Home rss national punjabi2ਰਾਸ਼ਟਰੀ ਖ਼ਬਰਾਂ ‘ਮੂਸੇਵਾਲੇ ਦੇ ਸਟਾਰ’ ਟੂਪੈਕ ਦੇ ਕਤਲ ਦੇ 30 ਸਾਲ ਬਾਅਦ ਹੁਣ ਕਿਹੜੇ...

‘ਮੂਸੇਵਾਲੇ ਦੇ ਸਟਾਰ’ ਟੂਪੈਕ ਦੇ ਕਤਲ ਦੇ 30 ਸਾਲ ਬਾਅਦ ਹੁਣ ਕਿਹੜੇ ਰਹੱਸ ਖੁੱਲ੍ਹ ਸਕਦੇ

3
0

Source :- BBC PUNJABI

ਟੂਪੈਕ

ਤਸਵੀਰ ਸਰੋਤ, Getty Images

ਪਿਛਲੇ ਤਿੰਨ ਦਹਾਕੇ ਰਹੱਸ, ਸਾਜ਼ਿਸ਼ਾਂ ਅਤੇ ਗੁੱਸੇ ਨਾਲ ਭਰੇ ਰਹੇ ਹਨ।

7 ਸਤੰਬਰ 1996 ਨੂੰ ਹੋਈ ਸ਼ੂਟਿੰਗ ਜਿਸ ਵਿੱਚ ਰੈਪ ਸੁਪਰਸਟਾਰ ਟੂਪੈਕ ਸ਼ਕੂਰ ਦੀ ਮੌਤ ਹੋ ਗਈ, ਨੇ ਹਿੱਪ-ਹੌਪ ਦੀ ਦਿਸ਼ਾ ਬਦਲ ਦਿੱਤੀ ਅਤੇ ਰੈਪਰ ਨੂੰ ਇੱਕ ਸੱਭਿਆਚਾਰਕ ਪ੍ਰਤੀਕ ਬਣਾ ਦਿੱਤਾ।

ਟੂਪੈਕ ਦਾ ਕਤਲ ਪੌਪ ਕਲਚਰ ਦੇ ਰਹੱਸਾਂ ਵਿੱਚੋਂ ਇੱਕ ਬਣ ਗਿਆ। ਇਸ ਕਤਲ ਬਾਰੇ ਕਈ ਧਾਰਨਾਵਾਂ ਸਾਹਮਣੇ ਆਈਆਂ ਪਰ 2023 ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। 2023 ਵਿੱਚ ਡੁਏਨ ‘ਕੇਫੇ ਡੀ’ ਡੇਵਿਸ ‘ਤੇ ਅਚਾਨਕ ਮਸ਼ਹੂਰ ਰੈਪਰ ਦੇ ਕਤਲ ਦੇ ਇਲਜ਼ਾਮ ਲੱਗੇ।

ਇੱਕ ਗੈਂਗ ਦੇ ਸਾਬਕਾ ਬੌਸ ਰਹਿ ਚੁੱਕੇ 63 ਸਾਲ ਦੇ ਮੁਲਜ਼ਮ ਉੱਤੇ ਲਾਸ ਵੇਗਾਸ ਵਿੱਚ ਮੁਕੱਦਮਾ ਚੱਲਣਾ ਹੈ, ਜਿੱਥੇ ਉਨ੍ਹਾਂ ‘ਤੇ ਇੱਕ ਅਪਰਾਧੀ ਗਿਰੋਹ ਨੂੰ ਉਤਸ਼ਾਹਿਤ ਕਰਨ, ਅੱਗੇ ਵਧਾਉਣ ਜਾਂ ਸਹਾਇਤਾ ਕਰਨ ਦੇ ਇਰਾਦੇ ਨਾਲ ਇੱਕ ਘਾਤਕ ਹਥਿਆਰ ਨਾਲ ਕਤਲ ਕਰਨ ਦਾ ਇਲਜ਼ਾਮ ਹੈ।

ਉਨ੍ਹਾਂ ਨੇ ਖ਼ੁਦ ਨੂੰ ਬੇਗੁਨਾਹ ਦੱਸਿਆ ਹੈ। ਜੇਕਰ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਪੈਰੋਲ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।

ਇਸ ਮੁਕੱਦਮੇ ਨਾਲ 1990 ਦੇ ਦਹਾਕੇ ਵਿੱਚ ਰੈਪ ਅਤੇ ਖ਼ਬਰਾਂ ਦੀਆਂ ਰਿਪੋਰਟਾਂ ਵਿੱਚ ਪੜ੍ਹੀਆਂ ਸੁਣੀਆਂ ਜਾਣ ਵਾਲੀਆਂ ਬਲੱਡਸ ਅਤੇ ਕ੍ਰਿਪਸ ਸਟ੍ਰੀਟ ਗੈਂਗਾਂ ਦੀਆਂ ਸ਼ਬਦੀ ਅਤੇ ਮੈਦਾਨੀ ਲੜਾਈਆਂ ਦੀਆਂ ਪੇਚੀਦਗੀਆਂ ਦੀ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਇਸ ਮੁਕੱਦਮੇ ਵਿੱਚ ਕਈ ਮਸ਼ਹੂਰ ਗਵਾਹ ਵੀ ਸ਼ਾਮਲ ਹੋ ਸਕਦੇ ਹਨ – ਜਿਸ ਵਿੱਚ ਡੈਥ ਰੋਅ ਰਿਕਾਰਡਜ਼ ਦੇ ਸਾਬਕਾ ਸੀਈਓ ਸੂਜ ਨਾਈਟ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸ਼ਕੂਰ ਦੀ ਮੌਤ ਦਾ ਆਖਰੀ ਬਚਿਆ ਹੋਇਆ ਗਵਾਹ ਮੰਨਿਆ ਜਾਂਦਾ ਹੈ।

ਪਰ ਇਹ ਗੁੰਝਲਦਾਰ ਕੇਸ ਲਗਭਗ ਇੱਕ ਮੁੱਖ ਸਬੂਤ ‘ਤੇ ਟਿਕਿਆ ਹੋਇਆ ਹੈ ਉਹ ਹੈ ਡੇਵਿਸ ਵੱਲੋਂ ਇੱਕ ਸਹਿ-ਲੇਖਕ ਵਜੋਂ ਲਿਖੀ ਇੱਕ ਕਿਤਾਬ। ਇਸ ਬਾਰੇ ਉਨ੍ਹਾਂ ਦੀ ਇਹ ਦਲੀਲ ਦਿੱਤੀ ਹੈ ਕਿ ਇਹ ਅੰਸ਼ਕ ਤੌਰ ‘ਤੇ ਕਾਲਪਨਿਕ ਹੈ।

ਇਸ ਮਾਮਲੇ ਵਿੱਚ ਜਿਊਰੀ ਦੀ ਚੋਣ ਸੋਮਵਾਰ ਨੂੰ ਸ਼ੁਰੂ ਹੋਈ ਅਤੇ ਕੇਸ ਦੀਆਂ ਸ਼ੁਰੂਆਤੀ ਦਲੀਲਾਂ 17 ਅਗਸਤ ਨੂੰ ਸ਼ੁਰੂ ਹੋਣੀਆਂ ਹਨ।

ਟੂਪੈਕ ਸ਼ਕੂਰ

ਤਸਵੀਰ ਸਰੋਤ, Getty Images

ਰਹੱਸਮਈ ਕਤਲ

ਇਹ ਸਮਝਣ ਲਈ ਕਿ ਇਹ ਕੇਸ ਇਸ ਤਰ੍ਹਾਂ ਮਿੱਥਾਂ ਦਾ ਹਿੱਸਾ ਕਿਉਂ ਬਣ ਗਿਆ ਤੁਹਾਨੂੰ ਉਨ੍ਹਾਂ ਦੁਸ਼ਮਣੀਆਂ ਵੱਲ ਵਾਪਸ ਜਾਣਾ ਪਵੇਗਾ ਜੋ ਇਸ ਦੇ ਕੇਂਦਰ ਵਿੱਚ ਖੜ੍ਹੇ ਬੰਦਿਆਂ ਨਾਲੋਂ ਵੱਡੀਆਂ ਹੋ ਗਈਆਂ ਸਨ।

1990 ਦੇ ਦਹਾਕੇ ਦੇ ਲਾਸ ਏਂਜਲਸ ਗੈਂਗਸ ਵਿੱਚ ਬਲੱਡਜ਼, ਅਤੇ ਕ੍ਰਿਪਸ ਵਿਚਕਾਰ ਇੱਕ ਭਿਆਨਕ ਮੈਦਾਨੀ ਜੰਗ ਸੀ। ਬਲੱਡਸ ਨੂੰ ਅਕਸਰ ਲਾਲ ਰੰਗ ਰਾਹੀਂ ਦਰਸਾਇਆ ਜਾਂਦਾ ਸੀ ਅਤੇ ਕ੍ਰਿਪਸ ਅਕਸਰ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ।

ਪਰ ਉਹ ਖੇਤਰੀ ਵਿਵਾਦ ਇੱਕ ਵੱਡੀ ਮੁਲਕ ਪੱਧਰ ਦਾ ਵਿਵਾਦ ਬਣ ਗਿਆ।

ਈਸਟ ਕੋਸਟ ਬਨਾਮ ਵੈਸਟ ਕੋਸਟ। ਇਸ ਵਿਵਾਦ ਦੀ ਨੁਮਾਇੰਦਗੀ ਦੋ ਵਿਰੋਧੀ ਰਿਕਾਰਡ ਕੰਪਨੀਆਂ ਵੱਲੋਂ ਕੀਤੀ ਗਈ ਸੀ ਜਿਨ੍ਹਾਂ ਨੇ 1990 ਦੇ ਦਹਾਕੇ ਦੇ ਹਿੱਪ-ਹੌਪ ਨੂੰ ਪਰਿਭਾਸ਼ਿਤ ਕੀਤਾ ਸੀ, ‘ਨਾਈਟਸ ਡੈਥ ਰੋਅ ਰਿਕਾਰਡਸ’ ਅਤੇ ਸੀਨ “ਡਿਡੀ” ਕੌਂਬਸ ਦਾ ‘ਬੈਡ ਬੁਆਏ ਰਿਕਾਰਡਸ’।

ਜੈਫ ਪਰਲਮੈਨ ਨੇ ਟੂਪੈਕ ਬਾਰੇ ‘ਓਨਲੀ ਗੌਡ ਕੈਨ ਜੱਜ ਮੀ: ਦ ਮੈਨੀ ਲਾਈਵਜ਼ ਆਫ ਟੂਪੈਕ ਸ਼ਕੂਰ’ ਨਾਮ ਦੀ ਕਿਤਾਬ ਲਿਖੀ ਹੈ। ਉਹ ਕਹਿੰਦੇ ਹਨ, “ਇਸ ਬਾਰੇ ਹਾਸੇ ਵਾਲੀ ਗੱਲ ਇਹ ਹੈ ਕਿ ਟੂਪੈਕ ਅਸਲ ਵਿੱਚ ਇੱਕ ਈਸਟ ਕੋਸਟ ਰੈਪਰ ਹੈ”।

ਨਿਊਯਾਰਕ ਸ਼ਹਿਰ ਵਿੱਚ ਜੰਮੇ ਟੂਪੈਕ ਛੋਟੀ ਉਮਰੇ ਉੱਤਰੀ ਕੈਲੀਫੋਰਨੀਆ ਚਲੇ ਗਏ। ‘ਡੈਥ ਰੋਅ ਰਿਕਾਰਡਸ’ ਨਾਲ ਸਾਈਨ ਹੋਣ ਤੋਂ ਬਾਅਦ ਉਹ ਦੱਖਣੀ ਕੈਲੀਫੋਰਨੀਆ ਦੇ ਰੈਪਰ ਵਜੋਂ ਜਾਣੇ ਜਾਣ ਲੱਗੇ, ਜਿਸ ਵਿੱਚ ਸਨੂਪ ਡੌਗ ਅਤੇ ਡਾ. ਡਰੇ ਵਰਗੇ ਕਲਾਕਾਰ ਸ਼ਾਮਲ ਸਨ।

“ਐਨ ਅਮੈਰੀਕਨ ਫੈਮਿਲੀ: ਦ ਸ਼ਕੂਰਜ਼ ਐਂਡ ਦ ਨੇਸ਼ਨ ਦ ਕ੍ਰੀਏਟਡ” ਦੇ ਲੇਖਕ ਸੈਂਟੀ ਏਲੀਜਾਹ ਹੋਲੀ ਕਹਿੰਦੇ ਹਨ ਕਿ ਡੈਥ ਰੋਅ ਨੇ ਕਦੇ ਵੀ ਪੂਰੀ ਕਹਾਣੀ ਨਹੀਂ ਦੱਸੀ।

ਟੂਪੈਕ

ਟੂਪੈਕ ਦਾ ਪਿਛੋਕੜ

ਟੂਪੈਕ ਦੀ ਮਾਂ ਦਾ ਨਾਮ ਅਫਨੀ ਸੀ ਉਹ ‘ਬਲੈਕ ਪੈਂਥਰ’ ਗੁਰੱਪ ਨਾਲ ਜੁੜੇ ਹੋਏ ਸੀ।

ਉਹ ਅਮਰੀਕਾ ਵਿੱਚ ਬਲੈਕ (ਸਿਆਹਫਾਮ) ਲੋਕਾਂ ਦੀ ਆਜ਼ਾਦੀ ਲਈ ਹੁੰਦੀਆਂ ਸਰਗਰਮੀਆਂ ਦੇ ਦੁਆਲੇ ਵੱਡਾ ਹੋਇਆ ਸੀ। ਸੈਂਟੀ ਦੱਸਦੇ ਹਨ ਕਿ ਉਨ੍ਹਾਂ ਦਾ ਸੰਗੀਤ ਉਨ੍ਹਾਂ ਦੀ ਰਾਜਨੀਤੀ ਬਣ ਗਿਆ, “ਉਸਦੀ ਸਰਗਰਮੀ ਉਸਦੀ ਕਲਾ ਸੀ ਅਤੇ ਲੇਖਣੀ ਸੀ।”

ਉਨ੍ਹਾਂ ਨੇ ਕਈ ਹਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ, ਅਤੇ ਹਿੱਪ-ਹੌਪ ਦੀ ਪਹਿਲੀ ਡਬਲ ਐਲਬਮ – ‘ਆਲ ਆਈਜ਼ ਔਨ ਮੀ’ ਰਿਲੀਜ਼ ਕੀਤੀ ਜਿਸਦੀਆਂ 5,000,000 ਤੋਂ ਵੱਧ ਕਾਪੀਆਂ ਵਿਕੀਆਂ।

ਉਨ੍ਹਾਂ ਦੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਹੀ ਆਈ ਐਲਬਮ ਨੇ ਗੈਂਗਸਟਾ ਰੈਪ ਦੀ ਪ੍ਰਸਿੱਧ ਸ਼ੈਲੀ ਵਿੱਚ ਉਨ੍ਹਾਂ ਦੀ ਜਗ੍ਹਾ ਪੱਕੀ ਕਰ ਦਿੱਤੀ। ਇਹ ਇੱਕ ਅਜਿਹੀ ਸ਼ੈਲੀ ਹੈ ਜੋ ਅਪਰਾਧੀਆਂ ਅਤੇ ਨਸ਼ਾ ਵੇਚਣ ਵਾਲਿਆਂ ਦੇ ਹਿੰਸਕ ਜੀਵਨ ਦਾ ਜਸ਼ਨ ਮਨਾਉਂਦੀ ਸੀ।

7 ਸਤੰਬਰ 1996 ਨੂੰ ਲਾਸ ਵੇਗਾਸ ਵਿੱਚ ਗੋਲੀ ਲੱਗਣ ਤੋਂ ਬਾਅਦ, ਉਹ ਆਪਣੀ ਜੀਵਨ ਸ਼ੈਲੀ ਲਈ ਇੱਕ ਤਰ੍ਹਾਂ ਦੇ ‘ਚਿੰਨ੍ਹ’ ਵਜੋਂ ਅਮਰ ਹੋ ਗਿਆ।

ਟੂਪੈਕ ਸ਼ਕੂਰ

ਤਸਵੀਰ ਸਰੋਤ, Getty Images

ਟੂਪੈਕ ਦੇ ਕਤਲ ਵਾਲੀ ਰਾਤ

ਉਹ ਘਾਤਕ ਰਾਤ ਉਦੋਂ ਸ਼ੁਰੂ ਹੋਈ ਜਦੋਂ ਟੂਪੈਕ ਅਤੇ ਨਾਈਟ ਦੋਵੇਂ ਐਮਜੀਐਮ ਗ੍ਰੈਂਡ ਵਿਖੇ ਮਾਈਕ ਟਾਇਸਨ ਅਤੇ ਬਰੂਸ ਸੇਲਡਨ ਵਿਚਕਾਰ ਇੱਕ ਮੁੱਕੇਬਾਜ਼ੀ ਮੈਚ ਵਿੱਚ ਸ਼ਾਮਲ ਹੋਏ।

ਫੁਟੇਜ ਵਿੱਚ ਦੇਖਿਆ ਗਿਆ ਮੈਚ ਤੋਂ ਬਾਅਦ ਟੂਪੈਕ ਅਤੇ ਉਸਦੇ ਸਾਥੀਆਂ ਨੇ ਓਰਲੈਂਡੋ ਐਂਡਰਸਨ ਨਾਮਕ ਇੱਕ ਵਿਅਕਤੀ ‘ਤੇ ਹਮਲਾ ਕੀਤਾ, ਜੋ ਕਿ ਸਾਊਥ ਸਾਈਡ ਕੰਪਟਨ ਕ੍ਰਿਪਸ ਦਾ ਕਥਿਤ ਮੈਂਬਰ ਸੀ। ਪੁਲਿਸ ਦਾ ਕਹਿਣਾ ਹੈ ਕਿ ਟੂਪੈਕ ਦੇ ਸਾਥੀ ਮੋਬ ਪੀਰੂ ਬਲੱਡਸ ਸਟ੍ਰੀਟ ਗੈਂਗ ਨਾਲ ਜੁੜੇ ਹੋਏ ਸਨ।

ਹਮਲੇ ਤੋਂ ਲਗਭਗ ਤਿੰਨ ਘੰਟੇ ਬਾਅਦ, ਟੂਪੈਕ, ਨਾਈਟ ਦੀ ਬੀਐੱਮਡਬਲਯੂ ਦੀ ਪੈਸੰਜਰ ਸੀਟ ‘ਤੇ ਸਵਾਰ ਹੋ ਕੇ ਲਾਸ ਵੇਗਾਸ ਵਿੱਚੋਂ ਲੰਘ ਰਿਹਾ ਸੀ ਜਦੋਂ ਇੱਕ ਚਿੱਟੀ ਕੈਡੀਲੈਕ ਉਨ੍ਹਾਂ ਦੇ ਨਾਲ ਆ ਗਈ ਅਤੇ ਗੋਲੀਬਾਰੀ ਕਰ ਦਿੱਤੀ।

ਟੂਪੈਕ ਨੂੰ ਚਾਰ ਗੋਲੀਆਂ ਲੱਗੀਆਂ ਅਤੇ ਛੇ ਦਿਨਾਂ ਬਾਅਦ ਉਸਦੀ ਮੌਤ ਹੋ ਗਈ।

ਲਗਭਗ ਤਿੰਨ ਦਹਾਕਿਆਂ ਤੱਕ ਇਹ ਕਤਲ ਅਮਰੀਕਾ ਦੇ ਸਭ ਤੋਂ ਮਸ਼ਹੂਰ ਅਣਸੁਲਝੇ ਕਤਲਾਂ ਵਿੱਚੋਂ ਇੱਕ ਰਿਹਾ। ਇਸ ਕਤਲ ਦਾ ਕੋਈ ਇੱਕ ਕਾਰਨ ਸਾਹਮਣੇ ਨਹੀਂ ਆਇਆ ਹੈ।

ਲਾਸ ਵੇਗਾਸ ਪੁਲਿਸ ਲੰਬੇ ਸਮੇਂ ਤੋਂ ਕਹਿੰਦੀ ਆਈ ਹੈ ਕਿ ਗਵਾਹਾਂ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਟੂਪੈਕ ਦੇ ਸਾਥੀਆਂ ਨੇ ਕਿਹਾ ਕਿ ਪੁਲਿਸ ਨੇ ਸ਼ੁਰੂ ਵਿੱਚ ਉਨ੍ਹਾਂ ਨਾਲ ਸ਼ੱਕੀਆਂ ਵਾਂਗ ਵਿਵਹਾਰ ਕੀਤਾ ਅਤੇ ਮਹੱਤਵਪੂਰਨ ਸੁਰਾਗਾਂ ਦੀ ਜਾਂਚ ਕਰਨ ਵਿੱਚ ਅਸਫਲ ਰਹੀ।

ਗੋਲੀਬਾਰੀ ਦੇ ਹਫ਼ਤਿਆਂ ਦੇ ਅੰਦਰ, ਜਾਂਚਕਰਤਾਵਾਂ ਨੇ ਐਮਜੀਐਮ ਫੁਟੇਜ ਤੋਂ ਐਂਡਰਸਨ ਦੀ ਪਛਾਣ ਕਰ ਲਈ ਸੀ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਸੀ।

ਐਂਡਰਸਨ ਨੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ‘ਤੇ ਕਦੇ ਇਲਜ਼ਾਮ ਨਹੀਂ ਲੱਗੇ। ਐਂਡਰਸਨ ਦੀ 1998 ਵਿੱਚ ਇੱਕ ਗੋਲੀਬਾਰੀ ਵਿੱਚ ਮੌਤ ਹੋ ਗਈ, ਇਹ ਘਟਨਾ ਇਸ ਕੇਸ ਨਾਲ ਨਹੀਂ ਜੁੜੀ ਸੀ।

ਪੁਲਿਸ ਦਾ ਕਹਿਣਾ ਹੈ ਕਿ ਇੰਨੇ ਸਾਲਾਂ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਸੁਝਾਵਾਂ ਦਾ ਪਿੱਛਾ ਕੀਤਾ ਪਰ ਇਨ੍ਹਾਂ ਕਾਰਨਾਂ ਕਰਕੇ ਕੇਸ ਰੁਕ ਗਿਆ – ਗਵਾਹਾਂ ਦਾ ਗਾਇਬ ਹੋਣਾ ( ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗੈਂਗ ਨਾਲ ਸਬੰਧਤ ਗੋਲੀਬਾਰੀ ਵਿੱਚ ਮਾਰੇ ਗਏ) ਸੀਮਤ ਸਬੂਤ ਅਤੇ ਇੱਕ ਸਟ੍ਰੀਟ ਕੋਡ ਜੋ ਗੈਂਗ ਮੈਂਬਰਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਤੋਂ ਵਰਜਦਾ ਸੀ।

ਪੁਲਿਸ ਦੇ ਮੁਤਾਬਕ ਕਈ ਸਾਲਾਂ ਬਾਅਦ ਜਦੋਂ ਐਂਡਰਸਨ ਰਿਸ਼ਤੇਦਾਰ ਡੇਵਿਸ ਨੇ ਗੱਲ ਕਰਨੀ ਸ਼ੁਰੂ ਕੀਤੀ ਤਾਂ ਮਾਮਲੇ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ।

ਟੂਪੈਕ ਸ਼ਕੂਰ

ਤਸਵੀਰ ਸਰੋਤ, Getty Images

ਕਿਵੇਂ ਹੋਈ ਕੇਸ ਦੀ ਪਹਿਲੀ ਗ੍ਰਿਫ਼ਤਾਰੀ

ਅਖ਼ੀਰ ਵਿੱਚ ਇੱਕ ਹੋਰ ਲੈਜੈਂਡਰੀ ਰੈਪਰ ਦੀ ਮੌਤ ਨੇ ਟੂਪੈਕ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੀ ਗੁੱਥੀ ਸੁਲਝਾਉਣ ਵਿੱਚ ਮਦਦ ਕੀਤੀ।

ਸ਼ਕੂਰ ਨੂੰ ਗੋਲੀ ਮਾਰੇ ਜਾਣ ਤੋਂ ਕੁਝ ਮਹੀਨੇ ਬਾਅਦ, ਬਿਗੀ ਸਮਾਲਜ਼, ਜਾਂ ਦ ਨੋਟੋਰੀਅਸ ਬੀ.ਆਈ.ਜੀ ਨੂੰ ਲਾਸ ਐਂਜਲਸ ਵਿੱਚ ਇੱਕ ਕਾਰ ਵਿੱਚੋਂ ਕੀਤੀ ਗਈ ਗੋਲੀਬਾਰੀ ਵਿੱਚ ਮਾਰ ਦਿੱਤਾ ਗਿਆ।

ਦੋਵੇਂ ਰੈਪਰ ਆਪੋ-ਆਪਣੇ ਵਿਰੋਧੀ ਰਿਕਾਰਡ ਲੇਬਲਾਂ ਦੇ ਸਿਤਾਰੇ ਸਨ, ਸ਼ਕੂਰ ‘ਡੈੱਥ ਰੋ ਰਿਕਾਰਡਜ਼ ਨਾਲ ਅਤੇ ‘ਬਿਗੀ ਬੈਡ ਬੁਆਏ ਰਿਕਾਰਡਜ਼’ ਨਾਲ ਜੁੜੇ ਹੋਏ ਸਨ।

ਬਿਗੀ ਦੇ ਕਤਲ ਦਾ ਮਾਮਲਾ ਅਜੇ ਵੀ ਅਣਸੁਲਝਿਆ ਹੈ ਅਤੇ ਇਸ ਮਾਮਲੇ ਵਿੱਚ ਨਾ ਤਾਂ ਕੋਈ ਗ੍ਰਿਫ਼ਤਾਰੀ ਹੋਈ ਹੈ ਅਤੇ ਨਾ ਹੀ ਕਿਸੇ ਸ਼ੱਕੀ ਵਿਅਕਤੀ ਦਾ ਪਤਾ ਲੱਗਿਆ ਹੈ।

2000 ਦੇ ਦਹਾਕੇ ਦੇ ਮੱਧ ਵਿੱਚ ਲਾਸ ਐਂਜਲਸ ਪੁਲਿਸ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਮੁੜ ਸ਼ੁਰੂ ਕੀਤੀ ਅਤੇ ਡੇਵਿਸ ਨਾਲ ਗੱਲ ਕੀਤੀ। ਡੇਵਿਸ ਬਿਗੀ ਦੇ ਕਤਲ ਤੋਂ ਪਹਿਲਾਂ ਉਸ ਨਾਲ ਹੋਈ ਇੱਕ ਪਾਰਟੀ ਵਿੱਚ ਮੌਜੂਦ ਸੀ।

ਡੇਵਿਸ ਨੇ ਕਿਹਾ ਕਿ ਉਨ੍ਹਾਂ ਕੋਲ ਬਿਗੀ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਉਨ੍ਹਾਂ ਕੋਲ ਟੂਪੈਕ ਦੇ ਮਾਮਲੇ ਨਾਲ ਜੁੜੀ ਜਾਣਕਾਰੀ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਟੂਪੈਕ ਨੂੰ ਗੋਲੀ ਮਾਰੀ ਗਈ ਅਤੇਤਾਂ ਉਹ ਉਸੇ ਕਾਰ ਵਿੱਚ ਮੌਜੂਦ ਸੀ।

ਉਸ ਨੇ ਪੁਲਿਸ ਨੂੰ ਇਹ ਜਾਣਕਾਰੀ ਇਸ ਸ਼ਰਤ ‘ਤੇ ਦਿੱਤੀ ਕਿ ਉਸ ‘ਤੇ ਇਸ ਮਾਮਲੇ ਵਿੱਚ ਕੋਈ ਇਲਜ਼ਾਮ ਨਾ ਲਾਇਆ ਜਾਵੇ।

ਇਹ ਸਮਝੌਤਾ ਕਈ ਸਾਲਾਂ ਤੱਕ ਕਾਇਮ ਰਿਹਾ। ਫਿਰ ਡੇਵਿਸ ਨੇ ਆਪਣੇ ਕੋਲ ਮੌਜੂਦ ਜਾਣਕਾਰੀ ਨੂੰ ਜਨਤਕ ਕਰ ਦਿੱਤਾ।

2019 ਵਿੱਚ ਉਸ ਨੇ ‘ਕੌਂਪਟਨ ਸਟ੍ਰੀਟ ਲੈਜੈਂਡ’ ਨਾਮ ਦੀ ਇੱਕ ਯਾਦਾਂ ਦੀ ਕਿਤਾਬ ਸਹਿ-ਲੇਖਕ ਵਜੋਂ ਪ੍ਰਕਾਸ਼ਿਤ ਕੀਤੀ। ਇਸ ਵਿੱਚ ਦਾਅਵਾ ਕੀਤਾ ਗਿਆ ਕਿ ਨਾ ਸਿਰਫ਼ ਉਹ ਉਸ ਕਾਰ ਦੇ ਅੰਦਰ ਮੌਜੂਦ ਸੀ ਜਦੋਂ ਟੂਪੈਕ ਨੂੰ ਗੋਲੀ ਮਾਰੀ ਗਈ, ਸਗੋਂ ਉਹੀ ਵਿਅਕਤੀ ਸੀ ਜਿਸ ਨੇ ਟੂਪੈਕ ਦੇ ਕਤਲ ਲਈ ਵਰਤੀ ਗਈ ਬੰਦੂਕ ਨੂੰ ਕੈਡਿਲੈਕ ਦੀ ਪਿਛਲੀ ਸੀਟ ਵਿੱਚ ‘ਸੁੱਟਿਆ’ ਸੀ।

ਹਾਲਾਂਕਿ ਉਨ੍ਹਾਂ ਨੇ ਕਦੇ ਇਹ ਦਾਅਵਾ ਨਹੀਂ ਕੀਤਾ ਕਿ ਗੋਲੀਆਂ ਚਲਾਉਣ ਵਾਲਾ ਵਿਅਕਤੀ ਉਹ ਆਪ ਸੀ।

ਟੂਪੈਕ ਕੇਸ ਦਾ ਮੁਲਜ਼ਮ

ਤਸਵੀਰ ਸਰੋਤ, Getty Images

ਡੇਵਿਸ ਨੇ ਮੀਡੀਆ ਨਾਲ ਵੀ ਇਸ ਗੋਲੀਕਾਂਡ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਈ ਇੰਟਰਵਿਊਆਂ ਦੌਰਾਨ ਪੱਤਰਕਾਰਾਂ ਨੂੰ ਘਟਨਾ ਨਾਲ ਜੁੜੀਆਂ ਗੱਲਾਂ ਦੱਸੀਆਂ।

ਲਾਸ ਵੇਗਾਸ ਪੁਲਿਸ ਨੇ ਕਿਹਾ ਕਿ ਡੇਵਿਸ ਦੇ ਜਨਤਕ ਬਿਆਨਾਂ ਨਾਲ ਇਸ ਮਾਮਲੇ ਦੀ ਜਾਂਚ ਨੂੰ “ਮੁੜ ਤੇਜ਼ੀ” ਮਿਲੀ।

ਅਗਲੇ ਕੁਝ ਸਾਲਾਂ ਦੌਰਾਨ ਪੁਲਿਸ ਨੇ ਡੇਵਿਸ ਵੱਲੋਂ ਦੱਸੀ ਜਾਣਕਾਰੀ ਦੀ ਪੁਸ਼ਟੀ ਕਰਨ ‘ਤੇ ਕੰਮ ਕੀਤਾ। ਇਸ ਤੋਂ ਬਾਅਦ 2023 ਵਿੱਚ ਪੁਲਿਸ ਨੇ ਉਸ ਦੇ ਘਰ ਦੀ ਤਲਾਸ਼ੀ ਲਈ ਅਤੇ ਕਈ ਕੰਪਿਊਟਰ, ਤਸਵੀਰਾਂ ਦੇ ਦੋ ਡੱਬੇ ਅਤੇ ਟੂਪੈਕ ਨਾਲ ਜੁੜੀ ਕਈ ਹੋਰ ਸਮੱਗਰੀ ਜ਼ਬਤ ਕੀਤੀ। ਇਸ ਵਿੱਚ ‘ਵਾਈਬ’ ਮੈਗਜ਼ੀਨ ਵੀ ਸ਼ਾਮਲ ਸੀ।

ਉਸੇ ਸਾਲ ਬਾਅਦ ਵਿੱਚ ਡੇਵਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਸਰਕਾਰੀ ਵਕੀਲਾਂ ਦਾ ਇਲਜ਼਼ਾਮ ਹੈ ਕਿ ਟੂਪੈਕ ਦਾ ਕਤਲ ਡੇਵਿਸ ਦੇ ਭਤੀਜੇ ਔਰਲੈਂਡੋ ਐਂਡਰਸਨ ਦੀ ਕੁੱਟਮਾਰ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਇਹ ਕੁੱਟਮਾਰ ਗੋਲੀਕਾਂਡ ਤੋਂ ਕੁਝ ਘੰਟੇ ਪਹਿਲਾਂ ਹੋਈ ਸੀ।

ਉਨ੍ਹਾਂ ਦਾ ਦਾਅਵਾ ਹੈ ਕਿ ਡੇਵਿਸ ਇਸ ਕਤਲ ਦੀ ਸਾਜ਼ਿਸ਼ ਦਾ ਮੁੱਖ ਸੂਤਰਧਾਰ ਸੀ। ਉਨ੍ਹਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਅਤੇ ਗੈਂਗ ਨਾਲ ਜੁੜੀ ਅਪਰਾਧਿਕ ਕਾਰਵਾਈ ਨੂੰ ਅੱਗੇ ਵਧਾਉਣ ਲਈ ਹਥਿਆਰ ਵੀ ਮੁਹੱਈਆ ਕਰਵਾਇਆ ਸੀ।

ਕਿਤਾਬ ਬਾਰੇ ਮੁਲਜ਼ਮ ਦਾ ਕੀ ਹੈ ਪੱਖ?

ਟੂਪੈਕ ਸ਼ਕੂਰ

ਤਸਵੀਰ ਸਰੋਤ, Getty Images

ਨੇਵਾਡਾ ਦੇ ਸਰਕਾਰੀ ਵਕੀਲਾਂ ਨੇ ਦਲੀਲ ਦਿੱਤੀ ਕਿ ਟੂਪੈਕ ਦੀ ਮੌਤ ਵਾਲੀ ਰਾਤ ਕੀ ਹੋਇਆ ਸੀ, ਇਸ ਬਾਰੇ ਜਨਤਕ ਤੌਰ ‘ਤੇ ਗੱਲ ਕਰਕੇ ਅਤੇ ਇੱਕ ਕਿਤਾਬ ਲਿਖ ਕੇ ਡੇਵਿਸ ਨੇ ਪੁਲਿਸ ਨਾਲ ਕੀਤੇ ਸਮਝੌਤੇ ਦੀ ਉਲੰਘਣਾ ਕੀਤੀ ਹੈ। ਡੇਵਿਸ ਨੇ ਕਿਤਾਬ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਬੰਦੂਕ ਮੁਹੱਈਆ ਕਰਵਾਈ ਸੀ।

ਬਾਅਦ ਵਿੱਚ ਇੱਕ ਜੱਜ ਨੇ ਸਰਕਾਰੀ ਵਕੀਲਾਂ ਦੀ ਦਲੀਲ ਨਾਲ ਸਹਿਮਤੀ ਜਤਾਈ, ਜਿਸ ਤੋਂ ਬਾਅਦ ਡੇਵਿਸ ਦੀ ਗ੍ਰਿਫ਼ਤਾਰੀ ਦਾ ਰਾਹ ਖੁੱਲ੍ਹ ਗਿਆ।

ਡੇਵਿਸ ਅਤੇ ਉਸ ਦੀ ਬਚਾਅ ਪੱਖ ਦੀ ਟੀਮ ਦਾ ਕਹਿਣਾ ਹੈ ਕਿ ਇਹ ਕਿਤਾਬ ਇੱਕ ਹੋਰ ਲੇਖਕ ਨਾਲ ਰਲ ਕੇ ਲਿਖੀ ਗਈ ਸੀ ਅਤੇ ਇਸ ਦੇ ਕੁਝ ਹਿੱਸਿਆਂ ਨੂੰ ਪੈਸਾ ਕਮਾਉਣ ਲਈ ਵਧਾਅ-ਚੜ੍ਹਾਅ ਕੇ ਜਾਂ ਕਾਲਪਨਿਕ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਡੇਵਿਸ ਵੱਲੋਂ ਸਿੱਧੇ ਤੌਰ ‘ਤੇ ਕੀਤਾ ਗਿਆ ਇਕਬਾਲ ਨਹੀਂ ਮੰਨਿਆ ਜਾਣਾ ਚਾਹੀਦਾ।

ਪਿਛਲੇ ਹਫ਼ਤੇ ਇੱਕ ਸਥਾਨਕ ਟੀਵੀ ਨਿਊਜ਼ ਚੈਨਲ ਨਾਲ ਇੰਟਰਵਿਊ ਵਿੱਚ ਡੇਵਿਸ ਨੇ ਟੂਪੈਕ ਦੇ ਕਤਲ ਸਮੇਂ ਲਾਸ ਵੇਗਾਸ ਵਿੱਚ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਉਸ ‘ਮੈਮੋਅਰ'(ਕਿਤਾਬ ਜਿਸ ਵਿੱਚ ਕਿਸੇ ਨੇ ਯਾਦਾਂ ਲਿਖੀਆਂ ਹੋਣ ਤੋਂ ਵੀ ਆਪਣੇ ਆਪ ਨੂੰ ਵੱਖ ਕਰ ਲਿਆ, ਜਿਸ ਵਿੱਚ ਲੇਖਕ ਵਜੋਂ ਉਨ੍ਹਾਂ ਦਾ ਨਾਮ ਦਿੱਤਾ ਗਿਆ ਹੈ।

ਡੇਵਿਸ ਨੇ ਫੌਕਸ 5 ਨੂੰ ਕਿਹਾ, “ਮੈਂ ਉਹ ਕਿਤਾਬ ਨਹੀਂ ਲਿਖੀ। ਉਹ ਇੱਕ ਗੋਸਟ ਰਾਈਟਰ ਨੇ ਲਿਖੀ ਸੀ।”

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਮੁਕੱਦਮੇ ਦੌਰਾਨ ਅਦਾਲਤ ਵਿੱਚ ਗਵਾਹੀ ਦੇ ਸਕਦੇ ਹਨ, “ਜੇ ਲੋੜ ਪਈ ਤਾਂ ਮੈਂ ਗਵਾਹੀ ਦੇਵਾਂਗਾ।”

ਮੁਕੱਦਮੇ ਦੇ ਵਕੀਲ ਸ਼ੌਨ ਕੇਂਟ ਨੇ ਬੀਬੀਸੀ ਨੂੰ ਕਿਹਾ, “ਇਹੀ ਗੱਲ ਇਸ ਮਾਮਲੇ ਨੂੰ ਇੰਨਾ ਦਿਲਚਸਪ ਬਣਾਉਂਦੀ ਹੈ। ਕੇਫੀ ਡੀ ਦੇ ਖ਼ਿਲਾਫ਼ ਸਭ ਤੋਂ ਵੱਡੇ ਦੋ ਸਬੂਤ ਖ਼ੁਦ ਕੇਫੀ ਡੀ ਵੱਲੋਂ ਦਿੱਤੇ ਗਏ ਹਨ।

“ਕੇਫੀ ਡੀ ਨੂੰ ਅਦਾਲਤ ਵਿੱਚ ਗਵਾਹੀ ਦੇ ਕੇ ਇਹ ਕਹਿਣ ਦਾ ਹੱਕ ਹੈ ਕਿ ‘ਮੈਂ ਇਹ ਸਭ ਕੁਝ ਬਣਾ ਕੇ ਕਿਹਾ ਸੀ। ਮੈਂ ਕਿਤਾਬ ਦੀਆਂ ਕਾਪੀਆਂ ਵੇਚਣ ਲਈ ਝੂਠ ਬੋਲਿਆ। ਮੈਂ ਪੁਲਿਸ ਨਾਲ ਵੀ ਝੂਠ ਬੋਲਿਆ। ਮੈਂ ਝੂਠਾ ਹਾਂ, ਪਰ ਮੈਂ ਟੂਪੈਕ ਦਾ ਕਤਲ ਨਹੀਂ ਕੀਤਾ।'”

ਡੇਵਿਸ ਨੇ ਕਈ ਵਾਰ ਜਨਤਕ ਤੌਰ ‘ਤੇ ਇਹ ਵੀ ਕਿਹਾ ਹੈ ਕਿ ‘ਬੈਡ ਬੁਆਏ ਰਿਕਾਰਡਜ਼’ ਦੇ ਮੁਖੀ ਸ਼ੌਨ “ਡਿਡੀ” ਕੌਮਬਜ਼ ਨੇ ਉਨ੍ਹਾਂ ਨੂੰ ਡੈਥ ਰੋ ਰਿਕਾਰਡਜ਼ ਦੇ ਵਿਰੋਧੀਆਂ ਟੂਪੈਕ ਅਤੇ ਨਾਈਟ ਨੂੰ ਮਾਰਨ ਲਈ 10 ਲੱਖ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਸੀ।

ਕਿਸ-ਕਿਸ ਨੂੰ ਗਵਾਹੀ ਲਈ ਬੁਲਾਇਆ ਜਾ ਸਕਦਾ ?

ਟੂਪੈਕ  ਸ਼ਕੂਰ

ਤਸਵੀਰ ਸਰੋਤ, Getty Images

ਕੌਂਬਜ਼ ਇਸ ਸਮੇਂ ਨਿਊਯਾਰਕ ਵਿੱਚ ਵੇਸਵਾਗਮਨੀ ਦੇ ਮਕਸਦ ਨਾਲ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 50 ਮਹੀਨਿਆਂ ਦੀ ਕੈਦ ਦੀ ਸਜ਼ਾ ਕੱਟ ਰਹੇ ਹਨ।

ਉਨ੍ਹਾਂ ਨੇ ਵਾਰ-ਵਾਰ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਕਿ ਉਹ ਟੂਪੈਕ ਦੀ ਮੌਤ ਵਿੱਚ ਸ਼ਾਮਲ ਸਨ।

ਸਰਕਾਰੀ ਵਕੀਲਾਂ ਨੇ ਸੰਭਾਵਿਤ ਗਵਾਹਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਗਵਾਹੀ ਦੇਣ ਲਈ ਬੁਲਾਇਆ ਜਾ ਸਕਦਾ ਹੈ।

ਇਸ ਸੂਚੀ ਵਿੱਚ 200 ਤੋਂ ਵੱਧ ਨਾਂ ਹਨ, ਜਿਨ੍ਹਾਂ ਵਿੱਚ ਟੂਪੈਕ ਦੇ ਪਰਿਵਾਰਕ ਮੈਂਬਰ, ਲਾਸ ਵੇਗਾਸ ਦੇ ਸਾਬਕਾ ਮੇਅਰ ਆਸਕਰ ਗੁੱਡਮੈਨ ਅਤੇ ਲਾਸ ਏਂਜਲਸ ਪੁਲਿਸ ਦੇ ਸਾਬਕਾ ਡਿਟੈਕਟਿਵ ਗ੍ਰੇਗ ਕੇਡਿੰਗ ਸ਼ਾਮਲ ਹਨ।

ਸਰਕਾਰੀ ਵਕੀਲਾਂ ਨੇ ਨਾਈਟ ਦਾ ਨਾਂ ਵੀ ਸੰਭਾਵਿਤ ਗਵਾਹਾਂ ਦੀ ਸੂਚੀ ਵਿੱਚ ਰੱਖਿਆ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਰੈਪ ਜਗਤ ਦੀ ਵੱਡੀ ਹਸਤੀ ਗਵਾਹੀ ਦੇਵੇਗੀ ਜਾਂ ਨਹੀਂ, ਕਿਉਂਕਿ ਉਹ ਪਹਿਲਾਂ ਹੀ ਕਹਿ ਚੁੱਕੇ ਹੈ ਕਿ ਉਹ ਅਜਿਹਾ ਨਹੀਂ ਕਰਨਗੇ।

ਕੈਂਟ ਨੇ ਕਿਹਾ, “ਜੇਕਰ ਉਹ ਗਵਾਹੀ ਦਿੰਦੇ ਹਨ ਤਾਂ ਇਹ ਬਹੁਤ ਵੱਡੀ ਗੱਲ ਹੋਵੇਗੀ, ਕਿਉਂਕਿ ਉਨ੍ਹਾਂ ਨੇ ਕਦੇ ਵੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਜਿਸ ਨਾਲ ਕਿਸੇ ਨੂੰ ਦੋਸ਼ੀ ਠਹਿਰਾਇਆ ਜਾ ਸਕੇ। ਇਹ ਮੁਕੱਦਮਾ ਕਾਨੂੰਨੀ ਮਾਹਰਾਂ ਲਈ ਸੁਪਰ ਬਾਊਲ ਵਰਗਾ ਹੋਣ ਜਾ ਰਿਹਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI