Home ਰਾਸ਼ਟਰੀ ਖ਼ਬਰਾਂ ਰੂਸ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਡਿਊਟੀ ‘ਤੇ ਭੇਜ ਰਿਹਾ, ‘ਮੇਰੇ ਸਿਰ ਵਿੱਚ...

ਰੂਸ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਡਿਊਟੀ ‘ਤੇ ਭੇਜ ਰਿਹਾ, ‘ਮੇਰੇ ਸਿਰ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਮੁੜ ਮੋਰਚੇ ‘ਤੇ ਭੇਜ ਦਿੱਤਾ ਗਿਆ’

2
0

Source :- BBC PUNJABI

ਬੈਕਗ੍ਰਾਊਂਡ ਵਿੱਚ, ਇੱਕ ਕਲੋਜ਼-ਅੱਪ ਤਸਵੀਰ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇੱਕ ਗੂੜ੍ਹੇ-ਨੀਲੇ ਰੰਗ ਦੀ ਜੈਕਟ ਅਤੇ ਚਿੱਟੀ ਕਮੀਜ਼ ਵਿੱਚ ਹੱਥ ਹਿਲਾਉਂਦੇ ਹੋਏ ਦਿਖ ਰਹੇ ਹਨ। ਫੋਰਗ੍ਰਾਊਂਡ ਵਿੱਚ, 10 ਗੂੜ੍ਹੇ-ਹਰੇ ਰੰਗ ਦੇ ਖਿਡੌਣਾ ਸਿਪਾਹੀ ਇੱਕ ਛੋਟੇ ਰੂਸੀ ਝੰਡੇ ਨੂੰ ਘੇਰੀ ਖੜ੍ਹੇ ਹਨ, ਜਿਸ ਉੱਤੇ ਚਿੱਟੀਆਂ, ਨੀਲੀਆਂ ਅਤੇ ਲਾਲ ਹੋਰਿਜ਼ੋਂਟਲ ਪੱਟੀਆਂ ਹਨ ਅਤੇ ਇੱਕ ਫਲੈਗਪੋਲ ਲੱਗਿਆ ਹੋਇਆ ਹੈ।

ਤਸਵੀਰ ਸਰੋਤ, NurPhoto via Getty Images

ਇੱਕ ਬਾਰੂਦੀ ਸੁਰੰਗ ‘ਤੇ ਪੈਰ ਰੱਖਣ ਬਾਅਦ ਓਲੇਗ ਸ਼ਿਕਿਨ ਨੂੰ ਹਸਪਤਾਲ ਲਿਜਾਇਆ ਗਿਆ। ਉਸ ਦੀ ਖੋਪੜੀ ਵਿੱਚ ਸ਼ਰੇਪਨਲ(ਬਾਰੂਦ ਦੇ ਟੁਕੜੇ) ਸਨ, ਚਿਹਰੇ ਤੇ ਹੱਥ ਜਲੇ ਸਨ ਅਤੇ ਖੱਬੀ ਅੱਖ, ਛਾਤੀ, ਬਾਹਾਂ ਅਤੇ ਲੱਤਾਂ ‘ਤੇ ਸੱਟਾਂ ਸਨ। ਉਸ ਦੀ ਖੋਪੜੀ ਦਾ ਇੱਕ ਹਿੱਸਾ ਸਰਜਰੀ ਨਾਲ ਕੱਢਣਾ ਪਿਆ।

ਸ਼ਿਕਿਨ ਨੇ ਇੱਕ ਪੀਨਲ ਕਲੋਨੀ ਤੋਂ ਰਿਹਾਈ ਦੇ ਬਦਲੇ ਫੌਜ ਵਿੱਚ ਭਰਤੀ ਹੋਣ ਦਾ ਸਮਝੌਤਾ ਕੀਤਾ ਸੀ। ਪਿਛਲੇ ਚਾਰ ਸਾਲਾਂ ਵਿੱਚ, ਰੂਸ ਵਲੋਂ ਯੂਕਰੇਨ ਨਾਲ ਆਪਣੀ ਜੰਗ ਲਈ ਹੋਰ ਸਿਪਾਹੀਆਂ ਦੀ ਭਰਤੀ ਕਰਨ ਦੀ ਕੋਸ਼ਿਸ਼ ਦੌਰਾਨ ਹਜ਼ਾਰਾਂ ਕੈਦੀਆਂ ਨੇ ਇਹੀ ਰਾਹ ਚੁਣਿਆ ਹੈ।

ਇਲਾਜ ਤੋਂ ਬਾਅਦ ਸ਼ਿਕਿਨ ਨੂੰ ਇਹ ਨਿਰਧਾਰਤ ਕਰਨ ਲਈ ਇੱਕ ਮਿਲਟਰੀ ਡਾਕਟਰੀ ਜਾਂਚ ਲਈ ਭੇਜਿਆ ਗਿਆ ਕਿ ਕੀ ਉਹ ‘ਫ਼ੌਜੀ ਸੇਵਾ ਲਈ ਅਨਫਿਟ’ ਸੀ ਜੋ ਕਿ ਸਿਪਾਹੀਆਂ ਨੂੰ ਜੰਗ ਦੇ ਸਮੇਂ ਡਿਸਚਾਰਜ ਹੋਣ ਦੀ ਇਜਾਜ਼ਤ ਦਿੰਦਾ ਹੈ।

ਸਿਫਾਰਿਸ਼ ਕੀਤੀ ਗਈ ਸੀ ਕਿ ਇੱਕ ਮਹੀਨੇ ਦੀ ਬਿਮਾਰੀ ਦੀ ਛੁੱਟੀ ਤੋਂ ਬਾਅਦ ਉਸ ਦੀ ਦੁਬਾਰਾ ਜਾਂਚ ਕੀਤੀ ਜਾਵੇ। ਪਰ ਇਸ ਦੀ ਬਜਾਏ, ਉਸ ਨੂੰ ਉਸ ਦੇ ਸਿਰ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਦੁਬਾਰਾ ਮੋਰਚੇ ‘ਤੇ ਭੇਜ ਦਿੱਤਾ ਗਿਆ।

ਰੂਸੀ ਸਰਕਾਰੀ ਏਜੰਸੀ ਸਪੂਤਨਿਕ ਵੱਲੋਂ ਜਾਰੀ ਕੀਤੀ ਗਈ ਇੱਕ ਤਸਵੀਰ ਵਿੱਚ ਵਲਾਦੀਮੀਰ ਪੁਤਿਨ ਨੂੰ ਇੱਕ ਚਿੱਟੀ ਕਮੀਜ਼, ਨੀਲੇ ਸੂਟ ਅਤੇ ਟਾਈ ਵਿੱਚ ਦਿਖਾਇਆ ਗਿਆ ਹੈ, ਜੋ ਨੀਲੇ ਰੰਗ ਦੇ ਪਜਾਮੇ ਵਿੱਚ ਇੱਕ ਮਰਦ ਮਰੀਜ਼ ਦੇ ਹਸਪਤਾਲ ਦੇ ਬਿਸਤਰੇ ਦੇ ਆਲੇ-ਦੁਆਲੇ ਖੜ੍ਹੇ ਵਰਦੀਧਾਰੀ ਪੰਜ ਸਿਪਾਹੀਆਂ ਦੀ ਕਤਾਰ ਨਾਲ ਹੱਥ ਮਿਲਾ ਰਹੇ ਹਨ, ਅਤੇ ਉਹ ਮਰੀਜ਼ ਹਲਕੀ ਜਿਹੀ ਮੁਸਕਰਾਹਟ ਨਾਲ ਰੂਸ ਦੇ ਰਾਸ਼ਟਰਪਤੀ ਵੱਲ ਉੱਪਰ ਦੇਖ ਰਿਹਾ ਹੈ।

ਤਸਵੀਰ ਸਰੋਤ, AFP via Getty Images

ਸ਼ਿਕਿਨ ਦਾ ਕੇਸ ਉਨ੍ਹਾਂ ਦਰਜਨਾਂ ਕੇਸਾਂ ਵਿੱਚੋਂ ਹੈ ਜਿਨ੍ਹਾਂ ਬਾਰੇ ਬੀਬੀਸੀ ਨਿਊਜ਼ ਰਸ਼ੀਅਨ ਨੇ ਪਤਾ ਲਗਾਇਆ। ਜਨਤਕ ਤੌਰ ‘ਤੇ ਉਪਲਬਧ ਅਦਾਲਤੀ ਦਸਤਾਵੇਜ਼ਾਂ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਕਮਾਂਡਰਾਂ ‘ਤੇ ਵਾਰ ਵਾਰ ਇਹ ਇਲਜ਼ਾਮ ਲੱਗੇ ਹਨ ਕਿ ਉਹ ਕਾਨੂੰਨੀ ਤੌਰ ‘ਤੇ ਜ਼ਰੂਰੀ ਡਾਕਟਰੀ ਜਾਂਚ ਲਈ ਭੇਜਣ ਦੀ ਬਜਾਏ ਜ਼ਖ਼ਮੀ ਸਿਪਾਹੀਆਂ ਨੂੰ ਦੁਬਾਰਾ ਜੰਗ ਦੇ ਮੈਦਾਨ ਵਿੱਚ ਭੇਜ ਦਿੰਦੇ ਸਨ।

ਰੂਸੀ ਕਾਨੂੰਨ ਫ਼ੌਜੀ ਡਿਊਟੀ ਅਤੇ ਫ਼ੌਜੀ ਸੇਵਾ ਦੇ ਤਹਿਤ ਸਰੀਰਕ ਯੋਗਤਾ ਦੀਆਂ ਦੋ ਸ਼੍ਰੇਣੀਆਂ ਅਯੋਗ ਅਤੇ ਅੰਸ਼ਿਕ ਤੌਰ ‘ਤੇ ਯੋਗ, ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦਾ ਕਾਰਨ ਬਣ ਸਕਦੀਆਂ ਹਨ।

ਇਨ੍ਹਾਂ ਦਾ ਨਿਰਧਾਰਨ ਇੱਕ ਫ਼ੌਜੀ ਮੈਡੀਕਲ ਬੋਰਡ ਵੱਲੋਂ ਕੀਤਾ ਜਾਣਾ ਹੁੰਦਾ ਹੈ ਜਿਸ ਵਿੱਚ ਇੱਕ ਫਿਜ਼ੀਸ਼ੀਅਨ, ਸਰਜਨ, ਨਿਓਰੋਲੌਜਿਸਟ, ਮਨੋਚਿਕਿਤਸਕ, ਅੱਖਾਂ ਦੇ ਮਾਹਿਰ, ਨੱਕ-ਕੰਨ-ਗਲੇ ਦੇ ਮਾਹਿਰ, ਦੰਦਾਂ ਦੇ ਡਾਕਟਰ ਅਤੇ ਲੋੜ ਪੈਣ ‘ਤੇ ਹੋਰ ਮਾਹਿਰ ਸ਼ਾਮਲ ਹੁੰਦੇ ਹਨ।

ਪੂਰੇ ਮੈਡੀਕਲ ਬੋਰਡ ਵੱਲੋਂ ਜਾਂਚ ਨਾ ਕੀਤੇ ਜਾਣ ‘ਤੇ ਸ਼ਿਕਿਨ ਨੇ ਨਿਜ਼ਨੀ ਨੋਵਗੋਰੋਡ ਗੈਰੀਸਨ ਮਿਲਟਰੀ ਕੋਰਟ ਵਿੱਚ ਸ਼ਿਕਾਇਤ ਕੀਤੀ ਕਿ ਉਸ ਨਾਲ ਗੈਰ ਕਾਨੂੰਨੀ ਵਿਵਹਾਰ ਕੀਤਾ ਗਿਆ ਸੀ। ਅਦਾਲਤ ਸਪਸ਼ਟ ਤੌਰ ‘ਤੇ ਸਹਿਮਤ ਹੋ ਗਈ ਅਤੇ ਉਸ ਦੇ ਕਮਾਂਡਰ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਕਿ ਉਸ ਦੀ ਜਾਂਚ ਕਰਵਾਈ ਜਾਵੇ।

ਪਰ ਕਾਗਜ਼ੀ ਕਾਰਵਾਈ ਦਾ ਸਿਲਸਿਲਾ ਇੱਥੇ ਹੀ ਖ਼ਤਮ ਹੋ ਜਾਂਦੀ ਹੈ। ਇੰਟਰਨੈਟ ‘ਤੇ ਕਿਤੇ ਵੀ ਸ਼ਿਕਿਨ ਦਾ ਕੋਈ ਹੋਰ ਜ਼ਿਕਰ ਨਹੀਂ ਹੈ ਅਤੇ ਇਹ ਵੀ ਪਤਾ ਨਹੀਂ ਹੈ ਕਿ ਕੀ ਉਸ ਦੀ ਕਦੇ ਦੁਬਾਰਾ ਜਾਂਚ ਹੋਈ ਸੀ ਜਾਂ ਇਹ ਵੀ ਕਿ ਉਹ ਹੁਣ ਜਿਉਂਦਾ ਹੈ ਜਾਂ ਮਰ ਚੁੱਕਾ ਹੈ।

ਜੰਗ ਵਿੱਚ ਉਨ੍ਹਾਂ ਦੀ ‘ਬੇਰਹਿਮੀ ਨਾਲ ਵਰਤੋਂ’ ਕੀਤੀ ਜਾ ਰਹੀ ਹੈ

ਮਾਸਕੋ ਵਿੱਚ 9 ਮਈ 2026 ਨੂੰ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਦੇ ਪ੍ਰਤੀਕ ਵਜੋਂ ਮਨਾਈ ਜਾਣ ਵਾਲੀ ਵਿਕਟਰੀ ਡੇਅ ਪਰੇਡ ਵਿੱਚ ਹਰੇ ਰੰਗ ਦੀ ਵਰਦੀ ਵਿੱਚ ਹਥਿਆਰਬੰਦ ਸਿਪਾਹੀਆਂ ਦਾ ਇੱਕ ਸਮੂਹ ਮਾਰਚ ਕਰ ਰਿਹਾ ਹੈ, ਜਿਸ ਵਿੱਚ ਉਨ੍ਹਾਂ ਦੀਆਂ ਖੱਬੀਆਂ ਲੱਤਾਂ ਅੱਗੇ ਹਨ। ਵਿਚਕਾਰ ਵਾਲਾ ਸਿਪਾਹੀ ਖੁੱਲ੍ਹ ਕੇ ਮੁਸਕਰਾਉਂਦੇ ਹੋਏ ਸਿੱਧਾ ਅੱਗੇ ਦੇਖ ਰਿਹਾ ਹੈ, ਜਦੋਂ ਕਿ ਬਾਕੀ ਸਿਪਾਹੀ ਥੋੜ੍ਹੇ ਗੰਭੀਰ ਹੋ ਕੇ ਪਾਸੇ ਵੱਲ ਕੈਮਰੇ ਵੱਲ ਦੇਖ ਰਹੇ ਹਨ।

ਤਸਵੀਰ ਸਰੋਤ, Getty Images

ਮਨੁੱਖੀ ਅਧਿਕਾਰ ਸੰਗਠਨ ਸਿਟੀਜ਼ਨ ਆਰਮੀ ਲਾਅ ਦੇ ਡਾਇਰੈਕਟਰ ਸਰਗੇਈ ਕ੍ਰੀਵੇਂਕੋ ਮੁਤਾਬਕ, ਕਈ ਸਾਬਕਾ ਕੈਦੀ ਅਸਲ ਵਿੱਚ ਫੌਜ ‘ਚ ਫਸ ਚੁੱਕੇ ਹਨ, ਜਿਸ ਕਾਰਨ ਜੰਗ ਵਿੱਚ ਉਨ੍ਹਾਂ ਦੀ ‘ਬੇਰਹਿਮੀ ਨਾਲ ਵਰਤੋਂ’ ਕੀਤੀ ਜਾ ਰਹੀ ਹੈ।

ਉਦਾਹਰਨ ਵਜੋਂ ਸਾਊਦਰਨ ਡਿਸਟ੍ਰਿਕਟ ਮਿਲਟਰੀ ਕੋਰਟ ਨੇ ਫ਼ੈਸਲਾ ਸੁਣਾਇਆ ਕਿ ਰੁਸਤਮ ਫਰਜ਼ਾਈਲੇਵ ਦਾ ਅਪਰਾਧਿਕ ਰਿਕਾਰਡ ਉਸ ਨੂੰ ਫੌਜ ਛੱਡਣ ਤੋਂ ਰੋਕਦਾ ਹੈ ਭਾਵੇਂ ਕਿ ਉਹ ਇੱਕ ‘ਸੋਸ਼ਲੀ ਸਿਗਨੀਫਿਕੈਂਟ ਇਲਨੈੱਸ’ ਦੇ ਕਾਰਨ ਅੰਸ਼ਿਕ ਤੌਰ ‘ਤੇ ਫਿਟ ਸੀ।

ਦੂਜੇ ਪਾਸੇ ਸਾਬਕਾ ਕੈਦੀ ਵਿਟਾਲੀ ਕਾਮੇਨਿਊਕ ਨੇ ਸ਼ਿਕਾਇਤ ਕੀਤੀ ਕਿ ਉਸ ਨੂੰ ਸਿਰਫ਼ ਨਿਉਰੋਲੌਜਿਸਟ ਦੀ ਰਾਏ ਦੇ ਅਧਾਰ ‘ਤੇ ਫ਼ੌਜੀ ਸੇਵਾ ਲਈ ਯੋਗ ਐਲਾਨ ਦਿੱਤਾ ਗਿਆ ਸੀ ਅਤੇ ਉਸ ਦੀ ਰਸਮੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ, ਭਾਵੇਂ ਕਿ ਉਸ ਦੇ ਅਸਲ ਸੱਟ ਦੇ ਸਰਟੀਫਿਕੇਟ ਵਿੱਚ ਇੱਕ ‘ਗੰਭੀਰ ਸੱਟ’ ਸਵੀਕਾਰ ਕੀਤੀ ਗਈ ਸੀ।

ਆਮ ਵਾਲੰਟੀਅਰ ਜਿਨ੍ਹਾਂ ਨੇ ਆਪਣੀਆਂ ਉਂਗਲਾਂ ਗਵਾ ਦਿੱਤੀਆਂ ਹਨ ਜਾਂ ਜੋ ਐਚ.ਆਈ.ਵੀ, ਟੀਬੀ, ਕੈਂਸਰ ਜਾਂ ਮਾਨਸਿਕ ਬਿਮਾਰੀ ਜਿਹੀਆਂ ਸਥਿਤੀਆਂ ਤੋਂ ਪੀੜਤ ਹਨ, ਉਨ੍ਹਾਂ ਨੂੰ ਅੰਸ਼ਿਕ ਤੌਰ ‘ਤੇ ਫਿਟ ਕਹਿ ਕੇ ਡਿਸਚਾਰਜ ਕਰ ਦਿੱਤਾ ਗਿਆ ਸੀ। ਪਰ ਡਾਕਟਰੀ ਜਾਂਚ ਬਾਰੇ ਸ਼ਿਕਾਇਤ ਕਰਨ ਵਾਲੇ ਸਿਰਫ਼ ਸਾਬਕਾ ਕੈਦੀ ਹੀ ਨਹੀਂ ਹਨ।

ਸਾਲ 2022 ਵਿੱਚ ਜਦੋਂ ਲੱਖਾਂ ਰਾਖਵੇਂ ਸੈਨਿਕਾਂ ਨੂੰ ਸੇਵਾ ਲਈ ਬੁਲਾਇਆ ਗਿਆ ਸੀ ਤਾਂ ਰੂਸੀ ਸੰਘ ਦੇ ਰੱਖਿਆ ਮੰਤਰਾਲੇ ਨੇ ਜੰਗ ਦੇ ਵੇਲੇ ਦਾ ਇੱਕ ਨਿਰਦੇਸ਼ ਜਾਰੀ ਕੀਤਾ ਸੀ।

ਇਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਫ਼ੌਜੀ ਯੁਨਿਟਾਂ ਵਿੱਚ ਪਹੁੰਚਣ ‘ਤੇ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਛੂਤ ਦੀਆਂ ਬਿਮਾਰੀਆਂ ਦੇ ਨਾਲ-ਨਾਲ ਉਨ੍ਹਾਂ ਸੱਟਾਂ ਅਤੇ ਬਿਮਾਰੀਆਂ ਨੂੰ ਖਾਰਜ ਕੀਤਾ ਜਾ ਸਕੇ ਜੋ ਫ਼ੌਜੀ ਤਿਆਰੀ ਨੂੰ ਰੋਕਦੀਆਂ ਹਨ।

ਜੇਕਰ ਇਸ ਜਾਂਚ ਦੌਰਾਨ ਅਯੋਗਤਾ ਪਾਈ ਜਾਂਦੀ ਹੈ ਤਾਂ ਹੀ ਉਨ੍ਹਾਂ ਨੂੰ ਇੱਕ ਪੂਰੇ ਮੈਡੀਕਲ ਬੋਰਡ ਸਾਹਮਣੇ ਪੇਸ਼ ਕੀਤਾ ਜਾਵੇਗਾ।

ਅਦਾਲਤੀ ਦਸਤਾਵੇਜ਼ਾਂ ਵਿੱਚ ਰਾਖਵੇਂ ਸੈਨਿਕ ਦਿਮਿਤਰੀ ਯੇਲਕਿਨ ਦਾ ਕਹਿਣਾ ਹੈ ਕਿ ਉਸ ਨੂੰ ਸਿਰਫ਼ 11 ਸਾਲ ਪਹਿਲਾਂ ਦੇ ਮੈਡੀਕਲ ਰਿਕਾਰਡ ਦੇ ਅਧਾਰ ‘ਤੇ ਸੇਵਾ ਲਈ ਯੋਗ ਮੰਨ ਲਿਆ ਗਿਆ ਸੀ। ਉਸ ਦੀ ਮੌਜੂਦਾ ਸਿਹਤ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ ਗਈ ਸੀ।

“ਜੰਗ ਦੇ ਮੈਦਾਨ ਵਿੱਚ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀਆਂ ਲਗਾਤਾਰ ਵਧ ਰਹੀ ਹੈ”

ਸੇਂਟ ਪੀਟਰਸਬਰਗ ਵਿੱਚ ਇੱਕ ਭਰਤੀ ਪੋਸਟਰ ਇੱਕ ਸਿਪਾਹੀ ਦਾ ਸਿਰ ਦਿਖਾਉਂਦਾ ਹੈ ਜਿਸਨੇ ਹੈਲਮੇਟ ਪਾਇਆ ਹੋਇਆ ਹੈ ਅਤੇ ਉਸਦਾ ਮੂੰਹ ਢਕਿਆ ਹੋਇਆ ਹੈ। ਇੱਕ ਲਾਲ ਰੰਗ ਦੇ ਬੈਕਗ੍ਰਾਊਂਡ ਉੱਤੇ ਚਿੱਟੇ ਰੰਗ ਦੇ ਰੂਸੀ ਸ਼ਬਦ, ਅੰਕ, ਇੱਕ ਫ਼ੋਨ ਨੰਬਰ ਅਤੇ ਕਿਊਆਰ (QR) ਕੋਡ ਕੰਟਰੈਕਟ ਸਿਪਾਹੀਆਂ ਨੂੰ ਸੱਤ ਮਿਲੀਅਨ (70 ਲੱਖ) ਰੂਬਲ ਤੱਕ ਦੀ ਸਾਲਾਨਾ ਤਨਖਾਹ — ਜਾਂ ਪ੍ਰਤੀ ਮਹੀਨਾ 210,000 ਰੂਬਲ ਦੀ ਪੇਸ਼ਕਸ਼ ਕਰਦੇ ਹਨ। ਪੋਸਟਰ ਦੇ ਆਲੇ-ਦੁਆਲੇ ਲੱਗੇ ਕਾਲੇ ਸ਼ੀਸ਼ੇ ਵਿੱਚ ਸੜਕ ਦਾ ਇੱਕ ਦ੍ਰਿਸ਼ ਸਾਫ਼ ਦਿਖਾਈ ਦੇ ਰਿਹਾ ਹੈ।

ਤਸਵੀਰ ਸਰੋਤ, Getty Images

ਇੱਕ ਹੋਰ ਨਿਰਦੇਸ਼ ਜੋ ਕਿ ਜੂਨ 2023 ਵਿੱਚ ਤਤਕਾਲੀ ਉਪ ਰੱਖਿਆ ਮੰਤਰੀ ਤਿਮੂਰ ਇਵਾਨੋਵ ਵੱਲੋਂ ਦਸਤਖ਼ਤ ਕੀਤਾ ਸੀ, ਉਸ ਵਿਚ ਕਿਹਾ ਗਿਆ ਸੀ ਕਿ ਪੂਰੇ ਮੈਡੀਕਲ ਬੋਰਡ ਦੀ ਬਜਾਏ ਫ਼ੌਜੀ ਯੁਨਿਟ ਦਾ ਡਿਊਟੀ ਡਾਕਟਰ ਜਾਂ ਪੈਰਾਮੈਡਿਕ ਹੀ ਹਸਪਤਾਲ ਤੋਂ ਛੁੱਟੀ ਮਿਲਣ ਵਾਲੇ ਜਾਂ ਬਿਮਾਰੀ ਦੀ ਛੁੱਟੀ ਤੋਂ ਪਰਤਣ ਵਾਲੇ ਸਿਪਾਹੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਫਿਟ, ਅਨਫਿਟ ਜਾਂ ਅੰਸ਼ਿਕ ਤੌਰ ‘ਤੇ ਫਿਟ ਐਲਾਨ ਕਰੇਗਾ।

ਅੱਜ ਕੈਦੀਆਂ, ਵਿਦਿਆਰਥੀਆਂ ਅਤੇ ਵਿਦੇਸ਼ੀ ਭਰਤੀ ਮੁਹਿੰਮਾਂ ਚਲਾਉਣ ਅਤੇ ਚੰਗੀਆਂ ਤਨਖਾਹਾਂ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਰੂਸ ਦੇ ਕਈ ਅਜ਼ਾਦ ਮੀਡੀਆ ਅਦਾਰਿਆਂ ਨੇ ਰਿਪੋਰਟ ਦਿੱਤੀ ਹੈ ਕਿ ਫੌਜ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।

ਇਸੇ ਦਰਮਿਆਨ, ਜੰਗ ਦੇ ਮੈਦਾਨ ਵਿੱਚ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀਆਂ ਲਗਾਤਾਰ ਵਧ ਰਹੀ ਹੈ।

“ਰੂਸ ਲੰਬੇ ਸਮੇਂ ਲਈ ਆਪਣੀ ਫੌਜ ਵਿੱਚ ਸਿਪਾਹੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ”

ਮਾਸਕੋ ਵਿੱਚ 9 ਮਈ 2026 ਨੂੰ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਦੇ ਪ੍ਰਤੀਕ ਵਜੋਂ ਮਨਾਈ ਜਾਣ ਵਾਲੀ ਵਿਕਟਰੀ ਡੇਅ ਪਰੇਡ ਦੀ ਰਿਹਰਸਲ ਕਰ ਰਹੇ 15-20 ਸਿਪਾਹੀਆਂ ਦੇ ਸਮੂਹ ਦੇ ਸਿਰ ਅਤੇ ਮੋਢੇ ਪਿੱਛੇ ਵੱਲੋਂ ਦਿਖਾਏ ਗਏ ਹਨ, ਜੋ ਕਿ ਇੱਕ ਰੂਸੀ ਝੰਡੇ ਦੇ ਹੇਠਾਂ ਹਨ।

ਤਸਵੀਰ ਸਰੋਤ, SOPA Images/LightRocket via Getty Images

ਬੀਬੀਸੀ ਨਿਊਜ਼ ਰਸ਼ੀਅਨ ਨੇ ਹੁਣ ਤੱਕ ਇਸ ਜੰਗ ਦੌਰਾਨ ਮਾਰੇ ਗਏ 233,200 ਸਿਪਾਹੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੇ ਨਾਮ ਉਜਾਗਰ ਕੀਤੇ ਹਨ। ਮਈ 2026 ਵਿੱਚ ਯੂ.ਕੇ. ਦੀ ਜਾਸੂਸੀ ਏਜੰਸੀ ਗਵਰਨਮੈਂਟ ਕਮਿਉਨੀਕੇਸ਼ਨਜ਼ ਹੈੱਡਕੁਆਟਰ ਦੇ ਮੁਖੀ ਨੇ ਕਿਹਾ ਕਿ ਫ਼ਰਵਰੀ 2022 ਵਿਚ ਯੂਕਰੇਨ ‘ਤੇ ਰੂਸ ਦੇ ਵੱਡੇ ਹਮਲੇ ਤੋਂ ਲੈ ਕੇ ਹੁਣ ਤੱਕ ਲਗਭਗ ਪੰਜ ਲੱਖ ਰੂਸੀ ਸਿਪਾਹੀ ਮਾਰੇ ਜਾ ਚੁੱਕੇ ਹਨ।

ਹੁਣ ਜ਼ਖਮੀ ਫ਼ੌਜੀਆਂ ਵੱਲੋਂ ਕਾਨੂੰਨੀ ਚੁਣੌਤੀਆਂ ਦੇ ਮਾਮਲੇ ਵਧਦੇ ਦੇਖ, ਰੱਖਿਆ ਮੰਤਰਾਲੇ ਨੇ ਜੰਗ ਵੇਲੇ ਦੇ ਉਨ੍ਹਾਂ ਨਿਰਦੇਸ਼ਾਂ ਨੂੰ ਪੱਕੇ ਕਾਨੂੰਨ ਵਿੱਚ ਤਬਦੀਲ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ।

ਲਾਜ਼ਮੀ ਭਰਤੀ ਵਾਲੇ ਸੈਨਿਕਾਂ, ਕੰਟਰੈਕਟ ਸਿਪਾਹੀਆਂ ਅਤੇ ਲਾਮਬੰਦ ਕੀਤੇ ਕਰਮਚਾਰੀਆਂ ਦੀ ਮਦਦ ਕਰਨ ਵਾਲੇ ਗਰੁੱਪ ‘ਕਾਲ ਟੂ ਕੌਨਸ਼ੰਸ’ ਦੇ ਇੱਕ ਵਕੀਲ ਨੇ ਕਿਹਾ, “ਮੁੱਖ ਰੂਪ ਵਿੱਚ ਉਹ ਫ਼ੌਜੀ ਮੈਡੀਕਲ ਬੋਰਡ ਦੀ ਥਾਂ ਸਿਰਫ਼ ਇੱਕ ਸਧਾਰਨ ਡਾਕਟਰੀ ਜਾਂਚ ਲਿਆਉਣਾ ਚਾਹੁੰਦੇ ਹਨ। ਅਤੇ ਇਹ ਸੰਕੇਤ ਦਿੰਦਾ ਹੈ ਕਿ ਰੂਸ ਲੰਬੇ ਸਮੇਂ ਲਈ ਆਪਣੀ ਫੌਜ ਵਿੱਚ ਸਿਪਾਹੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ।”

ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਵਕੀਲ ਨੇ ਬੀਬੀਸੀ ਨਿਊਜ਼ ਰਸ਼ੀਅਨ ਨਾਲ ਗੱਲ ਕਰਦਿਆਂ ਕਿਹਾ, “ਇਸ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਨੂੰ ਆਰਜ਼ੀ ਕਦਮਾਂ ਵਜੋਂ ਨਹੀਂ ਦੇਖਿਆ ਜਾ ਰਿਹਾ ਹੈ। ਉਹ ਦਹਾਕਿਆਂ ਤੱਕ ਇਸੇ ਤਰ੍ਹਾਂ ਲੜਨ ਦੀ ਤਿਆਰੀ ਕਰ ਰਹੇ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI