Home rss national punjabi2ਰਾਸ਼ਟਰੀ ਖ਼ਬਰਾਂ ਪੀਐੱਮ ਮੋਦੀ ਦੇ ਵਿਦੇਸ਼ ਦੌਰਿਆਂ ‘ਤੇ 2021 ਤੋਂ ਹੁਣ ਤੱਕ 550 ਕਰੋੜ...

ਪੀਐੱਮ ਮੋਦੀ ਦੇ ਵਿਦੇਸ਼ ਦੌਰਿਆਂ ‘ਤੇ 2021 ਤੋਂ ਹੁਣ ਤੱਕ 550 ਕਰੋੜ ਤੋਂ ਵੱਧ ਖਰਚ ਹੋਏ, ਜਾਣੋ ਕਿਹੜੇ ਦੇਸ਼ ਵਿੱਚ ਕਿੰਨਾ ਖਰਚਾ ਹੋਇਆ

4
0

Source :- BBC PUNJABI

ਪੀਐੱਮ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2021 ਤੋਂ 2026 (ਜੁਲਾਈ) ਤੱਕ ਕੀਤੇ ਗਏ ਵਿਦੇਸ਼ੀ ਦੌਰਿਆਂ ‘ਤੇ ਲਗਭਗ 557.51 ਕਰੋੜ ਰੁਪਏ ਖਰਚ ਹੋਏ ਹਨ।

ਇਹ ਜਾਣਕਾਰੀ 6 ਅਗਸਤ 2026 ਨੂੰ ਵਿਦੇਸ਼ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਦਿੱਤੇ ਗਏ ਇੱਕ ਲਿਖਤੀ ਜਵਾਬ ਵਿੱਚ ਸਾਹਮਣੇ ਆਈ ਹੈ।

ਇਹ ਵੇਰਵੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਡਾ. ਵੀ. ਸਿਵਾਦਾਸਨ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਾਂਝੇ ਕੀਤੇ ਗਏ ਹਨ।

ਵਿਦੇਸ਼ ਮੰਤਰਾਲਾ ਦੀ ਅਧਿਕਾਰਤ ਵੈਬਸਾਈਟ ‘ਤੇ ਉਪਲਬਧ ਜਾਣਕਾਰੀ ਮੁਤਾਬਕ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਡਾ. ਵੀ. ਸਿਵਾਦਾਸਨ ਨੇ 2021 ਤੋਂ ਮੌਜੂਦਾ ਸਮੇਂ ਤੱਕ ਪ੍ਰਧਾਨ ਮੰਤਰੀ ਮੋਦੀ ਦੀਆਂ ਵਿਦੇਸ਼ੀ ਯਾਤਰਾਵਾਂ ਨਾਲ ਸੰਬੰਧਿਤ ਤਿੰਨ ਤਰ੍ਹਾਂ ਦੀਆਂ ਜਾਣਕਾਰੀਆਂ ਮੰਗੀਆਂ ਸਨ।

1. ਸਾਲ 2021 ਤੋਂ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਗਈਆਂ ਵਿਦੇਸ਼ ਯਾਤਰਾਵਾਂ ਦਾ ਹਰ ਦੇਸ਼ ਅਨੁਸਾਰ ਵੇਰਵਾ

2. ਸਾਲ-ਵਾਰ ਅਤੇ ਯਾਤਰਾ-ਵਾਰ ਸਾਲ 2021 ਤੋਂ ਵਿਦੇਸ਼ ਯਾਤਰਾਵਾਂ ‘ਤੇ ਹੋਇਆ ਕੁੱਲ ਖਰਚਾ

3. ਇਨ੍ਹਾਂ ਯਾਤਰਾਵਾਂ ਦੌਰਾਨ ਕੀਤੇ ਗਏ ਦੁਵੱਲੇ ਸਮਝੌਤਿਆਂ/ਐਮ.ਓ.ਯੂ., ਨਿਵੇਸ਼ ਸਬੰਧੀ ਕੀਤੀਆਂ ਗਈਆਂ ਘੋਸ਼ਣਾਵਾਂ ਅਤੇ ਇਸ ਦੇ ਨਤੀਜੇ ਵਜੋਂ ਭਾਰਤ ਨੂੰ ਪ੍ਰਾਪਤ ਹੋਏ ਅਸਲ ਵਿਦੇਸ਼ੀ ਸਿੱਧੇ ਨਿਵੇਸ਼ (FDI) ਦਾ ਦੇਸ਼-ਵਾਰ ਵੇਰਵਾ

ਜਿਸਦਾ ਜਵਾਬ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਪਬਿੱਤਰਾ ਮਾਰਗਰੇਟਾ ਵੱਲੋਂ ਵੀਰਵਾਰ ਨੂੰ ਰਾਜ ਸਭਾ ਵਿੱਚ ਲਿਖਤੀ ਤੌਰ ‘ਤੇ ਦਿੱਤਾ ਗਿਆ।

ਜਵਾਬ ਅਨੁਸਾਰ ਪ੍ਰਧਾਨ ਮੰਤਰੀ ਨੇ 2021 ਤੋਂ 2026 ਵਿਚਾਲੇ ਏਸ਼ੀਆ, ਯੂਰਪ, ਉੱਤਰੀ ਅਮਰੀਕਾ, ਅਫਰੀਕਾ ਅਤੇ ਪੈਸੀਫਿਕ ਖੇਤਰ ਦੇ ਕਈ ਦੇਸ਼ਾਂ ਦਾ ਦੌਰਾ ਕੀਤਾ ਹੈ।

ਵਿਦੇਸ਼ ਮੰਤਰਾਲੇ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਪਿਛਲੇ ਵਿਦੇਸ਼ੀ ਦੌਰਿਆਂ ‘ਤੇ ਹੋਇਆ ਖਰਚਾ ਇਸ ਪ੍ਰਕਾਰ ਸੀ:

(ਅਮਰੀਕਾ, 2011) 10,74,27,363 ਰੁਪਏ , (ਰੂਸ, 2013) 9,95,76,890 ਰੁਪਏ , (ਫਰਾਂਸ, 2011) ₹8,33,49,463 ਰੁਪਏ ਅਤੇ (ਜਰਮਨੀ, 2013) ₹6,02,23,484 ਰੁਪਏ।

ਹਾਲਾਂਕਿ ਨਾਲ ਇਹ ਵੀ ਲਿਖਿਆ ਗਿਆ ਹੈ ਕਿ ਇਹ ਅੰਕੜੇ ਮਹਿੰਗਾਈ ਜਾਂ ਮੁਦਰਾ ਦੇ ਉਤਰਾਅ-ਚੜਾਅ ਨੂੰ ਵਿਵਸਥਿਤ ਕੀਤੇ ਬਿਨ੍ਹਾਂ ਕੀਤੇ ਗਏ ਅਸਲ ਖਰਚੇ ਨੂੰ ਦਰਸਾਉਂਦੇ ਹਨ।

ਪੀਐੱਮ ਮੋਦੀ ਦੇ ਸਭ ਤੋਂ ਮਹਿੰਗੇ ਵਿਦੇਸ਼ੀ ਦੌਰੇ ਕਿਹੜੇ ਰਹੇ

ਪੀਐੱਮ ਮੋਦੀ ਵੱਲੋਂ ਕੀਤੇ ਗਏ ਫਰਾਂਸ ਦੌਰੇ ਦੀ ਤਸਵੀਰ

ਤਸਵੀਰ ਸਰੋਤ, Getty Images

ਪ੍ਰਧਾਨ ਮੰਤਰੀ ਦੇ ਸਭ ਤੋਂ ਮਹਿੰਗੇ ਦੌਰਿਆਂ ਵਿੱਚ ਫਰਵਰੀ 2025 ਵਿੱਚ ਕੀਤਾ ਫਰਾਂਸ ਦੌਰਾ ਹੈ ਜਿਸ ‘ਤੇ ਕੁੱਲ 25.59 ਕਰੋੜ ਰੁਪਏ ਦਾ ਖਰਚ ਆਇਆ।

ਇਸ ਤੋਂ ਬਾਅਦ ਸਾਲ 2025 ਵਿੱਚ ਪ੍ਰਧਾਨ ਮੰਤਰੀ ਦਾ ਅਮਰੀਕਾ ਦੌਰਾ ਸਭ ਤੋਂ ਮਹਿੰਗਾ ਰਿਹਾ ਜਿਸ ‘ਤੇ ਕੁੱਲ 16.54 ਕਰੋੜ ਦਾ ਖਰਚਾ ਆਇਆ।

ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਜੁਲਾਈ 2025 ਵਿੱਚ ਬ੍ਰਾਜ਼ੀਲ ਦਾ ਦੌਰਾ ਕੀਤਾ ਜਿਸ ‘ਤੇ 17.72 ਕਰੋੜ ਦਾ ਖਰਚਾ ਹੋਇਆ।

ਅਪ੍ਰੈਲ 2025 ਵਿੱਚ ਹੀ ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਦਾ ਦੌਰਾ ਕੀਤਾ ਜਿਸਦਾ ਖਰਚਾ 15.54 ਕਰੋੜ ਰੁਪਏ ਸੀ।

ਇਸ ਤੋਂ ਪਹਿਲਾਂ ਸਤੰਬਰ 2024 ਵਿੱਚ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਦੌਰਾਨ 15.33 ਕਰੋੜ ਦਾ ਖਰਚਾ ਆਇਆ ਸੀ।

ਜੂਨ 2024 ਵਿੱਚ ਪ੍ਰਧਾਨ ਮੰਤਰੀ ਦੇ ਇਟਲੀ ਦੌਰੇ ਦਾ ਖਰਚਾ 14.36 ਕਰੋੜ ਆਇਆ ਸੀ।

ਹਾਲਾਂਕਿ ਸਾਲ 2026 ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਦਾ ਖਰਚਾ ਦੱਸਣ ਵੇਲੇ ਵਿਦੇਸ਼ ਮੰਤਰਾਲੇ ਨੇ ਅੰਕੜੇ ਸਪੱਸ਼ਟ ਸਾਂਝੇ ਨਹੀਂ ਕੀਤੇ ਹਨ। ਵਿਦੇਸ਼ ਮੰਤਰਾਲੇ ਮੁਤਾਬਕ ਸਾਲ 2026 ਵਿੱਚ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਦੇ ਸਪੱਸ਼ਟ ਖਰਚੇ ਇਸ ਕਰਕੇ ਸਾਂਝੇ ਨਹੀਂ ਕੀਤੇ ਗਏ ਕਿਉਂਕਿ ਅਜੇ ਬਿੱਲ ਇਕੱਤਰ ਕੀਤੇ ਜਾ ਰਹੇ ਹਨ।

ਸਾਲ 2026 (ਜੁਲਾਈ ਤੱਕ)

ਪੀਐੱਮ ਮੋਦੀ ਜੀ7 ਸਮਿਟ ਵਿੱਚ ਹੋਰ ਮੁਲਕਾਂ ਦੇ ਲੀਡਰਾਂ ਨਾਲ

ਤਸਵੀਰ ਸਰੋਤ, Getty Images

ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਸਾਲ 2026 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਮਲੇਸ਼ੀਆ, ਇਜ਼ਰਾਈਲ, ਯੂਏਈ, ਨੀਦਰਲੈਂਡ, ਸਵੀਡਨ, ਨੌਰਵੇ, ਇਟਲੀ, ਫਰਾਂਸ, ਸਲੋਵਾਕ ਗਣਰਾਜ, ਸੇਸ਼ੇਲਸ, ਇੰਡੋਨੇਸ਼ੀਆ, ਆਸਟ੍ਰੇਲੀਆ ਸਮੇਤ ਨਿਊਜ਼ੀਲੈਂਡ ਦਾ ਦੌਰਾ ਕੀਤਾ।

7-8 ਫਰਵਰੀ 2026 ਨੂੰ ਪ੍ਰਧਾਨ ਮੰਤਰੀ ਮਲੇਸ਼ੀਆ ਦੌਰੇ ‘ਤੇ ਸਨ ਅਤੇ ਇਸ ਯਾਤਰਾ ਦਾ ਖਰਚਾ ਪੰਜ ਕਰੋੜ ਸਤਵੰਜਾ ਲੱਖ ਸਤਾਰਾਂ ਹਜ਼ਾਰ ਤਿੰਨ ਸੌ ਉਨਾਹਠ (5,57,17,369) ਰੁਪਏ ਸੀ।

25-26 ਫਰਵਰੀ 2026 ਨੂੰ ਪ੍ਰਧਾਨ ਮੰਤਰੀ ਇਜ਼ਰਾਈਲ ਦੌਰੇ ‘ਤੇ ਸਨ ਜਿਸਦਾ ਖਰਚਾ ਗਿਆਰਾਂ ਕਰੋੜ ਬਨਵੇ ਲੱਖ ਪੱਚੀ ਹਜ਼ਾਰ ਨੌਂ ਸੌ ਅਠੱਤੀ (11,92,25,938) ਰੁਪਏ ਆਇਆ ਸੀ

ਪ੍ਰਧਾਨ ਮੰਤਰੀ 15 ਮਈ ਤੋਂ 20 ਮਈ 2026 ਤੱਕ ਯੂਏਈ, ਨੀਦਰਲੈਂਡ, ਸਵੀਡਨ, ਨੌਰਵੇ, ਅਤੇ ਇਟਲੀ ਦੌਰੇ ‘ਤੇ ਸਨ, ਜਿਨ੍ਹਾਂ ਦਾ ਖਰਚਾ ਤਾਂ ਵਿਦੇਸ਼ ਮੰਤਰਾਲੇ ਵੱਲੋਂ ਸਾਂਝਾ ਕੀਤਾ ਗਿਆ ਹੈ ਪਰ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਇਹ ਅੰਕੜੇ ਆਰਜ਼ੀ ਹਨ ਅਤੇ ਸਾਰੇ ਬਿੱਲਾਂ ਦੇ ਨਿਪਟਾਰੇ ਤੋਂ ਬਾਅਦ ਇਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਫਿਲਹਾਲ ਤੱਕ ਇਨ੍ਹਾਂ ਦੌਰਿਆਂ ਬਾਰੇ ਦਿੱਤੀ ਗਈ ਖਰਚੇ ਦੀ ਜਾਣਕਾਰੀ ਅਨੁਸਾਰ ਯੂਏਈ ਦੌਰੇ ‘ਤੇ ਕਰੀਬ 1.98 ਕਰੋੜ (1,97,67,864) ਰੁਪਏ ਖਰਚ ਆਇਆ, ਹਾਲਾਂਕਿ ਇਹ ਅੰਕੜੇ ਅਜੇ ਅਸਥਾਈ ਅੰਕੜੇ ਹਨ।

ਨੀਦਰਲੈਂਡ ਦੌਰੇ ‘ਤੇ ਤਿੰਨ ਕਰੋੜ ਉਨਾਹਠ ਲੱਖ ਨੜ੍ਹਿਨਵੇ ਹਜ਼ਾਰ ਤਿੰਨ ਸੌ ਅਠਵੰਜਾ (3,59,99,358) ਰੁਪਏ ਖਰਚ ਆਇਆ।

ਸਵੀਡਨ ਦੇ ਦੌਰੇ ‘ਤੇ ਛੇ ਕਰੋੜ ਬੱਤੀ ਲੱਖ ਨੱਬੇ ਹਜ਼ਾਰ ਪੰਜ ਸੌ ਤ੍ਰਿਨੰਵੇਂ (6,32,90,593) ਰੁਪਏ ਖਰਚ ਆਇਆ ਦੱਸਿਆ ਗਿਆ ਹੈ, ਇਹ ਅੰਕੜੇ ਵੀ ਅਸਥਾਈ ਹਨ।

ਨੌਰਵੇ ਦੌਰੇ ‘ਤੇ ਸਤਾਰਾਂ ਕਰੋੜ ਛੇਆਲੀ ਲੱਖ ਪੰਜਾਹ ਹਜ਼ਾਰ ਤਿੰਨ ਸੌ ਨੱਬੇ (17,46,50,390) ਰੁਪਏ ਆਇਆ, ਜੋ ਅਸਥਾਈ ਅੰਕੜਾ ਹੈ।

ਇਟਲੀ ਦੌਰੇ ‘ਤੇ ਚਾਰ ਕਰੋੜ 23 ਲੱਖ ਅਠਾਸੀ ਹਜ਼ਾਰ ਪੰਜ ਸੌ ਸਤਵੰਜਾ (4,23,88,557) ਰੁਪਏ ਖਰਚਿਆ ਗਿਆ, ਇਹ ਅੰਕੜੇ ਵੀ ਅਸਥਾਈ ਹਨ।

ਨਿਊਜ਼ੀਲੈਂਡ ਦੌਰੇ ਦੌਰਾਨ ਪੀਐੱਮ ਮੋਦੀ ਦੀ ਤਸਵੀਰ

ਤਸਵੀਰ ਸਰੋਤ, Getty Images

ਪ੍ਰਧਾਨ ਮੰਤਰੀ 13 ਜੂਨ ਤੋਂ 18 ਜੂਨ ਤੱਕ ਫਰਾਂਸ ਅਤੇ ਸਲੋਵਾਕ ਗਣਰਾਜ ਦੇ ਦੌਰੇ ‘ਤੇ ਸਨ, ਜਿਸ ਵਿੱਚੋਂ ਫਰਾਂਸ ਦੌਰੇ ਦਾ ਖਰਚਾ ਅਜੇ ਸਾਂਝਾ ਨਹੀਂ ਕੀਤਾ ਗਿਆ, ਜਿਸਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਅਜੇ ਬਿੱਲਾਂ ਦਾ ਸੰਗ੍ਰਹਿ ਕੀਤਾ ਜਾ ਰਿਹਾ ਹੈ।

ਜਦਕਿ ਸਲੋਵਾਕ ਗਣਰਾਜ ਦੇ ਦੌਰੇ ‘ਤੇ ਚਾਰ ਕਰੋੜ ਸਤਤਰ ਲੱਖ ਤਰਤਾਲੀ ਹਜ਼ਾਰ ਅੱਸੀ (4,77,43,080) ਰੁਪਏ ਖਰਚਾ ਆਇਆ ਜੋ ਕਿ ਅਸਥਾਈ ਅੰਕੜਾ ਹੈ।

27 ਜੂਨ ਤੋਂ 29 ਜੂਨ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ੈਲਸ ਦੌਰੇ ‘ਤੇ ਸਨ, ਜਿਸ ‘ਤੇ ਅੱਠ ਕਰੋੜ ਬਾਈ ਲੱਖ ਤਿੰਨ ਹਜ਼ਾਰ ਤਿੰਨ ਸੌ ਉਨੱਤੀ (8,22,03,329) ਰੁਪਏ ਖਰਚਾ ਆਇਆ ਜੋ ਕਿ ਅਸਥਾਈ ਅੰਕੜਾ ਹੈ।

ਪ੍ਰਧਾਨ ਮੰਤਰੀ 6 ਜੁਲਾਈ ਤੋਂ 11 ਜੁਲਾਈ ਤੱਕ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੌਰੇ ‘ਤੇ ਸਨ। ਜਿਹਨਾਂ ਵਿੱਚੋਂ ਇੰਡੋਨੇਸ਼ੀਆ ਦੌਰੇ ‘ਤੇ ਲਗਭਗ ਤਿੰਨ ਕਰੋੜ ਸਤਾਸੀ ਲੱਖ ਤੇਰਾਂ ਹਜ਼ਾਰ ਚਾਰ ਸੌ ਅਠਾਹਠ (3,87,13,468) ਰੁਪਏ, ਆਸਟ੍ਰੇਲੀਆ ਦੌਰੇ ‘ਤੇ ਇੱਕ ਕਰੋੜ ਅਠਾਰਾਂ ਲੱਖ ਤੀਹ ਹਜ਼ਾਰ ਅੱਠ ਸੌ ਦੱਸ (1,18,30,810) ਰੁਪਏ, ਨਿਊਜ਼ੀਲੈਂਡ ਦੌਰੇ ‘ਤੇ ਪੰਜ ਕਰੋੜ ਤਰਤਾਲੀ ਲੱਖ ਤਰੇਹਠ ਹਜ਼ਾਰ ਇਕਤਾਲੀ (5,43,63,041) ਰੁਪਏ ਅਸਥਾਈ ਤੌਰ ‘ਤੇ ਖਰਚਾ ਹੋਇਆ।

ਸਾਲ 2025

ਡੋਨਾਲਡ ਟਰੰਪ ਨਾਲ ਪੀਐੱਮ ਮੋਦੀ ਦੀ ਤਸਵੀਰ

ਤਸਵੀਰ ਸਰੋਤ, Getty Images

ਸਾਲ 2025 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ, ਅਮਰੀਕਾ, ਮਾਰੀਸ਼ਸ, ਥਾਈਲੈਂਡ, ਸ੍ਰੀਲੰਕਾ, ਸਾਊਦੀ ਅਰਬ, ਸਾਈਪ੍ਰਸ, ਕੈਨੇਡਾ, ਕ੍ਰੋਏਸ਼ੀਆ, ਘਾਨਾ, ਟ੍ਰਿਨੀਡੈਡ ਐਂਡ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ, ਨਾਮੀਬੀਆ, ਯੂਕੇ, ਮਾਲਦੀਵ, ਚੀਨ, ਜਾਪਾਨ, ਭੂਟਾਨ, ਦੱਖਣੀ ਅਫਰੀਕਾ, ਜਾਰਡਨ, ਓਮਾਨ, ਈਥੋਪੀਆ ਦੇਸ਼ਾਂ ਦਾ ਦੌਰਾ ਕੀਤਾ।

ਜਿਹਨਾਂ ਵਿੱਚੋਂ ਸਭ ਤੋਂ ਵੱਧ ਖਰਚਾ ਫਰਾਂਸ ਦੌਰੇ (ਫਰਵਰੀ 10-13) ‘ਤੇ ਦੌਰਾਨ ਕੀਤਾ ਗਿਆ। ਪ੍ਰਧਾਨ ਮੰਤਰੀ ਦੇ ਚਾਰ ਦਿਨਾਂ ਦੇ ਫਰਾਂਸ ਦੌਰੇ ‘ਤੇ ਪੱਚੀ ਕਰੋੜ ਉਨਾਹਠ ਲੱਖ ਬੇਆਸੀ ਹਜ਼ਾਰ ਨੌਂ ਸੌ ਦੋ (25,59,82,902) ਰੁਪਏ ਖਰਚੇ ਗਏ।

ਜਦਕਿ ਅਮਰੀਕਾ ਦੌਰੇ ‘ਤੇ ਸੋਲਾਂ ਕਰੋੜ ਚਰੰਜਾ ਲੱਖ ਚੁਰਾਸੀ ਹਜ਼ਾਰ ਤਿੰਨ ਸੌ ਦੋ (16,54,84,302) ਰੁਪਏ ਖਰਚੇ ਗਏ।

11-12 ਮਾਰਚ ਦੌਰਾਨ ਪ੍ਰਧਾਨ ਮੰਤਰੀ ਮਾਰੀਸ਼ਸ ਦੌਰੇ ‘ਤੇ ਸਨ ਜਿੱਥੇ ਕੁੱਲ ਖਰਚਾ ਤਿੰਨ ਕਰੋੜ ਛੇ ਲੱਖ ਇਕੱਤੀ ਹਜ਼ਾਰ ਅੱਠ ਸੌ ਛੇਹਾਹਠ (3,06,31,866) ਰੁਪਏ ਹੋਇਆ।

(3 ਅਪ੍ਰੈਲ – 6 ਅਪ੍ਰੈਲ) ਥਾਈਲੈਂਡ ਦੌਰੇ ‘ਤੇ ਚਾਰ ਕਰੋੜ ਬਾਨਵੇ ਲੱਖ ਇੱਕਆਸੀ ਹਜ਼ਾਰ ਦੋ ਸੌ ਅੱਠ (4,92,81,208) ਰੁਪਏ ਖਰਚੇ ਗਏ ਅਤੇ ਸ਼੍ਰੀ ਲੰਕਾ ਦੌਰੇ ‘ਤੇ ਚਾਰ ਕਰੋੜ ਛੇਆਲੀ ਲੱਖ ਇੱਕੀ ਹਜ਼ਾਰ ਛੇ ਸੌ ਨੱਬੇ (4,46,21,690) ਰੁਪਏ ਦਾ ਖਰਚਾ ਕੀਤਾ ਗਿਆ।

ਅਪ੍ਰੈਲ 22 ਤੋਂ ਅਪ੍ਰੈਲ 23 ਤੱਕ ਦੋ ਦਿਨਾਂ ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਪੰਦਰਾਂ ਕਰੋੜ ਚਰੰਜਾ ਲੱਖ ਤਿੰਨ ਹਜ਼ਾਰ ਸੱਤ ਸੌ ਵਾਹਨਵੇ (15,54,03,792.47) ਰੁਪਏ ਖਰਚੇ ਗਏ।

ਜੂਨ 15 ਤੋਂ ਜੂਨ 19 ਦੌਰਾਨ ਪ੍ਰਧਾਨ ਮੰਤਰੀ ਸਾਈਪ੍ਰਸ, ਕੇਨੈਡਾ ਅਤੇ ਕਰੋਸ਼ੀਆ ਦੌਰੇ ‘ਤੇ ਸਨ।

ਜਿਸ ਵਿੱਚ ਸਾਈਪ੍ਰਸ ਦੌਰੇ ਦੌਰਾਨ ਸੱਤ ਕਰੋੜ ਅਠਾਰਾਂ ਲੱਖ ਚੌਵੀ ਹਜ਼ਾਰ ਅੱਠ ਸੌ ਸੰਤਾਲੀ (7,18,24,847) ਰੁਪਏ ਦਾ ਖਰਚਾ ਆਇਆ, ਕੈਨੇਡਾ ਦੌਰੇ ‘ਤੇ ਪੰਜ ਕਰੋੜ ਇੱਕਤੀ ਲੱਖ ਦੋ ਹਜ਼ਾਰ ਛੇ ਸੌ ਇਕੱਤਰ (5,31,02,671) ਰੁਪਏ, ਕਰੋਸ਼ੀਆ ਦੌਰੇ ‘ਤੇ ਚਾਰ ਕਰੋੜ ਚੌਹਠ ਲੱਖ ਸੱਠ ਹਜ਼ਾਰ ਚਾਰ ਸੌ ਪਚਾਸੀ (4,64,60,485) ਰੁਪਏ ਦਾ ਖਰਚਾ ਹੋਇਆ ਦੱਸਿਆ ਗਿਆ ਹੈ।

ਪੀਐੱਮ ਮੋਦੀ ਦੇ ਘਾਨਾ ਦੌਰੇ ਦੀ ਤਸਵੀਰ

ਤਸਵੀਰ ਸਰੋਤ, Getty Images

ਜੁਲਾਈ 2 ਤੋਂ ਜੁਲਾਈ 9 ਤੱਕ ਪ੍ਰਧਾਨ ਮੰਤਰੀ ਦੇ ਘਾਨਾ ਦੌਰੇ ‘ਤੇ ਚਾਰ ਕਰੋੜ ਉਣਤਰ ਲੱਖ ਚਾਰ ਹਜ਼ਾਰ ਨੌ ਸੌ ਛੇਅਤਰ (4,69,04,976) ਰੁਪਏ ਖਰਚੇ ਗਏ, ਤ੍ਰਿਨੀਡੈਡ ਅਤੇ ਟੋਬੇਗੋ ਦੌਰੇ ‘ਤੇ ਚਾਰ ਕਰੋੜ ਅੱਸੀ ਲੱਖ ਦੋ ਸੌ ਉਨਤੀ (4,80,00,229.70) ਰੁਪਏ, ਅਰਜਨਟੀਨਾ ਦੌਰੇ ‘ਤੇ ਛੇ ਕਰੋੜ ਚੌਹਠ ਲੱਖ ਚੌਹਠ ਹਜ਼ਾਰ ਇੱਕਤੀ (6,64,64,031) ਰੁਪਏ, ਬ੍ਰਾਜ਼ੀਲ ਦੌਰੇ ‘ਤੇ ਸਤਾਰਾਂ ਕਰੋੜ ਬਹੱਤਰ ਲੱਖ ਬਾਈ ਹਜ਼ਾਰ ਇੱਕ ਸੌ ਚੁਤਾਲੀ (17,72,22,144) ਰੁਪਏ , ਨਾਮਬਿਆ ਦੌਰੇ ‘ਤੇ ਚਾਰ ਕਰੋੜ ਵੀਹ ਲੱਖ ਸੰਤਾਲੀ ਹਜ਼ਾਰ ਨੌ ਸੌ ਪੱਚੀ (4,20,47,925) ਰੁਪਏ ਖਰਚ ਕੀਤੇ ਗਏ।

23-26 ਜੁਲਾਈ ਦੇ ਯੂਕੇ ਦੌਰੇ ‘ਤੇ ਨੌ ਕਰੋੜ ਇਕਾਨਵੇਂ ਲੱਖ ਪਚਵੰਜਾ ਹਜ਼ਾਰ ਇਕਹਠ (9,91,55,061) ਰੁਪਏ ਖਰਚੇ ਗਏ ਜਦਕਿ ਮਾਲਦੀਵ ਦੌਰੇ ‘ਤੇ ਅੱਠ ਕਰੋੜ ਤ੍ਰੇਹਥ ਲੱਖ ਪੰਜ ਹਜ਼ਾਰ ਤਿੰਨ ਸੌ ਛੱਤੀ (8,63,05,336) ਰੁਪਏ ਖਰਚੇ ਗਏ।

ਨਵੰਬਰ 11-12 ਵਿੱਚ ਪ੍ਰਧਾਨ ਮੰਤਰੀ ਦੇ ਭੂਟਾਨ ਦੌਰੇ ‘ਤੇ 4,44,94,827 ਰੁਪਏ ਖਰਚੇ ਗਏ।

ਨਵੰਬਰ 21-23 ਦੱਖਣੀ ਅਫ਼ਰੀਕਾ ਦੇ ਦੌਰੇ ‘ਤੇ 7,70,19,477 ਰੁਪਏ ਖਰਚੇ ਗਏ।

ਦਸੰਬਰ 15 ਤੋਂ 18 ਤੱਕ ਜੌਰਡਨ ਦੌਰੇ ‘ਤੇ 4,94,70,170 ਰੁਪਏ, ਓਮਾਨ ਦੌਰੇ ‘ਤੇ 4,57,88,643 ਰੁਪਏ , ਇਥੋਪੀਆ ਦੌਰੇ ‘ਤੇ 3,11,43,269 ਰੁਪਏ ਖਰਚੇ ਗਏ।

ਸਾਲ 2024

ਪੀਐੱਮ ਮੋਦੀ ਦੇ ਇਟਲੀ ਦੌਰੇ ਦੀ ਤਸਵੀਰ

ਤਸਵੀਰ ਸਰੋਤ, Getty Images

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2024 ਵਿੱਚ 16 ਵਿਦੇਸ਼ੀ ਮੁਲਕਾਂ ਦੀ ਯਾਤਰਾ ਕੀਤੀ, ਜਿਹਨਾਂ ਵਿੱਚ ਯੂਏਈ, ਕਤਰ, ਭੂਟਾਨ, ਇਟਲੀ, ਰੂਸ, ਆਸਟ੍ਰੀਆ, ਪੋਲੈਂਡ, ਯੂਕਰੇਨ, ਬਰੂਨਈ, ਸਿੰਗਾਪੁਰ, ਯੂਐਸ, ਲਾਓਸ, ਨਾਈਜੀਰੀਆ, ਬ੍ਰਾਜ਼ੀਲ, ਗੁਯਾਨਾ, ਕੁਵੈਤ ਸ਼ਾਮਲ ਹਨ।

ਇਹਨਾਂ ਵਿੱਚ ਸਭ ਤੋਂ ਮਹਿੰਗੀ ਪ੍ਰਧਾਨ ਮੰਤਰੀ ਦੀ ਅਮਰੀਕੀ ਯਾਤਰਾ ਸੀ। ਜੋ ਉਹਨਾਂ ਨੇ ਸਤੰਬਰ 21 ਤੋਂ ਸਤੰਬਰ 23 ਤੱਕ ਕੀਤੀ। ਪ੍ਰਧਾਨ ਮੰਤਰੀ ਦੇ ਅਮਰੀਕਾ ਦੇ ਤਿੰਨ ਦਿਨਾਂ ਦੇ ਦੌਰੇ ‘ਤੇ ਪੰਦਰਾਂ ਕਰੋੜ ਤੇਤੀ ਲੱਖ ਛੇਅੱਤਰ ਹਜ਼ਾਰ ਤਿੰਨ ਸੌ ਅੜਤਾਲੀ (15,33,76,348) ਰੁਪਏ ਖਰਚੇ ਗਏ।

ਇਸਤੋਂ ਬਾਅਦ ਦੂਜੇ ਨੰਬਰ ‘ਤੇ ਸਭ ਤੋਂ ਮਹਿੰਗੀ ਪ੍ਰਧਾਨ ਮੰਤਰੀ ਦੀ ਯਾਤਰਾ ਇਟਲੀ ਦੀ ਸੀ, ਜਿੱਥੇ ਦੋ ਦਿਨ ਦੇ ਦੌਰੇ ਦੌਰਾਨ 14,36,55,289 ਰੁਪਏ ਖਰਚੇ ਗਏ।

ਇਸ ਤੋਂ ਇਲਾਵਾ ਸਾਲ 2024 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ 13-15 ਤੱਕ ਯੂਏਈ ਅਤੇ ਕਤਰ ਦੌਰੇ ‘ਤੇ ਰਹੇ। ਜਿਸ ਦੌਰਾਨ ਯੂਏਈ ਦੌਰੇ ‘ਤੇ 5,31,95,485 ਰੁਪਏ ਖਰਚੇ ਗਏ ਅਤੇ ਕਤਰ ਦੌਰੇ ‘ਤੇ 3,14,30,607 ਰੁਪਏ ਖਰਚੇ ਗਏ।

ਪੀਐੱਮ ਮੋਦੀ ਵੱਲੋਂ ਸਾਲ 2024 ਵਿੱਚ ਭੂਟਾਨ ਦੌਰੇ ਦੀ ਤਸਵੀਰ

ਤਸਵੀਰ ਸਰੋਤ, Getty Images

ਮਾਰਚ 22 ਤੋਂ ਮਾਰਚ 23 ਤੱਕ ਭੂਟਾਨ ਦੌਰੇ ‘ਤੇ 4,50,27,271 ਰੁਪਏ ਖਰਚੇ ਗਏ।

ਅਗਸਤ 21 ਤੋਂ 23 ਤੱਕ ਪੋਲੈਂਡ ਦੌਰੇ ‘ਤੇ 10,10,18,686 ਰੁਪਏ ਅਤੇ ਯੂਕਰੇਨ ਦੌਰੇ ‘ਤੇ 2,52,01,169 ਰੁਪਏ ਖਰਚੇ ਗਏ ਸਨ।

ਸਤੰਬਰ 3 ਤੋਂ ਸਤੰਬਰ 5 ਤੱਕ ਬਰੂਨਈ ਯਾਤਰਾ ‘ਤੇ 5,02,47,410 ਰੁਪਏ ਅਤੇ ਸਿੰਗਾਪੁਰ ਦੌਰੇ ‘ਤੇ 7,75,21,329 ਰੁਪਏ ਖਰਚੇ ਗਏ।

ਪ੍ਰਧਾਨ ਮੰਤਰੀ 10-11 ਅਕਤੂਬਰ ਨੂੰ ਲਾਓਸ ਦੌਰੇ ‘ਤੇ ਸਨ ਜਿਸ ‘ਤੇ 3,00,73,096 ਦਾ ਖਰਚਾ ਹੋਇਆ।

22-23 ਅਕਤੂਬਰ 2024 ਨੂੰ ਪ੍ਰਧਾਨ ਮੰਤਰੀ ਦੇ ਰੂਸ ਦੌਰੇ ਦੌਰਾਨ 10,74,99,171 ਰੁਪਏ ਖਰਚੇ ਗਏ।

ਇਸ ਤੋਂ ਇਲਾਵਾ ਨਵੰਬਰ 16- ਨਵੰਬਰ 21 ਤੱਕ ਨਾਈਜੀਰੀਆ ਦੌਰੇ ਦੌਰਾਨ 4,46,09,640 ਰੁਪਏ, ਬ੍ਰਾਜ਼ੀਲ ਦੌਰੇ ਦੌਰਾਨ 5,51,86,592 ਰੁਪਏ ਖਰਚੇ ਗਏ। ਇਸੇ ਦੌਰੇ ਦੌਰਾਨ ਗੁਆਨਾ ਯਾਤਰਾ ‘ਤੇ 5,45,91,495 ਰੁਪਏ ਖਰਚੇ ਗਏ।

ਜਦਕਿ ਦਸੰਬਰ 21 ਤੋਂ 22 ਨੂੰ ਦੋ ਦਿਨਾਂ ਕੁਵੈਤ ਦੌਰੇ ਦੌਰਾਨ 2,54,59,263 ਖਰਚੇ ਗਏ।

ਸਾਲ 2023

ਪੀਐੱਮ ਮੋਦੀ ਦਾ ਜਪਾਨ ਦੌਰਾ

ਤਸਵੀਰ ਸਰੋਤ, Getty Images

ਪ੍ਰਧਾਨ ਮੰਤਰੀ ਸਾਲ 2023 ਵਿੱਚ ਜਪਾਨ, ਆਸਟ੍ਰੇਲੀਆ, ਪਾਪੂਆ ਨਿਊ ਗਿਨੀ, ਯੂਐਸ, ਮਿਸਰ, ਫਰਾਂਸ, ਯੂਏਈ, ਦੱਖਣੀ ਅਫਰੀਕਾ, ਗ੍ਰੀਸ, ਇੰਡੋਨੇਸ਼ੀਆ ਅਤੇ ਯੂਏਈ ਦੌਰੇ ‘ਤੇ ਰਹੇ।

ਜਿਹਨਾਂ ਵਿੱਚ ਸਭ ਤੋਂ ਮਹਿੰਗਾ ਪ੍ਰਧਾਨ ਮੰਤਰੀ ਦਾ ਅਮਰੀਕਾ ਦੌਰਾ ਸੀ, ਜਿਸ ‘ਤੇ ਲਗਭਗ 22 ਕਰੋੜ ਰੁਪਏ ਖਰਚੇ ਗਏ।

ਪ੍ਰਧਾਨ ਮੰਤਰੀ ਦੇ ਜਪਾਨ ਦੌਰੇ (ਮਈ 19-25) ‘ਤੇ 17,19,33,356 ਰੁਪਏ, ਆਸਟ੍ਰੇਲੀਆ ਦੌਰੇ ਦੌਰਾਨ 6,06,92,057 ਰੁਪਏ, ਪਾਪੁਆ ਨਿਊ ਗਿਨੀ ਦੌਰੇ ਦੌਰਾਨ 8,58,04,677 ਰੁਪਏ ਖਰਚੇ ਗਏ।

ਜੂਨ 19 ਤੋਂ ਜੂਨ 25 ਤੱਕ ਅਮਰੀਕਾ ਦੌਰੇ ਦੌਰਾਨ 22, 89, 68, 509 ਰੁਪਏ ਖਰਚੇ ਗਏ ਅਤੇ ਮਿਸਰ ਦੌਰੇ ਦੌਰਾਨ 2,69,04,059 ਰੂਪਏ ਦਾ ਖਰਚਾ ਹੋਇਆ।

ਜੁਲਾਈ 13-15 ਤੱਕ ਫਰਾਂਸ ਦੌਰੇ ‘ਤੇ 13,74,81,530 ਰੁਪਏ ਖਰਚੇ ਗਏ ਅਤੇ ਯੂਏਈ ਦੌਰੇ ‘ਤੇ 1,45,06,965 ਰੁਪਏ ਦਾ ਖਰਚ ਆਇਆ।

ਅਗਸਤ 22 ਤੋਂ ਅਗਸਤ 25 ਤੱਕ ਪ੍ਰਧਾਨ ਮੰਤਰੀ ਨੇ ਦੱਖਣੀ ਅਫ਼ਰੀਕਾ ਅਤੇ ਗਰੀਸ ਦਾ ਦੌਰਾ ਕੀਤਾ। ਜਿਸ ਵਿੱਚ ਦੱਖਣੀ ਅਫ਼ਰੀਕਾ ਦੌਰੇ ‘ਤੇ 6,11,37,355 ਰੁਪਏ ਖਰਚੇ ਗਏ ਅਤੇ ਗਰੀਸ ਦੌਰੇ ‘ਤੇ 6,97,75,753 ਰੁਪਏ ਦਾ ਖਰਚਾ ਆਇਆ।

ਸਤੰਬਰ 6-ਸਤੰਬਰ 7 ਤੱਕ ਦੋ ਦਿਨ ਇੰਡੋਨੇਸ਼ੀਆ ਦੌਰੇ ‘ਤੇ 3,62,21,843 ਰੁਪਏ ਖਰਚੇ ਗਏ। ਨਵੰਬਰ 30 ਤੋਂ ਦਸੰਬਰ 1 ਤੱਕ ਪ੍ਰਧਾਨ ਮੰਤਰੀ ਦੇ ਯੂਏਈ ਦੌਰੇ ਦੌਰਾਨ 4,28,88,197 ਰੁਪਏ ਖਰਚੇ ਗਏ।

ਸਾਲ 2022

ਪੀਐੱਮ ਮੋਦੀ ਦੇ ਜਰਮਨੀ ਦੌਰੇ ਦੀ ਤਸਵੀਰ

ਤਸਵੀਰ ਸਰੋਤ, Getty Images

ਪ੍ਰਧਾਨ ਮੰਤਰੀ ਨੇ ਸਾਲ 2022 ਵਿਚ 8 ਦੇਸ਼ਾਂ ਦਾ ਦੌਰਾਨ ਕੀਤਾ ਜਿਹਨਾਂ ਵਿੱਚ ਜਰਮਨੀ, ਡੈਨਮਾਰਕ, ਫਰਾਂਸ, ਨੇਪਾਲ, ਜਾਪਾਨ, ਯੂਏਈ, ਉਜ਼ਬੇਕਿਸਤਾਨ, ਇੰਡੋਨੇਸ਼ੀਆ ਆਦਿ।

2 ਮਈ ਤੋਂ 4 ਮਈ ਤੱਕ ਪ੍ਰਧਾਨ ਮੰਤਰੀ ਦੌਰੇ ‘ਤੇ ਜਰਮਨੀ ਵਿੱਚ 9,44,41,562 ਰੂਪਏ ਖਰਚੇ ਗਏ, ਡੈਨਮਾਰਕ ਵਿੱਚ 5,47,46,921 ਰੁਪਏ, ਫਰਾਂਸ ਵਿੱਚ 1,95,03,918 ਰੁਪਏ ਦਾ ਖਰਚਾ ਕੀਤਾ ਗਿਆ।

16 ਮਈ ਨੂੰ ਨੇਪਾਲ ਦੌਰੇ ਦੌਰਾਨ 80,01,483 ਲੱਖ ਰੁਪਏ ਖਰਚੇ ਗਏ।

22-25 ਮਈ ਨੂੰ ਜਪਾਨ ਦੌਰੇ ‘ਤੇ ਪ੍ਰਧਾਨ ਮੰਤਰੀ ਨੇ 8,68,99,372 ਰੁਪਏ ਖਰਚੇ।

26-28 ਜੂਨ ਨੂੰ ਪ੍ਰਧਾਨ ਮੰਤਰੀ ਨੇ ਯੂਏਈ ਦੌਰੇ ‘ਤੇ 14,47,24,416 ਰੁਪਏ ਖਰਚੇ ਜਦਕਿ ਜਰਮਨੀ ਦੌਰੇ ‘ਤੇ 1,64,92,605 ਰੁਪਏ ਖਰਚਾ ਕੀਤਾ ਗਿਆ।

15-16 ਸਤੰਬਰ ਤਕ ਪ੍ਰਧਾਨ ਮੰਤਰੀ ਦੇ ਉਜ਼ਬੇਕਿਸਤਾਨ ਦੇ ਦੌਰੇ ‘ਤੇ 1,57,26,709 ਰੁਪਏ ਖਰਚੇ ਗਏ।

ਇਸੇ ਸਾਲ ਸਤੰਬਰ 26- ਸਤੰਬਰ 28 ਨੂੰ ਪ੍ਰਧਾਨ ਮੰਤਰੀ ਦੇ ਜਪਾਨ ਦੇ ਦੂਜੇ ਦੌਰੇ ‘ਤੇ 7,08,03,411 ਰੁਪਏ ਖਰਚੇ ਗਏ।

14-16 ਨਵੰਬਰ ਤੱਕ ਪ੍ਰਧਾਨ ਮੰਤਰੀ ਦੇ ਇੰਡੋਨੇਸ਼ੀਆ ਦੌਰੇ ‘ਤੇ 4,69,52,964 ਰੁਪਏ ਦਾ ਖਰਚਾ ਕੀਤਾ ਗਿਆ।

ਸਾਲ 2021

ਸਾਲ 2021 ਵਿੱਚ ਪ੍ਰਧਾਨ ਮੰਤਰੀ ਨੇ ਕੁਲ ਚਾਰ ਦੇਸ਼ਾਂ ਦਾ ਦੌਰਾ ਕੀਤਾ ਜਿਹਨਾਂ ਵਿੱਚ ਬੰਗਲਾਦੇਸ਼, ਅਮਰੀਕਾ , ਇਟਲੀ, ਯੂਕੇ ਸ਼ਾਮਲ ਹਨ।

26-27 ਮਾਰਚ ਨੂੰ ਪ੍ਰਧਾਨ ਮੰਤਰੀ ਦੇ ਬੰਗਲਾਦੇਸ਼ ਦੌਰੇ ‘ਤੇ 1,00,71,288 ਦਾ ਖਰਚਾ ਆਇਆ ਜਦਕਿ ਸਤੰਬਰ ਮਹੀਨੇ ਅਮਰੀਕਾ ਦੌਰੇ ‘ਤੇ 19,63,27,806 ਰੁਪਏ ਦਾ ਖਰਚਾ ਆਇਆ।

ਅਕਤੂਬਰ 29 ਤੋਂ ਨਵੰਬਰ 2 ਤੱਕ ਪ੍ਰਧਾਨ ਮੰਤਰੀ ਇਟਲੀ ਅਤੇ ਯੂਕੇ ਦੇ ਦੌਰੇ ‘ਤੇ ਰਹੇ। ਜਿਸ ਵਿੱਚ ਇਟਲੀ ਦੌਰੇ ‘ਤੇ 6,90,49,376 ਰੂਪਏ ਦਾ ਖਰਚਾ ਹੋਇਆ ਅਤੇ ਯੂਕੇ ਦੌਰੇ ‘ਤੇ 8,57,41,408 ਦਾ ਖਰਚਾ ਕੀਤਾ ਗਿਆ।

ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਦਾ ਕੀ ਮਹੱਤਵ ?

ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਆਪਣੀ ਅਧਿਕਾਰਤ ਵੈਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਦੇ ਉੱਚ-ਪੱਧਰੀ ਦੌਰੇ ਵਿਦੇਸ਼ੀ ਦੇਸ਼ਾਂ ਨਾਲ ਨਜ਼ਦੀਕੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ਦੁਵੱਲੇ, ਖੇਤਰੀ ਅਤੇ ਵਿਸ਼ਵ ਪੱਧਰ ‘ਤੇ ਭਾਰਤ ਦੀ ਸ਼ਮੂਲੀਅਤ ਨੂੰ ਵਧਾਉਣ ਦਾ ਇੱਕ ਸਥਾਪਿਤ ਸਾਧਨ ਹਨ।

ਇਹ ਦੌਰੇ ਅਤੇ ਇਹਨਾਂ ਦੌਰਾਨ ਹੋਏ ਸਮਝੌਤਿਆਂ ਦੇ ਨਾਲ ਕਈ ਖੇਤਰਾਂ ਵਿੱਚ ਸਾਂਝੇਦਾਰੀ ਨੂੰ ਮਜਬੂਤ ਕਰਨ ਵਿੱਚ ਮਦਦ ਮਿਲਦੀ ਹੈ। ਇਹ ਦੌਰੇ ਤਕਨੀਕ, ਨਵੀਨਤਾ, ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਊਰਜਾ ਸਹਿਯੋਗ, ਅਤੇ ਮਜ਼ਬੂਤ ਸਪਲਾਈ ਚੇਨਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ।

ਭਾਰਤੀ ਵਿਦੇਸ਼ ਮੰਤਰਾਲੇ ਦੋ ਅਧਿਕਾਰਤ ਵੈਬਸਾਈਟ ‘ਤੇ ਉਪਲਬਧ ਜਾਣਕਾਰੀ ਮੁਤਾਬਕ ਅਪ੍ਰੈਲ 2021 ਤੋਂ ਦਸੰਬਰ 2025 ਤੱਕ ਦੀ ਮਿਆਦ ਦੌਰਾਨ ਕੁੱਲ ਸਿੱਧਾ ਵਿਦੇਸ਼ੀ ਨਿਵੇਸ਼ (ਐੱਫਡੀਆਈ) 381.8 ਬਿਲੀਅਨ ਅਮਰੀਕੀ ਡਾਲਰ ਰਿਹਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI