Home rss national punjabi2ਰਾਸ਼ਟਰੀ ਖ਼ਬਰਾਂ ਕੀ ਤੁਹਾਡੇ ਚਿਹਰੇ ਦੀ ਇੱਕ ਸਧਾਰਨ ਤਸਵੀਰ ਦੱਸ ਸਕਦੀ ਹੈ ਕਿ ਤੁਸੀਂ...

ਕੀ ਤੁਹਾਡੇ ਚਿਹਰੇ ਦੀ ਇੱਕ ਸਧਾਰਨ ਤਸਵੀਰ ਦੱਸ ਸਕਦੀ ਹੈ ਕਿ ਤੁਸੀਂ ਕਿੰਨੇ ਬਿਮਾਰ ਹੋ, ਨਵੀਂ ਤਕਨੀਕ ਇਹ ਦਾਅਵਾ ਕਰ ਰਹੀ ਹੈ

2
0

Source :- BBC PUNJABI

ਮਹਿਲਾ ਆਪਣਾ ਚਿਹਰਾ ਚੈਕ ਕਰਦੀ ਹੋਈ

ਸ਼ੀਸ਼ੇ ਵਿੱਚ ਚਿਹਰਾ ਦੇਖ ਰਹੀ ਮਹਿਲਾ

ਯੂ.ਐਸ ਦੇ ਖੋਜਾਰਥੀਆਂ ਦਾ ਕਹਿਣਾ ਹੈ ਕਿ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਟੂਲ ਇੱਕ ਤਸਵੀਰ ਜ਼ਰੀਏ ਡਾਕਟਰਾਂ ਦੀ ਇਹ ਜਾਨਣ ਵਿੱਚ ਮਦਦ ਕਰ ਸਕਦੀ ਹੈ ਕਿ ਮਰੀਜ਼ ਕਿੰਨਾ ਬਿਮਾਰ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਲੱਖਾਂ ਸਿਹਤਮੰਦ ਚਿਹਰਿਆਂ ਅਤੇ 35 ਹਜ਼ਾਰ ਕੈਂਸਰ ਮਰੀਜ਼ਾਂ ਜ਼ਰੀਏ ਸਿਖਲਾਈ ਦਿੱਤੀ ਗਈ ਇਹ ਟੂਲ ਅੱਖਾਂ ਦੇ ਨੇੜਲੇ ਨਕਸ਼ਾਂ ਨੂੰ ਬਰੀਕੀ ਨਾਲ ਦੇਖ ਕੇ ਮਰੀਜ਼ ਦੇ ਬਚਣ ਬਾਰੇ ਅੰਦਾਜ਼ਾ ਲਗਾ ਸਕਦੀ ਹੈ।

ਭਾਵੇਂ ਕਿ ਇਸ ਦੇ ਹਸਪਤਾਲਾਂ ਵਿੱਚ ਵਰਤਣ ਯੋਗ ਹੋਣ ਵਿੱਚ ਹਾਲੇ ਸਮਾਂ ਲੱਗੇਗਾ ਪਰ ਖੋਜਾਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਮਰੀਜ਼ਾਂ ਨੂੰ ਸਹੀ ਇਲਾਜ ਦੀ ਸਲਾਹ ਦੇਣ ਵਿੱਚ ਡਾਕਟਰਾਂ ਦੀ ਮਦਦ ਕਰਨਾ ਹੈ।

ਅੱਖਾਂ ਸਭ ਬਿਆਨ ਕਰਦੀਆਂ ਹਨ

ਚਿਹਰੇ ਦਾ ਚਿਤਰ

‘ਫੇਸ ਸਰਵਾਈਵਲ’ ਏਆਈ ਟੂਲ਼ ਸੁਝਾਅ ਦਿੰਦੀ ਹੈ ਕਿ ਅੱਖਾਂ ਹੇਠਲਾ ਹਿੱਸਾ ਅਤੇ ਨੱਕ ਦੇ ਉੱਪਰਲੇ ਹਿੱਸੇ ਦੇ ਆਲੇ-ਦੁਆਲੇ ਦਾ ਹਿੱਸਾ ਚਿਹਰੇ ਦੇ ਸਭ ਤੋਂ ਅਹਿਮ ਹਿੱਸੇ ਹਨ ਜਿਨ੍ਹਾਂ ਦਾ ਮੁਲਾਂਕਣ ਇਹ ਅੰਦਾਜ਼ਾ ਲਾਉਣ ਲਈ ਕੀਤਾ ਜਾ ਸਕਦਾ ਹੈ ਕਿ ਕਿਸੇ ਕੋਲ ਜਿਉਣ ਲਈ ਕਿੰਨਾ ਸਮਾਂ ਬਚਿਆ ਹੋ ਸਕਦਾ ਹੈ।

ਇਹ ਮਾਪਦੰਡ ਗੰਭੀਰਤਾ ਵਿਚ ਵੱਖਰੇ ਕਈ ਤਰ੍ਹਾਂ ਦੇ ਕੈਂਸਰਾਂ ‘ਤੇ ਲਾਗੂ ਹੁੰਦੇ ਹਨ, ਇਨ੍ਹਾਂ ਵਿੱਚ ਉਹ ਕੈਂਸਰ ਵੀ ਸ਼ਾਮਲ ਹਨ ਜੋ ਮਰੀਜ਼ ਦੀਆਂ ਹੱਡੀਆਂ ਦਾ ਦਿਮਾਗ਼ ਤੱਕ ਫੈਲ ਚੁੱਕੇ ਸਨ।

ਕੈਂਸਰ ਮਰੀਜ਼ਾਂ ਵਿੱਚੋਂ ਜ਼ਿਆਦਾਤਰ ਜੋ ਯੂ.ਐਸ ਅਤੇ ਨੀਦਰਲੈਂਡ ਤੋਂ ਸਨ ਉਹ ਉਮਰ ਦੇ ਪੰਜਾਹਵਿਆਂ-ਸੱਠਵਿਆਂ ਵਿਚ ਸਨ ਜਦਕਿ ਕੁਝ ਬੱਚੇ ਸਨ ਅਤੇ ਕੁਝ ਉਮਰ ਦੇ ਨੱਬੇਵਿਆਂ ਵਿੱਚ ਸਨ।

ਡਾਕਟਰ ਪਹਿਲਾਂ ਹੀ ਮਰੀਜ਼ਾਂ ਦੀ ਜਾਂਚ ਕਰਦੇ ਹਨ ਅਤੇ ਇਹ ਪਤਾ ਲਗਾਉਣ ਲਈ ਬਹੁਤ ਸਾਰੇ ਟੈਸਟ ਕਰਦੇ ਹਨ ਕਿ ਮਰੀਜ਼ ਕਿੰਨਾ ਬਿਮਾਰ ਹੈ ਅਤੇ ਉਨ੍ਹਾਂ ਦੇ ਠੀਕ ਹੋਣ ਦੀ ਕੀ ਸੰਭਾਵਨਾ ਹੋ ਸਕਦੀ ਹੈ।

ਇਹ ਆਰਟੀਫਿਸ਼ਲ ਇੰਟੈਲੀਜੈਂਸ ਟੂਲ ਜਿਸ ਦੀ ਪੇਟੈਂਟ ਅਰਜ਼ੀ ਹਾਲੇ ਵਿਚਾਰ ਅਧੀਨ ਹੈ, ਡਾਕਟਰਾਂ ਦੀ ਮਦਦ ਕਰਨ ਲਈ ਡਿਜ਼ਾਈਨ ਕੀਤੀ ਗਈ ਹੈ ਨਾ ਕਿ ਉਨ੍ਹਾਂ ਨੂੰ ਰਿਪਲੇਸ ਕਰਨ ਲਈ।

ਬੋਸਟਨ ਵਿੱਚ ਮਾਸ ਜਨਰਲ ਬ੍ਰਿਘਮ ਵਿੱਚ ਮੁੱਖ ਖੋਜਕਰਤਾ ਡਾ. ਰੇਮੰਡ ਮੈਕ ਨੇ ਸਮਝਾਇਆ, “ਜਿਵੇਂ ਜਿਵੇਂ ਅਬਾਦੀ ਦੀ ਉਮਰ ਵਧ ਰਹੀ ਹੈ ਡਾਕਟਰਾਂ ਨੂੰ ਰੇਡੀਏਸ਼ਨਸ, ਸਰਜਰੀ ਜਾਂ ਸਿਸਟੇਮਿਕ ਥੈਰੇਪੀ ਜਿਹੇ ਗੰਭੀਰ ਇਲਾਜਾਂ ਦੀ ਸਿਫਾਰਸ਼ ਕਰਨ ਤੋਂ ਪਹਿਲਾਂ ਸਰੀਰਕ ਸਮਰੱਥਾ ਤੇ ਕਮਜ਼ੋਰੀ ਦਾ ਅੰਦਾਜ਼ਾ ਲਾਉਣ ਲਈ ਬਿਹਤਰ ਤਰੀਕਿਆਂ ਦੀ ਜ਼ਰੂਰਤ ਹੈ।”

ਉਨ੍ਹਾਂ ਕਿਹਾ, “ਸਾਡਾ ਟੀਚਾ ਹੈ ਕਿ ਚਿਹਰੇ ਦੀ ਤਸਵੀਰ ਅਧਾਰਿਤ ਸਿਹਤ ਮੁਲਾਂਕਣ ਨੂੰ ਵਧੇਰੇ ਕੁਆਂਟੀਟੇਟਿਵ, ਇਕਸਾਰ ਅਤੇ ਵਿਸਤਾਰ ਯੋਗ ਬਣਾ ਸਕੀਏ ਤਾਂ ਜੋ ਇਹ ਡਾਕਟਰੀ ਫ਼ੈਸਲੇ ਦੀ ਥਾਂ ਲੈਣ ਦੀ ਬਜਾਏ ਵਿਅਕਤੀਗਤ ਇਲਾਜ ਦੇ ਫ਼ੈਸਲਿਆਂ ਵਿੱਚ ਮਦਦ ਕਰ ਸਕੇ।”

ਨਿਖਰਿਆ ਚਿਹਰਾ ?

ਸ਼ੀਸ਼ੇ ਵਿੱਚ ਚਿਹਰਾ ਦੇਖ ਰਹੀ ਮਹਿਲਾ

ਮੈਕ ਅਤੇ ਉਸ ਦੇ ਸਾਥੀ ਜੈਵਿਕ ਉਮਰ ਦਾ ਅੰਦਾਜ਼ਾ ਲਗਾਉਣ ਲਈ ਵੀ ਇੱਕ ਏਆਈ ਟੂਲ ਦਾ ਮੁਲਾਂਕਣ ਕਰ ਰਹੇ ਹਨ ਜੋ ਕਿ ਉਨ੍ਹਾਂ ਦੀ ਜਨਮ ਤਾਰੀਖ ਵਾਲੀ ਅਸਲ ਉਮਰ ਤੋਂ ਵੱਖਰੀ ਹੁੰਦੀ ਹੈ।

‘ਫੇਸ-ਏਜ’ ਟੂਲ ਮੁਤਾਬਕ ਨੱਕ ਦੇ ਹੇਠਾਂ ਅਤੇ ਮੂੰਹ ਦੇ ਨੇੜੇ ਦੀ ਚਮੜੀ ਜਿਸ ਨੂੰ ਨੱਕ-ਮੂੰਹ ਦੀਆਂ ਲਕੀਰਾਂ ਅਤੇ ਮੈਰੀਓਨੇਟ ਲਾਈਨਾਂ ਕਿਹਾ ਜਾਂਦਾ ਹੈ, ਇਸ ਤੋਂ ਇਲਾਵਾ ਮੱਥੇ ਦੀਆਂ ਤਿਉੜੀਆਂ, ਅੱਖਾਂ ਦੇ ਕੋਨਿਆਂ ਦੀਆਂ ਬਾਰੀਕ ਲਾਈਨਾਂ ਅਤੇ ਗੱਲ੍ਹਾਂ ਇਸ ਗੱਲ ਦਾ ਸਭ ਤੋਂ ਵਧੀਆ ਸੰਕੇਤ ਦਿੰਦੀਆਂ ਹਨ ਕਿ ਸਾਡੀ ਉਮਰ ਕਿੰਨੀ ਤੇਜ਼ੀ ਨਾਲ ਵਧ ਰਹੀ ਹੈ।

ਜੀਵਨਸ਼ੈਲੀ ਦੀਆਂ ਕਈ ਆਦਤਾਂ ਜਿਵੇਂ ਕਿ ਜ਼ਿਆਦਾ ਸ਼ਰਾਬ ਦੀ ਵਰਤੋਂ, ਡਰੱਗਜ਼ ਅਤੇ ਸਿਗਰਟਨੋਸ਼ੀ ਇਸ ਪ੍ਰਕਿਰਿਆ ਨੂੰ ਤੇਜ਼ ਕਰ ਦਿੰਦੀਆਂ ਹਨ।

ਮੈਕ ਨੇ ਦੱਸਿਆ ਕਿ ਪੋਜ਼, ਰੌਸ਼ਨੀ, ਚਿਹਰੇ ਦੇ ਹਾਵ-ਭਾਵ ਅਤੇ ਮੇਕਅੱਪ ਵਿੱਚ ਵਖਰੇਵਿਆਂ ਦੇ ਬਾਵਜੂਦ ਇਸ ਟੂਲ ਅਸਲ ਦੁਨੀਆਂ ਦੀਆਂ ਫੋਟੋਆਂ ਦੇ ਮਾਮਲੇ ਵਿੱਚ ਹੈਰਾਨੀਜਨਕ ਤਰੀਕੇ ਨਾਲ ਇਕਸਾਰ ਸੀ।

ਉਹ ਕਹਿੰਦੇ ਹਨ, “ਇਹ ਜ਼ਿਆਦਾਤਰ ਟੈਸਟ ਕੀਤੀਆਂ ਗਈਆਂ ਪਲਾਸਟਿਕ ਸਰਜਰੀ ਦੀਆਂ ਪ੍ਰਕਿਰਿਆਵਾਂ ਵਿੱਚ ਵੀ ਸਥਿਰ ਸੀ ਜਿਸ ਵਿੱਚ ਰਾਈਨੋਪਲਾਸਟੀ ਤੋਂ ਬਾਅਦ ਸਿਰਫ਼ ਇੱਕ ਮਾਮੂਲੀ ਤਬਦੀਲੀ ਦੇਖੀ ਗਈ ਸੀ।”

ਪਰ ਖੋਜਾਰਥੀ ਜ਼ੋਰ ਦਿੰਦੇ ਹਨ ਕਿ ਇਸ ਨੂੰ ਬਹੁਤ ਜ਼ਿਆਦਾ ਡਾਟਾ ਅਤੇ ਵੱਖੋ ਵੱਖਰੀ ਨਸਲ ਦੇ ਲੋਕਾਂ ਦੇ ਚਿਹਰਿਆਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਦੀ ਜ਼ਰੂਰਤ ਹੈ ਤਾਂ ਕਿ ਕਿਹਾ ਜਾ ਸਕੇ ਕਿ ਇਹ ਟੂਲ ਕਿੰਨੀ ਚੰਗੀ ਤਰ੍ਹਾਂ ਕੰਮ ਕਰਦੀ ਹੈ। ਇਹ ਹਾਲੇ ਵੀ ਵਿਕਾਸ ਦੇ ਪੜਾਅ ਅਧੀਨ ਹਨ।

ਰਿਸਰਚ ਟੀਮ ਜਨਤਾ ਨੂੰ ਹਿੱਸਾ ਲੈਣ ਅਤੇ ਆਪਣੇ ਚਿਹਰੇ ਦੀ ਫੋਟੋ ਅਪਲੋਡ ਕਰਕੇ ਜੈਵਿਕ ਉਮਰ ਦਾ ਅੰਦਾਜ਼ਾ ਪ੍ਰਾਪਤ ਕਰਨ ਲਈ ਲਈ ਸੱਦਾ ਦੇ ਰਹੀ ਹੈ।

ਯੂਕੇ ਦੀ ਯੂਨੀਵਰਸਿਟੀ ਆਫ ਸਰੀ ਵਿੱਚ ਵੀਡੀਓ ਪ੍ਰੋਸੈਸਿੰਗ ਅਤੇ ਮਸ਼ੀਨ ਲਰਨਿੰਗ ਦੇ ਮਾਹਿਰ ਪ੍ਰੋਫੈਸਰ ਮੀਰੋਸਲਾਅ ਬੌਬਰ ਦਾ ਕਹਿਣਾ ਹੈ ਕਿ ਅਜਿਹੇ ਦਾਅਵਾ ਕਰਨਾ ਪ੍ਰੀਮੈਚਿਉਰ ਹੋਵੇਗਾ ਕਿ ਇਹ ਟੂਲ ਸਮੇਂ ਦੇ ਨਾਲ ਉਮਰ ਵਧਣ ਜਾਂ ਜੀਵਨ ਸ਼ੈਲੀ ਵਿੱਚ ਆਉਣ ਵਾਲੀਆਂ ਤਬੀਦੀਲੀਆਂ ‘ਤੇ ਨਜ਼ਰ ਰੱਖ ਸਕਦੀ ਹੈ।

ਉਹ ਕਹਿੰਦੇ ਹਨ, “ਇਹ ਕੰਸੈਪਟ ਦਾ ਆਸ਼ਾਜਨਕ ਪ੍ਰਮਾਣ ਹੈ ਪਰ ਹਾਲੇ ਕਲੀਨਿਕਲ ਵਰਤੋਂ ਲਈ ਤਿਆਰ ਨਹੀਂ ਹੈ।”

ਪ੍ਰੋਫੈਸਰ ਮੀਰੋਸਲਾਅ ਨੇ ਕਿਹਾ, “ਇਸ ਟੂਲ ਨੂੰ ਡਾਕਟਰਾਂ ਦੇ ਆਪਣੇ ਫ਼ੈਸਲਿਆਂ ਦੇ ਮੁਕਾਬਲੇ ਵਿੱਚ ਅਤੇ ਵੱਖ ਵੱਖ ਹਸਪਤਾਲਾਂ ਤੇ ਮਰੀਜ਼ਾਂ ਦੇ ਸਮੂਹਾਂ ਵਿੱਚ ਹਾਲੇ ਹੋਰ ਜਾਂਚ ਕੀਤੇ ਜਾਣ ਦੀ ਲੋੜ ਹੈ।”

ਉਨ੍ਹਾਂ ਚੇਤਾਵਨੀ ਦਿੱਤੀ, “ਨਤੀਜੇ ਬਾਰੇ ਅੰਦਾਜ਼ਾ ਲਗਾਉਣਾ ਅਤੇ ਉਸ ਦੀ ਵਿਆਖਿਆ ਕਰਨਾ ਦੋਹੇਂ ਇਕੋ ਜਿਹੀਆਂ ਗੱਲਾਂ ਨਹੀਂ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI