Source :- BBC PUNJABI
Getty Images
ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਸੂਬੇ ਭਰ ਵਿੱਚ ਮੈਡੀਕਲ ਸਟੋਰਾਂ ਅਤੇ ਕੈਮਿਸਟਾਂ ਉੱਤੇ ਪੁਲਿਸ ਦੀ ਕਾਰਵਾਈ ਤੇਜ਼ ਹੋਈ ਹੈ।
ਇਸੇ ਦਰਮਿਆਨ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪ੍ਰੀਗਾਬਲਿਨ, ਟ੍ਰਾਮਾਡੋਲ ਅਤੇ ਕੁਝ ਹੋਰ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਐਲਾਨ ਕੀਤਾ ਹੈ।
ਐਸੋਸੀਏਸ਼ਨ ਦਾ ਦਾਅਵਾ ਹੈ ਕਿ ਉਹ ਨਸ਼ਿਆਂ ਵਿਰੁੱਧ ਕਾਰਵਾਈ ਦਾ ਸਮਰਥਨ ਕਰਦੀ ਹੈ, ਪਰ ਪੁਲਿਸ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਕਾਰਨ ਜਾਇਜ਼ ਤਰੀਕੇ ਨਾਲ ਕੰਮ ਕਰਨ ਵਾਲੇ ਦਵਾਈ ਵਿਕਰੇਤਾਵਾਂ ਨੂੰ ਵੀ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ, ਇਸ ਫੈਸਲੇ ਦਾ ਅਸਰ ਉਨ੍ਹਾਂ ਮਰੀਜ਼ਾਂ ਉੱਤੇ ਵੀ ਪੈ ਸਕਦਾ ਹੈ ਜੋ ਮਿਰਗੀ, ਨਸਾਂ ਦੇ ਦਰਦ, ਸ਼ੂਗਰ ਕਾਰਨ ਨਾੜਾਂ ਦੇ ਦਰਦ ਜਾਂ ਸਰੀਰ ਦੇ ਲੰਬੇ ਸਮੇਂ ਦੇ ਦਰਦ ਵਰਗੀਆਂ ਬਿਮਾਰੀਆਂ ਲਈ ਇਹ ਦਵਾਈਆਂ ਡਾਕਟਰਾਂ ਦੀ ਸਲਾਹ ਨਾਲ ਵਰਤਦੇ ਹਨ।
ਪੰਜਾਬ ਦੇ ਕੈਮਿਸਟਾਂ ਦਾ ਕੀ ਹੈ ਇਤਰਾਜ਼?
Punjab Chemists association
ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਛਾਪੇਮਾਰੀਆਂ ਅਤੇ ਕਾਰਵਾਈਆਂ ਦੇ ਵਿਰੋਧ ਵਿੱਚ ਇਹ ਫ਼ੈਸਲਾ ਲਿਆ ਹੈ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਨਸ਼ਿਆਂ ਵਿਰੁੱਧ ਕਾਰਵਾਈ ਕਰ ਰਹੀ ਹੈ, ਇਹ ਚੰਗੀ ਗੱਲ ਹੈ, ਪਰ ਇਸ ਦੀ ਆੜ ਵਿੱਚ ਦਵਾਈ ਵਿਕਰੇਤਾਵਾਂ ਨੂੰ ਤੰਗ-ਪਰੇਸ਼ਾਨ ਕਰਨਾ ਠੀਕ ਨਹੀਂ ਹੈ। ਇਸ ਨਾਲ ਉਨ੍ਹਾਂ ਦੇ ਮਨੋਬਲ ‘ਤੇ ਅਸਰ ਪੈ ਰਿਹਾ ਹੈ।
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਬੀਬੀਸੀ ਪੰਜਾਬੀ ਨੂੰ ਫ਼ੋਨ ‘ਤੇ ਦੱਸਿਆ ਕਿ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨਾਲ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਪੁਲਿਸ ਵੱਲੋਂ ਦਵਾਈਆਂ ਦੀਆਂ ਦੁਕਾਨਾਂ ‘ਤੇ ਕੀਤੀ ਜਾ ਰਹੀ ਛਾਪੇਮਾਰੀ ਦੀ ਨਿਖੇਧੀ ਕੀਤੀ ਗਈ।
ਦੁੱਗਲ ਨੇ ਪਰਮਿੰਦਰ ਸਿੰਘ ਝੋਟਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਹ ਘਟਨਾ ਨਹੀਂ ਹੋਣੀ ਚਾਹੀਦੀ ਸੀ, ਪਰ ਇਸ ਦੀ ਆੜ ਵਿੱਚ ਸੂਬੇ ਦੇ ਸਾਰੇ ਦਵਾਈ ਵਿਕਰੇਤਾਵਾਂ ‘ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਮੁਤਾਬਕ, ਇਸੇ ਕਰ ਕੇ ਉਨ੍ਹਾਂ ਦੀ ਐਸੋਸੀਏਸ਼ਨ ਨਾਲ ਜੁੜੇ ਦਵਾਈ ਵਿਕਰੇਤਾਵਾਂ ਨੇ ਤਿੰਨ ਤਰ੍ਹਾਂ ਦੀਆਂ ਦਵਾਈਆਂ ਦੀ ਵਿਕਰੀ ਨਾ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਟ੍ਰਾਮਾਡੋਲ, ਪ੍ਰੀਗਾਬਲਿਨ ਅਤੇ ਨਾਰਕੋਟਿਕਸ ਸ਼ਾਮਲ ਹਨ।
ਪੰਜਾਬ ਕੈਮਿਸਟ ਐਸੋਸੀਏਸ਼ਨ ਮੁਤਾਬਕ, “ਦਵਾਈਆਂ ਦੀ ਵਿਕਰੀ ਬੰਦ ਹੋਣ ਨਾਲ ਮਰੀਜ਼ਾਂ ਨੂੰ ਦਿੱਕਤ ਜ਼ਰੂਰ ਆਵੇਗੀ, ਪਰ ਸਾਡੇ ਕੋਲ ਇਸ ਤੋਂ ਇਲਾਵਾ ਕੋਈ ਹੋਰ ਹੱਲ ਨਹੀਂ ਹੈ।”
ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਿਹੜੇ ਦਵਾਈ ਵਿਕਰੇਤਾ ਗ਼ਲਤ ਕੰਮ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਪਰ ਸਾਰਿਆਂ ਨੂੰ ਤੰਗ-ਪਰੇਸ਼ਾਨ ਕਰਨਾ ਠੀਕ ਨਹੀਂ ਹੈ।
ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਆਪਣੇ ਨਾਲ ਕਰੀਬ 29,500 ਦਵਾਈ ਵਿਕਰੇਤਾ ਜੁੜੇ ਹੋਣ ਦਾ ਦਾਅਵਾ ਕੀਤਾ ਹੈ।
ਐਸੋਸੀਏਸ਼ਨ ਮੁਤਾਬਕ, ਝੋਟਾ ਕਤਲ ਕਾਂਡ (ਜਿਸ ਦੀ ਐਸੋਸੀਏਸ਼ਨ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ) ਤੋਂ ਬਾਅਦ ਪੂਰੇ ਪੰਜਾਬ ਦੇ ਦਵਾਈ ਵਪਾਰੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ।
ਉਨ੍ਹਾਂ ਮੁਤਾਬਕ, ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਵਿੱਚ ਉਨ੍ਹਾਂ ਦਾ ਪੂਰਾ ਸਹਿਯੋਗ ਹੈ, ਪਰ ਬਿਨਾਂ ਕਿਸੇ ਸਬੂਤ ਦੇ ਹਰ ਕੈਮਿਸਟ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣਾ ਗ਼ਲਤ ਹੈ।
ਵਿਕਰੀ ਬੰਦ ਕਰਨ ਦਾ ਫ਼ੈਸਲਾ ਆਪਣੇ ਬਚਾਅ ਲਈ ਲਿਆ: ਜੀਐੱਸ ਚਾਵਲਾ

ਪੰਜਾਬ ਕੈਮਿਸਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ, ਲੁਧਿਆਣਾ ਜ਼ਿਲ੍ਹਾ ਕੈਮਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਲਸੇਲ ਕੈਮਿਸਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਐੱਸ ਚਾਵਲਾ ਨੇ ਕਿਹਾ ਕਿ ਨਸ਼ੇ ਲਈ ਦੁਰਵਰਤੋਂ ਹੋਣ ਵਾਲੀਆਂ ਹੈਬਿਟ-ਫਾਰਮਿੰਗ ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਫ਼ੈਸਲਾ ਕੈਮਿਸਟਾਂ ਨੂੰ ਬੇਲੋੜੀ ਛਾਪੇਮਾਰੀ ਅਤੇ ਕਾਰਵਾਈ ਤੋਂ ਬਚਾਉਣ ਲਈ ਲਿਆ ਗਿਆ ਹੈ।
ਗੁਰਮਿੰਦਰ ਗਰੇਵਾਲ ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ, “ਜਾਇਜ਼ ਤਰੀਕੇ ਨਾਲ ਕੰਮ ਕਰਨ ਵਾਲੇ ਕੈਮਿਸਟਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਅਤੇ ਦਵਾਈਆਂ ਦੇ ਰਿਕਾਰਡ ਵਿੱਚ ਥੋੜ੍ਹੀ ਜਿਹੀ ਕਮੀ ਹੋਣ ‘ਤੇ ਦੁਕਾਨਾਂ ਸੀਲ ਕਰਨ ਅਤੇ ਐੱਫ਼ਆਈਆਰ ਦਰਜ ਕਰਨ ਵਰਗੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।”
ਉਹ ਕਹਿੰਦੇ ਹਨ, “ਸਾਡਾ ਮਕਸਦ ਆਮ ਲੋਕਾਂ ਨੂੰ ਦਵਾਈਆਂ ਤੋਂ ਵਾਂਝਾ ਕਰਨਾ ਨਹੀਂ ਹੈ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਮਰੀਜ਼ਾਂ ਨੂੰ ਇਨ੍ਹਾਂ ਦਵਾਈਆਂ ਦੀ ਲੋੜ ਹੈ ਤਾਂ ਸਰਕਾਰ ਆਪਣੇ ਭਰੋਸੇਯੋਗ ਸਰੋਤਾਂ, ਸਿਵਲ ਹਸਪਤਾਲਾਂ ਜਾਂ ਹੋਰ ਸਰਕਾਰੀ ਪ੍ਰਬੰਧਾਂ ਰਾਹੀਂ ਉਨ੍ਹਾਂ ਨੂੰ ਦਵਾਈਆਂ ਮੁਹੱਈਆ ਕਰਵਾਏ।”
“ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਨਸ਼ਾ ਮੁਕਤ ਹੋਵੇ ਅਤੇ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਸਫ਼ਲ ਹੋਵੇ। ਪਰ ਇਸ ਦੇ ਨਾਲ ਹੀ ਸਾਡੇ ਜਾਇਜ਼ ਤਰੀਕੇ ਨਾਲ ਕੰਮ ਕਰਨ ਵਾਲੇ ਕੈਮਿਸਟਾਂ ਨੂੰ ਬੇਲੋੜੀ ਛਾਪੇਮਾਰੀ ਅਤੇ ਪਰੇਸ਼ਾਨੀ ਤੋਂ ਬਚਾਇਆ ਜਾਵੇ, ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਆਪਣਾ ਕਾਰੋਬਾਰ ਕਰ ਸਕਣ।”
ਪ੍ਰੀਗਾਬਲਿਨ ਦਵਾਈ ਕਿਸ ਕੰਮ ਆਉਂਦੀ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਪ੍ਰੀਗਾਬਲਿਨ-300 ਐੱਮਜੀ ਵਿੱਚ ਪ੍ਰੀਗਾਬਲਿਨ ਦਵਾਈ ਦੀ 300 ਮਿਲੀਗ੍ਰਾਮ ਮਾਤਰਾ ਹੁੰਦੀ ਹੈ।
ਇਸ ਨੂੰ ਸਿਗਨੇਚਰ ਕੈਪਸੂਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਿਗਨੇਚਰ ਇੱਕ ਬ੍ਰਾਂਡ ਦਾ ਨਾਂ ਹੈ, ਜਦਕਿ ਪੰਜਾਬ ਵਿੱਚ ਲੋਕ ਇਸ ਨੂੰ ਆਮ ਤੌਰ ‘ਤੇ ‘ਘੋੜੇ ਵਾਲਾ ਕੈਪਸੂਲ’ ਵੀ ਕਹਿੰਦੇ ਹਨ। ਹਾਲਾਂਕਿ, ਵਿਆਪਕ ਪੱਧਰ ‘ਤੇ ਇਸ ਦਵਾਈ ਦੀ ਦੁਰਵਰਤੋਂ ਦਾ ਵੀ ਚਲਨ ਹੈ।
ਦਰਅਸਲ, ਪ੍ਰੀਗਾਬਲਿਨ ਦੀ ਵਰਤੋਂ ਮਿਰਗੀ ਦੇ ਕੁਝ ਰੂਪਾਂ ਅਤੇ ਨਸਾਂ ਨਾਲ ਸਬੰਧਤ ਦਰਦ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸ਼ੂਗਰ ਦੇ ਮਰੀਜ਼ਾਂ ਵਿੱਚ ਹੋਣ ਵਾਲੇ ਨਸਾਂ ਦੇ ਦਰਦ ਲਈ ਵੀ ਕੀਤੀ ਜਾਂਦੀ ਹੈ।
ਹਾਲਾਂਕਿ, ਡਾਕਟਰੀ ਸਲਾਹ ਤੋਂ ਬਿਨਾਂ ਇਸ ਦਵਾਈ ਦੀ ਵਰਤੋਂ ਕਰਨਾ ਜਾਂ ਤੈਅ ਮਾਤਰਾ ਤੋਂ ਵੱਧ ਲੈਣਾ ਨੁਕਸਾਨਦੇਹ ਹੋ ਸਕਦਾ ਹੈ।
ਮਰੀਜ਼ਾਂ ਉੱਤੇ ਕੀ ਅਸਰ ਪੈ ਸਕਦਾ ਹੈ?
Getty Images
ਐੱਨਆਈਐੱਚ ਮੁਤਾਬਕ, ਪ੍ਰੈਗਾਬਲਿਨ ਦਵਾਈ ਦੀ ਵਰਤੋਂ ਆਮ ਤੌਰ ‘ਤੇ ਮਿਰਗੀ ਦੇ ਕੁਝ ਰੂਪਾਂ, ਨਸਾਂ ਨਾਲ ਸਬੰਧਤ ਦਰਦ (ਨਿਊਰੋਪੈਥਿਕ ਪੇਨ), ਸ਼ੂਗਰ ਕਾਰਨ ਨਾੜਾਂ ਵਿੱਚ ਹੋਣ ਵਾਲੇ ਦਰਦ ਅਤੇ ਫਾਈਬਰੋਮਾਇਲਜੀਆ (ਸਰੀਰ ਵਿੱਚ ਰਹਿਣ ਵਾਲੇ ਲੰਬੇ ਸਮੇਂ ਦੇ ਦਰਦ) ਵਰਗੀਆਂ ਸਥਿਤੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ।
ਕਈ ਮਰੀਜ਼ ਇਸ ਦਵਾਈ ਨੂੰ ਡਾਕਟਰਾਂ ਦੀ ਸਲਾਹ ਅਨੁਸਾਰ ਲੰਬੇ ਸਮੇਂ ਤੱਕ ਨਿਯਮਤ ਤੌਰ ‘ਤੇ ਲੈਂਦੇ ਹਨ।
ਅਜਿਹੇ ਵਿੱਚ ਜੇਕਰ ਕੈਮਿਸਟਾਂ ਵੱਲੋਂ ਪ੍ਰੀਗਾਬਲਿਨ ਅਤੇ ਹੋਰ ਕੁਝ ਦਵਾਈਆਂ ਦੀ ਵਿਕਰੀ ਰੋਕਣ ਦਾ ਫ਼ੈਸਲਾ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ ਤਾਂ ਇਸ ਦਾ ਅਸਰ ਉਨ੍ਹਾਂ ਮਰੀਜ਼ਾਂ ਉੱਤੇ ਪੈ ਸਕਦਾ ਹੈ, ਜਿਨ੍ਹਾਂ ਨੂੰ ਇਹ ਦਵਾਈਆਂ ਡਾਕਟਰੀ ਸਲਾਹ ਅਨੁਸਾਰ ਲੋੜੀਂਦੀਆਂ ਹਨ।
ਉਨ੍ਹਾਂ ਨੂੰ ਦਵਾਈ ਹਾਸਲ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ ਜਾਂ ਬਦਲਵੇਂ ਇਲਾਜ ਬਾਰੇ ਆਪਣੇ ਡਾਕਟਰਾਂ ਨਾਲ ਸਲਾਹ ਕਰਨੀ ਪੈ ਸਕਦੀ ਹੈ।
ਹਾਲਾਂਕਿ, ਇਸ ਸਮੇਂ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਹ ਫ਼ੈਸਲਾ ਕਿੰਨੇ ਸਮੇਂ ਲਈ ਲਾਗੂ ਰਹੇਗਾ ਅਤੇ ਮਰੀਜ਼ਾਂ ਲਈ ਕੀ ਬਦਲਵੇਂ ਪ੍ਰਬੰਧ ਕੀਤੇ ਜਾਣਗੇ।
ਕਾਨੂੰਨ ਕੀ ਕਹਿੰਦਾ ਹੈ?
ਇਸ ਸਾਲ ਮਈ ਮਹੀਨੇ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੀਗਾਬਲਿਨ ਨੂੰ ਸਖ਼ਤ ਨਿਯਮਾਂ ਵਾਲੇ ‘ਸ਼ਡਿਊਲ H1’ ਦੇ ਘੇਰੇ ਵਿੱਚ ਸ਼ਾਮਲ ਕਰ ਦਿੱਤਾ ਹੈ।
ਕੇਂਦਰ ਸਰਕਾਰ ਨੇ ਡਰੱਗਜ਼ ਰੂਲਜ਼, 1945 ਤਹਿਤ ਨਵਾਂ ਗਜ਼ਟ ਨੋਟੀਫ਼ਿਕੇਸ਼ਨ ਜਾਰੀ ਕੀਤਾ। ਪਹਿਲਾਂ ਇਹ ਦਵਾਈ ਆਮ ‘ਸ਼ਡਿਊਲ H’ ਵਿੱਚ ਸ਼ਾਮਲ ਸੀ। ਹੁਣ ਇਸ ਨੂੰ ਸਖ਼ਤ ਕਾਨੂੰਨੀ ਨਿਯਮਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ।
ਨਵੇਂ ਵਰਗੀਕਰਨ ‘ਸ਼ਡਿਊਲ H1’ ਤਹਿਤ ਚਾਰ ਨਿਯਮ ਲਾਜ਼ਮੀ ਕੀਤੇ ਗਏ ਹਨ।
ਪਹਿਲਾ, ਪ੍ਰੀਗਾਬਲਿਨ ਸਿਰਫ਼ ਰਜਿਸਟਰਡ ਡਾਕਟਰ ਦੀ ਵੈਧ ਪਰਚੀ ‘ਤੇ ਹੀ ਵੇਚੀ ਜਾ ਸਕੇਗੀ।
ਦੂਜਾ, ਰਿਟੇਲ ਕੈਮਿਸਟਾਂ ਨੂੰ ਇਸ ਦੀ ਖ਼ਰੀਦ-ਵੇਚ ਦਾ ਰਿਕਾਰਡ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਮਰੀਜ਼ ਦੀ ਪਰਚੀ ਨਾਲ ਸਬੰਧਤ ਵੇਰਵੇ ਦਰਜ ਕਰਨ ਲਈ ਵੱਖਰਾ ਰਜਿਸਟਰ ਬਣਾਉਣਾ ਪਵੇਗਾ।
ਤੀਜਾ, ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੈਕਿੰਗ ‘ਤੇ ‘ਸ਼ਡਿਊਲ H1 ਡਰੱਗ ਚੇਤਾਵਨੀ’ ਦਾ ਲੇਬਲ ਪ੍ਰਮੁੱਖਤਾ ਨਾਲ ਲਗਾਉਣਾ ਹੋਵੇਗਾ।
ਚੌਥਾ, ਨਿਯਮਾਂ ਦੀ ਉਲੰਘਣਾ ਕਰਨ ‘ਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਤਹਿਤ ਸਖ਼ਤ ਦੰਡਕਾਰੀ ਕਾਰਵਾਈ ਕੀਤੀ ਜਾਵੇਗੀ।
ਸਿਹਤ ਮਹਿਕਮੇ ਦੀ ਦਲੀਲ

ਦੂਜੇ ਪਾਸੇ, ਪੰਜਾਬ ਸਰਕਾਰ ਦਾ ਸਿਹਤ ਵਿਭਾਗ ਵੀ ਕੈਮਿਸਟ ਐਸੋਸੀਏਸ਼ਨ ਦੇ ਐਲਾਨ ਤੋਂ ਬਾਅਦ ਹਰਕਤ ਵਿੱਚ ਆ ਗਿਆ ਹੈ।
ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਆਖਿਆ ਹੈ ਕਿ ਸਹੀ ਤਰੀਕੇ ਨਾਲ ਕੰਮ ਕਰਨ ਵਾਲੇ ਦਵਾਈ ਵਿਕਰੇਤਾਵਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਕਿਸੇ ਨਾਲ ਵੀ ਜ਼ਿਆਦਤੀ ਨਹੀਂ ਹੋਵੇਗੀ।
ਇਸ ਤੋਂ ਪਹਿਲਾਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਡਾਕਟਰ ਬਲਵੀਰ ਸਿੰਘ ਨੇ ਆਖਿਆ ਸੀ, “ਕੁਝ ਗ਼ਲਤ ਕੰਮ ਕਰਨ ਵਾਲੇ ਲੋਕ ਇਸ ਕਿੱਤੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।”
“ਹਰ ਦਵਾਈ ਵਿਕਰੇਤਾ ਲਈ ਇਹ ਨਿਯਮ ਹੈ ਕਿ ਉਹ ਡਾਕਟਰ ਦੀ ਪਰਚੀ ਨਾਲ ਹੀ ਗਾਹਕ ਨੂੰ ਦਵਾਈ ਦੇਵੇ ਅਤੇ ਇਸ ਦਾ ਬਕਾਇਦਾ ਰਿਕਾਰਡ ਰੱਖਣਾ ਵੀ ਲਾਜ਼ਮੀ ਹੈ।”
ਉਨ੍ਹਾਂ ਮੁਤਾਬਕ, ਪਿਛਲੇ ਡੇਢ ਸਾਲ ਦੌਰਾਨ ਸੂਬੇ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 520 ਲੋਕਾਂ ਖ਼ਿਲਾਫ਼ ਕਾਰਵਾਈ ਹੋਈ ਹੈ ਅਤੇ ਕੁਝ ਦੇ ਲਾਇਸੰਸ ਵੀ ਰੱਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ, “ਸੂਬੇ ਵਿੱਚ ਕੁੱਲ 60 ਡਰੱਗਜ਼ ਇੰਸਪੈਕਟਰ ਹਨ, ਜੋ ਪੁਲਿਸ ਦੀ ਮਦਦ ਨਾਲ ਗ਼ਲਤ ਕੰਮ ਕਰਨ ਵਾਲੇ ਅਨਸਰਾਂ ‘ਤੇ ਨਜ਼ਰ ਰੱਖਦੇ ਹਨ।”
ਅੰਕੜੇ ਦੱਸਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਕਰੀਬ 35,000 ਰਿਟੇਲ ਅਤੇ ਹੋਲਸੇਲ ਦਵਾਈ ਵਿਕਰੇਤਾ ਹਨ ਅਤੇ ਇਨ੍ਹਾਂ ਨਾਲ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੋਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਹੋਰ ਖੋਜੋ
ਸ਼ਾਰਟ ਵੀਡੀਓਜ਼
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ
-

‘ਛੱਲੜੇ-ਛੱਲੜੇ ਵਾਲ’ ਵਾਇਰਲ ਗੀਤ ਪਿੱਛੇ ਕੀ ਹੈ ਕਹਾਣੀ
-

ਦਿੱਲੀ: ਗੁਰਦੁਆਰਾ ਬੰਗਲਾ ਸਾਹਿਬ ਨੇੜਿਓਂ ਵੀ ਹਿਰਾਸਤ ਵਿੱਚ ਲਏ ਗਏ ਪ੍ਰਦਰਸ਼ਨਕਾਰੀ, ਦੇਖੋ ਕੀ ਹਾਲਾਤ
-

ਮੈਡ ਸੰਧੂ ਕੌਣ ਸਨ, ਜਿਨ੍ਹਾਂ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ
-

ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਜ਼ਮਾਨਤ ਮਿਲਣ ਮਗਰੋਂ ਹੋਏ ਰਿਹਾਅ
-

ਜਦੋਂ 21 ਮੀਟਰ ਦੀ ਗਣੇਸ਼ ਦੀ ਮੂਰਤੀ ਗਲੀਆਂ ਵਿੱਚੋਂ ਲੰਘਾਈ ਗਈ
-

ਇਸ ਸ਼ਖਸ ਨੇ ਰੋਬੋਟਸ ਨੂੰ ਸਿਖਾਏ ਡਾਂਸ ਮੂਵਜ਼
-

ਵਾਲਟ ਡਿਜ਼ਨੀ ਵੱਲੋਂ ਸੀਟੀਓ ਨਿਯੁਕਤ ਕੀਤੇ ਗਏ ਕਰਨਦੀਪ ਆਨੰਦ ਕੌਣ
-

ਸਕੂਲਾਂ ‘ਚ ਗੋਲੀਬਾਰੀ ਤੋਂ ਬਚਾਅ ਲਈ ਕੀ ਸਿਖਲਾਈ ਦਿੱਤੀ ਜਾ ਰਹੀ ਹੈ
-

ਇਸ ਮਹਿਲਾ ਨੂੰ ਕਿਉਂ ਕਿਹਾ ਜਾਂਦਾ ਹੈ ‘ਸਨੇਕ ਲੇਡੀ’ , ਇਨ੍ਹਾਂ ‘ਤੇ ਕੇਸ ਕਿਉਂ ਦਰਜ ਹੋਇਆ ਹੈ?
-

70ਵਿਆਂ ਦੀ ਉਮਰ ਵਿੱਚ ਵੀ ਇਹ ਬਜ਼ੁਰਗ ਜੋੜਾ ਕਰਦਾ ਹੈ ਬਾਕਮਾਲ ਡਾਂਸ
-

22 ਸਾਲਾਂ ਮਗਰੋਂ ਆਈਵੀਐੱਫ ਜ਼ਰੀਏ ਮਾਂ-ਬਾਪ ਬਣਿਆ ਇਹ ਜੋੜਾ ਭਾਵੁਕ ਹੋਇਆ
-

ਵੰਡ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ
-

ਪਾਣੀ ਦੇ ਭਰੇ ਨਾਲੇ ਨੂੰ ਜੇਸੀਬੀ ’ਚ ਬੈਠ ਕੇ ਪਾਰ ਕਰਦੀਆਂ ਔਰਤਾਂ
-

‘ਮੈਂ ਦੋਵਾਂ ਧਰਮਾਂ ਦਾ ਸਨਮਾਨ ਕਰਦਾ ਹਾਂ’, ਮੁਸਲਮਾਨ ਕਾਂਵੜੀਏ ਦੀ ਕਹਾਣੀ
-

ਇੱਕ ਦੁਰਲਭ ਬਾਘ ਨੂੰ ਜਦੋਂ 70 ਸਾਲ ਬਾਅਦ ਕੀਤਾ ਗਿਆ ਰਿਲੀਜ਼
-

ਜਦੋਂ ਸੜਦੀ ਕਾਰ ਵਿੱਚੋਂ ਬਚਾਇਆ ਗਿਆ ਸ਼ਖ਼ਸ
-

ਨੌਰਵੇ ਦੇ ਫੁੱਟਬਾਲਰ ਅਰਲਿੰਗ ਹਾਲੈਂਡ ਕਿਹੜੀ ਅਨੋਖੀ ਚੀਜ਼ ਨਾਲ ਦਿਖੇ
-

ਹਥਨੀ ਦੇ ਜੌੜੇ ਬੱਚੇ ਕਿਵੇਂ ਹਨ ਖ਼ਾਸ
-

ਜਦੋਂ ਰੋਬੋਟ ਬਣਿਆ ਬੋਧ ਭਿਕਸ਼ੂ
ਸ਼ਾਰਟ ਵੀਡੀਓਜ਼ ਦਾ ਅੰਤ
source : BBC PUNJABI























