Source :- BBC PUNJABI


ਗੁਜਰਾਤ ਦੇ ਕੱਛ ਜ਼ਿਲ੍ਹੇ ਦਾ ਹੈੱਡ ਕੁਆਰਟਰ ਭੁੱਜ ਹੈ, ਜੋ ਇੱਕ ਵੱਡਾ ਸ਼ਹਿਰ ਹੈ। ਭੁੱਜ ਤੋਂ ਕਰੀਬ 80 ਕਿੱਲੋ ਮੀਟਰ ਦੂਰ ਹੈ ਕੋਥਾਰਾ ਪਿੰਡ। ਦੇਖਣ ਨੂੰ ਇਹ ਗੁਜਰਾਤ ਦਾ ਆਮ ਪਿੰਡ ਲੱਗਦਾ ਹੈ, ਪਰ ਹੁਣ ਇਸ ਪਿੰਡ ਦੀ ਪਛਾਣ ਪੰਜਾਬੀ ਕਿਸਾਨਾਂ ਕਰਕੇ ਹੈ।
ਨਾਲੀਆ-ਭੁਜ ਹਾਈਵੇ ਦੇ ਕਿਨਾਰੇ ਸਥਾਪਿਤ ਇਸ ਪਿੰਡ ਦੇ ਆਸ ਪਾਸ ਪੰਜਾਬੀਆਂ ਦੀ ਆਬਾਦੀ ਹੋਣ ਕਰ ਕੇ ਇਸ ਨੂੰ ‘ਮਿੰਨੀ ਪੰਜਾਬ’ ਦੇ ਨਾਲ ਵੀ ਜਾਣਿਆਂ ਜਾਂਦਾ ਹੈ।
ਇਸ ਦਾ ਇੱਕ ਕਾਰਨ ਇਸ ਪਿੰਡ ਵਿੱਚ ਜ਼ਿਆਦਾਤਰ ਦੁਕਾਨਾਂ ਪੰਜਾਬੀ ਭਾਈਚਾਰੇ ਦੀਆਂ ਹਨ, ਭਾਵੇਂ ਉਹ ਟਰੈਕਟਰਾਂ ਦੀ ਏਜੰਸੀ ਹੋਵੇ, ਕੱਪੜੇ ਜਾਂ ਫਿਰ ਹੋਰ ਸਮਾਨ ਸਾਰੇ ਇੱਥੇ ਤੁਹਾਨੂੰ ਪੰਜਾਬੀ ਹੀ ਮਿਲਣਗੇ। ਇੱਥੇ ਜ਼ਿਆਦਾਤਰ ਪੰਜਾਬੀ ਕਿਸਾਨਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਪਰ ਹੁਣ ਉਹ ਖੇਤੀ ਆਧਾਰਿਤ ਕਾਰੋਬਾਰ ਵੀ ਕਰਨ ਲੱਗੇ ਹਨ।
ਇਸ ਇਲਾਕੇ ਵਿੱਚ ਨਾ ਤਾਂ ਪੰਜਾਬ ਵਰਗਾ ਮੌਸਮ ਹੈ ਅਤੇ ਨਾ ਹੀ ਮੰਡੀਕਰਨ ਸਿਸਟਮ।
ਕੱਛ ਵਿੱਚ ਰਹਿੰਦੇ ਪੰਜਾਬੀ ਕਿਸਾਨਾਂ ਦੀ ਖੇਤੀ ਕਰਨ ਦੀ ਵਿਧੀ, ਉਨ੍ਹਾਂ ਦੀ ਜ਼ਿੰਦਗੀ ਅਤੇ ਮੰਡੀਆਂ ਤੋਂ ਬਿਨ੍ਹਾਂ ਆਖ਼ਰਕਾਰ ਇਹ ਫ਼ਸਲ ਕਿਵੇਂ ਵੇਚਦੇ ਹਨ ਇਸ ਬਾਰੇ ਬੀਬੀਸੀ ਪੰਜਾਬੀ ਨੇ ਇਲਾਕੇ ਦਾ ਦੌਰਾ ਕਰਕੇ ਇੱਥੋਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਗੁਜਰਾਤ ਵਿੱਚ ਰਹਿੰਦੇ ਪੰਜਾਬੀ ਕਿਸਾਨਾਂ ਦਾ ਖੇਤੀਬਾੜੀ ਮਾਡਲ ਕੀ ਹੈ?

ਇਹ ਇਲਾਕਾ ਗਰਮ ਅਤੇ ਖ਼ੁਸ਼ਕ ਖੇਤਰਾਂ ਵਿੱਚੋਂ ਇੱਕ ਹੈ, ਜਿਸ ਦੇ ਪੱਛਮ ਵੱਲ ਅਰਬ ਸਾਗਰ ਅਤੇ ਉੱਤਰ ਵੱਲ ਰਣ ਆਫ਼ ਕੱਛ ਸਥਿਤ ਹੈ।
ਗੁਜਰਾਤ ਵਿੱਚ ਜ਼ਿਆਦਾਤਰ ਪੰਜਾਬੀ ਕਿਸਾਨ ਪਿੰਡਾਂ ਵਿੱਚ ਰਹਿਣ ਦੀ ਥਾਂ ਦੂਰ-ਦੁਰਾਡੇ ਖੇਤਾਂ ਵਿੱਚ ਬਣੀਆਂ ਢਾਣੀਆਂ ਵਿੱਚ ਰਹਿੰਦੇ ਹਨ। ਸਥਾਨਕ ਭਾਸ਼ਾ ਵਿੱਚ ਇਨ੍ਹਾਂ ਨੂੰ ਵਾੜੀਆਂ ਆਖਿਆ ਜਾਂਦਾ ਹੈ।
ਕੋਥਾਰਾ ਤੋਂ ਕਰੀਬ 12 ਕਿਲੋਮੀਟਰ ਦੀ ਦੂਰੀ ‘ਤੇ ਗੜਵਾੜਾ ਪਿੰਡ ਵਿੱਚ ਰਮਨਦੀਪ ਸਿੰਘ ਦੀ ਢਾਣੀ ਜਾਂ ਵਾੜੀ ਹੈ।
ਰਮਨਦੀਪ ਸਿੰਘ ਦਾ ਸਬੰਧ ਪੰਜਾਬ ਨਾਲ ਹੈ। ਉਨ੍ਹਾਂ ਦਾ ਜੱਦੀ ਪਿੰਡ ਤੱਖਰਾਂ ਹੈ ਅਤੇ ਉਨ੍ਹਾਂ ਦੇ ਬਜ਼ੁਰਗਾਂ ਨੇ 1978 ਵਿੱਚ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ 25 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਖ਼ਰੀਦੀ ਸੀ। ਤੱਖਰਾਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਬਲਾਕ ਦਾ ਪਿੰਡ ਹੈ।
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਰਮਨਦੀਪ ਸਿੰਘ ਦੱਸਦੇ ਹਨ, “ਸਾਡੇ ਬਜ਼ੁਰਗਾਂ ਨੇ 25 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਇੱਥੇ ਜੰਗਲਨੁਮਾ ਜ਼ਮੀਨ ਖ਼ਰੀਦੀ ਸੀ। ਬਾਅਦ ਵਿੱਚ ਇਸ ਨੂੰ ਆਬਾਦ ਕਰਨ ਵਿੱਚ ਸਾਡੇ ਬਜ਼ੁਰਗਾਂ ਦੀ ਇੱਕ ਪੀੜ੍ਹੀ ਲੱਗ ਗਈ। ਫਿਰ ਜਾ ਕੇ ਇਹ ਜ਼ਮੀਨ ਵਾਹੀਯੋਗ ਹੋਈ।”
ਕਰੀਬ 120 ਕਿੱਲਿਆਂ ਵਿੱਚ ਖੇਤੀ ਕਰਨ ਵਾਲੇ ਰਮਨਦੀਪ ਸਿੰਘ ਦੱਸਦੇ ਹਨ ਕਿ ਤੱਖਰਾਂ ਪਿੰਡ ਵਿੱਚ ਜ਼ਮੀਨ ਬਹੁਤ ਘੱਟ ਸੀ। ਇਸੇ ਕਰਕੇ ਉਨ੍ਹਾਂ ਦੇ ਪਿਤਾ ਸਸਤੀ ਜ਼ਮੀਨ ਦੀ ਭਾਲ ਵਿੱਚ ਕੱਛ ਆ ਗਏ ਸਨ। ਪਹਿਲਾਂ 50 ਕਿੱਲੇ ਜ਼ਮੀਨ ਖ਼ਰੀਦੀ ਗਈ, ਜੋ ਬੰਜਰ ਸੀ ਅਤੇ ਜੰਗਲ ਨਾਲ ਢਕੀ ਹੋਈ ਸੀ।
“ਬਜ਼ੁਰਗਾਂ ਨੇ ਦਰੱਖ਼ਤ ਆਪਣੇ ਹੱਥੀਂ ਪੁੱਟੇ ਅਤੇ ਮਿਹਨਤ-ਮਸ਼ੱਕਤ ਕਰਕੇ ਜ਼ਮੀਨ ਨੂੰ ਵਾਹੀਯੋਗ ਬਣਾਇਆ।”
ਰਮਨਦੀਪ ਸਿੰਘ ਮੁਤਾਬਕ, ਇੱਥੇ ਖੇਤੀ ਕਰਨ ਲਈ ਪੂਰੇ ਪਰਿਵਾਰ ਨੂੰ ਮਿਲ ਕੇ ਕੰਮ ਕਰਨਾ ਪੈਂਦਾ ਹੈ। ਇਸੇ ਕਰਕੇ ਕਿਸਾਨ ਖੇਤਾਂ ਵਿੱਚ ਹੀ ਘਰ ਬਣਾ ਕੇ ਰਹਿੰਦੇ ਹਨ।
ਖੇਤਾਂ ਵਿੱਚ ਬਣੇ ਕਿਸਾਨਾਂ ਦੇ ਇਹ ਘਰ ਬਹੁਤ ਹੀ ਸਾਦੇ ਹਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਕੋਈ ਚਾਰਦੀਵਾਰੀ ਵੀ ਨਹੀਂ ਹੈ। ਘਰਾਂ ਦੀਆਂ ਛੱਤਾਂ ‘ਤੇ ਲੈਂਟਰ ਦੀ ਥਾਂ ਸੀਮੈਂਟ ਦੀਆਂ ਚਾਦਰਾਂ ਪਾਈਆਂ ਹੋਈਆਂ ਹਨ।
ਰਮਨਦੀਪ ਸਿੰਘ ਆਖਦੇ ਹਨ, “ਕੱਛ ਵਿੱਚ ਚੋਰੀ ਅਤੇ ਅਪਰਾਧ ਦਾ ਕੋਈ ਡਰ ਨਹੀਂ ਹੈ। ਇਸ ਕਰਕੇ ਇੱਥੇ ਖੇਤੀਬਾੜੀ ਦੀ ਮਸ਼ੀਨਰੀ ਅਤੇ ਸੰਦ ਖੁੱਲ੍ਹੇ ਵਿੱਚ ਹੀ ਪਏ ਰਹਿੰਦੇ ਹਨ।”
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਇਸ ਤੋਂ ਇਲਾਵਾ, ਇੱਥੋਂ ਦੇ ਲੋਕ ਦਿਖਾਵੇ ਨੂੰ ਚੰਗਾ ਨਹੀਂ ਸਮਝਦੇ। ਇਸ ਕਰਕੇ ਪੰਜਾਬੀ ਕਿਸਾਨ ਇੱਥੇ ਬਹੁਤ ਸਾਦਾ ਜੀਵਨ ਬਤੀਤ ਕਰਦੇ ਹਨ।
ਫ਼ਸਲਾਂ ਬਾਰੇ ਜਾਣਕਾਰੀ ਦਿੰਦਿਆਂ ਰਮਨਦੀਪ ਸਿੰਘ ਆਖਦੇ ਹਨ ਕਿ ਇੱਥੇ ਕਿਸਾਨ ਸਾਲ ਵਿੱਚ ਤਿੰਨ ਫ਼ਸਲਾਂ ਉਗਾਉਂਦੇ ਹਨ, ਜਦੋਂਕਿ ਪੰਜਾਬ ਵਿੱਚ ਕਣਕ ਅਤੇ ਝੋਨਾ ਪ੍ਰਮੁੱਖ ਫ਼ਸਲਾਂ ਹਨ।
ਫ਼ਸਲ ਵੇਚਣ ਦੇ ਤਰੀਕੇ ਬਾਰੇ ਗੱਲ ਕਰਦਿਆਂ ਰਮਨਦੀਪ ਸਿੰਘ ਆਖਦੇ ਹਨ ਕਿ ਇੱਥੇ ਮੰਡੀਕਰਨ ਦੀ ਵਿਵਸਥਾ ਨਹੀਂ ਹੈ। ਕਿਸਾਨ ਫ਼ਸਲ ਪੱਕਣ ‘ਤੇ ਉਸ ਨੂੰ ਕੱਟ ਕੇ ਘਰ ਲੈ ਆਉਂਦੇ ਹਨ ਅਤੇ ਵਪਾਰੀ ਪੈਸਿਆਂ ਦੀ ਅਦਾਇਗੀ ਕਰਕੇ ਫ਼ਸਲ ਆਪਣੇ ਨਾਲ ਲੈ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇੱਥੇ ਆੜ੍ਹਤੀ ਵੀ ਨਹੀਂ ਹਨ ਅਤੇ ਇਸ ਕਰਕੇ ਕਿਸਾਨ ਕਰਜ਼ਾਈ ਵੀ ਨਹੀਂ ਹਨ।
ਉਨ੍ਹਾਂ ਮੁਤਾਬਕ, ਜੇਕਰ ਫਿਰ ਵੀ ਪੈਸਿਆਂ ਦੀ ਲੋੜ ਪੈਂਦੀ ਹੈ, ਤਾਂ ਕਿਸਾਨ ਆਪਸ ਵਿੱਚ ਹੀ ਇੱਕ-ਦੂਜੇ ਤੋਂ ਪੈਸੇ ਲੈ ਕੇ ਸਮਾਂ ਲੰਘਾ ਲੈਂਦੇ ਹਨ।
ਰਮਨਦੀਪ ਸਿੰਘ ਆਖਦੇ ਹਨ ਕਿ ਜੇਕਰ ਗੁਜਰਾਤ ਵਿੱਚ ਮੰਡੀਕਰਨ ਦੀ ਵਿਵਸਥਾ ਹੋ ਜਾਵੇ, ਤਾਂ ਇੱਥੇ ਖੇਤੀ ਕਰਨ ਦਾ ਹੋਰ ਵੀ ਆਨੰਦ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਪਾਰੀ ਕਿਸਾਨਾਂ ਦਾ ਬਹੁਤ ਸ਼ੋਸ਼ਣ ਕਰਦੇ ਹਨ ਅਤੇ ਉਨ੍ਹਾਂ ਨੂੰ ਕੰਟ੍ਰੋਲ ਕਰਨ ਵਾਲਾ ਕੋਈ ਨਹੀਂ ਹੈ।
ਇਸ ਕਰਕੇ ਕਿਸਾਨ ਫ਼ਸਲ ਵੇਚਣ ਸਮੇਂ ਬਹੁਤ ਜਾਗਰੂਕ ਰਹਿੰਦੇ ਹਨ ਅਤੇ ਕਈ ਵਪਾਰੀਆਂ ਦੇ ਭਾਅ ਦੀ ਜਾਂਚ ਕਰਨ ਤੋਂ ਬਾਅਦ ਹੀ ਫ਼ਸਲ ਵੇਚਦੇ ਹਨ।
ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ, ਇੱਕ ਸਹਾਇਕ ਕਿੱਤਾ

ਗੁਜਰਾਤ ਵਿੱਚ ਜ਼ਮੀਨਾਂ ਦਾ ਆਕਾਰ ਵੱਡਾ ਹੋਣ ਕਾਰਨ ਇੱਥੇ ਵੱਡੇ ਪੱਧਰ ‘ਤੇ ਖੇਤੀ ਹੁੰਦੀ ਹੈ। 10 ਤੋਂ ਲੈ ਕੇ 200 ਕਿੱਲਿਆਂ ਤੱਕ ਜ਼ਮੀਨ ਵਾਲੇ ਪੰਜਾਬੀ ਕਿਸਾਨ ਇੱਥੇ ਸਰ੍ਹੋਂ, ਮੂੰਗਫਲੀ, ਨਰਮਾ, ਅਰੰਡੀ (ਕਾਸਟਰ) ਅਤੇ ਕਣਕ ਦੀ ਪੈਦਾਵਾਰ ਕਰਦੇ ਹਨ।
ਪਾਣੀ ਦੀ ਘਾਟ ਕਾਰਨ ਇੱਥੇ ਝੋਨਾ ਨਹੀਂ ਬੀਜਿਆ ਜਾਂਦਾ, ਪਰ ਦੂਜੀਆਂ ਫ਼ਸਲਾਂ ਦੀ ਪੈਦਾਵਾਰ ਬਹੁਤ ਵਧੀਆ ਹੁੰਦੀ ਹੈ।
ਇੱਥੇ ਲਗਭਗ ਹਰ ਕਿਸਾਨ ਖੇਤੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦਾ ਹੈ। ਗੜਵਾੜਾ ਪਿੰਡ ਵਿੱਚ ਖੇਤੀ ਕਰਨ ਵਾਲੇ ਯਾਦਵਿੰਦਰ ਸਿੰਘ ਕੋਲ ਕਰੀਬ 150 ਦੁੱਧਾਰੂ ਪਸ਼ੂ ਹਨ।
ਯਾਦਵਿੰਦਰ ਸਿੰਘ ਦੱਸਦੇ ਹਨ, “ਇੱਥੇ ਪਸ਼ੂ ਪਾਲਣ ਦਾ ਕੰਮ ਖੇਤੀ ਦੇ ਨਾਲ ਸਹਾਇਕ ਕਿੱਤੇ ਵਜੋਂ ਕੀਤਾ ਜਾਂਦਾ ਹੈ। ਇਸ ਦਾ ਪਹਿਲਾ ਕਾਰਨ ਵਾਧੂ ਆਮਦਨ ਹੈ ਅਤੇ ਦੂਜਾ ਕੱਛ ਦਾ ਖ਼ੁਸ਼ਕ ਮੌਸਮ। ਜੇਕਰ ਫ਼ਸਲ ‘ਤੇ ਕੋਈ ਕੁਦਰਤੀ ਆਫ਼ਤ ਆ ਜਾਵੇ, ਤਾਂ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਆਰਾਮ ਨਾਲ ਚੱਲ ਜਾਂਦਾ ਹੈ।”
ਉਹ ਅੱਗੇ ਦੱਸਦੇ ਹਨ, “ਪੰਜਾਬ ਦੇ ਮੁਕਾਬਲੇ ਇੱਥੇ ਖੇਤੀ ਕਰਨੀ ਔਖੀ ਹੈ, ਜਿਸ ਦਾ ਮੁੱਖ ਕਾਰਨ ਪਾਣੀ ਦੀ ਘਾਟ ਹੈ। ਇਸ ਲਈ ਜ਼ਿਆਦਾਤਰ ਕਿਸਾਨ ਡ੍ਰਿਪ ਸਿੰਚਾਈ ਪ੍ਰਣਾਲੀ (ਟਪਕ ਸਿੰਚਾਈ) ਦੀ ਵਰਤੋਂ ਕਰਦੇ ਹਨ।”
ਗੁਜਰਾਤ ਵਿੱਚ ਹੀ ਜਨਮੇ ਯਾਦਵਿੰਦਰ ਸਿੰਘ 120 ਕਿੱਲਿਆਂ ਵਿੱਚ ਖੇਤੀ ਕਰਨ ਲਈ ਤਿੰਨ ਟਰੈਕਟਰਾਂ ਦੀ ਵਰਤੋਂ ਕਰਦੇ ਹਨ।

ਕੱਛ ਦੀਆਂ ਜ਼ਮੀਨਾਂ ‘ਤੇ ਮਾਲਵੇ ਦੇ ਕਿਸਾਨਾਂ ਦਾ ਦਬਦਬਾ
ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਪੰਜਾਬ ਦੇ ਮਾਲਵਾ ਖੇਤਰ ਦੇ ਵੱਡੀ ਗਿਣਤੀ ਵਿੱਚ ਕਿਸਾਨ ਖੇਤੀ ਕਰ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਉਹ ਕਿਸਾਨ ਹਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ।
ਇਸ ਤੋਂ ਇਲਾਵਾ, ਸੰਗਰੂਰ ਸਮੇਤ ਮਾਲਵੇ ਦੇ ਹੋਰ ਜ਼ਿਲ੍ਹਿਆਂ ਦੇ ਕਿਸਾਨਾਂ ਨੇ 1990ਵਿਆਂ ਦੇ ਦਹਾਕੇ ਵਿੱਚ ਇੱਥੇ ਸਸਤੀਆਂ ਜ਼ਮੀਨਾਂ ਖ਼ਰੀਦੀਆਂ ਸਨ।
ਸੰਗਰੂਰ ਨਾਲ ਸਬੰਧਤ ਪ੍ਰਿਥੀ ਸਿੰਘ 1990 ਦੇ ਆਸ-ਪਾਸ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਕੱਛ ਆਏ ਸਨ। ਉਨ੍ਹਾਂ ਨੂੰ ਇੱਥੋਂ ਦਾ ਮਾਹੌਲ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਜ਼ਮੀਨ ਖ਼ਰੀਦਣ ਦਾ ਫ਼ੈਸਲਾ ਕਰ ਲਿਆ।
ਪ੍ਰਿਥੀ ਸਿੰਘ ਦੱਸਦੇ ਹਨ ਕਿ ਪੰਜਾਬ ਵਿੱਚ ਉਨ੍ਹਾਂ ਕੋਲ ਬਹੁਤ ਘੱਟ ਜ਼ਮੀਨ ਸੀ। ਇਸ ਲਈ ਉਨ੍ਹਾਂ ਨੇ ਪੰਜਾਬ ਵਿੱਚ ਆਪਣੀ ਕੁਝ ਜ਼ਮੀਨ ਵੇਚ ਕੇ ਕੱਛ ਵਿੱਚ ਪਹਿਲਾਂ 25 ਕਿੱਲੇ ਜ਼ਮੀਨ ਖ਼ਰੀਦੀ ਅਤੇ ਬਾਅਦ ਵਿੱਚ ਖੇਤੀ ਤੋਂ ਹੋਣ ਵਾਲੀ ਕਮਾਈ ਨਾਲ ਹੋਰ ਜ਼ਮੀਨ ਖ਼ਰੀਦਦੇ ਗਏ। ਹੁਣ ਉਹ ਕਰੀਬ 150 ਕਿੱਲਿਆਂ ਵਿੱਚ ਖੇਤੀ ਕਰਦੇ ਹਨ।
ਉਨ੍ਹਾਂ ਅਨੁਸਾਰ, “ਭਾਵੇਂ ਕੱਛ ਦਾ ਮੌਸਮ ਖ਼ੁਸ਼ਕ ਹੈ, ਪਰ ਪੰਜਾਬ ਦੇ ਮੁਕਾਬਲੇ ਇੱਥੇ ਸ਼ਾਂਤੀ ਹੈ। ਪੰਜਾਬ ਵਿੱਚ ਜ਼ਮੀਨ ਨੂੰ ਕਿੱਲਿਆਂ ਵਿੱਚ ਵੰਡਿਆ ਜਾਂਦਾ ਹੈ, ਜ ਇੱਥੇ ਜ਼ਮੀਨ ਪਲਾਟਾਂ ਵਿੱਚ ਵੰਡੀ ਹੋਈ ਹੈ। ਇੱਕ ਪਲਾਟ 5 ਤੋਂ 10 ਕਿੱਲਿਆਂ ਦਾ ਹੁੰਦਾ ਹੈ।”
ਉਹ ਦੱਸਦੇ ਹਨ ਕਿ ਸ਼ੁਰੂਆਤੀ ਦਿਨ ਬਹੁਤ ਸੰਘਰਸ਼ਪੂਰਨ ਸਨ। ਅੱਜ ਜਿਹੜੀਆਂ ਜ਼ਮੀਨਾਂ ‘ਤੇ ਹਰਿਆਲੀ ਦਿਖਾਈ ਦਿੰਦੀ ਹੈ, ਉਸ ਪਿੱਛੇ ਸਾਲਾਂ ਦੀ ਮਿਹਨਤ ਹੈ। ਜਦੋਂ ਇਹ ਜ਼ਮੀਨਾਂ ਖ਼ਰੀਦੀਆਂ ਗਈਆਂ ਸਨ, ਉਦੋਂ ਇੱਥੇ ਸਿਰਫ਼ ਜੰਗਲੀ ਕਿੱਕਰ ਦੇ ਦਰੱਖ਼ਤ ਸਨ।
ਖੇਤਾਂ ਵਿੱਚ ਕੰਮ ਕਰਨ ਲਈ ਮਜ਼ਦੂਰ ਆਸਾਨੀ ਨਾਲ ਮਿਲ ਜਾਂਦੇ ਹਨ। ਕਿਸਾਨ ਉਨ੍ਹਾਂ ਨੂੰ ਮਜ਼ਦੂਰੀ ਵਜੋਂ ਫ਼ਸਲ ਦਾ ਚੌਥਾ ਹਿੱਸਾ ਦਿੰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਹੋਰ ਖੋਜੋ
ਸ਼ਾਰਟ ਵੀਡੀਓਜ਼
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ
-

ਵੀਡੀਓ, ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਨੂੰ ਪੰਜ ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ, ਕੀ ਬੋਲੇ ਅਭਿਜੀਤ ਦੀਪਕੇ, Duration 1,44
-

ਵੀਡੀਓ, ਦਿੱਲੀ: ਗੁਰਦੁਆਰਾ ਬੰਗਲਾ ਸਾਹਿਬ ਨੇੜਿਓਂ ਵੀ ਹਿਰਾਸਤ ਵਿੱਚ ਲਏ ਗਏ ਪ੍ਰਦਰਸ਼ਨਕਾਰੀ, ਦੇਖੋ ਕੀ ਹਾਲਾਤ , Duration 1,23
-

ਵੀਡੀਓ, ਮਹਿਲਾ ਪੱਤਰਕਾਰਾਂ ‘ਤੇ ਸਰੀਰਕ ਹਮਲੇ ਦੇ ਇਲਜ਼ਾਮਾਂ ਨੂੰ ਲੈ ਕੇ ਪ੍ਰਦਰਸ਼ਨ, Duration 2,13
-

ਵੀਡੀਓ, ਮੈਡ ਸੰਧੂ ਕੌਣ ਸਨ, ਜਿਨ੍ਹਾਂ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ , Duration 1,37
-

ਵੀਡੀਓ, ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਜ਼ਮਾਨਤ ਮਿਲਣ ਮਗਰੋਂ ਹੋਏ ਰਿਹਾਅ, Duration 1,17
-

ਵੀਡੀਓ, ਜਦੋਂ 21 ਮੀਟਰ ਦੀ ਗਣੇਸ਼ ਦੀ ਮੂਰਤੀ ਗਲੀਆਂ ਵਿੱਚੋਂ ਲੰਘਾਈ ਗਈ, Duration 0,34
-

ਵੀਡੀਓ, ਇਸ ਸ਼ਖਸ ਨੇ ਰੋਬੋਟਸ ਨੂੰ ਸਿਖਾਏ ਡਾਂਸ ਮੂਵਜ਼, Duration 0,53
-

ਵੀਡੀਓ, ਵਾਲਟ ਡਿਜ਼ਨੀ ਵੱਲੋਂ ਸੀਟੀਓ ਨਿਯੁਕਤ ਕੀਤੇ ਗਏ ਕਰਨਦੀਪ ਆਨੰਦ ਕੌਣ, Duration 1,17
-

ਵੀਡੀਓ, ਸਕੂਲਾਂ ‘ਚ ਗੋਲੀਬਾਰੀ ਤੋਂ ਬਚਾਅ ਲਈ ਕੀ ਸਿਖਲਾਈ ਦਿੱਤੀ ਜਾ ਰਹੀ ਹੈ, Duration 1,08
-

ਵੀਡੀਓ, ਇਸ ਮਹਿਲਾ ਨੂੰ ਕਿਉਂ ਕਿਹਾ ਜਾਂਦਾ ਹੈ ‘ਸਨੇਕ ਲੇਡੀ’ , ਇਨ੍ਹਾਂ ‘ਤੇ ਕੇਸ ਕਿਉਂ ਦਰਜ ਹੋਇਆ ਹੈ?, Duration 2,04
-

ਵੀਡੀਓ, 70ਵਿਆਂ ਦੀ ਉਮਰ ਵਿੱਚ ਵੀ ਇਹ ਬਜ਼ੁਰਗ ਜੋੜਾ ਕਰਦਾ ਹੈ ਬਾਕਮਾਲ ਡਾਂਸ, Duration 1,04
-

ਵੀਡੀਓ, 22 ਸਾਲਾਂ ਮਗਰੋਂ ਆਈਵੀਐੱਫ ਜ਼ਰੀਏ ਮਾਂ-ਬਾਪ ਬਣਿਆ ਇਹ ਜੋੜਾ ਭਾਵੁਕ ਹੋਇਆ , Duration 1,21
-

ਵੀਡੀਓ, ਵੰਡ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ, Duration 1,20
-

ਵੀਡੀਓ, ਪਾਣੀ ਦੇ ਭਰੇ ਨਾਲੇ ਨੂੰ ਜੇਸੀਬੀ ’ਚ ਬੈਠ ਕੇ ਪਾਰ ਕਰਦੀਆਂ ਔਰਤਾਂ, Duration 0,41
-

ਵੀਡੀਓ, ‘ਮੈਂ ਦੋਵਾਂ ਧਰਮਾਂ ਦਾ ਸਨਮਾਨ ਕਰਦਾ ਹਾਂ’, ਮੁਸਲਮਾਨ ਕਾਂਵੜੀਏ ਦੀ ਕਹਾਣੀ , Duration 1,04
-

ਵੀਡੀਓ, ਇੱਕ ਦੁਰਲਭ ਬਾਘ ਨੂੰ ਜਦੋਂ 70 ਸਾਲ ਬਾਅਦ ਕੀਤਾ ਗਿਆ ਰਿਲੀਜ਼, Duration 0,38
-

ਵੀਡੀਓ, ਜਦੋਂ ਸੜਦੀ ਕਾਰ ਵਿੱਚੋਂ ਬਚਾਇਆ ਗਿਆ ਸ਼ਖ਼ਸ, Duration 0,50
-

ਵੀਡੀਓ, ਨੌਰਵੇ ਦੇ ਫੁੱਟਬਾਲਰ ਅਰਲਿੰਗ ਹਾਲੈਂਡ ਕਿਹੜੀ ਅਨੋਖੀ ਚੀਜ਼ ਨਾਲ ਦਿਖੇ, Duration 0,24
-

ਵੀਡੀਓ, ਹਥਨੀ ਦੇ ਜੌੜੇ ਬੱਚੇ ਕਿਵੇਂ ਹਨ ਖ਼ਾਸ, Duration 0,51
ਸ਼ਾਰਟ ਵੀਡੀਓਜ਼ ਦਾ ਅੰਤ
source : BBC PUNJABI






















