Home rss national punjabi2ਰਾਸ਼ਟਰੀ ਖ਼ਬਰਾਂ ਫਤਿਹਗੜ੍ਹ ਸਾਹਿਬ ਦੇ ‘ਆਪ’ ਆਗੂ ਨੇ ਪਤਨੀ ‘ਤੇ ਖੁਦ ਨੂੰ ਫਰਜ਼ੀ ਤੌਰ...

ਫਤਿਹਗੜ੍ਹ ਸਾਹਿਬ ਦੇ ‘ਆਪ’ ਆਗੂ ਨੇ ਪਤਨੀ ‘ਤੇ ਖੁਦ ਨੂੰ ਫਰਜ਼ੀ ਤੌਰ ’ਤੇ ਪੀਸੀਐੱਸ ਅਫ਼ਸਰ ਦੱਸਣ ਦਾ ਇਲਜ਼ਾਮ ਲਾਇਆ, ਪੂਰਾ ਮਾਮਲਾ ਜਾਣੋ

5
0

Source :- BBC PUNJABI

ਅਮਰਿੰਦਰ ਸਿੰਘ ਮੰਡੋਫਲ

ਫਤਿਹਗੜ੍ਹ ਸਾਹਿਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਆਗੂ ਐਡਵੋਕੇਟ ਅਮਰਿੰਦਰ ਸਿੰਘ ਮੰਡੋਫਲ ਦੇ ਬਿਆਨਾਂ ਦੇ ਆਧਾਰ ‘ਤੇ ਉਨ੍ਹਾਂ ਦੀ ਪਤਨੀ ਵੱਲੋਂ ਖ਼ੁਦ ਨੂੰ ਪੀਸੀਐੱਸ ਅਧਿਕਾਰੀ ਦੱਸ ਕੇ ਕਰਵਾਏ ਗਏ ਵਿਆਹ ਅਤੇ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਹੈ।

ਪੁਲਿਸ ਨੇ ਭਾਰਤੀ ਨਿਆਏ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅਮਰਿੰਦਰ ਸਿੰਘ ਮੰਡੋਫਲ ਦੀ ਪਤਨੀ ਅਤੇ ਪੰਜ ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤ ਕਰਨ ਵਾਲੇ ਮੁਤਾਬਕ, ਫਰਵਰੀ 2026 ਵਿੱਚ ਉਨ੍ਹਾਂ ਦਾ ਵਿਆਹ ਮਨਵਿੰਦਰ ਕੌਰ ਨਾਂ ਦੀ ਔਰਤ ਨਾਲ ਹੋਇਆ ਸੀ, ਜਿਸ ਨੇ ਖੁਦ ਨੂੰ ਇੱਕ ਪੀਸੀਐੱਸ ਅਧਿਕਾਰੀ ਦੱਸਿਆ ਸੀ। ਪਰ ਇਲਜ਼ਾਮ ਹੈ ਕਿ ਬਾਅਦ ਵਿੱਚ ਔਰਤ ਆਪਣੇ ਪਰਿਵਾਰ ਨਾਲ ਮਿਲ ਕੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਈ।

ਐੱਫਆਈਆਰ ਵਿੱਚ ਕੀ ਲਿਖਿਆ?

ਐੱਫਆਈਆਰ ਮੁਤਾਬਕ, ਅਮਰਿੰਦਰ ਸਿੰਘ ਮੰਡੋਫਲ ਦੀ ਪਤਨੀ ਮਨਵਿੰਦਰ ਕੌਰ ਅਤੇ ਉਸ ਦੇ ਪਰਿਵਾਰ ਨੇ ਅਮਰਿੰਦਰ ਸਿੰਘ ਮੰਡੋਫਲ ਨੂੰ ਵਿਆਹ ਤੋਂ ਪਹਿਲਾਂ ਇਹ ਝੂਠ ਬੋਲਿਆ ਸੀ ਕਿ ਉਹ ਇੱਕ ਪੀਸੀਐੱਸ ਅਧਿਕਾਰੀ ਹੈ। ਵਿਆਹ ਤੋਂ ਬਾਅਦ ਉਹ ਅਕਸਰ ‘ਸਰਕਾਰੀ ਡਿਊਟੀ’ ਦਾ ਬਹਾਨਾ ਬਣਾ ਕੇ ਘਰੋਂ ਬਾਹਰ ਜਾਂਦੀ ਸੀ।

ਜਦੋਂ ਅਮਰਿੰਦਰ ਸਿੰਘ ਮੰਡੋਫਲ ਨੂੰ ਸ਼ੱਕ ਹੋਇਆ ਤਾਂ ਬਾਅਦ ਵਿੱਚ ਮਨਵਿੰਦਰ ਕੌਰ ਨੇ ਦਾਅਵਾ ਕੀਤਾ ਕਿ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਐੱਫਆਈਆਰ ਵਿੱਚ ਲਿਖਿਆ ਹੈ ਕਿ ਮਹਿਲਾ ਨੇ ਵਿਆਹ ਮੌਕੇ ਖੁਦ ਨੂੰ ਅਣਵਿਆਹੀ ਦੱਸਿਆ ਸੀ, ਪਰ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਦਾ 2007 ਵਿੱਚ ਪਹਿਲਾਂ ਵੀ ਵਿਆਹ ਹੋ ਚੁੱਕਾ ਸੀ।

ਉਸ ਦਾ ਤਲਾਕ ਹੋ ਚੁੱਕਾ ਸੀ ਅਤੇ ਉਸ ਦਾ ਇੱਕ 18 ਸਾਲ ਦਾ ਪੁੱਤਰ ਵੀ ਹੈ। ਤਲਾਕ ਵੇਲੇ ਉਸ ਨੇ ਪਹਿਲੇ ਪਤੀ ਤੋਂ 35 ਲੱਖ ਰੁਪਏ ਦਾ ਸੈਟਲਮੈਂਟ ਵੀ ਲਿਆ ਸੀ।

ਮਹਿਲਾ ਨੇ ਆਪਣੀ ਉਮਰ ਘੱਟ ਦਿਖਾਉਣ ਲਈ ਆਪਣੇ ਦਸਤਾਵੇਜ਼ਾਂ ਵਿੱਚ ਗੜਬੜੀ ਕੀਤੀ ਸੀ। ਉਸ ਨੇ ਆਪਣੀ ਜਨਮ ਮਿਤੀ 18 ਜੂਨ 1980 ਦੀ ਬਜਾਏ 18 ਜੂਨ 1992 ਦਰਸਾਉਣ ਲਈ ਨਕਲੀ ਦਸਵੀਂ ਦਾ ਸਰਟੀਫਿਕੇਟ, ਪੈਨ ਕਾਰਡ ਅਤੇ ਆਧਾਰ ਕਾਰਡ ਵੀ ਤਿਆਰ ਕੀਤੇ ਹੋਏ ਸਨ।

ਐੱਫਆਈਆਰ ਮੁਤਾਬਕ ਮਹਿਲਾ ਦੇ ਪਰਿਵਾਰ ਨੇ ਵਿਆਹ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਤਰਨ ਤਾਰਨ ਵਿੱਚ ਉਨ੍ਹਾਂ ਕੋਲ 40 ਏਕੜ ਜ਼ਮੀਨ ਹੈ। ਇਹ ਵੀ ਝੂਠ ਬੋਲਿਆ ਗਿਆ ਕਿ ਕੁੜੀ ਦੇ ਮਾਤਾ-ਪਿਤਾ ਦੋਵੇਂ ਗੁਜ਼ਰ ਚੁੱਕੇ ਹਨ, ਜਦਕਿ ਉਸ ਦੀ ਮਾਂ ਜਿਊਂਦੀ ਹੈ ਅਤੇ ਹੁਣ ਉਨ੍ਹਾਂ ਦਾ ਨਾਮ ਐੱਫਆਈਆਰ ਵਿੱਚ ਸ਼ਾਮਲ ਕੀਤਾ ਗਿਆ ਹੈ।

ਐੱਫਆਈਆਰ ਮੁਤਾਬਕ, 27 ਅਗਸਤ 2026 ਨੂੰ ਮਹਿਲਾ ਘਰ ਵਿੱਚੋਂ 14 ਤੋਲੇ ਸੋਨੇ ਦੇ ਗਹਿਣੇ ਅਤੇ 1 ਲੱਖ ਰੁਪਏ ਨਕਦ ਲੈ ਕੇ ਫ਼ਰਾਰ ਹੋ ਗਈ।

ਅਮਰਿੰਦਰ ਸਿੰਘ ਮੰਡੋਫਲ ਨੇ ਐੱਫਆਈਆਰ ਵਿੱਚ ਇਹ ਵੀ ਇਲਜ਼ਾਮ ਲਾਇਆ ਹੈ ਕਿ ਜਦੋਂ ਇਹ ਸਾਰਾ ਸੱਚ ਸਾਹਮਣੇ ਆਇਆ ਤਾਂ ਮਹਿਲਾ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਧਮਕਾਇਆ ਗਿਆ।

ਕੌਣ ਹਨ ਅਮਰਿੰਦਰ ਸਿੰਘ ਮੰਡੋਫਲ?

ਅਮਰਿੰਦਰ ਸਿੰਘ ਮੰਡੋਫਲ

ਅਮਰਿੰਦਰ ਸਿੰਘ ਮੰਡੋਫਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਹਨ। ਉਹ ਪੇਸ਼ੇ ਤੋਂ ਐਡਵੋਕੇਟ ਵੀ ਹਨ।

ਉਹ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹਨ ਅਤੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਸੰਯੁਕਤ ਸਕੱਤਰ ਅਤੇ ਜਨਰਲ ਸਕੱਤਰ ਰਹੇ ਹਨ।

ਪੁਲਿਸ ਨੇ ਕੀ ਐਕਸ਼ਨ ਲਿਆ?

ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ ਛੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਐੱਫਆਈਆਰ ਵਿੱਚ ਮਨਵਿੰਦਰ ਕੌਰ ਤੋਂ ਇਲਾਵਾ ਉਨ੍ਹਾਂ ਦੇ ਭਰਾ ਤਰਲੋਚਨ ਸਿੰਘ, ਮਾਤਾ ਵਰਿੰਦਰਜੀਤ ਕੌਰ, ਦੋ ਰਿਸ਼ਤੇਦਾਰ ਅਤੇ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਰਾਣਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਪੁਲਿਸ ਮੁਤਾਬਕ, ਸਾਰੇ ਨਾਮਜ਼ਦ ਵਿਅਕਤੀ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਸੁਰਸਿੰਘ ਦੇ ਰਹਿਣ ਵਾਲੇ ਹਨ।

ਡੀਐੱਸਪੀ ਕੁਲਬੀਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ ਬਾਰੇ ਖੁਦ ਅਮਰਿੰਦਰ ਸਿੰਘ ਮੰਡੋਫਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।

ਅਮਰਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਮਨਵਿੰਦਰ ਕੌਰ ਨੇ ਸਾਲ 1980 ਦੀ ਬਜਾਏ 1992 ਦੀ ਜਨਮ ਮਿਤੀ ਵਾਲਾ ਸਰਟੀਫਿਕੇਟ ਬਣਵਾ ਕੇ ਅਤੇ ਨਕਲੀ ਆਧਾਰ ਕਾਰਡ ਤੇ ਪੈਨ ਕਾਰਡ ਤਿਆਰ ਕਰਵਾ ਕੇ ਖੁਦ ਨੂੰ ਪੀਸੀਐੱਸ ਅਧਿਕਾਰੀ ਦੱਸਿਆ ਅਤੇ ਅਮਰਿੰਦਰ ਸਿੰਘ ਨਾਲ ਵਿਆਹ ਕਰਵਾਇਆ।

ਬੀਬੀਸੀ ਨਾਲ ਗੱਲ ਕਰਦਿਆਂ ਡੀਐੱਸਪੀ ਕੁਲਬੀਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI