Home rss national punjabi2ਰਾਸ਼ਟਰੀ ਖ਼ਬਰਾਂ ਪਟਾਕੇ ਵਿੱਚ ਕੀ ਹੁੰਦਾ ਹੈ, ਪਟਾਕਾ ਅਸਲ ਵਿੱਚ ਕਿਵੇਂ ਫਟਦਾ ਹੈ?

ਪਟਾਕੇ ਵਿੱਚ ਕੀ ਹੁੰਦਾ ਹੈ, ਪਟਾਕਾ ਅਸਲ ਵਿੱਚ ਕਿਵੇਂ ਫਟਦਾ ਹੈ?

4
0

Source :- BBC PUNJABI

ਵੱਖ ਵੱਖ ਪਟਾਕੇ

ਪਟਾਕੇ ਵਿੱਚ ਕੀ ਹੁੰਦਾ ਹੈ, ਪਟਾਕਾ ਕਿਵੇਂ ਫਟਦਾ ਹੈ, ਕਿਵੇਂ ਇੱਕ ਛੋਟੀ ਜਿਹੀ ਚੀਜ਼ ਇੰਨੀ ਉੱਚੀ ਆਵਾਜ਼ ਪੈਦਾ ਕਰਦੀ ਹੈ, ਇਨ੍ਹਾਂ ਸਵਾਲਾਂ ਦੇ ਜਵਾਬ ਇਸ ਰਿਪੋਰਟ ਵਿੱਚ ਜਾਣਾਗੇ ਪਰ ਪਹਿਲਾਂ ਜਾਣਦੇ ਹਾਂ ਕਿ ਲੰਘੇ ਦਿਨੀ ਪਟਾਕਿਆਂ ਨੂੰ ਲੈ ਕੇ ਵਿਵਾਦ ਕੀ ਹੋਇਆ ਸੀ।

ਦਰਅਸਲ ਮੁੰਬਈ ਨਗਰ ਨਿਗਮ ਨੇ ਪਟਾਕਿਆਂ ਨੂੰ ਲੈ ਕੇ ਇੱਕ ਜਨ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਹੈ ਜਿਸ ਕਾਰਨ ਵਿਵਾਦ ਖੜਾ ਹੋ ਗਿਆ ਹੈ। ਮੁੰਬਈ ਨਗਰ ਨਿਗਮ ਦੇ ਐਕਸ ਹੈਂਡਲ ‘ਤੇ ਦੀਆ ਮਿਰਜ਼ਾ ਦਾ ਇੱਕ ਵੀਡੀਓ ਪੋਸਟ ਕੀਤਾ ਗਿਆ ਹੈ।

ਪਰ ਬੀਜੇਪੀ ਦੀ ਅਲੋਚਨਾ ਤੋਂ ਬਾਅਦ ਇਸ ਵੀਡੀਓ ਨੂੰ ਹਟਾ ਦਿੱਤਾ ਗਿਆ।

ਮੁੰਬਈ ਬੀਜੇਪੀ ਦੇ ਪ੍ਰਧਾਨ ਅਮਿਤ ਸਤਮ ਨੇ ਟਵੀਟ ਕੀਤਾ ਕਿ ਸਾਨੂੰ ਦੀਆ ਮਿਰਜ਼ਾ ਤੋਂ ਦਿਵਾਲੀ ਮਨਾਉਣ ਦਾ ਤਰੀਕਾ ਨਹੀਂ ਸਿੱਖਣਾ ਹੈ। ਸਾਡੀਆਂ ਰਿਵਾਇਤਾਂ ਦੀਆਂ ਜੜ੍ਹਾਂ ਸਾਡੀ ਸੰਸਕ੍ਰਿਤੀ ਵਿੱਚ ਡੂੰਘੀਆਂ ਹਨ।

ਪਿਛਲੇ ਕੁਝ ਦਿਨਾਂ ਵਿੱਚ ਮੁੰਬਈ ਨਗਰ ਨਿਗਮ ਦੇ ਸੋਸ਼ਲ ਮੀਡੀਆ ‘ਤੇ ਕਈ ਮਸ਼ਹੂਰ ਹਸਤੀਆਂ ਵੱਲੋਂ ਕੀਤੀਆਂ ਗਈਆਂ ਅਪੀਲਾਂ ਦੇਖੀਆਂ ਗਈਆਂ ਹਨ। ਇਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਬੰਬੇ ਹਾਈ ਕੋਰਟ ਦੇ ਹੁਕਮ ਮੁਤਾਬਕ ਜਨਤਕ ਥਾਂਵਾਂ ‘ਤੇ ਪਟਾਕੇ ਚਲਾਉਣ ਦੀ ਮਨਾਹੀ ਹੈ ਅਤੇ ਇਨ੍ਹਾਂ ਅਪੀਲਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।

ਦੀਆ ਮਿਰਜ਼ਾ ਦਾ ਵੀਡੀਓ ਇੱਕ ਨਵੰਬਰ ਨੂੰ ਪੋਸਟ ਕੀਤਾ ਗਿਆ ਸੀ ਪਰ ਫਿਰ ਇਸ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅਦਾਕਾਰਾ ਮਾਧੁਰੀ ਦੀਕਸ਼ਿਤ, ਨਿਸ਼ਿਗੰਧਾ ਵੜ਼ ਅਤੇ ਕ੍ਰਿਕਟਰ ਅੰਜਿਕਯ ਰਹਾਣੇ ਨੇ ਵੀ ਇਸੇ ਤਰ੍ਹਾਂ ਦੀ ਅਪੀਲ ਕੀਤੀ ਸੀ ਪਰ ਉਨ੍ਹਾਂ ਦੇ ਵੀਡੀਓ ਹਾਲੇ ਵੀ ਮਾਈ ਬੀਐਮਸੀ ਐਕਸ ਹੈਂਡਲ ‘ਤੇ ਮੌਜੂਦ ਹਨ।

ਹੱਥ ਵਿੱਚ ਦੀਵੇ ਲੈ ਕੇ ਕੈਮਰੇ ਵੱਲ ਮੁਸਕਰਾ ਰਹੀ ਭਾਰਤੀ ਅਦਾਕਾਰਾ ਦੀਆ ਮਿਰਜ਼ਾ

ਇਸ ਵਿਚਕਾਰ ਪਾਠਕ ਸਮੇਂ-ਸਮੇਂ ਇਹ ਜਾਣਨ ਲਈ ਇੱਛੁਕ ਰਹਿੰਦੇ ਹਨ ਕਿ ਪਟਾਕੇ ਕੀ ਹੁੰਦੇ ਹਨ ਅਤੇ ਉਨ੍ਹਾਂ ਦੇ ਵਿਸਫੋਟ ਦੀ ਵਿਗਿਆਨਕ ਪ੍ਰਕਿਰਿਆ ਕੀ ਹੈ। ਇਸ ਲਈ ਬੀਬੀਸੀ ਮਰਾਠੀ ਦੇ ਇਸ ਲੇਖ ਵਿੱਚ ਅਸੀਂ ਇਸ ਵਿਸ਼ੇ ‘ਤੇ ਵਿਗਿਆਨਕ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ।

ਕਾਗਜ਼ ਵਿਚ ਲਿਪਟੀ ਹੋਈ ਇੰਨੀ ਛੋਟੀ ਜਿਹੀ ਚੀਜ਼ ਤੋਂ ਇੰਨਾ ਵੱਡਾ ਧਮਾਕਾ ਅਤੇ ਤੇਜ਼ ਰੌਸ਼ਨੀ ਕਿਵੇਂ ਹੋ ਸਕਦੀ ਹੈ? ਉਹ ਵੀ ਸਿਰਫ਼ ਕੁਝ ਸਕਿੰਟਾਂ ਵਿੱਚ ? ਅਤੇ ਇਸ ਛੋਟੇ ਜਿਹੇ ਪਟਾਕੇ ਵਿੱਚ ਅਜਿਹਾ ਕੀ ਹੈ ਜੋ ਪ੍ਰਦੂਸ਼ਣ ਕਲਾਉਂਦਾ ਹੈ ਅਤੇ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ?

ਵਿਗਿਆਨਕ ਨਜ਼ਰ ਤੋਂ ਪਟਾਕਾ ਇੱਕ ਛੋਟਾ ਪਾਇਰੋਟੈਕਨਿਕ ਯੰਤਰ ਹੈ।

ਪਾਇਰੋ ਦਾ ਅਰਥ ਹੈ ਅੱਗ ਅਤੇ ਟੈਕਨਿਕ ਦਾ ਅਰਥ ਹੈ ਤਕਨਾਲੋਜੀ।

ਇੱਕ ਅਜਿਹੀ ਚੀਜ਼ ਜਿਸ ਵਿੱਚ ਖਾਸ ਰਸਾਇਣ ਹੁੰਦੇ ਹਨ ਅਤੇ ਇਸ ਨੂੰ ਜਗਾਉਣ ‘ਤੇ ਇਸ ਵਿੱਚੋਂ ਰੌਸ਼ਨੀ, ਅਵਾਜ਼, ਧੂੰਆਂ, ਗਰਮੀ, ਚੰਗਿਆੜੀਆਂ ਜਾਂ ਹਲਚਲ ਜਿਹੇ ਪ੍ਰਭਾਵ ਪੈਦਾ ਹੁੰਦੇ ਹਨ।

ਪਟਾਕੇ ਵਿਚ ਕੀ ਹੁੰਦਾ ਹੈ ?

ਹੱਥ ਵਿੱਚ ਫੜੀ ਫੁਲਝੜੀ, ਕੋਲ ਦੀਵਾ ਜਲ ਰਿਹਾ ਹੈ।

ਇਸ ਪਟਾਕੇ ਵਿਚ ਕੀ ਹੈ? ਜਦੋਂ ਤੁਸੀਂ ਕਾਗਜ਼ ਖੋਲ੍ਹਦੇ ਹੋ ਤਾਂ ਉਸ ਵਿੱਚੋਂ ਕਾਲਾ ਭੂਰਾ ਪਾਊਡਰ ਨਿਕਲਦਾ ਹੈ ਜੋ ਕਿ ਅਲਕੋਹਲ ਹੈ। ਇਸ ਵਿੱਚ ਕੀ ਹੈ ?

ਈਂਧਨ- ਇਸ ਦਾ ਅਰਥ ਹੈ ਕੋਲਾ ਅਤੇ ਸਲਫਰ ਜੋ ਜਲਦੇ ਹਨ।

ਆਕਸੀਕਾਰਕ- ਇਹ ਉਹ ਪਦਾਰਥ ਹੈ ਜੋ ਈਂਧਨ ਨੂੰ ਜਲਣ ਲਈ ਆਕਸੀਜਨ ਦਿੰਦਾ ਹੈ। ਯਾਨੀ ਜਦੋਂ ਆਮ ਤੌਰ ‘ਤੇ ਅੱਗ ਲਗਦੀ ਹੈ ਤਾਂ ਵਾਤਾਵਰਣ ਵਿੱਚ ਮੌਜੂਦ ਆਕਸੀਜਨ ਅੱਗ ਨੂੰ ਜਨਮ ਦਿੰਦੀ ਹੈ ਪਰ ਇੱਥੇ ਆਕਸੀਜਨ ਪਹਿਲਾਂ ਤੋਂ ਹੀ ਇਸ ਵਿੱਚ ਮੌਜੂਦ ਹੈ। ਇਹ ਪੋਟਾਸ਼ੀਅਮ ਨਾਈਟ੍ਰੇਟ ਤੋਂ ਪ੍ਰਾਪਤ ਹੁੰਦੀ ਹੈ। ਇਹੀ ਕਾਰਨ ਹੈ ਕਿ ਇੰਨੇ ਮਜ਼ਬੂਤ ਖੋਲ ਵਿੱਚ ਹੋਣ ਦੇ ਬਾਵਜੂਦ ਪਟਾਕਾ ਜਲਦੀ ਮੱਚਦਾ ਹੈ।

ਆਵਰਣ (ਪਰਤ)- ਕਸ ਕੇ ਲਪੇਟਿਆ ਹੋਇਆ ਕਾਗਜ਼ ਜਾਂ ਗੱਤਾ

ਪਟਾਕਿਆਂ ਦੀ ਰਸਾਇਣਕ ਪ੍ਰਕਿਰਿਆ

ਇਸ ਸਭ ਦੇ ਨਤੀਜੇ ਵਜੋਂ ਕਿਹੜੀ ਰਸਾਇਣਕ ਪ੍ਰਕਿਰਿਆ ਹੁੰਦੀ ਹੈ ? ਜਦੋਂ ਇਸ ਬੱਤੀ ਨੂੰ ਬਾਲਿਆ ਜਾਂਦਾ ਹੈ ਤਾਂ ਚੰਗਿਆੜੀ ਇਨ੍ਹਾਂ ਮੁੱਖ ਤੱਤਾਂ ਤੱਕ ਪਹੁੰਚਦੀ ਹੈ।

ਪੋਟਾਸ਼ੀਅਮ ਨਾਈਟ੍ਰੇਟ, ਚਾਰਕੋਲ ਅਤੇ ਸਲਫਰ ਦੇ ਨਾਲ ਮਿਲ ਕੇ ਆਕਸੀਜਨ ਪੈਦਾ ਕਰਦਾ ਹੈ ਜਿਸ ਨਾਲ ਰਸਾਇਣਕ ਪ੍ਰਤੀਕਿਰਿਆ ਹੁੰਦੀ ਹੈ ਅਤੇ ਦਹਿਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਸ ਪ੍ਰਤੀਕਿਰਿਆ ਨਾਲ ਬਹੁਤ ਜ਼ਿਆਦਾ ਊਰਜਾ ਅਤੇ ਗਰਮ ਗੈਸਾਂ ਨਿਕਲਦੀਆਂ ਹਨ, ਇਸ ਨੂੰ ਹੀ ਦਹਿਨ ਕਹਿੰਦੇ ਹਨ।

ਪਰ ਇਹ ਸਾਰੀਆਂ ਘਟਨਾਵਾਂ ਇਸ ਜ਼ੋਰਦਾਰ ਤਰੀਕੇ ਨਾਲ ਬੰਦ ਖੋਲ ਅੰਦਰ ਘਟਦੀਆਂ ਹਨ। ਅੰਦਰ ਮੌਜੂਦ ਗਰਮ ਗੈਸ ਕਾਰਨ ਥੋੜ੍ਹੇ ਹੀ ਸਮੇਂ ਵਿੱਚ ਦਬਾਅ ਤੇਜ਼ੀ ਨਾਲ ਵਧ ਜਾਂਦਾ ਹੈ। ਦਬਾਅ ਵਧਣ ‘ਤੇ ਖੋਲ ਫੱਟ ਜਾਂਦਾ ਹੈ। ਗੈਸ ਅਚਾਨਕ ਬਾਹਰ ਨਿਕਲ ਜਾਂਦੀ ਹੈ ਜਿਸ ਨਾਲ ਤੀਬਰ ਦਬਾਅ ਦੀਆਂ ਲਹਿਰਾਂ ਪੈਦਾ ਹੁੰਦੀਆਂ ਹਨ।

ਅਤੇ ਸਾਨੂੰ ਵਿਸਫੋਟ ਦੀ ਅਵਾਜ਼ ਸੁਣਦੀ ਹੈ। ਸਾਨੂੰ ਜਲਦੇ ਹੋਏ ਕਣਾਂ ਅਤੇ ਗੈਸਾਂ ਨਾਲ ਇੱਕ ਤੇਜ਼ ਰੌਸ਼ਨੀ ਦਿਸਦੀ ਹੈ।

ਪਟਾਕੇ ਫੁੱਟਣ ਬਾਅਦ ਵੱਖ ਵੱਖ ਰੰਗ ਕਿਉਂ ਦਿਸਦੇ ਹਨ?

ਫੁੱਲਝੜੀਆਂ ਨੂੰ ਡੱਬੀਆਂ ਵਿੱਚ ਪੈਕ ਕੀਤੇ ਜਾਣ ਦੀ ਤਸਵੀਰ

ਇਨ੍ਹਾਂ ਪਟਾਕਿਆਂ ਵਿੱਚ ਵਿਭਿੰਨ ਧਾਤੂ ਮਿਸ਼ਰਣਾਂ ਦੇ ਯੌਗਿਕਾਂ ਦੀ ਵਰਤੋਂ ਕਰਨ ‘ਤੇ ਵੱਖ ਵੱਖ ਰੰਗ ਪੈਦਾ ਹੁੰਦੇ ਹਨ।

ਇਸ ਵਿੱਚ ਐਲੂਮੀਨੀਅਮ(ਸਫੇਦ), ਚਾਂਦੀ, ਤਾਂਬੇ ਦਾ ਯੌਗਿਕ(ਨੀਲਾ), ਕੈਲਸ਼ੀਅਮ ਦਾ ਯੌਗਿਕ(ਨਾਰੰਗੀ), ਬੇਰੀਯਮ ਦਾ ਯੋਗਿਕ(ਹਰਾ), ਸਟ੍ਰੋਂਟਿਯਮ ਦਾ ਯੌਗਿਕ(ਲਾਲ) ਜਿਹੇ ਵਿਭਿੰਨ ਯੌਗਿਕ ਸ਼ਾਮਲ ਹਨ।

ਪਟਾਕਿਆਂ ਨਾਲ ਪ੍ਰਦੂਸ਼ਣ ਕਿਉਂ ਹੁੰਦਾ ਹੈ?

ਪਰ ਪਟਾਕਿਆਂ ਨੂੰ ਤੇਜ਼ ਅਵਾਜ਼ ਕਰਨ, ਰੰਗ ਅਤੇ ਪ੍ਰਕਾਸ਼ ਪੈਦਾ ਕਰਨ ਵਾਲੀ ਰਸਾਇਣਕ ਪ੍ਰਕਿਰਿਆ ਹੀ ਸ਼ੋਰ, ਹਵਾ, ਮਿੱਟੀ ਅਤੇ ਜਲ ਪ੍ਰਦੂਸ਼ਣ ਦਾ ਕਾਰਨ ਵੀ ਬਣਦੀ ਹੈ।

ਪਟਾਕੇ ਜਲ਼ਾਉਣ ‘ਤੇ ਬਹੁਤ ਹੀ ਬਾਰੀਕ ਅਤੇ ਮੋਟੇ ਕਣ ਵਾਯੂ-ਮੰਡਲ ਵਿੱਚ ਫੈਲਦੇ ਹਨ। ਇਨ੍ਹਾਂ ਵਿਚ ਪੀਐਮ 2.5 ਅਤੇ ਪੀਐਮ 10 ਸ਼ਾਮਲ ਹਨ। ਇਸ ਤੋਂ ਇਲਾਵਾ ਪਟਾਕਿਆਂ ਦੇ ਰਸ ਤੋਂ ਸੀਸ਼ਾ, ਸਲਫਰ ਡਾਈਆਕਸਾਈਡ ਅਤੇ ਹੋਰ ਗੈਸਾਂ ਹਵਾ ਵਿੱਚ ਨਿਕਲਦੀਆਂ ਹਨ। ਧੂੰਆਂ ਅਤੇ ਧਾਤੂ ਯੁਕਤ ਧੂੜ ਵੀ ਉਤਸਰਜਿਤ ਹੁੰਦੀ ਹੈ।

ਇਸ ਲਈ ਪਟਾਕੇ ਚਲਾਉਣ ਤੋਂ ਤੁਰੰਤ ਬਾਅਦ ਹਵਾ ਦੀ ਗੁਣਵੱਤਾ ਖ਼ਰਾਬ ਹੋ ਜਾਂਦੀ ਹੈ। ਇਹ ਪ੍ਰਦੂਸ਼ਣ ਸੰਘਣੀ ਅਬਾਦੀ ਵਾਲੇ ਖੇਤਰਾਂ ਅਤੇ ਹਵਾ ਰਹਿਤ ਥਾਂਵਾਂ ਵਿੱਚ ਫਸ ਜਾਂਦਾ ਹੈ। ਜਿ ਇਹ ਜ਼ਹਿਰੀਲੇ ਕਣ ਸਾਹ ਜ਼ਰੀਏ ਸਰੀਰ ਵਿਚ ਦਾਖਲ ਹੁੰਦੇ ਹਨ ਤਾਂ ਫੇਫੜਿਆਂ ਤੱਕ ਪਹੁੰਚ ਸਕਦੇ ਹਨ। ਇਸ ਤੋਂ ਇਲਾਵਾ ਪਟਾਕਿਆਂ ਦਾ ਧੂੰਆਂ ਅੱਖਾਂ, ਨੱਕ, ਮੂੰਹ ਅਤੇ ਸ਼ਵਸਨ ਤੰਤਰ ਵਿੱਚ ਜਲਨ ਪੈਦਾ ਕਰਦਾ ਹੈ।

ਇਸ ਤੋਂ ਇਲਾਵਾ ਪਟਾਕੇ ਚੱਲਣ ਤੋਂ ਬਾਅਦ ਕੁਝ ਅਵਸ਼ੇਸ਼ ਜ਼ਮੀਨ ‘ਤੇ ਰਹਿ ਜਾਂਦੇ ਹਨ। ਇਹ ਮਿੱਟੀ ਵਿੱਚ ਮਿਲ ਜਾਂਦੇ ਹਨ। ਜੇ ਤੁਸੀਂ ਨਦੀ, ਝੀਲ ਜਾਂ ਸਮੁੰਦਰ ਤੱਟ ਕੋਲ ਪਟਾਕੇ ਚਲਾਉਂਦੇ ਹੋ ਤਾਂ ਇਹ ਰਸਾਇਣ ਪਾਣੀ ਵਿੱਚ ਮਿਲ ਜਾਂਦੇ ਹਨ।

ਇਸ ਤੋਂ ਇਲਾਵਾ ਪਟਾਕੇ ਚਲਾਉਣ ਤੋਂ ਬਾਅਦ ਕੰਨ ਫਾੜ ਦੇਣ ਵਾਲੀ ਅਵਾਜ਼ ਆਉਂਦੀ ਹੈ।

ਅਵਾਜ਼ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੰਮ ਕਰਨ ਵਾਲੀ ਕਾਰਕੁੰਨ ਸੁਮੈਰਾ ਅਬਦੁਅਲ ਅਲੀ ਨੇ ਕਿਹਾ ਕਿ ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਪਟਾਕਿਆਂ ਤੋਂ ਨਿਕਲਣ ਵਾਲੇ ਸ਼ੋਰ ਦਾ ਪੱਧਰ 125 ਡੈਸੀਬਲ ਦੀ ਸੀਮਾ ਦੇ ਅੰਦਰ ਰਿਹਾ ਹੈ ਪਰ ਜ਼ਹਿਰੀਲੇ ਘਟਕਾਂ ਅਤੇ ਗੈਸਾਂ ਦੇ ਨਿਕਲਣ ਦੀ ਮਾਤਰਾ ਵਿੱਚ ਕਮੀ ਨਹੀਂ ਆਈ ਹੈ।

ਅਦਾਲਤਾਂ ਵੱਲੋਂ ਆਤਿਸ਼ਬਾਜ਼ੀ ‘ਤੇ ਲਗਾਈਆਂ ਗਈਆਂ ਪਾਬੰਦੀਆਂ

ਪਟਾਕਿਆਂ ਦੀ ਰੌਸ਼ਨੀ

ਪਟਾਕਿਆਂ ਨਾਲ ਹੋਣ ਵਾਲੇ ਸ਼ੋਰ ਅਤੇ ਵਾਤਾਵਰਣ ਪ੍ਰਦੂਸ਼ਣ ਦਾ ਖ਼ੁਦ ਨੋਟਿਸ ਲੈਂਦਿਆਂ ਬੰਬੇ ਹਾਈ ਕੋਰਟ ਨੇ ਸੂਬੇ ਵਿੱਚ ਜਨਤਕ ਥਾਵਾਂ, ਫੁੱਟਪਾਥਾਂ, ਸੜਕਾਂ ਅਤੇ ਗਲੀਆਂ ਵਿੱਚ ਪਟਾਕੇ ਚਲਾਉਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।

ਰਾਤ ਦਸ ਵਜੇ ਤੋਂ ਸਵੇਰੇ ਛੇ ਵਜੇ ਤੱਕ ਤੇਜ਼ ਅਵਾਜ਼ ਵਾਲੇ ਪਟਾਕੇ ਚਲਾਉਣ ਦੀ ਮਨਾਹੀ ਹੈ।

ਰਾਜਧਾਨੀ ਦਿੱਲੀ ਵਿੱਚ ਪਟਾਕਿਆਂ ‘ਤੇ ਰੋਕ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੀ ਪਟਾਕਿਆਂ ਬਾਰੇ ਟਿੱਪਣੀ ਕੀਤੀ ਹੈ। ਹਾਲਾਂਕਿ ਅਸੀਂ ਪਟਾਕਿਆਂ ‘ਤੇ ਪੂਰੀ ਤਰ੍ਹਾਂ ਰੋਕ ਨਹੀਂ ਲਗਾ ਰਹੇ , ਪਰ ਸਾਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਨਾ ਕਰੋ।

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਟਾਕਿਆਂ ਦੇ ਇਸਤੇਮਾਲ ਨੂੰ ਨਿਯੰਤਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਰਾਟ ਕੋਹਲੀ ਜਿਹੀਆਂ ਹਸਤੀਆਂ ਦਾ ਇਸਤੇਮਾਲ ਦੀਵਾਲੀ ਬਿਨਾਂ ਪਟਾਕਿਆਂ ਤੋਂ ਮਨਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਜਾਣਾ ਚਾਹੀਦਾ ਹੈ।

ਇਸ ਦਾ ਮਤਲਬ ਇਹ ਹੈ ਕਿ ਪਟਾਕਾ ਜਲ਼ਾਉਣ ਦੇ ਤੁਰੰਤ ਬਾਅਦ ਫਟ ਜਾਂਦਾ ਹੈ ਪਰ ਇਸ ਦਾ ਅਸਰ ਲੰਬੇ ਸਮੇਂ ਤੱਕ ਰਹਿੰਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI