਂ ਵਿਚਲੇ ਸੂਖਮ ਤੱਤਾਂ ਨੂੰ ਮਾਪਣ ਤੇ ਬਿਮਾਰੀਆਂ ਦੇ ਵਿਕਸਤ ਹੋਣ ਵਿੱਚ ਉਨ੍ਹਾਂ ਦੇ ਪ੍ਰਭਾਵ ਜਾਣਨ ਵਿੱਚ ਸਹਾਇਤਾ ਕੀਤੀ ਹੈ।

ਪ੍ਰੋਬਾਇਓਟਿਕ ਖਾਣਾ

ਤਸਵੀਰ ਸਰੋਤ, Getty Images

ਡਾ. ਪਸਰੀਚਾ ਕਹਿੰਦੇ ਹਨ, “ਮਾਈਕ੍ਰੋਬਾਇਟਾ (ਅੰਤੜੀਆਂ ਵਿਚਲੇ ਸੈੱਲ ਸਮੂਹ) ਵਿੱਚ ਬਦਲਾਅ ਨੂੰ ਹੁਣ ਮਨੁੱਖਾਂ ਨੂੰ ਹੋਣ ਵਾਲੀਆਂ ਲਗਭਗ ਸਾਰੀਆਂ ਬਿਮਾਰੀਆਂ ਨਾਲ ਜੋੜਿਆ ਜਾ ਚੁੱਕਾ ਹੈ।”

ਸਾਲ 2011 ਵਿੱਚ ਡਾ. ਪਸਰੀਚਾ ਨੇ ਚੂਹਿਆਂ ‘ਤੇ ਇੱਕ ਅਧਿਐਨ ਕੀਤਾ, ਜਿਸ ਵਿੱਚ ਇਹ ਦਰਸਾਇਆ ਗਿਆ ਕਿ ਗੈਸ ਕਾਰਨ ਹੋਣ ਵਾਲੀ ਤੰਗੀ ‘ਡਿਪਰੈਸ਼ਨ ਅਤੇ ਹੋਰ ਚਿੰਤਾ ਵਾਲੇ ਵਤੀਰੇ ਵਿੱਚ ਵਾਧਾ ਹੋ ਸਕਦਾ ਹੈ।’

ਹੋਰ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਮਾਈਕ੍ਰੋਬਾਇਟੋ ਵਿੱਚ ਅਸੰਤੁਲਨ ਮੋਟਾਪੇ, ਦਿਲ ਦੇ ਰੋਗਾਂ ਅਤੇ ਕੈਂਸਰ ਨਾਲ ਜੁੜਿਆ ਹੋਇਆ ਹੈ।

ਹਾਲਾਂਕਿ ਡਾ. ਪਸਰੀਚਾ ਕਹਿੰਦੇ ਹਨ ਕਿ ਸਾਡੇ ਕੋਲ ਉੱਨੇ ਸਬੂਤ ਨਹੀਂ ਹਨ ਕਿ ਅਸੀਂ ਕਾਰਨ ਅਤੇ ਅਸਰ ਨੂੰ ਸਥਾਪਿਤ ਕਰ ਸਕੀਏ ਜਾਂ ਇਹ ਦੱਸ ਦਕੀਏ ਕਿ ਅੰਤੜੀਆਂ ਵਿੱਚ ਮੌਜੂਦ ਤੱਤ ਬਿਮਾਰੀਆਂ ਦੇ ਪੈਦਾ ਹੋਣ ਨਾਲ ਜੁੜੇ ਹਨ।

ਜਾਨਵਰਾਂ ‘ਤੇ ਅਧਿਐਨ ਅਤੇ ਮਨੁੱਖਾਂ ਉੱਤੇ ਖੋਜ ਬਾਰੇ ਕੁਝ ਸਬੂਤ ਹਨ ਕਿ ਤੁਹਾਨੂੰ ਅਜਿਹੀਆਂ ਦਿੱਕਤਾਂ ਹੋ ਸਕਦੀਆਂ ਹਨ ਜਿਨ੍ਹਾਂ ਦੀ ਸ਼ੁਰੂਆਤ ਤੁਹਾਡੀਆਂ ਅੰਤੜੀਆਂ ਵਿੱਚ ਹੋਈ ਹੋਵੇ। ਪਰ ਕੀ ਇਹ ਬਿਮਾਰੀਆਂ ਅੰਤੜੀਆਂ ਕਰਕੇ ਹੁੰਦੀਆਂ ਹਨ? ਅਸੀਂ ਇਸ ਬਾਰੇ ਨਹੀਂ ਜਾਣਦੇ।”

ਮਾਹਰ ਕਹਿੰਦੇ ਹਨ ਕਿ ਖਾਣੇ ਵਿੱਚ ਕੁਝ ਅਜਿਹੇ ਬੈਕਟੀਰੀਆ ਹੋ ਸਕਦੇ ਹਨ ਜੋ ਤੁਹਾਡੀ ਪਾਚਨ ਪ੍ਰਣਾਲੀ ਲਈ ਠੀਕ ਹਨ।

ਪ੍ਰੋਬਾਇਓਟਿਕ ਖਾਣਾ ਕਿਉਂ ਜ਼ਰੂਰੀ

ਅੰਤੜੀਆਂ ਵਿਚਲੇ ਜੀਵਾਣਅੂਾਂ ਦਾ ਸਿਹਤ ਉੱਤੇ ਅਸਰ

ਤਸਵੀਰ ਸਰੋਤ, Getty Images

ਕੀ ਅੰਤੜੀਆਂ ਵਿੱਚ ਰਹਿੰਦੇ ਇਨ੍ਹਾਂ ਸੂਖਮ ਤੱਤਾਂ ਵਿੱਚ ਸੰਤੁਲਨ ਹਾਸਲ ਕੀਤਾ ਜਾ ਸਕਦਾ ਹੈ?

ਡਾ. ਅਹਿਮਦ ਕਹਿੰਦੇ ਹਨ ਕਿ ਇਹ ਬਹੁਤ ਮੁਸ਼ਕਲ ਹੈ ਕਿਉਂਕਿ ਹਰੇਕ ਮਨੁੱਖ ਵਿੱਚ ਬੈਕਟੀਰੀਆ, ਵਾਇਰਸ ਅਤੇ ਹੋਰ ਏਜੰਟਾਂ ਦੀ ਵੱਖਰੀ-ਵੱਖਰੀ ਬਣਤਰ ਹੁੰਦੀ ਹੈ।

“ਹਰੇਕ ਦੀਆਂ ਅੰਤੜੀਆਂ ਦੀ ਸੰਰਚਨਾ ਵੱਖਰੀ ਹੈ, ਅਜਿਹਾ ਨਹੀਂ ਕਿ ਹਰੇਕ ਦੀ ਸ਼ੁਰੂਆਤ ਇੱਕੋ ਜਿਹੀ ਹੋਵੇਗੀ।

ਪਰ ਮਾਹਰਾਂ ਦਾ ਕਹਿਣਾ ਹੈ ਕਿ ਕੁਝ ਅਜਿਹੇ ਕਦਮ ਚੁੱਕੇ ਜਾ ਸਕਦੇ ਹਨ ਜੋ ਅੰਤੜੀਆਂ ਦੀ ਸਿਹਤ ਲਈ ਚੰਗੇ ਹੁੰਦੇ ਹਨ।

ਪ੍ਰੋਬਾਇਓਟਿਕਸ ਜਾਂ ਯੋਗਰਟ, ਕੈਫਿਰ, ਕੋਂਬੁਚਚਾ ਜਿਹੇ ਖਾਣੇ ਜਾਂ ਫਾਈਬਰ ਵਾਲੇ ਖਾਣੇ ਖਾਧੇ ਜਾ ਸਕਦੇ ਹਨ।

ਡਾ. ਅਹਿਮਦ ਕਹਿੰਦੇ ਹਨ, “ਖਾਣਾ ਵੰਨ-ਸੁਵੰਨਾ ਹੋਣਾ ਜ਼ਰੂਰੀ ਹੈ, ਪਲਾਂਟ ਬੇਸਡ ਫੂਡ ਵੀ ਜ਼ਰੂਰੀ ਹੈ।”

ਗੈਸਟ੍ਰੋਐਂਟੇਰੋਲੌਜਿਸਟ ਇਹ ਸਿਫ਼ਾਰਿਸ਼ ਕਰਦੇ ਹਨ ਕਿ ਸਾਰਿਆਂ ਨੂੰ ਆਪਣੇ ਖਾਣੇ ਵਿੱਚ ਫਲਾਂ, ਸਬਜ਼ੀਆਂ, ਹੋਲ ਗ੍ਰੇਨਜ਼, ਲਿਗੁਮਸ, ਬੀਜਾਂ ਅਤੇ ਮਸਾਲਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਉਹ ਕਹਿੰਦੇ ਹਨ, “ਮੈਂ ਸ਼ਾਕਾਹਾਰੀ ਹਾਂ ਪਰ ਮੈਂ ਮੰਨਦਾ ਹਾਂ ਕਿ ਸਾਡੇ ਖਾਣੇ ਵਿੱਚ ਪਲਾਂਟ ਬੇਸਡ ਭੋਜਨ ਬਾਰੇ ਸੁਧਾਰ ਦੀ ਲੋੜ ਹੈ।”

ਡਾ. ਅਹਿਮਦ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਦੀ ਖ਼ੁਰਾਕ ਵਿੱਚ 30 ਦੇ ਕਰੀਬ ਪਲਾਂਟ ਬੇਸਡ ਫੂਡ ਹੁੰਦੇ ਹਨ ਉਨ੍ਹਾਂ ਦੀਆਂ ਅੰਤੜੀਆਂ ਵੱਧ ਸਿਹਤਮੰਦ ਹੁੰਦੀਆਂ ਹਨ।

ਖ਼ੁਰਾਕ ਅਤੇ ਡਿਪਰੈਸ਼ਨ

ਪ੍ਰੋਬਾਇਓਟਿਕ ਖਾਣੇ ਦਾ ਅੰਤੜੀਆਂ ਦੀ ਸਿਹਤ ਉੱਤੇ ਅਸਰ

ਤਸਵੀਰ ਸਰੋਤ, Getty Images

ਪਰ ਕੀ ਖ਼ੁਰਾਕ ਵਿੱਚ ਤਬਦੀਲੀ ਸਾਡੀਆਂ ਭਾਵਨਾਵਾਂ ਉੱਤੇ ਅਸਰ ਪਾ ਸਕਦੀ ਹੈ ਜਾਂ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦੇ ਟਾਕਰੇ ਵਿੱਚ ਸਹਾਇਤਾ ਕਰ ਸਕਦੀ ਹੈ?

ਯੂਨੀਵਰਸਿਟੀ ਆਫ ਆਕਸਫੋਰਡ ਵੱਲੋਂ ਯੂਕੇ ਵਿੱਚ ਕਰਵਾਏ ਗਏ ਟ੍ਰਾਇਲ ਵਿੱਚ ਇਸ ਗੱਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ।

ਮਾਹਰਾਂ ਨੇ ਤਣਾਅ ਦਾ ਸਾਹਮਣਾ ਕਰ ਰਹੇ 71 ਵਲੰਟੀਅਰਾਂ ਨੂੰ ਇਕੱਠਾ ਕੀਤਾ ਅਤੇ ਦੋ ਸਮੂਹਾਂ ਵਿੱਚ ਵੰਡ ਦਿੱਤਾ।

ਪਹਿਲੇ ਸਮੂਹ ਨੂੰ ਚਾਰ ਹਫ਼ਤਿਆਂ ਤੱਕ ਪ੍ਰੋਬਾਇਓਟਿਕਸ ਦਿੱਤੇ ਗਏ, ਜਦਕਿ ਬਾਕੀਆਂ ਨੂੰ ਉਸ ਦੀ ਥਾਂ ਪਲੇਸਬੋ ਭਾਵ ਕਿ ਅਜਿਹੀ ਵਸਤੂ ਦਿੱਤੀ ਗਈ ਜਿਸ ਦਾ ਕੋਈ ਅਸਰ ਨਾ ਹੋਵੇ।

ਵਿਗਿਆਨੀਆਂ ਅਤੇ ਵੰਲਟੀਅਰਾਂ ਨੂੰ ਨਹੀਂ ਪਤਾ ਸੀ ਕਿ ਕਿਸ ਨੇ ਕੀ ਲਿਆ।

ਇਸ ਤਜਰਬੇ ਦੇ ਦੌਰਾਨ ਮਾਹਰਾਂ ਨੇ ਕਈ ਪ੍ਰੀਖਣ ਮੂਡ, ਤਣਾਅ, ਨੀਂਦ ਅਤੇ ਸੈਲਿਵਰੀ ਕੋਰਟਿਜ਼ੋਲ(ਤਣਾਅ ਨਾਲ ਜੁੜੀ ਵਸਤ) ਉੱਤੇ ਕੀਤੇ।

ਇਸ ਤਜਰਬੇ ਦੀ ਅਗਵਾਈ ਕਰਨ ਵਾਲੇ ਕਲੀਨਿਕਲ ਸਾਇਕੋਲੋਜਿਸਟ ਪ੍ਰੋਫ਼ੈਸਰ ਰੀਟਾ ਬਾਇਓ ਨੇ ਕਿਹਾ ਡਿਪਰੈਸ਼ਨ ਦਾ ਸਾਹਮਣਾ ਕਰਨ ਵਾਲੇ ਲੋਕ ਮੁਕਾਬਲਤਨ ਨਕਾਰਾਤਮਕ ਖਿਆਲਾਂ ਅਤੇ ਚਿਹਰੇ ਦੇ ਭਾਵਾਂ ਉੱਤੇ ਵੱਧ ਧਿਆਨ ਦਿੰਦੇ ਹਨ।

ਰੀਟਾ ਯੂਨੀਵਰਸਿਟੀ ਇੰਸਟੀਟਿਊਟ ਆਫ ਲਿਸਬਨ ਪੁਰਤਗਾਲ ਦੇ ਸਕੂਲ ਆਫ ਸੋਸ਼ਲ ਸਾਇੰਸਸ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਹਨ।

ਉਹ ਕਹਿੰਦੇ ਹਨ, “ਅਸੀਂ ਇਹ ਸਮਝਣਾ ਚਾਹੁੰਦੇ ਸੀ ਕਿ ਪ੍ਰੋਬਾਇਓਟਿਕਸ ਦੀ ਵਰਤੋਂ ਦਿਮਾਗ ਵੱਲੋਂ ਭਾਵਨਾਵਾਂ ਨੂੰ ਪ੍ਰੋਸੈੱਸ ਕਰਨ ਦੀ ਕਿਰਿਆ ਵਿੱਚ ਦਖ਼ਲ ਦੇ ਸਕਦੀ ਹੈ ਜਾਂ ਨਹੀਂ।”

ਉਹ ਕਹਿੰਦੇ ਹਨ, “ਪ੍ਰੋਬਾਇਓਟਿਕ ਗਰੁੱਪ ਵਿੱਚ ਅਸੀਂ ਇਹ ਦੇਖਿਆ ਕਿ ਉਨ੍ਹਾਂ ਵਿੱਚ ਚਿਹਰੇ ਦੇ ਭਾਵਾਂ ਅਤੇ ਹੋਰ ਭਾਵਨਾਤਮਕ ਜਾਣਕਾਰੀ ਬਾਰੇ ਨਕਰਾਤਮਕਤਾ ਵੱਲ ਝੁਕਾਅ ਘੱਟ ਸੀ।”

ਉਹ ਮੰਨਦੇ ਹਨ ਕਿ ਪ੍ਰੋਬਾਇਓਟਿਕਸ ਕਈ ਡਿਪਰੈਸ਼ਨ ਵਾਲੇ ਲੱਛਣਾਂ ਨੂੰ ਘਟਾ ਸਕਦੇ ਹਨ ਪਰ ਇਸ ਬਾਰੇ ਹੋਰ ਅਧਿਐਨ ਦੀ ਲੋੜ ਹੈ।

ਉਹ ਕਹਿੰਦੇ ਹਨ, “ਸਾਨੂੰ ਹਾਲੇ ਮਜ਼ਬੂਤ ਜਾਣਕਾਰੀ ਦੀ ਲੋੜ ਹੈ, ਪਰ ਇਹ ਇਸ਼ਾਰਾ ਹੈ ਕਿ ਪ੍ਰੋਬਾਇਓਟਿਕਸ ਦੇ ਸਹਿਣਸ਼ਕਤੀ ਉੱੱਤੇ ਸਕਾਰਾਤਮਕ ਪ੍ਰਭਾਵ ਹੋ ਸਕਦੇ ਹਨ ਤੇ ਇਸ ਦੇ ਨਕਾਰਤਮਕ ਪ੍ਰਭਾਵ ਵੀ ਘੱਟ ਹਨ।

ਡਾ ਪਸਰੀਚਾ ਕਹਿੰਦੇ ਹਨ ਕਿ ਇਸ ਵਿੱਚ ਹਾਲੇ ਖੋਜ ਦੀ ਲੋੜ ਹੈ।

ਇਹ ਵੀ ਪੜ੍ਹੋ-

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

source : BBC PUNJABI