Source :- BBC PUNJABI
‘ਜਿਹਨੇ ਵੇਖਿਆ ਨਹੀਂ ਲਾਹੌਰ, ਉਹ ਵੇਖੇ ਕਲਾਨੌਰ’, ਜਾਣੋ ਪੰਜਾਬ ਦੇ ਕਲਾਨੌਰ ਕਸਬੇ ਵਿੱਚ ਕੀ ਹੈ ਅਜਿਹਾ ਖ਼ਾਸ ਅਤੇ ਕੀ ਹੈ ਇਸ ਦਾ ਇਤਿਹਾਸ
Gurpreet Singh Chawla/BBC
“ਜਿੰਨੇ ਦੇਖਿਆ ਨਹੀਂ ਲਾਹੌਰ, ਉਹ ਦੇਖੇ ਕਲਾਨੌਰ।”
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪ੍ਰਚਲਿਤ ਇਹ ਕਹਾਵਤ ਸਿਰਫ਼ ਕਿਸੇ ਕਸਬੇ ਦੀ ਤਾਰੀਫ਼ ਨਹੀਂ, ਸਗੋਂ ਉਸ ਦੇ ਇਤਿਹਾਸ ਦੀ ਕਹਾਣੀ ਹੈ।
ਅਸੀਂ ਦਿਖਾ ਰਹੇ ਹਾਂ ਗੁਰਦਾਸਪੁਰ ਦਾ ਇਤਿਹਾਸਕ ਕਸਬਾ ਕਲਾਨੌਰ। ਅੱਜ ਭਾਵੇਂ ਕਲਾਨੌਰ ਇੱਕ ਸ਼ਾਂਤ ਸਰਹੱਦੀ ਕਸਬਾ ਹੈ, ਪਰ ਇਸ ਦੀਆਂ ਗਲੀਆਂ ਵਿੱਚੋਂ ਲੰਘਦਿਆਂ ਇਤਿਹਾਸ ਦੇ ਕਈ ਦੌਰਾਂ ਦੀ ਝਲਕ ਮਿਲਦੀ ਹੈ।
ਕਦੇ ਇਸ ਕਸਬੇ ਵਿੱਚ ਮੁਗਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ। ਇੱਥੇ ਮੁਗਲ ਕਾਲ ਦੀਆਂ ਇਮਾਰਤਾਂ ਅੱਜ ਵੀ ਬੀਤੇ ਸਮੇਂ ਦੀ ਗਵਾਹੀ ਦਿੰਦੀਆਂ ਹਨ।
ਕਸਬੇ ਵਿੱਚ ਮੌਜੂਦ ਸ਼ਿਵ ਮੰਦਰ, ਗੁਰਦੁਆਰਾ ਸਾਹਿਬ ਅਤੇ ਮਸਜਿਦ, ਸਦੀਆਂ ਪੁਰਾਣੀ ਧਾਰਮਿਕ ਤੇ ਸੱਭਿਆਚਾਰਕ ਸਾਂਝ ਦੀ ਕਹਾਣੀ ਨੂੰ ਦਰਸਾਉਂਦੇ ਹਨ।
ਇਤਿਹਾਸਕਾਰਾਂ ਮੁਤਾਬਕ ਸਾਲ 1556 ਵਿੱਚ ਮੁਗਲ ਬਾਦਸ਼ਾਹ ਹਮਾਯੂੰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਅਕਬਰ ਨੂੰ ਕਲਾਨੌਰ ਵਿੱਚ ਹੀ ਬਾਦਸ਼ਾਹ ਐਲਾਨਿਆ ਗਿਆ ਸੀ।
ਰਿਪੋਰਟ: ਗੁਰਪ੍ਰੀਤ ਚਾਵਲਾ, ਐਡਿਟ: ਅਲਤਾਫ਼
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




