Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ‘ਚ ਗਠਜੋੜ ਲਈ ਭਾਜਪਾ ਦਾ ‘ਵਾਰ-ਵਾਰ ਇਨਕਾਰ’, ਕੀ ਅਕਾਲੀ ਧੜੇ ‘ਬੇਕਰਾਰ’...

ਪੰਜਾਬ ‘ਚ ਗਠਜੋੜ ਲਈ ਭਾਜਪਾ ਦਾ ‘ਵਾਰ-ਵਾਰ ਇਨਕਾਰ’, ਕੀ ਅਕਾਲੀ ਧੜੇ ‘ਬੇਕਰਾਰ’ ਹਨ, ਗਠਜੋੜ ਕਿਹੜੀਆਂ ਪਾਰਟੀਆਂ ਦੀ ਲੋੜ ਬਣ ਗਈ

2
0

Source :- BBC PUNJABI

ਰਤਨ ਸਿੰਘ ਅਜਨਾਲਾ, ਮੋਦੀ ਤੇ ਸੁਖਬੀਰ ਬਾਦਲ

ਤਸਵੀਰ ਸਰੋਤ, Getty Images

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੰਭਾਵੀ ਗਠਜੋੜ ਦੇ ਅਕਾਲੀ ਧੜਿਆਂ ਵੱਲੋਂ ਲਗਾਤਾਰ ਸੰਕੇਤ ਦਿੱਤੇ ਜਾ ਰਹੇ ਹਨ।

ਹਾਲਾਂਕਿ, ਬੀਜੇਪੀ ਪੰਜਾਬ ਦੇ ਇੰਚਾਰਜ ਸਤੀਸ਼ ਪੂਨੀਆ ਸੋਮਵਾਰ ਨੂੰ ਇੱਕ ਵਾਰ ਫਿਰ ਕਿਹਾ ਹੈ ਕਿ ਉਹ ਸੂਬੇ ਦੀਆਂ ਸਾਰੀਆਂ 117 ਸੀਟਾਂ ‘ਤੇ ਇਕੱਲੇ ਚੋਣ ਲੜਨਗੇ।

ਪਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਰਤਨ ਸਿੰਘ ਅਜਨਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਗਠਜੋੜ ਹੋਵੇਗਾ, ਅਕਾਲੀ ਦਲ ਅਤੇ ਬੀਜੇਪੀ ਨਾਲ ਮਿਲ ਕੇ ਚੋਣਾਂ ਲੜਨਗੇ’।

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਧੜਾ ਹੈ ਜੋ, ਅਕਾਲੀ ਦਲ ਤੋਂ ਬਾਗੀ ਧੜਾ ਹੈ।

ਇਸ ਤੋਂ ਪਹਿਲਾਂ 1996 ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਗਠਜੋੜ ਚੱਲ ਰਿਹਾ ਸੀ, ਜੋ 2020 ਵਿੱਚ ਕਿਸਾਨ ਅੰਦੋਲਨ ਸਮੇਂ ਟੁੱਟ ਗਿਆ ਸੀ। ਪਰ ਬੀਜੇਪੀ ਅਤੇ ਅਕਾਲੀ ਦਲ ਨੇ 1997, 2007 ਅਤੇ 2012 ਵਿੱਚ ਇਸੇ ਗਠਜੋੜ ਨਾਲ ਪੰਜਾਬ ਵਿੱਚ ਸਰਕਾਰਾਂ ਬਣਾਈਆਂ ਸਨ।

ਪਰ 31ਅਗਸਤ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਵਿਦਿਆਰਥੀ ਕੌਂਸਲ ਦੀਆਂ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸਓਆਈ ਨੇ ਬੀਜੇਪੀ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਉਮੀਦਵਾਰ ਅੰਕਿਤ ਬਿਧਾਨ ਦਾ ਸਮਰਥਨ ਕੀਤਾ ਅਤੇ ਅੰਕਿਤ ਪੀਯੂਸੀਐੱਸਸੀ ਦੇ ਪ੍ਰਧਾਨ ਚੁਣੇ ਗਏ ਹਨ।

ਪਰ ਸਾਲ 2026 ਦੀਆਂ ਚੋਣਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਵੀ ਪਿਛਲੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ 20 ਅਗਸਤ ਨੂੰ ਲੌਂਗੋਵਾਲ ਰੈਲੀ ਵਿੱਚ ਬੀਜੇਪੀ ਦਾ ਨਾਮ ਲਏ ਬਿਨਾਂ ਗਠਜੋੜ ਦੇ ਸੰਕੇਤ ਦਿੱਤੇ ਸਨ।

ਦੂਜੇ ਪਾਸੇ ਅਕਾਲੀ ਦਲ ਤੋਂ ਬਾਗੀ ਧੜੇ ਦੇ ਆਗੂ ਹਰਪ੍ਰੀਤ ਸਿੰਘ ਨੇ ਵੀ ਬੀਤੇ ਦਿਨ ਕਿਹਾ ਸੀ ਕਿ ਉਹਨਾਂ ਦੀ ਬੀਜੇਪੀ ਨਾਲ ਗਠਜੋੜ ਦੀ ਗੱਲਬਾਤ ਚੱਲ ਰਹੀ ਹੈ।

ਪਰ ਬੀਜੇਪੀ ਲਗਾਤਾਰ ਕਿਸੇ ਵੀ ਗਠਜੋੜ ਤੋਂ ਇਨਕਾਰ ਕਰ ਰਹੀ ਹੈ ਅਤੇ ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜਨ ਦਾ ਦਾਅਵਾ ਕਰ ਰਹੀ ਹੈ।

ਇਸ ਰਿਪੋਰਟ ਵਿੱਚ ਜਾਣਦੇ ਹਾਂ ਕਿ ਫਿਰ ਕੀ ਅਕਾਲੀ ਦਲ ਦੇ ਧੜੇ ਬੀਜੇਪੀ ਨਾਲ ਗਠਜੋੜ ਕਰਨ ਲਈ ਜ਼ਿਆਦਾ ਤਤਪਰ ਹਨ? ਪੰਜਾਬ ਵਿੱਚ ਬਹੁ-ਪਾਰਟੀ ਮੁਕਾਬਲੇ ਦੌਰਾਨ ਕਿਹੜੀਆਂ ਪਾਰਟੀਆਂ ਵਿੱਚ ਗਠਜੋੜ ਦੀਆਂ ਸੰਭਾਵਨਾਵਾਂ ਹਨ?

ਰਤਨ ਸਿੰਘ ਅਜਨਾਲਾ ਦੇ ਬਿਆਨ ਚਰਚਾ ‘ਚ ਕਿਉਂ?

ਰਤਨ ਸਿੰਘ ਅਜਨਾਲਾ

ਤਸਵੀਰ ਸਰੋਤ, ANI

ਸੋਮਵਾਰ ਨੂੰ ਸਾਬਕਾ ਲੋਕ ਸਭਾ ਮੈਂਬਰ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਰਤਨ ਸਿੰਘ ਅਜਨਾਲਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਪਿੱਛੇ ਬੀਜੇਪੀ ਦਾ ਬੈਨਰ ਲੱਗਾ ਹੋਇਆ ਸੀ।

ਰਤਨ ਸਿੰਘ ਅਜਨਾਲਾ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਬੀਜੇਪੀ ਵਿੱਚ ਹਨ, ਜੋ ਇਸ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਵਿਧਾਇਕ ਰਹਿ ਚੁੱਕੇ ਹਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਗਠਜੋੜ ਅਕਾਲੀ ਦਲ ਅਤੇ ਬੀਜੇਪੀ ਨਾਲ ਹੋਵੇਗਾ ਅਤੇ ਉਹ ਇਕੱਠੇ ਚੋਣਾਂ ਲੜਨਗੇ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਨੂੰ ਪਾਸੇ ਕੀਤਾ ਜਾਵੇ ਅਤੇ ਇਹ ਤਾਂ ਹੀ ਹੋ ਸਕੇਗਾ ਜੇਕਰ ਗਠਜੋੜ ਹੋਵੇਗਾ।

ਇਸ ਤੋਂ ਪਹਿਲਾਂ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਉਹਨਾਂ ਦੀ ਬੀਜੇਪੀ ਨਾਲ ਗੱਲਬਾਤ ਚੱਲ ਰਹੀ ਹੈ। ਉਹ ਅਕਾਲੀ ਦਲ ਅਤੇ ਬੀਜੇਪੀ ਨਾਲ ਗਠਜੋੜ ਕਰ ਸਕਦੇ ਹਨ ਪਰ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਨਹੀਂ।

ਭੂੰਦੜ

ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਨ ਆਗੂ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਸਾਫ ਕਹਿ ਚੁੱਕੇ ਹਨ ਕਿ ਉਹ ਹਰ ਇੱਕ ਨਾਲ ਸਮਝੌਤਾ ਕਰਨ ਲਈ ਤਿਆਰ ਹਨ ਪਰ ਸ਼ਰਤਾਂ ਤਹਿਤ ਹੀ ਸਮਝੋਤਾ ਹੋਵੇਗਾ।

ਸੁੱਚਾ ਸਿੰਘ ਛੋਟੇਪੁਰ ਨੇ ਕਿਹਾ, “ਅਕਾਲੀ ਦਲ ਨਾਲ ਅਕਾਲ ਤਖ਼ਤ ਦੀ ਰੋਸ਼ਨੀ ਵਿੱਚ ਸਮਝੌਤਾ ਹੋਵੇਗਾ ਅਤੇ ਬੀਜੇਪੀ ਨਾਲ ਬੰਦੀ ਸਿੱਖਾਂ ਅਤੇ ਕਿਸਾਨਾਂ ਦੇ ਮਸਲੇ ਹੱਲ ਕਰਨ ਨਾਲ ਹੋਵੇਗਾ, ਇਹ ਨਹੀਂ ਕਿ ਕਰ ਦੇਣਗੇ, ਸਗੋਂ ਕਰਨ, ਜੇ ਕਰਨਗੇ ਤਾਂ ਸਮਝੌਤਾ ਕਰਨ ਲਈ ਤਿਆਰ ਹਾਂ ਨਹੀਂ ਤਾਂ ਨਹੀਂ ਹੋਵੇਗਾ।”

ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ: ਵਿਦਿਆਰਥੀ ਵਿੰਗ ਤੇ ਵਿਧਾਨ ਸਭਾ ਚੋਣਾਂ

ਪੀਯੂ

ਸੱਤ ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦਿੱਲੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਹੋ ਸਕਦਾ ਹੈ।

ਇਸੇ ਰੌਸ਼ਨੀ ਵਿੱਚ ਐੱਸਓਆਈ ਵੱਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਹੋਈਆਂ ਵਿਦਿਆਰਥੀ ਚੋਣਾਂ ਵਿੱਚ ਏਬੀਵੀਪੀ ਦੇ ਉਮੀਦਵਾਰ ਅੰਕਿਤ ਬਿਧਾਨ ਨੂੰ ਦਿੱਤੀ ਗਈ ਸਪੋਰਟ ਨੂੰ ਵੀ ਦੇਖਿਆ ਜਾ ਰਿਹਾ ਹੈ।

ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਐੱਸਓਆਈ ਦੇ ਉਮਦੀਵਾਰ ਦਾ ਨੋਮੀਨੇਸ਼ਨ ਰੱਦ ਹੋਣ ਕਾਰਨ ਵਿਦਿਆਰਥੀ ਜਥੇਬੰਦੀ ਐੱਸਓਆਈ ਨੇ ਖੁਦ ਹੀ ਏਬੀਵੀਪੀ ਦੇ ਉਮੀਦਵਾਰ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਸੀ।

ਚੀਮਾ ਨੇ ਕਿਹਾ, “ਇਸ ਦਾ ਏਬੀਵੀਪੀ ਨੂੰ ਫਾਇਦਾ ਹੋ ਗਿਆ। ਇਸ ਨਾਲ ਦੂਜੀਆਂ ਪਾਰਟੀਆਂ ਨੂੰ ਇੱਕ ਸੁਨੇਹਾ ਤਾਂ ਗਿਆ ਹੈ।”

ਸੁਖਬੀਰ ਅਤੇ ਮੋਦੀ

ਤਸਵੀਰ ਸਰੋਤ, Getty Images

ਪਰ ਦੂਜੇ ਪਾਸੇ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸੁਲ੍ਹਾ-ਸਫ਼ਾਈ ਦੀਆਂ ਅਟਕਲਾਂ ਹੋਣ ਦੇ ਬਾਵਜੂਦ, ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ ਨੇ ਪੱਤਰਕਾਰਾਂ ਨੂੰ ਕਿਹਾ ਸੀ, “ਮੈਂ ਉਹ ਗੱਲ ਫਿਰ ਦੁਹਰਾ ਰਿਹਾ ਹਾਂ। ਇਹ ਤੁਹਾਨੂੰ ਬੋਰਿੰਗ ਲੱਗ ਸਕਦੀ ਹੈ, ਪਰ ਭਾਜਪਾ ਆਪਣੀ ਤਾਕਤ ਅਤੇ ਸਮਰੱਥਾ ਦੇ ਬਲਬੂਤੇ ‘ਤੇ ਸਾਰੀਆਂ 117 ਸੀਟਾਂ ‘ਤੇ ਚੋਣਾਂ ਲੜੇਗੀ।”

ਹਾਲਾਂਕਿ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ, “ਪ੍ਰਧਾਨ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕੀਤਾ ਸੀ ਜੋ ਲੰਮੇ ਸਮੇਂ ਬਾਅਦ ਹੋਈ ਪਰ ਚੰਗੇ ਮਾਹੌਲ ਵਿੱਚ ਹੋਈ। ਇਸ ਦੇ ਚੰਗੇ ਨਤੀਜੇ ਨਿਕਲਣ ਸਕਦੇ ਹਨ।”

ਹਾਲਾਂਕਿ ਉਹਨਾਂ ਗਠਜੋੜ ਹੋਣ ਜਾਂ ਨਾ ਹੋਣ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਪਰ ਉਹਨਾਂ ਕਿਹਾ, “ਅੱਜ ਸੂਬਾ ਤਾਂ ਹੀ ਬਚ ਸਕਦਾ ਹੈ ਜੇਕਰ ਸੂਬਾ ਸਰਕਾਰ ਦਿੱਲੀ ਨਾਲ ਰਲ ਕੇ ਚੱਲੇ ਕਿਉਂਕਿ ਸਾਰੀਆਂ ਸ਼ਕਤੀਆਂ ਹੁਣ ਦਿੱਲੀ ਕੋਲ ਹਨ।”

ਬੀਜੇਪੀ ਵੱਲੋਂ 117 ਸੀਟਾਂ ਉੱਤੇ ਚੋਣ ਲੜਨ ਦੇ ਸਵਾਲ ‘ਤੇ ਦਲਜੀਤ ਸਿੰਘ ਚੀਮਾ ਨੇ ਕਿਹਾ, “ਇਹ ਉਹਨਾਂ ਦਾ ਆਪਣਾ ਅਧਿਕਾਰ ਹੈ, ਅਸੀਂ ਆਪਣੀ ਮਿਹਨਤ ਆਪ ਕਰਨ ਲੱਗੇ ਹੋਏ ਹਾਂ। ਅਸੀਂ ਕਦੇ ਨਹੀਂ ਕਿਹਾ ਕਿ ਕਿਸੇ ਨਾਲ ਗਠਜੋੜ ਕਰ ਰਹੇ ਹਾਂ।”

ਪ੍ਰੋ ਭੱਟੀ

ਚੋਣ ਗਠਜੋੜ ਕਿਸ ਦੀ ਲੋੜ ਹੈ?

ਪੰਜਾਬ ਦੀ ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਹੀ ਇਕੱਲਿਆਂ ਚੋਣ ਲੜ ਸਕਦੇ ਹਨ ਪਰ ਦੂਜੀਆਂ ਪਾਰਟੀਆਂ ਨੂੰ ਸੱਤਾ ਲਈ ਗਠਜੋੜ ਦੀ ਲੋੜ ਪਵੇਗੀ। ਖਾਸ ਕਰ ਅਕਾਲੀ ਅਤੇ ਬੀਜੇਪੀ ਲਈ ਗਠਜੋੜ ਕਰਨਾ ਸਮੇਂ ਦੀ ਲੋੜ ਹੈ।

ਪੰਜਾਬ ਚੋਣਾਂ

ਤਸਵੀਰ ਸਰੋਤ, Getty Images

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਪਰਮਜੀਤ ਸਿੰਘ ਜੱਜ ਕਹਿੰਦੇ ਹਨ, “ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨਾਲ ਜਾ ਸਕਦਾ ਹੈ ਪਰ ਜੇਕਰ ਉਹ ਕੁਝ ਮਹੀਨਿਆਂ ਤੱਕ ਗਠਜੋੜ ਨਹੀਂ ਕਰਦੇ ਤਾਂ ਉਹਨਾਂ ਦਾ ਗਠਜੋੜ ਚੋਣਾਂ ਤੋਂ ਬਾਅਦ ਵੀ ਹੋ ਸਕਦਾ ਹੈ। ਅਕਾਲੀ ਦਲ ਨੂੰ ਗਠਜੋੜ ਦੀ ਲੋੜ ਹੈ।”

ਜੱਜ ਕਹਿੰਦੇ ਹਨ, “ਨੌਜਵਾਨਾਂ ਵਿੱਚ ‘ਵਾਰਿਸ ਪੰਜਾਬ ਦੇ’ ਦਾ ਥੋੜਾ ਸਮਰਥਨ ਹੋ ਸਕਦਾ ਹੈ ਪਰ ਅਜਿਹੀਆਂ ਜਿੱਤਾਂ ਤਾਂ ਹੀ ਹੋ ਸਕਦੀਆਂ ਹਨ ਜੇਕਰ ਕੋਈ ਵੱਡੀ ਲਹਿਰ ਹੋਵੇ। ਦੂਜੇ ਪਾਸੇ ਅਕਾਲੀ ਦਲ ਕੋਲ ਲੜਨ ਲਈ ਸਾਧਨ ਵੀ ਹਨ।”

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਪ੍ਰੋਫੈਸਰ ਐੱਚਐੱਸ ਭੱਟੀ ਕਹਿੰਦੇ ਹਨ, “ਅਕਾਲੀ ਧੜੇ ਥੋੜੇ ਬੇਵੱਸ ਨਜ਼ਰ ਆ ਰਹੇ ਹਨ ਅਤੇ ਬੀਜੇਪੀ ਉਹਨਾਂ ਨੂੰ ਹਲਕੇ ਪਾ ਰਹੀ ਹੈ। ਜਿਸ ਤਰ੍ਹਾਂ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨਾਲ ਹੋਈ ਹੈ, ਉਹ ਇੱਥੇ ਵੀ ਅਕਾਲੀਆਂ ਨਾਲ ਹੋ ਸਕਦਾ ਹੈ, ਉੱਥੇ ਵੀ ਬੀਜੇਪੀ ਨੇ ਆਪਣਾ ਮੁੱਖ ਮੰਤਰੀ ਲਗਾਇਆ। ਦਰਅਸਲ, ਬੀਜੇਪੀ ਖੇਤਰੀ ਪਾਰਟੀਆਂ ਨੂੰ ਖਤਮ ਕਰ ਰਹੀ ਹੈ।”

ਸਿਆਸੀ ਮਾਹਰ ਡਾ. ਪ੍ਰਮੋਦ ਕਹਿੰਦੇ ਹਨ, “ਪੰਜਾਬ ਨੂੰ ਜਾਤੀ ਜਾਂ ਧਰਮ ਦੇ ਫਰੇਮਵਰਕ ਵਿੱਚ ਨਹੀਂ ਦੇਖਣਾ ਚਾਹੀਦਾ ਕਿਉਂਕਿ 1992 ਤੋਂ ਬਾਅਦ ਦੀ ਸਿਆਸੀ ਗਰਾਮਰ ਪੰਜਾਬ ਅਤੇ ਪੰਜਾਬੀਅਤ ਦੇ ਆਲੇ ਦੁਆਲੇ ਘੁੰਮਦੀ ਹੈ। ਅਰਵਿੰਦ ਕੇਜਰੀਵਾਲ ਦੀ ਸਫ਼ਲਤਾ ਵੀ ਉਸੇ ਗਰਾਮਰ ਕਾਰਨ ਹੋਈ ਸੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI